ਲੁਧਿਆਣਾ, 28 ਜੁਲਾਈ (ਰਾਜ ਜੋਸ਼ੀ)-ਵਿਆਹੁਤਾ ਜੀਵਨ ਦੌਰਾਨ ਔਲਾਦ ਪੈਦਾ ਜੇ ਨਹੀਂ ਹੁੰਦੀ ਤਾਂ ਮਰਦ ਪ੍ਰਧਾਨ ਸਮਾਜ ਔਰਤ ਨੂੰ ਹੀ ਦੋਸ਼ੀ ਕਹਿਣ ਲੱਗਦਾ ਹੈ। ਜਦਕਿ 40 ਫੀਸਦੀ ਮਰਦ ਇਸ ਲਈ ਜ਼ਿੰਮੇਵਾਰ ਹੁੰਦੇ ਹਨ। ਇਹ ਸ਼ਬਦ ਪ੍ਰਜਨਣ ਮਾਮਲਿਆਂ ਦੇ ਮਾਹਿਰ ਅਤੇ ਫੋਰਟਿਸ ਬਲੂਮ ਆਈ. ਵੀ.ਐ¤ਫ. ਸੈਂਟਰ ਮੋਹਾਲੀ ਦੇ ਡਾ. ਹਰਿਸ਼ੀਕੇਸ ਡੀ. ਪਾਈ ਨੇ ਅੱਜ ਇੱਥੇ ਇੱਕ ਪ੍ਰੈ¤ਸ ਮਿਲਣੀ ਵਿੱਚ ਕਹੇ। ਉਨ੍ਹਾਂ ਨਾਲ ਇਸ ਸਮੇਂ ਕੰਨਸਲਟੈਂਟ ਡਾ. ਪੂਜਾ ਗਾਂਧੀ ਅਤੇ ਡਾ. ਪੂਜਾ ਮਹਿਤਾ ਵੀ ਹਾਜ਼ਰ ਸਨ। ਡਾ. ਪਾਈ ਨੇ ਇਸ ਸਮੇਂ ਦੱਸਿਆ ਕਿ ਔਲਾਦਨ ਪੈਦਾ ਨਾ ਹੋਣ ਦੇ ਬਹੁਤਕਾਰਨ ਹੋ ਸਕਦੇ ਹਨ, ਜਿਵੇਂ ਕਿ ਪਤੀ ਪਤਨੀ ਉਪਰ ਕੰਮ ਕਾਜ ਦਾ ਬੋਝ ਅਤੇ ਤਨਾਅ ਜ਼ਿੰਮੇਵਾਰ ਨਿਕਲਦਾ ਹੈ, ਜਿਸ ਦਾ ਅਸਰ ਸਿੱਧਾ ਯੌਨ ਸੰਬੰਧਾਂ ’ਤੇ ਪੈਂਦਾ ਹੈ। ਉਨ੍ਹਾਂ ਇਸ ਸਮੇਂ ਦੱਸਿਆ ਕਿ ਇੱਕ ਸਰਵੇ ਅਨੁਸਾਰ ਸੰਸਾਰ ਭਰ ਵਿੱਚ 40 ਫੀਸਦੀ ਮਾਮਲਿਆਂ ਵਿੱਚ
ਮਰਦਾਂ ਦੀ ਸਮੱਸਿਆ ਸਾਹਮਣੇ ਆਉਂਦੀ ਹੈ। ਹਾਲਾਂਕਿ ਮਰਦਾਂ ਦੀ ਸਮੱਸਿਆ ਦਾ ਵੀ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਅਸੀਂ 1996 ਤੋਂ ਆਈ.ਸੀ.ਐੇ¤ਸ.ਪ੍ਰਣਾਲੀ ਨਾਲ ਬੱਚਾ ਪੈਦਾ ਕਰਦੇ ਆ ਰਹੇ ਹਾਂ ਤੇ ਹੁਣ ਨਵੀਤਮ ਤਕਨੀਕ ਆਈ.ਐ¤ਮ.ਐ¤ਸ. ਵਰਤਣ ਲੱਗ ਪਏ ਤਾਂ ਜਿਸ ਵਿੱਚ ਕਿਸੇ ਵੀ ਵਸਤੂ ਨੂੰ 7000 ਗੁਣਾ ਵੱਡਾ ਕਰਕੇ ਦੇਖ ਕੇ ਵਰਤਿਆ ਜਾਂਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਆਮ ਜ਼ਿੰਦਗੀ ਵਿੱਚ 2 ਫੀਸਦੀ ਬੱਚੇ ਅਬਨਾਰਮਲ ਪੈਦਾ ਹੁੰਦੇ ਹਨ, ਪਰ ਆਈ.ਵੀ.ਐ¤ਫ ਤਕਨੀਕ ਨਾਲ 3 ਫੀਸਦੀ ਤੱਕ ਬੱਚੇ ਅਬਨਾਮਲ ਹੁੰਦੇ ਹਨ। ਉਨ੍ਹਾਂ ਦੱਸਿਆ ਕਿ 35 ਸਾਲ ਤੋਂ ਉਪਰ ਮਹਿਲਾਵਾਂ ਅਤੇ 40-45 ਸਾਲ ਤੋਂ ਉਪਰ ਦੇ ਮਰਦਾਂ ਵਿੱਚ ਪ੍ਰਜਨਣ ਤਾਕਤ ਘਟ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਸਥਿਤ ਸਾਡੇ ਕੇਂਦਰ ਵਿਖੇ ਨਵੀਨਤਮ ਤਕਨੀਕੀ ਸਹੂਲਤਾਂ ਉਪਲੱਬਧ ਹਨ।