July 21, 2010

ਬਿਨਾਂ ਵਿਚਾਰੇ ਜੋ ਪੜ੍ਹੇ ਸੋ ਪਿਛੇ ਪਛੁਤਾਏ

ਡਾ.ਸੀਮਾ ਸ਼ਰਮਾ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਨਾਮ ਸਾਡੇ  ਲਈ ਕੋਈ ਨਵਾਂ ਨਹੀਂ। ਇਹ ਉਹ ਯੂਨੀਵਰਸਿਟੀ ਹੈ, ਜਿਸ ਨੇ ਆਪਣੀ ਖੋਜ, ਪਸਾਰ ਤੇ ਸਿੱਖਿਆ ਰਾਹੀਂ ਸਿਰਫ ਪੰਜਾਬ ਦਾ ਹੀ ਨਹੀਂ ਬਲਕਿ ਸਾਰੇ ਭਾਰਤ ਦੀ ਖੇਤੀ ਦਾ ਮਿਆਰ ਉੱਚਾ ਚੁੱਕਿਆ ਹੈ। ਇਹ ਖੇਤੀਬਾੜੀ ਯੂਨੀਵਰਸਿਟੀ ਦੇ ਉਪਰਾਲਿਆਂ ਦਾ ਹੀ ਨਤੀਜਾ ਹੈ, ਕਿ ਪੰਜਾਬ ਦਾ ਕਿਸਾਨ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਬਾਹਰਲੇ ਮੁਲਕਾਂ ਵਿੱਚ ਵੀ ਸਭ ਤੋਂ ਅਗਾਂਹ ਵਧੂ ਕਿਸਾਨ ਮੰਨਿਆ ਜਾਂਦਾ ਹੈ। ਖੇਤੀਬਾੜੀ ਯੂਨੀਵਰਸਿਟੀ ਵਿੱਚ ਸਥਿਤ ਵੱਖ-ਵੱਖ ਕਾਲਜਾਂ ਨੇ ਇਸ ਉੱਨਤੀ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ। ਇਨ੍ਹਾਂ ਚਾਰ ਕਾਲਜਾਂ ਵਿੱਚੋਂ ਇੱਕ ਮੁੱਖ ਕਾਲਜ ਹੈ, ਗ੍ਰਹਿ ਵਿਗਿਆਨ ਕਾਲਜ। ਇਸ ਕਾਲਜ ਵਿੱਚ ਵਿਦਿਆਰਥੀਆਂ ਨੂੰ ਹੋਮ ਸਾਇੰਸ ਪੜ੍ਹਾਈ ਜਾਂਦੀ ਹੈ।
ਹੋਮ ਸਾਇੰਸ ਦਾ ਵਿਸ਼ਾ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਸੰਬਧਿਤ ਹੈ। ਇੱਥੇ ਹਰ ਚੀਜ਼ ਵਿਗਿਆਨਕ  ਢੰਗ ਨਾਲ ਸਿਖਾਈ ਜਾਂਦੀ ਹੈ। ਜਿਵੇਂ ਕਿ ਜਿਹੜਾ ਭੋਜਨ ਅਸੀਂ ਖਾਂਦੇ ਹਾਂ, ਘਰ ਵਿੱਚ ਅਸੀਂ ਰਹਿੰਦੇ ਹਾਂ, ਪਾਉਣ ਲਈ ਕੱਪੜੇ, ਪਰਿਵਾਰਕ ਸਬੰਧ, ਬੱਚਿਆਂ ਦਾ ਪਾਲਣ ਪੋਸ਼ਣ, ਘਰ ਅਤੇ ਵਾਤਾਵਰਣ ਦੀ ਖੁਸ਼ਹਾਲੀ ਲਈ ਸਾਧਨਾਂ ਦੀ ਸੁਚੱਜੀ ਵਰਤੋਂ। ਹੋਮ ਸਾਇੰਸ ਦਾ ਵਿਦਿਆਰਥੀ ਆਪਣੇ ਗਿਆਨ ਨੂੰ ਤਿੰਨ ਤਰ੍ਹਾਂ ਦੀਆਂ ਹਾਲਾਤਾਂ ਵਿੱਚ ਵਰਤ ਸਕਦਾ ਹੈ।
* ਖੁਸ਼ਹਾਲ ਘਰ ਦੀ ਨੀਂਹ ਰੱਖਣ ਲਈ।

* ਪਰਿਵਾਰਕ ਮੁਸ਼ਕਲਾਂ ਨੂੰ ਹੱਲ ਕਰਨ ਲਈ।
* ਭਵਿੱਖ ਵਿੱਚ ਰੁਜ਼ਗਾਰ ਲਈ।
ਹੋਮ ਸਾਇੰਸ ਇੱਕ ਮਹੱਤਵਪੂਰਨ ਵਿਸ਼ਾ ਹੈ। ਇਸ ਦੇ ਅੱਗੇ ਪੰਜ ਵਿਭਾਗ ਹਨ।
ਭੋਜਨ ਅਤੋ ਪਸ਼ਣ ਵਿਭਾਗ, ਮਾਨਵ ਵਿਕਾਸ ਵਿਭਾਗ, ਵਸਤਰ ਵਿਭਾਗ, ਪਰਿਵਾਰਕ ਸ੍ਰੋਤ ਪ੍ਰਬੰਧ ਵਿਭਾਗ, ਗ੍ਰਹਿ ਵਿਗਿਆਨ ਪਸਾਰ ਵਿਭਾਗ।
ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚੋਂ ਲੜਕੀਆਂ ਇੱਥੇ ਡਿਪਲੋਮਾ ਬੀ.ਐੱਸ.ਸੀ. ਐੱਮ.ਐੱਸ.ਸੀ. ਅਤੇ ਪੀ.ਐੱਚ.ਡੀ. ਦੀ ਪੜ੍ਹਾਈ ਕਰਨ ਆਉਂਦੀਆਂ ਹਨ। ਅੱਜਕੱਲ੍ਹ ਇਸ ਕਾਲਜ ਵਿੱਚ ਚਾਰ ਡਿੱਗਰੀ ਪ੍ਰੋਗਰਾਮ ਚਲਾਏ ਜਾ ਰਹੇ ਹਨ।
ਬੀ.ਐੱਸ.ਸੀ.(ਆਨਰਜ਼) ਹੋਮ ਸਾਇੰਸ-4 ਸਾਲਾ ਪ੍ਰੋਗਰਾਮ 
ਯੋਗਤਾ-10+2  ਮੈਡੀਕਲ-ਨਾਨ-ਮੈਡੀਕਲ ਜਾਂ ਆਰਟਸ (ਹੋਮ ਸਾਇੰਸ ਵਿਸ਼ੇ ਨਾਲ)
ਬੀ.ਐੱਸ.ਸੀ.(ਆਨਰਜ਼) ਹੋਮ ਸਾਇੰਸ-6 ਸਾਲਾ ਪ੍ਰੋਗਰਾਮ
ਯੋਗਤਾ-ਦੱਸਵੀਂ ਪਾਸ ਜਾਂ ਇਸ ਦੇ ਬਰਾਬਰ
ਬੀ.ਐੱਸ.ਸੀ.(ਆਨਰਜ਼)-3 ਸਾਲਾ ਪ੍ਰੋਗਰਾਮ
ਯੋਗਤਾ-10+2 ਜਾਂ ਇਸ ਦੇ ਬਰਾਬਰ (ਕਿਸੇ ਵੀ ਵਿਸ਼ੇ ਨਾਲ)
ਬੀ.ਐੱਸ.ਸੀ.ਨਿਊਟ੍ਰੀਸ਼ਨ ਐਂਡ ਡਾਇਟੇਟਿਕਸ-3 ਸਾਲਾ ਪ੍ਰੋਗਰਾਮ।
ਯੋਗਤਾ-10+2 ਮੈਡੀਕਲ-ਨਾਨ ਮੈਡੀਕਲ
ਗ੍ਰਹਿ ਵਿਗਿਆਨ ਕਾਲਜ ਵਿਦਿਆਰਥੀਆਂ ਨੂੰ ਡਿੱਗਰੀ ਤੋਂ ਬਾਅਦ ਹੇਠ ਲਿਖੇ ਵੱਖ-ਵੱਖ ਕਿੱਤਿਆਂ ਅਤੇ ਨੌਕਰੀਆਂ ਲਈ ਤਿਆਰ ਕਰਦਾ ਹੈ।
ਗ੍ਰਹਿ ਵਿਗਿਆਨ ਦੇ ਪੰਜ ਵਿਭਾਗਾਂ ਵਿੱਚੋਂ ਮਾਨਵ ਵਿਕਾਸ ਵਿਭਾਗ ਇੱਕ ਅਹਿਮ ਵਿਭਾਗ ਹੈ। ਇਸ ਵਿਭਾਗ ਵਿੱਚ ਬੱਚੇ ਦੇ ਜਨਮ ਤੋਂ ਪਹਿਲਾਂ ਤੋਂ ਲੈ ਕੇ ਮਰਨ ਤੱਕ ਉਨ੍ਹਾਂ ਦੀਆਂ ਮਾਨਸਿਕ, ਸਰੀਰਕ, ਭਾਵਨਾਤਮਕ ਅਤੇ ਸਮਾਜਿਕ ਵਿਕਾਸ ਬਾਰੇ ਪੜ੍ਹਾਇਆ ਜਾਂਦਾ ਹੈ। ਅੱਜਕੱਲ੍ਹ ਸਮਾਜ ਵਿੱਚ ਲਗਾਤਾਰ ਬਦਲਾਵ ਆ ਰਹੇ ਹਨ ਅਤੇ ਇਨ੍ਹਾਂ ਬਦਲਦੇ ਹਾਲਾਤਾਂ ਵਿੱਚ ਕਿਵੇਂ ਪਰਿਵਾਰਕ ਰਿਸ਼ਤਿਆਂ ਨੂੰ ਨਿਭਾਉਣਾ ਅਤੇ ਮਜ਼ਬੂਤ ਬਣਾਉਣਾ ਹੈ। ਬੱਚਿਆਂ ਦੀਆਂ ਵਤੀਰੇ ਸਬੰਧੀ ਸਮੱਸਿਆਵਾਂ, ਜਵਾਨ ਹੋ ਰਹੇ ਬੱਚਿਆਂ ਦੀਆਂ ਸਮੱਸਿਆਵਾਂ, ਪਤੀ-ਪਤਨੀ ਦੇ ਆਪਸੀ ਮਤਭੇਦ, ਬਜ਼ੁਰਗਾਂ ਦੇ ਮਸਲੇ ਇਨ੍ਹਾਂ ਸਭ ਨੂੰ ਸਮਝਣ ਅਤੇ ਵਿਗਿਆਨਕ ਢੰਗ ਨਾਲ ਹੱਲ ਕਰਨ ਦੀ ਟ੍ਰੇਨਿੰਗ ਇਸ ਵਿਭਾਗ ਵਿੱਚ ਦਿੱਤੀ ਜਾਂਦੀ ਹੈ।
ਸਾਰੀ ਦੁਨੀਆਂ ਨੇ ਹੁਣ ਇਹ ਯਕੀਨੀ ਤੌਰ ’ਤੇ ਸਮਝ ਲਿਆ ਹੈ ਕਿ ਜਨਮ ਤੋਂ ਲੈ ਕੇ ਛੇ ਸਾਲ ਦੀ ਉਮਰ ਤੱਕ ਬੱਚਿਆਂ ਦੀ ਵਿਗਿਆਨਕ ਤਰੀਕੇ ਨਾਲ ਸੰਭਾਲ ਅਤੇ ਸਿਖਲਾਈ ਬਹੁਤ ਮਹੱਤਵਪੂਰਨ ਹੈ। ਮਾਨਵ ਵਿਕਾਸ ਵਿਭਾਗ ਵਿੱਚ ਵਿਦਿਆਰਥੀਆਂ ਦੀ ਟ੍ਰੇਨਿੰਗ ਲਈ ਦੋ ਪ੍ਰਯੋਗਸ਼ਾਲਾਵਾਂ ਹਨ। ਇੱਥੇ ਵਿਦਿਆਰਥੀਆਂ ਨੂੰ ਬੱਚਿਆਂ ਦੀ ਸੰਭਾਲ ਬਾਰੇ ਪ੍ਰੈਕਟੀਕਲ ਟ੍ਰੇਨਿੰਗ ਦੇ ਨਾਲ-ਨਾਲ ਉਨ੍ਹਾਂ ਨੂੰ ਵੱਖ-ਵੱਖ ਨੌਕਰੀਆਂ ਅਤੇ ਸਵੈ-ਰੁਜ਼ਗਾਰ ਲਈ ਤਿਆਰ ਕੀਤਾ ਜੰਦਾ ਹੈ। ਅੱਜਕੱਲ੍ਹ ਆਪਣੇ ਦੇਸ਼ ਦੇ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿੱਚ ਨਰਸਰੀ ਸਕੂਲ ਖੁੱਲ੍ਹ ਰਹੇ ਹਨ। ਇਨ੍ਹਾਂ ਸਾਰੀਆਂ ਜ਼ਰੂਰਤਾਂ ਨੇ ਇਸ ਖੇਤਰ ਵਿੱਚ ਨੌਕਰੀਆਂ ਦਾ ਵੀ ਵਾਧਾ ਕੀਤਾ ਹੈ। ਮਾਨਵ ਵਿਕਾਸ ਵਿਭਾਗ ਦੇ ਰੁਜ਼ਗਾਰ ਖੇਤਰ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।
* ਨਰਸਰੀ ਸਕੂਲ ਅਤੇ ਡੇਅ ਕੇਅਰ ਸੈਂਟਰ
* ਸੋਸ਼ਲ ਵੈਲਫੇਅਰ ਅਤੇ ਕਮਿਊਨਿਟੀ ਪ੍ਰੋਗਰਾਮ
ਰੁਜ਼ਗਾਰ ਖੇਤਰ ਨਰਸਰੀ ਸਕੂਲ ਅਤੇ ਡੇਅ ਕੇਅਰ ਸੈਂਟਰ
ਨੌਕਰੀਆਂ-ਸਵੈ ਰੁਜ਼ਗਾਰ
ਆਂਗਨਵਾੜੀ ਵਰਕਰ-ਨਰਸਰੀ ਸਕੂਲ
ਆਂਗਨਵਾੜੀ ਸੁਪਰਵਾਈਜ਼ਰ-ਡੇਅ-ਕੇਅਰ ਸੈਂਟਰ
ਡੇ-ਕੇਅਰ ਮੈਨੇਜਰ
ਨਰਸਰੀ ਜਾਂ ਡੇ-ਕੇਅਰ ਅਧਿਆਪਕ
ਨਰਸਰੀ ਸਕੂਲ ਸੁਪਰਵਾਈਜ਼ਰ
ਨਰਸਰੀ ਸਕੂਲ ਸੁਪਰਵਾਈਜ਼ਰ
ਪ੍ਰਿੰਸੀਪਲ
ਸੀ.ਡੀ.ਪੀ.ਓ.
ਸੋਸ਼ਲ ਵੈਲਫੇਅਰ ਅਤੇ ਕਮਿਊਨਿਟੀ ਪ੍ਰੋਗਰਾਮ ਇੱਕ ਮਹੱਤਵਪੂਰਨ ਰੁਜ਼ਗਾਰ ਖੇਤਰ ਹੈ, ਜਿਸ ਦੇ ਵਿੱਚ ਸਮਾਜ ਭਲਾਈ ਪ੍ਰੋਗਰਾਮਾਂ ਅਧੀਨ ਰੁਜ਼ਗਾਰ ਦੇ ਮੌਕੇ ਮੁਹੱਈਆ ਹੁੰਦੇ ਹਨ-
ਸੋਸ਼ਲ ਵੈਲਫੇਅਰ ਅਤੇ ਕਮਿਊਨਿਟੀ ਪ੍ਰੋਗਰਾਮ
ਨੌਕਰੀਆਂ-ਸਵੈ-ਰੁਜ਼ਗਾਰ
ਸੋਸ਼ਲ ਵਰਕਰ-ਕਾਊਂਸਲਰ
ਰਿਸਰਚ ਇਨਵੈਸਟੀਗੇਟਰ
ਨੌਕਰੀ ਦੇ ਖੇਤਰ ਵਿੱਚ ਔਰਤਾਂ, ਬੱਚਿਆਂ, ਬੁੱਢਿਆਂ, ਜਵਾਨਾਂ, ਸ਼ਰਾਬੀ, ਨਸ਼ੇਖੋਰ, ਮਾਨਸਿਕ ਰੋਗੀ ਆਦਿ ਦੇ ਸਮਾਜ ਭਲਾਈ ਪ੍ਰੋਗਰਾਮਾਂ ਵਿੱਚ ਸੋਸ਼ਲ ਵਰਕਰ, ਕਾਊਂਸਲਰ  ਜਾਂ ਰਿਸਰਚ ਇਨਵੈਸਟੀਗੇਟਰ ਦੇ ਅਹੁਦੇ ਤੇ ਕੰਮ ਕਰ ਸਕਦੇ ਹੋ। ਇਹੋ ਜਿਹੇ ਪ੍ਰੋਗਰਾਮ ਜ਼ਿਆਦਾਤਰ ਔਰਤਾਂ ਅਤੇ ਬੱਚਿਆਂ ਦੀ ਭਲਾਈ ਨਾਲ ਸਬੰਧਿਤ ਸਰਕਾਰੀ ਅਤੇ ਗੈਰ-ਸਰਕਾਰੀ ਸੰਗਠਨ (ਐੱਨ.ਜੀ.ਓ) ਆਸ਼ਰਮ, ਹਸਪਤਾਲ, ਕਾਲਜ ਆਦਿ ਦੁਆਰਾ ਲਗਾਏ ਜਾਂਦੇ ਹਨ। ਜੇਕਰ ਤੁਸੀਂ ਸਵੈ-ਰੁਜ਼ਗਾਰ ਵਿੱਚ ਜਾਣਾ ਚਾਹੁੰਦੇ ਹੋ ਤਾਂ ਆਪਣਾ ਕਾਊਂਸਲਿੰਗ ਸੈਂਟਰ ਵੀ ਖੋਲ੍ਹ ਸਕਦੇ ਹੋ।
ਲੜਕੀਆਂ ਨੂੰ ਇਹੋ ਜਿਹੀ ਸਿੱਖਿਆ ਦੀ ਲੋੜ ਹੁੰਦੀ ਹੈ, ਜੋ ਉਨ੍ਹਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਇੱਕ ਸੁਚੱਜੀ ਗ੍ਰਹਿਣੀ ਤੇ ਇੱਕ ਸਫਲ ਇਨਸਾਨ ਵੀ ਬਣਾਏ। ਗ੍ਰਹਿ ਵਿਗਿਆਨ ਦੀ ਸਿੱਖਿਆ ਇਨ੍ਹਾਂ ਦੋਵਾਂ ਸ਼ਰਤਾਂ ਨੂੰ ਪੂਰਾ ਕਰਦੀ ਹੈ। ਇਸ ਲਈ ਸਾਡੀ ਰਾਇ ਅਨੁਸਾਰ ਮਾਂ-ਬਾਪ ਦੇ ਨਾਤੇ ਸਾਨੂੰ ਆਪਣੀ ਬੇਟੀ ਨੂੰ ਇਸ ਨਿਆਮਤ ਤੋਂ ਵਾਂਝਿਆਂ ਨਹੀਂ ਰੱਖਣਾ ਚਾਹੀਦਾ। ਇਸ ਲਈ ਆਪਣੀ ਬੱਚੀ ਨੂੰ ਇਸ ਕਾਲਜ ਵਿੱਚ ਦਾਖਲ ਕਰਵਾ ਕੇ (ਜਿਸ ਦੀ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 18 ਜੂਨ 2010 ਹੈ), ਉਸ ਦੀ ਸਖਸ਼ੀਅਤ ਦੇ ਬਹੁਪੱਖੀ ਵਿਕਾਸ ਲਈ ਰਾਹ ਖੋਲੋ। ਇਹ ਨਾ ਹੋਵੇ ਕਿ ਬਾਅਦ ਵਿੱੇਚ ਸਾਨੂੰ ਪਛਤਾਉਣਾ ਪਵੇ।



Most Read News/Articles
September 2010
M T W T F S S
« Aug    
 12345
6789101112
13141516171819
20212223242526
27282930  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO