ਸਿੱਖ ਕੌਮ ਗਿਰਾਵਟ ਵੱਲ ਜਾ ਰਹੀ ਹੈ, ਪ੍ਰੰਤੂ ਇਸ ਨੂੰ ਬਚਾਉਣ ਦਾ ਯੋਗ ਉਪਰਾਲਾ ਨਹੀਂ ਹੋ ਰਿਹਾ। ਅੱਜ ਗੁਰੂ ਘਰਾਂ ਦੇ ਪ੍ਰਬੰਧਕ ਸਿਰਫ ਪੈਸੇ ਨੂੰ ਮੁੱਖ ਰੱਖ ਰਹੇ ਹਨ। ਜੋ ਕਹਾਵਤ ਬਣੀ ਸੀ ਕਿ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਅੱਜ ਲੱਖਾਂ ਰੁਪਏ ਆਮ ਪ੍ਰੋਗਰਾਮ †ਤੇ ਖਰਚ ਕੇ ਪ੍ਰਬੰਧਕ ਵਾਹ-ਵਾਹ ਖੱਟ ਜਾਂਦੇ ਹਨ, ਪ੍ਰੰਤੂ ਪ੍ਰਾਪਤੀ ਕੁੱਝ ਵੀ ਨਹੀਂ ਹੁੰਦੀ, ਜਿੰਨਾਂ ਚਿਰ ਕੋਈ ਪ੍ਰਾਪਤੀ ਨਹੀਂ ਹੋਵੇਗੀ ਗੁਰੂ ਕੀ ਗੋਲਕ ਹਰ ਲੋੜਵੰਦ ਸਿੱਖ ਲਈ ਹਮੇਸ਼ਾਂ ਖੁੱਲ੍ਹੀ ਰਹਿਣੀ ਚਾਹੀਦੀ ਹੈ। ਲੋਕ ਜਦੋਂ ਪ੍ਰੋਗਰਾਮ ’ਤੇ ਜਾਂਦੇ ਹਨ ਤਾਂ ਉਨ੍ਹਾਂ ਦੀ ਸੋਚ ਪ੍ਰਾਪਤੀ ਵੱਲ ਨਹੀਂ ਹੁੰਦੀ, ਸਗੋਂ ਲੰਗਰ ਖਾਣ ਵੱਲ ਸਾਰਾ ਧਿਆਨ ਹੁੰਦਾ ਹੈ।
ਦੀਦਾਰ ਸਿੰਘ ਬਾਬਰਪੁਰ
ਲੁਧਿਆਣਾ