ਸੰਗਰੂਰ, 27 ਜੁਲਾਈ (ਪੱਤਰ ਪ੍ਰੇਰਕ)-ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੀ ਕਾਰਜਕਾਰਨੀ ਦੀ ਅਤਿੰ੍ਰਗ ਕਮੇਟੀ ਦੀ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਪ੍ਰੋ. ਪ੍ਰੀਤਮ ਸਿੰਘ ਰਾਹੀ ਨੂੰ ਜਨਮ ਦਿਨ ਦੇ ਮੌਕੇ 30 ਅਕਤੂਬਰ 2010 ਨੂੰ ਬਰਨਾਲਾ ਵਿਖੇ ਲੇਖਕਾਂ ਦੇ ਵਿਸ਼ਾਲ ਇਕੱਠ ਵਿੱਚ ਪ੍ਰੋ. ਪ੍ਰੀਤਮ ਸਿੰਘ ਰਾਹੀ ਅਭਿਨੰਦਨ ਗ੍ਰੰਥ ਭੇਂਟ ਕੀਤਾ ਜਾਵੇਗਾ। ਇਸ ਮੀਟਿੰਗ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ. ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਕੀਤੀ। ਪਵਨ ਹਰਚੰਦ ਪੁਰੀ ਜਨਰਲ ਸਕੱਤਰ ਨੇ ਅਭਿਨੰਦਨ ਗ੍ਰੰਥ ਤਿਆਰੀ ਕਮੇਟੀ ਦੀ ਰਿਪੋਰਟ ਪੇਸ਼ ਕੀਤੀ। ਜਗੀਰ ਸਿੰਘ ਜਗਤਾਰ ਨੇ ਗ੍ਰੰਥ ਦੀ ਰੂਪ-ਰੇਖਾ ਦੱਸੀ। ਡਾ. ਮਾਨ ਨੇ ਪੱਤਰਕਾਰਾਂ ਨੂੰ ਸੂਚਨਾ ਜਾਰੀ ਕਰਦਿਆਂ ਕਿਹਾ ਕਿ ਪ੍ਰੋ. ਪ੍ਰੀਤਮ ਸਿੰਘ ਰਾਹੀ ਅਭਿਨੰਦਨ ਗ੍ਰੰਥ ਬਿਲਕੁਲ ਤਿਆਰ ਹੋ ਚੁੱਕਾ ਹੈ ਅਤੇ ਇਸ ਦਾ ਬਹੁਤ ਹਿੱਸਾ ਪ੍ਰਕਾਸ਼ਨ ਲਈ ਭੇਜ ਦਿੱਤਾ ਗਿਆ ਹੈ।
ਇਸ ਅਭਿਨੰਦਨ ਗ੍ਰੰਥ ਵਿੱਚ ਵਿਦਵਾਨ ਸ਼ਖ਼ਸੀਅਤਾਂ ਦੇ ਸੰਦੇਸ਼, ਲੇਖਕਾਂ ਦੇ ਪ੍ਰੋ. ਰਾਹੀ ਦੀ ਸ਼ਖ਼ਸੀਅਤ ਬਾਰੇ ਲਿਖੇ ਸ਼ਬਦ ਚਿੱਤਰ, ਕਾਵਿ ਸ਼ਬਦ ਚਿੱਤਰ, ਰਚਨਾਵਾਂ ਬਾਰੇ ਮੁਲਾਂਕਣੀ ਨਿਬੰਧ ਅਤੇ ਰਾਹੀ ਜੀ ਦੀ ਚੋਣਵੀਂ ਰਚਨਾ ਸ਼ਾਮਿਲ ਕੀਤੇ ਗਏ ਹਨ। ਇਸ ਸਚਿੱਤਰ ਅਭਿਨੰਦਨ ਗ੍ਰੰਥ ਵਿੱਚ ਰਾਹੀ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੰਦੀਆਂ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਜਾ ਰਹੀਆਂ ਹਨ। ਡਾ. ਜਸਪਾਲ ਸਿੰਘ ਉਪ ਕੁਲਪਤੀ, ਡਾ. ਮਨਜੀਤ ਸਿੰਘ ਕੰਗ, ਉਪ ਕੁਲਪਤੀ. ਡਾ. ਬਲਵੀਰ ਕੌਰ ਡਾਇਰੈਕਟਰ ਭਾਸ਼ਾ ਵਿਭਾਗ, ਸ੍ਰੀ ਆਰ.ਮੋਦ ਗਿਲ ਡਾਇਰੈਕਟਰ ਹਰਿਆਣਾ ਪੰਜਾਬੀ ਸਾਹਿਤ ਅਕਾਡਮੀ. ਪ੍ਰੋ. ਗੁਰਭਜਨ ਗਿੱਲ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਅਭਿਨੰਦਨੀ ਸੰਦੇਸ਼ ਪਹੁੰਚੇ ਹਨ। ਡਾ. ਗੁਰਮੇਲ ਸਿੱਧੂ, ਡਾ. ਕੁਲਦੀਪ ਸਿੰਘ ਧੀਰ, ਡਾ. ਅਮਰ ਕੋਮਲ, ਡਾ. ਤੇਜਵੰਤ ਮਾਨ, ਤਰਸੇਮ, ਡਾ. ਜਸਪਾਲ ਸਿੰਘ ਮਾਨ, ਡਾ. ਸ਼ਰਨਜੀਤ ਕੌਰ, ਡਾ. ਲਾਭ ਸਿੰਘ ਖੀਵਾ, ਡਾ. ਸੁਦਰਸ਼ਨ ਗਾਸੋ, ਡਾ. ਟੀ.ਆਰ. ਵਿਨੋਦ, ਡਾ. ਧਰਮ ਪਾਲ ਸਿੰਗਲਾ, ਜਸਪ੍ਰੀਤ ਕੌਰ, ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਕਰਮਜੀਤ ਜੋਗਾ, ਮਲਕੀਤ ਬਰਾੜ, ਸੁਲੱਧਣ ਸਰਹੱਦੀ, ਡਾ. ਗੁਰਦਰਪਾਲ ਸਿੰਘ, ਡਾ. ਜੋਗਿੰਦਰ ਸਿੰਘ ਨਿਰਾਲਾ ਆਦਿ ਵਿਦਵਾਨਾ ਦੇ ਮੁਲਾਂਕਣੀ ਨਿਬੰਧ ਪ੍ਰਕਾਸ਼ਿਤ ਹੋਣ ਲਈ ਭੇਜ ਦਿੱਤੇ ਗਏ ਹਨ। ਇਸੇ ਤਰ੍ਹਾਂ ਸ਼ਬਦ ਚਿੱਤਰ ਭਾਗ ਵਿੱਚ ਰਾਮ ਸਰੂਪ ਅਣਖੀਂ ਓਮ ਪ੍ਰਕਾਸ਼ ਗਾਸੋ, ਗੁਰਮੇਲ ਮਡਾਹੜ, ਪਵਨ ਹਰਚੰਦਪੁਰੀ, ਅਮਰਜੀਤ ਅਕਸ, ਜਗੀਰ ਸਿੰਘ ਜਗਤਾਰ, ਹਰਜਿੰਦਰ ਕੰਗ, ਅਤਰਜੀਤ, ਅਨਿਲ ਸ਼ੋਰੀ, ਇੰਦਰਜੀਤ ਹਸਨਪੁਰੀ, ਰਵਿੰਦਰ ਭੱਠਲ, ਭੁਪਿੰਦਰ, ਭਗਤ ਰਾਮ ਸ਼ਰਮਾ, ਗੁਲਜ਼ਾਰ ਸਿੰਘ ਸ਼ੌਕੀ, ਸੁਰਜੀਤ ਦਿਹੜ, ਕਰਤਾਰ ਸਿੰਘ ਪੰਛੀ, ਹਾਕਮ ਨੂਰ, ਜਗਰਾਜ ਧੌਲਾ, ਸੁਰਜੀਤ ਤਲਵਾਰ, ਨਿਰੰਜਨ, ਬੋਹਾ, ਜਗਦੀਸ਼ ਕੁਲਰੀਆਂ ਆਦਿ ਦੀਆਂ ਰਚਨਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।