ਪ੍ਰੋ.ਕ੍ਰਿਪਾਲ ਸਿੰਘ ਬੰਡੂਗਰ
ਕਿਸ਼ਤ-1
ਸਿੱਖ ਧਰਮ ਅਤੇ ਇਸ ਦੇ ਠਨਿਰਮਲ ਪੰਥ’’ ਉੱਤੇ ਸਾਬਤ ਕਦਮੀ, ਪੂਰੀ ਦ੍ਰਿੜਤਾ, ਅਹਿੱਲ ਅਤੇ ਅਡਿੱਗ ਵਿਸ਼ਵਾਸ ਨਾਲ ਚੱਲਣ ਵਾਲੇ ਮਹਾਨ ਸ਼ਹੀਦਾਂ, ਸੂਰਬੀਰਾਂ, ਯੋਧਿਆਂ, ਸੰਤਾਂ, ਮਹਾਂਪੁਰਸ਼ਾਂ, ਮਰਜੀਵੜਿਆਂ ਨੇ ਸੰਸਾਰ ਧਰਮਾਂ ਅਤੇ ਸੰਸਾਰ ਇਤਿਹਾਸ ਵਿਚ ਨਵੇਂ ਅਤੇ ਨਿਵੇਕਲੇ ਸੁਨਹਿਰੀ ਪੰਨੇ ਜੋੜ ਦਿੱਤੇ ਹਨ। ਸੰਸਾਰ ਨੂੰ ਰੱਬੀ ਏਕਤਾ, ਮਨੁੱਖੀ ਬਰਾਬਰੀ, ਮਨੁੱਖੀ ਅਧਿਕਾਰਾਂ ਦੀ ਰਾਖੀ, ਸਾਂਝੀਵਾਲਤਾ, ਸਹਿਨਸ਼ੀਲਤਾ, ਨਿੱਜ-ਸੁਆਰਥ ਨੂੰ ਤਿਆਗ ਕੇ ਪਰਮਾਰਥ ਲਈ ਜਿਊਣ ਦੀ ਜੁਗਤ, ਜਾਤ-ਪਾਤ ਅਤੇ ਊਚ-ਨੀਚ ਦੇ ਭੇਦ-ਪਾਵ ਨੂੰ ਮੁੱਢੋਂ ਹੀ ਰੱਦ ਕਰਕੇ ਠਏਕੁ ਪਿਤਾ ਏਕਸ ਕੇ ਹਮ ਬਾਰਿਕੂ (611) ਅਤੇ ‘‘ਤੂੰ ਸਾਂਝਾ ਸਾਹਿਬੁ ਬਾਪੁ ਹਮਾਰਾ’’ (97) ਦਾ ਮਹਾਨ ਅਦੁੱਤੀ, ਨਿਰਾਲਾ ਅਤੇ ਨਵੀਨਤਮ ਉਪਦੇਸ਼ ਦੇਣ ਵਾਲਾ ਠਨਾਨਕ ਨਿਰਮਲ ਪੰਥ ਚਲਾਇਆ’’ ਵਾਲਾ ਹੈ ਸਿੱਖ ਧਰਮ।
ਜਿਸ ਦਾ ਵਿਲੱਖਣ ਉਪਦੇਸ਼ ਠੴੂ ਤੋਂ ਅਰੰਭ ਹੋ ਕੇ ਬ੍ਰਹਿਮੰਡੀ ਗਿਆਨ ਨਾਲ ਸਰਸਾਰ, ਸੱਚ ਉੱਤੇ ਹਰ ਕੀਮਤ ’ਤੇ ਪਰਪੱਕਤਾ ਨਾਲ ਪਹਿਰਾ ਦੇਣ ਅਤੇ ਜਾਬਰ, ਜਬਰ, ਜੁਲਮ ਅਤੇ ਬੇਇਨਸਾਫੀ ਵਿਰੁੱਧ ਸੰਘਰਸ਼ ਕਰਦਿਆਂ, ਭਾਣੇ ਅੰਦਰ ਵਿਚਰਦਿਆਂ, ਮਨ ਅਤੇ ਚਿਤ ਕਰਕੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਿਆਂ ਹਰ ਮੈਦਾਨੇ ਅਰਥਾਤ ਧਾਰਮਿਕ, ਰਾਜਨੀਤਕ, ਆਰਥਿਕ ਅਤੇ ਸਮਾਜਿਕ ਪਿੜ ਵਿੱਚ ਠਨਿਸਚੈ ਕਰ ਆਪਣੀ ਜੀਤ ਕਰੋਂ’’ ਦੀ ਭਾਵਨਾ ਨਾਲ ਲਬਰੇਜ਼ ਹੈ। ਜੋ ਲਾਸਾਨੀ ਹੈ। ਲਾਮਿਸਾਲ ਹੈ। ਅਦੁੱਤੀ ਹੈ। ਨਿਵੇਕਲਾ ਹੈ। ਨਵੀਨਤਮ ਹੈ। ਪ੍ਰੰਤੂ ਅਤਿ-ਕਠਿਨ ਹੈ। ਸੂਖਮ ਹੈ। ਖੰਡੇ ਦੀ ਧਾਰ ਉਤੇ ਤੁਰਨ ਦੇ ਤੁਲ ਹੈ। ਠਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ੂ (1412) ਦੇ ਸਿਧਾਂਤ ਉੱਤੇ ਚੱਲਦਿਆਂ ਸ਼ਹੀਦੀਆਂ ਪਾਉਣ ਵਾਲਿਆਂ ਦੀ ਲੜੀ ਬੜੀ ਲੰਮੀ ਹੈ। ਇਹ ਅਣਗਿਣਤ ਹਨ।
ਇਸ ਲੇਖ ਵਿੱਚ 17ਵੀਂ ਸਦੀ ਦੇ ਠਬਚਨ ਕੇ ਬਲੀ’’ ਮਹਾਨ ਸੂਫੀ ਫਕੀਰ ਸੱਯਦ ਪੀਰ ਬੁੱਧੂ ਸ਼ਾਹ, ਜਿਨ੍ਹਾਂ ਨੇ ਸੱਚ ਨੂੰ ਪਛਾਣਿਆ ਅਤੇ ਉਸਤੇ ਸਾਬਤ ਕਦਮੀ ਪਹਿਰਾ ਦਿੱਤਾ ਅਤੇ ਸ਼ਹੀਦੀ ਵੀ ਪਾਈ, ਬਾਰੇ ਵਿਚਾਰ ਕਰ ਰਹੇ ਹਾਂ। ਪ੍ਰੰਤੂ ਇਸ ਤੋਂ ਪਹਿਲਾਂ ਸਮੂੰਹ ਲੁਕਾਈ ਦੇ ਹਰ ਖੇਤਰ ਵਿੱਚ ਠਰਾਹ ਦਸੇਰਾ’’ ਅਤੇ ਠਪੱਥ ਪਰਦੱਰਸ਼ਕ’’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਬਾਰੇ ਬਹੁਤ ਹੀ ਸੰਖੇਪ ਵਿੱਚ ਜਾਣਕਾਰੀ ਹਾਸਲ ਕਰਨੀ ਯੋਗ ਰਹੇਗੀ। ਗੁਰਮੁੱਖੀ ਲਿਪੀ ਵਿੱਚ ਤਕਰੀਬਨ 31 ਭਾਸ਼ਾਵਾਂ/ਉਪ-ਭਾਸ਼ਾਵਾਂ, 31 ਰਾਗਾਂ ਵਿੱਚ 06 ਗੁਰੂ ਸਾਹਿਬਾਨ, 15 ਭਗਤਾਂ, 11 ਭੱਟਾਂ ਅਤੇ 04 ਗੁਰਸਿੱਖਾਂ ਵੱਲੋਂ ਉਚਾਰਨ ਕੀਤੀ ਅਤੇ ਨਿੱਜੀ ਤੌਰ ਉਤੇ ਕਲਮਬੰਦ ਕੀਤੀ ਬਾਣੀ 1430 ਅੰਗਾਂ ਵਾਲੇ ਵੱਡ-ਅਕਾਰੀ ਠਸ੍ਰੀ ਗੁਰੂ ਗ੍ਰੰਥ ਸਾਹਿਬ’’ ਵਿੱਚ ਅੰਕਿਤ ਹੈ। ਇਹਨਾਂ 15 ਭਗਤਾਂ ਵਿੱਚ 07 ਬ੍ਰਾਹਮਣ, 01 ਨਾਈ, 01 ਜੁਲਾਹਾ, 02 ਮੁਸਲਮਾਨ, 01 ਛੀਂਬਾ, 01 ਚਮਾਰ, 01 ਜਾਟ ਅਤੇ ਇਕ ਕਸਾਈ ਸ਼ਾਮਲ ਹੈ। ਭਾਵ ਇਸ ਵਿੱਚ ਖੱਤਰੀ, ਬ੍ਰਾਹਮਣ, ਸੂਦਰ, ਵੈਸ ਤਥਾ ਸਿੱਖ ਗੁਰੂ ਸਾਹਿਬਾਨ, ਹਿੰਦੂ ਅਤੇ ਮੁਸਲਮਾਨ ਬਾਣੀਕਾਰਾਂ ਦਾ ਕਲਾਮ ਦਰਜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਦੇਸ਼-ਕਾਲ, ਧਰਮਾਂ, ਸਮਾਜਿਕ ਵਰਗਾਂ ਅਤੇ ਕੌਮਾਂ ਦੀਆਂ ਸਭ ਹੱਦਾਂ ਬੰਨੇ ਅਤੇ ਬਲੱਗਣਾਂ ਟੱਪ ਕੇ ਤ੍ਰਿਲੋਕੀ ਦੇ ਗਿਆਨ ਅਤੇ ਅਨੰਤ, ਬੇਅੰਤ, ਪਾਰਬ੍ਰਹਮ, ਪੂਰਨ ਬ੍ਰਹਮ, ਪਰਮੇਸ਼ਰ, ਕਰਤਾ-ਪੁਰਖ, ਅੰਗਮ, ਅਗੋਚਰ ਵਾਹਿਗੁਰੂ ਦੀ ਉਪਮਾ, ਜੱਸ ਅਤੇ ਕੀਰਤੀ ਅਤੇ ਅਦੁੱਤੀ ਗਿਆਨ ਦਾ ਅਥਾਹ ਸਾਗਰ ਹੈ। ਜਿਸ ਵਿੱਚੋਂ ਹੰਸ ਰੂਪੀ ਆਤਮਾਵਾਂ ਨੇ ਘਾਲਣਾ ਘਾਲ ਕੇ ਹੀਰੇ-ਮੋਤੀ, ਜਵਾਹਰਾਤ ਅਰਥਾਤ ਅੰਮ੍ਰਿਤ ਦੀ ਭਾਲ ਕਰਨੀ ਹੈ ਅਤੇ ਠਜੀਵਤ-ਮੁਕਤ ਹੋਣਾ ਹੈ ਠਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ
ਅਧਾਰੋ ॥ੂ (1429) ਅਤੇ
ਠਸਰਵਰ ਅੰਦਰਿ ਹੀਰਾ ਮੋਤੀ
ਸੋ ਹੰਸਾ ਕਾ ਖਾਣਾ ॥ੂ
(956) ਸੰਸਾਰ ਦੇ ਇਸ ਅਦੁੱਤੀ ਗਿਆਨ ਦੀ ਰੋਸ਼ਨੀ ਦੁਨੀਆਂ ਦੇ ਵੱਖ-ਵੱਖ ਦਿਸ਼ਾਵਾਂ, ਧਰਮਾਂ ਅਤੇ ਅਕੀਦਿਆਂ ਦੇ ਲੋਕਾਂ ਵਿੱਚਕਾਰ ਖਿਲਾਰਨ ਹਿੱਤ ਦੁਨੀਆਂ ਦਾ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਘਰੋਂ ਠਰਾਇ-ਭੋਇ ਕੀ ਤਲਵੰਡੀ’’ ਤੋਂ ਵਾਇਆ ਸੁਲਤਾਨਪੁਰ ਲੋਧੀ ਸੰਸਾਰ ਦੀਆਂ ਚਾਰਾਂ ਦਿਸ਼ਾਵਾਂ ਵਿਚ ਚਾਰ ਉਦਾਸੀਆਂ ਦੇ ਰੂਪ ਵਿਚ ਵਿਚਰਿਆ। ਉਹਨਾਂ ਦੇ ਨਾਲ ਉਹਨਾਂ ਦਾ ਸੰਗੀ-ਸਾਥੀ ਬਣਿਆ ਇਕ ਅਖੋਤੀ (ਸੂਦਰ) ਨੀਚ ਜਾਤ ਨਾਲ ਸਬੰਧਤ ਮਰਦਾਨਾ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਠਭਾਈ’’ ਕਹਿਆ। ਭਾਈ ਗੁਰਦਾਸ ਜੀ ਇਸ ਬਾਰੇ ਇਉਂ ਲਿਖਦੇ ਹਨ, ਠਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ’’ ਇਸੇ ਰਾਹ ਚੱਲਦਿਆਂ ਜਦੋਂ ਸੰਸਾਰ ਦੇ ਕਲਿਆਣ ਹਿਤ ਸਰਬ-ਸਾਂਝੇ ਧਾਰਮਿਕ ਅਸਥਾਨ ਠਸ੍ਰੀ ਹਰਿਮੰਦਰ ਸਾਹਿਬ’’ ਦੀ ਉਸਾਰੀ ਅਰੰਭਣੀ ਸੀ ਤਾਂ ਪੰਜਵੇਂ ਨਾਨਕ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਰਮਾਤਮਾ ਦੇ ਇਸ ਸਰਬ-ਸਾਂਝੇ ਧਾਰਮਿਕ ਕੇਂਦਰ ਦੀ ਨੀਂਹ ਸਮੇਂ ਦੇ ਮਹਾਨ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਪਾਸੋਂ ਰਖਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸਰਬਸਾਂਝੀ ਗੁਰਬਾਣੀ ਦਾ ਕੀਰਤਨ ਕਰਨ ਦੀ ਜਿੰਮੇਵਾਰੀ ਭਾਈ ਮਰਦਾਨੇ ਦੀ ਹੀ ਅੰਸ਼-ਵੰਸ਼ ਵਿਚੋਂ ਭਾਈ ਸੱਤੇ ਡੂੰਮ ਅਤੇ ਭਾਈ ਬਲਵੰਡ ਜੀ ਨੂੰ ਸੌਂਪੀ। ਇਹ ਵੀ ਦੋਵੇਂ ਅਖੌਤੀ ਸੂਦਰ ਜਾਤੀ ਨਾਲ ਸਬੰਧ ਰੱਖਦੇ ਸਨ।
ਸਮੇਂ ਦੇ ਭਾਰਤੀ ਸਮਾਜ ਲਈ ਇਹ ਵਰਤਾਰਾ ਹੈਰਾਨੀਕੁੰਨ ਅਚੰਭੇ ਵਾਲਾ ਅਤੇ ਅਸਹਿਸੀ ਪ੍ਰੰਤੂ ਇਹ ਹੈ ਮਹਾਨ ਕ੍ਰਾਂਤੀਕਾਰੀ ਸੀ। ਭੰਗਾਣੀ ਅਤੇ ਨਦੋਂਣ ਦੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਵਿੱਚ ਇਕ ਪਾਸੇ ਖਾਲਸਾਈ ਫੌਜਾਂ ਅਤੇ ਦੂਜੇ ਪਾਸੇ ਪਹਾੜੀ ਹਿੰਦੂ ਰਾਜਿਆਂ ਅਤੇ ਮੁਗਲ ਫੌਜਾਂ ਦੀ ਸਾਂਝੀ ਕਮਾਨ ਦਰਮਿਆਨ ਹੋਏ ਯੁੱਧਾਂ ਸਮੇਂ ਦਸਮੇਸ਼ ਜੀ ਦੇ ਅਦੇਸ਼ ਅਨੁਸਾਰ ਆਪਣੇ ਜ਼ਖਮੀਆਂ ਵਾਂਗ ਹੀ ਦੁਸਮਨ ਦੀਆਂ ਫੌਜਾਂ ਦੇ ਸਿਪਾਹੀਆਂ ਦੀ ਮਲ੍ਹਮ ਪੱਟੀ ਕਰਨਾ ਅਤੇ ਸੇਵਾ-ਸੰਭਾਲ ਕਰਨੀ ਅਤੇ ਇਸੇ ਤਰ੍ਹਾਂ 1704 ਈ: ਦੇ ਦਸਮੇਸ਼ ਜੀ ਦੀ ਅਗਵਾਈ ਵਿੱਚ ਖਾਲਸਾਈ ਫੌਜਾਂ ਤੇ ਮੁਗਲਾਂ ਅਤੇ ਬਾਈਧਾਰ ਦੇ ਹਿੰਦੂ ਰਾਜਿਆਂ ਦੀਆਂ ਫੌਜਾਂ ਦੀ ਸਾਂਝੀ ਕਮਾਨ ਵਿਚਕਾਰ ਹੋਏ ਯੁਧ ਵਿਚ ਦਸਮੇਸ਼ ਜੀ ਦੀ ਭਾਵਨਾ ਅਤੇ ਗੁਰਮਤਿ ਸਿਧਾਂਤ ਅਨੁਸਾਰ ਦੁਸ਼ਮਨ ਫੌਜਾਂ ਦੇ ਜਖਮੀਆਂ ਦੀ ਭਾਈ ਘਨ੍ਹਈਆ ਜੀ ਵੱਲੋਂ ਜਲ-ਪਾਣੀ ਦੀ ਸੇਵਾ ਅਤੇ ਮਲ੍ਹਮ ਪੱਟੀ ਕਰਨਾ, ਦੁਨੀਆ ਦੇ ਜੰਗਾਂ-ਯੁੱਧਾਂ ਦੇ ਇਤਿਹਾਸ ਵਿਚ ਬਿਲਕੁਲ ਨਿਰਾਲਾ ਅਤੇ ਅਸਚਰਜਤਾ ਵਾਲਾ ਵਰਤਾਰਾ ਸੀ, ਪ੍ਰੰਤੂ ਹੈ ਇਹ ਗੁਰਮਤਿ ਸਿਧਾਂਤ ਠਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ’’ (671) ਅਨੁਸਾਰ ਹੀ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਤਿ ਭਿਹਾਵਲੇ ਸਮੇਂ ਠਉਚ ਕਾ ਪੀਰ’’ ਕਹਿ ਕੇ ਆਪਣੇ ਮੋਢਿਆਂ ਉਤੇ ਚੁੱਕ ਕੇ ਲਿਜਾਣ ਵਾਲੇ ਠਗਨੀ ਖਾਂ ਅਤੇ ਨਬੀ ਖਾਂ’’ ਵੀ ਮੁਸਲਮਾਨ ਹੀ ਸਨ।
ਆਲਮਗੀਰ ਵਿਖੇ ਦਸਮੇਸ਼ ਪਿਤਾ ਦੀ ਆਓ ਭਗਤ ਅਤੇ ਟਹਿਲ-ਸੇਵਾ ਕਰਨ ਵਾਲਾ ਰਾਏ ਕਲਾਹ ਵੀ ਮੁਸਲਮਾਨ ਅਹਿਲਕਾਰ ਸੀ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦੀ ਖਬਰ ਲਿਆ ਕੇ ਗੁਰੂ ਸਾਹਿਬ ਤੀਕ ਪਹੁੰਚਾਣ ਵਾਲਾ ਨੂਰਾ ਮਾਹੀ ਵੀ ਮੁਸਲਮਾਨ ਸੀ। ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਨਂੋ ਸੂਬੇਦਾਰ ਵਜੀਦ ਖਾਨ ਨੂੰ ਵਰਜਣ ਵਾਲਾ ਮਲੇਰਕੋਟਲੇ ਦਾ ਨਵਾਬ ਮੁਹੰਮਦ ਸ਼ੇਰ ਖਾਨ ਵੀ ਮੁਸਲਮਾਨ ਨਵਾਬ ਸੀ ਅਤੇ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਵਿਰੁੱਧ ਸਖਤ ਵਿਰੋਧ ਕਰਦਿਆਂ ਆਪਣੇ ਸੀਨੇ ਵਿਚ ਖੰਜਰ ਖੋਭਕੇ ਆਪਣੇ ਪ੍ਰਾਣਾਂ ਦੀ ਆਹੁਤੀ ਦੇਣ ਵਾਲੀ ਬੇਗਮ ਜੈਨਬ-ਨਿਸਾਂ ਵੀ ਮੁਸਲਮਾਨ ਬੇਗਮ ਸੀ। ਇਸ ਤਰ੍ਹਾਂ ਅਜਿਹੇ ਮੁਸਲਮਾਨ ਮਰਦਾਂ ਅਤੇ ਔਰਤਾਂ ਦੀ ਲੰਮੀ ਲੜੀ ਹੈ। ਜਿਹਨਾਂ ਨੇ ਠਸੱਚ’’ ਪਛਾਣਿਆਂ ਅਤੇ ਆਪਣੀ ਜਾਨ-ਮਾਲ ਅਤੇ ਬਾਲ-ਬੱਚੇ ਦੀ ਪਰਵਾਹ ਨਾਂਹ ਕਰਦਿਆਂ ਜ਼ੁਲਮ ਵਿਰੁੱਧ ਅਵਾਜ ਬੁਲੰਦ ਕੀਤੀ ਅਤੇ ਗੁਰੂ ਜੀ ਦਾ ਸਾਥ ਦਿੰਦਿਆਂ ਮਹਾਨ ਕੁਰਬਾਨੀਆਂ ਦਿੱਤੀਆਂ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਵਿਚ ਕਿਸੇ ਵੀ ਧਰਮ ਜਾਂ ਕਿਸੇ ਵੀ ਧਰਮ ਦੇ ਅਨੁਆਈਂ ਵਿਰੁਧ ਨਹੀਂ ਲਿਖਿਆ ਹੋਇਆ ਸਗੋਂ ਮੁਸਲਮਾਨ ਨੂੰ ਇਕ ਚੰਗਾ ਮੁਸਲਮਾਨ ਅਤੇ ਹਿੰਦੂ ਤਥਾ ਬ੍ਰਾਹਮਣ ਨੂੰ ਚੰਗਾ ਬ੍ਰਾਹਮਣ, ਪੰਡਤ ਨੂੰ ਸਹੀ ਰੂਪ ਵਿੱਚ ਪੰਡਤ ਅਤੇ ਪਾਧੇ ਨੂੰ ਯੋਗ ਪਾਂਧਾ ਬਣਨ ਲਈ ਹੀ ਪ੍ਰੇਰਿਆ ਗਿਆ ਹੈ। ਆਪਣੇ-ਆਪਣੇ ਧਰਮ ਦੀ ਭਾਵਨਾ ਅਤੇ ਸੱਚ ਨੂੰ ਪਛਾਨਣ ਅਤੇ ਉਸ ਵਿੱਚ ਪਰਪੱਕ ਰਹਿਣ ਦਾ ਉਪਦੇਸ਼ ਹੈ। ਹਾਂ! ਧਰਮ ਦੇ ਨਾਮ ਉੱਤੇ ਭੋਲੇ-ਭਾਲੇ ਲੋਕਾਂ ਦਾ ਸ਼ੋਸ਼ਣ ਕਰਨ ਅਤੇ ਧਰਮ ਦੇ ਨਾਮ ਉਤੇ ਕੱਟੜਤਾ ਦਾ ਅਣਮਨੁੱਖੀ ਜਨੂੰਨ ਫੈਲਾਕੇ ਮਨੁੱਖਤਾ ਦਾ ਭਾਰੀ ਨੁਕਸਾਨ ਕਰਨ ਤੋਂ ਜ਼ਰੂਰ ਵਰਜਿਆ ਹੈ ਅਤੇ ਰਾਜਨੀਤਕ ਖੇਤਰ ਵਿਚ ਰਾਜਿਆਂ ਵੱਲੋਂ ਆਪਣਾ ਪਰਜਾਪਾਲਕ ਹੋਣ ਦਾ ਫਰਜ਼ ਨਿਭਾਉਣ ਦੀ ਥਾਂ ਲੋਕਾ ਦੀ ਲੁੱਟ ਤੇ ਕੁੱਟ ਕਰਨ ਵਾਲੀ ਪ੍ਰਬਲ ਰੁਚੀ ਦਾ ਵਿਰੋਧ ਜ਼ਰੂਰ ਕੀਤਾ ਹੈ। ਫੁਰਮਾਨ ਹੈ, ਠਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ’’ ਇਸੇ ਤਰ੍ਹਾਂ ਧਾਰਮਿਕ ਖੇਤਰ ਵਿਚ ਸੋਸ਼ਣ ਕਰਨ ਵਾਲਿਆਂ ਨੂੰ ਇਉਂ ਨੰਗਾ ਕੀਤਾ ਹੈ, ਠਮਾਣਸ ਖਾਣੇ ਕਰਹਿ ਨਿਵਾਜ ॥ ਛੁਰੀ ਵਗਾਇਨਿ ਤਿਨ ਗਲਿ ਤਾਗ ॥ੂ (471) ਨਾਲ ਹੀ ਧਾਰਮਿਕ ਖੇਤਰ ਵਿੱਚ ਪਸਰੇ ਪਖੰਡਵਾਦ, ਕਰਮਕਾਂਡ, ਭਰਮਾਂ, ਵਹਿਮਾਂ ਅਤੇ ਭੇਖੀਆਂ ਦਾ ਜ਼ਰੂਰ ਜ਼ੋਰਦਾਰ ਖੰਡਨ ਅਤੇ ਵਿਰੋਧ ਕੀਤਾ ਹੈ। ਗੁਰ ਸਾਹਿਬ ਨੇ ਸਮਾਜ ਵਿਚ ਨਿਘਾਰ ਲਈ ਜਿੰਮੇਵਾਰ ਲੋਕਾਂ ਨੂੰ ਵੀ ਨੰਗਾ ਕੀਤਾ:-
ਕਾਦੀ ਕੂੜੁ ਬੋਲਿ ਮਲੁ ਖਾਇ ॥
ਬ੍ਰਾਹਮਣੁ ਨਾਵੈ ਜੀਆ ਘਾਇ ॥
ਜੋਗੀ ਜੁਗਤਿ ਨ ਜਾਣੈ ਅੰਧੁ ॥
ਓਜਾੜੇ ਕਾ ਬੰਧੁ ॥ (662)
ਆਪਣੇ-ਆਪਣੇ ਧਰਮ ਵਿਚ
ਪਰਪੱਕ ਹੋਣ ਲਈ ਗੁਰ ਫੁਰਮਾਨ ਹੈ:-
ਮੁਸਲਮਾਣੁ ਕਹਾਵਣੁ ਮੁਸਕਲੁ ਜਾ
ਹੋਇ ਤਾ ਮੁਸਲਮਾਣੁ ਕਹਾਵੈ ॥
ਅਵਲਿ ਅਉਲਿ ਦੀਨੁ ਕਰਿ ਮਿਠਾ
ਮਸਕਲ ਮਾਨਾ ਮਾਲੁ ਮੁਸਾਵੈ ॥
ਹੋਇ ਮੁਸਲਿਮੁ ਦੀਨ ਮੁਹਾਣੈ
ਮਰਣ ਜੀਵਣ ਕਾ ਭਰਮੁ ਚੁਕਾਵੈ ॥
ਰਬ ਕੀ ਰਜਾਇ ਮੰਨੇ ਸਿਰ
ਉਪਰਿ ਕਰਤਾ ਮੰਨੇ ਆਪੁ ਗਵਾਵੈ ॥
ਨਾਨਕ ਸਰਬ ਜੀਆ
ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ ॥ (141)
ਤਥਾ
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥
ਸਤਿਗੁਰ ਪੁਛੈ ਸਚੁ ਸੰਜਮੁ ਕਮਾਵੈ ਹਉਮੈ
ਰੋਗੁ ਤਿਸੁ ਜਾਏ ॥
ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥
ਇਸੁ ਜੁਗ ਮਹਿ ਕੋ ਵਿਰਲਾ ਬ੍ਰਹਮ
ਗਿਆਨੀ ਜਿ ਹਊਮੈ ਮੇਟਿ ਸਮਾਏ ॥
ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥ (512)
ਤਥਾ
ਪਾਧਾ ਪੜਿਆ ਆਖੀਐ ਬਿਦਿਆ
ਬਿਚਰੈ ਸਹਜਿ ਸੁਭਾਇ ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥
ਮਨਮੁਖੁ ਬਿਦਿਆ ਬਿਕੂਦਾ ਬਿਖੁ ਖਟੇ ਬਿਖੁ ਖਾਇ ॥
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥
ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥
ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥ (937-38)
ਤਥਾ
ਸੋ ਪੰਡਿਤੁ ਜੋ ਮਨੁ ਪਰਬੋਧੈ ॥
ਰਾਮ ਨਾਮੁ ਆਤਮ ਮਹਿ ਸੋਧੈ ॥
ਰਾਮ ਨਾਮ ਸਾਰੁ ਰਸੁ ਪੀਵੈ ॥
ਉਸੁ ਪੰਡਿਤ ਕੈ ਉਪਦੇਸਿ ਜਗੁ ਜੀਵੈ ॥
ਹਰਿ ਕੀ ਕਥਾ ਹਿਰਦੈ ਬਸਾਵੈ ॥
ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥
ਬੇਦ ਪੁਰਾਨ ਸਿਮ੍ਰਿਤਿ ਬੂਝੈ ਮੂਲ ॥
ਸੂਖਮ ਮਹਿ ਜਾਨੈ ਅਸਥੂਲ ॥
ਚਹੁ ਵਰਨਾ ਕਉ ਦੇ ਉਪਦੇਸੁ ॥ ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥ (274)
ਸਗੋਂ ਮੁਸਲਮਾਨ ਨੂੰ ਤਾਂ ਉਸ ਵੱਲੋਂ ਹਰ ਰੋਜ਼ ਪੜ੍ਹੀ ਜਾਂਦੀ ਨਮਾਜ਼ ਦੇ ਅਰਥ ਵੀ ਸਮਝਾਏ ਗਏ ਹਨ ਅਤੇ ਪ੍ਰੇਰਿਆ ਹੈ ਕਿ ਨਮਾਜ਼ ਪੜ੍ਹਨ ਦਾ ਤਾਂ ਹੀ ਲਾਭ ਹੈ ਜੇਕਰ ਉਸ ਦੇ ਅਰਥ ਸਮਝ ਕੇ ਉਸ ਉੱਤੇ ਅਮਲ ਕਰੇ ਅਤੇ ਆਪਣਾ ਜੀਵਨ ਉਸ ਅਨੁਸਾਰ ਢਾਲੇ ਨਹੀਂ ਤਾਂ ਇਹ ਸਭ ਅਡੰਬਰ ਅਤੇ ਕੂੜ ਹੈ ਅਤੇ ਕੂੜ ਵਿਚੋਂ ਤਾਂ ਕੂੜ ਹੀ ਪ੍ਰਾਪਤ ਹੋਵੇਗਾ। ਗੁਰੂ ਸਾਹਿਬ ਨੇ ਫੁਰਮਾਇਆ ਹੈ:-
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥
ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥
ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥
ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥ (141)
ਬੇਦ ਅਤੇ ਕਤੇਬਾਂ ਵਾਚਣ ਵਾਲਿਆਂ ਨੂੰ ਵੀ ਸਮਝਾਇਆ ਗਿਆ ਹੈ ਕਿ ਜੇਕਰ ਇਕ ਛਿਨ ਭਰ ਉਸ ਵਿੱਚ ਮਨ-ਚਿਤ ਕਰਕੇ ਟਿਕ ਜਾਓ ਤਾਂ ਪ੍ਰਭੂ ਅੱਲ੍ਹਾ-ਤਾਲਾ ਦੇ ਦਰਸ਼ਨ ਹੋ ਜਾਣਗੇ। ਬਿਨਾਂ ਵਿਸਵਾਸ਼ ਅਤੇ ਮਨ-ਚਿਤ ਦੇ ਟਿਕਾਉ ਦੇ ਇਹਨਾਂ ਨੂੰ ਵਾਚਣਾ ਬੇਅਰਥ ਰਹੇਗਾ। ਗੁਰ ਫੁਰਮਾਨ ਹੈ:-
ਬੇਦ ਕਤੇਬ ਇਫਤਰਾ ਭਾਈ ਦਿਲ ਕਾ
ਫਿਕਰੁ ਨ ਜਾਇ ॥
ਟੁਕੁ ਦਮੁ ਕਰਾਰੀ ਜਉ ਕਰਹੁ
ਹਾਜਿਰ ਹਜੂਰਿ ਖੁਦਾਇ ॥ (727)
ਸਹਿਜੇ ਹੀ ਇਹ ਕਹਿ ਸਕਦੇ ਹਾਂ ਕਿ ਸਿਧਾਂਤਕ ਅਤੇ ਅਮਲੀ ਰੂਪ ਵਿਚ ਕਿਸੇ ਵੀ ਦੁਨੀਆਵੀ ਅਧਾਰ ਉਤੇ ਗੁਰੂ ਸਾਹਿਬਾਨ ਦਾ ਕਿਸੇ ਨਾਲ ਵੈਰ-ਵਿਰੋਧ ਜਾਂ ਵਿਤਕਰਾ ਨਹੀਂ ਸੀ। ਇਹ ਤਾਂ ਠਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿੂ (646) ਤਥਾ ਠਬ੍ਰਹਮਨ ਬੈਸ ਸੂਦ ਅਰੁ ਖ੍ਹਤ੍ਰੀ ਡੋਮ ਚੰਡਾਰ ਮਲੇਛ ਮਨ ਸੋਇ ॥ ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥ੂ (858) ਤਥਾ ‘‘ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ॥1।।’’ (1299) ਤਥਾ ਠਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉੂ (97) ਆਦਿ ਉਤੇ ਅਧਾਰਤ ਮਹਾਨ ਕ੍ਰਾਂਤੀਕਾਰੀ ਫਲਸਫਾ ਹੈ। ਰੱਬ ਸਭ ਦਾ ਸਾਂਝਾ ਹੈ। ਠਗੁਰ ਪਾਰਬ੍ਰਹਮ ਏਕੈ ਹੀ ਜਾਨੇੂ (887) ਸਭ ਦਾ ਸਾਂਝਾ ਹੈ ਅਤੇ ਇਹ ਮਹਾਨ ਉਪਦੇਸ਼ ਅਤੇ ਗੁਰੂ ਘਰ ਸਭ ਲੁਕਾਈ ਦੇ ਕਲਿਆਣ ਹਿਤ ਸਾਂਝੇ ਹਨ। ਸੰਗਤ ਅਤੇ ਪੰਗਤ ਦਾ ਸਿਧਾਂਤ ਅਮਲੀ ਰੂਪ ਵਿਚ ਇਸ ਦਾ ਲਖਾਇਕ ਹੈ। ਗੁਰਮਤਿ ਵਿਚ ਦਰਸ਼ਨ ਅਤੇ ਇਸ਼ਨਾਨ ਦੀ ਵੀ ਸਾਂਝ ਹੈ। ਗੁਰਮਤਿ ਵਿਚ ਕੇਵਲ ਅਤੇ ਕੇਵਲ ਜ਼ਬਰ, ਜ਼ੁਲਮ, ਧੱਕੇ, ਵਿਤਕਰੇ, ਬੇਇਨਸਾਫੀ, ਊਚ-ਨੀਚ ਅਤੇ ਜਾਤ-ਪਾਤੀ, ਕਰਮਕਾਂਡੀ, ਪਾਖੰਡਵਾਦੀ ਸੋਚ ਅਤੇ ਸਿਸਟਮ ਦਾ ਵਿਰੋਧ ਹੈ। ਜੋ ਸਰਬੱਤ ਦੇ ਭਲੇ ਵਿੱਚ ਹੈ। ਉੱਤਮ ਹੈ। ਨਿਵੇਕਲਾ ਹੈ।
ਸੱਯਦ ਪੀਰ ਬੁਧੂ ਸ਼ਾਹ ਅਜੋਕੇ ਹਰਿਆਣੇ ਦੇ ਜ਼ਿਲ੍ਹਾ ਅੰਬਾਲਾ ਦੇ ਕਸ਼ਬੇ ਸੰਢੋਰਾ, ਜਿਸ ਨੂੰ ਪਹਿਲਾਂ ਠਸਾਧਵਾੜਾ’’ ਵੀ ਕਿਹਾ ਜਾਂਦਾ ਸੀ, ਦਾ ਵਸਨੀਕ ਸੀ। ਉਨ੍ਹਾਂ ਦਾ ਜਨਮ ਸਫੋਰੇ ਦੇ ਰੱਜੇ-ਪੁੱਜੇ ਪਰਿਵਾਰ ਵਿੱਚ ਮਸ਼ਹੂਰ ਮੌਲਾਣਾ ਸੱਯਦ ਗੁਲਾਮ ਸ਼ਾਹ ਦੇ ਘਰ 13 ਜੂਨ, 1647 ਈ: ਵਿਚ ਹੋਇਆ ਸੀ। ਸੱਯਦ ਗੁਲਾਮ ਸ਼ਾਹ ਦਾ ਸਬੰਧ ਵੰਸਜ ਤੌਰ ਉਤੇ ਸਮੇਂ ਦੇ ਮਹਾਨ ਫਕੀਰ ਨਿਜਾਮਉਦੀਨ ਔਲੀਆ ਨਾਲ ਜਾ ਜੁੜਦਾ ਹੈ। ਔਲੀਆ ਜੀ ਦਾ ਦੇਹਾਂਤ 1625 ਈ: ਵਿੱਚ ਹੋਇਆ। ਮਹਾਨ ਫਕੀਰ ਨਿਜਾਮਉਦੀਨ ਔਲੀਆ ਬਾਰੇ ਮੋਖਿਕ ਇਤਿਹਾਸ ਅਨੁਸਾਰ ਕਿਹਾ ਜਾਂਦਾ ਹੈ ਕਿ ਜਦੋਂ ਉਹ ਸ੍ਰੀ ਅੰਮ੍ਰਿਤਸਰ ਸਾਹਿਬ-ਸ੍ਰੀ ਹਰਿਮੰਦਰਿ ਸਾਹਿਬ ਦੇ ਦਰਸ਼ਨਾਂ ਲਈ ਆਏ ਤਾਂ ਉਹਨਾਂ ਨੇ ਉਥੋਂ ਦਾ ਰਮਣੀਕ ਮਹੌਲ, ਅੰਮ੍ਰਿਤ ਸਰੋਵਰ, ਸ੍ਰੀ ਦਰਬਾਰ ਸਾਹਿਬ ਦੀ ਸ਼ਾਨ, ਗੁਰਬਾਣੀ ਦਾ ਕਥਾ/ਕੀਰਤਨ ਸਹਿਜਤਾ ਅਤੇ ਸਾਂਝੀਵਾਲਤਾ ਵੇਖ ਸੁਣ ਕੇ ਗੁਰਬਾਣੀ ਦੇ ਸੱਚ ਅਤੇ ਰਹੱਸ ਨੂੰ ਸਮਝਕੇ ਆਖਿਆ ਸੀ ਕਿ ਜਿਸ ਦਿਨ ਦੁਨੀਆਂ ਦੇ ਬੰਦੇ ਸਿਆਣੇ ਹੋ ਜਾਣਗੇ ਤਾਂ ਦੁਨੀਆਂ ਦਾ ਇਕ ਧਰਮ, ਇਕ ਧਾਰਮਿਕ ਗ੍ਰੰਥ ਅਤੇ ਇਕ ਧਾਰਮਿਕ ਕੇਂਦਰੀ ਸਥਾਨ ਹੋਵੇਗਾ। ਉਹ ਧਰਮ ਸਿੱਖ ਧਰਮ ਹੋਵੇਗਾ ਅਤੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਕੇਂਦਰੀ ਧਾਰਮਿਕ ਸਥਾਨ ਸ੍ਰੀ ਹਰਿਮੰਦਰਿ ਸਾਹਿਬ ਹੋਵੇਗਾ। ਪੀਰ ਬੁੱਧੂ ਸ਼ਾਹ ਰੱਬੀ ਰੰਗ ਵਿੱਚ ਰੰਗਿਆ ਮਸਤ ਦੀਵਾਨਾ ਫਕੀਰ ਸੀ। ਭਗਤੀ ਕਰਦਿਆਂ ਉਹ ਪਰਮਾਤਮਾ ਨਾਲ ਮਿਲਾਪ ਲਈ ਉਤਸਕ ਅਤੇ ਅਭਿਲਾਸੀ ਸੀ। ਭਾਵੇਂ ਅਕੀਦੇ ਕਰਕੇ ਉਹ ਮੁਸਲਮਾਨ ਫਕੀਰ ਸੀ ਪ੍ਰੰਤੂ ਇਸਲਾਮ ਵਿਚ ਆਈ ਅੰਨ੍ਹੀ ਕੱਟੜਤਾ, ਇਸਲਾਮੀ ਰਾਜ ਵੱਲੋਂ ਆਪਣੀ ਹੀ ਪਰਜਾ ਖਾਸ ਕਰਕੇ ਹਿੰਦੂਆਂ ਉਤੇ ਕੀਤੇ ਜਾ ਰਹੇ ਜਬਰ, ਜੁਲਮ, ਕਤਲੇਆਮ,ਜ਼ਬਰੀ ਧਰਮ ਤਬਦੀਲੀ ਦੇ ਹੱਕ ਵਿੱਚ ਨਹੀਂ ਸੀ। ਪੀਰ ਬੁੱਧੂ ਸ਼ਾਹ ਦੇ ਮੁਰੀਦਾਂ ਵਿਚ ਹਿੰਦੂ ਅਤੇ ਮੁਸਲਮਾਨ ਦੋਵੇਂ ਅਕੀਦਿਆਂ ਵਾਲੇ ਲੋਕ ਸਨ। ਹਿੰਦੂਆਂ ਲਈ ਲੰਗਰ ਵੱਖਰਾ ਅਤੇ ਹਿੰਦੂਆਂ ਵੱਲੋਂ ਹੀ ਤਿਆਰ ਕੀਤਾ ਜਾਂਦਾ ਸੀ ਤਾਂ ਜੋ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਕਿਸੇ ਤਰ੍ਹਾਂ ਦੀ ਠੇਸ ਨਾ ਪਹੁੰਚੇ। ਇਹ ਪ੍ਰਬੰਧ ਨਿਸਚੇ ਹੀ ਇਸਲਾਮੀ ਸਿਧਾਂਤ ਅਤੇ ਪਰੰਪਰਾ ਤੋਂ ਪਰ੍ਹੇ ਸੀ। ਫਕੀਰ ਕਮਲੇਸ਼ ਸ਼ਾਹ ਅਤੇ ਭਗਤ ਸਧਨਾਂ ਜੀ ਵੀ ਇਸ ਨਗਰ ਸਢੋਰਾ ਵਿਖੇ ਹੀ ਬਿਰਾਜਦੇ ਰਹੇ ਸਨ।
ਪੀਰ ਬੁੱਧੂ ਸ਼ਾਹ ਜੀ ਦਾ ਅਸਲ ਨਾਂ ਸੱਯਦ ਸ਼ਾਹ ਬਦਰੁੱਦੀਨ ਸੀ। ਸਢੌਰਾ ਉਸ ਵੇਲੇ ਮੁਸਲਮਾਨਾਂ ਦਾ ਗੜ੍ਹ ਸੀ। ਹੁਣ ਇਹ ਨਗਰ ਤਹਿਸੀਲ ਨਾਰਾਇਣਗੜ੍ਹ ਵਿਚ ਹੈ ਅਤੇ ਦਸਮੇਸ਼ ਜੀ ਦੀ ਵਸਾਈ ਨਗਰੀ ਪਾਉਂਟਾ ਸਾਹਿਬ ਤੋਂ ਨਜ਼ਦੀਕ ਹੈ। ਗ੍ਰਹਿਸਤੀ ਹੋਣ ਦੇ ਬਾਵਜੂਦ ਪੀਰ ਜੀ ਦੀ ਬਿਰਤੀ ਡੂੰਘੇ ਅਧਿਆਤਮਕ ਰੰਗ ਵਿਚ ਰੰਗੀ ਹੋਈ ਸੀ। ਆਪ ਸਹੀ ਅਰਥਾਂ ਵਿੱਚ ਧਾਰਮਿਕ ਭਾਵਨਾ ਵਾਲੇ ਅਤੇ ਖੁੱਦਾ ਦੇ ਰਾਹ ਦੇ ਮੁਤਲਾਸੀ ਸਨ। ਹਰ ਵੇਲੇ ਖੁੱਦਾ ਦੀ ਬੰਦਗੀ ਵਿੱਚ ਰਹਿਣ ਕਰਕੇ ਇਲਾਕੇ ਦੇ ਲੋਕਾਂ ਵਿਚ ਪੀਰ ਵਜੋਂ ਆਪ ਦੀ ਮਾਨਤਾ ਸਥਾਪਤ ਹੋ ਚੁੱਕੀ ਸੀ। ਹਮੇਸ਼ਾ ਹੀ ਰੱਬੀ ਰੰਗ ਵਿਚ ਮਸਤ ਦੀਵਾਨਿਆਂ ਵਾਂਗ ਵਿਚਰਦੇ ਰਹਿਣ ਕਰਕੇ ਲੋਕ ਉਹਨਾਂ ਨੂੰ ਪਹਿਲੋ-ਪਹਿਲ ਕਮ-ਅਕਲ ਤਥਾ ਸਾਧਾਰਣ ਮਨੁੱਖ ਸਮਝਕੇ ਬੁੱਧੂ ਵੀ ਕਹਿੰਦੇ ਸਨ। ਅਕਾਲ ਪੁਰਖ ਨਾਲ ਓਤ ਪੋਤ ਲੋਕਾਂ ਬਾਰੇ ਹਮੇਸ਼ਾ ਹੀ ਸੰਸਾਰ ਨੂੰ ਇਸੇ ਤਰ੍ਹਾਂ ਦੇ ਭੁਲੇਖੇ ਹੀ ਪੈਂਦੇ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਵੀ ਕੁਰਾਹੀਆ, ਬੇਤਾਲਾ ਅਤੇ ਭੂਤਨਾ ਆਦਿ ਕਿਹਾ ਗਿਆ ਸੀ। ਕਾਜੀਆਂ ਅਤੇ ਮੌਲਾਣਿਆਂ ਦੇ ਵਰਗ ਵਿਚੋਂ ਸੱਯਦਾਂ ਦਾ ਇਸਲਾਮ ਵਿੱਚ ਬਹੁਤ ਸਤਿਕਾਰ ਸੀ। ਮੁਸਲਮਾਨ ਬਾਦਸ਼ਾਹਾਂ ਦੇ ਹਾਥੀਆਂ ਦੇ ਮਹਾਵਤ ਸੱਯਦ ਇਸ ਕਰਕੇ ਹੀ ਹੁੰਦੇ ਸਨ ਕਿਉਂ ਕਿ ਉਹ ਪਾਕ-ਪਵਿੱਤਰ ਅਤੇ ਖੁਦਾ ਦੇ ਬੰਦੇ ਸਮਝੇ ਜਾਂਦੇ ਸਨ ਅਤੇ ਮੁਸਲਮਾਨ ਬਾਦਸ਼ਾਹ ਵੱਲ ਪਿੱਠ ਕਰਕੇ ਕੇਵਲ ਉਹ ਹੀ ਬੈਠ ਸਕਦੇ ਸਨ। ਪੀਰ ਜੀ ਉਤੇ ਕਬੀਰ ਜੀ ਦਾ ਇਹ ਸ਼ਬਦ ਪੂਰਾ ਢੁੱਕਦਾ ਹੈ:-
ਕਿਨਹੀ ਬਨਜਿਆ ਕਾਂਸੀ ਤਾਂਬਾ
ਕਿਨਹੀ ਲਉਗ ਸੁਪਾਰੀ ॥
ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥ (1123)
1685 ਈ: ਵਿੱਚ ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਕੇ ਆਪਣੀ ਸਹਾਇਤਾ ਲਈ ਬੁਲਾਇਆ। ਗੁਰੂ ਜੀ ਨੇ ਰਾਜੇ ਤੋਂ ਜ਼ਮੀਨ ਮੁੱਲ ਲੈ ਕੇ ਜ਼ਮਨਾ ਦੇ ਕਿਨਾਰੇ ਇਕ ਕਿਲ੍ਹਾ ਬਣਵਾਇਆ। ਇਸ ਦਾ ਨਾਂ ਪਾਂਵਟਾ (ਅਜੋਕਾ ਪਾਉਂਟਾ ਸਾਹਿਬ) ਰੱਖਿਆ ਗਿਆ। ਭਾਈ ਸੰਤੋਖ ਸਿੰਘ ਜੀ ਲਿਖਦੇ ਹਨ:-
ਪਾਂਵ ਟਿਕਯੋ ਸਤਿਗੁਰੂ ਕੋ ਅਨੰਦਪੁਰ ਤੇ ਆਇ।
ਨਾਮ ਧਰਯੋ ਇਸ ਪਾਂਵਟਾ ਸਭ ਦੇਸਨ ਪ੍ਰਗਟਾਇ। (ਗੁ: ਪ੍ਰ: ਸੂ:)
ਇਸ ਅਸਥਾਨ ਉੱਤੇ ਗੁਰੂ ਜੀ ਕੋਲ ਦੂਰੋਂ-ਦੂਰੋਂ ਸੰਸਕ੍ਰਿਤ, ਉਰਦੂ, ਫਾਰਸੀ, ਬ੍ਰਿਜ ਭਾਸ਼ਾ ਅਤੇ ਪੰਜਾਬੀ ਦੇ ਵਿਦਵਾਨ ਸੱਜਣ ਅਤੇ ਪ੍ਰਸਿੱਧ ਕਵੀ ਆ ਕੇ ਰਹਿਣ ਲੱਗੇ। ਜਮਨਾ ਦੇ ਕਿਨਾਰੇ ਕਵੀ ਦਰਬਾਰ ਹੁੰਦੇ ਸਨ। ਮਾਨੋ ਇਸ ਧਰਤੀ ਨੂੰ ਭਾਗ ਲੱਗ ਗਏ। ਗੁਰ ਫੁਰਮਾਨ ਹੈ,ਠਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ ॥ ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ॥ੂ (310) ਤਥਾ ਠਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥ ਕਥਾ ਕੀਰਤਨੁ ਹਰਿ ਅਤਿ ਘਨਾ ਸੁਖ ਸਹਜ ਬਿਸ੍ਰਾਮੁ ॥’’ (816) ਬਹੁਤ ਸਾਰਾ ਸਾਹਿਤ ਇਥੇ ਰੱਚਿਆ ਗਿਆ। ਸਤਿਗੁਰਾਂ ਦੀ ਕਥਾ ਵਿਖਿਆਨ ਅਤੇ ਆਤਮ-ਪਰਮਾਤਮ ਬਾਰੇ ਰਹੱਸਮਈ ਬਾਤਾਂ ਸੁਣ ਕੇ ਸੰਗਤਾਂ ਅੰਦਰ ਅਨੰਦ-ਮੰਗਲ ਬਣਿਆ ਹੋਇਆ ਸੀ। ਗੁਰ ਫੁਰਮਾਨ ਹੈ:- (ਚੱਲਦਾ)
ਸਾਬਕਾ ਪ੍ਰਧਾਨ ਸ਼੍ਰੋ: ਗੁ: ਪ੍ਰ: ਕਮੇਟੀ,
ਸ੍ਰੀ ਅੰਮ੍ਰਿਤਸਰ।
(ਚੱਲਦਾ)