ਪਟਿਆਲਾ, 27 ਜੁਲਾਈ (ਪੱਤਰ ਪ੍ਰੇਰਕ)- ਮਿਊਂਸਪਲ ਵਰਕਰਜ਼ ਯੂਨੀਅਨ ਦੇ ਸੱਦੇ ’ਤੇ ਨਗਰ ਨਿਗਮ ਪਟਿਆਲਾ ਦੀਆਂ ਸਮੂਹ ਯੂਨੀਅਨਾ ਜਿਸ ਵਿੱਚ ਟੈਕਨੀਕਲ ਇੰਪਲਾਇਜ਼ ਯੂਨੀਅਨ, ਸਫਾਈ ਮਜ਼ਦੂਰ ਯੂਨੀਅਨ, ਇੰਜੀਨੀਅਰਜ਼ ਐਸੋਸੀਏਸ਼ਨ ਅਤੇ ਨਗਰ ਪਾਲਿਕਾ ਕਰਮਚਾਰੀ ਸੰਘ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਲੋਕਲ ਪ੍ਰਸ਼ਾਸ਼ਨ ਅਤੇ ਸਥਾਨਕ ਸਰਕਾਰ ਮੰਤਰੀ ਅਤੇ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਗਈ ਅਤੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਪਾਣੀ ਸੀਵਰੇਜ ਸ਼ਾਖਾ ਦੇ ਕੰਮ ਅਤੇ ਸਫਾਈ ਦੇ ਕੰਮ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੇ ਹੁਕਮਾਂ ਨੂੰ ਵਾਪਸ ਨਾ ਲਿਆ ਤਾਂ ਨਗਰ ਨਿਗਮ ਪਟਿਆਲਾ ਦੇ ਸਮੂਹ ਮੁਲਾਜਮ ਸ਼ਖਤ ਸੰਘਰਸ਼ ਉਲੀਕਣਗੇ ਅਤੇ ਹੜਤਾਲਾਂ ਅਤੇ ਮੁਜਾਹਰਿਆਂ ਦਾ ਇਹ ਦੌਰ ਸਾਰੇ ਪੰਜਾਬ ਵਿੱਚ ਅੱਗ ਵਾਂਗ ਫੈਲ ਜਾਵੇਗਾ, ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰੀ ਕੈਬਨਿਟ ਮੰਤਰੀ ਸ੍ਰੀ ਮਨੋਰੰਜਨ ਕਾਲੀਆ, ਸਥਾਨਕ ਸਰਕਾਰ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਅੱਜ
ਮਿਉਂਪਸਲ ਵਰਕਰਜ਼ ਯੂਨੀਅਨ ਦੇ ਦਫਤਰ ਵਿਖੇ ਨਗਰ ਨਿਗਮ ਪਟਿਆਲਾ ਦੀਆਂ ਯੂਨੀਅਨਾ ਦੀ ਹੰਗਾਮੀ ਮੀਟਿੰਗ ਸੱਦੀ ਗਈ ਹੈ ਅਤੇ ਇੱਕ ਸਾਂਝੀ ਸੰਘਰਸ਼ ਕਮੇਟੀ ਬਣਾ ਕੇ ਅਗਲੇ ਸੰਘਰਸ਼ ਦੀ ਤਿਆਰੀ ਕੀਤੀ ਜਾਵੇਗੀ। ਇਸ ਧਰਨੇ ਵਿੱਚ ਸੁਖਵਿੰਦਰ ਸਿੰਘ ਡਿੱਕੀ ਨੇ ਐਲਾਨ ਕੀਤਾ ਕਿ ਭਾਰਤੀਯ ਮਜ਼ਦੂਰ ਸੰਘ ਸ਼ੁਰੂ ਤੋਂ ਹੀ ਠੇਕੇਦਾਰੀ ਪ੍ਰਥਾ ਅਤੇ ਪ੍ਰਾਈਵੇਟਾਈਜੇਸ਼ਨ ਖਿਲਾਫ ਹੈ ਅਤੇ ਭਾਰਤੀਯ ਮਜ਼ਦੂਰ ਸੰਘ ਵਲੋਂ ਮਿਉਂਸਪਲ ਇੰਪਲਾਇਜ਼ ਦੇ ਇਸ ਸੰਘਰਸ਼ ਵਿੱਚ ਪੂਰਾ ਯੋਗਦਾਨ ਦਿੱਤਾ ਜਾਵੇਗਾ।