July 29, 2010

ਘੱਗਰ ਦਰਿਆ ਨੂੰ ਕੇਂਦਰ ਕੌਮੀ ਪ੍ਰਾਜੈਕਟ ਐਲਾਨੇ-ਬਾਦਲ

ਸੀ.ਆਰ.ਐਫ ਮਾਪ ਦੰਡਾਂ ’ਚ ਵੀ ਸੋਧ ਹੋਵੇ
cm ਚੰਡੀਗੜ੍ਹ/ਨਵੀਂ ਦਿੱਲੀ,  28 ਜੁਲਾਈ (ਹਰੀਸ਼ ਚੰਦਰ ਬਾਗਾਵਾਲਾ)-ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਘੱਗਰ ਦਰਿਆ ਨੂੰ ਕੌਮੀ ਪ੍ਰਾਜੈਕਟ ਵਜੋਂ ਐਲਾਨਣ ਵਜੋਂ ਜ਼ੋਰ ਦਿੰਦਿਆਂ ਕਿਹਾ ਕਿ ਭਵਿੱਖ ਵਿੱਚ ਹੜ੍ਹਾਂ ਦੀ ਰੋਕਥਾਮ, ਜਾਨ ਤੇ ਮਾਲ ਦੀ ਰੱਖਿਆ ਲਈ ਇਸ ਦਰਿਆਂ ਨੂੰ ਪੱਕੇ ਤੌਰ ’ਤੇ ਮਜ਼ਬੂਤ ਕੀਤਾ ਜਾਵੇ। ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਦਫਤਰ ਵਿਖੇ ਮਿਲਣ ਸਮੇ ਮੁੱਖ ਮੰਤਰੀ ਦੇ ਨਾਲ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ੍ਰੀ ਸ਼ੇਰ ਸਿੰਘ ਘੁਬਾਇਆ ਸਨ। ਘੱਗਰ ਦਰਿਆ ਨੂੰ ਕੌਮੀ ਪ੍ਰਾਜੈਕਟ ਵਜੋਂ ਐਲਾਨਣ ਵਜੋਂ ਜ਼ੋਰ ਦਿੰਦਿਆਂ ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਜ਼ੋਰ ਦਿੱਤਾ ਕਿ

ਪੰਜਾਬ ਅਤੇ ਹਰਿਆਣਾ ਨੂੰ ਤਬਾਹ ਹੋਣ ਤੋਂ ਬਚਾਉਣ ਲਈ ਘੱਗਰ ਦਰਿਆ ਨੂੰ ਮਜ਼ਬੂਤ ਕੀਤਾ ਜਾਵੇ ਜੋ ਕਿ ਸੂਬੇ ਵਿਚ ਜਾਨਾਂ, ਜਾਇਦਾਦਾਂ ਅਤੇ ਫਸਲਾਂ ਦੀ ਭਾਰੀ ਤਬਾਹੀ ਦਾ ਜ਼ਿੰਮੇਵਾਰ ਹੈ ਜਿਸ ਤੇ ਤਕਰੀਬਨ 1175 ਕਰੋੜ ਰੁਪਏ ਦਾ ਖਰਚਾ ਹੋਵੇਗਾ। ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਕੁਦਰਤੀ ਆਫਤ ਰਾਹਤ ਫੰਡ ਦੇ ਵਰਤਮਾਨ ਮਾਪਦੰਡਾਂ ਅਧੀਨ ਕੇਵਲ 2 ਹੈਕਟੇਅਰ ਤਕ 1600/- ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਥਾਂ ਕਿਸਾਨਾਂ ਦੀ ਖਰਾਬੇ ਅਧੀਨ ਆਈ ਸਮੁੱਚੀ ਜ਼ਮੀਨ ਦੇ ਫਸਲੀ ਨੁਕਸਾਨ ਲਈ ਪ੍ਰਤੀ ਏਕੜ 10000/- ਰੁਪਏ ਮੁਆਵਜ਼ੇ ਦੀ ਮੰਗ ਕੀਤੀ ਹੈ। ਕਰਜ਼ੇ ਦੀ ਯੱਕਮੁਸ਼ਤ ਮੁਆਫੀ ਜਾਂ ਹੋਰ 30 ਸਾਲਾਂ ਲਈ ਕਰਜ਼ੇ ਨੂੰ ਮੁੜ ਨਿਰਧਾਰਤ ਕਰਨ ਦੀ ਮੰਗ ਕਰਦਿਆਂ ਸ੍ਰ: ਬਾਦਲ ਨੇ ਕਿਹਾ ਕਿ 5ਵਾਂ ਪੰਜਾਬ ਤਨਖਾਹ ਕਮਿਸ਼ਨ ਦੀ ਸਿਫਾਰਸ਼ਾਂ ਅਤੇ ਰਾਜ ਸਿਰ ਹੋਰ ਵੱਡਾ ਕਰਜ਼ਾ ਹੋਣ ਕਾਰਨ ਆਰਥਿਕ ਸੰਕਟ ਵਿਚੋਂ ਗੁਜਰ ਰਿਹਾ ਹੈ। ਉਨ੍ਹਾਂ ਇਸ਼ਾਰਾ ਕੀਤਾ ਕਿ ਲਗਭਗ 65000 ਕਰੋੜ ਦਾ ਕੁਲ ਕਰਜ਼ਾ ਇਕ ਦਹਾਕਾ ਪਹਿਲਾਂ ਪੰਜਾਬ ਵਿੱਚ ਅੱਤਵਾਦ ਦਾ ਜ਼ੋਰ ਹੋਣ ਕਾਰਨ ਅਤੇ ਚਾਲੂ ਵਿੱਤੀ ਸਾਲ ਦੌਰਾਨ 6586 ਕਰੋੜ ਰੁਪਏ ਦਾ ਰਾਜ ਵਲੋਂ ਲਿਆ ਉਧਾਰ ਹੈ। ਇਸ ਤੋਂ ਇਲਾਵਾ ਰਾਜ ਕਰਜੇ ਵਿੱਚ ਦੱਬਿਆ ਹੋਇਆ ਹੈ ਕਿਉ‘ਕਿ ਹਰ ਸਾਲ ਲਗਭਗ 5700 ਕਰੋੜ ਰੁਪਏ ਕਰਜੇ ਵਜੋਂ ਦੇਣਾ ਪੈਂਦਾ ਹੈ। ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਕਿ ਰੋਪੜ ਵਿਖੇ ਸਥਾਪਿਤ ਕੀਤੇ ਜਾ ਰਹੇ ਪੰਜਾਬ ਵਿੱਚ 1000 ਮੈਗਾਵਾਟ ਗੈਸ ਅਧਾਰਤ ਪਾਵਰ ਪਲਾਂਟ ਲਈ ਦਾਦਰੀ-ਨੰਗਲ ਪਾਈਪਲਾਇਨ ਰਾਹੀ‘ ਨੈਸ਼ਨਲ ਗੈਸ ਗਰਿੱਡ ਤੋਂ ਸਰਕਾਰੀ ਪ੍ਰਸ਼ਾਸਕੀ ਕੀਮਤ ਤੇ ਗੈਸ ਦੀ ਐਲੋਕੇਸ਼ਨ ਨੂੰ ਤੁਰੰਤ ਯਕੀਨੀ ਬਣਾਇਆ ਜਾਵੇ ਜਿਸ ਦੇ ਲਈ ਜ਼ਮੀਨ ਪਹਿਲਾਂ ਹੀ ਉਪਲਬਧ ਹੈ ਅਤੇ ਗੈਸ ਦੀ ਟਰਾਂਸਪੋਰਟੇਸ਼ਨ ਲਈ ਪ੍ਰਬੰਧਾਂ ਨੂੰ ਗੇਲ ਦੇ ਨਾਲ ਅੰਤਿਮ ਰੂਪ ਦੇ ਦਿੱਤਾ ਹੈ। ਸ. ਬਾਦਲ ਨੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਕੋਲਾ ਮੰਤਰਾਲੇ ਨੂੰ ਹਦਾਇਤ ਕਰਨ ਕਿ ਚੰਗੀ ਕੁਆਲਟੀ ਦੇ ਕੋਲੇ ਦੀ ਐਲੋਕੇਸ਼ਨ ਰਾਹੀਂ ਭਰੋਸੇਮੰਦ ਕੋਇਲੇ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਕਿਉਜੋ ਬਿਜਲੀ ਦੀ ਬਹੁਤ ਜ਼ਿਆਦਾ ਕਮੀ ਹੈ ਅਤੇ ਪਣ ਸਮਰਥਾ ਨੂੰ ਅਸੀਂ ਪਹਿਲਾਂ ਹੀ ਬਹੁਤ ਵਰਤ ਕਰ ਚੁੱਕੇ ਹਾਂ ਅਤੇ ਹੁਣ ਕੇਵਲ ਇਕੋ ਇੱਕ ਵਿਕਲਪ ਥਰਮਲ ਪਾਵਰ ਹੈ ਜਿਸ ਲਈ ਕੋਇਲੇ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ। ਮੁੱਖ ਮੰਤਰੀ ਨੇ 2640 ਮੈਗਾਵਾਟ ਗਿੱਦੜਬਾਹਾ ਪਾਵਰ ਪ੍ਰਾਜੈਕਟ ਲਈ ਕੋਲਾ ਲਿੰਕੇਜ ਦੀ ਮੰਗ ਕੀਤੀ ਕਿਉਜੋ ਕੈ‘ਦਰੀ ਬਿਜਲੀ ਅਥਾਰਟੀ ਵਲੋ ਪਹਿਲਾਂ ਹੀ ਇਸ ਦੀ ਪਹਿਲਾਂ ਹੀ ਸਿਫਾਰਸ਼ ਕੀਤੀ ਹੋਈ ਹੈ। ਮੁੱਖ ਮੰਤਰੀ ਨੇ ਕੇਦਰ ਤੋਂ ਪ੍ਰਧਾਨ ਮੰਤਰੀ ਗਰਾਮੀਣ ਸੜਕ ਯੋਜਨਾ ਤਹਿਤ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ 500 ਕਿਲੋਮੀਟਰ ਸੜਕੀ ਪ੍ਰਾਜੈਕਟ ਚਾਲੂ ਕਰਨ ਦੀ ਪ੍ਰਵਾਨਗੀ ਦੇਣ ਦੀ ਮੰਗ ਕੀਤੀ।  ਸ. ਬਾਦਲ ਵਲੋਂ ਪੇਸ਼ ਮੰਗਾਂ ਦੇ ਸੰਦਰਭ ਵਿੱਚ ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਰਾਜ ਸਰਕਾਰ ਵਲੋਂ ਭੇਜੇ ਗਏ ਵੱਖ-ਵੱਖ ਪ੍ਰਾਜੈਕਟਾਂ ਅਤੇ ਪ੍ਰਸਤਾਵਾਂ ਦਾ ਨਿੱਜੀ ਤੌਰ ’ਤੇ ਜਾਇਜ਼ਾ ਲੈ ਕੇ ਕੇਂਦਰ ਦੇ ਸਬੰਧਤ ਮੰਤਰੀਆਂ ਨੂੰ ਪ੍ਰਵਾਨਗੀ ਲਈ ਭੇਜਣਗੇ।



Most Read News/Articles
September 2010
M T W T F S S
« Aug    
 12345
6789101112
13141516171819
20212223242526
27282930  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO