152 ਤੋਂ ਵੱਧ ਮੌਤਾਂ
ਇਸਲਾਮਾਬਾਦ, 28 ਜੁਲਾਈ (ਇੰਟ.)-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਕੋਲ ਮਰਗਲਾ ਹਿਲਜ਼ ਦੀਆਂ ਪਹਾੜੀਆਂ ’ਤੇ ਅੱਜ ਇੱਕ ਨਿੱਜੀ ਏਅਰ ਲਾਈਨਜ਼ ਕੰਪਨੀ ਏਅਰਬਲੂ ਫਲਾਈਟ ਦੇ ਹਜ਼ਾਰ 202 ਦੇ ਦੁਰਘਟਾਗਸ੍ਰਤ ਹੋਣ ਨਾਲ ਉਸ ’ਚ ਸਵਾਰ 152 ਯਾਤਰੀਆਂ ਅਤੇ ਕਰੂ ਮੈਂਬਰਾਂ ਦੀ ਮੌਤ ਹੋ ਗਈ। ਪਾਕਿਸਤਾਨ ਦੇ ਇੱਕ ਨਿਜੀ ਟੀਵ. ਦੇ ਅਨੁਸਾਰ ਜਹਾਜ਼ ’ਚ 146 ਯਾਤਰੀ ਅਤੇ 6 ਕਰੂ ਮੈਂਬਰਾਂ ਸਮੇਤ 152 ਲੋਕ ਸਵਾਰ ਸਨ। ਪਾਕਿਸਤਾਨ ਦੇ ਗ੍ਰਹਿਮੰਤਰੀ ਰਹਿਮਾਨ ਮਲਿਕ ਨੇ ਦੱਸਿਆ ਕਿ ਇਸ ਹਾਦਸੇ ’ਚ ਸਾਰੇ ਯਾਤਰੀਆਂ ਦੀ ਮੌਤ ਹੋ ਗਈ ਹੈ। ਜਹਾਜ਼ ਤੁਰਕੀ ਤੋਂ ਕਰਾਚੀ ਦੇ ਰਾਸਤੇ ਇਸਲਾਮਾਬਾਦ ਜਾ ਰਿਹਾ ਸੀ। ਜਹਾਜ਼ ਨੇ ਸਵੇਰੇ 7.50 ਵਜੇ ਕਰਾਚੀ ਤੋਂ ਇਸਲਾਮਾਬਾਦ ਦੇ ਲਈ ਉਡਾਨ ਭਰੀ ਸੀ।
ਸੂਤਰਾਂ ਦੇ ਅਨੁਸਾਰ ਹਾਦਸਾ ਮਾਰਗਲਾ ਦੀ ਪਹਾੜੀਆਂ ’ਤੇ ਦਾਮਨ-ਏ-ਕੋਹ ਦੇ ਕੋਲ ਹੋਇਆ। ਖਰਾਬ ਮੌਸਮ ਦੇ ਕਾਰਨ ਜਹਾਜ਼ ਮਰਗਲਾ ਹਿੱਲਜ਼ ਦੀਆਂ ਪਹਾੜੀਆਂ ਨਾਲ ਟਕਰਾਅ ਕੇ ਜੰਗਲ ’ਚ ਜਾ ਡਿੱਗਿਆ। ਇਸਲਾਮਾਬਾਦ ਦੇ ਲਈ ਉਡਾਨ ਭਰਨ ਤੋਂ ਬਾਅਦ ਲਗਭਗ 9.45 ਵਜੇ ਜਹਾਜ਼ ਦਾ ਏਅਰ ਟ੍ਰੈਫਿਕ ਕੰਟਰੋਲ (ਏ.ਟੀ.ਸੀ.) ਨਾਲ ਸੰਪਰਕ ਟੁੱਟ ਗਿਆ ਅਤੇ ਉਸ ਤੋਂ ਬਾਅਦ ਜਹਾਜ਼ ਦੇ ਕਰੈਸ਼ ਹੋਣ ਦੀ ਖ਼ਬਰ ਆਈ। ਪਹਾੜੀ ਇਲਾਕਾ ਹੋਣ ਕਾਰਨ ਰਾਹਤ ਅਤੇ ਬਚਾਅ ਦਲ ਨੂੰ ਘਟਨਾ ਸਥਾਨ ’ਤੇ ਪਹੁੰਚਣ ’ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬਹੁਤ ਮੁਸ਼ਕਿਲਾਂ ਦੇ ਬਾਅਦ ਸ਼ੁਰੂ ਕੀਤਾ ਗਿਆ ਰਾਹਤ ਅਭਿਆਨ ’ਚ ਹੁਣ ਤੱਕ 100 ਤੋਂ ਜ਼ਿਆਦਾ ਮ੍ਰਿਤਕ ਸਰੀਰ ਕੱਢੇ ਜਾ ਚੁੱਕੇ ਸਨ। ਰਾਹਤ ਅਤੇ ਬਚਾਅ ਲਈ ਸੈਨਾ ਦੇ ਹੈਲੀਕਪਾਟਰ ਦਾ ਸਹਾਰਾ ਲਿਆ ਜਾ ਰਿਹਾ। ਰਾਹਤ ਅਤੇ ਬਚਾਅ ਦਲ ਦੇ ਮੈਂਬਰਾਂ ਦੇ ਅਨੁਸਾਰ ਜਹਾਜ਼ ਪੂਰੀ ਤਰ੍ਹਾਂ ਜਲ ਕੇ ਪੂਰੀ ਤਰ੍ਹਾਂ ਰਾਖ ਹੋ ਗਿਆ। ਉਥੋਂ ਦੇ ਦੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜਦ ਜਹਾਜ਼ ਉਤਰਨ ਦੀ ਤਿਆਰੀ ’ਚ ਸੀ ਉਸੇ ਸਮੇਂ ਮਰਗਲਾ ਹਿੱਲਜ਼ ’ਤੇ ਹਾਦਸਾ ਗ੍ਰਸਤ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਇਸਲਾਮਾਬਾਦ ’ਚ ਭਾਰੀ ਬਾਰਿਸ਼ ਹੋ ਰਹੀ ਹੈ ਅਤੇ ਸ਼ਹਿਰ ਦੇ ਆਸਪਾਸ ਧੁੰਧ ਅਤੇ ਬੱਦਲ ਛਾਏ ਹੋਏ ਹਨ।
ਮੁਸ਼ਕਿਲ ਅਪਰੇਸ਼ਨ
ਸੰਘਣਾ ਜੰਗਲ ਹੋਣ ਕਾਰਨ ਬਾਰਿਸ਼ ਦੇ ਵਿੱਚ ਰਾਹਤ ਅਪ੍ਰੇਸ਼ਨ ਸ਼ੁਰੂ ਕਰਨ ’ਚ ਕਾਫ਼ੀ ਦਿਕੱਤੇ ਆ ਰਹੀਆਂ ਹਨ। ਘਟਨਾ ਸਥਾਨ ਤੱਕ ਪਹੁੰਚਣ ਦੇ ਲਈ ਹੈਲੀਕਪਾਟਰ ਦੀ ਵੀ ਮੱਦਦ ਲਈ ਗਈ। ਪਰ ਖਰਾਬ ਮੌਸਮ ਦੀ ਵਜ੍ਹਾ ਨਾਲ ਉਹੀ ਸਹੀ ਸਾਬਿਤ ਨਹੀਂ ਹੋ ਰਿਹਾ। ਘਟਨਾ ਸਥਾਨ ਤੋਂ ਲਗਭਗ 5 ਘੰਟੇ ਬਾਅਦ ਮੌਸਮ ਸਾਫ਼ ਹੋਇਆ, ਉਦੋਂ ਤੱਕ ਰਾਹਤ ਕਾਮੇ ਘਟਨਾਸਥਾਨ ਤੱਕ ਪਹੁੰਚੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਦੁਰਘਟਨਾ ਤੋਂ ਕੁਝ ਹੀ ਦੇਰ ਪਹਿਲਾਂ ਰਾਡਾਰ ਸਕਰੀਨ ਤੋਂ ਗਾਇਬ ਹੋ ਗਿਆ ਸੀ। ਦੁਰਘਟਨਾ ਤੋਂ ਬਾਅਦ ਕਰਾਚੀ ਅਤੇ ਇਸਲਾਮਾਬਾਦ ਦੇ ਵਿਚਕਾਰ ਕਈ ਉਡਾਨਾਂ ਨੂੰ ਤਤਕਾਲ ਰੱਦ ਕਰ ਦਿੱਤਾ ਗਿਆ।
ਦੁਰਘਟਨਾ ਦੀ ਜਾਂਚ ਦੇ ਆਦੇਸ਼
ਇਸ ਦਰਮਿਆਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ਼ ਰਜਾ ਗਿਲਾਨੀ ਨੇ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਗਿਲਾਨੀ ਨੇ ਪਾਕਿਸਤਾਨ ਦੇ ਰੱਖਿਆ ਮੰਤਰਾਲੇ ਤੋਂ ਜਹਾਜ਼ ਦੁਰਘਟਨਾ ਦੀ ਜਾਂਚ ਕਰਕੇ ਰਿਪੋਰਟ ਸੌਂਪਣ ਨੂੰ ਕਿਹਾ ਹੈ।