««ਅਗਲਾ ਪੰਨਾ --->>> »

July 19, 2010

ਤਿੰਨ ਰੋਜ਼ਾ ਜੋੜ ਮੇਲਾ ਸ਼ਰਧਾ ਨਾਲ ਮਨਾਇਆ

ਫਗਵਾੜਾ, 18 ਜੁਲਾਈ (ਕਮਲ ਰਾਏ)-ਦਰਬਾਰ ਪੀਰ ਬਾਬਾ ਸ਼ਿਪਾਹੀਆ ਸ਼ਾਹ ਜੀ ਚਿਸ਼ਤੀ ਵਰਿੰਦਰ ਪਾਰਕ ਸੁਖਚੈਨਆਣਾ ਰੋਡ ਫਗਵਾੜਾ ਵਿਖੇ ਸਾਲਾਨਾ ਤਿੰਨ ਰੋਜ਼ਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੰਜੀਵ ਬੱਗਾ ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਫਗਵਾੜਾ ਸ਼ਾਮਲ ਹੋਏ। ਮੇਲੇ ਦੇ ਪਹਿਲੇ ਦਿਨ ਚਾਦਰ, ਚਿਰਾਗ ਅਤੇ ਝੰਡੇ ਦੀ ਰਸਮ ਅਦਾ ਕਰਨ ਉਪਰੰਤ ਪ੍ਰਸਿੱਧ ਕੱਵਾਲਾਂ ਨੇ ਕਵਾਲੀਆਂ ਪੇਸ਼ ਕੀਤੀਆਂ ਅਤੇ ਰਾਤ ਨੂੰ ਸੁੱਖ ਰਾਮ ਸਰੋਆ ਰਾਹੋਂ ਵਾਲਿਆਂ ਨੇ ਧਾਰਮਿਕ ਡਰਾਮਾ ਪੇਸ਼ ਕੀਤਾ। ਮੇਲੇ ਦੇ ਦੂਸਰੇ ਦਿਨ ਪ੍ਰਸਿੱਧ ਲੋਕ ਗਾਇਕ ਸ਼ਿੰਦਾ ਸ਼ੌਂਕੀ-ਮਿਸ ਜਸਪਾਲ ਸਿੱਧੂ, ਬੂਟਾ ਮੁਹੰਮਦ-ਮਿਸ ਰਜਿੰਦਰ ਰੂਪੀ, ਦਲਵਿੰਦਰ ਦਿਆਲਪੁਰੀ, ਮਿਸਟਰ ਚੀਨਾ, ਜਮੀਲ ਅਖਤਰ, ਰਵਿੰਦਰ ਢੰਡ, ਰਿੰਕੂ ਢਿੱਲੋਂ, ਸਰਬਜੀਤ ਸੱਬਾ, ਸਤਨਾਮ ਜੱਗਾ ਆਦਿ ਕਲਾਕਾਰਾਂ ਅਤੇ ਪ੍ਰਸਿੱਧ ਕੱਵਾਲੀ ਬੀ.ਐੱਸ. ਬੱਲੀ ਨੇ ਧਾਰਮਿਕ ਸੱਭਿਆਚਾਰਕ ਅਤੇ ਸੂਫੀਆਨਾ ਪ੍ਰੋਗਰਾਮ ਪੇਸ਼ ਕੀਤੇ।

(more…)

ਧਰਮ ਪ੍ਰਚਾਰ ਕਮੇਟੀ ਵਲੋਂ ਗ੍ਰੰਥੀ ਸਿੰਘਾਂ ਦਾ ਸੂਬਾ ਪੱਧਰੀ ਗੁਰਮਤਿ ਗਿਆਨ ਕੈਂਪ ਸੰਪੰਨ

ਸ੍ਰੀ ਮੁਕਤਸਰ ਸਾਹਿਬ, 18 ਜੁਲਾਈ (ਅ.ਬ.)- ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਦਰਬਾਰ ਸਾਹਿਬ, ਮੁਕਤਸਰ ਵਿਖੇ ਗ੍ਰੰਥੀ ਸਿੰਘਾਂ ਲਈ ਲਗਾਇਆ ਗਿਆ ਸੂਬਾ ਪੱਧਰੀ ਤਿੰਨ ਦਿਨਾਂ ਗੁਰਮਤਿ ਗਿਆਨ ਕੈਂਪ ਅੱਜ ਸੰਪੰਨ ਹੋਇਆ। ਕੈਂਪ ਦੌਰਾਨ ਪੰਥਕ ਬੁਲਾਰਿਆਂ, ਵਿਦਵਾਨਾਂ ਅਤੇ ਸਿੰਘ ਸਾਹਿਬਾਨ ਨੇ ਗ੍ਰੰਥੀ ਸਿੰਘਾਂ ਨਾਲ ਦੀਰਘ ਵਿਚਾਰਾਂ ਕੀਤੀਆਂ ਅਤੇ ਉੇਨ੍ਹਾਂ ਨੂੰ ਗਰਬਾਣੀ ਦੇ ਚਾਣਨ ਨੂੰ ਪਿੰਡ-ਪਿੰਡ ਅਤੇ ਘਰ-ਘਰ ਪਹੁੰਚਾਉਣ ਲਈ ਕਿਹਾ। ਕੈਂਪ ਦੌਰਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਗ੍ਰੰਥੀ ਸਿੰਘਾਂ ਨੂੰ ਬਾਬਾ ਬੁੱਡਾ ਜੀ ਦੇ ਵਾਰਿਸ ਦਸਦਿਆਂ ਉਨ੍ਹਾਂ ਨੂੰ ਗੁਰਬਾਣੀ ਪਾਠ ਬੋਧ ਅਤੇ ਸ਼ੁਧ ਉਚਾਰਣ ਬਾਰੇ ਜਾਣਕਾਰੀ ਦਿੱਤੀ। ਇਸ ਮੋਕੇ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਨੇ ਕਿਹਾ ਕਿ ਪਿੰਡ ਪੱਧਰ ਤੇ ਸਿੱਖੀ ਪ੍ਰਚਾਰ ਦੀ ਸਭ ਤੋਂ ਅਹੀਮ ਭੁਮੀਕਾ ਗ੍ਰੰਥੀ ਸਿੰਘਾਂ ਦੀ ਹੀ ਹੁੰਦੀ ਹੈ। ਇਸ ਲਈ ਗ੍ਰੰਥੀ ਸਿੰਘਾਂ ਨੂੰ ਪੰਥਕ ਸਿੱਖ ਰਹਿਤ ਮਰਯਾਦਾ ਹਰ

(more…)

ਯੂਥ ਨੂੰ ਅਣਗੌਲਿਆ ਕਰਕੇ ਸਿਆਸਤ ਨਹੀਂ ਚੱਲ ਸਕਦੀ

ਪਟਿਆਲਾ, 18 ਜੁਲਾਈ (ਯੋਗੇਸ਼ ਧੀਰ)-  ਜਿਹੜੀਆਂ ਕੌਮਾਂ ’ਤੇ ਪਾਰਟੀਆਂ ਯੂਥ ਨੂੰ ਅੱਖੋਂ ਪਰੋਖੇ ਕਰਦੀਆਂ ਹਨ ਉਹ ਕਦੇ ਵੀ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੁੰਦੀਆਂ। ਜਿਹੜੀ ਪਾਰਟੀ ਯੂਥ ਨੂੰ ਨਾਲ ਲੈ ਕੇ ਉਨ੍ਹਾਂ ਨੂੰ ਬਣਦਾ ਮਾਨ ਸਤਿਕਾਰ ਦਿੰਦੀ ਹੈ ਉਹ ਹਮੇਸ਼ਾ ਲੋਕਾਂ ਦੇ ਦਿਲਾਂ ’ਤੇ ਰਾਜ ਹੀ ਨਹੀਂ ਕਰਦੀ ਸਗੋਂ ਪਾਰਟੀ ਵੀ ਬੁ¦ਦੀਆਂ ਨੂੰ ਛੂੰਹਦੀ ਹੈ। ਇਸ ਗੱਲ ਦਾ ਪ੍ਰ੍ਰਗਟਾਵਾ ਯੂਥ ਵਿਕਾਸ ਬੋਰਡ ਪੰਜਾਬ ਦੇ ਚੇਅਰਮੈਨ ਸ.ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਨੌਜਵਾਨ ਸੇਵਾ ਦਲ ਦਸ਼ਮੇਸ਼ ਨਗਰ ਪਟਿਆਲਾ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਨੌਜਵਾਨਾਂ ਵਲੋਂ ਕਰਵਾਏ ਗਏ ਇਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਰਾਜੂ ਖੰਨਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਇਕੋਂ ਇਕ ਅਜਿਹੀ ਪਾਰਟੀ ਹੈ ਜਿਸ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਹਮੇਸ਼ਾ ਹੀ ਨੌਜਵਾਨਾਂ ਨੂੰ ਅਗਲੀਆਂ ਸਫਾਂ ਵਿਚ ਲਿਜਾਣ ਲਈ ਯਤਨਸ਼ੀਲ ਰਹਿੰਦੇ ਹਨ। ਜਿਨ੍ਹਾਂ ਵਲੋਂ ਜਿਥੇ ਪੰਜਾਬ ਦੇ ਯੂਥ ਨੂੰ ਪੰਜਾਬ ਸਰਕਾਰ ਵਿਚ ਉਚ ਆਹੁਦੇ ਦੇ ਕੇ ਮਾਨ ਬਖਸ਼ਿਆ ਹੈ ਉਥੇ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯੂਥ ਵਿਕਾਸ ਬੋਰਡ ਦਾ ਗਠਨ ਕਰਕੇ ਬਣਦਾ ਮਾਨ ਦਿੱਤਾ ਗਿਆ ਹੈ ਅਤੇ ਇਹ ਬੋਰਡ ਪੰਜਾਬ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ

(more…)

ਨੈਟਵਰਕ 18 ਗਰੁੱਪ ਅਤੇ ਸਨ ਨੈਟਵਰਕ ਨੇ ਭਾਰਤ ਦੇ ਇੱਕ ਸਭ ਤੋਂ ਵੱਡੇ ਵਿਤਰਣ ਦੇ ਲਈ ਸਟਰੈਟੀਕ ਇਲਾਂਈਸ ਬਣਾਈ

ਲੁਧਿਆਣਾ, 18 ਜੁਲਾਈ (ਸਚਦੇਵਾ)-ਭਾਰਤ ਦੇ ਸਭ ਤੋਂ ਵੱਡੇ ਨਿਊਜ਼ ਨੈਟਵਰਕ ਅਤੇ ਅਗਰਣੀ ਫੁੱਲ ਪੱਲੇ ਮੀਡਿਆ ਸਮੂਹ ਨੈਟਵਰਕ 18 ਅਤੇ ਭਾਰਤ ਦੇ ਸਭ ਤੋਂ ਵੱਡੇ ਮੀਡਿਆ ਸਮੂਹ ਸਨ ਨੈਟਵਰਕ ਨੇ ਅੱਜ ਭਾਰਤ ਦੇ ਸਭ ਤੋਂ ਵੱਡੇ ਵਿਤਰਣ ਨਿਕਾਯ ਵਿੱਚੋਂ ਇੱਕ-ਦੋ ਲਈ ਰਣਨੀਤਿਕ ਗਠਜੋੜ ਦੀ ਘੋਸ਼ਣਾ ਕੀਤੀ। ਇਹ ਨਵਾਂ ਨਿਕਾਯ ਸਨ 18 ਕਹਿਲਾਏਗਾ ਜੋ ਸਹੀ ਮਾਇਨੇ ਵਿੱਚ ਅਖਿਲ ਭਾਰਤੀ ਵਿਤਰਣ ਕੰਪਨੀ ਹੋਵੇਗੀ। ਇਸ ਦਾ ਅਗਲੇ 2 ਸਾਲ ਵਿੱਚ ਲਗਭਗ 16,000 ਕਰੋੜ ਕੇ ਪੇ ਟੀ.ਵੀ. ਸਭਕਰਿਪਸ਼ਨ ਬਾਜ਼ਾਰ ਦਾ ਮੁੱਖ ਖਿਲਾੜੀ ਬਣਨ ਦਾ ਉਦੇਸ਼ ਹੈ। ਉਹ ਗਠਜੋੜ ਭਾਰਤੀ ਟੈਲੀਵਿਜਨ ਵਿਤਰਣ ਖੇਤਰ ਵਿੱਚ ਨੈਟਵਰਕ 18 ਸਮੂਹ ਦੇ ਪ੍ਰਵੇਸ਼ ਨੂੰ ਵੀ ਰੇਖਾਂਕਿਤ ਕਰਦਾ ਹੈ। ਸਮਝੌਤੇ ਦੇ ਅੰਗ ਦੇ ਰੂਪ ਵਿੱਚ ਸਨ 18 ਸ਼ੁਰੂ ਵਿੱਚ ਨਿਮਨਲਿਖਤ ਤੋਂ ਕੇਵਲ ਡੀ.ਟੀ.ਐਚ., ਆਈ.ਪੀ.ਟੀ.ਵੀ, ਐਚ.ਆਈ.ਟੀ.ਐਸ. ਸਹਿਤ ਸਾਰੇ ਨੈਟਵਰਕ ਦੇ ਦੁਆਰਾ ਭਾਰਤ ਵਿੱਚ ਸਾਰੇ ਪਲੇਟਫਾਰਮ ’ਤੇ ਕੁੱਲ 33 ਚੈਨਲਾਂ ਦਾ ਵਿਤਰਣ ਹੋਵੇਗਾ।

ਪਿਆਰਾ ਸਿੰਘ ਦਾਤਾ ਦੀ ਜਨਮ ਸ਼ਤਾਬਦੀ ਮਨਾਈ

ਮੋਗਾ, 18 ਜੁਲਾਈ, (ਬਲਵਿੰਦਰ ਕੈਂਥ, ਕਮਲਜੀਤ ਭੋਲਾ) ਪੰਜਾਬੀ ਹਾਸ ਵਿਅੰਗ ਅਕਾਦਮੀ ਪੰਜਾਬ ਵੱਲੋਂ ਹਾਸ ਵਿਅੰਗ ਦੇ ਸਵ ਬਾਦਸ਼ਾਹ ਪਿਆਰਾ ਸਿੰਘ ਦਾਤਾ ਦੀ ਪਹਿਲੀ ਜਨਮ ਸ਼ਤਾਬਦੀ ਐਸ ਡੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਈ ਗਈ। ਇਹ ਸਮਾਗਮ ਨੈਸ਼ਨਲ ਬੁੱਕ ਟਰਸਟ ਇੰਡੀਆ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਾਇਆ ਗਿਆ।  ਇਹ ਸਮਾਗਮ  ਕੇ ਐਲ ਗਰਗ ਦੀ ਪ੍ਰਧਾਨਗੀ ਵਿੱਚ ਨਪੇਰੇ ਚੜ੍ਹਿਆ। ਇਸ ਮੌਕੇ ਕੇ ਐਲ ਗਰਗ ਨੇ ਆਇਆ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ ਤੇ ਪਿਆਰਾ ਸਿੰਘ ਦਾਤਾ ਦੇ ਜੀਵਨ ਬਾਰੇ ਦੱਸਿਆ। ਰੀਜ਼ਨਲ ਸੈਂਟਰ ਪੰਜਾਬ ਯੁਨੀਵਰਸਿਟੀ ਮੁਕਤਸਰ ਦੇ ਡਾਇਰੈਕਟਰ ਡਾ ਪਰਮਜੀਤ ਸਿੰਘ ਨੇ ਪਿਆਰਾ ਸਿੰਘ ਦਾਤਾ ਦੇ ਹਾਸ ਵਿਅੰਗਾਂ ਵਿੱਚੋ ਚੋਣਵਾਂ ਹਾਸ ਵਿਅੰਗ ਸੁਣਾਂਿੲਆ ਤੇ ਪੇਪਰ ਪੜ੍ਹਿਆ। ਓੁਹਨਾਂ ਕਿਹਾ ਕਿ ਹਾਸ ਵਿਅੰਗ ਦੀ ਕਲਾ ਬਹੁਤ ਪੁਰ੍ਯਾਣੀ ਹੈ ਤੇ ਇਸਦੀ ਆਪਣੀ ਹੀ ਇਕ ਵੱਖਰੀ ਵਿਧਾ ਹੈ। ਓੁਹਨਾਂ ਕਿਹਾ ਕਿ ਹਾਸ ਵਿਅੰਗ ਪਿਆਰਾ ਸਿੰਘ ਦਾਤਾ ਵੀ ਂਿੲਕ ਵੱਖਰੀ ਵਿਧਾ ਦੇ ਲੇਖਕ ਸਨ ਤੇ ਵਿਅੰਗ ਲੇਖਕ ਦਾ ਘੇਰਾ

(more…)

ਫੈਸਲੇ ਨੂੰ ਲੈ ਕੇ ਖਿਡਾਰੀਆਂ ’ਚ ਨਿਰਾਸ਼ਾ ਦਾ ਆਲਮ

ਭਦੌੜ, 18 ਜੁਲਾਈ (ਸੁਰਿੰਦਰ ਬੱਤਾ)-ਕੇਂਦਰ ਸਰਕਾਰ ਦੀ ਪਾਇਕਾ ਸਕੀਮ ਅਧੀਨ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਖੇਡ ਵਿਭਾਗ ਪੰਜਾਬ ਦੀ ਨਿਗਰਾਨੀ ਹੇਠ ਡੀ.ਐਮ.ਓ. ਬਰਨਾਲਾ ਵੱਲੋਂ ਬਲਾਕ ਸ਼ਹਿਰ ਦੀਆਂ ਖੇਡਾਂ 6 ਅਤੇ 7 ਅਗਸਤ ਨੂੰ ਸ਼ਹਿਣਾ ਦੇ ਖੇਡ ਸਟੇਡੀਅਮ ਵਿੱਚ ਕਰਵਾਉਣ ਦੇ ਹੋਏ ਫੈਸਲੇ ਨੂੰ ਲੈ ਕੇ ਖਿਡਾਰੀਆਂ ਵਿੱਚ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ। ਸ਼ਹਿਣਾ ਦੇ ਇਸ ਸਟੇਡੀਅਮ  ਵਿੱਚ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਬਲਾਕ ਸ਼ਾਹਿਣਾ ਦੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਉਹ ਅਥਲੈਟਿਕਸ, ਖੋ-ਖੋ, ਕਬੱਡੀ ਦੇ ਮੁਕਾਬਲੇ ਕਰਵਾਏ ਜਾਣੇ ਹਨ। ਜੇਕਰ ਸਟੇਡੀਅਮ ਦੀ ਹਾਲਤ ਵੱਲ ਝਾਤੀ ਮਾਰੀ ਜਾਏ ਤਾਂ ਇੱਥੇ ਸਿਰਫ ਖੋ-ਖੋ ਤੇ ਕਬੱਡੀ ਦੇ ਮੁਕਾਬਲੇ ਹੀ ਹੋ ਸਕਦੇ ਹਨ। ਇੱਥੇ ਨਾ ਤਾਂ ਬੈਠਣ ਲਈ ਪੋੜ੍ਹੀਆਂ, ਜੋ ਬਣਾਈਆਂ ਸਨ ਉਹ ਟੁੱਟ ਚੁੱਕੀਆਂ ਹਨ ਅਤੇ ਪਾਥੀਆਂ ਪਈਆਂ ਹਨ।

(more…)

ਸੇਕਿਊਰਿਟੀਜ਼ ਬ੍ਰੋਕਿੰਗ ਕੰਪਨੀ ਬਰਕਲੇ ਗੇਨਸ ਨੇ ਸ਼ਾਹੀ ਸ਼ਹਿਰ ਪਟਿਆਲਾ ਦੀ ਛੋਟੀ ਬਾਰਾਂਦਰੀ ਵਿਖੇ ਆਪਣੇ ਬ੍ਰਾਂਚ ਆਫਿਸ ਦਾ ਉਦਘਾਟਨ

ਪਟਿਆਲਾ, 18 ਜੁਲਾਈ (ਯੋਗੇਸ਼ ਧੀਰ)-  ਸੇਕਿਊਰਿਟੀਜ਼ ਬ੍ਰੋਕਿੰਗ ਕੰਪਨੀ ਬਰਕਲੇ ਗੇਨਸ ਨੇ ਸ਼ਾਹੀ ਸ਼ਹਿਰ ਪਟਿਆਲਾ ਦੀ ਛੋਟੀ ਬਾਰਾਂਦਰੀ ਵਿਖੇ ਆਪਣੇ ਬ੍ਰਾਂਚ ਆਫਿਸ ਦਾ ਉਦਘਾਟਨ ਕੀਤਾ। ਪਿਛਲੇ 5 ਮਹੀਨਿਆਂ ਵਿੱਚ ਕੰਪਨੀ ਨੇ 5 ਨਵੇਂ ਬ੍ਰਾਂਚ ਆਫਿਸ ਖੋਲੇ ਹਨ ਅਤੇ ਫ੍ਰੇਂਚਾਈਜਿਆ ਅਤੇ ਸਬ-ਬ੍ਰੋਕਰਾਂ ਸਮੇਤ ਕੰਪਨੀ ਦੇ 70 ਤੋਂ ਵੀ ਵੱਧ ਬ੍ਰਾਂਚ ਆਫਿਸ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਟਿਆਲਾ ਦਾ ਬ੍ਰਾਂਚ ਆਫਿਸ ਇਸ ਵਾਸਤੇ ਖੋਲਿਆ ਗਿਆ ਤਾਂ ਜੋ ਇਸ ਸ਼ਾਹੀ ਸ਼ਹਿਰ ਦੇ ਲੋਕਾਂ ਨੂੰ ਇਨਵੇਸਟਿੰਗ ਦੀਆਂ ਨਵੀਆਂ ਤਕਨੀਕਾਂ ਦਾ ਫਾਇਦਾ ਦਿੱਤਾ ਜਾ ਸਕੇ। ਬਰਕਲੇ ਗੇਨਸ ਦੀਆਂ ਡਿਵਜੀਨਾ, ਬਰਕਲੇ ਸੇਕਿਊਰਿਟੀਜ਼ ਲਿਮ: ਅਤੇ ਬਰਕਲੇ ਕਮੋਡਿਟੀਜ਼ ਲਿਮ: ਦੀ ਮਾਰਫਤ, ਕੰਪਨੀ ਆਪਣੇ ਗ੍ਰਾਹਕਾਂ ਨੂੰ ਇਕਵਿਟੀ ਬਜ਼ਾਰ ਵਿੱਚ ਇਨਵੇਸਟ ਕਰਨ ਦੀ ਸੁਵਿਧਾ ਦਿੰਦੀ ਹੈ, ਨਾਲ ਹੀ 24 ਘੰਟੇ ਦੀ ਗ੍ਰਾਹਕ ਸੇਵਾ ਵੀ ਉਪਲਬਧ ਹੈ।

(more…)

ਪੰਜ ਸਾਲਾ ਸਮੇਕਿਤ ਕੋਰਸ ਦੀ ਆਖਰੀ ਮਿਤੀ 31 ਤੱਕ

ਚੰਡੀਗੜ੍ਹ, 18 ਜੁਲਾਈ (ਅ.ਬ.)- ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਦੁਆਰਾ ਅਰਥਸ਼ਾਸਤਰ, ਅੰਗ੍ਰੇਜ਼ੀ ਤੇ ਭੂਗੋਲ ਵਿਚ ਐਮ.ਏ. (ਆਨਰਸ) ਦੇ ਪੰਜ ਸਾਲਾ ਸਮੇਕਿਤ ਕੋਰਸ ਦੀ ਆਖਰੀ ਮਿਤੀ ਨੂੰ ਵੱਧਾ ਕੇ 31 ਜੁਲਾਈ ਕੀਤਾ ਗਿਆ ਹੈ ।  ਯੂਨੀਵਰਸਿਟੀ ਦੇ ਬੁਲਾਰੇ ਨੇ ਦਸਿਆ ਕਿ ਅੰਗ੍ਰੇਜ਼ੀ ਤੇ ਭੂਗੋਲ ਵਿਚ ਪੰਜ ਸਾਲਾ ਸਮੇਕਿਤ ਕੋਰਸ ਇਸ ਸੈਸ਼ਨ 2010-11 ਤੋਂ ਯੂਨੀਵਰਸਿਟੀ ਵਿਚ ਸ਼ੁਰੂ ਕੀਤੀ ਹੈ । ਇਸ ਸਬੰਧ ਵਿਚ ਇਛੁੱਕ ਵਿਦਿਆਰਥੀ ਵਿਭਾਗ ਨਾਂਲ ਸੰਪਰਕ ਕਰ ਸਕਦੇ ਹਨ ।

ਪਿੱਛੜੇ ਲੋਕਾਂ ਦਾ ਜੀਵਨ ਪੱਧਰ ਸੁਧਾਰਨ ’ਚ ਰੋਟਰੀ ਕਲੱਬਾਂ ਦੀ ਅਹਿਮ ਭੂਮਿਕਾ ਹੈ-ਚਰਨਜੀਤ ਸਿੰਘ

ਲੁਧਿਆਣਾ, 18 ਜੁਲਾਈ (ਰਾਜ ਜੋਸ਼ੀ)-ਰੋਟਰੀ ਕਲੱਬ ਵੱਲੋਂ ਮਿੱਡ ਟਾਊਨ ਅਤੇ ਇੰਨਟਰਹੀਲ ਕਲੱਬ ਮਿਡ ਟਾਊਨ ਦੀਆਂ ਨਵੀਆਂ ਟੀਮਾਂ ਦਾ ਸੰਹੁ ਚੁੱਕ ਸਮਾਗਮ ਸਥਾਨਕ ਪਾਰਕ ਪਲਾਜਾ ਵਿਖੇ ਕੇ.ਵੀ. ਐਸ.ਵਾਲੀਆ ਅਤੇ ਇਨਰਹੀਲ ਕਲੱਬ ਦੀ ਵਨੀਰਾ ਗਰਗ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਚੀਫ ਕਮਿਸ਼ਨਰ ਸੈਂਟਰਲ ਐਕਸਾਇਜ਼ ਐਂਡ ਕਸਟਮ ਸ. ਚਰਨਜੀਤ ਸਿੰਘ ਨੇ ਕਿਹਾ ਕਿ ਭਾਰਤ ’ਚ ਬਹੁਤ ਅਜਿਹੇ ਲੋਕ ਪਿੱਛੜੇ ਹੋਏ ਹਨ ਜੋ ਕਿ ਬੇਸ਼ਕ ਸੁਵਿਧਾਵਾਂ ਦੇ ਅਧੀਨ ’ਚ ਆਪਣਾ ਜੀਵਨ ਬਤੀਤ ਕਰ ਰਹੇ ਹਨ ਅਜਿਹੇ ਲੋਕਾਂ ਦਾ ਜੀਵਨ ਪੱਧਰ ਸੁਧਾਰਨ ਅਤੇ ਉਨ੍ਹਾਂ ਨੂੰ ਮੂਲਭੂਤ ਸੁਵਿਧਾਵਾਂ ਉਪਲਬੱਧ ਕਰਵਾਉਣ ’ਚ ਰੋਟਰੀ ਕਲੱਬ ਜਿਹੀਆਂ ਸੰਸਥਾਵਾਂ ਦੀ ਅਹਿਮ ਭੂਮਿਕਾ ਹੈ। ਇਸ ਸਮੇਂ ਪ੍ਰੋਜੈਕਟ ਡਾਇਰੈਕਟਰ ਸੰਜੇ ਅਗਰਵਾਲ, ਐਚ.ਐਸ. ਭੋਗਲ, ਐਚ ਆਰ. ਕਪੂਰ, ਵਨੀਤਾ ਸਲੂਜਾ, ਪ੍ਰਿਯੰਕਾ ਮੈਹਤਾਨੀ, ਇੰਦਰਵੀਰ ਸਿੰਘ, ਨੰਦਾ, ਸੰਜੀਵ ਗੁਪਤਾ ਆਦਿ ਹਾਜ਼ਰ ਸਨ ਅਤੇ ਸਮਾਗਮ ਦੌਰਾਨ ਕਲੱਬ ਵੱਲੋਂ ਸਮਾਜ ਸੇਵਾ ਨੂੰ ਲੈ ਕੇ ਪੂਰੇ ਕੀਤੇ ਗਏ ਪ੍ਰੋਜੈਕਟਾਂ ਬਾਰੇ ਦੱਸਿਆ ਗਿਆ ਅਤੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ।

ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦੇ ਜਨਮ ਦਿਹਾੜੇ ’ਤੇ ਨਗਰ ਕੀਰਤਨ ਕੱਢਿਆ

ਜਲੰਧਰ, 18 ਜੁਲਾਈ (ਅ.ਬ.)-ਗੁਰੂ ਹਰਿਕ੍ਰਿਸ਼ਨ ਜੀ ਦੇ ਜਨਮ ਦਿਵਸ ਦੇ ਸਬੰਧ ’ਚ ਅੱਜ ਸਥਾਨਕ ਕ੍ਰਿਸ਼ਨਾ ਨਗਰ ਨਜ਼ਦੀਕ ਆਦਰਸ਼ ਨਗਰ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ’ਚ ਇਲਾਕੇ ਦੀਆਂ ਸੰਗਤਾਂ ਪੂਰੇ ਉਤਸ਼ਾਹ ਤੇ ਸ਼ਰਧਾ ਨਾਲ ਸ਼ਾਮਿਲ ਹੋਈਆਂ। ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਜੀਤ ਸਿੰਘ, ਸੁਰਜੀਤ ਸਿੰਘ, ਹਰਜੀ, ਅਜੀਤ ਸਿੰਘ ਜੋਤੀ ਨਗਰ, ਮਨਜੀਤ ਸਿੰਘ ਸਰਪੰਚ, ਚਰਨ ਸਿੰਘ ਚੰਨ, ਪਰਵਿੰਦਰ ਸਿੰਘ, ਹਰਜੀਤ ਸਿੰਘ ਬੱਬੂ, ਸਤਪਾਲ ਸਿੰਘ ਸਿਦਕੀ ਤੇ ਇਲਾਕੇ ਦੇ ਹੋਰ ਪਤਵੰਤਿਆਂ ਨੇ ਨਗਰ ਕੀਰਤਨ ’ਚ ਸ਼ਾਮਿਲ ਹੋ ਕੇ ਗੁਰੂ ਚਰਨਾਂ ’ਚ ਹਾਜ਼ਰੀ ਲਵਾਈ।


««ਅਗਲਾ ਪੰਨਾ ---->>>> »
Most Read News/Articles
July 2010
M T W T F S S
« Jun   Aug »
 1234
567891011
12131415161718
19202122232425
262728293031  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO