ਅੰਮ੍ਰਿਤਸਰ 27 ਜੁਲਾਈ (ਮੋਤਾ ਸਿੰਘ) ਸਥਾਨਕ ਖਾਲਸਾ ਕਾਲਜ ਦੇ ਪੋਸਟ ਗਰੈਜੂਏਟ ਪੰਜਾਬੀ ਅਧਿਐਨ ਵਿਭਾਗ ਵਲੋਂ ‘ਸਾਹਿਤ ਸਿਰਜਣਾ ਤੇ ਸਹਿਤ ਆਲੋਚਨਾ : ਅੰਤਰ-ਸੰਵਾਦ‘ ਵਿਸ਼ੇ ਉ¤ਪਰ ਡਾ. ਜਸਵਿੰਦਰ ਸਿੰਘ ਪੰਜਾਬੀ ਯੁਨੀਵਰਸਿਟੀ, ਪਟਿਆਲਾ ਦਾ ਵਿਸ਼ੇਸ਼ ਭਾਸ਼ਨ ਆਯੋਜਿਤ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਸਾਹਿਤ ਬੁਨਿਆਦੀ ਰੂਪ ਵਿਚ ਭਾਸ਼ਾ ਆਧਾਰਤ ਸਿਰਜਣਾ ਹੈ। ਮਨੁੱਖ ਨੇ ਪ੍ਰਕਿਰਤੀ ਨਾਲ ਦਵੰਦ ਵਿਚੋਂ ਸਭਿਆਚਾਰ ਤੇ ਸਭਿਅਤਾ ਦੀ ਸਿਰਜਣਾ ਕੀਤੀ ਹੈ। ਉਨ੍ਹਾਂ ਨੇ ਸਾਹਿਤ ਦੇ ਤੱਤਾਂ ਬਹੁਅਰਥਕਤਾ, ਸਦੀਵਤਾ, ਸੁਹਜਾਤਮਿਕਤਾ ਉਪਰ ਕੇਂਦਰਿਤ ਹੁੰਦਿਆਂ ਕਿਹਾ ਕਿ ਉ¤ਤਮ ਸਾਹਿਤ ਜ਼ਿੰਦਗੀ ਦੀਆਂ ਡੂੰਘੀਆਂ
ਰਮਜ਼ਾਂ ਨੂੰ ਪਕੜਦਾ ਹੈ। ਉਨ੍ਹਾਂ ਕਿਹਾ ਕਿ ਸਾਹਿਤ ਗੁੰਝਲਦਾਰ ਜੀਵਨ ਵਰਤਾਰੇ ਨੂੰ ਸਮਝਣ ਸਮਝਾਉਣ ਦਾ ਇੱਕ ਕਲਾਤਮਿਕ ਉਪਰਾਲਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਸਾਹਿਤ ਰਚਨਾ ਮਨੁੱਖੀ ਮਨ ਨੂੰ ਹਲੂਣਦੀ ਨਹੀਂ ਤਾਂ ਉਹ ਰਚਨਾ ਵੱਡੇ ਸਾਹਿਤਕ ਮੁੱਲਾਂ ਤੋਂ ਸੱਖਣੀ ਹੋਵੇਗੀ । ਉਨ੍ਹਾਂ ਕਿਹਾ ਕਿ ਸਾਹਿਤ ਤੇ ਸਿਧਾਂਤ ਨੂੰ ਜੀਵਨ ਨਾਲ ਇਕਸੁਰ ਕਰਕੇ ਸਮਝਣ ਦੀ ਜਰੂਰਤ ਹੈ, ਜਿਸ ਨਾਲ ਵੱਡੀਆਂ ਸਖਸ਼ੀਅਤਾਂ ਤੇ ਭਰਵੇਂ ਸਮਾਜ ਦੀ ਸਿਰਜਣਾ ਸੰਭਵ ਹੈ। ਕੁਦਰਤ ਦੇ ਸਮਾਂਨਤਰ ਸਮਾਜ ਸਿਰਜਣ ਲਈ ਸੰਚਾਰ ਬੁਨਿਆਦੀ ਜ਼ਰੂਰਤ ਬਣਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਸ਼ਾ ਪ੍ਰਬੰਧ ਦੇ ਅੰਦਰਵਾਰ ਤੇ ਬਾਹਰਵਾਰ ਸਾਹਿਤ ਸਿਰਜਣਾ ਹੁੰਦੀ ਹੈ। ਅੱਜ ਵਿਗਿਆਨ ਤੇ ਤਕਨਾਲੋਜੀ ਦੇ ਯੁੱਗ ਵਿਚ ਅਨੁਮਾਨ ਆਧਾਰਤ ਗਿਆਨ ਭਰੋਸੇਯੋਗ ਨਹੀਂ ਰਿਹਾ। ਇਸ ਤੋਂ ਪਹਿਲਾਂ ਕਾਲਜ ਪ੍ਰਿੰਸੀਪਲ ਡਾ. ਦਲਜੀਤ ਸਿੰਘ ਨੇ ਮੁਖ ਬੁਲਾਰੇ ਨੂੰ ‘ਜੀ ਆਇਆਂ ਨੂੰ‘ ਆਖਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸੁਹਿਰਦਤਾ ਨਾਲ ਮਿਲ ਜੁਲ ਕੇ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੰਦਰਲੀ ਜੋਤ ਨੂੰ ਨਿਖਾਰ ਕੇ ਸਿਰਜਨਾਤਮਕ ਰੁਚੀਆਂ ਵਿਕਸਤ ਕਰਨ ਉਪਰ ਜੋਰ ਦਿੱਤਾ। ਵਿਭਾਗ ਦੇ ਮੁਖੀ ਡਾ. ਹਰਭਜਨ ਸਿੰਘ ਨੇ ਮੰਚ ਸੰਚਾਲਣ ਕਰਦਿਆਂ ਕਿਹਾ ਕਿ ਭਾਸ਼ਾ ਸਾਹਿਤ ਤੇ ਸਭਿਆਚਾਰ ਦੀ ਮਾਂ ਸੰਸਥਾ ਹੈ। ਜਿਸ ਵਿਚ ਮਨੁੱਖੀ ਉਦਮ ਬੁਨਿਆਦੀ ਰੋਲ ਅਦਾ ਕਰਦਾ ਹੈ। ਇਸ ਮੌਕੇ ਵਿਭਾਗ ਦੇ ਅਧਿਆਪਕ ਡਾ. ਸੁਖਬੀਰ ਸਿੰਘ, ਡਾ. ਦਵਿੰਦਰ ਕੌਰ, ਪ੍ਰੋ. ਦਵਿੰਦਰਪਾਲ ਕੌਰ, ਪ੍ਰੋ. ਆਤਮ ਰੰਧਾਵਾ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਕਮਲਪ੍ਰੀਤ ਕੌਰ, ਪ੍ਰੋ. ਪ੍ਰਮਪ੍ਰੀਤ ਕੌਰ ਹਾਜ਼ਰ ਸਨ।