««ਅਗਲਾ ਪੰਨਾ --->>> »

July 15, 2010

ਬਰਸਾਤੀ ਨਾਲੇ ’ਤੇ ਲਾਈ ਜੇ.ਸੀ.ਬੀ. ਥਾਣੇ ’ਚ ਬੰਦ

ਚਮਕੌਰ ਸਾਹਿਬ, 14 ਜੁਲਾਈ (ਮਨਿੱਤ ਕੁਮਾਰ ਮੋਟੂੰ)-ਸਥਾਨਕ ਕਸਬੇ ਦੇ ਬਰਸਾਤੀ ਨਾਲੇ ਅਤੇ ਹੋਰ ਥਾਵਾਂ ਲਈ ਨਗਰ ਪੰਚਾਇਤ ਚਮਕੌਰ ਸਾਹਿਬ ਵੱਲੋਂ ਸੇਵਾ ਤੇ ਲਾਈ ਜੇ.ਸੀ.ਬੀ. ਮਸ਼ੀਨ ਨੂੰ ਅੱਜ ਸਹਾਇਕ ਟਰਾਂਸਪੋਰਟ ਅਫਸਰ ਨੇ ਥਾਣੇਬੰਦ ਕਰਵਾ ਦਿੱਤਾ। ਨਗਰ ਪੰਚਾਇਤ ਦੇ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਸਮੇਤ ਕਈ ਕੌਂਸਲਰ ਅਤੇ ਸਥਾਨਕ ਵਾਸੀਆਂ ਵੱਲੋਂ ਇਸ ਦਾ ਵਿਰੋਧ ਕਰਨ ਅਤੇ ਐਸ.ਡੀ.ਐਮ. ਸ੍ਰੀ ਜੇ.ਸੀ. ਸਭਰਵਾਲ ਵੱਲੋਂ ਦਖਲ ਦੇਣ ’ਤੇ ਮਸ਼ੀਨ ਨੂੰ ਛੁਡਵਾਇਆ ਗਿਆ। ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਦੱਸਿਆ ਕਿ ਚਮਕੌਰ ਸਾਹਿਬ ਨਗਰ ਪੰਚਾਇਤ ਕੋਲ ਫੰਡਾਂ ਦੀ ਘਾਟ ਹੋਣ ਕਾਰਨ ਉਕਤ ਮਸ਼ੀਨ ਸੇਵਾ ਵਜੋਂ ਕਸਬੇ ਦੀ ਸਫਾਈ ਲਈ ਲਗਾਈ ਹੋਈ ਸੀ।

ਜ਼ਿਲ੍ਹੇ ਵਿੱਚ ਦਫਤਰੀ ਕੰਮ ਕਾਜ ਪੰਜਾਬੀ ਵਿੱਚ ਕਰਨ ਨੂੰ ਯਕੀਨੀ ਬਣਾਉਣ ਲਈ ਅਚਨਚੇਤੀ ਚੈਕਿੰਗ ਕੀਤੀ ਜਾਵੇਗੀ-ਜ਼ਿਲ੍ਹਾ ਭਾਸ਼ਾ ਅਫ਼ਸਰ

ਮੋਹਾਲੀ, 14 ਜੁਲਾਈ (ਵੀਨਾ ਰਾਜਪੂਤ)- ਜ਼ਿਲਾ  ਭਾਸ਼ਾ ਕਮੇਟੀ ਵਲੋਂ ਅੱਜ ਸਰਕਾਰੀ ਦਫਤਰਾਂ  ਵਿਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਯਕੀਨੀ  ਬਣਾਉਣ ਲਈ ਆਰੰਭੇ ਗਏ ਯਤਨਾਂ ਦੇ ਤਹਿਤ ਅੱਜ ਚੋਣ ਦਫਤਰ ਅਤੇ ਮਿਊਂਸਪਲ ਕੌਂਸਲ ਮੋਹਾਲੀ ਦਾ ਦੌਰਾ ਕੀਤਾ ਗਿਆ। ਕਮੇਟੀ ਵਲੋਂ ਜ਼ਿਲਾ ਭਾਸ਼ਾ ਅਫਸਰ ਮਨਜੀਤ ਕੌਰ, ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆਂ ਅਤੇ ਪੱਤਰਕਾਰ ਕੇਵਲ ਸਿੰਘ ਰਾਣਾ (ਦੋਵੇਂ ਮੈਂਬਰ ਕਮੇਟੀ) ਨੇ ਇਨ੍ਹਾਂ ਦਫਤਰਾਂ ਵਿਚ ਜਾ ਕੇ ਕੰਮਕਾਜ ਦੀ ਜਾਂਚ ਕੀਤੀ। ਜ਼ਿਲਾ  ਭਾਸ਼ਾ ਅਫਸਰ ਮਨਜੀਤ ਕੌਰ ਨੇ ਦਫਤਰਾਂ ਦੀ ਚੈਕਿੰਗ ਤੋਂ ਬਾਅਦ ਦੱਸਿਆ ਕਿ ਚੋਣ ਦਫ਼ਤਰ ਦਾ ਸਾਰਾ ਕੰਮਕਾਜ 100 ਫੀਸਦੀ ਪੰਜਾਬੀ ਵਿਚ ਪਾਇਆ ਗਿਆ, ਪਰ ਮਿਊਂਸਪਲ ਕੌਂਸਲ ਮੋਹਾਲੀ ਵਿਚ 80 ਫੀਸਦੀ ਕੰਮ ਪੰਜਾਬੀ ਵਿਚ ਹੋ ਰਿਹਾ ਸੀ, ਜਦਕਿ ਕੁੱਝ ਵਿੰਗਾਂ ਵਲੋਂ ਅਜੇ ਵੀ ਅੰਗਰੇਜ਼ੀ ਦਾ ਮੋਹ ਨਹੀਂ

(more…)

ਘੱਟ ਗਿਣਤੀ ਕਮਿਸ਼ਨ ਦੀ ਚੇਅਰਮੈਨ ਦੀ ਪ੍ਰਧਾਗਨੀ ਹੇਠ ਮੀਟਿੰਗ

ਗੁਰਦਾਸਪੁਰ 14 ਜੁਲਾਈ (ਅ.ਬ.)- ਅੱਜ ਘੱਟ ਗਿਣਤੀ ਕਮਿਸ਼ਨ  ਪੰਜਾਬ ਦੇ ਚੇਅਰਮੈਨ ਸ੍ਰੀ ਮੁਨੱਵਰ ਮਸੀਹ ਦੀ ਪ੍ਰਧਾਨਗੀ ਹੇਠ ਰਾਜ ਦੇ ਘੱਟ ਗਿਣਤੀ ਵਰਗਾਂ ਨੂੰ ਦਰਪੇਸ਼ ਸ਼ਿਕਾਇਤਾ ਅਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਸ਼ੁਰੂ ਕੀਤੀਆਂ ਗਈਆ ਜ਼ਿਲ੍ਹਾ ਵਾਰ ਮੀਟਿੰਗਾਂ ਦੀ ਲੜੀ ਤਹਿਤ ਸਥਾਨਕ ਪੰਚਾਇਤ ਭਵਨ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ। ਜਿਸ ਵਿੱਚ ਜ਼ਿਲ੍ਹੇ ਭਰ ਤੋਂ ਘੱਟ ਗਿਣਤੀ ਵਰਗਾਂ ਦੇ ਲੋਕਾਂ ਵੱਲੋਂ ਭਾਰੀ ਸ਼ਮੂਲੀਅਤ ਕੀਤੀ ਗਈ ਅਤੇ ਉਨ੍ਹਾਂ ਨੂੰ ਦਰਪੇਸ਼ ਸਮੂਹਿਕ ਅਤੇ ਵਿਅਕਤੀਗਤ ਸ਼ਿਕਾਇਤਾ ਅਤੇ ਸਮੱਸਿਆਵਾਂ ਸਬੰਧੀ ਲਿਖਤੀ ਅਤੇ ਜਬਾਨੀ ਪੇਸ਼ ਕੀਤੀਆਂ ਗਈਆ। ਇਸ ਮੌਕੇ ਤੇ ਮੀਟਿੰਗ ਨੂੰ ਸੰਬੋਧਨ ਕਰਦਿਆ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ ਸ੍ਰੀ ਮੁਨੱਵਰ ਮਸੀਹ ਨੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆ ਕਿਹਾ ਕਿ ਉਨ੍ਹਾਂ ਵੱਲੋਂ ਘੱਟ

(more…)

ਕਹਿਰਾਂ ਦੀ ਸਰਦੀ ਨੇ ਆਸਟ੍ਰੇਲੀਅਨਾਂ ਨੂੰ ਠੁਰ-ਠੁਰ ਕਰਨ ਲਗਾਇਆ

ਸਿਡਨੀ 14 ਜੁਲਾਈ (ਅਮਰਜੀਤ ਖੇਲਾ) ਆਸਟ੍ਰੇਲੀਆ ‘ਚ ਕਹਿਰਾਂ ਦੀ ਸਰਦੀ ਨੇ ਆਸਟ੍ਰੇਲੀਅਨ ਵਾਸੀਆਂ ਨੂੰ ਠੁਰ-ਠੁਰ ਕਰਨ ਲਗਾ ਦਿੱਤਾ ਹੈ। ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ‘ਚ ਹਲਕੀ ਬਾਰਸ਼ ਤੋਂ ਬਾਅਦ ਪਈ ਸੰਘਣੀ ਧੁੰਦ ਨੇ ਜਿੱਥੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਉੱਥੇ ਹੀ ਬਾਕੀ ਸ਼ਹਿਰਾਂ ਮੈਲਬੌਰਨ, ਐਡੀਲੇਡ, ਬ੍ਰਿਸਬੇਨ ਤੇ ਪਰਥ ਆਦਿ ਵੀ ਸ਼ੀਤ ਲਹਿਰ ਨਾਲ ਸਰਦੀ ਨੇ ਲੋਕਾਂ ਨੂੰ ਮੋਟੇ ਕੱਪੜੇ ਪਹਿਨਣ ਲਈ ਮਜ਼ਬੂਰ ਕਰ ਦਿੱਤਾ। ਭਾਰੀ ਸਰਦੀ ਕਾਰਨ ਸਿਡਨੀ ਦੀਆਂ ਮਸ਼ਹੂਰ ਬੀਚਾਂ ਬੌਂਡਾਈ ਬੀਚ,ਮੇਨਲੀ ਬੀਚ ਆਦਿ ਤੇ ਚਹਿਲ ਪਹਿਲ ਘੱਟ ਹੀ ਰਹੀ ਲੋਕੀਂ ਆਪਣੇ ਘਰਾਂ ਤੇ ਦਫਤਰਾਂ ਆਦਿ ‘ਚ ਹੀਟਰ ਬਾਲ ਕੇ ਸਰਦੀ ਤੋਂ ਬਚਣ ਲਈ ਅੰਦਰ ਬੈਠਣ ਲਈ ਮਜ਼ਬੂਰ ਰਹੇ। ਕਹਿਰਾਂ ਦੀ ਸਰਦੀ ਕਾਰਨ ਮਟੇ ਕੱਪੜੇ ਤੇ ਹੀਟਰ ਆਦਿ ਵੇਚਣ ਵਾਲੇ ਦੁਕਾਨਦਾਰਾਂ ਦੀ ਅਜਕੱਲ੍ਹ ਚਾਂਦੀ ਹੈ। ਮੌਸਮ ਵਿਭਾਗ ਵਲੋਂ ਆਉਣ ਵਾਲੇ ਕਈ ਦਿਨਾਂ ਤੱਕ ਸ਼ੀਤ ਲਹਿਰਾਂ ਜਾਰੀ ਰਹਿਣ ਕਾਰਨ ਸਰਦੀ ਦੇ ਵਧਣ ਦਾ ਅਨੁਮਾਨ ਹੈ।

ਹੜ੍ਹ ਪ੍ਰਭਾਵਿਤ ਕਿਸਾਨਾਂ ਨੂੰ ਪੰਜ ਕਰੋੜ ਦੇ ਬੀਜ ਮੁਫ਼ਤ ਦਿੱਤੇ ਜਾਣਗੇ-ਲੰਗਾਹ

ਸਮਾਣਾ, 14 ਜੁਲਾਈ (ਪੱਤਰ ਪ੍ਰੇਰਕ)-ਪੰਜਾਬ ਦੇ ਖੇਤਾਬਾੜੀ ਮੰਤਰੀ ਸ. ਸੁੱਚਾ ਸਿੰਘ ਲੰਗਾਹ ਨੂੰ ਪਟਿਆਲਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਦੌਰਾ ਕਰਨ ਉਪਰੰਤ ਐਲਾਨ ਕੀਤਾ ਹੈ ਕਿ ਹੜ੍ਹ ਤੋਂ ਪ੍ਰਭਾਵਿਤ ਕਿਸਾਨਾਂ ਨੂੰ 5 ਕਰੋੜ ਰੁਪਏ ਦੇ ਮੁੰਗੀ, ਪਿਛੇਤਰ ਝੋਨੇ ਅਤੇ ਚਾਰੇ ਆਦਿਕ ਦੇ ਪੀਜ ਮੁਫਤ ਦਿੱਤੇ ਜਾਣ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿਸਾਨਾਂ ਦੀ ਬਰਬਾਦੀ ਬਹੁਤ ਹੋਈ ਹੈ ਅਤੇ ਸਰਕਾਰ ਔਖੇ ਸਮੇਂ ਉਨ੍ਹਾਂ ਦੇ ਨਾਲ ਹੈ। ਸਮਾਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਲੰਗਾਹ ਨੇ ਕਿਹਾ ਕਿ ਹੜ੍ਹ ਦੇ ਪਾਣੀ ਨੇ ਮੀਲਾਂ ਤੱਕ ਮਾਰ ਕੀਤੀ ਹੈ। ਹੜ੍ਹ ਨਾਲ ਫਸਲਾਂ ਤਬਾਹ ਹੋ ਗਈਆਂ ਹਨ, ਗਰੀਬ ਲੋਕਾਂ ਦੇ ਮਕਾਨ ਡਿੱਗ ਪਏ ਹਨ ਅਤੇ ਇਲਾਕੇ ਵਿਚ ਸਮੱਸਿਆਵਾਂ ਪੈਦਾ ਹੋ ਗਈਆਂ ਹਨ, ਇਸ ਲਈ ਸਰਕਾਰ ਨੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ

(more…)

ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਲਾਹੇਵੰਦ ਸਾਬਤ

ਲੁਧਿਆਣਾ, 14 ਜੁਲਾਈ (ਰਾਜ ਜੋਸ਼ੀ)-ਜਿਲਾ ਪੱਧਰੀ ਸਲਾਹਕਾਰ  ਕਮੇਟੀਆਂ ਵਿੱਚ ਮੈਂਬਰਾਂ ਦੀਆਂ ਸਾਂਝੀਆਂ ਸਮੱਸਿਆਵਾਂ ’ਤੇ ਵਿਚਾਰ-ਵਟਾਦਰਾਂ ਕਰਨ ਉਪਰੰਤ ਯੋਗ ਕਾਰਵਾਈ  ਕੀਤੀ ਜਾਂਦੀ ਹੈ, ਜਿਸ ਸਦਕਾ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਇਹ ਕਮੇਟੀਆਂ ਬਹੁਤ ਲਾਹੇਵੰਦ ਸਾਬਤ ਹੋ ਰਹੀਆਂ ਹਨ। ਇਹ ਪ੍ਰਗਟਾਵਾ ਸ੍ਰੀ ਦਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਅੱਜ  ਸਰਕਟ ਹਾਊਸ ਲੁਧਿਆਣਾ ਵਿਖੇ ਪੰਜਾਬ ਰਾਜ  ਪਾਵਰ ਟਰਾਂਸਮਿਸ਼ਨ ਨਿਗਮ, ਨਗਰ ਨਿਗਮ, ਖੁਰਾਕ  ਤੇ ਸਪਲਾਈ ਵਿਭਾਗ, ਸਿੰਚਾਈ ਵਿਭਾਗ, ਗਲਾਡਾ, ਸਹਿਕਾਰਤਾ ਅਤੇ ਸਮਾਜਿਕ ਸੁਰੱਖਿਆ ਵਿਭਾਗ  ਦੀਆਂ ਸਲਾਹਕਾਰ ਕਮੇਟੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਪੰਜਾਬ ਰਾਜ ਪਾਵਰ ਟਰਾਂਸਮਿਸ਼ਨ ਨਿਗਮ ਸਲਾਹਕਾਰ ਕਮੇਟੀ ਦੀ ਮੀਟਿੰਗ ਨੂੰ  ਸੰਬੋਧਨ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੈਂਬਰਾਂ ਵੱਲੋਂ ਨਿਗਮ ਦੀ ਕਾਰਗੁਜਾਰੀ  ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ  ਐਨ.ਪੀ.ਸਿੰਘ ਕਾਰਜਕਾਰੀ ਇੰਜਨੀਅਰ ਨੇ ਕਿਹਾ

(more…)

ਏੇਡਜ ਜਾਗਰੂਕਤਾ ਤੇ ਇੱਕ ਦਿਨਾ ਵਰਕਸ਼ਾਪ ਦਾ ਆਯੋਜਨ

ਮੋੜ ਮੰਡੀ, 14 ਜੁਲਾਈ (ਸ਼ਾਮ ਲਾਲ ਜੋਧਪੁਰੀਆ)-ਅੱਜ ਸਥਾਨਕ ਮੋੜ ਕਲਾਂ ਫਰੈਡਜ ਕਲੱਬ ਵਿੱਚ ਸਟੇਟ ਏਡਜ ਕੰਟਰੋਲ ਸੁਸਾਇਟੀ ਅਤੇ ਨਹਿਰੂ ਯੁਵਾ ਕੇਦਰ ਬੰਿਠਡਾ ਵੱਲੋ ਲਾਇਬ੍ਰੇਰੀ ਵਿੱਚ ਇੱਕ ਦਿਨਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਵਰਕਸ਼ਾਪ ਵਿੱਚ ਬਲਾਕ ਮੋੜ ਨਾਲ ਸਬੰਧਤ ਕਲੱਬਾਂ ਵੱਲੋ ਸਮੂਲੀਅਤ ਕੀਤੀ ਗਈ । ਇਸ ਵਰਕਸ਼ਾਪ ਵਿੱਚ ਏਡਜ ਨਾਲ ਸਬੰਧਤ ਜਾਣਕਾਰੀ ਅਤੇ ਇਸ ਤੋ ਹੋਣ ਵਾਲੇ ਨੁਕਸਾਨ ਅਤੇ ਬਚਾਉ ਸਬੰਧੀ ਖੁਲੀ ਜਾਣਕਾਰੀ ਦਿੱਤੀ ਗਈ । ਇਸ ਦੌਰਾਨ ਨਰਿੰਦਰ ਕੁਮਾਰ ( ਡੀ.ਸੀ.ਈ. ) ਨੇ ਏਡਜ ਨਾਲ ਪ੍ਰਭਾਵਿਤ ਇਲਾਕੇ ਅਤੇ ਇਸ ਦੇ ਮਰੀਜਾਂ ਦਾ ਖੁੱਲਾ ਰਿਕਾਰਡਜ ਨਾਲ ਆਏ ਹੋਏ ਸਰੋਤਿਆਂ ਨੂੰ ਆਪਣੀ ਸੂਝ ਨਾਲ ਕੀਲੀ ਰੱਖਿਆ । ਆਏ ਹੋਏ ਸਰੋਤਿਆਂ ਵੱਲੋ ਪੁੱਛੇ ਗਏ ਸਵਾਲਾਂ ਦਾ ਜਵਾਬ ਬੜੇ ਵਧੀਆ ਸਲੀਕੇ ਨਾਲ ਦਿੱਤੇ ।

(more…)

100 ਏਕੜ ਫਸਲ ਅਜੇ ਵੀ ਪਾਣੀ ’ਚ

ਚਮਕੌਰ ਸਾਹਿਬ, 14 ਜੁਲਾਈ (ਮਨਿੱਤ ਕੁਮਾਰ ਮੋਟੂੰ)-ਕਾਲੇਮਾਜਰਾ ਦੇ ਕਰੀਬ 100 ਏਕੜ ਫਸਲ ਅਜੇ ਵੀ ਦੋ-ਦੋ ਫੁੱਟ ਪਾਣੀ ਖੜ੍ਹਾ ਹੈ, ਇਸ ਨਾਲ ਜੀਰੀ, ਚਾਰਾ ਤੇ ਸਬਜ਼ੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਅੱਜ ਪਿੰਡ ਚੂਹੜਮਾਜਰਾ ਦੇ ਕਿਸਾਨ ਨਛੱਤਰ ਸਿੰਘ, ਬਲਬੀਰ ਸਿੰਘ, ਕਾਕਾ ਸਿੰਘ, ਕਰਤਾਰ ਸਿੰਘ, ਜਵਾਰਾ ਕਲਾਂ ਦੇ, ਬਹਾਦਰ ਸਿੰਘ, ਦੰਗਲ ਸਿੰਘ, ਕਾਲੇਮਾਜਰਾ ਦੇ ਕੁਲਵੰਤ ਸਿੰਘ, ਲਾਭ ਸਿੰਘ, ਕੁਲਵਿੰਦਰ ਸਿੰਘ ਤੇ ਜੰਗ ਸਿੰਘ ਨੇ ਦੱਸਿਆ ਕਿ ਪਿੰਡ ਮਕੜੋਲਾ ਰੁੜਕਾ ਹੀਰਾਂ, ਬਰਸਾਲਪੁਰ ਵੱਲੋਂ ਆਇਆ ਬਰਸਾਤੀ ਪਾਣੀ ਉਕਤ ਪਿੰਡਾਂ ਦੇ ਖੇਤਾਂ ਵਿੱਚ ਰੁੱਕ ਗਿਆ ਹੈ, ਜਿਸ ਨਾਲ ਹੁਣ ਖੇਤਾਂ ਵਿੱਚ ਬੀਜੀਆਂ ਫਸਲਾਂ ਪਾਣੀ ਦੀ ਮਾਰ ਹੇਠ ਆਈਆਂ ਪਈਆਂ ਹਨ, ਜਿਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਹੈ। ਉਪਰੋਕਤ ਕਿਸਾਨਾਂ ਨੇ ਦੱਸਿਆ ਕਿ ਪਿੰਡ ਚੂਹੜਮਾਜਰਾ ਜ਼ਿਲ੍ਹਾ ਰੋਪੜ ਵਿੱਚ ਅਤੇ ਕਾਲੇਮਾਜਰਾ ਤੇ ਹਵਾਰਾ ਕਲਾਂ, ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਪੈਂਦੇ ਹਨ ਅਤੇ ਤਿੰਨਾਂ ਪਿੰਡਾਂ ਦੇ ਨਾਲ ਜ਼ਮੀਨ ਲਗਦੀ ਹੈ। ਇਨ੍ਹਾਂ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੀ ਗਰਦਾਵਰੀ ਕਰਵਾ ਕੇ ਜਲਦ ਮੁਆਵਜੇ ਦਿੱਤੇ ਜਾਣ।

ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਲਈ ਵਿਸ਼ੇਸ਼ ਟੀਮਾਂ ਦਾ ਗਠਨ-ਮੰਡ

ਮੋਹਾਲੀ, 14 ਜੁਲਾਈ (ਵੀਨਾ ਰਾਜਪੂਤ)- ਪਿਛਲੇ ਦਿਨੀਂ ਭਾਰੀ ਬਰਸਾਤ ਕਾਰਨ ਸਾਹਿਬਜ਼ਾਦਾ  ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਕੁਝ ਪਿੰਡਾਂ  ਵਿੱਚ ਹੜ੍ਹਾਂ ਦਾ ਪਾਣੀ ਦਾਖਿਲ ਹੋ ਗਿਆ ਸੀ ਅਤੇ ਜਿਸ ਨਾਲ ਲੋਕਾਂ ਦਾ ਮਾਲੀ ਨੁਕਸਾਨ ਵੀ ਹੋਇਆ ਸੀ। ਇਹਨਾਂ ਪਿੰਡਾਂ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਲੋਕਾਂ ਨੂੰ ਜੋ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸ੍ਰ: ਪ੍ਰਭਜੋਤ ਸਿੰਘ ਮੰਡ ਡਿਪਟੀ ਕ੍ਰਿਮਸ਼ਨਰ ਨੇ ਹੜ੍ਰਾਂ ਤੋਂ ਪ੍ਰਭਾਵਿਤ ਪਿੰਡਾਂ ਵਿਖੇ ਚਲ ਰਹੇ ਰਾਹਤ ਕਾਰਜਾਂ ਸਬੰਧੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਦਿੱਤੀ ਉਹਨਾਂ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆ ਕਿ ਉਹ ਹੜ੍ਹਾਂ ਤੋਂ ਪ੍ਰਭਾਵਿਤ ਪਿੰਡਾਂ ਦਾ ਸਮੇਂ ਸਮੇਂ ਦੋਰਾ ਕਰਕੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਫੌਰੀ ਹੱਲ ਨੂੰ ਯਕੀਨੀ ਬਣਾਉਣ। ਉਹਨਾਂ ਦੱਸਿਆ ਕਿ ਐਸ.ਏ.ਐਸ.ਨਗਰ

(more…)

ਅਪਨੋ ਨੇ ਮੁਝੇ ਲੂਟਾ, ਗੈਰੋਂ ਮੇਂ ਕਹਾਂ ਦਮਾ ਥਾ, ਮੇਰੀ ਕਿਸ਼ਤੀ ਹੀ ਵਹਾਂ ਡੁੱਬੀ, ਜਹਾਂ ਪਾਣੀ ਕਮ ਥਾਂ, ਜੇ.ਐੱਸ. ਲਾਂਬਾ ਦੀ ਹੋਈ ਆਖਰ ਜਿੱਤ

ਚੰਡੀਗੜ੍ਹ, 14 ਜੁਲਾਈ (ਹਰਮਿੰਦਰ ਸਿੰਘ ਨਾਗਪਾਲ)-ਇਹ ਕਹਾਣੀ 16 ਜੀਆਂ ਵਾਲੇ ਉਸ ਪਰਿਵਾਰ ਦੀ ਹੈ, ਜਿਸ ਦੇ ਮੁੱਖੀ ਜੈ. ਐੱਸ. ਲਾਂਬਾ 1973 ਤੋਂ ਆਪਣੇ ਪਿਤਾ ਕੇਸਰ ਸਿੰਘ ਲਾਂਬਾ ਦੇ ਨਾਲ ਸਬਜ਼ੀ ਮੰਡੀ ਸੈਕਟਰ 26 ਵਿੱਚ ਆਪਣੀ ਆੜ੍ਹਤ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਪੇਟ ਭਰ ਰਿਹਾ ਸੀ। ਪਰ ਅਚਾਨਕ ਪ੍ਰਾਪਰਟੀ ਦੇ ਝਗੜੇ ਕਰਕੇ ਉਸ ਦੀ ਦੁਕਾਨ ਉਸ ਦੇ ਭਤੀਜਿਆਂ ਨੇ ਦਬਾ ਲਈ ਅਤੇ ਜਿਸ ਨਾਲ ਇਸ ਪਰਿਵਾਰ ’ਤੇ ਬਿਪਤਾ ਦਾ ਪਹਾੜ ਟੁੱਟ ਪਿਆ। ਮਾਰਕੀਟ ਕਮੇਟੀ ਨੂੰ ਲੱਖਾਂ ਰੁਪਏ ਫੀਸ ਜਮਵਾਂ ਕਰਵਾ ਚੁੱਕੇ ਇਸ ਪਰਿਵਾਰ ਦਾ ਲਾਇਸੈਂਸ 31-3-2009 ਤੋਂ ਬਾਅਤ ਰੀਨਿਊ ਨਹੀਂ ਕੀਤਾ ਗਿਆ। ਇੱਕ ਸਾਲ ਧੱਕੇ ਖਾਣ ਕੇ ਆਖਰ ਡੀ.ਸੀ. ਚੰਡੀਗੜ੍ਹ ਦੇ ਹੁਕਮਾਂ ਨਾਲ ਇਸ ਪਰਿਵਾਰ ਦਾ ਲਾਇਸੈਂਸ ਬਹਾਲ ਕੀਤਾ ਗਿਆ। ਜੇ.ਐੱਸ. ਲਾਂਬਾ ਨੇ ਕਿਹਾ ਕਿ ਮੈਂ ਡੀ.ਸੀ. ਚੰਡੀਗੜ੍ਹ ਫਾਈਨੈਂਸ ਸੈਕਟਰੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੇ ਵਿਰੋਧੀਆਂ ਦੀ ਇੱਕ ਨਹੀਂ ਚੱਲਣ ਦਿੱਤੀ ਅਤੇ ਮੈੇਨੂੰ ਇਨਸਾਫ ਦਿਵਾਇਆ। ਲਾਂਬਾ ਨੇ ਸੇਬ ਦਾ ਵਪਾਰ ਦੁਬਾਰਾ ਸ਼ੁਰੂ ਕਰਦਿਆਂ ਸਾਡੇ ਪੱਤਰਕਾਰ ਨੂੰ ਬਿਲਟੀ ਵਿਖਾਈ, ਜਿਸ ਅਨੁਸਾਰ ਮਾਰਕੀਟ ਕਮੇਟੀ ਨੂੰ ਫੀਸ ਵੀ ਦਿੱਤੀ ਗਈ।


««ਅਗਲਾ ਪੰਨਾ ---->>>> »
Most Read News/Articles
July 2010
M T W T F S S
« Jun   Aug »
 1234
567891011
12131415161718
19202122232425
262728293031  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO