ਕੁਲਦੀਪ ਸਿੰਘ ਪੱਟੀ
ਮੌਨਸੂਨ ਰੁੱਤ ਦੀਆਂ ਚੜ੍ਹ ਰਹੀਆਂ ਕਾਲੀਆਂ ਘਟਾਵਾਂ ਦੇ ਮੱਦੇ ਨਜ਼ਰ ਵਿਸ਼ਵ ਦੀਆਂ ਦੋ ਚੋਟੀ ਦੀਆਂ ਤਾਕਤਾਂ ਇਸਲਾਮਿਕ ਕੌਮਾਂਤਰੀ ਖਾੜਕੂ ਨੇਤਾ ਓਸਾਮਾ ਬਿਨ ਲਾਦੇਨ ਅਤੇ ਇਸਾਈਮਤ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਫੌਜਾਂ ਵਿਚਲੇ 2011 ਤੱਕ ਖੂਨੀ ਜੰਗ ਤੇਜ ਹੋਣ ਦਾ ਬਿਗਲ ਲੱਗਭੱਗ ਵੱਜ ਗਿਆ ਜਾਪਦਾ ਹੈ। ਓਸਾਮਾ ਬਿਨ ਲਾਦੇਨ ਜੋ ਕਿ 2011 ਸਤੰਬਰ ਦੇ ਅਮਰੀਕਾ ਉੱਪਰ ਹਮਲੇ ਪਿੱਛੋਂ ਨਾਟੋ ਦੀਆਂ ਫੌਜਾਂ ਨੂੰ ਝਕਾਨੀਆਂ ਦੇ ਕੇ ਅਤੇ ਡਰੋਨ ਹਮਲਿਆਂ ਨੂੰ ਟਿਚ ਸਮਝ ਕੇ ਹਾਲੇ ਜਿਊਂਦਾ ਹੈ ਨੇ ਪ੍ਰੈੱਸ ਸੂਤਰਾਂ ਅਨੁਸਾਰ ਤਾਜਾ ਐਲਾਨਨਾਮਾ ਕੀਤਾ ਹੈ ਕਿ 2011 ਤੱਕ ਅਫਗਾਨਿਸਤਾਨ ਵਿੱਚੋਂ ਅਮਰੀਕੀ ਸਮਰੱਥਕ ਫੌਜਾਂ ਨੂੰ ਬਾਹਰ ਕੱਢਣਾ ਹੈ। ਓਸਾਮਾ ਦੇ ਨਾਲ ਤਾਲਿਬਾਨ ਤੇ ਹੋਰ ਕੌਮਾਂਤਰੀ ਖਾੜਕੂ ਗੁੱਟ ਨਾਲ ਰਲੇ ਹੋਏ ਹਨ ਅਤੇ ਸੁੰਨੀ ਇਸਲਾਮੀ ਖਾੜਕੂ ਗੁੱਟ ਦੇ ਗੁਰੀਲਿਆਂ ਦੀ ਨਵੀਂ ਭਰਤੀ ਫੌਜ ਲਈ ਵੀ ਜਦੋ-ਜਹਿਦ ਜਾਰੀ ਹੋ ਗਈ ਹੈ।
ਉੱਧਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਾਟੋ ਫੌਜਾਂ ਤੋਂ ਇਲਾਵਾ ਚੀਨ ਤੇ ਪਾਕਿਸਤਾਨ ਨਾਲ ਦਹਿਸ਼ਤ ਪਸੰਦੀ ਦੀਆਂ ਜੜ੍ਹਾਂ ਪੁੱਟਣ ਪਾਕਿਸਤਾਨੀ ਫੌਜ ਅਤੇ ਅਫਗਾਨਿਸਤਾਨੀ ਫੌਜ ਦੇ ਨਾਲ ਸ਼ੀਆ ਇਸਲਾਮੀਆ ਨੂੰ ਸੁੰਨੀਆਂ ਵਿਰੁੱਧ ਲਾਮਬੰਦ ਕਰ ਦਿੱਤਾ ਹੈ।
ਉੱਧਰ ਅਲਕਾਇਦਾ ਨੇ ਆਪਣੇ ਖਾੜਕੂ ਪ੍ਰਚਾਰ ਲਈ ਅੰਗਰੇਜ਼ੀ ਦੇ ਇੱਕ ਆਨਲਾਈਨ ਅਖਬਾਰ ਛੱਪਣ ਤੋਂ ਸ਼ੁਰੂ ਕਰਨ ਦਾ ਬਿਗਲ ਵਜਾ ਦਿੱਤਾ ਹੈ। ਜਿਸ ਰਾਹੀਂ ਉਹ ਆਪਣੇ ਸੰਦੇਸ਼ ਦੁਨੀਆਂ ਵਿੱਚ ਨਸ਼ਰ ਕਰਿਆ ਕਰਨਗੇ। ਪ੍ਰੈੱਸ ਦੀ ਆਜ਼ਾਦੀ ਤੇ ਸੂੁਚਨਾ ਅਧਿਕਾਰ ਤਹਿਤ ਪੱਟੀ ਅਲੋਚਕ ਦਾ ਅਨੁਮਾਨ ਹੈ ਕਿ ਜੁਲਾਈ 2010 ਤੋਂ ਜਨਵਰੀ 2011 ਤੱਕ ਓਸਾਮਾ ਤੇ ਓਬਾਮਾ ਦੀਆਂ ਫੌਜਾਂ ਵਿਚਾਲੇ ਖੂਨੀ ਜੰਗ ਵੱਧ ਸਕਦੀ ਹੈ ਅਤੇ ਇਸ ਇਸਲਾਮੀ ਤੇ ਇਸਾਈਅਤ ਦੀ ਵਕਾਰੀ ਲੜਾਈ ਵਿੱਚ ਦੁਵੱਲਾ ਭਾਰੀ ਜਾਨੀ ਮਾਲੀ ਨੁਕਸਾਨ ਸੰਭਵ ਹੈ। ਇਸ ਯੋਜਨਾਬੱਧ ਲੜਾਈ ਮਾਨਵੀ ਬੰਬਾਂ, ਗੁਰੀਲੇ ਜਾਂਬਾਜਾਂ ਅਤੇ ਡਰੋਨ ਮਿਜਾਇਲਾਂ ਤੋਂ ਇਲਾਵਾ ਹੋਰ ਅਤਿ ਆਧੁਨਿਕ ਕੰਪਿਊਟਰੀ ਉਪਕਰਨ ਵਰਤੇ ਜਾ ਸਕਦੇ ਹਨ। ਇਸ ਜੰਗ ਦਾ ਤੁਲਨਾਤਮਕ ਅਧਿਐਨ ਅਸੀਂ ਸਮੇਂ-ਸਮੇਂ ਕਰਦੇ ਰਹਾਂਗੇ ਕਿ ਪਾਕਿਸਤਾਨ, ਅਫਗਾਨਿਸਤਾਨ, ਮਕਬੂਜਾ ਕਸ਼ਮੀਰ, ਓਜ਼ਬੇਕਿਸਤਾਨ ਅਤੇ ਖਾਲਿਸਤਾਨੀ ਸਮਰੱਥਕਾਂ ਵਿਚਾਲੇ ਖਾੜਕੂ ਰਾਜਨੀਤੀ ਦਾ ਊਠ ਕਿਸ ਕਰਵਟ ਬੈਠਦਾ ਹੈ?
ਮੁੱਖ ਰੂਪ ਵਿੱਚ ਤਾਲਿਬਾਨ ਅਤੇ ਅਲਕਾਇਦਾ ਵਿਚਾਲੇ ਜੋ ਖਾੜਕੂ ਸਮਝੌਤਾ ਹੈ, ਉਸ ਤਹਿਤ ਜਮੀਨ ਦੋਜ ਸੰਘਰਸ਼ ਚਲਾ ਰਹੇ ਓਸਾਮਾ ਬਿਨ ਲਾਦੇਨ ਜਵਾਹਰੀ ਅਤੇ ਮਲਉਮਰੇ ਸਮਰੱਥਕ ਆਪਣਾ ਨੈੱਟਵਰਕ ਫੈਲਾ ਰਹੇ ਹਨ। ਉੱਪਰ ਅਮਰੀਕਾ ਦਾ ਸੀ.ਆਈ.ਏ.ਜੋ ਕਿ ਓਸਾਮਾ ਬਿਨ ਲਾਦੇਨ ਦੇ ਲੁਕੇ ਹੋਣ ਦੀਆਂ ਪ੍ਰੈੱਸ ਭਵਿੱਖਬਾਣੀਆਂ ਕਰ ਰਿਹਾ ਹੈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਤੋਰਾ ਬੋਰਾ ਦੀਆਂ ਪਹਾੜੀਆਂ ਵਿੱਚ ਝਕਾਨੀ ਦੇ ਕੇ ਰੂਪੋਸ਼ ਹੋਏ ਲਾਦੇਨ ਦੇ ਸਮਰੱਥਕਾਂ ਨੇ ਆਪਣਾ ਖਾੜਕੂ ਜੰਗ ਦਾ ਪੈਂਤੜਾ ਬਦਲ ਲਿਆ ਹੈ। ਅਸੀਂ ਖੋਜੀ ਪੱਤਰਕਾਰੀ ਦੇ ਯਤਨ ਜਾਰੀ ਰੱਖਾਂਗੇ ਕਿ ਉੱਧਰ ਬਰਾਕ ਓਬਾਮਾ ਦੀ ਦਹਿਸ਼ਤਪਸੰਦੀ ਵਿਰੁੱਧ ਨੀਤੀ ਤਹਿਤ ਭਵਿੱਖ ਵਿੱਚ ਪਾਕਿਸਤਾਨ ਵਿੱਚ ਖਾੜਕੂ ਗੁੱਟਾਂ ਦੀ ਸ਼ਾਮਤ ਕਿਵੇਂ ਆਉਂਦੀ ਹੈ ਕਿਉਂਕਿ ਪਾਕਿਸਤਾਨੀ ਫੌਜ ਨੇ ਨਵਾਂ ਪੈਂਤੜਾ ਅਪਣਾਇਆ ਹੈ।
ਉੱਧਰ ਪਾਕਿਸਤਾਨ ਫੌਜਾਂ ਨੇ 17 ਖਾੜਕੂ ਗੁੱਟਾਂ ਨੂੰ ਮਾਰ ਮੁਕਾਉਣ ਲਈ ਰਣਨੀਤੀ ਤਹਿ ਕੀਤੀ ਹੈ। ਪਾਕਿਸਤਾਨ ਦੇ ਗ੍ਰਹਿ ਵਿਭਾਗ ਪੰਜਾਬ ਅਤੇ ਜੁਰਮ ਜਾਂਚ ਵਿਭਾਗ ਦੇ ਵਿਸ਼ੇਸ਼ ਪੋਲ ਨੇ ਦਹਿਸ਼ਤ ਪਸੰਦੀ ਵਿਰੁੱਧ ਸਕੁਐਡ ਤਿਆਰ ਕੀਤੇ ਹਨ, ਜਿਨ੍ਹਾਂ ਵਿਰੁੱਧ ਪਾਕਿਸਤਾਨੀ ਫੌਜ ਛੇੜੇਗਾ। ਉਨ੍ਹਾਂ ਵਿੱਚ ਜੋਸ਼-ਏ-ਮੁਹੰਮਦ ਲਸ਼ਕਰ-ਏ-ਜੰਗਵੀ, ਸਪਿਨ-ਏ-ਸ਼ਾਬਾ, ਤਹਿਰੀਕ-ਏ-ਨਿਮਾਜ, ਆਦਿ ਸ਼ਾਮਲ ਹਨ।
ਓਬਾਮਾ ਬਿਨ ਲਾਦੇਨ ਨੇ ਮੁੱਦਾ ਅਫਗਾਨਿਸਤਾਨ ਹੀ ਬਣਾਇਆ ਹੈ। ਇਸੇ ਪੱਟੀ ਅਲੋਚਕ ਸਿਆਸੀ ਸਮੀਕਰਨ ਦੀ ਅਲੋਚਨਾ ਕਰਦਾ ਹੈ ਕਿ ਦਹਿਸ਼ਤ ਪਸੰਦੀ ਵਿਕਾਸ ਚੀਨ ਦੀ ਚਾਲ ਦੋਗਲੀ ਹੈ। ਚੀਨ ਆਪਣੇ ਮਾਓਵਾਦੀ ਬਰਕੇ ਹੇਠ ਭਾਰਤ, ਪਾਕਿਸਤਾਨ, ਅਫਗਾਨਿਸਤਾਨ ਤੇ ਨੇਪਾਲ ਆਦਿ ਵਿੱਚ ਦੋਹਰੀ ਸ਼ਤਰੰਜੀ ਚਾਲ ਚੱਲ ਰਿਹਾ ਹੈ। ਅਮਰੀਕਾ ਵਿੱਚ ਕਰਜਈ ਪਾਕਿਸਤਾਨ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਾਂਗ ਕਸੂਤਾ ਫਸਿਆ ਪਿਆ ਹੈ। ਪਾਕਿਸਤਾਨ ਵਿੱਚ ਜਲਾਵਤਨ ਬੈਠੇ ਖਾਲਿਸਤਾਨੀ ਪੱਖੀਆਂ ਦੀ ਜਰਮਨ, ਹਾਲੈਂਡ, ਆਸਟ੍ਰੇਲੀਆ ਤੇ ਇਟਲੀ ਆਦਿ ਵਿੱਚ ਇੰਟਰਨੈੱਟ ਸਾਂਝ ਜਾਗ ਰਹੀ ਹੈ। ਪਾਕਿਸਤਾਨ ਵਿੱਚ ਪੰਜਾਬ ਸਿੰਧ ਤੇ ਬਲੋਸਿਚਤਾਨ ਵਿੱਚ ਖਾੜਕੂ ਗੁੱਟਾਂ ਦੇ ਸਿਖਲਾਈ ਕੈਂਪ ਜਾਰੀ ਹਨ। ਪਾਕਿਸਤਾਨ ਵਿੱਚ ਭਰਿਸ਼ਟਾਚਾਰ ਹੋਰ ਵੱਧ ਗਿਆ ਹੈ।
ਉੱਧਰ ਅਮਰੀਕਾ ਰੂਸ, ਚੀਨ, ਜਪਾਨ, ਫਰਾਂਸ, ਭਾਰਤ ਆਦਿ ਦੀਆਂ ਨੂੰ ਆਪਣੇ ਜੰਗੀ ਹੱਥਿਆਰ ਵਪਾਰ ਲਈ ਢੁੱਕਵੇਂ ਮੰਡੀਕਰਨ ਦੀ ਲੋੜ ਹੈ। ਪ੍ਰਮਾਣੂ ਹੱਥਿਆਰ ਮੁੱਦੇ ’ਤੇ ਇਰਾਨ ਅਤੇ ਉੱਤਰੀ ਕੋਰੀਆ ਅਮਰੀਕਾ ਸਣੇ ਯੂ.ਐੱਨ.ਓ.ਦੇ ਜਨਰਲ ਸਕੱਤਰ ਬਨ ਕੀ ਮੂਨ ਨੂੰ ਵੀ ਠਿਠ ਵਿਖਾ ਰਹੇ ਹਨ। ਉਪਰੋਕਤ ਚੱਲ ਰਹੇ ਸੰਸਾਰ ਸਿਆਸਤ ਦੀ ਅਪਰਾਧੀ ਨੀਤੀ ਤਹਿਤ ਪਾਕਿਸਤਾਨ ਅਫਗਾਨਿਸਤਾਨ ਤੇ ਮਕਬੂਜਾ ਕਸ਼ਮੀਰ ਤੋਂ ਇਲਾਵਾ ਇਸਰਾਈਲ ਤੇ ਫਲਸਤੀਨ 2011 ਤੱਕ ਦੋਗਲੀ ਹਿੰਸਕ ਰਾਜਨੀਤੀ ਦਾ ਅਖਾੜਾ ਬਣ ਸਕਦੇ ਹਨ। ਅਸੀਂ ਪੱਤਰਕਾਰ ਸੁਚੇਤ ਹਾਂ ਤੇ ਸੰਸਾਰ ਦੇ ਹਰ ਖਿੱਤੇ ਵਿੱਚ ਹੋਣ ਵਾਲੇ ਸੰਭਾਵੀ ਰਾਜਸੀ ਰਾਜ ਪਲਟੇ, ਫੌਜੀ ਜਾਂ ਗੁਰੀਲਾ ਖਾੜਕੂ ਜੰਗਾਂ, ਜਿਨ੍ਹਾਂ ਵਿੱਚ ਪਾਕਿਸਤਾਨ ਵਿੱਚ ਅਲਕਾਇਦਾ ਤੇ ਤਾਲਿਬਾਨ ਐਲਾਨਦਾਸ ਸ਼ਾਮਲ ਹੈ, ਪ੍ਰਤੀ ਬਾਜ ਅੱਖ ਨਾਲ ਵੇਖ ਰਹੇ ਹਾਂ ਕਿ ਤਾਕਤ ਦੀ ਜੰਗ ਵਿੱਚ ਕੌਣ ਜਿੱਤਦਾ ਤੇ ਕੌਣ ਹਾਰਦਾ ਹੈ? ਪਰ ਪੱਟੀ ਅਲੋਚਕ ਦੀ ਖੋਜ ਦੱਸਦੀ ਹੈ ਕਿ ਇਸਲਾਮ ਤੇ ਇਸਾਈਅਤ ਦੀ ਜੰਗ ਦੀ ਧੁੱਖਦੀ ਧੂਣੀ ਵਿੱਚ ਮਾਨਵਤਾ ਹੋਰ ਘਾਣ ਹੋਣਾ ਹੈ, ਕਿੰਨੀਆਂ ਵਿਧਵਾਵਾਂ ਹੁੰਦੀਆਂ ਹਨ, ਕਿੰਨੇ ਬੱਚੇ ਅਨਾਥ ਹੁੰਦੇ ਹਨ। ਕਿੰਨੇ ਨਕਾਰਾ ਹੁੰਦੇ ਹਨ। ਵੱਡਾ ਦੁਖਾਂਤ ਟੱਲ ਜਾਵੇ ਤਾਂ ਭਲਾ ਹੈ।