July 30, 2010

ਕੱਪੜਾ ਮਿੱਲਾਂ ਦੀ ਜ਼ਮੀਨ ਦੀ ਨਿਲਾਮੀ ਸ਼ੁਰੂ

ਨਵੀਂ ਦਿੱਲੀ, 29 ਜੁਲਾਈ (ਵਿਸ਼ਵ ਵਾਰਤਾ)-ਕੌਮੀ ਕੱਪੜਾ ਨਿਗਮ ਦੀਆਂ ਬੰਦ ਪਈਆਂ ਮਿੱਲਾਂ ਦੀ ਜ਼ਮੀਨ ਵੇਚਣ ਦੇ ਕੰਮ ਨੂੰ ਪਾਰਦਰਸ਼ੀ ਬਣਾਉਣ ਲਈ ਕੇਂਦਰੀ ਕੱਪੜਾ

ਮੰਤਰੀ ਦਯਾਨਿਧੀ ਮਾਰਨ ਨੇ ਅੱਜ ਮੁੰਬਈ ਵਿੱਚ ਈ. ਨਿਲਾਮੀ ਸਿਲਸਿਲੇ ਦਾ ਉਦਘਾਟਨ ਕੀਤਾ। ਇਹ ਪਹਿਲੀ ਵਾਰ ਹੈੇ ਕਿ ਕਿਸੇ ਸਰਕਾਰੀ ਕੰਪਨੀ ਨੇ ਜ਼ਮੀਨ ਵੇਚਣ ਲਈ ਈ.ਨਿਲਾਮੀ ਦੀ ਸ਼ੁਰੂਆਤ ਕੀਤੀ ਹੈ। ਇਸ ਲੜੀ ਦੇ ਪਹਿਲੇ ਪੜਾਅ ਤਹਿਤ ਮੁੰਬਈ ਵਿਚਲੀ ਪੋਦਾਰ ਟੈਕਸਟਾਈਲ ਮਿੱਲ ਤੇ ਭਾਰਤ ਟੈਕਸਟਾਈਲ ਮਿੱਲ ਦੀਆਂ ਵਾਧੂ ਜ਼ਮੀਨਾਂ ਇਲੈਕਟ੍ਰੋਨਿਕ ਪ੍ਰਣਾਲੀ ਰਾਹੀਂ ਨਿਲਾਮ ਕੀਤੀਆਂ ਜਾਣਗੀਆਂ।  ਪਹਿਲਾਂ ਇਹ ਕੰਮ ਟੈਂਡਰਾਂ ਰਾਹੀਂ ਕੀਤਾ ਜਾਂਦਾ ਹੈ। ਈ ਨਿਲਾਮੀ ਦਾ ਕੰਮ ਅਹਿਮਦਾਬਾਦ ਦੀ ਇੱਕ ਕੰਪਨੀ ਨੂੰ ਦਿੱਤਾ ਗਿਆ ਹੈ। ਪੋਦਾਰ ਮਿੱਲ ਦੀ ਵਾਧੂ ਜ਼ਮੀਨ ਦੀ ਘੱਟੋ ਘੱਟ ਰਾਖਵੀਂ ਕੀਮਤ ਢਾਈ ਸੌ ਕਰੋੜ ਰੁਪਏ ਰੱਖੀ ਗਈ ਹੈ ਜਦਕਿ ਭਾਰਤ ਟੈਕਸਟਾਈਲ ਮਿੱਲ ਦੀ ਵਾਧੂ ਜ਼ਮੀਨ ਦਾ ਰਾਖਵਾ ਮੁੱਲ 750 ਕਰੋੜ ਰੁਪਏ ਰੱਖਿਆ ਗਿਆ ਹੈ। ਪੋਦਾਰ ਮਿੱਲ ਲਈ 31 ਜੁਲਾਈ ਤੱਕ ਅਤੇ ਭਾਰਤ ਮਿੱਲ ਲਈ 6 ਅਗਸਤ ਤੱਕ ਈ ਨਿਲਾਮੀ ਤਹਿਤ ਬੋਲੀ ਦਿੱਤੀ ਜਾ ਸਕਦੀ ਹੈ।



Most Read News/Articles
September 2010
M T W T F S S
« Aug    
 12345
6789101112
13141516171819
20212223242526
27282930  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO