ਅੰਮ੍ਰਿਤਸਰ, 27 ਜੁਲਾਈ (ਮੋਤਾ ਸਿੰਘ)-ਬਲਾਕ ਅੰਮ੍ਰਿਤਸਰ ਚਾਰ ਨਾਲ ਸਬੰਧ ਸਕੂਲਾਂ ਦੇ ਬਲਾਕ ਪੱਧਰ ਦੇ ਵਿੱਦਿਅਕ ਮੁਕਾਬਲੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਮੇਲਾ ਰਾਮ ਬਲਾਕ ਸਿੱਖਿਆ ਅਧਿਕਾਰੀ ਅਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਦੀ ਦੇਖ-ਰੇਖ ਹੇਠ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਦੇ ਨੌਂ ਸਕੂਲਾਂ ਦੇ ਬੱਚਿਆਂ ਨੇ ਆਪਣੀ ਕਲਾ ਦੇ ਜੌਹਰ ਵਿਖਾ ਕੇ ਦਰਸ਼ਕਾਂ ਦਾ ਮਨ ਮੋਹਿਆ। ਪ੍ਰਾਪਤ ਨਤੀਜਿਆਂ ਅਨੁਸਾਰ ਸ਼ਬਦ ਗਾਇਨ ਵਿੱਚ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਨਵਨੀਤ ਕੌਰ ਤੇ ਸਾਧਨਾ ਨੇ ਪਹਿਲਾ ਅਤੇ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਗੁਰਲਾਲ ਸਿੰਘ ਤੇ ਸਾਥੀਆਂ ਨੇ ਦੂਸਰਾ ਸਥਾਨ, ਸੋਲੋ ਡਾਂਸ ਵਿੱਚ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਰੋਮਾ ਨੇ ਦੂਸਰਾ, ਭਾਸ਼ਣ ਵਿੱਚ ਰਾਸ਼ਟਰੀ
ਬਾਲ ਸਿੱਖਿਆ ਕੇਂਦਰ ਦੀ ਵਿਦਿਆਰਥਣ ਨੇ ਪਹਿਲਾ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸਿਮਰਨਜੀਤ ਸਿੰਘ ਨੇ ਦੂਸਰਾ ਲੋਕ ਗੀਤ ਵਿੱਚ ਖਾਲਸਾ ਕਾਲਜ ਗਰਲਜ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਮਨਮੀਤ ਕੌਰ ਨੇ ਪਹਿਲਾ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਗਗਨਦੀਪ ਸਿੰਘ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਚਿੱਤਰਕਲਾ ਵਿੱਚ ਰਾਸ਼ਟਰੀ ਬਾਲ ਸਿੱਖਿਆ ਕੇਂਦਰ ਦੇ ਵਿਦਿਆਰਥੀ ਅਜੈ ਕੁਮਾਰ ਨੇ ਪਹਿਲਾ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਮੰਗਲ ਸਿੰਘ ਨੇ ਦੂਸਰਾ, ਸੁੰਦਰ ਲਿਖਾਈ ਵਿੱਚ ਰਾਸ਼ਟਰੀ ਬਾਲ ਸਿੱਖਿਆ ਕੇਂਦਰ ਦੀ ਵਿਦਿਆਰਥਣ ਰੀਨਾ ਨੇ ਪਹਿਲਾ, ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸੁਖਵਿੰਦਰ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਵਿੱਚ ਨਿਰਣੇਕਾਰਾਂ ਦੀ ਭੂਮਿਕਾ ਚਿੱਤਰਕਾਰ ਸ. ਕੁਲਵੰਤ ਸਿੰਘ ਗਿੱਲ, ਸ੍ਰੀ ਲਵ ਕੁਮਾਰ, ਸ੍ਰੀ ਆਤਮਾ ਸਿੰਘ ਤੇ ਸ੍ਰੀਮਤੀ ਹਰਵਿੰਦਰ ਕੌਰ ਸਾਹਨੀ ਨੇ ਨਿਭਾਈ। ਸਟੇਜ ਸੰਚਾਲਨ ਸ੍ਰੀ ਰਮੇਸ਼ ਭਨੋਟ ਜੀ ਵੱਲੋਂ ਬਾਖੂਬੀ ਨਿਭਾਈ। ਆਏ ਹੋਰ ਅਧਿਆਪਕਾਂ, ਬੱਚਿਆਂ ਅਤੇ ਮਾਪਿਆਂ ਦਾ ਸੰਸਥਾ ਦੇ ਪ੍ਰਿੰਸੀਪਲ ਸ. ਨਿਰਮਲ ਸਿੰਘ ਭੰਗੂ ਵੱਲੋਂ ਧੰਨਵਾਦ ਕੀਤਾ ਗਿਆ। ਇਸ ਸਮੇਂ ਹੋਰਨਾਂ ਸਮੇਤ ਸ੍ਰੀਮਤੀ ਜੋਗਿੰਦਰ ਕੌਰ, ਸ੍ਰੀਮਤੀ ਪੁਸ਼ਪਿੰਦਰ ਕੌਰ, ਸ੍ਰੀਮਤੀ ਨਵਜੋਤ ਕੌਰ, ਸ੍ਰੀ ਸੰਤੋਸ਼ ਸਿੰਘ ਅਤੇ ਸੁਖਬੀਰ ਸਿੰਘ ਆਦਿ ਹਾਜ਼ਰ ਸਨ।