««ਅਗਲਾ ਪੰਨਾ --->>> »

July 17, 2010

ਵਿਕਾਸ ਕਾਰਜਾਂ ਵਿਚ ਤੇਜ਼ੀ ਲਈ ਮੁੱਖ ਮੰਤਰੀ ਨੂੰ ਮਿਲਾਂਗੇ: ਭਾਂਬਰੀ,ਸਲਾਣਾ

ਅਮਲੋਹ, 16 ਜੁਲਾਈ (ਪ.ਪ.)- ਸ਼੍ਰੋਮਣੀ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਅਤੇ ਮਾਰਕੀਟ ਕਮੇਟੀ ਅਮਲੋਹ ਦੇ ਚੈਅਰਮੈਨ ਸ. ਰਣਧੀਰ ਸਿੰਘ ਭਾਂਬਰੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੈਅਰਪਰਸਨ ਰਜਿੰਦਰ ਕੌਰ ਸਲਾਣਾ ਦੀ ਪ੍ਰਧਾਨਗੀ ਹੇਠ ਅੱਜ ਇਥੇ ਮਾਰਕੀਟ ਕਮੇਟੀ ਦੇ ਦਫਤਰ ਵਿਚ ਅਮਲੋਹ ਹਲਕੇ ਵਿਚ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਲਈ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ ਸਿੰਘ ਬਾਦਲ ਨਾਲ ਸੰਪਰਕ ਕਰਕੇ ਹਲਕੇ ਦੇ ਰੁੱਕੇ ਵਿਕਾਸ ਕਾਰਜਾਂ ਵਿਚ ਤੇਜੀ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਅਤੇ ਇਸ ਸਬੰਧ ਵਿਚ ਜ਼ਿਲ੍ਹਾ ਪ੍ਰੀਸ਼ਦ, ਮਾਰਕੀਟ ਕਮੇਟੀ ਅਤੇ ਬਲਾਕ ਸੰਮਤੀ ਅਮਲੋਹ ਦੇ ਮੈਂਬਰਾਂ

(more…)

ਇੱਕ ਸਫਲ ਕਿਸਾਨ ਸਿਮਰਜੀਤ ਸਿੰਘ ਉਪਲ ਪਿੰਡ ਔਲਖ ਨਾਲ

ਇੱਕ ਸਫ਼ਲ ਕਿਸਾਨ ਸਿਮਰਜੀਤ ਸਿੰਘ ਉਪਲ ਪਿੰਡ ਔਲਖ ਨਾਲ ਕੀਤੀ ਮੁਲਾਕਾਤ
? ਸਿਮਰਜੀਤ ਸਿੰਘ ਤੁਹਾਡਾ ਜ਼ਿੰਦਗੀ ਦਾ ਪਹਿਲਾ ਪੜਾਅ ਕਿਸ ਤਰ੍ਹਾਂ ਦਾ ਹੈ?
-ਮੈਂ ਸੱਤਵੀਂ ਕਲਾਸ ਵਿੱਚ ਪੜ੍ਹਦਾ ਸੀ। ਇੱਕ ਦਿਨ ਮੈਂ ਨੇੜਲੇ ਪਿੰਡ ਘਣੀਏ ਵਾਲਾ ਵਿਖੇ ਆਪਣੇ ਪਿਤਾ ਬਚਿੱਤਰ  ਸਿੰਘ ਨਾਲ ਨਛੱਤਰ ਸਿੰਘ ਕਿਸਾਨ ਦੇ ਖੇਤ ਵਿੱਚ ਗਿਆ। ਖੇਤ ਵਿੱਚ ਪਏ ਡੱਬਿਆਂ ਨੂੰ ਦੇਖ ਕੇ ਮੈਂ ਨਛੱਤਰ ਸਿੰਘ ਨੂੰ ਪੁੱਛਿਆ ਕਿ ਇਨ੍ਹਾਂ ਵਿੱਚ ਕੀ ਹੈ, ਉਨ੍ਹਾਂ ਦੱਸਿਆ ਕਿ ਇਸ ਵਿੱਚ ਸ਼ਹਿਦ ਦੀਆਂ ਮੱਖੀਆਂ ਹਨ। ਉਨ੍ਹਾਂ ਮੈਨੂੰ ਮੱਖੀਆਂ ਦਿਖਾਈਆਂ। ਮੈਨੂੰ ਮੱਖੀਆਂ ਦੇ ਕੰਮ ਨੂੰ ਦੇਖ ਕੇ ਅਜੀਬ ਲੱਗਿਆ ਤੇ ਮਨ ਵਿੱਚ ਮੱਖੀਆਂ ਪਾਲਣ ਦਾ ਸ਼ੌਕ ਉਠਿਆ।
? ਉਸ ਤੋਂ ਬਾਅਦ ਤੁਸੀਂ ਆਪਣਾ ਸ਼ੌਕ ਕਿਵੇਂ ਪੂਰਾ ਕੀਤਾ?
- ਮੈਂ ਆਪਣੇ ਪਿਤਾ ਜੀ ਨੂੰ ਕਿਹਾ। ਮੇਰੇ ਪਿਤਾ ਨੇ ਮੇਰੀ ਉਮਰ ਛੋਟੀ ਹੋਣ ਕਰਕੇ ਇਸ ਕੰਮ ਤੋਂ ਰੋਕਿਆ, ਪਰ ਮੈਂ ਕੁੱਝ ਦਿਨ ਜਿੱਦ ਕਰਦਾ ਰਿਹਾ। ਅਖੀਰ ਮੈਂ ਮਾਤਾ ਗੁਰਬਿੰਦਰ ਕੌਰ ਕੋਲ ਜਿੱਦ ਕੀਤੀ ਤਾਂ ਮਾਤਾ ਨੇ ਆਪਣੇ ਕੋਲੋਂ ਉਸ ਸਮੇਂ ਸੰਨ 1995 ਵਿੱਚ ਮੈਨੂੰ 2000 ਰੁਪਏ ਦਿੱਤੇ। ਮੈਂ ਖੁਸ਼ੀ-ਖੁਸ਼ੀ ਨਛੱਤਰ ਸਿੰਘ ਮੱਖੀ ਪਾਲਕ ਕੋਲੋਂ ਸ਼ਹਿਦ ਦੀਆਂ ਮੱਖੀਆਂ ਦੇ ਦੋ ਡੱਬੇ ਖਰੀਦ ਕੇ ਆਪਣੇ ਘਰ ਲੈ ਆਇਆ।
? ਉਸ ਤੋਂ ਬਾਅਦ ਤੁਸੀਂ ਆਪਣੇ ਸ਼ੌਕ ਨੂੰ ਅੱਗੇ ਕਿਵੇਂ ਵਧਾਇਆ?

(more…)

2011 ਤੱਕ ਓਸਾਮਾ ਅਤੇ ਓਬਾਮਾ ਵਿਚਾਲੇ ਫੌਜੀ ਖੂਨੀ ਜੰਗ ਦਾ ਬਿਗਲ

ਕੁਲਦੀਪ ਸਿੰਘ ਪੱਟੀ
ਮੌਨਸੂਨ ਰੁੱਤ ਦੀਆਂ ਚੜ੍ਹ ਰਹੀਆਂ ਕਾਲੀਆਂ ਘਟਾਵਾਂ ਦੇ ਮੱਦੇ ਨਜ਼ਰ ਵਿਸ਼ਵ ਦੀਆਂ ਦੋ ਚੋਟੀ ਦੀਆਂ ਤਾਕਤਾਂ ਇਸਲਾਮਿਕ ਕੌਮਾਂਤਰੀ ਖਾੜਕੂ ਨੇਤਾ ਓਸਾਮਾ ਬਿਨ ਲਾਦੇਨ ਅਤੇ ਇਸਾਈਮਤ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਫੌਜਾਂ ਵਿਚਲੇ 2011 ਤੱਕ ਖੂਨੀ ਜੰਗ ਤੇਜ ਹੋਣ ਦਾ ਬਿਗਲ ਲੱਗਭੱਗ ਵੱਜ ਗਿਆ ਜਾਪਦਾ ਹੈ। ਓਸਾਮਾ ਬਿਨ ਲਾਦੇਨ ਜੋ ਕਿ 2011 ਸਤੰਬਰ ਦੇ ਅਮਰੀਕਾ ਉੱਪਰ ਹਮਲੇ ਪਿੱਛੋਂ ਨਾਟੋ ਦੀਆਂ ਫੌਜਾਂ ਨੂੰ ਝਕਾਨੀਆਂ ਦੇ ਕੇ ਅਤੇ ਡਰੋਨ ਹਮਲਿਆਂ ਨੂੰ ਟਿਚ ਸਮਝ ਕੇ ਹਾਲੇ ਜਿਊਂਦਾ ਹੈ ਨੇ ਪ੍ਰੈੱਸ ਸੂਤਰਾਂ ਅਨੁਸਾਰ ਤਾਜਾ ਐਲਾਨਨਾਮਾ ਕੀਤਾ ਹੈ ਕਿ 2011 ਤੱਕ ਅਫਗਾਨਿਸਤਾਨ ਵਿੱਚੋਂ ਅਮਰੀਕੀ ਸਮਰੱਥਕ ਫੌਜਾਂ ਨੂੰ ਬਾਹਰ ਕੱਢਣਾ ਹੈ। ਓਸਾਮਾ ਦੇ ਨਾਲ ਤਾਲਿਬਾਨ ਤੇ ਹੋਰ ਕੌਮਾਂਤਰੀ ਖਾੜਕੂ ਗੁੱਟ ਨਾਲ ਰਲੇ ਹੋਏ ਹਨ ਅਤੇ ਸੁੰਨੀ ਇਸਲਾਮੀ ਖਾੜਕੂ ਗੁੱਟ ਦੇ ਗੁਰੀਲਿਆਂ ਦੀ ਨਵੀਂ ਭਰਤੀ ਫੌਜ ਲਈ ਵੀ ਜਦੋ-ਜਹਿਦ ਜਾਰੀ ਹੋ ਗਈ ਹੈ।
ਉੱਧਰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਨਾਟੋ ਫੌਜਾਂ ਤੋਂ ਇਲਾਵਾ ਚੀਨ ਤੇ ਪਾਕਿਸਤਾਨ ਨਾਲ ਦਹਿਸ਼ਤ ਪਸੰਦੀ ਦੀਆਂ ਜੜ੍ਹਾਂ ਪੁੱਟਣ ਪਾਕਿਸਤਾਨੀ ਫੌਜ ਅਤੇ ਅਫਗਾਨਿਸਤਾਨੀ ਫੌਜ ਦੇ ਨਾਲ ਸ਼ੀਆ ਇਸਲਾਮੀਆ ਨੂੰ ਸੁੰਨੀਆਂ ਵਿਰੁੱਧ ਲਾਮਬੰਦ ਕਰ ਦਿੱਤਾ ਹੈ।

(more…)

ਪ੍ਰਦੂਸ਼ਨ ਸੋਧ ਵਿਵਸਥਾ-ਕੀ ਅਸੀਂ ਰੋੜ੍ਹਨ ਅਤੇ ਭੁੱਲ ਜਾਣ ਦੇ ਰੋਗ ਨਾਲ ਪੀੜ੍ਹਤ ਹਾਂ?

ਸਾਕਸ਼ੀ ਸੀ.ਦਾਸ ਗੁਪਤਾ
  ਭਾਰਤ ਵਿੱਚ ਦਰਿਆਵਾਂ ਦੇ ਪਾਣੀ ਨੂੰ ਪ੍ਰਦੂਸ਼ਨ ਦਾ ਮੁੱਖ ਜ਼ਿੰਮੇਵਾਰ ਬਿਨਾਂ ਸਾਫ ਕੀਤਾ ਜਾਂ ਅੱਧ-ਪਚੱਧਾ ਸਾਫ ਕੀਤਾ ਗੰਦੇ ਨਾਲਿਆਂ ਦਾ ਪਾਣੀ ਹੈ। ਇਹ ਗੱਲ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਦੇ ਪ੍ਰਧਾਨ ਨੇ ਕਹੀ ਹੈ, ਭਾਵੇਂ ਇਹ ਪਹਿਲਾਂ ਤੋਂ ਹੀ ਪਤਾ ਸੀ, ਪਰ ਕੇਂਦਰੀ ਪ੍ਰਦੂਸ਼ਨ ਨਿਯੰਤਰਣ ਬੋਰਡ ਦੇ ਖਬਰਨਾਮੇ ਨੇ ਸਾਡੇ ਦੇਸ਼ ਵਿੱਚ ਦਰਿਆਵਾਂ ਦੇ ਪਾਣੀਆਂ ਦੇ ਵੱਧ ਰਹੇ ਪ੍ਰਦੂਸ਼ਨ ਦੀ ਪ੍ਰੋੜਤਾ ਕੀਤੀ ਹੈ। ਇਸ ਦੀ ਜੜ੍ਹ ਦੀ ਖੋਜ ਕਰਨ ਲਈ ਬਹੁਤਾ ਪਿੱਛੇ ਨਹੀਂ ਜਾਣਾ ਪਵੇਗਾ। ਅੱਜ ਦੇ ਬਹੁਤ ਸਾਰੇ ਸ਼ਹਿਰ ਅਤੇ ਕਸਬੇ ਜੋ ਦਰਿਆਵਾਂ ਦੇ ਕੰਢਿਆਂ ’ਤੇ ਵੱਸੇ ਹੋਏ ਹਨ, ਨੇ ਕਦੇ ਵੀ ਆਪਣੀ ਗੰਦਗੀ ਦੀ ਵਿਵਸਥਾ ਉੱਤੇ ਧਿਆਨ ਨਹੀਂ ਦਿੱਤਾ। ਖਾਸ ਤੌਰ ’ਤੇ ਸ਼ਹਿਰੀ ਗੰਦੇ ਪਾਣੀ ਦੀ ਸਫਾਈ ਵੱਲ ਜੋ ਰਿਹਾਇਸ਼ੀ ਇਲਾਕਿਆਂ ਵਿੱਚੋਂ ਨਿਕਲਦਾ ਹੈ। ਉਨ੍ਹਾਂ ਲਈ ਆਪਣੀ ਗੰਦਗੀ ਵਹਾਉਣ ਅਤੇ ਗੰਦੇ ਪਾਣੀ ਦੀ ਨਿਕਾਸੀ ਲਈ ਦਰਿਆ ਬਹੁਤ ਅਸਾਨ ਸਾਧਨ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਗੰਦਗੀ ਪੈਦਾ ਕਰਨ ਤੋਂ ਬੰਦਸ਼ ਜਾਂ ਗੰਦੇ ਪਾਣੀ ਦੀ ਨਿਕਾਸੀ ਅਤੇ ਸਾਫ ਸਫਾਈ ਦੇ ਕਾਰਜ ਤੋਂ ਛੁਟਕਾਰਾ ਮਿਲ ਜਾਂਦਾ ਸੀ। ਸ਼ਹਿਰਾਂ ਅਤੇ ਕਸਬਿਆਂ ਦੇ ਬਹੁਤ ਥੋੜ੍ਹੇ ਜਿਹੇ ਪ੍ਰਤੀਸ਼ਤ ਵਿੱਚ ਹੀ ਗੰਦਾ ਪਾਣੀ ਸਾਫ ਕਰਨ  ਦੀਆਂ ਸਹੂਲਤਾਂ ਸਨ। ਬਹੁਤ ਸਾਰੇ ਛੋਟੇ ਸ਼ਹਿਰ ਅਤੇ ਕਸਬੇ ਦਰਿਆਵਾਂ ਦੀ ਉਪਰਲੀ ਢਾਲ ’ਤੇ ਗੈਰ ਯੋਜਨਾਬੱਧ ਤਰੀਕੇ ਨਾਲ ਵੱਸ ਗਏ ਅਤੇ ਇਨ੍ਹਾਂ ਵਿੱਚ ਗੰਦੇ ਪਾਣੀ ਦੀ ਸਫਾਈ ਸਹੂਲਤ ਦਾ ਪ੍ਰਬੰਧ ਨਹੀਂ ਕੀਤਾ ਗਿਆ।

(more…)

ਹਿੰਦੂ ਅੱਤਵਾਦ ਖਿਲਾਫ ਕਾਰਵਾਈ ਹੋਵੇ

ਭਾਰਤ ਵਿੱਚ ਬਹੁਗਿਣਤੀ ਦਾ ਅੱਤਵਾਦ ਹੁਣ ਕੋਈ ਲੁਕੀ-ਛਿਪੀ ਗੱਲ ਨਹੀਂ ਰਹੀ। ਬਹੁਗਿਣਤੀ ਦੇ ਅੱਤਵਾਦ ਦਾ ਘਿਨਾਉਣਾ ਚਿਹਰਾ ਪੂਰੀ ਤਰ੍ਹਾਂ ਸਾਹਮਣੇ ਆ ਚੁੱਕਾ ਹੈ। ਭਾਰਤ ਸਰਕਾਰ ਦੀਆਂ ਜਾਂਚ ਏਜੰਸੀਆਂ ਦੀਆਂ ਰਿਪੋਰਟਾਂ ਹੀ ਇਸ ਗੱਲ ਦੀਆਂ ਗਵਾਹ ਹਨ ਕਿ ਦੇਸ਼ ਦੇ ਵੱਖ-ਵੱਖ ਭਾਗਾਂ ਵਿੱਚ ਹਿੰਦੂ ਬਹੁਗਿਣਤੀ ਨਾਲ ਸਬੰਧਿਤ ਅੱਤਵਾਦੀ ਜੱਥੇਬੰਦੀਆਂ ਘਿਨਾਉਣੀਆਂ ਕਾਰਵਾਈਆਂ ਵਿੱਚ ਰੁਝੀਆਂ ਹੋਈਆਂ ਹਨ। ਇਹ ਗੱਲ ਵੱਖਰੀ ਹੈ ਕਿ ਭਾਰਤ ਸਰਕਾਰ ਅਤੇ ਉਸ ਦੀਆਂ ਏਜੰਸੀਆਂ ਬਹੁਗਿਣਤੀ ਦੇ ਦਬਾਅ ਕਾਰਨ ਹਿੰਦੂ ਅੱਤਵਾਦ ਖਿਲਾਫ ਕਰੜੀ ਕਾਰਵਾਈ ਕਰਨ ਲਈ ਤਿਆਰ ਨਹੀਂ ਹਨ। ਭਾਰਤ ਸਰਕਾਰ ਦਾ ਸਾਰਾ ਜੋਰ ਘੱਟ ਗਿਣਤੀਆਂ ਨੂੰ ਦਬਾਉਣ ਉੱਤੇ ਹੀ ਲੱਗਾ ਹੋਇਆ ਹੈ। ਸਰਕਾਰ ਘੱਟ ਗਿਣਤੀਆਂ ਦੇ ਕਥਿਤ ਅੱਤਵਾਦ ਵਿਰੁੱਧ ਤਾਂ ਜੋਰ ਸ਼ੋਰ ਨਾਲ ਕਾਰਵਾਈ ਕਰਨ ਲਈ ਖੁੱਲ੍ਹੇਆਮ ਐਲਾਨ ਕਰ ਰਹੀ ਹੈ, ਪ੍ਰੰਤੂ ਬਹੁਗਿਣਤੀ ਦੇ ਅੱਤਵਾਦ ਪ੍ਰਤੀ ਸਰਕਾਰ ਨੇ ਚੁੱਪੀ ਧਾਰੀ ਹੋਈ ਹੈ। ਬਹੁਗਿਣਤੀ ਦੇ ਅੱਤਵਾਦੀਆਂ ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ਹੁਣ ਸਾਹਮਣੇ ਆ ਚੁੱਕੀਆਂ ਹਨ, ਪ੍ਰੰਤੂ ਇਨ੍ਹਾਂ ਕਾਰਵਾਈਆਂ ਵਿੱਚ ਸ਼ਾਮਲ ਲੋਕਾਂ ਅਤੇ ਜੱਥੇਬੰਦੀਆਂ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਕੀਤੀ ਗਈ। ਜੇਕਰ ਵੇਖਿਆ ਜਾਵੇ ਤਾਂ ਭਾਰਤ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਬਹੁਗਿਣਤੀ ਦਾ ਅੱਤਵਾਦ ਸਭ ਤੋਂ ਖਤਰਨਾਕ ਹੈ। ਬਹੁਗਿਣਤੀ ਦੇ ਅੱਤਵਾਦ ਕਾਰਨ ਹੀ ਦੇਸ਼ ਦੀਆਂ ਘੱਟ ਗਿਣਤੀਆਂ ਹਿੰਸਾ ਦੇ ਰਾਹ  ਪੈ ਰਹੀਆਂ ਹਨ। ਅਸਲ ਵਿੱਚ ਬਹੁਗਿਣਤੀਆਂ ਨੂੰ ਡਰਾਉਣ ਧਮਕਾਉਣ ਲਈ ਹੀ ਉਨ੍ਹਾਂ ਖਿਲਾਫ ਅੱਤਵਾਦੀ ਹੋਣ ਦੇ ਦੋਸ਼ ਲਗਾਏ ਜਾਂਦੇ ਹਨ। ਅੱਤਵਾਦ ਦਾ ਹੱਥਿਆਰ ਵਰਤ ਕੇ ਬੀਤੇ ਵਿੱਚ ਸਿੱਖਾਂ ਅਤੇ ਮੁਸਲਮਾਨਾਂ ਨੂੰ ਮਾਰਿਆ-ਕੁੱਟਿਆ ਗਿਆ ਹੈ। ਹੁਣ ਜਦੋਂ ਹਿੰਦੂ ਅੱਤਵਾਦ ਬੇਪਰਦ ਹੋ ਗਿਆ ਹੈ ਤਾਂ ਸਰਕਾਰ ਨੇ ਚੁੱਪੀ ਧਾਰ ਲਈ ਹੈ। ਬਹੁਗਿਣਤੀ ਦੇ ਇਸ ਅੱਤਵਾਦ ਵਿੱਚ ਹਿੰਦੂ ਭਾਈਚਾਰੇ ਦੀ ਪ੍ਰਮੁੱਖ ਜੱਥੇਬੰਦੀ ਆਰ.ਐੱਸ.ਐੱਸ. ਦੀ ਭੂਮਿਕਾ ਸ਼ੁਰੂ ਤੋਂ ਹੀ ਸ਼ੱਕੀ ਰਹੀ ਹੈ। ਦੇਸ਼ ਵਿੱਚ ਹੋਏ ਘੱਟੋ-ਘੱਟ ਤਿੰਨ ਬੰਬ ਧਮਾਕਿਆਂ ਦੀਆਂ ਘਟਨਾਵਾਂ ਵਿੱਚ ਹਿੰਦੂ ਅੱਤਵਾਦੀ ਜੱਥੇਬੰਦੀਆਂ ਦੇ ਸ਼ਾਮਲ ਹੋਣ ਦੇ ਸਪੱਸ਼ਟ ਦੋਸ਼ ਹਨ। ਇਨ੍ਹਾਂ ਹਿੰਦੂ ਅੱਤਵਾਦੀਆਂ ਦੇ ਅੱਗੋਂ ਆਰ.ਐੱਸ.ਐੱਸ. ਦੇ ਅਹੁਦੇਦਾਰਾਂ ਨਾਲ ਨੇੜਲੇ ਸੰਪਰਕ ਸਨ, ਪਰ ਇਹ ਦੁੱਖ ਦੀ ਗੱਲ ਹੈ ਕਿ ਪੁਲਿਸ ਨੂੰ ਆਰ.ਐੱਸ.ਐੱਸ. ਦੇ ਇਨ੍ਹਾਂ ਸੀਨੀਅਰ ਅਹੁਦੇਦਾਰਾਂ ਨੂੰ ਗ੍ਰਿਫਤਾਰ ਕਰਨ ਅਤੇ ਉਨ੍ਹਾਂ ਤੋਂ ਘਟਨਾਵਾਂ ਦੇ ਵਿਸਥਾਰ ਜਾਨਣ ਦੀ ਕੋਈ ਕੋਸ਼ਿਸ ਨਹੀਂ ਕੀਤੀ। ਅਸਲ ਵਿੱਚ ਦੇਸ਼ ਦੀ ਪੁਲਿਸ ਅਤੇ ਅਫਸਰਸ਼ਾਹੀ ਦਾ ਇੱਕ ਹਿੱਸਾ ਵੀ ਫਿਰਕੂ ਜ਼ਹਿਨੀਅਤ ਦਾ ਸ਼ਿਕਾਰ ਹੈ। ਇਸ ਸਬੰਧ ਵਿੱਚ ਮਾਲੇਗਾਓਂ ਅਤੇ ਹਜੂਰ ਸਾਹਿਬ ਵਿਖੇ ਹੋਈਆਂ ਵਾਰਦਾਤਾਂ ਦਾ ਜ਼ਿਕਰ ਵਿਸ਼ੇਸ਼ ਤੌਰ ਤੇ ਕੀਤਾ ਜਾ ਸਕਦਾ ਹੈ। ਇਨ੍ਹਾਂ ਘਟਨਾਵਾਂ ਵਿੱਚ ਫੌਜ ਦੇ ਸੀਨੀਅਰ ਅਫਸਰ ਤੱਕ ਸ਼ਾਮਲ ਸਨ। ਇੱਥੋਂ ਤੱਕ ਕਿ ਇਨ੍ਹਾਂ ਘਟਨਾਵਾਂ ਨੂੰ ਸਿਰੇ ਚਾੜ੍ਹਨ ਲਈ ਅਸਲਾ ਬਾਰੂਦ ਵੀ ਫੌਜ ਦੇ ਅਸਲੇ ਖਾਨੇ ਵਿੱਚੋਂ ਮੁੱਹਈਆ ਕਰਵਾਇਆ ਗਿਆ। ਇਹ ਦੋਸ਼ ਸੁਧਾਰਨ ਨਹੀਂ ਹਨ, ਪ੍ਰੰਤੂ ਸਰਕਾਰ ਨੇ ਇਹ ਸਾਰੇ ਤੱਥਾਂ ਤੇ ਮਿੱਟੀ ਪਾ ਦਿੱਤੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸਲ ਵਿੱਚ ਸਰਕਾਰੀ ਪੱਧਰ ’ਤੇ ਵੀ ਹਿੰਦੂ ਅੱਤਵਾਦ ਨੂੰ ਕਿਸੇ ਨਾ ਕਿਸੇ ਤਰੀਕੇ ਸਰਪ੍ਰਸਤੀ ਮਿਲ ਰਹੀ ਹੈ। ਮਾਲੇਗਾਓਂ, ਅਜਮੇਰ ਸ਼ਰੀਫ ਅਤੇ ਹੈਦਰਾਬਾਦ ਦੀ ਮੱਕਾ ਮਸਜਿਦ ਵਿੱਚ ਹੋਏ ਧਮਾਕੇ ਸਿੱਧੇ ਤੌਰ ’ਤੇ ਹਿੰਦੂ ਅੱਤਵਾਦ ਦਾ ਵੱਡਾ ਸਬੂਤ ਹਨ। ਇਹ ਘਟਨਾਵਾਂ ਸਧਾਰਨ ਕਿਸਮ ਦਾ ਅਪਰਾਧ ਨਹੀਂ ਹਨ। ਇਹ ਭਾਰਤੀ ਸਮਾਜ ਦੀ ਧਾਰਮਿਕ ਏਕਤਾ ਨੂੰ ਤੋੜਨ ਦੀ ਵੱਡੀ ਸਾਜਿਸ਼ ਹਨ। ਇਸ ਸਾਜਿਸ਼ ਨਾਲ ਹੀ ਸਮਾਜ ਵਿੱਚ ਨਫਰਤ ਦਾ ਜ਼ਹਿਰ ਅਤੇ ਕੁੜੱਤਣ ਭਰੀ ਜਾ ਰਹੀ ਹੈ। ਇਹ ਦੁੱਖ ਦੀ ਗੱਲ ਹੈ ਕਿ ਧਰਮ ਨਿਰਪੱਖ ਅਖਵਾਉਣ ਵਾਲੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਵੱਲੋਂ ਇਨ੍ਹਾਂ ਧਮਾਕਿਆਂ ਦੀ ਪੜਤਾਲ ਸਬੰਧੀ ਢਿੱਲਮੱਠ ਵਾਲੀ ਨੀਤੀ ਅਪਣਾਈ ਜਾ ਰਹੀ ਹੈ। 2006 ਵਿੱਚ ਕੋਇੰਬਟੂਰ ਵਿਖੇ ਆਰ.ਐੱਸ.ਐੱਸ. ਦੇ ਦਫਤਰ ਅਤੇ ਨਾਂਦੇੜ ਬੰਬ ਧਮਾਕਿਆਂ ਦੇ ਸੰਦਰਭ ਵਿੱਚ ਕੀਤੀ ਗਈ ਜਾਂਚ ਤਾਂ ਇਹ ਸਪੱਸ਼ਟ ਸੰਕੇਤ ਦੇ ਰਹੀ ਹੈ ਕਿ ਇਨ੍ਹਾਂ ਧਮਾਕਿਆਂ ਵਿੱਚ ਆਰ.ਐੱਸ.ਐੱਸ. ਦੇ ਵਰਕਰ ਖੁਦ ਸ਼ਾਮਲ ਸਨ। ਸਮਾਂ ਆ ਗਿਆ ਹੈ ਕਿ ਸਰਕਾਰ ਦੇਸ਼ ਦੀ ਧਾਰਮਿਕ ਸਦਭਾਵਨਾ ਨੂੰ ਬਣਾਈ ਰੱਖਣ ਲਈ ਬਹੁਗਿਣਤੀ ਦੇ ਅਤੱਵਾਦ ਖਿਲਾਫ ਵੀ ਸਖਤ ਕਾਰਵਾਈ ਕਰੇ ਅਤੇ ਹਿੰਦੂ ਅੱਤਵਾਦ ਜੱਥੇਬੰਦੀਆਂ ਵੱਲੋਂ ਕੀਤੀਆਂ ਗਈਆਂ ਸਾਰੀਆਂ ਅੱਤਵਾਦੀ ਕਾਰਵਾਈਆਂ ਦੀ ਡੂੰਘੀ ਪੜਤਾਲ ਕਰਾਏ। ਇਸ ਸਬੰਧ ਵਿੱਚ ਕਾਰਵਾਈ ਤੋਂ ਬਿਨਾਂ ਦੇਸ਼ ਵਿੱਚ ਦਹਿਸ਼ਤਵਾਦੀ ਕਾਰਵਾਈਆਂ ਨੂੰ ਨੱਥ ਨਹੀਂ ਪਾਈ ਜਾ ਸਕਦੀ।
-ਬਲਜੀਤ ਸਿੰਘ ਬਰਾੜ

ਪੇਂਡੂ ਸੜਕ ਯੋਜਨਾ ਹੇਠ ਹਰ ਰੋਜ਼ ਬਣ ਰਹੀਆਂ ਹਨ 165 ਕਿਲੋਮੀਟਰ ਲੰਬੀਆਂ ਸੜਕਾਂ-ਡਾ. ਜੋਸ਼ੀ

ਨਵੀਂ ਦਿੱਲੀ, 16 ਜੁਲਾਈ (ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਹੇਠ ਹਰ ਰੋਜ਼ 165 ਕਿਲੋਮੀਟਰਲੰਬੀਆਂ ਸੜਕਾਂ ਦੀ ਉਸਾਰੀ ਤੇ ਵਿਸਥਾਰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿਹਾਤੀ ਵਿਕਾਸ ਮੰਤਰੀ ਡਾ. ਸੀ.ਪੀ. ਜੋਸ਼ੀ ਨੇ ਨਵੀਂ ਦਿੱਲੀ ਵਿੱਚ ਆਪਣੇ ਮੰਤਰਾਲੇ ਨਾਲ ਸਬੰਧਤ ਪਾਰਲੀਮਾਨੀ ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਦਿੱਤੀ।  ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਹੇਠ ਦੇਸ਼ ਭਰ ਵਿੱਚ ਹੁਣ ਤੱਕ ਇੱਕ ਲੱਖ 6 ਹਜ਼ਾਰ 236 ਬਸਤੀਆਂ ਨੂੰ ਸੜਕ ਸੰਪਰਕ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਚਲ ਰਹੇ ਮਾਲੀ ਵਰ੍ਹੇ ਦੇ ਅਪ੍ਰੈਲ ਮਹੀਨੇ ਵਿੱਚ 503 ਬਸਤੀਆਂ ਨੂੰ ਸੜਕ ਸੰਪਰਕ ਮੁਹੱਈਆ ਕਰਵਾਇਆ ਗਿਆ ਤੇ 4 ਹਜ਼ਾਰ 591 ਕਿਲੋਮੀਟਰ ਸੜਕਾਂ ਦੀ ਉਸਾਰੀ ਕੀਤੀ ਗਈ।  ਮੀਟਿੰਗ ਵਿੱਚ ਸ਼ਾਮਿਲ ਮੈਂਬਰਾਂ ਨੇ ਸੜਕਾਂ ਦੇ ਮਿਆਰ, ਇਨ੍ਹਾਂ ਦੀ ਚੌੜਾਈ ਅਤੇ ਉਸਾਰੀ ਦੇ ਕੰਮ ਦੌਰਾਨ ਆਉਂਦੀਆਂ ਮੁਸ਼ਕਿਲਾਂ ਦੇ ਮਾਮਲੇ ਉਠਾਏ। ਮੈਂਬਰਾਂ ਨੇ ਕਿਸੇ ਪ੍ਰਾਜੈਕਟ ਨੂੰ ਤਿਆਰ ਕਰਨ ਸਮੇਂ ਸਥਾਨਕ ਮੈਂਬਰ ਪਾਰਲੀਮੈਂਟ ਦੇ ਸੁਝਾਵਾਂ ਨੂੰ ਪੂਰਾ ਵਜ਼ਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।

84 ਦਾ ਸਿੱਖ ਕਤਲੇਆਮ ਨਸਲਕੁਸ਼ੀ ਐਲਾਨਣਾ ਦੇਰ ਨਾਲ ਚੁੱਕਿਆ ਗਿਆ ਦਰੁਸਤ ਕਦਮ-ਪੰਚ ਪ੍ਰਧਾਨੀ

ਲੁਧਿਆਣਾ, 16 ਜੁਲਾਈ (ਰਾਜ ਜੋਸ਼ੀ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਪੰਚ ਪ੍ਰਧਾਨੀ) ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਮੁੱਖ ਦਫਤਰ ਵਿਖੇ ਕੌਮੀ ਪੰਚ ਦਇਆ ਸਿੰਘ ਕੱਕੜ ਅਤੇ ਕੁਲਬੀਰ ਸਿੰਘ ਬੜਾ ਪਿੰਡ ਦੀ ਅਗਵਾਈ ਵਿੱਚ ਹੋਈ, ਜਿਸ ਵਿੱਚ ਮੁੱਖ ਮੁੱਦਾ ਸ਼੍ਰੋਣੀ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਦੇ ਕੰਮ ਦਾ ਜਾਇਜ਼ਾ ਲੈਣਾ ਸੀ। ਪਾਰਟੀ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਮਹਿਸੂਸ ਕਰਦੀ ਹੈ ਕਿ ਬਾਦਲ ਦਲ ਸ਼੍ਰੋਮਣੀ ਕਮੇਟੀ ਚੋਣਾਂ ਨੂੰ ਧਾਂਦਲੀਆਂ ਨਾਲ ਜਿੱਤਣ ਦੇ ਮਨਸ਼ੇ ਨਾਲ ਸਿਰਸਾ ਸਾਧ ਦੇ ਡੇਰਾ ਪ੍ਰੇਮੀਆਂ ਅਤੇ ਉਨ੍ਹਾਂ ਵਰਗੇ ਡੇਰੇਦਾਰਾਂ ਦੀਆਂ ਵੋਟਾਂ ਵੀ ਬਣਾ ਰਿਹਾ ਹੈ, ਜਿਹੜੇ ਸਿੱਖੀ ਤੋਂ ਬਹੁਤ ਦੂਰ ਜਾ ਚੁੱਕੇ ਹਨ ਤੇ ਬੀਤੇ ਸਮੇਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਵਿੱਚ ਖੜ੍ਹੇ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਨੂੰ ਪੰਜ ਤਖਤਾਂ ਦੇ ਜਥੇਦਾਰਾਂ

(more…)

ਸਰਕਾਰੀ ਏਜੰਸੀਆਂ ਲੋੜਵੰਦਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਦਾ ਫਾਇਦਾ ਪਹੁੰਚਾਉਣ-ਜੋ²ਸ਼ੀ

ਨਵੀਂ ਦਿੱਲੀ, 16 ਜੁਲਾਈ (ਵਿਸ਼ਵ ਵਾਰਤਾ)-ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਬਾਰੇ ਮੰਤਰੀ ਡਾ. ਸੀ.ਪੀ. ਜੋਸ਼ੀ ਨੇ ਪੇਂਡੂ ਖੇਤਰਾਂ ਵਿੱਚ ਪ੍ਰਮੁੱਖ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਾਲੀਆਂ ਸਰਕਾਰੀ ਏਜੰਸੀਆਂ ’ਤੇ ਜ਼ੋਰ ਦਿੱਤਾ ਹੈ ਕਿ ਉਹ ਇਨ੍ਹਾਂ ਪ੍ਰੋਗਰਾਮਾਂ ਦੇ ਫਾਇਦੇ ਲੋੜਵੰਦ ਤੇ ਗਰੀਬ ਲੋਕਾਂ ਨੂੰ ਸਮੇਂ ਸਿਰ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ। ਡਾ. ਜੋਸ਼ੀ ਅੱਜ ਨਵੀਂ ਦਿੱਲੀ ਵਿੱਚ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਦਾ ਜਾਇਜ਼ਾ ਲੈਣ ਲਈ ਬਣੀ ਕਮੇਟੀ ਦੀ ਮੀਟਿੰਗ ਦਾ ਉਦਘਾਟਨ ਕਰ ਰਹੇ ਸਨ।  ਉਨ੍ਹਾਂ ਕਿਹਾ ਕਿ ਬੀਤੇ ਮਾਲੀ ਸਾਲ ਦੋਰਾਨ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਾਰੰਟੀ ਪ੍ਰੋਗਰਾਮ ਹੇਠ ਦਿੱਤੇ ਜਾਣ ਵਾਲੇ ਰੋਜ਼ਗਾਰ ਦੇ ਦਿਨਾਂ ਵਿੱਚ ਵਾਧਾ ਹੋਇਆ ਹੈ ਤੇ ਔਸਤਨ ਲੋਕਾਂ ਨੂੰ 54 ਦਿਨ ਦਾ ਰੋਜ਼ਗਾਰ ਹਾਸਿਲ ਹੋਇਆ। ਉਨ੍ਹਾਂ ਦੱਸਿਆ ਕਿ ਸਿਰਫ 69 ਲੱਖ 50 ਹਜ਼ਾਰ ਘਰਾਂ ਨੂੰ100 ਦਿਨ ਦਾ ਰੋਜ਼ਗਾਰ ਮਿਲਿਆ ਹੈ।

(more…)

ਸਫਾਈ ਕਰਦੇ ਹੋਏ ਮਜ਼ਦੂਰ ਨੂੰ ਰਿਵਾਲਵਰ ਸਮੇਤ 11 ਕਾਰਤੂਸ ਮਿਲੇ

ਮਾਨਸਾ 16 ਜੁਲਾਈ (ਰਾਜੇਸ਼ ਗੁਪਤਾ)-ਇੱਕ ਦਰਖਾਸਤ ਸ੍ਰੀ ਬਰਿੰਦਰ ਕੁਮਾਰ ਗੋਇਲ ਜੇ.ਈ.ਭੈਣੀ ਕਨਾਲ ਸਬ ਡਵੀਜ਼ਨ ਜਵਾਹਰਕੇ ਨੇ ਸ:ਥ: ਗੁਰਸੇਵਕ ਸਿੰਘ ਪਾਸ ਦਿੱਤੀ ਨਰੇਗਾ ਸਕੀਮ ਤਹਿਤ ਮੂਸਾ ਬਰਾਂਚ ਦੀ ਸਫਾਈ ਦੌਰਾਨ ਕਰੀਬ 12 ਵਜੇ ਬੁਰਜੀ ਨੰਬਰ 37000 ਵਿੱਚ ਰੂਪ ਸਿੰਘ ਬੇਲਦਾਰ ਦੀ ਨਿਗਰਾਨੀ ਹੇਠ ਗੁਰਦੇਵ ਕੌਰ ਪਤਨੀ ਮੇਜਰ ਸਿੰਘ ਵਾਸੀ ਜਵਾਹਰਕੇ ਅਤੇ ਹੋਰ ਮਜ਼ਦੂਰ ਕੰਮ ਕਰਦੇ ਹਨ। ਬੈਂਡ ਵਿੱਚੋਂ ਪਲਾਸਟਿਕ ਦੇ ਲਿਫਾਫੇ ਵਿੱਚੋਂ ਇੱਕ ਰਿਵਾਲਵਰ 32 ਬੋਰ ਤੇ 11 ਕਾਰਤੂਸ ਕਵਰ ਸਮੇਤ ਮਿਲੇ। ਜਿਸ ਤੇ ਸ:ਥ: ਗੁਰਸੇਵਕ ਸਿੰਘ ਨੇ ਕਾਰਵਾਈ ਕਰਕੇ ਮੁ:ਨੰ: 160 ਮਿਤੀ 14 ਜੁਲਾਈ ਅ/ਧ 24/54/59 ਅਸਲਾ ਐਕਟ ਥਾਣਾ ਸਿਟੀ ਮਾਨਸਾ ਨਾਮਲੂਮ ਵਿਅਕਤੀ ਵਿਰੁੱਧਦਰਜ਼ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ। ਜੋ ਰਿਵਾਲਵਰ ਇੰਗਲੈਂਡ ਦਾ ਬਣਿਆ ਹੋਇਆ ਹੈ ਅਤੇ ਉਸ ਉੱਪਰ ਨੰਬਰ 358 ਜੇ ਲਿਖਿਆ ਹੋਇਆ ਹੈ। ਦੋਸ਼ੀ ਨੂੰ ਟਰੇਸ ਕਰਨ ਲਈ ੳ ੁਪਰਾਲੇ ਕੀਤੇ ਜਾ ਰਹੇ ਹਨ।

ਬੀ.ਬੀ.ਐਮ.ਬੀ. ਵਰਕਰ ਯੂਨੀਅਨ ਵਲੋਂ ਪ੍ਰਸ਼ਾਸ਼ਨ ਦੇ ਖਿਲਾਫ਼ ਧਰਨਾ 21 ਜੁਲਾਈ ਨੂੰ

ਨੰਗਲ 16 ਜੁਲਾਈ (ਗੁਰਵਿੰਦਰ ਸਿੰਘ ਜੰਡੀਰ) ¦ਮੇ ਸਮੇਂ ਤੋਂ ਦਿਹਾੜੀਦਾਰ ਕਰਮਚਾਰੀਆਂ ਨੂੰ ਰੈਗੂਲਰ ਕਰਾਉਂਣ ਦੇ ਲਈ ਸੰਘਰਸ਼ ਕਰ ਰਹੀ ਮੁਲਾਜਮ ਜਥੇਬੰਦੀ ਬੀ.ਬੀ.ਐਮ.ਬੀ. ਵਰਕਰ ਯੂਨੀਅਨ ਵਲੋਂ ਭਾਖੜਾ ਡੈਮ ਪ੍ਰਸ਼ਾਸ਼ਨ ਦੇ ਖਿਲਾਫ਼ ਨੰਗਲ ਡੈਮ ਡਵੀਜ਼ਨ ਵਿਖੇ 21 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਪਰਿਵਾਰਾਂ ਸਮੇਤ ਧਰਨਾ ਲਗਾਉਂਣ ਦਾ ਐਲਾਨ ਕੀਤਾ ਗਿਆ ਹੈ। ਯੂਨੀਅਨ ਪ੍ਰਧਾਨ ਰਾਮ ਕੁਮਾਰ ਨੇ ਇੱਕ ਲਿਖਤੀ ਪ੍ਰੈਸ ਬਿਆਨ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿੰਆ ਦੱਸਿਆ ਕਿ ਚੇਅਰਮੈਨ ਬੀ.ਬੀ.ਐਮ.ਬੀ. ਕੇਂਦਰੀ ਬਿਜਲੀ ਮੰਤਰੀ ਵਲੋਂ 16 ਦਸੰਬਰ 2009 ਨੂੰ ਆਪਣੇ ਨੰਗਲ ਦੌਰੇ ਸਮੇਂ ਦਿਹਾੜੀਦਾਰ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੇ ਕੀਤੇ ਐਲਾਨ ਨੂੰ ਜਾਣਬੂਝ ਕੇ ਲਾਗੂ ਨਹੀਂ ਕਰ ਰਹੇ ਹਨ। ਇਸ ਦੇ ਉਲਟ ਬੀ.ਬੀ.ਐਮ.ਬੀ. ਪ੍ਰਸ਼ਾਸ਼ਨ ਬੀ.ਬੀ.ਐਮ.ਬੀ. ਦੇ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਪਈਆਂ

(more…)


««ਅਗਲਾ ਪੰਨਾ ---->>>> »
Most Read News/Articles
July 2010
M T W T F S S
« Jun   Aug »
 1234
567891011
12131415161718
19202122232425
262728293031  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO