July 28, 2010

ਇਲੈਕਟ੍ਰੋਨਿਕ ਮਾਧਿਅਮ ਰਾਹੀਂ ਪੜਾਉਣਾ ਅਤੇ ਪੜ੍ਹਨਾ ਸਿੱਖਿਆ ਖੇਤਰ ਦੀ ਅਹਿਮ ਲੋੜ –ਡਾ: ਕੰਗ

ਲੁਧਿਆਣਾ, 27 ਜੁਲਾਈ (ਰਾਜ ਜੋਸ਼ੀ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗ੍ਰਹਿ ਵਿਗਿਆਨ ਕਾਲਜ ਦੀ ਅਧਿਆਪਕ ਕੌਂਸਲ ਦੇ ਸਹਿਯੋਗ ਨਾਲ ਕਾਲਜ ਦੇ ਗ੍ਰਹਿ ਵਿਗਿਆਨ ਪਸਾਰ ਵਿਭਾਗ ਵੱਲੋਂ ਇਲੈਕਟ੍ਰੋਨਿਕ  ਤਰੀਕੇ ਨਾਲ ਸਿੱਖਿਆ ਦੇ ਪ੍ਰਬੰਧ ਸੰਬੰਧੀ ਲਗਾਏ ਅਧਿਆਪਕ ਸਿਖਲਾਈ ਕੋਰਸ ਦੇ ਸਮਾਪਤੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਲੈਕਟ੍ਰੋਨਿਕ ਮਾਧਿਅਮ ਰਾਹੀਂ ਸਿੱਖਿਆ ਦਾ ਅਦਾਨ ਪ੍ਰਦਾਨ ਕਰਨਾ ਮਹੱਤਵਪੂਰਨ ਅਤੇ ਅਸਰ ਭਰਪੂਰ ਹੈ, ਇਸ ਲਈ ਗ੍ਰਹਿ ਵਿਗਿਆਨ ਕਾਲਜ ਵੱਲੋਂ ਆਯੋਜਿਤ ਇਸ ਕੋਰਸ ਦੀ ਸਾਰਥਿਕਤਾ ਅਜੋਕੇ ਦੌਰ ਵਿੱਚ ਮੁਲਵਾਨ ਹੈ। ਡਾ: ਕੰਗ ਨੇ ਕਿਹਾ ਕਿ ਇਲੈਕਟ੍ਰੋਨਿਕ ਮਾਧਿਅਮ ਦੀ ਵਰਤੋਂ ਦੌਰਾਨ ਇਕ ਅਧਿਆਪਕ ਬਹੁਤ ਸਾਰੇ ਦ੍ਰਿਸ਼ਟੀਕੋਨਾਂ ਤੋਂ ਆਪਣੇ ਵਿਦਿਆਰਥੀਆਂ ਦੀ ਜਾਣਕਾਰੀ ਵਿੱਚ ਵਾਧਾ ਕਰ ਸਕਦਾ ਹੈ ਕਿਉਂਕਿ ਵੈਬਸਾਈਟ, ਇੰਟਰਨੈੱਟ, ਈ ਰੋਮ, ਸੀ ਡੀਜ਼, ਡੀ ਵੀ ਡੀਜ਼, ਪੈਨ ਡਰਾਈਵ ਦੀ ਵਰਤੋਂ ਅਸਰਦਾਰ ਢੰਗ ਨਾਲ ਕੀਤੀ ਜਾ ਸਕਦੀ ਹੈ। ਡਾ: ਕੰਗ ਨੇ ਕਿਹਾ ਕਿ ਸਿੱਖਿਆਰਥੀਆਂ

ਲਈ ਵੀ ਪੜ੍ਹਾਈ ਕਰਨ ਦਾ ਤਰੀਕਾ ਸੌਖਾਲਾ ਅਤੇ ਛੇਤੀ ਸਮਝ ਆਉਣ ਵਾਲਾ ਬਣ ਜਾਂਦਾ ਹੈ ਅਤੇ ਇਸ ਨਾਲ ਵਿਸ਼ੇ ਦੇ ਦਾਇਰੇ ਵਿੱਚ ਵਾਧਾ ਕਰਨਾ ਅਤੇ ਢੁੱਕਵੀਆਂ ਅਤੇ ਉੱਚ ਪਾਏ ਦੀਆਂ ਉਦਾਹਰਣਾਂ ਵੀ ਦਿੱਤੀਆਂ ਜਾ ਸਕਦੀਆਂ ਹਨ। ਡਾ: ਕੰਗ ਨੇ ਕਿਹਾ ਕਿ ਕੰਪਿਊਟਰ, ਸੂਚਨਾ ਤਕਨਾਲੋਜੀ ਅਤੇ ਇੰਟਰਨੈੱਟ ਦੀ ਵਰਤੋਂ ਨਾਲ ਅਧਿਆਪਕ ਅਤੇ ਵਿਦਿਆਰਥੀਆਂ ਦੀ ਯੋਗਤਾ ਅਤੇ ਗੁਣਵੱਤਾ ਵਧਦੀ ਹੈ ਅਤੇ ਵਿਸ਼ੇ ਦੀ ਡੂੰਘੀ ਜਾਣਕਾਰੀ ਪ੍ਰਾਪਤ ਹੁੰਦੀ ਹੈ। ਡਾ: ਕੰਗ ਨੇ ਸੂਖਮ ਵਿਗਿਆਨ ਨਾਲ ਸਬੰਧਿਤ ਇੱਕ ਖਾਸ ਵਿਸ਼ੇ ਤੇ ਕਲਾਸ ਲੈਕਚਰ ਦੇ ਕੇ ਉਦਾਹਰਣਾਂ ਵੀ ਦਿੱਤੀਆਂ। ਇਸ ਸਿਖਲਾਈ ਕੋਰਸ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕਰਦਿਆਂ ਡਾ: ਕੰਗ ਨੇ ਕਿਹਾ ਕਿ ਵਰਕਿਆਂ ਅਤੇ ਫਾਈਲਾਂ ਦੀ ਵਰਤੋਂ ਨੂੰ ਘਟਾਉਣ ਲਈ ਕੰਪਿਊਟਰ ਦੀ ਵਰਤੋਂ ਵੱਲ ਰੁਚੀ ਵਧਾਉਣੀ ਚਾਹੀਦੀ ਹੈ। ਗ੍ਰਹਿ ਵਿਗਿਆਨ ਕਾਲਜ ਦੇ ਡੀਨ ਡਾ: ਨੀਲਮ ਗਰੇਵਾਲ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਇਲੈਕਟ੍ਰੋਨਿਕ ਮਾਡਲਾਂ ਰਾਹੀਂ ਸਿੱਖਿਆ ਪ੍ਰਦਾਨ ਅਤੇ ਅਤੇ ਇਸ ਵਿਧੀ ਤੇ ਸਿਖਲਾਈ ਕੋਰਸ ਆਯੋਜਿਤ ਕਰਵਾਉਣ ਵਿੱਚ ਭਾਰਤ ਦੀਆਂ ਰਾਜ ਖੇਤੀ ਯੂਨੀਵਰਸਿਟੀਆਂ ਵਿਚੋਂ ਇਸ ਕਾਲਜ ਨੇ ਪਹਿਲਕਦਮੀ ਕੀਤੀ ਹੈ। ਡਾ: ਗਰੇਵਾਲ ਨੇ ਕਿਹਾ ਕਿ ਗ੍ਰਹਿ ਵਿਗਿਆਨ ਕਾਲਜ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਪਿਊਟਰ ਅਤੇ ਇਲੈਕਟ੍ਰੋਨਿਕ ਮਾਧਿਅਮ ਦੀ ਵਰਤੋਂ ਅਸਰਦਾਰ ਢੰਗ ਨਾਲ ਕੀਤੀ ਜਾ ਰਹੀ ਹੈ। ਡਾ: ਗਰੇਵਾਲ ਨੇ ਦੱਸਿਆ ਕਿ ਇਸ ਵਿਧੀ ਦੀ ਵਰਤੋਂ ਅਧਿਆਪਕ ਅਤੇ  ਵਿਦਿਆਰਥੀਆਂ ਦੀ ਰੁਚੀ ਅਤੇ ਗਿਆਨ ਵਿੱਚ ਵਾਧਾ ਕਰਦੀ ਹੈ। ਇਸ ਸਿਖਲਾਈ ਕੋਰਸ ਦੇ ਡਾਇਰੈਕਟਰ ਅਤੇ ਗ੍ਰਹਿ ਵਿਗਿਆਨ ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ: ਸ਼੍ਰੀਮਤੀ ਵਰਿੰਦਰ ਰੰਧਾਵਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਦੇ ਅਧਿਆਪਕਾਂ ਨੇ ਇਸ ਕੋਰਸ ਵਿੱਚ ਭਾਗ ਲਿਆ ਜਿਨ੍ਹਾਂ ਨੂੰ ਵੱਖ-ਵੱਖ ਪੜਾਵਾਂ ਵਿੱਚ ਜਾਣਕਾਰੀ ਪ੍ਰਦਾਨ ਕੀਤੀ ਗਈ। ਡਾ: ਰੰਧਾਵਾ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਇਲੈਕਟ੍ਰੋਨਿਕ ਵਿਧੀ ਦੀ ਮੁੱਢਲੀ ਜਾਣਕਾਰੀ ਅਤੇ ਦੂਜੇ ਪੜਾਅ ਵਿੱਚ ਇਸ ਦੀ ਵਰਤੋਂ ਬਾਰੇ ਵੱਖ-ਵੱਖ ਪਹਿਲੂਆਂ ਤੇ ਜਾਣਕਾਰੀ ਪ੍ਰਦਾਨ ਕੀਤੀ ਗਈ ਜਦੋਂ ਕਿ ਤੀਜੇ ਪੜਾਅ ਵਿੱਚ ਇਸ ਸਿਖਲਾਈ ਸਮੇਂ ਪ੍ਰਾਪਤ ਯੋਗਤਾ ਦੀ ਪਰਖ਼ ਕੀਤੀ ਗਈ ਹੈ। ਇਸ ਸਮਾਪਤੀ ਸਮਾਰੋਹ ਦੌਰਾਨ ਪਰਿਵਾਰਕ ਵਸੀਲੇ  ਪ੍ਰਬੰਧ ਵਿਭਾਗ ਦੇ ਡਾ: ਮਨਿੰਦਰ ਸਿੱਧੂ, ਪੱਤਰਕਾਰੀ, ਭਾਸ਼ਾਵਾਂ ਅਤੇ ਸਭਿਆਚਾਰ ਵਿਭਾਗ ਤੋਂ ਡਾ: ਸੁਮੇਧਾ, ਖੇਤੀ ਇੰਜੀਨੀਅਰਿੰਗ ਅਤੇ ਤਕਨਾਲੋਜੀ ਕਾਲਜ ਤੋਂ ਡਾ: ਰਿਤੂ ਡੋਗਰਾ, ਮੌਸਮ ਵਿਗਿਆਨ ਵਿਭਾਗ ਤੋਂ ਡਾ: ਪ੍ਰਭਜੋਤ ਕੌਰ ਸਿੱਧੂ ਨੇ ਆਪਣੇ ਤਜਰਬੇ ਸਾਂਝੇ ਕਰਨ ਦੇ ਨਾਲ ਨਾਲ ਇਲੈਕਟ੍ਰੋਨਿਕ ਵਿਧੀ ਰਾਹੀਂ ਕੁਝ ਖਾਸ ਤਿਆਰ ਕੀਤੇ ਵਿਸ਼ਿਆਂ ਦੀ ਪੇਸ਼ਕਾਰੀ ਵੀ ਕੀਤੀ।



Most Read News/Articles
September 2010
M T W T F S S
« Aug    
 12345
6789101112
13141516171819
20212223242526
27282930  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO