July 29, 2010

ਆਜ਼ਾਦੀ ਦਿਹਾੜਾ ਮਨਾਉਣ ਸਬੰਧੀ ਡੀ.ਸੀ. ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

image ਫਿਰੋਜਪੁਰ, 28 ਜੁਲਾਈ (ਜੀ.ਐਸ. ਕਾਲੜਾ ) ਆਜ਼ਾਦੀ ਦਾ ਸ਼ੁੱਭ ਦਿਹਾੜਾ ਦੇਸ਼ ਭਗਤੀ ਦੀ ਭਾਵਨਾਂ ਦੇ ਨਾਲ ਮਨਾਉਣ ਦੇ ਲਈ ਜਿਲ੍ਹੇ ਦੇ ਸਮੂਹ ਅਧਿਕਾਰੀ ਤੇ ਕ੍ਰਮਚਾਰੀ ਆਪਣੀ ਡਿਊਟੀ ਤਨਦੇਹੀ ਦੇ ਨਾਲ ਨਿਭਾਉਣ।  ਇਹ ਵਿਚਾਰ ਸ੍ਰੀ ਕਮਲ ਕਿਸ਼ੋਰ ਯਾਦਵ ਡਿਪਟੀ ਕਮਿਸ਼ਨਰ, ਫਿਰੋਜਪੁਰ ਨੇ ਆਜ਼ਾਦੀ ਦਾ ਦਿਹਾੜ੍ਹਾ ਮਨਾਉਣ ਦੇ ਲਈ ਵੱਖ-ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਦੀਆਂ ਕਮੇਟੀਆਂ ਗਠਿੱਤ ਕਰਨ ਤੋਂ ਬਾਅਦ ਦਿੱਤੀ। ਇਸ ਮੀਟਿੰਗ ਵਿਚ ਸ੍ਰ. ਗੁਰਜੀਤ ਸਿੰਘ ਪੰਨੂ ਐਸ.ਡੀ.ਐਮ, ਸ੍ਰ. ਸੁਰਜੀਤ ਸਿੰਘ ਐਸ.ਪੀ.(ਐਚ) ਤੋਂ ਇਲਾਵਾ ਸਮੂਹ ਵਿਭਾਗਾਂ ਦੇ ਮੁਖੀਆਂ ਨੇ ਭਾਗ ਲਿਆ।

ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ 15 ਅਗਸਤ ਆਜ਼ਾਦੀ ਦੇ ਸ਼ੁੱਭ ਦਿਹਾੜ੍ਹੇ ਤੇ ਮਿਹਨਤ, ਲਗਨ ਨਾਲ ਅਤੇ ਉਚ ਪ੍ਰਾਪਤੀਆਂ ਕਰਨ ਵਾਲੇ ਅਧਿਕਾਰੀਆਂ ਅਤੇ ਕ੍ਰਮਚਾਰੀਆਂ ਨੂੰ ਸਨਮਾਨਿਤ ਕਰਨ ਦੇ ਲਈ 7 ਅਗਸਤ ਤੱਕ ਮੁਕੰਲ ਪ੍ਰਾਪਤੀਆਂ ਦੀ ਰਿਪੋਰਟ ਤਿਆਰ ਕਰਕੇ ਜਿਲ੍ਹਾ ਪ੍ਰਸਾਸ਼ਨ ਨੂੰ ਭੇਜੀ ਜਾਵੇ। ਉਨ੍ਹਾਂ ਦਸਿਆ ਕਿ ਆਜ਼ਾਦੀ ਦਿਵਸ ਦੇ ਸਮਾਰੋਹ ਵਿਚ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ, ਰਾਸ਼ਟਰੀ ਝੰਡੇ ਨੂੰ ਸਲਾਮੀ ਅਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਵੱਲੋਂ ਪੀ.ਟੀ.ਸ਼ੋਅ ਅਤੇ ਦੇਸ਼ ਭਗਤੀ ਨੂੰ ਦਰਸਾਂਉਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸੱਭਿਆਚਾਰਕ ਕਮੇਟੀ ਦੇ ਮੁੱਖੀ ਡਾ. ਬਸੰਤ ਗਰਗ ਐਡੀ: ਡਿਪਟੀ ਕਮਿਸ਼ਨਰ (ਵਿ) ਹੋਣਗੇ। ਫਾਈਨਲ ਅਤੇ ਫੁੱਲ ਡਰੈਸ ਰਹਿਸਲ 13 ਅਗਸਤ ਨੂੰ ਸਵੇਰੇ 8-58 ਵਜ਼ੇ ਸ਼ੁਰੂ ਹੋਵੇਗੀ।



Most Read News/Articles
September 2010
M T W T F S S
« Aug    
 12345
6789101112
13141516171819
20212223242526
27282930  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO