««ਅਗਲਾ ਪੰਨਾ --->>> »

July 9, 2010

ਹਰਿਆਣਾ ਨੇ 9 ਅਧਿਕਾਰੀਆਂ ਦੀ ਜਗ੍ਹਾ ਬਦਲੀ

ਚੰਡੀਗੜ੍ਹ, 8 ਜੁਲਾਈ (ਡਾ. ਸਵਾਸਤਿਕ ਸ਼ਰਮਾ)- ਹਰਿਆਣਾ ਸਰਕਾਰ ਨੇ ਸੂਚਨਾ, ਜਨ ਸੰਪਰਕ  ਅਤੇ ਸਭਿਆਚਾਰ ਮਾਮਲੇ ਵਿਭਾਗ ਦੇ 9 ਜਿਲਾ ਅਤੇ ਜਨ ਸੰਪਰਕ ਅਧਿਕਾਰੀਆਂ ਦੀ ਨਿਯੁਕਤੀ ਅਤੇ ਤਬਾਦਲਾ ਆਦੇਸ਼ ਜਾਰੀ ਕੀਤੇ ਹਨ। ਸਰਕਾਰੀ  ਬੁਲਾਰੇ ਨੇ ਦਸਿਆ ਕਿ ਯਮੁਨਾਨਗਰ ਦੇ ਜਿਲਾ ਸੂਚਨਾ ਅਤੇ ਜਨਸੰਪਰਕ ਅਧਿਕਾਰੀ  ਸ੍ਰੀ ਬਨਾਰਸੀ ਦਾਸ ਨੂੰ ਅਮਿਤ ਪਵਾਰ ਦੀ ਥਾਂ ’ਤੇ ਕੁਰੂਕਸ਼ੇਤਰ, ਸ੍ਰੀ ਅਮਿਤ ਪਵਾਰ ਨੂੰ ਹਜਾਰੀ ਲਾਲ ਦੀ ਥਾਂ ’ਤੇ ਕੈਥਲ, ਸ੍ਰੀ ਲਾਲ ਨੂੰ ਬਨਾਰਸੀ ਦਾਸ ਦੀ ਥਾਂ ’ਤੇ ਯਮੁਨਾਨਗਰ, ਮੁੱਖ ਦਫਤਰ, ਚੰਡੀਗੜ੍ਹ ਦੇ ਸੁਰੇਸ਼ ਯਾਦਵ ਨੂੰ ਅਸ਼ੌਕ ਭਰਤਵਾਲ ਦੀ ਥਾਂ ’ਤੇ ਫਰੀਦਾਬਾਦ, ਸ੍ਰੀ ਭਰਤਵਾਲ ਨੂੰ ਸ੍ਰੀ ਰਾਜ ਸਿੰਘ ਕਾਦਿਯਾਨ ਦੀ ਥਾਂ ’ਤੇ ਨਾਰਨੋਲ ਅਤੇ ਸ੍ਰੀ ਕਾਦਿਯਾਨ ਨੂੰ ਬੀ.ਐਲ.ਧੀਮਾਨ ਦੀ ਥਾਂ ’ਤੇ ਕਰਨਾਲ ਦਾ ਜਿਲਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਲਗਾਇਆ ਹੈ, ਜਦ ਕਿ ਸ੍ਰੀ ਧੀਮਾਨ ਨੂੰ ਚੰਡੀਗੜ੍ਹ, ਮੁੱਖ ਦਫਤਰ ਵਿਚ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਲਗਾਇਆ ਗਿਆ ਹੈ। ਇਸੇ  ਤਰ੍ਹਾਂ ਨਿਯੁਕਤੀ ਆਦੇਸ਼ਾਂ ਦੀ ਉਡੀਕ ਕਰ ਰਹੇ ਮਹੇਸ਼ ਚੰਦਰ ਸਰਦਾਨਾ ਨੂੰ ਯਸ਼ਵੀਰ ਸਿੰਘ ਦੀ ਥਾਂ ’ਤੇ ਸੋਨੀਪਤ ਦਾ ਜਿਲਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਲਗਾਇਆ ਹੈ ਅਤੇ ਸ੍ਰੀ ਸਿੰਘ ਨੂੰ ਖਾਲੀ ਥਾਂ ’ਤੇ ਭਿਵਾਨੀ ਵਿਚ ਜਿਲਾ ਸੂਚਨਾ ਅਤੇ ਜਨ ਸੰਪਰਕ ਅਧਿਕਾਰੀ ਲਗਾਇਆ ਗਿਆ ਹੈ।

ਸਪੋਰਟਸ ਕਲੱਬ ਨੂੰ ਗਿੱਲ ਨੇ 25 ਹਜ਼ਾਰ ਰੁਪਏ ਨਕਦ ਰਾਸ਼ੀ ਵਜੋਂ ਦਿੱਤੇ

ਮਜੀਠਾ, 8 ਜੁਲਾਈ (ਸੁਭਾਸ਼ ਮਜੀਠਾ) ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ ਬਿਕਰਮ ਸਿੰਘ ਮਜੀਠੀਆ ਵਲੋਂ ਜਿਥੇ ਹਲਕੇ ਦੇ ਰਿਕਾਡ ਤੋੜ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਉਥੇ ਹਲਕੇ ਦੇ ਨੌਜਵਾਨਾਂ ਦੇ ਭਵਿਖ ਨੂੰ ਵਧੀਆ ਬਣਾਉਣ ਲਈ ਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਵਾਸਤੇ ਵਿਸ਼ੇਸ਼ ਉਪਰਾਲੇ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਕੱਤਰ ਸ ਤਲਬੀਰ ਸਿੰਘ ਗਿੱਲ ਨੇ ਸ ਮਜੀਠੀਆ ਵਲੋਂ ਆਪਣੇ ਨਿੱਜੀ ਫੰਡ ਵਿਚੋਂ ਭੇਜੀ ਗਈ 25 ਹਜ਼ਾਰ ਰੁਪੈ ਦੀ ਨਗਦ ਰਾਸ਼ੀ ਪਿੰਡ ਤਲਵੰਡੀ ਖੁੰਮਣ ਵਿਖੇ ਬਾਬਾ ਰਾਜਾ ਰਾਮ ਸਪੋਰਟਸ ਕਲੱਬ ਦੇ ਮੈਂਬਰਾਂ ਨੂੰ ਦੇਣ ਮੌਕੇ ਕੀਤਾ। ਇਸ ਮੌਕੇ ਸ ਗਿੱਲ ਨੇ ਕਿਹਾ ਕਿ ਸਾਡੇ ਸਮਾਜ ਨੂੰ ਸਾਫ ਸੁਥਰਾ ਬਣਾਉਣ ਲਈ ਨਸ਼ਿਆਂ ਵਰਗੀਆਂ ਕੁਰੀਤੀਆਂ ਨੂੰ ਮੁਢੋਂ ਖਤਮ ਕਰਨ ਲਈ ਨੌਜਵਾਨਾਂ ਵਿਚ ਖੇਡਾਂ ਦੇ ਰੁਝਾਨ ਨੂੰ ਵਧਾਉਣਾ ਅਤੀ ਜਰੂਰੀ ਹੈ। ਇਸ ਮੌਕੇ ਤੇ ਕੁਲਦੀਪ ਸਿੰਘ ਕਾਹਲੋ, ਕਲੱਬ ਪ੍ਰਧਾਨ ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ ਕਾਕੂ, ਨਵਜੀਤ ਸਿੰਘ, ਰਘਬੀਰ ਸਿੰਘ ਸੰਧੂ, ਅਰਸ਼ਬੀਰ ਸਿੰਘ, ਗੁਰਪਿੰਦਰ ਸਿੰਘ ਭੱਕੂ, ਬਲਜੀਤ ਸਿੰਘ,  ਬਲਵਿੰਦਰ ਸਿੰਘ ਪੱਦਮ, ਸਤਵਿੰਦਰ ਸਿੰਘ ਸੋਨੂੰ, ਲਾਭਜੀਤ ਸਿੰਘ, ਕੁਲਬੀਰ ਸਿੰਘ, ਤੇ ਸ਼ਮਸੇਰ ਸਿੰਘ ਆਦਿ ਕਲੱਬ ਮੈਂਬਰ ਹਾਜ਼ਰ ਸਨ।

ਉਦਯੋਗਪਤੀ ਸੁਦਰਸ਼ਨ ਗੁਸਾਂਈ ਵੱਲੋਂ ਕੀਤੇ ਗਏ ਦੁਰਵਿਹਾਰ ਦੀ ਨਿਖੇਧੀ

ਪਟਿਆਲਾ, 8 ਜੁਲਾਈ (ਪੱਤਰ ਪ੍ਰੇਰਕ)- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਆਫੀਸਰਜ਼ ਵੈਲਫੇਅਰ ਐਸੋਸੀਏਸ਼ਨ ਦੀ ਹੋਈ ਹੰਗਾਮੀ ਮੀਟਿੰਗ ਦੌਰਾਨ ਬੋਰਡ ਦੀ ਇੱਕ ਮਹਿਲਾ ਅਫ਼ਸਰ ਸ਼੍ਰੀਮਤੀ ਪੂਜਾ ਸ਼ਰਮਾ ਨਾਲ ਰਾਜਸੀ ਨਸੇ ਵਿੱਚ ਚੂਰ ਇੱਕ ਉਦਯੋਗਪਤੀ ਸੁਦਰਸ਼ਨ ਗੁਸਾਂਈ ਵੱਲੋਂ ਕੀਤੇ ਗਏ ਦੁਰਵਿਹਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਤਾਜਾ ਭਰਤੀ ਹੋਈ ਇਸ ਮਹਿਲਾ ਅਫ਼ਸਰ ਨੂੰ ਫੈਕਟਰੀ ਅੰਦਰ ਡੱਕਣਾ ਅਤੇ ਸਰਕਾਰੀ ਡਰਾਈਵਰ ਦੀ ਕੁੱਟਮਾਰ ਨੇ ਅੱਜ ਦੇ ਲੋਕਤੰਤਰੀ ਵਿਵਸਥਾ ਨੂੰ ਕਲੰਕਤ ਕੀਤਾ ਹੈ, ਜਿਸ ਦੀ ਜੋਰਦਾਰ ਨਿੰਦਿਆ ਕੀਤੀ ਜਾਣੀ ਬਣਦੀ ਹੈ। ਇਸ ਕਰਤੂਤ ਤੋਂ ਬਾਅਦ ਵੀ ਜਿਵੇਂ ਇਹ ਰਾਜਸੀ ਘਰਾਣਾ ਉਸ ਮਹਿਲਾਂ ਅਫਸਰ ਖਿਲਾਫ਼ ਭੱਦੀ ਸ਼ਬਦਾਂਵਲੀ ਅਤੇ ਦੂਸ਼ਣਬਾਜੀ ਕਰ ਰਿਹਾ ਹੈ, ਉਸ ਤੋਂ ਇਸ ਪ੍ਰੀਵਾਰ ਦੀ ਔਰਤਾਂ ਪ੍ਰਤੀ ਨਫ਼ ਸਾਫ਼ ਝਲਕਦੀ ਹੈ। ਐਸੋਸੀਏਸ਼ਨ ਨੇ ਸਰਬਸੰਮਤੀ

(more…)

ਹੜ੍ਹਾਂ ਨਾਲ ਹੋਏ ਨੁਕਸਾਨ ਲਈ ਸਰਕਾਰ ਜ਼ਿੰਮੇਵਾਰ-ਵਿਧਾਇਕ ਰਣਦੀਪ ਸਿੰਘ

ਅਮਲੋਹ, 8 ਜੁਲਾਈ (ਪੱਤਰ ਪ੍ਰੇਰਕ)- ਨਾਭਾ ਹਲਕੇ ਦੇ ਵਿਧਾਇਕ ਕਾਕਾ ਰਣਦੀਪ ਸਿੰਘ ਨੇ ਪਿਛਲੇ ਤਿੰਨ ਦਿਨ ਦੀ ਬਰਸਾਤ ਕਾਰਣ ਹੀ ਅਮਲੋਹ, ਸਰਹਿੰਦ, ਨਾਭਾ, ਸੰਗਰੂਰ ਅਤੇ ਸੁਨਾਮ ਖੇਤਰ ਵਿਚ ਹੋਏ ਨੁਕਸਾਨ ਲਈ ਪ੍ਰਸਾਸ਼ਨ ਨੂੰ ਸਿਧੇ ਤੌਰ ਤੇ ਜੁਮੇਵਾਰ ਠਹਰਾਉਂਦਿਆ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਭੇਜੀ 3 ਕਰੋੜ ਰੁਪਏ ਦੀ ਰਾਸ਼ੀ ਵਿਚੋ ਪ੍ਰਸਾਸ਼ਨ 2 ਕਰੋੜ ਰੁਪਏ ਦੀ ਰਾਸੀ ਖਰਚਣ ਵਿਚ ਬੂਰੀ ਤਰ੍ਹਾਂ ਅਸਮਰਥ ਹੋਇਆ ਹੈ ਇਸ ਲਈ ਕਿਸਾਨਾਂ ਅਤੇ ਲੋਕਾਂ ਦੇ ਨੁਕਸਾਨ ਲਈ ਜਿਥੇ ਪੰਜਾਬ ਸਰਕਾਰ ਜੁਮੇਵਾਰ ਹੈ ਉਥੇ ਪ੍ਰਸਾਸ਼ਨ ਸਭ ਤੋਂ ਜਿਆਦਾ ਜੁਮੇਵਾਰ ਹੈ। ਇਸਦੀ ਮਿਸਾਲ ਦਿੰਦਿਆਂ ਉਨ੍ਹਾਂ ਦਸਿਆ ਕਿ 12 ਫਰਵਰੀ ਨੂੰ ਵੀਜੀਲੈਸ ਕਮੇਟੀ ਦੀ ਪਟਿਆਲਾ ਵਿਚ ਇਕ ਮੀਟਿੰਗ ਕੇਂਦਰੀ ਵਿਦੇਸ ਮੰਤਰੀ ਬੀਬੀ ਪ੍ਰਨੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਸੀ ਜਿਸ ਵਿਚ ਡਿਪਟੀ ਕਮਿਸ਼ਨਰ ਪਟਿਆਲਾ ਨੇ ਦਸਿਆ ਸੀ ਕਿ ਕੇਂਦਰ ਸਰਕਾਰ ਵਲੋਂ ਨਰੇਗਾ ਸਕੀਮ ਅਧੀਨ 3 ਕਰੋੜ ਰੁਪਏ ਦੀ ਰਾਸੀ ਆਈ ਸੀ ਜਿਸ ਵਿਚੋ ਕੇਵਲ 1 ਕਰੋੜ ਰੁਪਏ ਖਰਚ ਕੀਤਾ ਗਿਆ ਹੈ। ਉਨ੍ਹਾਂ ਮੀਟਿੰਗ ਵਿਚ ਇਸ ਗੱਲ ਦਾ ਭਰੋਸਾ ਦਿਤਾ ਸੀ

(more…)

ਵੱਧਦੀ ਮਹਿੰਗਾਈ ਕੇਂਦਰ ਸਰਕਾਰ ਦੀਆਂ ਗਲਤ ਨੀਤੀਆ ਦਾ ਸਿੱਟਾ-ਗੁਰਮੀਤ

ਭਦੌੜ, 8 ਜੁਲਾਈ (ਸੁਰਿੰਦਰ ਬੱਤਾ)-ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਖਾਣ-ਪੀਣ ਦੀਆਂ ਵਸਤਾਂ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀਆ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਹੰਢਿਆਇਆ ਨੇ ਭਾਜਪਾ ਦੇ ਸੀਨੀਅਰ ਆਗੂ ਡਾ. ਨਰੋਤਮ ਸਿੰਘ ਕੋਛੜ ਦੇ ਨਰਸਿੰਗ ਹੋਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਗੱਲਬਾਤ ਦੌਰਾਨ ਕਿਹਾ ਕਿ ਪੈਟਰੋਲ, ਡੀਜ਼ਲ, ਰਸੋਈ ਗੈਸ, ਮਿੱਟੀ ਦਾ ਤੇਲ, ਖੰਡ, ਚਾਹ, ਦਾਲਾਂ ਅਤੇ ਹੋਰ ਵਸਤਾਂ ਕਾਂਗਰਸ ਦੀ ਕੇਂਦਰ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਵੱਧ ਰਹੀਆਂ ਹਨ। ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਮਹਿੰਗਾਈ ’ਤੇ ਕਾਬੂ ਪਾਉਣ ਤੋਂ ਅਸਮਰੱਥ ਹੋਣ ਕਰਕੇ ਆਪਣੀ ਜ਼ੁੰਮੇਵਾਰੀ ਤੋਂ ਭੱਜ ਰਿਹਾ ਹੈ ਤੇ ਪ੍ਰਧਾਨ ਮੰਤਰੀ ਕੋਲ ਮਹਿਕਮੇ ਘੱਟ ਕਰਨ ਦੀ ਫਰਿਆਦ ਕਰ ਰਿਹਾ ਹੈ। ਉਨ੍ਹਾਂ ਮਹਿੰਗਾਈ ਦੇ ਮੁੱਦੇ ’ਤੇ ਭਾਰਤ ਬੰਦ ਦੇ ਸੱਦੇ ਨੂੰ ਲੋਕਾਂ ਦਾ ਸਾਥ ਦੇਣ ’ਤੇ ਧੰਨਵਾਦ ਕੀਤਾ। ਇਸ ਮੌਕੇ ਜਸਵਿੰਦਰ ਗੋਡਲੀ, ਵਿਨੋਦ ਕੁਮਾਰ, ਰੂਪ ਸਿੰਘ ਗੁਰੂਸਰੀਆ, ਡਾ. ਦੀਪਿਕਾ ਕੋਛੜ ਸਾਬਕਾ ਐਮ.ਸੀ. ਹਾਜ਼ਰ ਸਨ।

ਬੰਦ ਦੇ ਸੱਦੇ ’ਤੇ ਗਰੀਬਾਂ ਦਾ ਹੋਇਆ ਨੁਕਸਾਨ, ਰਾਜਸੀ ਪਾਰਟੀਆਂ ਦਾ ਹੋਇਆ ਫਾਇਦਾ

ਸ੍ਰੀ ਹਰਗੋਬਿੰਦਪੁਰ, 8 ਜੁਲਾਈ (ਪੱਤਰ ਪ੍ਰੇਰਕ)-ਵੱਖ-ਵੱਖ ਰਾਜਸੀ ਪਾਰਟੀਆਂ ਦੇ ਭਾਰਤ ਬੰਦ ਸੱਦੇ ’ਤੇ ਜਿੱਥੇ ਲਗਭਗ ਵੱਖ-ਵੱਖ ਸ਼ਹਿਰਾਂ ਦੇ ਬਜ਼ਾਰ ਬੰਦ ਰਹੇ, ਜਿਸ ਦਾ ਫਾਇਦਾ ਸਿਰਫ ਵੱਖ-ਵੱਖ ਪਾਰਟੀਆਂ ਨੂੰ ਮਿਲਿਆ ਪਰ ਇਸ ਬੰਦ ਦੇ ਸੱਦੇ ਤੇ ਆਮ ਆਦਮੀ ਅਤੇ ਗਰੀਬ ਵਰਗ ਦਾ ਨੁਕਸਾਨ ਵੇਖਣ ਨੂੰ ਮਿਲਿਆ। ਹਰ ਇਕ ਦੁਕਾਨਦਾਰਾਂ ਮਜਬੂਰੀ ਵਿੱਚ ਆਪਣੀ ਦੁਕਾਨਾਂ ਨੂੰ ਬੰਦ ਰੱਖਿਆ ਸੀ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਹਰ ਰਾਜਸੀ ਪਾਰਟੀ ਕਿਸਾਨਾਂ ਨੂੰ ਖੁਸ਼ ਕਰਨ ਲਈ ਹਰ ਇਕ ਸਹੂਲਤ ਕਿਸਾਨਾਂ ਨੂੰ ਹੀ ਦੇ ਰਹੀ ਹੈ ਅਤੇ ਚੋਣਾਂ ਵਿੱਚ ਵਾਅਦੇ ਵੀ ਕਿਸਾਨਾਂ ਦੇ ਹੱਕ ਵਿੱਚ ਹੁੰਦੇ ਹਨ ਕਰਜ਼ਾ ਮਾਫੀ ਵੀ ਕਿਸਾਨਾਂ ਦੀ ਹੋ ਰਹੀ ਹੈ। ਅੱਜ ਤੱਕ ਕਿਸੇ ਵੀ ਸਰਕਾਰ ਨੇ ਦੁਕਾਨਦਾਰਾਂ ਬਾਰੇ ਕਿਸੇ  ਨੇ ਵੀ ਜਦ ਵੀ ਕਿਸੇ ਸਰਕਾਰ ਖਿਲਾਫ਼ ਲੋਕੀਂ ਮੁਜ਼ਾਹਰਾ ਕਰਨਾ ਹੁੰਦਾ ਹੈ ਤਾਂ ਦੁਕਾਨਾਂ ਬੰਦ ਕਰਨ ਦਾ ਸੱਦਾ ਭੇਜ ਦਿੱਤਾ ਜਾਂਦਾ। ਨਵੇਂ-ਨਵੇਂ ਟੈਕਸ ਲਾ ਕੇ ਬੋਝ ਪਾ ਰਹੀ ਹੈ। ਕੁੱਝ ਲੇਬਰ ਕਰਨ ਵਾਲੇ ਅਤੇ ਰਿਕਸ਼ੇ ਵਾਲਿਆਂ ਨੇ ਕਿਹਾ ਕਿ ਸਾਨੂੰ ਗਰੀਬਾਂ ਨੂੰ ਪੈਟਰੋਲ, ਡੀਜ਼ਲ ਦੇ ਰੇਟਾਂ ਨਾਲ ਕੋਈ ਵਾਸਤਾ ਨਹੀਂ ਹੈ। ਅਸੀਂ ਤਾਂ ਆਪਣੇ ਹੱਥੀਂ ਮਿਹਨਤ ਕਰਕੇ ਰੋਟੀ ਖਾਣੀ ਹੁੰਦੀ ਹੈ। ਲੇਬਰ ਵਾਲਿਆਂ ਨੇ ਕਿਹਾ ਕਿ ਅਸੀਂ ਇੱਥੇ ਟਰਾਂਸਪੋਰਟ ਵਾਲੀਆਂ ਗੱਡੀਆਂ ਵਿੱਚੋਂ ਸਮਾਨ ਲਾਉਣ ਦਾ ਕੰਮ ਕਰਦੇ ਹਾਂ। ਪਰ ਅੱਜ ਟਰਾਂਸਪੋਰਟ ਅਤੇ ਦੁਕਾਨਾਂ ਬੰਦ ਹੋਣ ਨਾਲ ਸਾਨੂੰ ਖਾਲੀ ਹੱਥ ਹੀ ਵਾਪਸ ਜਾਣਾ ਪੈ ਰਿਹਾ ਹੈ।

ਅਰਵਿੰਦ ਖੰਨਾ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

ਭਵਾਨੀਗੜ੍ਹ, 8 ਜੁਲਾਈ (ਲਖਵਿੰਦਰ ਪਾਲ ਗਰਗ)-ਸਥਾਨਕ ਸ਼ਹਿਰ ਵਿਖੇ ਸੰਗਰੂਰ ਦੇ ਸਾਬਕਾ ਵਿਧਾਇਕ ਤੇ ਉਮੀਦ ਸੰਸਥਾ ਦੇ ਚੇਅਰਮੈਨ ਅਰਵਿੰਦ ਖੰਨਾ ਨੇ ਵਿਸ਼ੇਸ਼ ਤੌਰ ’ਤੇ ਪਹੁੰਚ ਕੇ ਲੋਕਾਂ ਤੇ ਕਾਂਗਰਸੀ ਵਰਕਰਾਂ ਦੀਆਂ ਦੁੱਖ ਤਕਲੀਫਾ ਸੁਣੀਆਂ। ਇਸ ਮੌਕੇ ਸ੍ਰੀ ਖੰਨਾ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਦੀ ਬਾਦਲ ਸਰਕਾਰ ਤੋਂ ਲੋਕ ਤੰਗ ਆ ਚੁੱਕੇ ਹਨ ਕਿਉਂਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਤਾਂ ਹੋਰ ਕੀ ਦੇਣੀਆਂ ਸੀ ਪਹਿਲਾਂ ਤੋਂ ਹੀ ਚੱਲ ਰਹੀਆਂ ਸਹੂਲਤਾਂ ਸਕੀਮਾਂ ਆਦਿ ਨੂੰ ਬੰਦ ਕਰਨ ਲੱਗੀ ਹੋਈ ਹੈ। ਸ੍ਰੀ ਖੰਨਾ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਕਾਂਗਰਸ ਸਰਕਾਰ ਦੇ ਆਉਣ ਤੇ ਹਰ ਵਿਅਕਤੀ ਨੂੰ ਮੌਜੂਦਾ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਸਹੂਲਤਾਂ ਨੂੰ ਫਿਰ ਤੋਂ ਦਿੱਤੀਆਂ ਜਾਣਗੀਆਂ। ਇਸ ਮੌਕੇ ਸੁੱਖੀ ਕਪਿਆਲ, ਅਮਰੀਕ ਸਿੰਘ ਵਿੱਕੀ, ਬਾਬਾ ਗੋਪਾਲ ਦਾਸ, ਡਾ. ਸੋਮ ਪ੍ਰਕਾਸ਼, ਗੁਰਮੀਤ ਸਿੰਘ, ਅਵਤਾਰ ਸਿੰਘ ਤੂਰ, ਭਗਵੰਤ ਸਿੰਘ ਕਾਕੜਾ, ਲਾਭ ਸਿੰਘ ਸਰਪੰਚ ਸੰਗਤਪੁਰਾ, ਨਾਨਕ ਚੰਦ, ਸੋਗੀ ਬਖੋਪੀਰ, ਸਤਵੰਤ ਸਿੰਘ ਖਰੇ ਆਦਿ ਤੋਂ ਇਲਾਵਾ ਕਾਂਗਰਸੀ ਵਰਕਰ ਤੇ ਆਗੂ ਹਾਜ਼ਰ ਸਨ।

ਸੋਈ ਵੱਲੋਂ ਵਿਦਿਆਰਥੀਆਂ ਲਈ ਹੈਲਪਲਾਈਨ ਸ਼ੁਰੂ

ਪਟਿਆਲਾ, 8 ਜੁਲਾਈ (ਪੱਤਰ ਪ੍ਰੇਰਕ)-  ਪੰਜਾਬੀ ਯੂਨੀਵਰਸਿਟੀ ਵਿਚ ਪੰਜਾਬ ਭਰ ਤੋਂ ਪੁੱਜੇ ਵਿਦਿਆਰਥੀਆਂ ਨੂੰ ਦਾਖਲਾ ਫਾਰਮ ਭਰਨ ’ਤੇ ਵੱਖ-ਵੱਖ ਵਿਭਾਗਾਂ ਵਿਚ ਇੰਟਰਵਿਊ ਦੇਣ ਆਏ ਵਿਦਿਆਰਥੀਆਂ ਦੀ ਸਹਾਇਤਾਂ ਲਈ ਸਟੂਡੈਂਟਸ ਆਰਗੇਨਾਈਜੇਸ਼ਨ ਆਫ ਇੰਡੀਆ ਵਲੋਂ ਹੈਲਪਲਾਈਨ ਬੂਥ ਅਮਿਤ ਸਿੰਘ ਰਾਠੀ ਦੀ ਅਗਵਾਈ ਹੇਠ ਯੂਨੀਵਰਸਿਟੀ ਦੇ ਮੁੱਖ ਗੇਟ ਕੋਲ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਦੂਰ-ਦੁਰਾਡੇ ਤੋਂ ਆਏ ਵਿਦਿਆਰਥੀਆਂ ਲਈ ਚਾਹ ਤੇ ਲੰਗਰ ਦੀ ਛਬੀਲ ਵੀ ਲਗਾਈ ਗਈ ਹੈ। ਹਫਤਾ ਭਰ ਚੱਲਣ ਵਾਲੀ ਇਸ ਹੈਲਪਲਾਈਨ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਅਮਿਤ ਰਾਠੀ ਨੇ ਦੱਸਿਆ ਕਿ ਬਹੁਤ ਵਿਦਿਆਰਥੀ ਪਹਿਲੀ ਵਾਰ ਯੂਨੀਵਰਸਿਟੀ ਆਉਂਦੇ ਹਨ ਜੋ ਕਿ ਯੂਨੀਵਰਸਿਟੀ ਦੇ ਵਿਭਾਗਾਂ ਤੇ ਫਾਰਮ ਭਰਨ ਤੋਂ ਅਣਜਾਣ ਹੁੰਦੇ ਹਨ, ਉਨ੍ਹਾਂ ਵਿਦਿਆਰਥੀਆਂ ਦੀ ਸਹਾਇਤਾ ਲਈ ਐਸ.ਓ.ਆਈ ਵਲੋਂ ਇਹ ਯਤਨ ਕੀਤਾ ਜਾ ਰਿਹਾ ਹੈ। ਅਮਿਤ ਰਾਠੀ ਨੇ ਦੱਸਿਆ ਕਿ ੍ਯਇਹ ਹੈਲਪਲਾਈਨ ਬੂਥ ਐਸ.ਓ.ਆਈ ਵਲੋਂ ਪਿਛਲੇ ਚਾਰ ਸਾਲਾਂ ਤੋਂ ਲਗਾਤਾਰ ਲਗ੍ਯਾਇਆ ਜਾ ਰਿਹਾ ਹੈ

(more…)

ਹੜ੍ਹ ਰੋਕਣ ਲਈ ਅੰਬਾਲਾ ’ਚ ਰੇਗੂਲੇਟਰ ਬਣਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਾਉਣ ਦੇ ਹੁਕਮ

ਚੰਡੀਗੜ੍ਹ, 8 ਜੁਲਾਈ (ਨਾਗਪਾਲ)- ਹਰਿਆਣਾ ਦੇ ਸਿੰਚਾਈ ਮੰਤਰੀ ਕੈਪਟਨ ਅਜੈ ਸਿੰਘ ਯਾਦਵ ਨੇ ਸਿੰਚਾਈ ਵਿਭਾਗ ਦੇ ਪ੍ਰਮੁੱਖ ਇੰਜੀਨੀਅਰ ਸ੍ਰੀ ਹਰਮੇਲ ਸਿੰਘ ਨੂੰ ਨਿਰਦੇਸ਼ ਦਿੱਤੇ ਕਿ ਅੰਬਾਲਾ ਜਿਲੇ ਵਿਚ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਇਕ ਰੈਗੂਲੈਟਰ ਬਣਾਉਣ ਦੀ ਸੰਭਾਵਨਾਵਾਂ ਦੇ ਬਾਰੇ ਵਿਚ ਪਤਾ ਲਗਾਇਆ ਜਾਵੇ, ਕਿਉਂਕਿ ਵਰਖਾ ਦੇ ਦਿਨਾਂ ਵਿਚ ਪੰਜਾਬ ਵੱਲੋਂ ਕਾਫੀ ਪਾਣੀ ਹਰਿਆਣਾ ਵਿਚ ਛੱਡਿਆ ਜਾਂਦਾ ਹੈ, ਜਿਸ ਨਾਲ ਇੱਥੇ ਹੜ੍ਹ ਦਾ ਖਤਰਾ ਲਗਾਤਾਰ ਪੈਦਾ ਹੁੰਦਾ ਰਹਿੰਦਾ ਹੈ । ਉਨ੍ਹਾਂ ਨੇ ਆਦੇਸ਼ ਦਿੱਤੇ ਕਿ ਸਿੰਚਾਈ ਵਿਭਾਗ ਦੀ ਯੋਜਨਾਵਾਂ ਦੀ ਜ਼ਰੂਰਤ ਦੇ ਆਧਾਰ ’ਤੇ ਪਹਿਲ ਨਿਰਧਾਰਿਤ ਕਰਕੇ ਉਨ੍ਹਾਂ ’ਤੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਜਾਵੇ। ਕੈਪਟਨ ਯਾਦਵ ਅੱਜ ਇੱਥੇ ਸਿੰਚਾਈ ਅਤੇ ਜਨ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮਾਨਸੂਨ ਦੇ ਦੌਰਾਨ ਸ਼ਹਿਰਾਂ ਵਿਚ ਡ੍ਰੇਨੇਜ ਸਿਸਟਮ ਦੀ ਤਿਆਰੀਆਂ ਦੇ ਬਾਰੇ ਵਿਚ ਜਾਇਜ਼ਾ ਲੈ ਰਹੇ ਸਨ। ਕੈਪਟਨ ਯਾਦਵ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਅਜਿਹੀ ਯੋਜਨਾਵਾਂ ਪਹਿਲੀ

(more…)

ਕੀ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲੀ ਕਹਾਵਤ ਤਾਂ ਸ੍ਰੀ ਗੋਸਾਈਂ ’ਤੇ ਲਾਗੂ ਨਹੀਂ ਹੁੰਦੀ!

ਮਾਮਲਾ ਮਹਿਲਾ ਅਧਿਕਾਰੀ ਨਾਲ ਬਦਸਲੂਕੀ ਤੇ ਧੱਕੇਸ਼ਾਹੀ ਕਰਨ ਦਾ
ਲੁਧਿਆਣਾ, 8 ਜੁਲਾਈ (ਰਾਜ ਜੋਸ਼ੀ)-ਭ੍ਰਿਸ਼ਟਾਚਾਰ ਵਿਰੁੱਧ ਸਭ ਤੋਂ ਵੱਧ ਹਾਏ ਤੋਬਾ ਕਰਨ ਵਾਲੇ ਲੁਧਿਆਣੇ ਦੇ ਸੀਨੀਅਰ ਭਾਜਪਾ ਨੇਤਾ ਸੱਤਪਾਲ ਗੋਸਾਈਂ, ਜਿਨ੍ਹਾਂ ਦੀ ਪਾਰਟੀ ਨੇ ਐੱਨ.ਡੀ.ਏ. ਦੇ ਆਪਣੇ ਭਾਈਵਾਲਾਂ ਨਾਲ ਮਿਲ ਕੇ ਦੇਸ਼ ਦਾ ਸਭ ਤੋਂ ਵੱਡਾ ਬੰਦ 5 ਜੁਲਾਈ ਨੂੰ ਕਰਾਇਆ ਸੀ ਦੇ ਆਪਣੇ ਪੁੱਤਰ ਸੁਦਰਸ਼ਨ ਗੋਸਾਈਂ ਦੀ ਫੋਕਲ ਪੁਆਇੰਟ ਸਥਿਤ ਭਾਰਤ ਬੰਦ ਦੇ ਬਾਵਜੂਦ ਖੁੱਲ੍ਹੀ ਰਹੀ ਫੈਕਟਰੀ ਵਿੱਚ ਪ੍ਰਦੂਸ਼ਣ ਬੋਰਡ (ਪੀ.ਪੀ.ਸੀ.ਬੀ.) ਦੀ ਐੱਸ.ਡੀ.ਓ. ਮੈਡਮ ਪੂਜਾ ਸ਼ਰਮਾ ਜਦੋਂ ਬਾਅਦ ਦੁਪਹਿਰ ਚੈਕਿੰਗ ਲਈ ਪਹੁੰਚੀ ਤਾਂ ਸੁਦਰਸ਼ਨ ਗੋਸਾਈਂ ਨੇ ਜਿੱਥੇ ਉਕਤ ਮੈਡਮ ਨਾਲ ਬਦਸਲੂਕੀ ਕੀਤੀ, ਉਥੇ ਉਸ ਦੇ ਡਰਾਈਵਰ ਕਰਮਜੀਤ ਸਿੰਘ ਨੂੰ ਵੀ ਕੁਟਾਪਾ ਚਾੜ੍ਹਿਆ ਸੀ, ਦੇ ਖਿਲਾਫ ਆਈ.ਪੀ.ਸੀ. ਦੀ ਧਾਰਾ 353, 186, 382 ਅਤੇ 323 ਦੇ ਤਹਿਤ ਮਾਮਲਾ ਦਰਜ ਹੋ ਗਿਆ ਹੈ। ਉਕਤ ਮਾਮਲੇ ਦੇ ਅਨੁਸਾਰ ਪੀ.ਪੀ.ਸੀ.ਬੀ. ਦੇ ਮੈਂਬਰ ਸਕੱਤਰ ਡਾ. ਬਾਬੂ ਰਾਮ ਦੇ ਅਨੁਸਾਰ ਐੱਸ.ਡੀ.ਓ. ਪੂਜਾ ਸ਼ਰਮਾ ਜਿਹੜੀ ਫੋਕਲ ਪੁਆਇੰਟ ਅੰਦਰ 3 ਯੂਨਿਟਾਂ ਦੀ ਚੈੋਿਕੰਗ ਕਰਨ ਗਈ ਸੀ, ਨੂੰ ਉਕਤ ਸੁਦਰਸ਼ਨ ਗੋਸਾਈਂ ਨੇ ਗਾਲੀ

(more…)


««ਅਗਲਾ ਪੰਨਾ ---->>>> »
Most Read News/Articles
July 2010
M T W T F S S
« Jun   Aug »
 1234
567891011
12131415161718
19202122232425
262728293031  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO