ਜਗਰਾਉਂ, 20 ਜੁਲਾਈ (ਵਿਸ਼ਵ ਵਾਰਤਾ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਖੇਤੀਬਾੜੀ ਵਿਰਸਟੀ ਵੱਲੋਂ ਜਾਰੀ ਸੁੂਬੇ ’ਚ ਆੜ੍ਹਤੀਆ ਸਿਸਟਮ ਬਾਰੇ ਰਿਪੋਰਟ ਨੂੰ ਦਰੁਸਤ ਅਤੇ ਨਿਰਪੱਖ ਕਰਾਰ ਦਿੰਦਿਆਂ ਪੰਜਾਬ ਸਰਕਾਰ ਤੋਂ ਇਸ ਰਿਪੋਰਟ ਨੂੰ ਤੁਰੰਤ ਲਾਗੂ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਅੱਜ ਇਥੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਸੂਬੇ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਨਿਰਮਲ ਸਿੰਘ ਭਮਾਲ ਨੇ ਕਿਹਾ ਕਿ ਖੇਤੀ ਜਿਣਸਾਂ ਦੀ ਵਿਕਰੀ ’ਚੋਂ ਵਿਚਲ਼ੀਆਂ ਸਿਸਟਮ ਖਤਮ ਕਰਨ, ਖੇਤੀ ਜਿਣਸਾਂ ਦੀ ਸਿੱਧੀ ਅਦਾਇਗੀ ਕਰਨ, ਲੁੱਟ ਦਾ ਇਹ ਸਿਸਟਮ ਬੰਦ ਕਰਨ ਦੀ ਮੰਗ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਾਹੂਕਾਰਾਂ, ਆੜ੍ਹਤੀਆਂ ਦੇ ਪ੍ਰਭਾਵ ਹੇਠ ਇਸ ਕਿਸਾਨ ਖਾਊ ਸਿਸਟਮ ਨੂੰ ਪੂਰੀ ਤਰ੍ਹਾਂ
(more…)
ਐਸ.ਏ.ਐਸ. ਨਗਰ, 20 ਜੁਲਾਈ (ਵੀਨਾ ਰਾਜਪੂਤ)-ਪੰਜਾਬ ਵਿੱਚ ਪਿਛਲੇ ਦਿਨੀਂ ਭਾਰੀ ਬਰਸਾਤ ਕਾਰਨ ਘੱਗਰ ਦਰਿਆ ਅਤੇ ਟਾਂਗਰੀ ਵਿੱਚ ਆਏ ਹੜ੍ਹਾਂ ਕਾਰਨ ਰਾਜ ਦੇ ਬਹੁਤ ਸਾਰੇ ਪਿੰਡਾਂ ਵਿੱਚ ਵਸਦੇ ਲੋਕਾਂ ਦਾ ਵੱਡੀ ਪੱਧਰ ਤੇ ਮਾਲੀ ਨੁਕਸਾਨ ਹੋਇਆ ਹੈ ਅਤੇ ਹੜ੍ਹਾਂ ਕਾਰਨ ਕਈ ਕੀਮਤੀ ਜਾਨਾਂ ਵੀ ਗਈਆਂ ਹਨ। ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਕੇਂਦਰ ਸਰਕਾਰ ਨੂੰ ਫੌਰੀ ਤੌਰ ’ਤੇ ਪੰਜਾਬ ਲਈ ਵਿਸ਼ੇਸ਼ ਪੈਕੇਜ ਦੇਣ ਦਾ ਐਲਾਨ ਕਰਨਾ ਚਾਹੀਦਾ ਹੈ। ਇਸ ਗੱਲ ਦੀ ਜਾਣਕਾਰੀ ਸ੍ਰੀ ਨਰਿੰਦਰ ਸ਼ਰਮਾ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਦਿੰਦਿਆਂ ਦੱਸਿਆ ਕਿ ਹੜ੍ਹਾਂ ਕਾਰਨ ਐਸ.ਏ.ਐੈਸ. ਨਗਰ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਦੇ ਕਿਸਾਨਾਂ ਦੀਆਂ ਫਸ਼ਲਾਂ ਦੀ ਭਾਰੀ ਤਬਾਹੀ ਹੋਈ ਹੈ। ਸ੍ਰੀ ਸ਼ਰਮਾ ਨੇ ਕੇਂਦਰ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਘੱਗਰ
(more…)
ਲੁਧਿਆਣਾ 20 ਜੁਲਾਈ (ਰਾਜ ਜੋਸ਼ੀ)-ਪੰਜਾਬ ਅੰਨ ਪੈਦਾ ਕਰਨ ਵਾਲਾ ਦੇਸ਼ ਦਾ ਮੋਹਰੀ ਸੂਬਾ ਹੈ ਅਤੇ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋ ਵੱਧ ਯੋਗਦਾਨ ਪਾਉਦਾ ਹੈ, ਪਰ ਕੇਦਰ ਸਰਕਾਰ ਵਲੋ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਕਾਰਨ ਕਣਕ ਤੇ ਝੋਨਾ ਸ਼ਰੇਆਮ ਰੁਲ ਰਿਹਾ ਹੈ ਅਤੇ ਕੇਦਰ ਸਰਕਾਰ ਸੂਬੇ ਵਿੱਚ ਗੋਦਾਮ ਨਾ ਬਣਾ ਕੇ ਆਪਣੀ ਜਿੰਮੇਵਾਰੀ ਤੋ ਭੱਜ ਰਹੀ ਹੈ। ਇਹ ਪ੍ਰਗਟਾਵਾ ਸ੍ਰ: ਸ਼ਰਨਜੀਤ ਸਿੰਘ ਢਿੱਲੋਂ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਨੇ ਅੱਜ ਜਿਲੇ ਦੇ ਪਿੰਡ ਭਾਮੀਆਂ ਕਲਾਂ ਵਿਖੇ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦਾ ਚੈਕ ਗਰਾਮ ਪੰਚਾਇਤ ਨੂੰ ਦੇਣ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਪਿੰਡ ਵਾਸੀਆਂ ਨੂੰ ਪੇਸ਼ ਮੁਸ਼ਕਲਾਂ ਦਾ ਹੱਲ ਕਰਨ ਲਈ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ। ਸ੍ਰ: ਢਿੱਲੋਂ ਨੇ ਕਿਹਾ ਕਿ
(more…)
ਚੰਡੀਗੜ੍ਹ, 20 ਜੁਲਾਈ (ਹਰੀਸ਼ ਚੰਦਰ ਬਾਗਾਂਵਾਲਾ)-ਪੰਜਾਬ ਵਿੱਚ ਅੱਤਵਾਦ ਦੇ ਸਮੇਂ ਤੇ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਖਾੜਕੂਆਂ ਦੀ ਬਣੀ ਕਾਲੀ ਸੂਚੀ ਵਿੱਚ ਕੇਵਲ ਹੁਣ
(more…)
ਅੰਮ੍ਰਿਤਸਰ, 20 ਜੁਲਾਈ (ਮੋਤਾ ਸਿੰਘ)-ਇੱਕ ਸਦੀ ਤੋਂ ਵੱਧ ਪੁਰਾਣੀ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਲੜਾਈ ਚੁੱਕਣ ਦਾ ਨਾਮ ਨਹੀਂ ਲੈ ਰਹੀ ਅਤੇ ਦੋਵੇਂ
(more…)
ਜਲੰਧਰ, 20 ਜੁਲਾਈ (ਮਲਕੀਤ ਸਿੰਘ ਬਰਾੜ)-ਅੱਜ ਜਲੰਧਰ ਸ਼ਹਿਰ ਦੀਆਂ ਪੰਥਕ ਜੱਥੇਬੰਦੀਆਂ ਦੇ ਪ੍ਰਤੀਨਿਧ ਜਿਨ੍ਹਾਂ ਵਿੱਚ ਜੱਥੇਦਾਰ ਜਗਜੀਤ ਸਿੰਘ ਗਾਬਾ ਪ੍ਰਧਾਨ
(more…)
ਸਿੰਗਾਪੁਰ, 20 ਜੁਲਾਈ (ਵਿਸ਼ਵ ਵਾਰਤਾ)-ਸਿੰਗਾਪੁਰ ਵਿੱਚ ਹਰ ਚੌਥਾ ਵਿਅਕਤੀ ਭਾਰਤੀ ਹੈ ਅਤੇ ਉਥੇ ਰਹਿਣ ਵਾਲੇ ਭਾਰਤੀਆਂ ਦੀ ਇਹ ਤਾਦਾਦ ਪਿਛਲੇ ਦੋ ਸਾਲ ਵਿੱਚ
(more…)
ਨਵੀਂ ਦਿੱਲੀ, 20 ਜੁਲਾਈ (ਵਿਸ਼ਵ ਵਾਰਤਾ)- ਸੋਨਾ ਤੇ ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਰੁਖ਼ ਲਗਾਤਾਰ ਜਾਰੀ ਹੈ। ਅੱਜ ਸੋਨੇ ਦੀਆਂ ਕੀਮਤਾਂ 25 ਰੁਪਏ ਘਟ ਕੇ
(more…)
ਪੁਲਿਸ ਲੋਕਾਂ ਦੇ ਜਾਨ ਤੇ ਮਾਲ ਦੀ ਸੁਰੱਖਿਆ ਲਈ ਬਣਾਈ ਗਈ ਹੈ। ਭਾਰਤੀ ਪੁਲਿਸ ਅੰਗਰੇਜ਼ਾਂ ਨੇ ਭਾਰਤ ਉੱਪਰ ਰਾਜ ਕਰਨ ਲਈ ਅਤੇ ਲੋਕਾਂ ਉੱਪਰ ਸਰਕਾਰ ਦਾ ਦਬਦਬਾ ਕਾਇਮ ਰੱਖਣ ਲਈ ਤਿਆਰ ਕੀਤੀ ਸੀ। ਭਾਰਤੀ ਪੁਲਿਸ ਐਕਟ 1861 ਰਾਹੀਂ ਪੁਲਿਸ ਦੀ ਸਥਾਪਨਾ ਕੀਤੀ ਗਈ ਸੀ। ਅੰਗਰੇਜ਼ਾਂ ਸਮੇਂ ਪੁਲਿਸ ਅੰਗਰੇਜ਼ਾਂ ਦੇ ਇਸ਼ਾਰਿਆਂ ’ਤੇ ਅਤੇ ਉਨ੍ਹਾਂ ਦੁਆਰਾ ਬਣਾਏ ਗਏ ਕਾਨੂੰਨਾਂ ਉੱਪਰ ਚੱਲ ਕੇ ਬਹੁਤ ਹੀ ਸਖਤ ਰਵੱਈਆ ਅਖਤਿਆਰ ਕਰਦੀ ਸੀ।
(more…)
ਹਰਬੰਸ ਲਾਲ ਬੱਧਣ ਨਵੀਂ ਦਿੱਲੀ
ਸਮਾਜ, ਦੇਸ਼ ਅਤੇ ਰਾਸ਼ਟਰ ਦੀ ਉੱਨਤੀ, ਪ੍ਰਗਤੀ ਅਤੇ ਤਰੱਕੀ ਦੇ ਸਬੰਧ ਵਿੱਚ ਡਾ. ਅੰਬੇਡਕਰ ਨੇ ਕਿਹਾ ਸੀ-
‘‘ਮੈਂ ਕਿਸੇ ਸਮਾਜ ਦੀ ਉੱਨਤੀ ਦਾ ਅਨੁਮਾਨ ਇਸ ਗੱਲ ਤੋਂ ਲਗਾਉਂਦਾ ਹਾਂ ਕਿ ਉਸ ਸਮਾਜ ਵਿੱਚ ਔਰਤ ਦੀ ਕਿੰਨੀ ਪ੍ਰਗਤੀ ਹੋਈ ਹੈ। ਔਰਤ ਦੀ ਉੱਨਤੀ ਤੋਂ ਬਿਨਾਂ ਪਰਿਵਾਰ, ਸਮਾਜ ਅਤੇ ਰਾਸ਼ਟਰ ਦੀ ਪ੍ਰਗਤੀ ਦੇ ਸੁਪਨੇ ਦੇਖਣਾ ਗੂਲਰ ਦੇ ਫੁੱਲਾਂ ਦੇ ਸਮਾਨ ਹੈ।’’ ਪ੍ਰਾਚੀਨ ਕਾਲ ਤੋਂ ਵਰਤਮਾਨ ਕਾਲ ਤੱਕ ਇੰਡੀਆ ਦੀ ਔਰਤ ਦੀ ਵਿਵਸਥਾ ਦਾ ਵਿਸ਼ਲੇਸ਼ਣ ਕਰੀਏ ਤਾਂ ਪਤਾ ਲੱਗਦਾ ਹੈ ਕਿ ਔਰਤ ਨੂੰ ਅਣਗਿਣਤ ਸਮਾਜਿਕ, ਆਰਥਿਕ, ਰਾਜਨੀਤਕ ਅਤੇ ਧਾਰਮਿਕ ਪਾਬੰਦੀਆਂ ਅਤੇ ਬੰਧਨਾਂ ਵਿੱਚ ਜਕੜਿਆ ਹੋਣ ਕਰਕੇ ਹੀ ਔਰਤ ਨੂੰ ਬਰਾਬਰ ਜ਼ਬਰ, ਜ਼ੋਰ ਅਤੇ ਜ਼ੁਲਮ ਸਹਿਣ ਕਰਨ ਦੇ ਰਸਤਿਆਂ ਵਿੱਚੋਂ ਗੁਜ਼ਰਨਾ ਪਿਆ ਹੈ। ਹਿੰਦੂ ਧਰਮ ਸ਼ਾਸਤਰਾਂ, ਹਿੰਦੂ ਧਰਮ ਅਤੇ ਧਰਮ ਆਚਾਰਿਆ ਦੀ ਬਦੌਲਤ ਹੀ ਅੱਜ ਵੀ 21ਵੀਂ ਵਿਗਿਆਨਕ ਸਦੀ ਵੱਲ ਵੱਧ ਰਹੇ ਇੰਡੀਆ ਵਿੱਚ ਔਰਤ ਪੂਰੀ ਤਰ੍ਹਾਂ ਹਿੰਦੂ ਧਰਮ ਵੱਲੋਂ ਪਾਈਆਂ ਗਈਆਂ ਗੁਲਾਮੀ ਦੀਆਂ ਬੇੜੀਆਂ ਤੋਂ ਮੁਕਤੀ ਪ੍ਰਾਪਤ ਨਹੀਂ ਕਰ ਸਕੀ। ਹਿੰਦੂ ਸੰਸਕ੍ਰਿਤੀ, ਸਮਾਜਿਕ ਅਤੇ ਧਾਰਮਿਕ ਵਿਵਸਥਾ ਅਧੀਨ ਦੇਖੀਏ ਤਾਂ ਔਰਤ ਨੂੰ ਅੱਜ ਦੀ ਵਿਗਿਆਨਕ ਯੁੱਗ ਵਿੱਚ ਇੱਕ ਘਟੀਆ ਦ੍ਰਿਸ਼ਟੀ ਨਾਲ ਹੀ ਦੇਖਿਆ ਜਾਂਦਾ ਹੈ। ਹਿੰਦੂ ਧਰਮ ਸ਼ਾਸਤਰਾਂ ਅਨੁਸਾਰ, ਇੰਡੀਆ ਵਿੱਚ ਅੱਜ ਵੀ ਜ਼ਿਆਦਾਤਰ ਔਰਤ ਨਾਲ ਇੱਕ ਜਾਨਵਰ ਦੀ ਤਰ੍ਹਾਂ ਹੀ ਵਿਵਹਾਰ ਕੀਤਾ ਜਾਂਦਾ ਹੈ। ਸਿਰਫ ਹਿੰਦੂ ਧਰਮ ਵਿੱਚ ਹੀ ਨਹੀਂ ਸਗੋਂ ਇਸਲਾਮ ਧਰਮ ਅੰਦਰ ਵੀ ਔਰਤ ਉੱਤੇ ਅਨੇਕ ਪ੍ਰਕਾਰ ਦੇ ਫਤਵੇ ਲਏ ਜਾਂਦੇ ਮਿਲਦੇ ਹਨ। ਇਸਲਾਮ ਵਿੱਚ ਔਰਤ ਨੂੰ ਪਰਦੇ ਅਤੇ ਚਾਰ ਦੀਵਾਰੀ ਅੰਦਰ ਹੀ ਰਹਿਣ ਦਾ ਧਾਰਮਿਕ ਉਪਦੇਸ਼ ਦਿੱਤਾ ਜਾਂਦਾ ਹੈ।
(more…)