««ਅਗਲਾ ਪੰਨਾ --->>> »
July 11, 2010
ਡਾ. ਰਜਨੀ ਬਾਲਾ
ਐਲੀਮੈਂਟਰੀ ਸਿੱਖਿਆ ਸਮਾਜਿਕ ਨਿਆਂ ਅਤੇ ਲੋਕਤੰਤਰ ਦਾ ਆਧਾਰ ਹੈ। ਇਸ ਨਾਲ ਔਸਤਨ ਵਰਕਰਾਂ ਦੇ ਕੰਮ ਕਰਨ ਦੀ ਸਮਰੱਥਾ ਅਤੇ ਦੇਸ਼ ਦੀ ਉਤਪਾਦਕਤਾ ਵਿੱਚ ਵਾਧਾ ਹੁੰਦਾ ਹੈ। ਐਲੀਮੈਂਟਰੀ ਸਿੱਖਿਆ ਦੀ ਸਰਵ-ਵਿਆਪਕਤਾ ਸਾਡੇ ਦੇਸ਼ ਦੇ ਸੰਵਿਧਾਨ ਵਿੱਚ ਕੀਤੀ ਗਈ ਹੈ, ਜਿਸ ਨੂੰ ਪੂਰਾ ਕਰਨਾ ਹਰ ਸਰਕਾਰ ਨੂੰ ਪਹਿਲ ਵੱਜੋਂ ਲੈਣਾ ਚਾਹੀਦਾ ਹੈ। ਐਲੀਮੈਂਟਰੀ ਸਿੱਖਿਆ ਨਾਲ ਹੀ ਜਨ-ਸਾਖਰਤਾ ਫੈਲਾਈ ਜਾ ਸਕਦੀ ਹੈ, ਜੋ ਕਿ ਦੇਸ਼ ਦੇ ਆਰਥਿਕ ਵਿਕਾਸ, ਸਮਾਜਿਕ ਸਰੰਚਨਾ ਦੇ ਆਧੁਨੀਕੀਕਰਣ ਅਤੇ ਲੋਕਤੰਤਰਿਕ ਸੰਸਥਾਵਾਂ ਦੇ ਪ੍ਰਭਾਵਸ਼ਾਲੀ ਕਾਰਜ ਦਾ ਆਧਾਰ ਹੈ। ਸੰਵਿਧਾਨ ਦੀ ਧਾਰਾ 45 ਵਿੱਚ ਕਿਹਾ ਗਿਆ ਹੈ ਕਿ ਸੰਵਿਧਾਨ ਦੇ ਲਾਗੂ ਹੋ ਜਾਣ ਦੇ 10 ਸਾਲ ਤੱਕ ਦੇਸ਼ ਦੇ ਹਰ 14 ਸਾਲ ਤੱਕ ਦੇ ਬੱਚੇ ਨੂੰ ਮੁਫਤ ਅਤੇ ਜ਼ਰੂਰੀ ਐਲੀਮੈਂਟਰੀ ਸਿੱਖਿਆ ਦਿੱਤੀ ਜਾਵੇਗੀ। ਇਹ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਟੀਚੇ ਨੂੰ 1960 ਤੱਕ ਪੂਰਾ ਕਰਨਾ ਸੀ
(more…)
ਅੰਬਰੀਸ਼
ਸ੍ਰੀਨਗਰ ਤੇ ਪਹਿਲਗਾਮ ਜਾ ਰਹੇ ਸਾਂ। ਅਕਤੂਬਰ ਦੇ ਅੰਤਲੇ ਦਿਨ ਮੌਸਮ ਬਹੁਤ ਹੀ ਸੁਹਾਵਣਾ ਹੈ। ਥੋੜ੍ਹੀ ਦੇਰ ਪਹਿਲਾਂ ਸੜਕ ਜਿਹਲਮ ਤੋਂ ਵੱਖ ਹੋ ਇੱਕ ਚੌੜੀ ਸਮਤਲ ਵਾਦੀ ਵਿੱਚ ਦਾਖਲ ਹੋਈ ਸੀ। ਕਾਰ ਵਿੱਚ ਬੈਠੇ ਨਿੱਕੀਆਂ-ਨਿੱਕੀਆਂ ਗੱਲਾਂ ਕਰ ਰਹੇ ਸਾਂ ਕਿ ਅਚਾਨਕ ਨਜ਼ਰ ਸੜਕ ਦੇ ਨਾਲ ਦੀ ਸਮਤਲ, ਸੁਹਾਗੀ ਤੇ ਸੱਖਣੀ ਦਿੱਸਦੀ ਜ਼ਮੀਨ ’ਤੇ ਨਿੱਕੇ-ਨਿੱਕੇ ਰੰਗ ਦੇ ਧੱਬਿਆਂ ਤੇ ਪਈ। ਕਾਰ ਚਲਾ ਰਹੇ ਤੇ ਕਸ਼ਮੀਰ ਵਿੱਚ ਸਾਡੇ ਕੁੱਝ ਦਿਨਾਂ ਲਈ ਮੇਜ਼ਬਾਨ ਤੇ ਗੈਰ-ਰਸਮੀ ਗਾਈਡ ਡਾ. ਆਬਿਦ ਨੇ ਇੱਕਦਮ ਕਾਰ ਰੋਕੀ। ਉਹ ਕੇਸਰ ਦੇ ਫੁੱਲ ਵਾਹ ਕੇਸਰ ਦੇ ਫੁੱਲ। ਅਸੀਂ ਸਾਰੇ ਖੁਸ਼ ਹੋ ਕੇ ਇੱਕੋ ਵੇਲੇ ਬੋਲ ਪੈਂਦੇ ਹਾਂ। ਕਾਰ ਵਿੱਚੋਂ ਉਤਰ ਕੇ ਸੜਕ ਤੋਂ ਖੇਤ ਵੱਲ ਨੂੰ ਦੋ ਕਦਮ ਤੁਰ, ਫੁੱਲਾਂ ਵੱਲ ਨੂੰ ਕੈਮਰਾ ਮਸਾਂ ਫੋਕਸ ਕਰਦੇ ਹੀ ਹਾਂ ਕਿ ਦੂਰੋਂ ਆਉਂਦੀ ਵਿਸਲ ਦੀ ਕੁਰੱਖਤ ਆਵਾਜ਼ ਸਾਨੂੰ ਥਾਵੇਂ ਰੋਕ ਦਿੰਦੀ ਹੈ। ਬੰਦੂਕਧਾਰੀ ਗੁਸੈਲ ਫੌਜੀ ਸਾਨੂੰ ਇਸ਼ਾਰੇ ਨਾਲ ਨਾ ਰੁਕਣ ਤੇ ਚੱਲੇ ਜਾਣ ਨੂੰ ਕਹਿੰਦਾ ਹੈ।
(more…)
ਰਾਜੂ ਹਠੂਰੀਆ
ਹਰ ਇਨਸਾਨ ਜ਼ਿੰਦਗੀ ਨੂੰ ਆਪੋ-ਆਪਣੇ ਢੰਗ ਨਾਲ ਜਿਉਣਾ ਚਾਹੁੰਦਾ ਹੈ। ਆਪਣੇ ਢੰਗ ਨਾਲ ਜ਼ਿੰਦਗੀ ਜਿਉਣ ਲਈ ਉਹ ਕੁਦਰਤੀ ਨਿਯਮਾਂ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਜਿਹੜੀਆਂ ਉਸ ਨੂੰ ਚੰਗੀਆਂ ਨਹੀਂ ਲੱਗਦੀਆਂ। ਪਰ ਸਭ੍ਹ ਕੁਝ ਇਨਸਾਨ ਦੇ ਵੱਸ ਵਿੱਚ ਨਹੀਂ ਹੁੰਦਾ। ਜੋ ਕੁਝ ਇਨਸਾਨ ਬਦਲ ਸਕਦਾ ਹੈ, ਉਸ ਨੂੰ ਬਦਲ ਕੇ ਉਹ ਬੜਾ ਮਾਣ ਮਹਿਸੂਸ ਕਰਦਾ ਹੈ। ਉਹ ਸੋਚਦਾ ਹੈ ਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਇਸ ਦੇ ਜ਼ਰੀਏ ਉਹ ਕੁਝ ਵੀ ਕਰ ਸਕਦਾ ਹੈ। ਪਰ ਜਦੋਂ ਕੋਈ ਗੱਲ ਉਸ ਦੇ ਵੱਸੋਂ ਬਾਹਰ ਹੋ ਜਾਂਦੀ ਹੈ ਤਾਂ ਉਸ ਨੂੰ ਰੱਬ ਦਾ ਭਾਣਾ ਕਹਿ ਕੇ ਮੰਨਣ ਲਈ ਵੀ ਤਿਆਰ ਹੋ ਜਾਂਦਾ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਤਾਂ ਇੱਕ ਪਾਸੇ, ਇਨਸਾਨ ਤਾਂ ਆਪਣੀ ਸਾਇੰਸ ਦੀ ਤਰੱਕੀ ਦੇ ਜ਼ਰੀਏ ਮਾਂ ਦੇ ਗਰਭ ਵਿੱਚ ਪਲ਼ ਰਹੇ ਬੱਚੇ ਦੇ ਸੈਕਸ ਦਾ ਜ਼ਾਇਜਾ ਲੈ ਕੇ, ਉਸ ਦੇ ਜਨਮ ਦਾ ਫੈਸਲਾ ਵੀ ਖ਼ੁਦ ਕਰਨਾ ਚਾਹੁੰਦਾ ਹੈ ਕਿ ਉਸ ਬੱਚੇ ਨੂੰ ਜਨਮ ਲੈਣਾ ਚਾਹੀਦਾ ਹੈ ਜਾਂ ਨਹੀਂ। ਸਾਇੰਸ ਦੀ ਇਸ ਤਰੱਕੀ ਦਾ ਸ਼ਿਕਾਰ ਆਮ ਤੌਰ ਤੇ ਕੁੜੀਆਂ ਹੀ ਹੁੰਦੀਆਂ ਹਨ। ਖਾਸ ਤੌਰ ਤੇ ਭਾਰਤੀ ਲੋਕ ਇਸ ਤਰੱਕੀ ਦਾ ਆਸਰਾ ਲੈ ਕੇ ਕੁੜੀਆਂ ਨੂੰ ਕੁੱਖ ਵਿੱਚ ਕਤਲ ਕਰਨ ਲਈ ਸੰਸਾਰ ਭਰ ਵਿੱਚ ਸ਼ਾਇਦ ਇਸ ਸਮੇਂ ਪਹਿਲੇ ਨੰਬਰ ਉੱਤੇ ਹਨ। ਕੁੜੀਆਂ ਦੇ ਕਤਲ ਪਹਿਲਾਂ ਵੀ ਹੁੰਦੇ ਸਨ ਜਦੋਂ ਸਾਇੰਸ ਨੇ ਐਨੀ ਤਰੱਕੀ ਨਹੀਂ ਸੀ ਕੀਤੀ।
(more…)
ਬਲਦੇਵ ਸਿੰਘ ਸਿੱਧੂ
ਕਹਿੰਦੇ ਹਨ ਕਿ ਇਹ ਘਟਨਾ ਬਹੁਤ ਪੁਰਾਣੀ ਹੈ। ਉਸ ਸਮੇਂ ਯੂੁਨਾਨ ਵਿੱਚ ਅਮੀਰਾਂ ਦਾ ਬੋਲਬਾਲਾ ਸੀ। ਗੁਲਾਮ ਰੱਖਣ ਦੀ ਪ੍ਰਥਾ ਪੂਰੇ ਜ਼ੋਰਾਂ ’ਤੇ ਸੀ। ਉਨ੍ਹਾਂ ਦੀ ਜ਼ਿੰਦਗੀ ਪਸ਼ੂਆਂ ਨਾਲੋਂ ਵੀ ਭੈੜੀ ਸੀ। ਇਨ੍ਹਾਂ ਬਦਕਿਸਮਤ ਗੁਲਾਮਾਂ ਵਿੱਚ ਦੋ ਭੈਣ-ਭਰਾ ਕਿਰਯੋ ਤੇ ਪਰੀਣੀ ਸਨ। ਉਹ ਦੋਵੇਂ ਯਤੀਮ ਸਨ। ਕਿਰਯੋ ਇੱਕ ਬਹੁਤ ਹੀ ਵਧੀਆ ਮੂਰਤੀਕਾਰ ਸੀ। ਇਹ ਕਲਾ ਉਸ ਨੇ ਇੱਕ ਆਪਣੇ ਨਜ਼ਦੀਕੀ ਰਿਸ਼ਤੇਦਾਰ ਕੋਲੋਂ ਛੋਟੀ ਉਮਰ ਵਿੱਚ ਹੀ ਸਿੱਖ ਲਈ ਸੀ। ਇਸ ਲਈ ਕਿਰਯੋ ਨੂੰ ਪੂਰਾ ਵਿਸ਼ਵਾਸ ਸੀ ਕਿ ਇੱਕ ਦਿਨ ਉਸ ਦੀ ਕਲਾ ਦਾ ਜ਼ਰੂਰ ਮੁੱਲ ਪਵੇਗਾ ਤੇ ਬਾਦਸ਼ਾਹ ਉਸਨੂੰ ਕਦੇ ਨਾ ਕਦੇ ਪੁਰਸਕਾਰ ਜ਼ਰੂਰ ਦੇਵੇਗਾ, ਪਰ ਇੱਕ ਦਿਨ ਅਚਾਨਕ ਰਾਜਸੀ ਘੋਸ਼ਣਾ ਹੋਈ ਕਿ ਯੂਨਾਨ ਵਿੱਚ ਗੁਲਾਮਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਲਾ ਵਿੱਚ ਹਿੱਸਾ ਲੈਣ ਦਾ ਹੱਕ ਨਹੀਂ ਸੀ। ਕਿਰਯੋ ਨੂੰ ਇਹ ਐਲਾਨ ਇੱਕ ਉਸ ਜਲਾਦ ਦੇ ਬਰਾਬਰ ਲੱਗ ਰਿਹਾ ਸੀ, ਜਿਸ ਨੇ ਉਸ ਦੇ ਦੋਵੇਂ ਹੱਥ ਕੱਟ ਦਿੱਤੇ ਹੋਣ। ਉਸ ਦੀ ਭੈਣ ਪਰੀਣੀ ਬਹੁਤ ਹੀ ਦਲੇਰ ਅਤੇ ਹਿੰਮਤ ਵਾਲੀ ਲੜਕੀ ਸੀ। ਉਸ ਨੇ ਆਪਣੇ ਭਰਾ ਨੂੰ ਇਸ ਤਰ੍ਹਾਂ ਨਿਰਾਸ਼ ਤੇ ਨਿਢਾਲ ਬੈਠਾ ਵੇਖ ਕੇ ਕਿਹਾ ਮੁਸ਼ਕਲਾਂ ਤੋਂ ਡਰਨਾ ਕਾਇਰਾਂ ਤੇ ਬੁਜ਼ਦਿਲਾਂ ਦਾ ਕੰਮ ਹੁੰਦਾ ਹੈ।
(more…)
ਹਰਬੰਸ ਲਾਲ ਬੱਧਣ ਨਿੱਜੀ ਟੀ.ਵੀ. ਚੈਨਲਾਂ ਤੋਂ ਪ੍ਰਾਪਤ ਹੋਣ ਵਾਲੇ ਸਮਾਚਾਰਾਂ ਤੋਂ ਪਤਾ ਲੱਗਦਾ ਹੈ ਕਿ ਯੋਗ ਗੁਰੂ ਬਾਬਾ ਰਾਮਦੇਵ ਯੋਗ ਵਿੱਦਿਆ ਦਾ ਆਚਾਰੀਆ ਹੋਣ ਦੇ ਨਾਲ-ਨਾਲ ਦੇਸ਼ ਦੀ ਸਿਆਸਤ ਵਿੱਚ ਵੀ ਕੁੱਦਣ ਲਈ ਤਿਆਰ ਬੈਠਾ ਹੈ ਅਤੇ ਬਾਬਾ ਰਾਮਦੇਵ ਬਹੁਤ ਹੀ ਜਲਦੀ ਆਪਣੀ ਇੱਕ ਰਾਜਨੀਤਿਕ ਪਾਰਟੀ ਬਣਾਉਣ ਜਾ ਰਿਹਾ ਹੈ। ਇੰਡੀਆ ਇੱਕ ਲੋਕਤੰਤਰਿਕ ਦੇਸ਼ ਹੈ। ਇਸ ਲਈ ਦੇਸ਼ ਵਿੱਚ ਕੋਈ ਵੀ ਕਿਸੇ ਵੀ ਸਮੇਂ ਆਪਣੀ ਰਾਜਨੀਤਿਕ ਪਾਰਟੀ ਬਣਾਉਣ ਦਾ ਅਤੇ ਚੋਣ ਲੜਨ ਦਾ ਅਧਿਕਾਰ ਰੱਖਦਾ ਹੈ, ਪਰ ਇੱਥੇ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਇੱਕ ਸਾਧੂ, ਸੰਤ ਨੂੰ ਇੱਕ ਸੰਨਿਆਸੀ ਨੂੰ ਇੱਕ ਯੋਗੀ ਨੂੰ, ਇੱਕ ਯੋਗ ਗੁਰੂ ਨੂੰ, ਇੱਕ ਰਾਜਨੀਤਿਕ ਪਾਰਟੀ ਬਣਾਉਣ ਦੀ ਅਤੇ ਦੇਸ਼ ਦੀ ਸਿਆਸਤ ਵਿਚ ਕੁੱਦਣ ਦੀ ਕੀ ਲੋੜ ਪੈ ਗਈ ਹੈ। ਰਾਜਨੀਤੀ ਅਤੇ ਧਰਮ ਦੋਵੇਂ ਵੱਖਰੇ ਖੇਤਰ ਹਨ। ਹਿੰਦੂਆਂ ਵੱਲੋਂ ਬਾਬਾ ਰਾਮਦੇਵ ਇੱਕ ਸੰਨਿਆਸੀ, ਧਾਰਮਿਕ ਗੁਰੂ ਅਤੇ ਯੋਗ ਗੁਰੂ ਵੱਲੋਂ ਮਾਨਤਾ ਪ੍ਰਾਪਤ ਕਰ ਚੁੱਕਿਆ ਹੈ, ਪਰ ਜੇਕਰ ਗਹਿਰਾਈ ਨਾਲ ਖੋਜ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਹਿੰਦੂਆਂ ਦੀ ਧਾਰਮਿਕ ਨੀਤੀ, ਧਰਮ ਅਤੇ ਹਿੰਦੂਆਂ ਦੀ ਸਿਆਸਤ ਵਿੱਚ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਅੰਤਰ ਨਹੀਂ ਹੈ। ਹਿੰਦੂਆਂ ਦੀ ਸਿਆਸਤ ਹਿੰਦੂਆਂ ਦੇ ਧਰਮ ਸ਼ਾਸਤਰਾਂ ਅਤੇ ਧਰਮ ਗ੍ਰੰਥਾਂ ਵਿੱਚੋਂ ਹੀ ਨਿਕਲਦੀ ਹੈ। ਇਸ ਲਈ ਧਰਮ ਅਤੇ ਸਿਆਸਤ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਹੈ। ਹਾਂ ਇਹ ਜ਼ਰੂਰ ਹੈ ਕਿ ਹਿੰਦੂਆਂ ਦੇ ਧਰਮ ਗ੍ਰੰਥ ਅਤੇ ਧਰਮ ਸ਼ਾਸਤਰ ਦਲਿਤ ਵਿਰੋਧੀ ਸਾਬਤ ਹੋ ਚੁੱਕੇ ਹਨ।
(more…)
ਲਖਵਿੰਦਰ ਸਿੰਘ ਮੌੜ ਮੰਡੀ ਦੁਨੀਆਂ ਸਾਜਣ ਵਾਲੀ ਪਰਮ ਸ਼ਕਤੀ ਦਾ ਇਹ ਨਿਯਮ ਹੈ ਕਿ ਕਿਸੇ ਵੀ ਜੀਵ ਜੰਤੂ ਨੂੰ ਧਰਤੀ ਤੇ ਭੇਜਣ ਤੋਂ ਪਹਿਲਾਂ ਉਸ ਨੂੰ ਲੋੜੀਂਦੀਆਂ ਸਾਰੀਆਂ ਵਸਤਾਂ ਕਿਸੇ ਨਾ ਕਿਸੇ ਰੂਪ ਵਿੱਚ ਭੇਜ ਦਿੰਦੀ ਹੈ। ਕਾਦਰ ਦੀ ਕੁਦਰਤ ਦੀ ਇਹ ਅਨਮੋਲ ਵਸਤਾਂ ਅਦਿੱਖ ਅਤੇ ਦੇਖੀਆਂ ਜਾਣ ਵਾਲੀਆਂ ਹਨ। ਇਨ੍ਹਾਂ ਵਸਤੂਆਂ ਦਾ ਇੰਨਾ ਭੰਡਾਰ ਦਿੱਤਾ ਹੈ ਕਿ ਇਸ ਦੀ ਕਰੋੜਾਂ ਯੁੱਗਾਂ ਤੋਂ ਵਰਤੋਂ ਹੋ ਰਹੀ ਹੈ। ਲੇਕਿਨ ਉਸ ‘‘ਭੰਡਾਰੀ’’ ਦੇ ਭੰਡਾਰ ਵਿੱਚ ਇਸ ਦੀ ਤੋਟ ਨਹੀਂ ਆਈ। ਇਨ੍ਹਾਂ ਵਸਤਾਂ ਦਾ ਮਨੁੱਖ ਯੁੱਗਾਂ-ਯੁਗਾਂਤਰਾਂ ਤੋਂ ਆਨੰਦ ਮਾਣ ਰਿਹਾ ਹੈ। ਜਿੰਦਗੀ ਜੀਅ ਰਿਹੈ, ਬਿਨਾਂ ਕਿਸੇ ਮਾਮੂਲੀ ਜਿਹੀ ਕੀਮਤ ਦੇ ਵੀ ਇੰਨੀਆਂ ਅਨਮੋਲ ਵਸਤੂਆਂ ਜੇਕਰ ਕਿਸੇ ਜੰਮਣ ਮਰਨ ਵਾਲੇ ਅਖੌਤੀ ਦੇਵਤੇ ਜਾਂ ਕਿਸੇ ਵਿਸ਼ੇਸ਼ ਵਿਅਕਤੀ ਦੇ ਅਧਿਕਾਰ ਹੇਠ ਹੁੰਦੀਆਂ ਤਾਂ ਸ਼ਾਇਦ ਅੱਜ ਦੁਨੀਆਂ ਇੰਨੀ ਸੁੰਦਰ ਅਤੇ ਰੰਗ-ਬਿਰੰਗੀ ਨਾ ਹੁੰਦੀ। ਜਗਤ ਦੇ ਮਾਲਿਕ ਦਾਤੇ ਪ੍ਰਿਤਪਾਲਕ ਅੱਲਹੁ, ਖੁਦਾ, ਈਸ਼ਵਰ (ਜੋ ਮਰਜ਼ੀ ਨਾਮ ਲਵੋ) ਨੇ ਪ੍ਰਾਣੀ ਨੂੰ ਆਕਸੀਜਨ ਯੁਕਤ ਹਵਾ (ਜਿਸ ਹਵਾ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਪਵਣੁ ਗੁਰੂ ਦਾ ਰੁਤਬਾ ਦਿੰਦੇ ਹਨ। ਇਸੇ ਹਵਾ ਵਿੱਚ ਪੌਦਿਆਂ ਨੂੰ ਲੋੜੀਂਦੀ ਕਾਰਬਨ ਡਾਈਆਕਸਾਈਡ ਵੀ ਉੱਚਿਤ ਮਾਤਰਾ ਵਿੱਚ ਮੌਜੂਦ ਹੈ। ਜਿਸ ਨੂੰ ਕਿ ਜਿਸ ਚੀਜ਼ ਦੀ ਜ਼ਰੂਰਤ ਹੈ ਉਹ ਆਪਣੇ-ਆਪਣੇ ਸਰੀਰਕ ਤਾਣੇ-ਬਾਣੇ ਦੀ ਕਿਰਿਆ ਦੁਆਰਾ ਪ੍ਰਾਪਤ ਕਰ ਰਿਹੈ ਅਤੇ ਅਣਲੋੜੀਂਦੀਆਂ ਗੈਸਾਂ ਬਾਹਰ ਕੱਢ ਰਿਹੈ। ਇਹ ਵਟਾਂਦਰਾ ਕੁਦਰਤ ਦੀ ਰਜਾ ਦਾ ਅਹਿਮ ਪ੍ਰਗਟਾਵਾ ਹੈ ਜਿਵੇਂ ਆਕਸੀਜਨ-ਕਾਰਬਨ ਡਾਈਆਕਸਾਈਡ ਦਾ ਵਟਾਂਦਰਾ ਪੌਦੇ ਅਤੇ ਪ੍ਰਾਣੀ ਕਰਦੇ ਹਨ। ਮਨੁੱਖੀ ਜੀਵਨ ਅਤੇ ਬਨਸਪਤੀ ਦੀ ਬੁਨਿਆਦ ਪਾਣੀ (ਪਿਤਾ ਸਮਾਨ) ਅਤੇ ਧਰਤੀ ਨੂੰ ਮਾਤਾ ਜਿਹੇ ਪਵਿੱਤਰ ਵਿਸ਼ੇਸ਼ਣਾਂ ਨਾਲ ਨਿਵਾਜਿਆ ਹੈ। ਇਸ ਤੋਂ ਇਲਾਵਾ ਕਾਦਿਰ ਨੇ ਦਿਨ- ਰਾਤ ਸਿਰਜੇ ਹਨ ਜਿਨ੍ਹਾਂ ਦੀ ਆਪਣੀ ਮਹੱਤਤਾ ਹੈ।
(more…)
ਅਜੀਤ ਰਾਹੀ ਊਧਮ ਸਿੰਘ ਨੇ ਬੌਬ ਨੂੰ ਪਹਿਚਾਣ ਲਿਆ ਸੀ। ਉਸ ਨੇ ਉੱਚੀ ਦੇਣੀ ਕਿਹਾ ‘‘ਸ਼ੁੱਕਰੀਆ ਬੌਬ ਸ਼ੁੱਕਰੀਆ ਅਲਵਿਦਾ ਮੇਰੇ ਦੋਸਤ ਅਲਵਿਦਾ’’ ਬਾਹਰ ਲੋਕਾਂ ਦੀ ਭੀੜ ਅਤੇ ਇੰਡੀਅਨ ਵਰਕਰ ਐਸੋਸੀਏਸ਼ਨ ਦੇ ਵਰਕਰਾਂ ਵਿੱਚ ਇੱਕ ਬਜ਼ੁਰਗ ਗੋਰੀ ਔਰਤ ਖੜ੍ਹੀ ਸੀ। ਜਦੋਂ ਊਧਮ ਸਿੰਘ ਨੂੰ ਪੁਲਿਸ ਵੈਨ ਵਿੱਚ ਜਲਦੀ ਜਲਦੀ ਬਿਠਾਉਣ ਲੱਗੀ ਤਾਂ ਉਸ ਦੀ ਨਿਗ੍ਹਾ ਉਸ ਔਰਤ ਮਿਸਿਜ਼ ਕਰੌਲੀ ਜੋ ਊਧਮ ਸਿੰਘ ਦੀ ਮਕਾਨ ਮਾਲਕ ਸੀ, ਉੱਤੇ ਪੈ ਗਈ । ਉਹ ਰੋ ਰਹੀ ਸੀ। ਉਸ ਨੇ ਉਸ ਗੋਰੀ ਔਰਤ ਨੂੰ ਕਿਹਾ– ‘‘ ਮਾਂ ਸ਼ੁੱਕਰੀਆ, ਮਾਂ ਅਲਵਿਦਾ।’’ ਇੰਡੀਅਨ ਵਰਕਰਜ਼ ਐਸੋਸੀਏਸ਼ਨ ਵਾਲਿਆਂ ਨੂੰ ਅੱਜ ਪਤਾ ਲੱਗਾ ਸੀ ਕਿ ਊਧਮ ਸਿੰਘ ਉਸ ਗੋਰੀ ਦੇ ਮਕਾਨ ਵਿੱਚ ਕਿਰਾਏ ’ਤੇ ਰਹਿੰਦਾ ਸੀ। ਜਿਸ ਨੇ ਇਸ ਗੋਰੀ ਦਾ ਦਿੱਲ ਜਿੱਤ ਕੇ ਮਾਂ ਪੁੱਤਰ ਦੇ ਰਿਸ਼ਤੇ ਵਿੱਚ ਤਬਦੀਲ ਕਰ ਲਿਆ ਸੀ। ਐਸੋਸੀਏਸ਼ਨ ਦੇ ਵਰਕਰਾਂ ਨੇ ਉਸ ਗੋਰੀ ਮਾਈ ਨੂੰ ਚਾਹ ਪਿਲਾਈ ਅਤੇ ਦਿਲਾਸਾ ਦਿੱਤਾ। ਉਹ ਰੋ ਵੀ ਰਹੀ ਸੀ ਅਤੇ ਇਹ ਵੀ ਕਹੀ ਜਾ ਰਹੀ ਸੀ। ‘‘ ਉਹ ਮੇਰਾ ਕਿਰਾਏਦਾਰ ਨਹੀਂ ਸੀ, ਉਹ ਤਾਂ ਮੇਰਾ ਪੁੱਤਰ ਹੀ ਬਹੁਤ ਬੀਬਾ ਅਤੇ ਨੇਕ ਪੁੱਤਰ।’’ ਅਗਲੇ ਦਿਨ ਜੱਜ ਨੇ ਊਧਮ ਸਿੰਘ ਨੂੰ ਬਿਆਨ ਦੇਣ ਲਈ ਕਿਹਾ ਜੋ ਅਖਬਾਰਾਂ ਵਿੱਚ ਇਸ ਤਰ੍ਹਾਂ ਛਪਿਆ। ਉਸ ਨੇ ਕਿਹਾ ‘‘ ਮੈਂ ਹੀਰ ਵਾਰਿਸ ਸ਼ਾਹ ਉੱਤੇ ਹੱਥ ਰੱਖ ਕੇ ਕਸਮ ਖਾਵਾਂਗਾ।’’ ਉਸ ਦੀ ਇਸ ਗੱਲ ਨੂੰ ਗੌਲ੍ਹਿਆ ਨਾ ਗਿਆ, ਫੇਰ ਉਸ ਨੇ ਕਿਹਾ, ‘‘ ਜਿਹੜਾ ਬਿਆਨ ਮੈਂ ਮਜਿਸਟਰੇਟ ਦੀ ਕਚਹਿਰੀ ਵਿੱਚ ਲਿਖ ਕੇ ਦਿੱਤਾ ਸੀ, ਉਹ ਕਚਹਿਰੀ ਵਿੱਚ ਕਿਉਂ ਨਹੀਂ ਪੇਸ਼ ਕੀਤਾ ਗਿਆ। ਮੈਜਿਸਟਰੇਟ ਨੇ ਮੇਰਾ ਬਿਆਨ ਅਖਬਾਰੀ ਨੁਮਾਇੰਦਿਆਂ ਨੂੰ ਨਾ ਛਾਪਣ ਦੀ ਤਾਕੀਦ ਕਿਉਂ ਕੀਤੀ ਸੀ? ਇਹ ਕਿਸ ਤਰ੍ਹਾਂ ਦਾ ਇਨਸਾਫ਼ ਹੈ? ਮੈਨੂੰ ਪਤਾ ਹੈ ਜਿਹੜਾ ਬਿਆਨ ਮੈਂ ਹੁਣ ਦੇ ਰਿਹਾ ਇਹ ਵੀ ਅਖਬਾਰਾਂ ਵਾਲਿਆਂ ਨੂੰ ਨਾ ਛਾਪਣ ਦੀਆਂ ਹਦਾਇਤਾਂ ਕਰ ਦਿੱਤੀਆਂ ਜਾਣਗੀਆਂ। ਮੈਂ ਪੁੱਛਦਾ ਹਾਂ ਇਹ ਕਚਹਿਰੀ ਹੈ ਜਾਂ ਮਦਾਰੀ ਦਾ ਤਮਾਸ਼ਾ? ਜਿੱਥੇ ਜੱਜ ਵੀ ਅੰਗਰੇਜ਼, ਜੀਊਰੀ ਵੀ ਅੰਗਰੇਜ਼, ਗਵਾਹ ਵੀ ਅੰਗਰੇਜ਼, ਪੁਲਿਸ ਵੀ ਅੰਗਰੇਜ਼, ਅਖਬਾਰਾਂ ਵਾਲੇ ਵੀ ਅੰਗਰੇਜ਼, ਦਰਸ਼ਕਾਂ ਵਿੱਚ ਕੁੱਝ ਇੱਕ ਨੂੰ ਛੱਡ ਕੇ ਹਿੰਦੋਸਤਾਨ ਦੇ ਟੁਕੜਿਆਂ ਉੱਤੇ ਪਲਣ ਵਾਲੇ ਵੀ ਅੰਗੇਰਜ਼। ਆਪੇ ਇਨਸਾਫ਼ ਕਰਨ ਵਾਲੇ ਆਪ ਸ਼ਿਕਾਇਤ ਕਰਨ ਵਾਲੇ। ਕਿੰਨਾ ਵਧੀਆ ਇਹ ਢੋਂਗ ਰਚਾਇਆ ਗਿਆ ਹੈ। ਇਹ ਕਚਹਿਰੀ ਨਹੀਂ ਇਨਸਾਫ਼ ਦੇ ਨਾਂ ਉੱਤੇ ਕਲੰਕ ਹੈ।
(more…)
ਹਾਸ ਵਿਅੰਗ ਸਾਡੇ ਨਿੱਤ ਆਮ ਪੰਜਾਬੀ ਬੋਲਣ ਦੇ ਵਰਤਾਰੇ ਵਿੱਚ ਜਿੱਥੇ ਸਾਨੂੰ ਕਈ ਅਜਿਹੇ ਲਗੜ ਸ਼ਬਦ ਬੋਲਣ, ਸੁਣਨ ਵਿੱਚ ਮਿਲਦੇ ਹਨ ਉਥੇ ਅਸੀਂ ਬੋਲਣ ਸਮੇਂ ਕਈ ਸ਼ਬਦ ਬੋਲਦੇ ਬੋਲਦੇ ਵਿੱਚੋਂ ਹੀ ਖਾ ਜਾਂਦੇ ਹਾਂ ਜਿਸ ਦਾ ਸਾਨੂੰ ਖੁਦ ਆਪਣੇ ਆਪ ਨੂੰ ਵੀ ਨਹੀਂ ਪਤਾ ਹੁੰਦਾ ਕਿ ਅਸੀਂ ਇਨ੍ਹਾਂ ਸ਼ਬਦਾਂ ਦਾ ਉਚਾਰਨ ਆਪਣੀ ਲਤਰੋ ਨਾਲ ਕਰ ਰਹੇ ਹਾਂ ਜਾਂ ਕੁਝ ਸ਼ਬਦਾਂ ਨੂੰ ਖਾ ਰਹੇ ਹਾਂ ਪਰ ਇਹ ਲਗੜ ਤੇ ਮੱਲੋ ਮੱਲੀ ਘਸੋੜੇ ਜਾਂਦੇ ਸਾਡੇ ਵੱਲੋਂ ਸ਼ਬਦ ਮੰਨ ਲਓ ਜਿਵੇਂ ਅਸੀਂ ਹਾਸੇ ਠੱਠੇ, ਮਜ਼ਾਕੀਆ ਤੌਰ ਜਾਂ ਆਮ ਗੱਲਾਂ ਰਾਹੀਂ ਇੱਕ ਦੂਜੇ ਨੂੰ ਉਚਾਰਨ ਕਰਦੇ ਸਮੇਂ ਸਾਧਾਰਨ ਗੱਲ ਵੀ ਕਰਦੇ ਹਾਂ ਅਤੇ ਕਈ ਵਾਰ ਅਸਲੀਅਤ ਤੌਰ ਤੇ ਗੱਲ ਵੀ ਕਰਦੇ ਹੋਏ ਆਖਦੇ ਹਾਂ ਜਿਵੇਂ ਭੈਣ ਦੀ ਗਾਲ ਕੱਢਣ ਚ ਸ਼ਬਦ ਖਾਣ ਦੀ ਕੋਸ਼ਿਸ਼ ਕਰਦੇ ਹਾਂ ਅਖੇ ਮੈਂ ਭੈਂ….ਐਡਾ ਈ ਕਮਲਾ ਐ ਜਿਹੜਾ ਦਾਰੂ ਪੀ ਕੇ ਗਲੀਆਂ ਚ ਬੁੱਕਦਾ ਫਿਰੂੰ..ਜਾਂ ਤੂੰ ਭੈਂ..ਚੋ..ਮੇਰੇ ਤੇ ਅਫਸਰ ਲੱਗੈਂ ਜੀਹਦੇ ਮੈਂ ਰੋਅਬ ਥੱਲੇ ਰਹਾਂ…ਇਸਦੇ ਨਾਲ ਹੀ ਮੈਂ ਕਈ ਹੋਰ ਲੋਕਾਂ ਤੋਂ ਇਲਾਵਾ ਜੱਟ ਤਾਏ ਨਰੈਂਣੇ ਦੀ ਇੱਕ ਹੋਰ ਗੱਲ ਦੀ ਉਦਾਹਰਣ ਤੁਹਾਡੇ ਸਾਹਮਣੇ ਸਨਮੁੱਖ ਕਰਦਾ ਹਾਂ। ਕਿ ਸਾਡੇ ਪਿੰਡ ਵਾਲੇ ਤਾਏ ਨਰੈਂਏ ਦੇ ਵੀ ਆਪਣੀ ਲਤਰੋ (ਜ਼ੁਬਾਨ) ਤੇ ਕਈ ਅਜਿਹੇ ਪੰਜਾਬੀ ਦੇ ਲਗੜ੍ਹ ਸ਼ਬਦ ਘਸੋੜੇ ਹੋਏ ਸਨ ਕਿ ਜਿਵੇਂ ਉਹ ਕਹਿੰਦਾ ਹੁੰਦਾ ਸੀ ਮੈਂ ਕੋਈ ਦਾਰੂ ਪੀਣ ਦਾ ਜ਼ਿਆਦਾ ਵੱਡਾ ਪਿਆਕੜ ਨਹੀਂ ਹਾਂ, ਬੱਸ ਰਾਤ ਨੂੰ ਰੋਟੀ ਖਾਣ ਸਮੇਂ ਪਊਆ ਖੰਡ ਲਾ ਲਈ ਦੀ ਐ, ਜਾਂ ਆਪਣੀ ਘਰ ਵਾਲੀ ਨੂੰ ਆਖਦਾ ਹੁੰਦਾ ਸੀ ਕਿ ਨਿਹਾਲੀਏ ਆਪਾਂ ਕੋਟਕਪੂਰੇ ਜਾਣ ਲੱਗੇ ਰਸਤੇ ਚ ਸੇਖੇ ਪਿੰਡ ਵਾਲੀ ਨਿੱਕੀ ਭੂਆ ਨੂੰ ਘਿੰਟਾ (ਘੰਟਾ) ਖੰਡ ਮਿਲ ਹੀ ਜਾਵਾਂਗੇ, ਕਈ ਗੱਲਾਂ ਚ ਖੰਡ…ਖੰਡ ਆਖ ਜਾਂਦਾ ਸੀ ਆਦਿ ਪਰ ਇੱਕ ਵਾਰ ਤਾਏ ਨਰੈਂਣੇ ਦੀ ਕਣਕ ਦੀ ਫਸਲ ਬੀਜਣ ਲਈ ਐਨ ਜਮੀਨ ਦੀ ਤਿਆਰੀ ਕੀਤੀ ਹੋਈ ਸੀ, ਅਚਾਨਕ ਤਾਏ ਨੂੰ ਘਰੇਲੂ ਕਬੀਲਦਾਰੀ ਦੇ ਕੰਮ 8-10 ਦਿਨ ਵਾਸਤੇ ਰਾਜਸਥਾਨ ਜਾਣਾ ਪੈ ਗਿਆ,
(more…)
ਦੋਸਤੀ ਉਹ ਤਰਾਜੂ ਹੈ, ਜਿਸ ਵਿੱਚ ਦੋਸਤ ਨੂੰ ਤੋਲਿਆ ਜਾ ਸਕਦਾ ਹੈ ਪਰ ਕਿੰਨੇ ਕੁ ਨੇ ਆਪਣੀ ਜ਼ਿੰਦਗੀ ਵਿੱਚ ਅਜਿਹੇ ਦੋਸਤ ਜੋ ਇਸ ਕੱਸਵੱਟੀ ’ਤੇ ਪੂਰੇ ਉਤਰਦੇ ਹਨ। ਜ਼ਰਾ ਕੁ ਮੁਸੀਬਤ ਆਣ ’ਤੇ ਹੱਥਾਂ ਵਿੱਚ ਫੜ੍ਹੀ ਰੇਤ ਵਾਂਗ ਕਿਰ ਜਾਂਦੇ ਹਨ। ਮਾੜਾ ਕੁ ਔਖਾ ਵੇਲਾ ਆਣ ’ਤੇ ਰੁੱਖ ਨਾਲੋਂ ਸੁੱਕੇ ਪੱਤਿਆਂ ਵਾਂਗ ਝੜ ਜਾਂਦੇ ਹਨ। ਰਤਾ ਕੁ ਘਰ ਦੀਆਂ ਬਰੂਹਾਂ ’ਤੇ ਹਨ੍ਹੇਰਾ ਕੀ ਆਉਂਦਾ ਹੈ ਕਿ ਆਪਣੇ-ਆਪਣੇ ਦੀਵੇ ਉਠਾ ਭੱਜ ਤੁਰਦੇ ਨੇ। ਕਈ ਕਈ ਤਾਂ ਅਜਿਹੇ ਦੋਸਤ ਹੁੰਦੇ ਨੇ ਜੋ ਅਜਿਹੇ ਮੌਕੇ ਦੁਸ਼ਮਣ ਨਾਲ ਮਿਲ ਜਾਂਦੇ ਨੇ ਤੇ ਘਰ ਦਾ ਭੇਤੀ ਬਣ ਕੇ ਖ਼ੁੱਦ ਹੀ ਲੰਕਾ ਢਾਹ ਦਿੰਦੇ ਨੇ। ਖ਼ੁੱਦ ਹੀ ਇੱਜ਼ਤ, ਮਾਣ ਤੇ ਸਤਿਕਾਰ ਦੀ ਪੰਡ ਨੂੰ ਤੂੜੀ ਦੀ ਪੰਡ ਵਾਂਗ ਪਾਣੀ ਵਿੱਚ ਖਿਲਾਰ ਕੇ ਤਿਣਕਾ-ਤਿਣਕਾ ਕਰ ਦਿੰਦੇ ਨੇ। ਨਾ ਆਪ ਇਕੱਠੇ ਹੁੰਦੇ ਨੇ ਤੇ ਨਾ ਹੋਰਾਂ ਨੂੰ ਹੋਣ ਦਿੰਦੇ ਹਨ। ਕੀ ਅਜਿਹੇ ਲੋਕ ਚੁਣੌਤੀ ਦੇ ਪਿੜ ਵਿੱਚ ਦੋਸਤ ਕਹਿਲਾਉਣ ਦੇ ਹੱਕਦਾਰ ਨੇ? ਕੀ ਅਜਿਹੇ ਲੋਕ ਆਪਣੇ ਚੌਗਿਰਦੇ ਦਾ ਹਾਸਿਲ ਹੋਣਾ ਚਾਹੀਦੇ ਨੇ? ਕੀ ਆਪਾਂ ਨੂੰ ਜ਼ਿੰਦਗੀ ਵਿੱਚ ਗਿਣਤੀ ਦੀ ਲੋੜ ਹੈ ਜਾਂ ਗੁਣਾਂ ਵਾਲੇ ਦੋਸਤਾਂ ਦੀ। ਮਿਤਰਾਂ ਦੀ, ਬੇਲੀਆਂ ਦੀ, ਯਾਰਾਂ ਦੀ ਜਾਂ ਆਪਣਿਆਂ ਦੀ, ਆੜੀਆਂ ਦੀ! ਅਨਾੜੀ ਦੀ ਦੋਸਤੀ ਕਦੇ ਰਾਸ ਨਹੀਂ ਆਉਂਦੀ। ਮਾੜਾ ਕੈਪਟਨ ਆਪਣੀਆਂ ਫੋਜਾਂ ਹੀ ਆਪਸ ਵਿੱਚ ਲੜਾ ਦਿੰਦਾ ਹੈ। ਸੁੱਖ ਵੇਲੇ ਸਭ ਹੀ ਸੰਗੀ-ਸਾਥੀ ਬਣ ਜਾਂਦੇ ਹਨ ਪਰ ਦੁੱਖ ਵੇਲੇ ਕੋਈ ਵਿਰਲਾ ਹੀ ਨਿੱਤਰਦਾ ਹੈ। ਵਿਰਲਾ ਹੀ ਬਾਂਹ ਫੜ੍ਹਦਾ ਹੈ। ਟਾਵਾਂ-ਟਾਵਾਂ ਹੀ ਮੋਢੇ ਨਾਲ ਮੋਢਾ ਜੋੜਦਾ ਹੈ। ਤੇ ਜਿਹੜਾ ਅਜਿਹੀ ਘੜੀ ਬਾਂਹ ਫੜ੍ਹਦਾ ਹੈ, ਉਹ ਸਿਰ ਤਲੀ ’ਤੇ ਧਰ ਕੇ ਆਉਂਦਾ ਹੈ। ਉਸ ਨੂੰ ਪ੍ਰੇਮ ਦੀ , ਪਿਆਰ ਦੀ, ਆਪਣੇਪਣ ਦੀ, ਯਾਰੀ ਦੀ, ਦੋਸਤੀ, ਮਿਤਰਤਾ ਦੀ, ਅਪਣੱਤ ਦੀ ਅਤੇ ਸ਼ਿੱਦਤ ਦੀ ਪਹਿਚਾਣ ਹੁੰਦੀ ਹੈ। ਉਸ ਨੂੰ ਪਤਾ ਹੁੰਦਾ ਹੈ ਤੇਰੀ ਮੇਰੀ ਇੱਕ ਜ਼ਿੰਦੜੀ ਕੀ ਹੁੰਦੀ ਹੈ? ਚਰਖਾ ਆਪਣਾ ਕਿਵੇਂ ਕੱਤੀਂ ਦਾ ਹੈ ਤੇ ਤੰਦ ਪਿਆਰੇ ਦੀ ਯਾਦ ਵਿੱਚ ਕਿਵੇਂ ਪਾਈਦੀ ਹੈ। ਯਾਰ, ਮਿੱਤਰ, ਆੜੀ, ਬੇਲੀ, ਦੋਸਤ ਤਾਂ ਇੱਕ ਹੀ ਕਾਫ਼ੀ ਹੈ ਜੇ ਸਹੀ ਮਿਲ ਜਾਵੇ। ਐਵੇਂ ਤਾਂ ਨਹੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਇੱਕ ਸਿੱਖ ਨੂੰ ਸਵਾਂ ਸਵਾਂ ਲੱਖ ਕਹਿ ਕੇ ਮਾਣ ਬਖਸ਼ਿਆ ਸੀ। ਜ਼ੀਰੋ ਜਿਹੇ ਮਿੱਤਰ ਤਾਂ ਭਾਵੇਂ ਕਿੰਨੇ ਇਕੱਠੇ ਕਰੀ ਜਾਓ। ਕੋਈ ਫਾਇਦਾ ਨਹੀਂ। ਜੀਰੋ ਨੂੰ ਕਿਹੜੇ ਮਰਜ਼ੀ ਹਿੰਦਸੇ ਨਾਲ ਗੁਣਾਂ ਦੇਈ ਜਾਵੋ, ਜਵਾਬ ਜ਼ੀਰੋ ਹੀ ਆਉਂਦਾ ਹੈ। ਜ਼ੀਰੋ ਵਰਗਾ ਦੋਸਤ ਤੁਹਾਨੂੰ ਵੀ ਜ਼ੀਰੋ ਬਣਾ ਦਿੰਦਾ ਹੈ। ਉਨ੍ਹਾਂ ਦੋਸਤਾਂ ਦਾ ਕੀ ਫਾਇਦਾ ਜੋ ਦਸਤਾਨੇ ਪਾ ਕੇ ਮਿਲਦੇ ਨੇ। ਦੋ ਸਿਰ ਲੈ ਕੇ ਤੁਰਦੇ ਨੇ। ਅੱਖਾਂ ਵਿੱਚੋਂ ਸ਼ਰਮ-ਹਯਾ ਗੁਆ ਕੇ ਵਿਚਰਦੇ ਨੇ। ਨਿੱਤ ਪ੍ਰਤੀ ਦਿਨ ਬਦਲਦੇ ਕੱਪੜਿਆਂ ਵਾਂਗ ਗਿਰਗਿਟੀ ਰੰਗ ਬਦਲਦੇ ਨੇ। ਲੀਡਰਾਂ ਜਿਹੇ ਮਤਲਬੀ ਖਿਆਲ ਰੱਖਦੇ ਹਨ ਤੇ ਗੰਗਾ ਗਏ ਗੰਗਾ ਰਾਮ ਜਮਨਾ ਗਏ ਜਮਨਾ ਦਾਸ ਬਣ ਜਾਂਦੇ ਹਨ। ਉਸ ਕੁੜੀ ਵਾਂਗ ਖੇਖਣ ਕਰਦੇ ਹਨ, ਜਿਸ ਨੇ ਹੱਥ ਘੁੱਟ ਕੇ ਗੱਡੀ ਨੂੰ ਪਾਇਆ ਹੋਇਆ ਹੈ ਅਤੇ ਯਾਰ ਲਈ ਰੋਂਦੀ ਜਾਂਦੀ ਹੈ ਉਤਲੇ ਮਨੋਂ। ਆਓ! ਉਹੋ ਜਿਹਾ ਯਾਰ ਮਿੱਤਰ ਲੱਭੀਏ ਜਿਹੋ ਜਿਹਾ ਮੇਰੇ ਕਲਗੀਧਰ ਪਿਤਾ ਨੇ ਲੱਭਿਆ ਸੀ ਤੇ ਕਿਹਾ ਸੀ, ‘‘ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜ਼ਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ। ਗੁਰਦੀਪ ਸਿੰਘ ਪੁਰੀ ਗਲਾਸਗੋ (ਯੂ.ਕੇ.)
ਖੇਤੀ ਦੇ ਮੁਕਾਬਲੇ ਸਿਆਸੀ ਖੇਤ ਵਧੇਰੇ ਸੰਭਾਲ ਅਤੇ ਪਹਿਰੇਦਾਰੀ ਲੋੜਦੇ ਹਨ। ਫਿਰ ਸਿਆਸਤ ਦੀ ਖੇਤੀ ਦਾ ਹੁਣ ਜੱਟਕਾ ਹਿਸਾਬ ਨਹੀਂ ਰਹਿ ਗਿਆ। ਇਹ ਚੌਵੀਂ ਘੰਟੇ ਅਤੇ ਸੱਤੇ ਦਿਨ ਤੋਂ ਵੱਧ ਦੀ ਨਿਗਰਾਨੀ ਲੋੜਦੀ ਹੈ। ਸਿਆਸੀ ਖੇਤੀ ’ਚ ਜ਼ੋਖ਼ਮ ਵੀ ਸਭ ਤੋਂ ਵੱਧ ਹਨ। ਪਲ ਵਿੱਚ ਉੋਜਾੜੇ ਦੇ ਆਸਾਰ ਬਣ ਜਾਂਦੇ ਹਨ। ਪੰਜਾਬ ’ਚ ਹੁਕਮਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਲਈ ਹੁਣ ਦਿਨ ਰਾਤ ਜਾਗਣ ਦਾ ਸਮਾਂ ਆ ਗਿਆ ਹੈ। ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਦਾ ਸਮਾਂ ਬਹੁਤ ਨੇੜੇ ਹੈ। ਫਰਵਰੀ 2012 ਦੀ ਚੋਣ ’ਚ ਅਕਾਲੀ -ਭਾਜਪਾ ਗਠਜੋੜ ਨੂੰ ਕਰੜੀ ਪ੍ਰੀਖਿਆ ਦੇਣੀ ਪਵੇਗੀ। ਪੰਜਾਬ ਸਰਕਾਰ ਦਾ ਲਗਭਗ ਡੇਢ ਸਾਲ ਦਾ ਬਾਕੀ ਬਚਿਆ ਸਮਾਂ ਸਿਆਸੀ ਪੱਖੋਂ ਬੇਹੱਦ ਅਹਿਮ ਅਤੇ ਸੰਵੇਦਨਸ਼ੀਲ ਹੈ। ਵਾਅਦੇ ਅਤੇ ਯੋਜਨਾਵਾਂ ਆਪਣੀ ਥਾਂ ’ਤੇ ਹਨ, ਪਰ ਨਿਬੇੜਾ ਆਖਿਰ ਅਮਲਾਂ ਦਾ ਹੀ ਹੋਣਾ ਹੈ। ਪੰਜਾਬ ’ਚ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਮਾਤ ਦੇਣ ਹਿੱਤ ਹੁਕਮਰਾਨ ਧਿਰ ਨੂੰ ਸਰਕਾਰ ਦੀ ਕਾਰਗੁਜ਼ਾਰੀ ਅਤੇ ਸਿਆਸੀ ਮੁਸ਼ਤੈਦੀ ਵੱਲ ਉਚੇਚੇ ਤੌਰ ’ਤੇ ਤਵੱਜੋਂ ਦੇਣੀ ਹੋਵੇਗੀ। ਵਾਅਦਿਆਂ ਅਤੇ ਅਮਲ ਦਰਮਿਆਨ ਦੂਰੀ ਨੁੂੰ ਘਟਾਉਣ ਦਾ ਹੁਣ ਢੁੱਕਵਾਂ ਸਮਾਂ ਆ ਗਿਆ ਹੈ। ਹੁਕਮਰਾਨ ਗਠਜੋੜ ਦੀ ਸੱਤਾ ’ਚ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਇਸ ਪਲ ਤੋਂ ਆਰੰਭ ਕਰਨੀ ਪਵੇਗੀ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਇਸ ਪ੍ਰੀਖਿਆ ’ਚੋਂ ਪਾਸ ਹੋਣ ਲਈ ਕਿਸੇ ਹੋਰ ਤੋਂ ਮੱਦਦ ਦੀ ਉਡੀਕ ਨਹੀਂ ਕਰਨੀ ਚਾਹੀਦੀ। ਇਹ ਪ੍ਰੀਖਿਆ ਉਨ੍ਹਾਂ ਨੂੰ ਪਾਰਟੀ ਦੀ ਮੱਦਦ ਨਾਲ ਇਕੱਲੇ ਤੌਰ ’ਤੇ ਹੀ ਪਾਸ ਕਰਨੀ ਹੋਵੇਗੀ। ਇਸ ਲੜਾਈ ਵਿੱਚ ਪਾਰਟੀ ਅਤੇ ਪੰਥ ਹੀ ਇੱਕ ਵੱਡਾ ਸਹਾਰਾ ਹੈ। ਇਸ ਲਈ ਇਹ ਜ਼ਰੂਰੀ ਬਣ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਾਰਟੀ ਅਤੇ ਪੰਥ ਨਾਲ ਸਬੰਧਿਤ ਹਰ ਮੁੱਦੇ ’ਤੇ ਬਹੁਤ ਚੌਕਸੀ ਨਾਲ ਕਦਮ ਚੁੱਕੇ। ਪਾਰਟੀ ਵਰਕਰ ਇਸ ਮਹਾਂਭਾਰਤ ਵਿੱਚ ਸਭ ਤੋਂ ਅਹਿਮ ਹਨ। ਉਨ੍ਹਾਂ ਦੀ ਹਰ ਪੱਧਰ ’ਤੇ ਸੁਣਵਾਈ ਨੂੰ ਯਕੀਨੀ ਬਣਾਉਣਾ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ। ਆਖਿਰ ਪਾਰਟੀ ਅਤੇ ਸਰਕਾਰ ਦੇ ਪ੍ਰੋਗਰਾਮਾਂ ਅਤੇ ਨੀਤੀਆਂ ਨੁੂੰ ਹੇਠਲੇ ਪੱਧਰ ਤੱਕ ਲਿਜਾਣ ਦਾ ਉਹੋ ਹੀ ਇੱਕ ਜ਼ਰੀਆ ਹਨ। ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਨਰਾਜ਼ਗੀ ਸਰਕਾਰ ਅਤੇ ਪਾਰਟੀ ਲਈ ਖ਼ਤਰਾ ਸਹੇੜ ਸਕਦੀ ਹੈ। ਬੇਸ਼ੱਕ ਪਾਰਟੀ ਦੀ ਲੀਡਰਸ਼ਿਪ ਦੀ ਨੀਅਤ ਉਪਰ ਕਿਸੇ ਤਰ੍ਹਾਂ ਦਾ ਸ਼ੱਕ ਕਰਨਾ ਠੀਕ ਨਹੀਂ ਹੋਵੇਗਾ, ਪ੍ਰੰਤੂ ਇਹ ਜ਼ਰੂਰੀ ਬਣ ਗਿਆ ਹੈ ਕਿ ਨੇਤਾਵਾਂ ਦੀ ਨੇਕ ਨੀਅਤ ਨੂੰ ਨੀਤੀ ਵਿੱਚ ਬਦਲਿਆ ਜਾਵੇ। ਇਹੋ ਮਸਲਾ ਸਰਕਾਰ ਦੀ ਕਾਰਗੁਜ਼ਾਰੀ ਨਾਲ ਵੀ ਜੋੜ ਕੇ ਦੇਖਣਾ ਪਵੇਗਾ। ਸਰਕਾਰ ਦੀਆਂ ਨੀਤੀਆਂ ਨੂੰ ਹੂਬਹੂ ਲਾਗੂ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਸਿਆਸੀ ਨੇਤਾਵਾਂ ਦੀ ਇੱਛਾ ਦੇ ਬਾਵਜੂਦ ਅਧਿਕਾਰੀ ਵਰਗ ਨੀਤੀਆਂ ਨੂੰ ਹੂ-ਬ-ਹੂ ਲਾਗੂ ਕਰਨ ਵਿੱਚ ਦਿਲਚਸਪੀ ਨਹੀਂ ਲੈ ਰਿਹਾ। ਇਸ ਦਾ ਇੱਕ ਕਾਰਨ ਇਹ ਹੈ ਕਿ ਅਧਿਕਾਰੀਆਂ ਦੀ ਕੋਈ ਜਵਾਬਦੇਹੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੇ ਸਿੱਧੇ ਤੌਰ ’ਤੇ ਵੋਟਰਾਂ ਦਾ ਸਾਹਮਣਾ ਕਰਨਾ ਹੈ। ਵੋਟਰਾਂ ਦਾ ਸਾਹਮਣਾ ਤਾਂ ਨੇਤਾਵਾਂ ਨੇ ਕਰਨਾ ਹੈ। ਇਸ ਲਈ ਉਨ੍ਹਾਂ ਦੀ ਹੀ ਜਵਾਬਦੇਹੀ ਹੀ ਸਭ ਤੋਂ ਵੱਧ ਹੈ। ਇਸ ਸਥਿਤੀ ਵਿੱਚ ਅਧਿਕਾਰੀਆਂ ਦੀ ਲਗਾਮ ਕੱਸਣਾ ਇੱਕ ਵੱਡੀ ਜ਼ਰੂਰਤ ਹੈ।ਂ ਸਰਕਾਰੀ ਅਧਿਕਾਰੀਆਂ ਦੇ ਕੰਮ ਕਾਜ਼ ਵਿੱਚ ਇੱਕ ਅਵੇਸਲਾਪਣ ਅਤੇ ਬੇਪਰਵਾਹੀ ਸਾਫ਼ ਝਲਕ ਰਹੀ ਹੈ। ਇਸ ਸਥਿਤੀ ਨੂੰ ਬਦਲਣ ਲਈ ਸਰਕਾਰ ਦੇ ਕੰਮਕਾਜ਼ ਵਿੱਚ ਚੁਸਤੀ ਲਿਆਉਣੀ ਬੇਹੱਦ ਜ਼ਰੂਰੀ ਹੈ। ਇਹ ਸ਼ਾਇਦ ਅਕਾਲੀ ਦਲ ਲਈ ਇੱਕ ਕਠਿਨ ਸਮਾਂ ਹੈ। ਇਸ ਅਤਿ ਅਹਿਮ ਮੌਕੇ ਉਪਰ ਬਾਦਲ ਪਰਿਵਾਰ ਨੂੰ ਇੱਕ ਵੱਡੀ ਪਰਿਵਾਰਕ ਮੁਸਕਿਲ ਵਿੱਚੋਂ ਗੁਜ਼ਰਨਾ ਪੈ ਰਿਹਾ ਹੈ। ਮੁੱਖ ਮੰਤਰੀ ਸਾਹਿਬ ਦੀ ਧਰਮ ਪਤਨੀ ਅਤੇ ਉਪ ਮੁੱਖ ਮੰਤਰੀ ਦੀ ਮਾਤਾ ਬੀਬੀ ਸੁਰਿੰਦਰ ਕੌਰ ਇਸ ਸਮੇਂ ਅਮਰੀਕਾ ਵਿਖੇ ਹਸਪਤਾਲ ਵਿੱਚ ਦਾਖਲ ਹਨ। ਉਨ੍ਹਾਂ ਦੀ ਮਜ਼ਾਜਪੁਰਸ਼ੀ ਲਈ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਨਾ ਚਾਹੁੰਦੇ ਹੋਏ ਵੀ ਲੰਮਾ ਸਮਾਂ ਪੰਜਾਬ ਵਿੱਚੋਂ ਗੈਰ ਹਾਜ਼ਰ ਰਹਿਣਾ ਪੈ ਰਿਹਾ ਹੈ। ਨਿੱਜੀ ਤੌਰ ’ਤੇ ਇਸ ਵਿੱਚ ਉਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੈ। ਅਜਿਹੀ ਸਥਿਤੀ ਵਿੱਚ ਹਰ ਪਰਿਵਾਰ ਇਸ ਤਰ੍ਹਾਂ ਹੀ ਵਿਵਹਾਰ ਕਰੇਗਾ, ਪਰ ਸਿਆਸੀ ਅਤੇ ਸਰਕਾਰੀ ਸਥਿਤੀਆਂ ਕਿਸੇ ਦੀ ਨਿੱਜੀ ਮਜ਼ਬੂਰੀ ਨੂੰ ਧਿਆਨ ਵਿੱਚ ਨਹੀਂ ਰੱਖਦੀਆਂ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਲੰਮੀ ਗੈਰ ਹਾਜ਼ਰੀ ਦਾ ਸਰਕਾਰ ਦੇ ਕੰਮਕਾਜ਼ ਉਪਰ ਡੂੰਘਾ ਅਸਰ ਪੈ ਰਿਹਾ ਹੈ। ਜੇਕਰ ਕਿਸਾਨ ਮੌਕੇ ਉਪਰ ਹਾਜ਼ਰ ਨਾ ਹੋਵੇ ਤਾਂ ਖੇਤਾਂ ਵਿੱਚ ਕੰਮ ਕਰ ਰਹੇ ਕਾਮੇ ਕੰਮ ਵੱਲ ਲੋੜੀਂਦੀ ਤਵੱਜੋਂ ਨਹੀਂ ਦਿੰਦੇ। ਪਿੰਡਾਂ ਵਿੱਚ ਇਹ ਆਮ ਕਹਾਵਤ ਹੈ ਕਿ ਸਿਰ ’ਤੇ ਖੜ੍ਹੇ ਬਿਨਾਂ ਖੇਤੀ ਨਹੀਂ ਹੋ ਸਕਦੀ। ਇਹੋ ਗੱਲ ਸਰਕਾਰ ਦੇ ਕੰਮਕਾਜ਼ ਉਪਰ ਢੁੱਕਦੀ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਕਾਰਨ ਪੰਜਾਬ ਦੀ ਅਫ਼ਸਰਸ਼ਾਹੀ ਵੀ ਮਨਮਾਨੀ ਕਰ ਰਹੀ ਹੈ। ਸਾਈਂ ਮੇਰਾ ਘਰ ਨਹੀਂ, ਮੈਨੂੰ ਕਿਸੇ ਦਾ ਡਰ ਨਹੀਂ-ਦੀ ਕਹਾਵਤ ਮੁਤਾਬਿਕ ਅਫ਼ਸਰਸ਼ਾਹੀ ਸਰਕਾਰ ਦੇ ਪ੍ਰੋਗਰਾਮਾਂ ਅਤੇ ਨੀਤੀਆ ਨੂੰ ਸ਼ਿੱਦਤ ਨਾਲ ਲਾਗੂ ਨਹੀਂ ਕਰ ਰਹੀ। ਇਸ ਦਾ ਸਰਕਾਰੀ ਕੰਮਕਾਜ਼ ਉਪਰ ਡੂੰਘਾ ਅਸਰ ਪੈ ਰਿਹਾ ਹੈ। ਵੱਖ-ਵੱਖ ਵਰਗਾਂ ਦੇ ਲੋਕ ਇਸ ਕਾਰਨ ਹੀ ਸਰਕਾਰ ਨਾਲ ਕੁਝ ਹੱਦ ਤੱਕ ਨਾਰਾਜ਼ ਹਨ। ਆਮ ਲੋਕਾਂ ਨੂੰ ਚੰਮ ਨਹੀਂ ਕੰਮ ਪਿਆਰਾ ਹੈ। ਵਪਾਰੀ ਵਰਗ ਇਸ ਗੱਲ ਤੋਂ ਨਰਾਜ਼ ਹੈ ਕਿ ਉਸ ਨੂੰ ਵੈਟ ਦੇ ਬਕਾਏ ਦੀ ਅਦਾਇਗੀ ਸਮੇਂ ਸਿਰ ਨਹੀਂ ਹੋ ਰਹੀ। ਸਨਅੱਤਕਾਰਾਂ ਨੂੰ ਵੀ ਛੋਟੇ-ਛੋਟੇ ਕੰਮਾਂ ਲਈ ਲੰਮੀ ਉਡੀਕ ਕਰਨੀ ਪੈ ਰਹੀ ਹੈ। ਮੁਲਾਜ਼ਮ ਵਰਗ ਵੀ ਵਿਸ਼ੇਸ਼ ਤਵੱਜੋਂ ਚਾਹੁੰਦਾ ਹੈ। ਕਿਸਾਨਾਂ ਦੇ ਮਸਲਿਆਂ ਪ੍ਰਤੀ ਵੀ ਸਰਕਾਰ ਦਾ ਰਵੱਈਆਂ ਲਚਕਦਾਰ ਨਹੀਂ ਹੈ। ਇਸ ਸਥਿਤੀ ਵਿੱਚ ਬਦਲਾਅ ਦੀ ਸਖ਼ਤ ਜ਼ਰੂਰਤ ਮਹਿਸੂਸ ਹੋ ਰਹੀ ਹੈ। ਇਸ ਵਿੱਚ ਤਬਦੀਲੀ ਤੋਂ ਬਿਨਾਂ ਸਰਕਾਰ ਦੀ ਹਵਾ ਨੂੰ ਬਦਲਣਾ ਮੁਸ਼ਕਿਲ ਹੈ। ਖੇਤ ਨੂੰ ਅੱਗ ਲੱਗੀ ਹੈ ਤਾਂ ਉਸ ਨੂੰ ਬੁਝਾਉਣ ਲਈ ਅੱਗੇ ਤਾਂ ਆਉਣਾ ਹੀ ਪਵੇਗਾ। ਬਲਜੀਤ ਸਿੰਘ ਬਰਾੜ
««ਅਗਲਾ ਪੰਨਾ ---->>>> »
|