ਚੰਡੀਗੜ੍ਹ, 28 ਜੁਲਾਈ – ਹਰਿਆਣਾ ਸੈਰ-ਸਪਾਟਾ ਨਿਗਮ ਲਿਮਟਿਡ, ਚੰਡੀਗੜ੍ਹ ਨੇ ਸੂਚਨਾ ਦਾ ਅਧਿਕਾਰ ਐਕਟ 2005 ਦੇ ਤਹਿਤ ਸੂਚਨਾਵਾਂ ਪ੍ਰਾਪਤ ਜਾਂ ਉਪਲੱਬਧ ਕਰਵਾਉਣ ਲਈ ਰਾਜ ਜਨ ਸੂਚਨਾ ਅਧਿਕਾਰੀ ਅਤੇ ਸਹਾਇਕ ਜਨ ਸੂਚਨਾ ਅਧਿਕਾਰੀ ਨਾਮਜ਼ਦ ਕੀਤੇ ਹਨ। ਹਰਿਆਣਾ ਸੈਰ-ਸਪਾਟਾ ਨਿਗਮ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਮੁੱਖ ਦਫਤਰ, ਚੰਡੀਗੜ੍ਹ ਵਿਚ ਨਿਯੁਕਤ ਮੁੱਖ ਇੰਜੀਨੀਅਰ, ਸ੍ਰੀ ਆਰ.ਕੇ.ਸਿੰਗਲਾ ਨੂੰ ਇੰਜੀਨੀਅਰਿੰਗ ਸੈਲ ਤੋਂ ਸਬੰਧਤ ਸੂਚਨਾਵਾਂ ਪ੍ਰਾਪਤ ਕਰਨ ਅਤੇ ਉਪਲੱਬਧ ਕਰਵਾਉਣ ਲਈ ਰਾਜ ਜਨ ਸੂਚਨਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਉਹ ਇਹ ਕੰਮ ਹਰਿਆਣਾ ਸੈਰ-ਸਪਾਟਾ ਨਿਗਮ ਦੇ ਉਪ-ਮਹਾਪ੍ਰਬੰਧਕ ਸ੍ਰੀ ਐਸ.ਕੇ.ਸਿੱਕਾ, ਜੋ ਰਾਜ ਜਨ ਸੂਚਨਾ ਅਧਿਕਾਰੀ ਵੀ ਹਨ, ਨੂੰ ਸੂਚਿਤ ਕਰਦੇ ਹੋਏ ਕਰਨਗੇ । ਉਨ੍ਹਾਂ ਨੇ ਕਿਹਾ ਕਿ ਸੈਰ-ਸਪਾਟਾ ਨਿਗਮ ਦੇ
ਇੰਜੀਨੀਅਰਿੰਗ ਸੈਲ ਸਮੇਤ ਸਾਰੇ ਸ਼ਾਖਾ ਇੰਚਾਰਜ ਮੁੱਖ ਦਫਤਰ ’ਤੇ ਸਹਾਇਕ ਜਨ ਸੂਚਨਾ ਅਧਿਕਾਰੀ ਵੱਜੋਂ ਕੰਮ ਕਰਨਗੇ । ਹਰਿਆਣਾ ਸੈਰ-ਸਪਾਟਾ ਨਿਗਮ ਦੇ ਰਾਜ ਵਿਚ ਸਥਿਤ ਸੈਰ-ਸਪਾਟਾ ਨਿਗਮਾਂ ਦੇ ਸਾਰੇ ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀ ਸੂਚਨਾ ਦਾ ਅਧਿਕਾਰ ਐਕਟ ਦੇ ਤਹਿਤ ਸੂਚਨਾਵਾਂ ਪ੍ਰਾਪਤ ਕਰਨ ਅਤੇ ਉਪਲੱਬਧ ਕਰਵਾਉਣ ਲਈ ਰਾਜ ਜਨ ਸੂਚਨਾ ਅਧਿਕਾਰੀ ਵੱਜੋਂ ਕੰਮ ਕਰਨਗੇ ਅਤੇ ਉਹ ਇਹ ਕੰਮ ਹਰਿਆਣਾ ਸੈਰ-ਸਪਾਟਾ ਨਿਗਮ ਦੇ ਉਪ-ਮਹਾਪ੍ਰਬੰਧਕ ਸ੍ਰੀ ਐਸ.ਕੇ.ਸਿੱਕਾ, ਜੋ ਰਾਜ ਜਨ ਸੂਚਨਾ ਅਧਿਕਾਰੀ ਵੀ ਹਨ, ਨੂੰ ਸੂਚਿਤ ਕਰਦੇ ਹੋਏ ਕਰਨਗੇ । ਉਨ੍ਹਾਂ ਨੇ ਕਿਹਾ ਕਿ ਸੈਰ-ਸਪਾਟਾ ਕੰਪਲੈਕਸਾਂ ਦੇ ਡਰਾਇੰਗ ਐਂਡ ਡਿਸਬਰਸਿੰਗ ਅਧਿਕਾਰੀਆਂ ਦੇ ਬਾਅਦ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਖੇਤਰ ਵਿਚ ਸਹਾਇਕ ਜਨ ਸੂਚਨਾ ਅਧਿਕਾਰੀ ਵੱਜੋਂ ਕੰਮ ਕਰਨਗੇ । ਸ੍ਰੀਮਤੀ ਰੇਖਾ ਰਾਜ, ਪ੍ਰਿੰਸੀਪਲ (ਓਫਸੀਏਟਿੰਗ), ਹੋਟਲ ਪ੍ਰਬੰਧਨ, ਕੈਟਰਿੰਗ ਤੇ ਪੋਸ਼ਾਹਾਰ ਸੰਸਥਾਨ, ਪਾਣੀਪਤ ਸੂਚਨਾ ਦਾ ਅਧਿਕਾਰ ਐਕਟ ਦੇ ਤਹਿਤ ਸੂਚਨਾਵਾਂ ਪ੍ਰਾਪਤ ਕਰਨ ਅਤੇ ਉਪਲੱਬਧ ਕਰਵਾਉਣ ਲਈ ਸੰਸਥਾਨ ਦੀ ਰਾਜ ਜਨ ਸੂਚਨਾ ਅਧਿਕਾਰੀ ਦੇ ਰੂਪ ਵਿਚ ਕੰਮ ਕਰੇਗੀ ਅਤੇ ਉਹ ਇਹ ਕੰਮ ਸੈਰ-ਸਪਾਟਾ ਨਿਗਮ ਦੇ ਡਿਪਟੀ ਮਹਾਪ੍ਰਬੰਧਕ ਸ੍ਰੀ ਐਸ.ਕੇ.ਸਿੱਕਾ, ਜੋ ਰਾਜ ਜਨ ਸੂਚਨਾ ਅਧਿਕਾਰੀ ਵੀ ਹਨ, ਨੂੰ ਸੂਚਿਤ ਕਰਦੇ ਹੋਏ ਕਰੇਗੀ । ਹੋਟਲ ਪ੍ਰਬੰਧਨ, ਕੈਟਰਿੰਗ ਤੇ ਪੋਸ਼ਾਹਾਰ ਸੰਸਥਾਨ, ਪਾਣੀਪਤ ਦਾ ਹੈਡ ਕਲਰਕ ਸੰਸਥਾਨ ਦੇ ਸਹਾਇਕ ਜਨ ਸੂਚਨਾ ਅਧਿਕਾਰੀ ਵੱਜੋਂ ਕੰਮ ਕਰੇਗਾ ।