ਅੱਜ ਦੀ ਆਵਾਜ਼ ਦੀ 11 ਜੁਲਾਈ ਐਤਵਾਰ ਸੰਪਾਦਕੀ ਵਿੱਚ ਨੇਤਾ ਦੇ ਖੇਤ ਨੂੰ ਅੱਗ ਵਿੱਚ ਸ. ਬਲਜੀਤ ਸਿੰਘ ਬਰਾੜ ਨੇ ਸਮੇਂ ਦੀ ਸਿਆਸੀ ਹਕੀਕਤ ’ਤੇ ਵਿਅੰਗ ਕਰਕੇ ਪੰਜਾਬੀ ਸਮਾਜ ਲਈ ਭਵਿੱਖ ਵਿੱਚ ਸਿਆਸੀ ਬਦਲ ਲਈ ਅਜਿਹੇ ਜਿੰਮੇਵਾਰ ਨੇਤਾ ਹੱਥ ਵਾਂਗਡੋਰ ਦਾ ਸੁਨੇਹਾ ਅਗਾਊਂ ਦੇ ਦਿੱਤਾ ਕਿ ਸਮਾਂ, ਸਥਿਤੀ ਤੇ ਸਮਾਜ ਕੀ ਮੰਗ ਕਰਦਾ ਹੈ? ਸੰਪਾਦਕੀ ਵਿੱਚ ਬੌਧਿਕ ਪੱਖ ਝਲਕਦਾ ਹੈ ਕਿ ਨਿਜ਼ਾਮ ਵਿੱਚ ਅਫਸਰ ਨੇਤਾ ਦੀ ਕੀ ਸਥਿਤੀ ਹੈ। ਅਲੋਚਕ ਵੱਜੋਂ ਕੁੱਝ ਵਾਧਾ ਹੈ ਕਿ ਪੰਜਾਬ ਪ੍ਰਤੀ ਕੇਂਦਰ ਸਰਕਾਰ ਵੱਲੋਂ ਲਿਖੀਆਂ ਆਰਥਿਕ ਮੁੱਦੇ ਦੀਆਂ ਚਿੱਠੀਆਂ ਕਾਰਨ 2012 ਦੀ ਫਰਵਰੀ ਚੋਣ ਸਮੇਂ ਅਕਾਲੀ ਭਾਜਪਾ ਨੂੰ ਚੋਣ ਮੈਨੀਫੈਸਟੋ ਸਮੇਂ ਰਿਆਇਤਾਂ ਤੇ ਸਹੂਲਤਾਂ ਬੰਦ ਕਰਨ ਦੇ ਕੇਂਦਰੀ ਹੁਕਮਨਾਮੇ ਕਾਰਨ ਚੋਣ ਪ੍ਰਕਿਰਿਆ ਤੇ ਸਿਆਸੀ ਉਥਲ-ਪੁਥਲ ਦੇ ਵੀ ਸੰਕੇਤ ਉੱਭਰ ਰਹੇ ਹਨ। ਸ. ਬਰਾੜ ਨੇ ਠੀਕ ਲਿਖਿਆ ਹੈ ਕਿ ਰਾਜ ਕਰਤਾ ਆਪਣੇ ਕਾਰਜਕਾਲ ਵਿੱਚ ਸਰਵ ਪੱਖੀ ਸਮਾਜ ਹੇਤੂ ਤੇ ਜਵਾਬਦੇਹ ਹੋਣਾ ਸਮੇਂ ਦੀ ਮੰਗ ਹੈ। ਸਿਆਸੀ ਖੇਤ ਨੂੰ ਲੱਗੀ ਅੱਗ ਦਾ ਸੇਕ ਤੇ ਪਛਤਾਵਾ ਅਕਾਲੀ ਪੰਜਾਬ ਵਿਧਾਨ ਸਭਾ ਲਈ ਵਧੇਰੇ ਜਿੰਮੇਵਾਰ ਤੇ ਫੋਕਸ ਹਾਕਮਾਂ ਦੀ ਮੰਗ ਕਰਦਾ ਜਾਪਦਾ ਹੈ। ਸੰਪਾਦਕੀ ਅਰਥ ਭਰਪੂਰ ਹੈ।
ਕੁਲਦੀਪ ਸਿੰਘ ਪੱਟੀ