ਸਤਿਕਾਰਯੋਗ
ਸ੍ਰ. ਹਰਫੂਲ ਸਿੰਘ ਜੀ ਬਰਾੜ
ਚੀਫ਼ ਕਮਿਸ਼ਨਰ ਸਾਹਿਬ,
ਗੁਰਦੁਆਰਾ ਇਲੈਕਸ਼ਨ ਕਮਿਸ਼ਨ,
ਪੰਜਾਬ ਸਰਕਾਰ, ਚੰਡੀਗੜ੍ਹ।
ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੀ ਪਾਰਟੀਆਂ ਨੂੰ ਕੋਈ ਸੂਝ ਸਮਝ ਪਹਿਚਾਣ ਪ੍ਰਾਪਤ ਹੈ ਵੀ? ਜਾਂ ਨਹੀਂ? ਪਾਰਟੀਆਂ ਕੋਲੋਂ ਇਹ ਲਿਖਤੀ ਜਾਣਕਾਰੀ ਪ੍ਰਾਪਤ ਕਰਨ ਨੂੰ ਯਕੀਨੀ ਬਨਾਉਣ ਉਪਰੰਤ ਹੀ, ਉਨ੍ਹਾਂ ਨੂੰ ਚੋਣ ਨਿਸ਼ਾਨ (ਸਿੰਬਲ) ਆਲਾਟ ਕੀਤੇ ਜਾਣ? ਪ੍ਰਤੀ ਬੇ ਪੱਤਰ
ਗੁਰਦੁਆਰਿਆਂ ਦਾ ਪ੍ਰਬੰਧ–ਸਤਿਗੁਰੂ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਪ੍ਰਚਾਰ ਕਰਨ ਕਰਵਾਉਣ ਨਾਲ ਜੁੜਿਆ ਹੋਇਆ ਹੈ। ਗੁਰਬਾਣੀ ਦੀਆਂ ਸਿੱਖਿਆਵਾਂ ਦੇ ਗਿਆਨ ਅੰਮ੍ਰਿਤ ਨਾਲ ਸੰਸਾਰ ਦੇ ਵਸਨੀਕ ਸ਼ਹਿਰੀਆਂ ਸਮੇਤ ਸਿੱਖ ਪਰਿਵਾਰਿਕ ਮੈਂਬਰਾਂ ਦੇ ਖੁਸ਼ਕ ਦਿਲ ਦਿਮਾਗ ਆਤਮਾਵਾਂ ਨੂੰ ਤਰੋ-ਤਰ ਪ੍ਰਫੁੱਲਿਤ, ਹਰਾ-ਭਰਾ ਤੇ ਜ਼ਰਖੇਜ਼ ਕਰ ਕੇ ਜੀਅ ਜਾਨ ਪ੍ਰਦਾਨ ਕਰਨ-ਕਰਵਾਉਣ ਨਾਲ ਜੁੜਿਆ ਹੋਇਆ ਹੈ। ਸਿੱਖ ਧਰਮ ਦੇ ਘੋਲ ਵਾਲੇ ਪ੍ਰਭੂਸਤਾ (ਅਟੱਲ ਰਾਜ ਆਭੱਗ ਦਲ) ਦੀ ਸ਼ਾਨ ਵਧਾਉਣ ਨਾਲ ਜੁੜਿਆ ਹੋਇਆ ਹੈ। ਸਿੱਖ ਕੌਮ ਦੀ ਵਿਸ਼ੇਸ਼ ਪਹਿਚਾਣ ਨਿਆਰਾਪਨ ਤੇ ਵਿਲੱਖਣ ਪ੍ਰਤਿਭਾ ਕਿਵੇਂ ਬਹਾਲ ਅਤੇ ਸਥਿਰ ਹੋਵੇਗੀ?
ਅਜਿਹੀਆਂ ਗੁਰਮਤਿ ਅਨੁਕੂਲ, ਉਸਾਰੀਆਂ ਅਤੇ ਵਿਊੰਤੀਆਂ ਜਾਣ ਵਾਲੀਆਂ ਯੋਜਨਾਵਾਂ ਨਾਲ ਜੁੜਿਆ ਹੋਇਆ ਹੈ। ਦੇਸ਼-ਵਿਦੇਸ਼ ਦੇ ਸਮੂਹ ਵਸਨੀਕ ਸ਼ਹਿਰੀਆਂ ਸਮੇਤ ਖਾਸ ਕਰ ਕੇ ਸਿੱਖ ਪਰਿਵਾਰਕ ਮੈਂਬਰਾਂ ਵਿੱਚ ਆਪਸੀ ਅਮਨ, ਚੈਨ, ਇਤਫਾਕ, ਵਿਸ਼ਵਾਸ ਬਹਾਲ ਅਤੇ ਸਦਾ ਬਹਾਰ ਸਥਿਰ ਕਿਵੇਂ ਹੋਵੇ? ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਦਿੱਤੀਆਂ ਜਾਣ ਵਾਲੀਆਂ ਹਦਾਇਤਾਂ ਦੇ ਨਾਲ ਜੁੜਿਆ ਹੈ। ਘੱਟੋ ਘੱਟ ਸਿੱਖ ਕੌਮ ਨਾਲ ਸਬੰਧਿਤ ਸਿੱਖ ਪਰਿਵਾਰ ਦੇ ਮੈਂਬਰਾਂ ਦੇ ਆਪਸ ਵਿੱਚ ਚਲ ਰਹੇ ਵੈਰ ਵਿਰੋਧ, ਮੁਕੱਦਮੇਬਾਜ਼ੀ ਸਮੇਤ ਜ਼ੋਰ ਜ਼ੁਲਮ, ਅੱਤਿਆਚਾਰ ਕਰਨ, ਕਰਵਾਉਣ ਵਾਲੀ ਦੁਰਮਤਿ ਭਰਪੂਰ ਬਲਦੀ ਅੱਗ ਨੂੰ ਗੁਰਬਾਣੀ ਦੇ ਗਿਆਨ ਅੰਮ੍ਰਿਤ ਨਾਲ ਬੁਝਾਉਣ ਦੀ ਕੋਸ਼ਿਸ਼ ਨਾਲ ਜੁੜਿਆ ਹੋਇਆ ਹੈ।
ਚੀਫ਼ ਕਮਿਸ਼ਨਰ ਸਾਹਿਬ ਜੀ! ਸਤਿਗੁਰੂ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵੱਲੋਂ ਵਿਵਰਜਤ ਕੀਤੇ ਹੋਏ ਦੁਰਮਤਿ ਦੇ ਬੁਰੇ ਕਰਮ, ਜਿਹੜੇ ਕਿ ਸਿੱਖ ਪਰਿਵਾਰਕ ਮੈਂਬਰਾਂ ਨੇ ਕਦੇ ਵੀ, ਕਿਤੇ ਵੀ, ਕਿਸੇ ਵੀ ਸਮੇਂ, ਕਿਸੇ ਵੀ ਹਾਲਤ ਵਿੱਚ ਨਹੀਂ ਕਰਨੇ। ਨਾ ਕਰਨ ਯੋਗ ਨਿਗੁਰਿਆਂ ਵਾਲੇ ਬੋਲ, ਫੁਰਨੇ ਵਿਵਹਾਰਕ ਕਰਮ ਕਰਤੂਤਾਂ ਦੀ ਸੂਝ ਸਮਝ ਤੇ ਪਹਿਚਾਣ ਪ੍ਰਦਾਨ ਕਰਨ ਕਰਵਾਉਣ ਨਾਲ ਜੁੜਿਆ ਹੈ- ਗੁਰਦੁਆਰਿਆਂ ਦਾ ਪ੍ਰਬੰਧ। ਸਿੱਖ ਪਰਿਵਾਰਕ ਮੈਂਬਰਾਂ ਨੇ ਜਿਹੜੇ ਹਰ ਥਾਂ, ਹਰ ਸਮੇਂ, ਹਰ ਹਾਲਤ ਵਿੱਚ ਹਰ ਕੀਮਤ ਉੱਤੇ ਨਿਭਾਉਣ ਉਪਰੰਤ ਹੀ ਆਪਣੇ ਵੱਲੋਂ ਗੁਰੂ ਭਾਣੇ ਵਿੱਚ ਆਉਣ ਜਾਂ ਰਹਿਣ ਦੇ ਸਬੂਤ ਪੇਸ਼ ਕਰਨੇ ਹਨ। ਅਜਿਹੇ ਨਿਭਾਉਣ ਜੋਗ, ਗੁਰਮਤਿ ਦੇ ਸ਼ੁੱਭ ਕਰਮ ਕਮਾਉਣ ਯੋਗ ਸਿੱਖੀ ਕਰਤੱਵਾਂ ਸਮੇਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਵੱਲੋਂ ਕਮਾਉਣਯੋਗ ਦਰਸਾਏ ਹੋਏ ਸਦਗੁਣ ਭਰਪੂਰ ਸਨਮੁੱਖ ਸਾਗੁਰੇ ਗੁਰੂ ਪੀਰ ਵਾਲੇ ਗੁਰੂ ਸਿੱਖਾਂ ਵਰਗੇ ਬੋਲ, ਫੁਰਨੇ, ਵਿਵਹਾਰਕ, ਕਰਮ ਕਰਤੂਤਾਂ ਦੀ ਸਿੱਖ ਪਰਿਵਾਰਕ ਮੈਂਬਰਾਂ ਨੂੰ ਸੂਝ ਸਮਝ ਪਹਿਚਾਣ ਪ੍ਰਦਾਨ ਕਰਨ ਕਰਵਾਉਣ ਨਾਲ ਜੁੜਿਆ ਹੋਇਆ ਹੈ ਗੁਰਦੁਆਰਿਆਂ ਦਾ ਪ੍ਰਬੰਧ। ਪਰ ਅਫਸੋਸ ਕੇ ਸਿੱਖ ਕੌਮ ਨੂੰ ਸਿੱਖ ਪਰਿਵਾਰਕ ਮੈਂਬਰਾਂ ਨੂੰ ਗੁਰਬਾਣੀ ਦੀਆਂ ਸਿੱਖਿਆਵਾਂ ਦੀ ਸੂਝ-ਸਮਝ ਪਹਿਚਾਣ ਪ੍ਰਦਾਨ ਕਰਨ ਕਰਵਾਉਣ ਵਾਲਾ, ਧਰਮ ਨਿਭਾਉਣ ਵਿੱਚ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਸਫਲ ਨਹੀਂ ਹੋਈ, ਨਾ ਹੋ ਸਕੇਗੀ? ਕਾਰਣ….?
ਆਪਣੇ ਨਜ਼ਦੀਕ ਸਥਿਤ ਗੁਰਦੁਆਰਿਆਂ ਵਿੱਚ ਅੰਮ੍ਰਿਤ ਵੇਲੇ ਪ੍ਰਕਾਸ਼ਵਾਨ ਹੁੰਦੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਸਨਮੁੱਖ ਹਾਜ਼ਰ ਹੋਣ ਵਿੱਚ ਆਪਣੀ ਹੱਤਕ ਮਹਿਸੂਸ ਕਰਨ ਵਾਲੇ, ਧੰਨ ਜੋਬਨ ਪ੍ਰਤਿਭਾ ਦੇ ਮੱਧ ਵਿੱਚ ਬਦਮਸਤ ਗੁਰਬਾਣੀ ਦੀਆਂ ਸਿੱਖਿਆਵਾਂ ਦੀ ਸੂਝ ਸਮਝ ਪਹਿਚਾਣਹੀਣ, ਨੀਲੀ, ਪੀਲੀ, ਚਿੱਟੀ, ਕਾਲੀ, ਦਸਤਾਰ ਦੇ ਅਰਥ? ਉਦੇਸ਼? ਨਿਸ਼ਾਨੇ? ਗੁਣੀ ਸੁਭਾਅ? ਕਰਤੱਵਾਂ ਤੋਂ ਮੁਨਕਰ, ਬੇਖਬਰ, ਸੱਚ ਧਰਮ ਕਮਾਉਣ ਤੋਂ ਇਨਕਾਰੀ, ਸਿੱਖੀ ਕਰਤੱਵ ਨਿਭਾਉਣ ਤੋਂ ਮੁਨਕਰ, ਪਾਜੀ, ਬੇਮੁੱਖ, ਬੇਆਸ, ਨਿਰਵਿਕਾਰ, ਬੇਗੁਨਾਹ, ਸ਼ਿਫਾਰਸ਼ਹੀਣ, ਨਿਮਾਣੇ, ਆਰਥਿਕ ਕਮਜ਼ੋਰ, ਨਿਤਾਣੇ ਪਰ ਨਾਮ ਧੰਨ ਤੋਂ ਵਰੋਸਾਏ ਸਦਗੁਣਾਂ ਦੇ ਧਾਰਨੀ ਹੋਣ ਕਰ ਕੇ ਸਮਾਜ , ਸੋਸਾਇਟੀ ਦੇਸ਼ ਵਿੱਚ (ਸਿੱਖ ਕੌਮ ਵਿੱਚ) ਅਸਲ ਇੱਜ਼ਤਦਾਰ, ਸ਼ਰੀਫ਼ ਸ਼ਹਿਰੀਆਂ ਸਮੇਤ ਗੁਰਬਾਣੀ ਦੇ ਪਰਚਾਰਕਾਂ, ਗਿਆਨੀ, ਗੁਰੂ ਜਨਾਂ ਦੇ ਕੁਚਲੇ ਜਾ ਰਹੇ ਉਨ੍ਹਾਂ ਦੇ ਮਨੁੱਖੀ ਅਧਿਕਾਰ? ਤਬਾਹ ਕੀਤੀ ਜਾਂਦੇ ਜਾਨ-ਮਾਲ, ਧੰਨ, ਇੱਜ਼ਤ ,ਪ੍ਰਤਿਭਾ, ਰਿਜ਼ਕ, ਘਰ-ਪਰਿਵਾਰ , ਕਾਰੋਬਾਰ, ਭਰੀ ਖੁਸ਼ਹਾਲ ਜ਼ਿੰਦਗੀ? ਖੋਹੇ ਜਾਂਦੇ ਹੱਕ, ਸੱਚ , ਨਿਆਂ, ਇਨਸਾਫ਼? ਪ੍ਰਤੀ ਅਜਿਹੇ ਜ਼ੋਰ, ਜ਼ੁਲਮ, ਅੱਤਿਆਚਾਰ ਕਰਨ ਕਰਵਾਉਣ ਵਾਲੇ? ਬੇਇਨਸਾਫ਼, ਰਿਸ਼ਵਤਖੋਰ ਅਧਿਕਾਰੀ, ਪੜ੍ਹੇ ਲਿਖੇ ਅਪਰਾਧੀ ਅਤੇ ਭੂਮੀ ਡਰੱਗ ਮਾਫੀਏ, ਜ਼ਰਾਇਮ ਪੇਸ਼ਾ ਅਪਰਾਧੀਆਂ ਦੇ ਵਿਰੁੱਧ (ਕਿਸੇ ਵੀ ਪੱਖ ਤੋਂ) ‘‘ਤੇਗ਼’’ ਵਾਹੁੰਣ ਵੱਲੋਂ ਕਾਇਰ, ਗਿੱਦੜ, ਬੁੱਜ਼ਦਿਲ, ਡਰਪੋਕ, ਪਾਜੀ, ‘‘ਦੇਗ਼’’ ਚਲਾਉਣ ਵਾਲੀ ਪਰਉਪਕਾਰੀ ਤੇ ਉਦਾਰ ਬਿਰਤੀ ਵੱਲੋਂ ਕੰਗਾਲ, ਸੇਵਾ ਕਮਾਉਣ ਵਿੱਚ ਸ਼ਰਮ ਮਹਿਸੂਸ ਕਰਨ ਵਾਲੇ। ਨਾਮ ਅਭਿਆਸ, ਸਿਮਰਨ ਨੂੰ ਪਾਖੰਡ ਗਰਦਾਨਣ ਵਾਲੇ ਹਊਮੈਂ ਹੰਕਾਰ ਵਿੱਚ ਸੱਤੇ ਬਲਵੰਡ ਨਾਲੋਂ ਵੱਧ ਆਫਰੇ। ਦਿਲ ਦਿਮਾਗ ਆਤਮਾਵਾਂ ਤੋਂ ਗ਼ੈਰ ਸਿੱਖ ਪਰ ਧੰਨ ਪਦਾਰਥ ਪੱਦਵੀਆਂ ਖੋਹਣ ਲੁੱਟਣ ਹਥਿਆਉਣ ਦੇ ਬੁਰੇ ਇਰਾਦਿਆਂ ਤੋਂ। ਕੱਪੜੇ ਕਕਾਰ ਭੇਖ ਲਿਬਾਸ ਤੋਂ ਸਜੇ ਨੁਮਾਇਸ਼ੀ ਸਿੱਖ ਆਪਣੇ ਹੱਥ ਪੈਰ ਸਰੀਰ, ਨੱਕ, ਕੰਨ, ਜ਼ੁਬਾਨ, ਅੱਖਾਂ, ਸਿਰ ਅਤੇ ਬੁੱਧ ਦੀ ਗੁਰਮਤਿ ਦੇ ਵਿਰੁੱਧ। ਦੁਰਮਤਿ ਭਰਪੂਰ ਕੁਚੱਜੀ ਵਰਤੋਂ ਕਰਨ ਕਰਵਾਉਣ ਦੇ ਆਦਿ ਆਪਣੇ ਬੋਲ ਫੁਰਨੇ ਵਿਵਹਾਰਿਕ ਕਰਮ ਕਰਤੂਤਾਂ ਤੋਂ ਮਨਮੁੱਖ, ਦੁਸ਼ਟਿ ਚਉਕੜੀ ਦੇ ਸੰਗੀ ਸਾਥੀ। ਨਿਗੁਰੇ,ਗੁਰ ਗੋਪੂ ਚੇਲੇ ਨਰਿ ਬੁਿਰਆਈ, ਕੌਮ ਕਤੇਲੇ ਹੋਣ ਦਾ ਸਬੂਤ ਪੇਸ਼ ਕਰਨ ਵਾਲੇ। ਸਿੱਖ ਕੌਮ ਦੀ ਹੋਂਦ ਤੋਂ ਮੁਨਕਰ ,ਆਜ਼ਾਦ ਅਤੇ ਰਾਜ ਭਾਗ ਦੀ ਵਾਰਸ ਵਜੋਂ ਖੁੱਦਮੁਖਤਿਆਰ ਕੌਮ ਮੰਨਣ ਤੋਂ ਇਨਕਾਰੀ। ਸਿੱਖ ਧਰਮ ਦੇ ਬੋਲ ਬਾਲਿਆਂ ਤੋਂ ਭੈਅ-ਭੀਤ। ਸਿੱਖ ਧਰਮ ਦੀ ਪ੍ਰਭੂਸਤਾ (ਅਟੱਲ ਰਾਜ ਅਭੱਗ ਦਲ) ਦੀ ਸੰਪੂਰਨ ਸ਼ਾਨ ਵਧਾਉਣ ਵਾਲੇ, ਕਰਨਯੋਗ ਦਰਸਾਏ ਸਿੱਖੀ ਕਰਤਾਵਾਂ ਨੂੰ ਕੁਚਲ ਦੇਣ ਵਾਲੇ ਸਾਜ਼ਿਸ਼ਕਾਰ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਸਰਬ ਉੱਚ ਹਸਤੀ ਨੂੰ ਨਕਾਰਨ ਤੇ ਵੰਗਾਰਨ ਵਾਲੀਆਂ ਦੁਰਮਤਿ ਭਰਪੂਰ ਹਿਮਾਕਤਾਂ ਕਰਨ ਕਰਵਾਉਣ ਵਾਲੇ ਸਿੱਖ ਧਰਮ ਦੇ ਅਸਲ ਦੁਸ਼ਮਣ? ਸਿੱਖ ਕੌਮ ਦੇ ਹੱਕੀ ਦੋਖੀ ਲੋਕ ਹੀ ਰੰਗ ਵਟਾ ਕੇ, ਕੱਪੜੇ ਕਕਾਰ ਧਾਰ ਕੇ, ਇਲੈਕਸ਼ਨ ਪ੍ਰਣਾਲੀ ਦੀ ਚੋਰ ਮੋਰੀ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਘੁਸ ਪੈਂਠ ਕਰ ਚੁੱਕੇ ਹਨ। ਘੁਸ ਪੈਂਠ ਕਰਦੇ ਰਹਿਣਗੇ ਅਤੇ ਧੰਨ ਪਦਾਰਥ ਪੱਦਵੀਆਂ ਖੋਹਣ, ਲੁੱਟਣ, ਹਥਿਆਉਣ ਲਈ ਗੁਰਦੁਆਰਿਆਂ ਵਿੱਚ ਮਾਰੋ ਮਾਰੀ ਕਰਦੇ ਅਤੇ ਕਰਵਾਉਂਦੇ ਰਹਿਣਗੇ।
ਚੀਫ਼ ਕਮਿਸ਼ਨਰ ਸਾਹਿਬ ਜੀ! ਗੁਰਬਾਣੀ ਦੀਆਂ ਸਿੱਖਿਆਵਾਂ ਨਾਲ ਜੋੜਨ ਦੀ ਬਜਾਏ ਸ੍ਰੋ. ਗੁ. ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੀਆਂ ਮਨਮਤਿ ਭਰਪੂਰ ਦੁਰ ਸਰਗਰਮੀਆਂ ਨੇ। ਸਿੱਖ ਪਰਿਵਾਰਕ ਮੈਂਬਰਾਂ ਨੂੰ, ਗੁਰਦੁਆਰਿਆਂ ਨਾਲੋਂ ਵੀ ਤੋੜ ਦਿੱਤਾ ਹੈ। ਭਾਰਤ ਪੰਜਾਬ ਦੇ ਵੱਡੇ-ਵੱਡੇ ਗੁਰਦੁਆਰਿਆਂ ਦੇ ਹਾਲ ਅੰਮ੍ਰਿਤ ਵੇਲੇ ਖਾਲੀ ਅਤੇ ਉਦਾਸੀ ਪ੍ਰਕਾਸ਼ਵਾਨ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਕੋਲ। ਕਿੱਧਰੇ ਦ,ੋ ਚਾਰ, ਦੱਸ, ਪੰਜਾਹ ਹੋਣ ਵੀ ਤਾਂ ਗੁਰਬਾਣੀੂ ਦੀਆਂ ਸਿੱਖਿਆਵਾਂ ਦੀ ਸੂਝ ਸਮਝ ਪਹਿਚਾਣ ਪ੍ਰਾਪਤ ਕਰਨ ਵਾਲੀ (ਗੁਰਮਤਿ ਯੋਗਤਾ ਰੂਪ) ਪਾਤਰਤਾ ਨਾ ਹੋਣ ਕਰ ਕੇ (ਆਪਣੀਆਂ ਹੀ ਮਾਨਤਾਵਾਂ, ਮਨਮਤਿ ਭਰਪੂਰ ਸਰਗਰਮੀਆਂ ਨੂੰ ਗੁਰਮਤਿ ਦਾ ਨਾਮ ਦੇ ਰਹੇ ਹਨ। ਆਪਣੇ ਬੱਚਿਆਂ ਦੇ ਨਾਮਕਰਨ? ਆਨੰਦਕਾਰਜ? ਮਰਮੋਏ ਆਪਣੇ ਪਰਿਵਾਰਿਕ ਮੈਂਬਰਾਂ ਦੇ ਨਮਿੱਤ ਗੁਰਬਾਣੀ ਪਾਠ (ਅਲਾਹਣੀਆਂ ਦਾ ਪਾਠ) ਕਰਨ ਕਰਵਾਉਣ ਵਾਲੀ ਵਕਤੀ ਜ਼ਰੂਰਤ ਤੋਂ ਇਲਾਵਾ- ਮੇਲੇ, ਗੁਰਪੁਰਬ ਸਮੇਂ ਸੜਕਾਂ ਉੱਤੇ ਨੁਮਾਇਸ਼ ਲਗਾਉਣ ਦੇ ਮਨੋਰੰਜਨ ਤੋਂ ਇਲਾਵਾ? ਸੇਵਾ ਧਰਮ ਕਾਰਜ? ਕੀਰਤਨ ਦਰਬਾਰ ਸਜਾ ਕੇ। ਧੰਨ ਪਦਾਰਥ, ਪੱਦਵੀਆਂ ਵਗੈਰਾ ਪਾਉਣ ਵਾਲੀ ਲਾਲਚ ਭਰਪੂਰ ਵਾਸ਼ਨਾ ਤੋਂ ਇਲਾਵਾ?
ਸਤਿਕਾਰਯੋਗ ਚੀਫ ਕਮਿਸ਼ਨਰ ਸਾਹਿਬ ਜੀ!
ਸਿੱਖ ਪਰਿਵਾਰਕ ਮੈਂਬਰਾਂ ਨੂੰ, ਸਿੱਖ ਕੌਮ ਨੂੰ, ਸਿੱਖ ਸੰਸਥਾਵਾਂ ਨੂੰ, ਸਿੱਖ ਧਰਮ ਪ੍ਰਤੀ , ਸਿੱਖ ਕੌਮ ਪ੍ਰਤੀ, ਦੱਸ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੀਆਂ ਮਨੋਭਾਵਨਾਵਾਂ ਪ੍ਰਤੀ। ਸਤਿਗੁਰੂ, ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਪ੍ਰਤੀ। ਗੁਰਬਾਣੀ ਦੇ ਪ੍ਰਚਾਰਕਾਂ, ਗਿਆਨੀ ਗੁਰੂਜਨਾਂ ਪ੍ਰਤੀ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਵਿੱਚ ਨਿਭਾਉਣਯੋਗ ਦਰਸਾਈਆਂ ਹੋਈਆਂ- (ਤੰਨੁ, ਮੰਨੁ, ਧੰਨੁ ਤੋਂ) ਘਰ ਪਰਿਵਾਰਕ ਮੈਂਬਰਾਂ ਤੋਂ) ਜੀਅ ਜਾਨ ਤੋਂ ਨਿਭਾਈਆਂ ਜਾਣ ਵਾਲੀਆਂ ਜ਼ੁੰਮੇਵਾਰੀਆਂ ਦਾ ਚਾਅ, ਅਹਿਸਾਸ ਹੋਣਾ ਤਾਂ ਦੂਰ? ਸੂਝ, ਸਮਝ ਤੇ ਗਿਆਨ ਵੀ ਨਹੀਂ ਹੈ।
ਚੀਫ਼ ਕਮਿਸ਼ਨਰ ਸਾਹਿਬ ਜੀ! ਗੁਰਬਾਣੀ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਕਰਵਾਉਣਾ ਤਾਂ ਦੂਰ…? ਨਾੜਿਨਵੇਂ ਗੁਰਦੁਆਰਿਆਂ ਵਿੱਚ ਗੁਰਦੁਆਰਿਆਂ ਦੀ ਮਰਿਯਾਦਾ ਵੀ ਨਹੀਂ ਨਿਭਾਈ ਜਾ ਰਹੀ। ਸਿੱਖ ਪਰਿਵਾਰਕ ਮੈਂਬਰਾਂ ਦੇ ਦਿਲ ਦਿਮਾਗ ਆਤਮਾਵਾਂ ਵਿੱਚ ਸਿੱਖੀ ਬਾਣੇ ਨਾਲ ਪਿਆਰ ਨਹੀਂ ਰਿਹਾ। ਗੁਰਬਾਣੀ ਦਾ ਭੈਅ, ਭਾਉਂ, ਅਦਬ, ਸਨਮਾਨ, ਸਤਿਕਾਰ ਨਹੀਂ ਰਿਹਾ।
ਚੀਫ਼ ਕਮਿਸ਼ਨਰ ਸਾਹਿਬ ਜੀ! ਸਿੱਖ ਧਰਮ ਦੇ ਪਤਨ ਹੋ ਜਾਣ ਦੇ ਖਤਰੇ, ਕਾਲੀਆਂ ਘਟਾਵਾਂ ਵਾਂਗ ਹੋਰ ਸੰਘਣੇ ਹੁੰਦੇ ਜਾ ਰਹੇ ਹਨ। ਸਿੱਖ ਕੌਮ ਦਾ ਸਰਬਨਾਸ਼ ਲਗਾਤਾਰ ਹੁੰਦਾ ਜਾ ਰਿਹਾ ਹੈ। ਸੱਚ ਸ਼ਰਮ ਦਾ ਰਾਹ ਛੱਡ ਕੇ ਗੁਰਬਾਣੀ ਸਿੱਖਿਆਵਾਂ, ਉਪਦੇਸ਼, ਹੁਕਮ, ਆਗਿਆ, ਭਾਣਾ ਛੱਡ ਕੇ, ਕੱਪੜੇ ਕਕਾਰ ਭੇਖ ਲਿਬਾਸ ਦੇ ਸਿੱਖ ਸੰਸਥਾਵਾਂ ਵਗੈਰਾ ਲੋਕ ਆਪੋ ਆਪਣੇ ਭਾਣਿਆਂ ਵਿੱਚ ਭਟਕ ਰਹੇ ਹਨ। ਸੁਮਾਰਗ ਛੱਡ ਕੇ ਕੁਰਾਹੇ ਪੈ ਚੁੱਕੀ ਸਿੱਖ ਕੌਮ ਦੀ ਮੌਜੂਦਾ ਬੁਰੀ ਹਾਲਤ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਘੁਸ ਪੈਂਠ ਕਰ ਚੁੱਕੇ ਉਕਤ ਔਗਣ ਭਰਪੂਰ ਅਧਿਕਾਰੀ ਹੀ ਜ਼ਿੰਮੇਵਾਰ ਹਨ। ਭਵਿੱਖ ਵਿੱਚ ਅਜਿਹੇ ਨਾ-ਅਹਿਲ, ਓਜੜ ਲੋਕ ਹੁਣ ਫੇਰ ਘੁਸ-ਪੈਂਠ ਨਾ ਕਰ ਜਾਣ? ਜੋ ਸੰਭਾਵਨਾਵਾਂ ਹਨ। ਸੋ ਕ੍ਰਿਪਾਲਤਾ ਕਰ ਕੇ ਹਰ ਇੱਕ ਪਾਰਟੀ ਕੋਲੋਂ ਲਿਖਤੀ ਤੌਰ ’ਤੇ ਫੁਰਮਾਨ ਜਾਰੀ ਕਰਕੇ ਉਨ੍ਹਾਂ ਦੀ ਗੁਰਮਤਿ ਯੋਗਤਾ ਪ੍ਰਤੀ ਲਿਖਤੀ ਜਾਣਕਾਰੀ ਪ੍ਰਾਪਤ ਕਰਨ ਨੂੰ ਯਕੀਨੀ ਬਣਾਇਆ ਜਾਵੇ। ਆਪ ਜੀ ਨੂੰ ਪਾਰਟੀਆਂ ਦੱਸਣ ਕਿ 1. ਦਸਤਾਰਾਂ ਦੇ ਨੀਲੇ, ਕਾਲੇ, ਪੀਲੇ ਜਾਂ ਚਿੱਟੇ ਰੰਗਾਂ ਦਾ ਕੀ ਉਦੇਸ਼ ਹੈ? 2. ਸਿੱਖ ਸਭਾ, ਗੁਰੂ ਸਭਾ, ਸੰਤ ਸਭਾ, ਸਿੱਧ ਸਭਾ ਅਤੇ ਦੁਸ਼ਟਿ ਸਭਾ ਦੇ ਕੀ ਗੁਣ ਸੁਭਾਅ ਹਨ? 3. ਉਨ੍ਹਾਂ ਦੇ ਕਿੰਨੇ ਵਿਅਕਤੀਆਂ ਨੂੰ ਦਸਮ ਗੰ੍ਰਥ, ਪੰਥ ਪ੍ਰਕਾਸ਼, ਸਮੇਤ ਰਚਨਾਵਾਂ ਭਾਈ ਨੰਦ ਲਾਲ ਜੀ, ਭਾਈ ਗੁਰਦਾਸ ਜੀ, ਭਾਈ ਸੰਤੋਖ ਸਿੰਘ ਜੀ ਸਮੇਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ (ਉਕਤ ਰਚਨਾਵਾਂ ਸਮੇਤ) ਸੰਪੂਰਨ ਪਾਠ ਕਰਨ ਦੀ ਅਕਲ ਹੈ? ਜਾਂ ਨਹੀਂ? 4. ਉਹ ਸਿਮਰਨ ਸਟੇਜਾਂ ’ਤੇ ਮੁਕਤੀ ਮਾਰਗ ਬਾਰੇ ਕੀ ਜਾਣਦੇ ਹਨ? 5. ਦੱਸ ਗੁਰੂ ਸਾਹਿਬਾਨ ਦੇ ਅਵਤਾਰ ਲੈਣ ਦੇ ਕੀ ਕਾਰਣ ਸਨ? ਅਤੇ ਗੁਰੂ ਸਾਹਿਬ ਜੀ ਦੇ ਅਵਤਾਰ ਧਾਰਨ ਦੇ ਸੁਪਨੇ ਸਾਕਾਰ ਹੋਏ ਹਨ ਜਾਂ ਨਹੀਂ? 6. ਕੋਈ ਇਮਾਰਤਾਂ, ਗੁਰਦੁਆਰਾ ਸਾਹਿਬ ਕਿਵੇਂ ਅਪਣਾ ਸਕਦੀ ਹੈ? ਖੈਰ 7. ਉਹ ਗੁਰਦੁਆਰਿਆਂ ਦੇ ਪ੍ਰਬੰਧਕ ਬਣ ਕੇ ਕੀ ਕਰਨਾ ਚਾਹੁੰਦੇ ਹਨ?
ਚੀਫ਼ ਕਮਿਸ਼ਨਰ ਸਾਹਿਬ! ਉਕਤ ਸੁਆਲਾਂ ਦੇ ਜੁਆਬ ਸਾਰੀਆਂ ਪਾਰਟੀਆਂ ਕੋਲੋਂ ਪ੍ਰਾਪਤ ਕਰਨ ਉਪਰੰਤ ਹੀ ਚੋਣ ਨਿਸ਼ਾਨ (ਸਿੰਬਲ) ਅਲਾਟ ਕਰਨ ਨੂੰ ਯਕੀਨੀ ਬਨਾਉਣ ਦੀ ਕ੍ਰਿਪਾਲਤਾ ਕਰਨੀ ਜੀ।
ਧੰਨਵਾਦ ਸਾਹਿਤ…
ਆਪ ਜੀ ਦਾ ਸ਼ੁੱਭ ਚਿੰਤਕ
ਗਿ. ਸੁਲੱਖਣ ਸਿੰਘ ਤਸਕੀਨ
ਮੁੱਖ ਸੇਵਾਦਾਰ -ਸ਼੍ਰੋਮਣੀ ਗੁਰਮਤਿ ਪ੍ਰਚਾਰ ਸੰਸਥਾ ਪੰਜਾਬ ਅੰਮ੍ਰਿਤਸਰ।