ਵਾਸ਼ਿੰਗਟਨ, 29 ਜੁਲਾਈ (ਵਿਸ਼ਵ ਵਾਰਤਾ)-ਅਮਰੀਕੀ ਕਾਂਗਰਸ ਦੀ ਇੱਕ ਰਿਪੋਰਟ ਵਿੱਚ ਅਮਰੀਕਾ ਅਤੇ ਯੂਰਪ ਦੇ ਦਬਾਅ ਵਿੱਚ ਇਰਾਨ ਵੱਲੋਂ ਆਪਣੇ ਦੱਖਣੀ ਏਸ਼ੀਆਈ
ਸਹਿਯੋਗੀ ਦੇਸ਼ਾਂ ਤੋਂ ਮਦਦ ਦੀ ਤੁਲਨਾ ਰੱਖਣ ਵੱਲ ਧਿਆਨ ਖਿੱਚਦਿਆਂ ਕਿਹਾ ਗਿਆ ਹੈ ਕਿ ਇਰਾਨ ਅਤੇ ਭਾਰਤ ਨੇ ਇੱਕ ਦੂਜੇ ਨਾਲ ਚੰਗੇ ਸੰਬੰਧ ਬਣਾਏ ਹਨ। ਸੀ.ਆਰ.ਏ.ਐਸ. ਨੇ ਇਰਾਨ ’ਤੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ– ਇਰਾਨ ਅਤੇ ਭਾਰਤ ਨੇ ਆਪਣੇ ਹਿੱਤਾਂ ਲਈ ਅਤੇ ਆਪਸੀ ਵਿਵਾਦ ਤੋਂ ਬਚਣ ਲਈ ਇੱਕ–ਦੂਜੇ ਨਾਲ ਚੰਗੇ ਸੰਬੰਧ ਬਣਾਏ ਹਨ। ਇਰਾਨ ਖ਼ਿਲਾਫ ਅਮਰੀਕਾ ਨੇ ਕਈ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਰਿਪੋਰਟ ਅਨੁਸਾਰ ਕੁਝ ਭਾਰਤੀ ਰਾਜਨੀਤਿਕ ਆਗੂਆਂ ਦਾ ਮੰਨਣਾ ਹੈ ਕਿ ਇਰਾਨ ਨਾਲ ਸੰਬੰਧਾਂ ਨੂੰ ਘੱਟ ਕਰਨ ਲਈ ਭਾਰਤ ’ਤੇ ਅਮਰੀਕਾ ਦਾ ਅਣਉਚਿਤ ਦਬਾਅ ਹੈ। ਹੁਣ ਭਾਰਤ ਵਿਰੋਧ ਕਰਦਾ ਦਿਖਾਈ ਦਿੰਦਾ ਹੈ ਪਰ ਇਹ ਇਰਾਨ ਦੇ ਨਾਲ ਸੰਬੰਧਾਂ ਨੂੰ ਨਹੀਂ ਵਧਾ ਰਿਹਾ ਹੈ। ਰਿਪੋਰਟ ਕਹਿੰਦੀ ਹੈ ਕਿ ਸੰਬੰਧ ਦੇ ਇੱਕ ਪਹਿਲੂ ਵਿੱਚ ਨਾ ਕੇਵਲ ਪਾਕਿਸਤਾਨ ਦੇ ਰਸਤੇ ਇਰਾਨ ਤੋਂ ਭਾਰਤ ਨੂੰ ਕੁਦਰਤੀ ਗੈਸ ਪਾਈਪ ਲਾਈਨ ਦਾ ਨਿਰਮਾਣ ਬਲਕਿ ਇਰਾਨ ਨੂੰ ਗੈਸੋਲੀਨ ਦੀ ਸਪਲਾਈ ਵੀ ਸ਼ਾਮਲ ਹੈ। ਰਿਪੋਰਟ ਮੁਤਾਬਿਕ, ਪਾਕਿਸਤਾਨ ਪਾਰ ਪਾਈਪ ਲਾਈਨ ਵਿੱਚ ਭਾਰਤ ਦੀ ਸਾਂਝੇਦਾਰੀ ਮੁੱਲ ਅਤੇ ਸੁਰੱਖਿਆ ਸੰਬੰਧੀ ਮੁੱਦਿਆਂ ਨੂੰ ਲੈ ਕੇ ਜਿੱਥੇ ਅਨਿਸਚਿਤਾ ਬਣੀ ਹੋਈ ਹੈ ਉਥੇ ਹੀ ਭਾਰਤ ਅਤੇ ਇਰਾਨ ਖ਼ਬਰਾਂ ਮੁਤਾਬਿਕ ਸਮੁੰਦਰ ਦੇ ਹੇਠਾਂ ਤੋਂ ਇੱਕ ਸਿੱਧੀ ਪਾਈਪ ਲਾਈਨ ’ਤੇ ਵਿਚਾਰ ਕਰ ਰਹੇ ਹਨ, ਜੋ ਪਾਕਿਸਤਾਨ ਦੇ ਰਸਤੇ ਆਵੇਗੀ।