July 29, 2010

ਭਾਈਚਾਰਕ ਸਦਭਾਵਨਾ ਕਾਇਮ ਰੱਖਣਾ ਜ਼ਰੂਰੀ

ਪੰਜਾਬ ਵਿੱਚ ਸਮਾਜਿਕ ਤਣਾਅ ਵੱਧ ਰਿਹਾ ਹੈ। ਪਿਛਲੇ ਦਿਨਾਂ ਦੌਰਾਨ ਵਾਪਰੀਆਂ ਕੁੱਝ ਘਟਨਾਵਾਂ ਬੇਹੱਦ ਅਫਸੋਸਨਾਕ ਹਨ। ਜਲੰਧਰ ਸ਼ਹਿਰ ਦੇ ਨੇੜੇ ਇੱਕ ਪਿੰਡ ਵਿੱਚ ਦੋ ਧਿਰਾਂ ਦਰਮਿਆਨ ਹੋਇਆ ਟਕਰਾਅ ਖਤਰਨਾਕ ਸੰਕੇਤ ਦੇ ਰਿਹਾ ਹੈ। ਇਸੇ ਤਰ੍ਹਾਂ ਇਸਾਈ ਭਾਈਚਾਰੇ ਵੱਲੋਂ ਜਲੰਧਰ ਵਿੱਚ ਕੀਤੇ ਜਾ ਰਹੇ ਇੱਕ ਧਾਰਮਿਕ ਇੱਕਠ ਨੂੰ ਰੋਕਣ ਲਈ ਕੁੱਝ ਜੱਥੇਬੰਦੀਆਂ ਵੱਲੋਂ ਇਤਰਾਜ ਜਿਤਾਇਆ ਗਿਆ, ਇਸ ਕਾਰਨ ਪ੍ਰਸ਼ਾਸਨ ਇਸ ਸਬੰਧੀ ਕਰੜੇ ਫੈਸਲੇ ਲੈਣੇ ਪਏ। ਅਜਿਹੀਆਂ ਘਟਨਾਵਾਂ ਪੰਜਾਬ ਦੇ ਕੁੱਝ ਹੋਰ ਖੇਤਰਾਂ ਵਿੱਚ ਵੀ ਵਾਪਰ ਰਹੀਆਂ ਹਨ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਰਹਿ ਰਹੇ ਵੱਖ-ਵੱਖ ਧਰਮਾਂ, ਵਰਗਾਂ ਅਤੇ ਫਿਰਕਿਆਂ ਦੇ ਲੋਕਾਂ ਦਰਮਿਆਨ ਸਬੰਧਾਂ ਵਿੱਚ ਕੁੱਝ ਕੁੜੱਤਣ ਪੈਦਾ ਹੋ ਚੁੱਕੀ ਹੈ। ਇਸ ਕੁੜੱਤਣ ਦੇ ਕਾਰਨ ਹੀ ਹਿੰਸਕ ਟਕਰਾਅ ਹੋ ਰਹੇ ਹਨ। ਇਹ ਸਥਿਤੀ ਪੰਜਾਬ ਦੇ ਭਵਿੱਖ ਲਈ ਬੇਹੱਦ ਦੁਰਭਾਗੀ ਹੈ। ਭਾਈਚਾਰਕ ਸਦਭਾਵਨਾ ਹਰ ਸਮਾਜ ਦੀ ਪਹਿਲੀ ਲੋੜ ਹੁੰਦੀ ਹੈ। ਜੇਕਰ ਲੋਕ ਨਿੱਕੇ-ਨਿੱਕੇ ਮੁੱਦਿਆਂ ਨੂੰ ਲੈ ਕੇ ਇੱਕ ਦੂਸਰੇ ਨਾਲ ਟਕਰਾਅ ਵਿੱਚ ਆਉਂਦੇ ਹਨ ਤਾਂ ਇਸ ਨਾਲ ਮਾਹੌਲ ਖਰਾਬ ਹੋਣਾ ਸੁਭਾਵਕ ਹੈ। ਪੰਜਾਬ ਦੇ ਲੋਕ ਬੇਸ਼ੱਕ ਆਪਸੀ ਸਦਭਾਵਨਾ ਪ੍ਰਤੀ ਹਮੇਸ਼ਾਂ ਸੰਵੇਦਨਸ਼ੀਲ ਰਹੇ ਹਨ, ਪ੍ਰੰਤੂ ਇਹ ਦੁੱਖ ਦੀ ਗੱਲ ਹੈ ਕਿ ਕੁੱਝ ਤਾਕਤਾਂ ਆਪਣੇ ਨਿੱਜੀ ਸਵਾਰਥਾਂ ਲਈ ਲੋਕਾਂ ਨੂੰ ਭੜਕਾ ਰਹੀਆਂ ਹਨ। ਧਰਮ ਅਤੇ ਫਿਰਕੇ ਦੇ ਨਾਂਅ ਤੇ ਬਣਾਈਆਂ ਗਈਆਂ ਕੁੱਝ ਧਾਰਮਿਕ ਸੰਸਥਾਵਾਂ ਦੀ ਇਸ ਸਬੰਧ ਵਿੱਚ ਭੂਮਿਕਾ ਬੇਹੱਦ ਮਾੜੀ ਹੈ। ਇਹ ਧਾਰਮਿਕ ਸੰਸਥਾਵਾਂ ਹਰ ਟਕਰਾਅ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਅਜਿਹੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਲੋਕ ਧਰਮ ਅਤੇ ਫਿਰਕੇ ਦੇ ਆਧਾਰ ’ਤੇ ਇੱਕ ਦੂਸਰੇ ਤੋਂ ਦੂਰ ਹੋ ਜਾਣ। ਧਾਰਮਿਕ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਇਸ ਕੋਸ਼ਿਸ਼ ਤਹਿਤ ਵੀ ਧਾਰਮਿਕ ਅਸਥਾਨਾਂ ਦੇ ਮੌਜੂਦਾ ਸਰੂਪ ਨਾਲ ਛੇੜਛਾੜ ਕਰਨ ਦੇ ਯਤਨ ਹੋ ਰਹੇ ਹਨ। ਸਰਕਾਰ ਨੂੰ ਅਜਿਹੀਆਂ ਸਾਰੀਆਂ ਸਰਗਰਮੀਆਂ ਤੋਂ ਚੌਕਸ ਹੋਣ ਦੀ ਜ਼ਰੂਰਤ ਹੈ। ਪ੍ਰਸ਼ਾਸਨ ਨੂੰ ਅਜਿਹੇ ਵਰਤਾਰੇ ਖਿਲਾਫ ਸਖਤ ਕਾਰਵਾਈ ਲਈ ਤਿਆਰ ਰਹਿਣਾ ਚਾਹੀਦਾ ਹੈ। ਪੰਜਾਬ ਦਾ ਖੁਫੀਆ ਤੰਤਰ ਵੀ ਇਸ ਤਰ੍ਹਾਂ ਦੀ ਸਰਗਰਮੀ ਪ੍ਰਤੀ ਹਾਲੇ ਅਵੇਸਲਾ ਲੱਗ ਰਿਹਾ ਹੈ। ਇਹੋ ਕਾਰਨ ਹੈ ਕਿ ਜਦੋਂ ਟਕਰਾਅ ਸਿਖਰ ਤੇ ਪਹੁੰਚ ਜਾਂਦਾ ਹੈ ਤਾਂ ਪ੍ਰਸ਼ਾਸਨ ਉਸ ਸਮੇਂ ਜਾਗਦਾ ਹੈ। ਪ੍ਰਸ਼ਾਸਨ ਦੀ ਇਹ ਜਿੰਮੇਵਾਰੀ ਹੈ ਕਿ ਉਹ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਰਵਾਈ ਕਰੇ, ਜਿਹੜੇ ਸਮਾਜਿਕ ਸਦਭਾਵਨਾ ਲਈ ਖਤਰਾ ਪੈਦਾ ਕਰ ਰਹੇ ਹਨ। ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਪੰਜਾਬ ਵਿੱਚ ਅਜਿਹੀ ਸਰਗਰਮੀ ਕਰਨ ਦੀ ੍ਯਇਜਾਜਤ ਨਹੀਂ ਹੋਣੀ ਚਾਹੀਦੀ, ਜਿਸ ਨਾਲ ਵੱਖ-ਵੱਖ ਫਿਰਕਿਆਂ ਦਰਮਿਆਨ ਨਫਰਤ ਅਤੇ ਟਕਰਾਅ ਪੈਦਾ ਹੁੰਦਾ ਹੋਵੇ। ਇਸ ਤਰ੍ਹਾਂ ਦੀ ਸਰਗਰਮੀ ਨਾਲ ਪੰਜਾਬ ਤਬਾਹ ਹੋ ਕੇ ਰਹਿ ਜਾਵੇਗਾ। ਪੰਜਾਬ ਦੇ ਲੋਕ ਅਮਨ ਚੈਨ ਨਾਲ ਰਹਿਣਾ ਚਾਹੁੰਦੇ ਹਨ। ਸਾਰੇ ਫਿਰਕਿਆਂ ਅਤੇ ਵਰਗਾਂ ਵਿੱਚ ਇਸ ਪਿਆਰ ਨੂੰ ਹੋਰ ਮਜਬੂਤ ਕਰਨ ਦੀ ਜਰੂਰਤ ਹੈ। ਇਸ ਸਬੰਧ ਵਿੱਚ ਧਾਰਮਿਕ ਮੁੱਖੀਆਂ ਦੀ ਵਿਸ਼ੇਸ਼ ਜਿੰਮੇਵਾਰੀ ਹੈ। ਸਾਰੇ ਧਰਮਾਂ ਦੇ ਜਾਗਰੂਕ ਮੋਹਤਬਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਨੂੰ ਇਸ ਪੱਖ ਤੋਂ ਸੁਚੇਤ ਕਰਨ। ਸਰਕਾਰ ਨੂੰ ਵੀ ਆਪਸੀ ਸਦਭਾਵਨਾ ਬਣਾਈ ਰੱਖਣ ਲਈ ਉਚੇਚੇ ਤੌਰ ਤੇ ਕਦਮ ਚੁੱਕਣੇ ਚਾਹੀਦੇ ਹਨ। ਇਸ ਮਕਸਦ ਲਈ ਸਰਕਾਰ ਸਾਰੇ ਧਰਮਾਂ ਅਤੇ ਵਰਗਾਂ ਦੇ ਨੁਮਾਇੰਦਿਆਂ ਨੂੰ ਭਰੋਸੇ ਵਿੱਚ ਲੈ ਕੇ ਬੁਨਿਆਦੀ ਕਾਰਵਾਈ ਕਰ ਸਕਦੀ ਹੈ। ਚੰਗਾ ਹੋਵੇਗਾ ਕਿ ਸਰਕਾਰ ਸਮਾਜਿਕ ਸਦਭਾਵਨਾ ਲਈ ਅਜਿਹੀਆਂ ਕਮੇਟੀਆਂ ਦਾ ਗਠਨ ਕਰੇ, ਜਿਹੜੀਆਂ ਲਗਾਤਾਰ ਸਰਗਰਮੀ ਕਰਕੇ ਲੋਕਾਂ ਨੂੰ ਜਾਗਰੂਕ ਕਰਨ। ਇਨ੍ਹਾਂ ਕਮੇਟੀਆਂ ਵਿੱਚ ਸਾਰੇ ਧਰਮਾਂ ਅਤੇ ਵਰਗਾਂ ਦੇ ਨੁਮਾਇੰਦੇ ਸ਼ਾਮਲ ਕੀਤੇ ਜਾਣ। ਇਸ ਤਰ੍ਹਾਂ ਆਪਸੀ ਮੇਲ-ਜੋਲ ਅਤੇ ਵਿਚਾਰ ਚਰਚਾ ਨਾਲ ਗਲਤਫਹਿਮੀਆਂ ਵੀ ਦੂਰ ਹੋ ਸਕਦੀਆਂ ਹਨ। ਪੰਜਾਬ ਸਰਕਾਰ ਨੂੰ ਇਸ ਪੱਖ ਤੋਂ ਅਵੇਸਲੇ ਨਹੀਂ ਹੋਣਾ ਚਾਹੀਦਾ। ਬੇਸ਼ੱਕ ਇਸ ਮਕਸਦ ਦੀ ਪੂਰਤੀ ਲਈ  ਸਰਕਾਰ ਦੇ ਸਾਹਮਣੇ ਕੁੱਝ ਸਿਆਸੀ ਮਜ਼ਬੂਰੀਆਂ ਵੀ ਹਨ, ਪ੍ਰੰਤੂ ਉਸ ਨੂੰ ਸਿਆਸੀ ਹਿੱਤਾਂ ਤੋਂ ਉੱਤੇ ਉੱਠ ਕੇ ਕੰਮ ਕਰਨਾ ਹੋਵੇਗਾ। ਅਜਿਹਾ ਕਰਨਾ ਪੰਜਾਬ ਦੇ ਹਿੱਤਾਂ ਲਈ ਬੇਹੱਦ ਜਰੂਰੀ ਵੀ ਹੈ। ਮੀਡੀਆ ਨੂੰ ਵੀ ਇਸ ਸਮੇਂ ਬੇਹੱਦ ਚੌਕਸੀ ਤੋਂ ਕੰਮ ਲੈਣਾ ਚਾਹੀਦਾ ਹੈ ਤਾਂ ਜੋ ਵੱਖ-ਵੱਖ ਵਰਗਾਂ ਦਰਮਿਆਨ ਟਕਰਾਅ ਹੋਰ ਨਾ ਵਧੇ।
-ਬਲਜੀਤ ਸਿੰਘ ਬਰਾੜ



Most Read News/Articles
September 2010
M T W T F S S
« Aug    
 12345
6789101112
13141516171819
20212223242526
27282930  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO