ਮੁਰਾਦਾਬਾਦ, 25 ਜੁਲਾਈ (ਵਿਸ਼ਵ ਵਾਰਤਾ)-ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਵਿੱਚ ਕੱਲ੍ਹ ਦੇਰ ਰਾਤ ਇੱਕ ਟਰੱਕ ਅਤੇ ਟਰੈਕਟਰ–ਟਰਾਲੀ ਦੀ ਟੱਕਰ ਵਿੱਚ 11 ਲੋਕਾਂ ਦੀ ਮੌਤ ਹੋ ਗਈ ਜਦਕਿ 20 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਜ਼ਿਲ੍ਹੇ ਦੇ ਹਯਾਤਨਗਰ ਥਾਣਾ ਖੇਤਰ ਦੇ ਲਗਨਪੁਰ ਇਲਾਕੇ ਵਿੱਚ ਖਚਾਖਚ ਭਰੀ ਟਰੈਕਟਰ–ਟਰਾਲੀ ਨੂੰ ਇੱਕ ਟਰੱਕ ਨੇ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਟਰਾਲੀ ਵਿੱਚ ਕੁੱਲ 35 ਲੋਕ ਸਵਾਰ ਸਨ। ਹਾਦਸੇ ਵਿੱਚ ਅੱਠ ਲੋਕਾਂ ਦੀ ਦੇਰ ਰਾਤ ਮੌਤ ਹੋ ਗਈ ਜਦਕਿ ਤਿੰਨ ਲੋਕਾਂ ਨੇ ਅੱਜ ਸਵੇਰੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਹਯਾਤਨਗਰ ਥਾਣਾ ਇੰਚਾਰਜ ਨੇ ਦੱਸਿਆ ਕਿ 20 ਜ਼ਖਮੀਆਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।