July 29, 2010

ਦਸਤਕ ਦੁਆਰਾ ਤਿਤਲੀ ਦੇ ਫੋਟੋਫ੍ਰੈਮ ਖਿਲਾਫ਼ ਬਚਾਓ ਮੁਹਿੰਮ ਆਰੰਭ

image ਜਲੰਧਰ, 28 ਜੁਲਾਈ (ਅ.ਬ.)- ਐਨ.ਜੀ.ਓ. ਦਸਤਕ ਵੈੱਲਫੇਅਰ ਕੌਂਸਲ ਦੁਆਰਾ ਰਜਿੰਦਰ ਨਗਰ ਵਿਖੇ ਤਿਤਲੀਆਂ ਦੇ ਸਜਾਵਟੀ ਫੋਟੋਫ੍ਰੈਮਸ ਦੇ ਖਿਲਾਫ਼ ਜਾਗਰੂਕਤਾ ਮੁਹਿੰਮ ਚਲਾਈ ਗਈ ਜਿਸ ਵਿਚ ਸ੍ਰ੍ਰੀ ਕਿਸ਼ਨ ਸੈਣੀ- ਸਾਬਕਾ ਮੇਅਰ ਅਤੇ ਕੈਬਨਿਟ ਮੰਤਰੀ ਪੰਜਾਬ, ਗੁਰਬਖਸ਼ ਸਿੰਘ, ਸੰਸਥਾ ਦੇ ਪ੍ਰਧਾਨ ਪ੍ਰੋ: ਸੰਦੀਪ ਚਾਹਲ ਅਤੇ ਭੁਪਿੰਦਰ ਸਿੰਘ ਨੇ ਭਾਗ ਲੈ ਕੇ ਲੋਕਾਂ ਨੂੰ ਤਿਤਲੀਆਂ ਦੇ ਫੋਟੋਫ੍ਰੈਮਸ ਨਾ ਖਰੀਦਣ ਲਈ ਪ੍ਰੇਰਿਆ। ਪ੍ਰੋ. ਸੰਦੀਪ ਚਾਹਲ ਨੇ ਦੱਸਿਆ ਕਿ ਵਿਸ਼ਵ ਵਿਚ ਤਿਤਲੀਆਂ ਦਾ ਗੈਰ ਕਾਨੂੰਨੀ ਕਾਰੋਬਾਰ ਤਕਰੀਬਨ 20 ਮਿਲੀਅਨ ਡਾਲਰ ਦਾ ਸਾਲਾਨਾ ਹੁੰਦਾ ਹੈ। ਪ੍ਰੋ. ਚਾਲ ਨੇ ਦੱਸਿਆ ਕਿ ਤਿਤਲੀਆਂ ਦੇ ਤਸਕਰ ਤਿਤਲੀਆਂ ਨੂੰ ਵੱਡੇ ਪੈਮਾਨੇ ਤੇ ਛੋਟੇ ਬੱਚਿਆਂ ਨੂੰ 150 ਰੁਪਏ ਦਿਹਾੜੀ ਦੇ ਕੇ ਨਾਰਥ ਈਸਟ ਸਟੇਟਸ, ਹਿਮਾਚਲ, ਪੰਜਾਬ ਅਤੇ ਜੰਮੂ ਕਸ਼ਮੀਰ ਦੇ ਇਲਾਕਿਆਂ ਚੋਂ ਇਨ੍ਹਾਂ ਨੂੰ ਪਕੜਾਵੇ ਕੇ ਜਾਪਾਨ, ਹਾਂਗਕਾਂਗ, ਤਾਈਵਾਨ ਅਤੇ ਇੰਗਲੈਂਡ

ਉੱਤੇ ਦਾਮਾਂ 2000 ਤੋਂ 5000 ਪ੍ਰਤੀ ਤਿਤਲੀ ਵੇਚਦੇ ਹਨ। ਫੜ ਕੇ ਮਾਰੀਆਂ ਗਈਆਂ ਤਿਤਲੀਆਂ ਨੂੰ ਫੋਟੋ ਫਰੇਮਸ ਵਿਚ ਲਗਾ ਕੇ ਦੀਵਾਰਾਂ ਤੇ ਸਜਾਇਆ ਜਾਂਦਾ ਹੈ ਅਤੇ ਕੰਨਾਂ ਵਿੱਚ ਕਾਂਟਿਆਂ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਹੈ। ਪ੍ਰੋ. ਚਾਹਲ ਨੇ ਦੱਸਿਆ ਕਿ ਵਿਸ਼ਵ ਵਿੱਚ ਤਿਤਲੀਆਂ ਦੀ 24000 ਪ੍ਰਜਾਤੀਆਂ ਪਾਈਆਂ ਜਾਂਦੀਆ ਹਨ ਜਿਸ ਵਿੱਚੋਂ ਭਾਰਤ ਵਿੱਚ ਹੀ 1500 ਪ੍ਰਜਾਤੀਆਂ ਮਿਲਦੀਆਂ ਹਨ। ਤਿਤਲੀਆਂ ਦੇ ਲਾਰਵਾ ਪੰਛੀਆਂ ਦੀ ਖੁਰਾਕ ਅਤੇ ਫੂਡ ਚੇਨ ਦਾ 80 ਫੀਸਦੀ ਹਿੱਸਾ ਹਨ ਜਿਹਦੇ ਕਰਕੇ ਸਿਰਫ਼ 20 ਫੀਸਦੀ ਤਿਤਲੀਆਂ ਹੀ ਵੱਡੀਆਂ ਹੋ ਕੇ ਬੱਚ ਪਾਉਂਦੀਆਂ ਹਨ। ਦੁੱਖ ਦੀ ਗੱਲ ਹੈ ਕਿ ਵਾਈਲਡ ਲਾਈਫ ਐਕਟ 1972 ਵਿੱਚ ਸੁਰੱਖਿਅਤ ਹੋਣ ਦੇ ਬਾਵਜੂਦ ਤਿਤਲੀਆਂ ਦੀ ਤਸਕਰੀ ਬੇਰੋਕ ਟੋਕ ਜਾਰੀ ਹੈ ਜਿਸ ਨਾਲ ਇਹਦੇ ਵਜੂਦ ਨੂੰ ਖਤਰਾ ਪੈਦਾ ਹੋ ਗਿਆ ਹੈ। ਪ੍ਰੋ. ਸੰਦੀਪ ਚਾਹਲ ਨੇ ਲੋਕਾਂ ਨੂੰ ਆਪਣੇ ਘਰਾਂ ਅਤੇ ਬਗੀਚਿਆਂ ਵਿੱਚ ਫੁੱਲ ਅਤੇ ਪੌਦੇ ਦੀਆਂ ਕਿਸਮਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਦੇ ਲਾਉਣ ਨਾਲ ਤਿਤਲੀਆਂ ਉੱਥੇ ਆ ਸਕਦੀਆਂ ਹਨ ਅਤੇ ਉਨ੍ਹਾਂ ਦੀ ਸੰਖਿਆ ਵਿੱਚ ਵਾਧਾ ਹੋ ਸਕਦਾ ਹੈ।



Most Read News/Articles
September 2010
M T W T F S S
« Aug    
 12345
6789101112
13141516171819
20212223242526
27282930  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO