ਦੋਰਾਹਾ, 27 ਜੁਲਾਈ (ਸੁਖਦਰਸ਼ਨ ਪਰਾਸ਼ਰ)- ਦੋਰਾਹਾ ਵਿਖੇ ਲੰਮੇਂ ਸਮੇਂ ਤੋਂ ਮੁਸਲਿਮ ਭਾਈਚਾਰੇ ਦੀ ਮੰਗ ਸੀ ਕਿ ਉਨ੍ਹਾਂ ਦੀ ਦੋਰਾਹਾ ਵਿੱਚ ਕੋਈ ਧਾਰਮਿਕ ਸੰਸਥਾ ਉਸਾਰੀ ਜਾਵੇ ਜੋ ਕੁਝ ਧਾਰਮਿਕ ਸ਼ਰਧਾ ਰੱਖਣ ਵਾਲੇ ਵਿਅਕਤੀਆਂ ਦੇ ਸਦਕਾ ਇਹ ਧਾਰਮਿਕ ਸਥਾਨ ਦੀ ਊਸਾਰੀ 31 ਜੁਲਾਈ ਦਿਨ ਸ਼ਨਵੀਾਰ ਨੂੰ ਸ਼ੁਰੂ ਹੋਣ ਜਾ ਰਹੀ ਹੈ। ਇਸ ਧਾਰਮਿਕ ਸਥਾਨ ਦਾ ਨਾਮ ਮਸਜਿਦ ਨਬੀ ਖਾਂ ਗਨੀ ਖਾਂ ਰੱਖਿਆ ਗਿਆ ਹੈ। ਇਸ ਧਾਰਮਿਕ ਸਥਾਨ ਦੀ ਉਸਾਰੀ ਦਾ ਨੀਂਹ ਪੱਥਰ ਜਨਾਬ ਮੌਲਾਨਾ ਮੁਹੰਮਦ ਰਫੀਕ ਕਾਸਮੀ ਸਕੱਤਰ ਜਮਾਅਤ ਇਸਲਾਮੀ ਹਿੰਦ ਅਤੇ ਮੁਫਤੀ ਮੁਹੰਮਦ ਇਰਤਕਾ ਉਲ ਹਸਨ ਮੁਫਤੀ ਏ- ਆਜ਼ਮ- ਪੰਜਾਬ ਰੱਖਣਗੇ ਅਤੇ
ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ, ਗਿਆਨੀ ਬਲਵੰਤ ਸਿੰਘ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਚੌਧਰੀ ਅਬਦੁੱਲ ਗੱਫਾਰ ਸਾਬਕਾ ਮੰਤਰੀ, ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ, ਮਹੇਸ਼ਇੰਦਰ ਗਰੇਵਾਲ ਸਾਬਕਾ ਮੰਤਰੀ, ਬਿਕਰਮਜੀਤ ਸਿੰਘ ਖਾਲਸਾ ਸੰਸਦੀ ਸਕੱਤਰ, ਇੰਦਰਜੀਤ ਸਿੰਘ ਕਾਲਾ ਪ੍ਰਧਾਨ ਨਗਰ ਕੌਸਲ ਦੋਰਾਹਾ, ਪਦਮ ਸ਼੍ਰੀ ਇਜ਼ਹਾਰ ਆਲਮ ਚੇਅਰਮੈਨ ਪੰਜਾਬ ਵਕਫ ਬੋਰਡ, ਮੁਹੰਮਦ ਫਿਆਜ਼ ਫਾਰੂਕੀ ਮੁੱਖ ਮਹਿਮਾਨਾਂ ਵਜੋਂ ਸ਼ਮੂਲੀਅਤ ਕਰਨਗੇ।