««ਅਗਲਾ ਪੰਨਾ --->>> »

July 8, 2010

ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ

ਸ਼ਹੀਦੀ ਦਿਵਸ ’ਤੇ ਵਿਸ਼ੇਸ਼
ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਇਕ ਦ੍ਰਿਸ਼।

2005-11-04_Bhai_Mani_Singh_jee

ਗੁਰੂ ਘਰ ਦੇ ਅਨਿਨ ਗੁਰਸਿੱਖ ਸ਼੍ਰੋਮਣੀ ਵਿਦਵਾਨ ਤੇ ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਨੇ ਦਮਦਮਾ ਸਾਹਿਬ (ਤਲਵੰਡੀ ਸਾਬੋ) ਦੀ ਧਰਤੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੰਪੂਰਨਤਾ ਦੇਣ ਸਮੇਂ ਲਿਖਾਰੀ ਵਜੋਂ ਜਿਹੜਾ ਕਾਰਜ ਕੀਤਾ, ਉਹ ਇਤਿਹਾਸਕ ਤੇ ਵਿਲੱਖਣ ਹੈ। ਕਲਗੀਧਰ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹਾਜ਼ਰੀ ਵਿਚ ਜਿਥੇ ਪਾਵਨ ਬੀੜ ਨੂੰ ਲਿਖਣ ਦੀ ਸੇਵਾ ਕੀਤੀ, ਉਥੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ

(more…)

ਭਾਰਤੀ ਕ੍ਰਿਕਟ ਟੀਮ ਗੱਫਿਆਂ ਤੇ ਧੱਫਿਆਂ ਦੇ ਦੌਰ ਵਿੱਚ ਜੁਲਾਈ ਮਹੀਨੇ ਸ੍ਰੀਲੰਕਾ ਖੇਡੇਗੀ

ਕੁਲਦੀਪ ਸਿੰਘ ਪੱਟੀ
ਭਾਰਤ ਦੀ ਕ੍ਰਿਕਟ ਟੀਮ ਤਿੰਨ ਵਿਸ਼ਵ ਕੱਪ ਹਾਰਨ ਤੋਂ ਪਿੱਛੋਂ ਜਦੋਂ 25 ਜੂਨ ਨੂੰ ਸ੍ਰੀ ਲੰਕਾ ਵਿਖੇ ਸ੍ਰੀ ਲੰਕਾ ਦੀ ਟੀਮ ਨੂੰ ਏਸ਼ੀਆ ਕ੍ਰਿਕਟ ਕੱਪ ਵਿਚ ਫਾਈਨਲ ਮੈਚ ਜਿਤਕੇ 15 ਸਾਲਾ ਪਿਛੋਂ ਪੰਜਵੀਂ ਵਾਰ ਜੇਤੂ ਬਣੀ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਤੇ ਭਾਰਤੀ ਕ੍ਰਿਕਟ ਪ੍ਰੇਮੀਆ ਅਤੇ ਖਿਡਾਰੀਆਂ ਦੀ ਖੁੱਸੀ ਹੋਈ ਸ਼ਾਨ ਤੇ ਵੱਕਾਰ ਦਾ ਕੁੱਝ ਕੁ ਬਹਾਲੀ ਨਾਲ ਸਵੈਮਾਨ ਵਧਿਆ ਹੈ। ਭਾਰਤੀ ਟੀਮ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਜਿਸ ਦੀ ਕਪਤਾਨੀ ਹੇਠ ਭਾਰਤ ਵਿਸ਼ਵ ਕ੍ਰਿਕਟ ਕੱਪ 20 ਟਵੰਟੀ ਹਾਰਿਆ ਸੀ ਉਥੇ ਕਪਤਾਨ ਦੀ ਕਪਤਾਨੀ ਦੇ ਏਸ਼ੀਆ ਕੱਪ ਜਿਤਕੇ ਮਹਿੰਦਰ ਸਿੰਘ ਧੋਨੀ ਨੂੰ ਜੁਲਾਈ ਤੇ ਅਗਸਤ ਮਹੀਨੇ ਸ੍ਰੀ ਲੰਕਾ ਵਿੱਚ ਹੋਣ ਵਾਲੇ ਤਿੰਨ ਅਹਿਮ ਟੈਸਟ ਮੈਚਾਂ ਦੀ ਲੜੀ ਦੀ ਕਪਤਾਨੀ ਦਾ ਮਾਣ ਫਿਰ ਬਹਾਲ ਹੋ ਗਿਆ। ਧੋਨੀ ਦੀ ਕਿਸਮਤ ਚੰਗੀ ਹੈ ਕਿ ਉਹ ਵਿਸ਼ਵ ਕ੍ਰਿਕਟ ਕੱਪ 2007 ਤੇ ਏਸ਼ੀਆ ਕ੍ਰਿਕਟ ਕੱਪ ਦਾ ਹੁਣ ਜੇਤੂ ਹੀਰੋ ਹੈ।

(more…)

ਸਿੱਖਿਆ ਦਾ ਬੇਰੋਕ ਵਪਾਰੀਕਰਨ ਅਤੇ ਵਿਦਿਆਰਥੀਆਂ ਦਾ ਧੁੰਦਲਾ ਭਵਿੱਖ

 ਬੀਰ ਦਵਿੰਦਰ ਸਿੰਘ
ਵਿਸ਼ਵੀਕਰਨ ਅਤੇ ਸੂਚਨਾ ਤਕਨਾਲੋਜੀ ਦੇ ਇਨਕਲਾਬੀ ਯੁੱਗ ਵਿੱਚ ਜਿੱਥੇ ਵਿਸ਼ਵ ਦੀ ਆਰਥਿਕਤਾ ਦੇ ਖੇਤਰ ਵਿੱਚ ਨਵੇਂ-ਨਵੇਂ ਅਯਾਮਾਂ ਦਾ ਅਵਿਸ਼ਕਾਰ ਹੋ ਰਿਹਾ ਹੈ ਉਸ ਦੇ ਨਾਲ ਭਾਰਤ ਨੇ ਵੀ ਆਰਥਿਕਤਾ ਦੇ ਖੇਤਰ ਵਿੱਚ ਨਵੇਂ ਦਿਸਹੱਦੇ ਕਾਇਮ ਕੀਤੇ ਹਨ। ਆਰਥਿਕ ਵਿਕਾਸ ਦੀ ਤੇਜੀ ਨੇ ਅਲੱਗ-ਅਲੱਗ ਖੇਤਰਾਂ ਵਿੱਚ ਨੌਜਵਾਨ ਪੀੜ੍ਹੀ ਲਈ ਰੋਜਗਾਰ ਦੇ ਵੀ ਅਨੇਕਾਂ ਮੌਕੇ ਪੈਦਾ ਕੀਤੇ ਹਨ। ਸਾਡੀ ਪੜ੍ਹੀ-ਲਿੱਖੀ ਨੌਜਵਾਨ ਨਵੀਂ ਪੀੜ੍ਹੀ, ਤੇਜੀ ਨਾਲ ਵਿਕਸਿਤ ਹੋ ਰਹੀ  ਆਰਥਿਕਤਾ ਦੇ ਦੌਰ ਵਿੱਚ, ਹਰ ਚੜ੍ਹਦੇ ਸੂਰਜ ਨਵੇਂ ਮੌਕਿਆਂ ਦੀ ਤਲਾਸ਼ ਵਿੱਚ ਹੈ। ਇਹ ਪੀੜ੍ਹੀ ਇਹ ਵੀ ਮਹਿਸੂਸ ਕਰ ਰਹੀ ਹੈ ਕਿ ਰੋਜਗਾਰ ਦੇ ਮੌਕਿਆਂ ੂਫਜ਼ਤੇ ਵੀ ਅਜਾਰੇਦਾਰੀਆਂ ਦਾ ਪ੍ਰਕੋਪ ਹੀ ਭਾਰੀ ਹੈ। ਅੱਜ ਜਦੋਂ ਕਿ ਵਿੱਦਿਆ ਦਾ ਵਪਾਰੀਕਰਨ ਜ਼ੋਰਾਂ ੂਫਜ਼ਤੇ ਹੈ ਤੇ ਇਸ ਦੌਰ ਵਿੱਚ ਰੋਜਗਾਰ ਦੇ ਮੌਕੇ ਹਥਿਆਉਣ ਲਈ ਜਰੂਰੀ ਹੈ ਕਿ ਵਿਅਕਤੀ ਵਿੱਦਿਅਕ ਪੱਖੋਂ ਪੂਰਨ ਤੌਰ ਤੇ ਸਮਰੱਥ ਹੋਵੇ, ਤਦ ਹੀ ਉਹ ਰੋਜਗਾਰ ਦੇ ਯੋਗ ਮੌਕਿਆਂ ਦੀ ਤਲਾਸ਼ ਦੀ ਦੌੜ ਵਿੱਚ ਸ਼ਾਮਲ ਹੋ ਸਕਦਾ ਹੈ।

(more…)

ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮਾਨ ਲਈ ਯਤਨ

ਸਿੱਖ ਧਰਮ, ਸਿੱਖ ਸੰਸਥਾਵਾਂ, ਸਿੱਖ ਪ੍ਰੰਪਰਾਵਾਂ, ਸਿੱਖ ਇਤਿਹਾਸ ਅਤੇ ਗੁਰਬਾਣੀ ਨੂੰ ਨੁਕਸਾਨ ਪਹੁੰਚਾਉਣ ਲਈ ਕੁੱਝ ਪੰਥ ਵਿਰੋਧੀ ਤਾਕਤਾਂ ਸਰਕਾਰੀ ਸ਼ਹਿ ’ਤੇ ਸਰਗਰਮ ਹਨ। ਇਨ੍ਹਾਂ ਤਾਕਤਾਂ ਦਾ ਮਕਸਦ ਕਿਸੇ ਤਰ੍ਹਾਂ ਸਿੱਖ ਧਰਮ ਅੰਦਰ ਉਥਲ-ਪੁਥਲ ਮਚਾਉਣਾ ਹੈ ਤਾਂ ਜੋ ਅਰਾਜਕਤਾ ਦਾ  ਸ਼ਿਕਾਰ ਹੋ ਕੇ ਸਿੱਖ ਧਰਮ  ਸਿੱਖ ਧਰਮ ਕਮਜ਼ੋਰ ਹੋ ਜਾਵੇ ਅਤੇ ਸਿੱਖ ਭਾਈਚਾਰੇ ਨੂੰ ਢਾਹ ਲਾਈ ਜਾ   ਸਕੇ। ਇਸ ਸਾਜ਼ਿਸ਼ ਤਹਿਤ ਹੀ ਸਿੱਖ ਸੰਸਥਾਵਾਂ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਭਰੋਸੇਯੋਗਤਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਵੀ ਹੋ ਰਹੀ ਹੈ। ਗੁਰਬਾਣੀ ਉੱਤੇ ਵੀ ਕਿੰਤੂ ਪ੍ਰੰਤੂ ਕੀਤੇ ਜਾ ਰਹੇ ਹਨ। ਨਾਨਕਸ਼ਾਹੀ ਕੈਲੰਡਰ ਬਾਰੇ ਵੀ ਬੇਲੋੜਾ ਵਿਵਾਦ ਪੈਦਾ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਸਤੀ ਉੱਤੇ ਵੀ ਲਗਾਤਾਰ ਹਮਲੇ ਹੋ ਰਹੇ ਹਨ। ਸਿੰਘ ਸਾਹਿਬਾਨਾਂ ਦਾ ਮਜਾਕ ਉਡਾਇਆ ਜਾ ਰਿਹਾ ਹੈ। ਗੁਰੂ ਸਾਹਿਬਾਂ ਵੱਲੋਂ ਕਾਇਮ ਸੰਸਥਾਵਾਂ ਅਤੇ ਮਰਿਯਾਦਾ ਉੱਤੇ ਵੀ ਹਿਰਦੇਵੇਦਕ ਟਿੱਪਣੀਆਂ ਹੋ ਰਹੀਆਂ ਹਨ। ਇਹ ਅਜਿਹਾ ਸਮਾਂ ਹੈ ਜਦੋਂ ਸਿੱਖ ਭਾਈਚਾਰੇ ਨੂੰ ਪਹਿਲਾਂ ਤੋਂ ਵਧੇਰੇ ਸੁਚੇਤ ਹੋਣ ਦੀ ਜਰੂਰਤ ਹੈ। ਇਸ ਤੋਂ ਪਹਿਲਾਂ ਵੀ ਸਿੱਖ ਪੰਥ ਉੱਤੇ ਵੱਡੇ ਵੱਡੇ ਸੰਕਟ ਆਏ ਹਨ, ਪ੍ਰੰਤੂ ਮੌਜੂਦਾ ਸੰਕਟ ਪਹਿਲੇ ਸੰਕਟਾਂ ਤੋਂ ਕਿਤੇ ਵੱਡਾ ਹੈ। ਮੌਜੂਦਾ ਸਮੇਂ ਦੁਸ਼ਮਣ ਅੰਦਰੋਂ ਵਾਰ ਕਰ ਰਿਹਾ ਹੈ। ਵਾਰ ਕਰਨ ਵਾਲੇ ਜ਼ਿਆਦਾ ਲੋਕ ਸਿੱਖੀ ਭੇਸ ਵਿੱਚ ਹਨ। ਇਸ ਸਥਿਤੀ ਵਿੱਚ ਲੜਾਈ ਬੇਹੱਦ ਔਖੀ ਅਤੇ ਕਠਿਨ ਹੈ। ਇਸ ਸੰਕਟ ਵਿੱਚੋਂ ਕੌਮ ਤਦ ਹੀ ਨਿਕਲ ਸਕਦੀ ਹੈ ਜੇਕਰ ਆਪਸੀ ਏਕਤਾ ਨੂੰ ਕਾਇਮ ਰੱਖ ਕੇ ਇਹ ਸਮਾਂ ਸਿੱਖ ਭਾਈਚਾਰੇ ਲਈ ਬੇਹੱਦ ਸੰਕਟ ਵਾਲਾ ਅਤੇ ਚੁਣੌਤੀ ਪੂਰਨ ਹੈ। ਇਸ ਸੰਕਟ ਵਿੱਚੋਂ ਕੌਮ ਤਦ ਹੀ ਨਿਕਲ ਸਕਦੀ ਹੈ, ਜੇਕਰ ਸਾਰੀਆਂ ਧਿਰਾਂ ਰਲ ਮਿਲ ਕੇ ਇਸ ਦਾ ਮੁਕਾਬਲਾ ਕਰਨ। ਇਹ ਚੰਗੀ ਗੱਲ ਹੈ ਕਿ ਜਰਮਨ ਦੇ ਸਿੱਖ ਗੁਰਦੁਆਰਿਆਂ, ਸਿੱਖ ਜੱਥੇਬੰਦੀਆਂ ਅਤੇ ਮੋਹਤਬਰ ਸਿੱਖ ਨੇਤਾਵਾਂ ਨੂੰ ਇੱਕਠੇ ਰਲ ਕੇ ਇਸ ਖਿਲਾਫ ਨਿਤਰਨ ਦਾ ਫੈਸਲਾ ਲਿਆ ਹੈ। ਇਹ ਪਿਛਲੇ ਮਹੀਨੇ 12 ਜੂਨ ਦੀ ਗੱਲ ਹੈ ਜਦਂੋ ਜਰਮਨ ਦੇ ਪ੍ਰਮੁੱਖ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ, ਪ੍ਰਮੁੱਖ ਸਿੱਖ ਜੱਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਮੋਹਤਬਰ ਸਿੱਖਾਂ ਦੀ ਇੱਕ ਉਚੇਚੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਆਏ ਹਰ ਹੁਕਮ ਨੂੰ ਸਮਰਪਿਤ ਰਹਿਣਗੇ। ਗੁਰਦੁਆਰਾ ਸਿੰਘ ਸਭਾ ਹਮਬਰਗ  ਜਰਮਨ ਵਿਖੇ ਹੋਈ ਇਸ ਇੱਕਤਰਤਾ ਵਿਚ ਗੁਰਦੁਆਰਾ ਸਿੰਘ ਸਭਾ ਹਮਬਰਗ, ਗੁਰਦੁਆਰਾ ਸਿੰਘ ਸਭਾ ਬਰਲਿਨ, ਗੁਰਦੁਆਰਾ ਗੁਰੂ ਨਾਨਕ ਦਰਬਾਰ ਹਨੋਵਰ, ਗੁਰਦੁਆਰਾ ਸਿੰਘ ਸਭਾ ਪੈਂਡਰਾਬੋਨ, ਗੁਰਦੁਆਰਾ ਸ੍ਰੀ ਦਸਮੇਸ਼ ਸਿੰਘ ਸਾਹਿਬ ਬਰਿਮਨ, ਗੁਰਦੁਆਰਾ ਗੋਬਿੰਦ ਸਾਗਰ ਵੁਰਸਬਰਗ, ਗੁਰਦੁਆਰਾ ਸਿੱਖ ਸੈਂਟਰ ਹਮਬਰਗ, ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਜੋਸਟ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਨਹਾਈਮ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕਲੋਨ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਹਾਜਰ ਸਨ। ਇਕੱਤਰਤਾ ਵਿੱਚ ਇਹ ਮਹਿਸੂਸ ਕੀਤਾ ਗਿਆ ਕਿ ਕੁੱਝ ਸਿੱਖ ਵਿਰੋਧੀ ਤਾਕਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉਚਤਾ ਨੂੰ ਚੁਣੌਤੀ ਦੇ ਕੇ ਸਿੱਖ ਸੰਸਥਾਵਾਂ ਦਾ ਨਿਰਾਦਰ ਕਰ ਰਹੀਆਂ ਹਨ। ਸਿੱਖੀ ਭੇਸ ਵਿੱਚ ਲੁਕੇ ਇਹ ਅਨਸਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉਚਤਾ ਅਤੇ ਮਾਣ ਮਰਿਆਦਾ ਨੂੰ ਠੇਸ ਪੁਚਾ ਕੇ ਪੰਥ ਨੂੰ ਔਜੜੇ ਰਾਹਾਂ ਤੇ ਤੋਰਨਾ ਚਾਹੁੰਦੇ ਹਨ।  ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਕਿ ਸਾਰੇ ਗੁਰਦੁਆਰਾ ਸਾਹਿਬਾਨ, ਸਿੱਖ ਜੱਥੇਬੰਦੀਆਂ ਅਤੇ ਮੋਹਤਬਰ ਸਿੱਖ ਕੌਮ ਨੂੰ ਇਸ ਖਤਰੇ ਤੋਂ ਸੁਚੇਤ ਕਰਨਗੇ ਤਾਂ ਜੋ ਸਿੱਖ ਪ੍ਰੰਪਰਾਵਾਂ, ਸਿੱਖ ਸੰਸਥਾਵਾਂ, ਗੁਰਬਾਣੀ ਅਤੇ ਸਿੱਖ ਇਤਿਹਾਸ ਨੂੰ ਜਿਉਂ ਦਾ ਤਿਉਂ ਰੱਖਿਆ ਜਾ ਸਕੇ। ਇਸ ਮੌਕੇ ’ਤੇ ਸੰਗਤ ਨੇ ਸਰਬ-ਸੰਮਤੀ ਨਾਲ ‘ਸ੍ਰੀ ਅਕਾਲ ਤਖ਼ਤ ਸਮਰਪਿਤ ਕਮੇਟੀ’ ਨਾਂਅ ਦਾ ਸੰਗਠਨ ਵੀ ਬਣਾਇਆ ਹੈ। ਇਸ ਸੰਗਠਨ ਦਾ ਜੱਥੇਬੰਦਕ ਢਾਂਚਾ ਵੀ ਕਾਇਮ ਕੀਤਾ ਗਿਆ ਹੈ। ਜਰਮਨ ਦੇ ਉੱਘੇ ਸਿੱਖ ਆਗੂ ਭਾਈ ਪ੍ਰਗਟ ਸਿੰਘ ਇਸ ਕਮੇਟੀ ਦੇ ਚੇਅਰਮੈਨ ਨਾਮਜਦ ਕੀਤੇ ਗਏ ਹਨ। ਇਸ ਸੰਗਠਨ ਵਿੱਚ ਸਾਰੀਆਂ ਧਿਰਾਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ ਕੀਤੀ ਗਈ ਹੈ। ਇਸ ਕਮੇਟੀ ਦਾ ਮਕਸਦ ਸਮੇਂ ਮੁਤਾਬਕ ਬੇਹੱਦ ਢੁੱਕਵਾਂ ਹੈ। ਜਰਮਨ ਦਾ ਸਿੱਖ ਭਾਈਚਾਰਾ ਇਸ ਉੱਦਮ ਲਈ ਵਧਾਈ ਦਾ ਪਾਤਰ ਹੈ। ਇਹ ਪਹਿਲਕਦਮੀ ਸਿੱਖ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ ਦਾ ਟਾਕਰਾ ਕਰਨ ਲਈ ਬੇਹੱਦ ਸਹਾਈ ਸਿੱਧ ਹੋਵੇਗੀ। ਇਸ ਤਰ੍ਹਾਂ ਦੇ ਉੱਦਮ ਉਨ੍ਹਾਂ ਸਾਰੇ ਮੁਲਕਾਂ ਵਿੱਚ ਕਰਨ ਦੀ ਜਰੂਰਤ ਹੈ, ਜਿੱਥੇ ਸਿੱਖ ਵਸੇ ਹੋਏ ਹਨ। ਸਿੱਖ ਭਾਈਚਾਰੇ ਖਿਲਾਫ ਹੋ ਰਹੀਆਂ ਸਾਜ਼ਿਸ਼ਾਂ ਨੂੰ ਰੋਕਣ ਲਈ ਇਸ ਤਰ੍ਹਾਂ ਦੀ ਜੱਥੇਬੰਦ ਸਰਗਰਮੀ ਸਮੇਂ ਦੀ ਵੱਡੀ ਜਰੂਰਤ ਹੈ। ਇਸ ਉੱਦਮ ਦਾ ਸ੍ਰੀ ਅਕਾਲ ਤਖਤ ਸਾਹਿਬ  ਮੌਜੂਦਾ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਨੇ ਵੀ ਉਚੇਚੇ ਤੌਰ ’ਤੇ ਸਵਾਗਤ ਕੀਤਾ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜੇਕਰ ਸਿੱਖ ਸੰਸਥਾਵਾਂ ਦੀ ਭਰੋਸੇਯੋਗਤਾ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਾਕਤਾਂ ਦਾ ਟਾਕਰਾ ਨਾ ਕੀਤਾ ਗਿਆ ਤਾਂ ਇਸ ਨਾਲ ਆਉਣ ਵਾਲੇ ਸਮੇਂ ਵਿੱਚ ਸਿੱਖ ਪੰਥ ਅੱਗੇ ਵੱਡੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਇਸ ਸਮੇਂ ਸਿੱਖ ਸੰਸਥਾਵਾਂ ਸਿੱਖ ਪ੍ਰੰਪਰਾਵਾਂ, ਸਿੱਖ ਇਤਿਹਾਸ ਅਤੇ ਗੁਰਬਾਣੀ ਦੀ ਰੱਖਿਆ ਕਰਨ ਲਈ ਵੱਡੇ ਯਤਨਾਂ ਦੀ ਜ਼ਰੂਰਤ ਹੈ। ਇਸ ਸਬੰਧੀ ਸਮੁੱਚੀ ਕੌਮ  ਨੂੰ ਜਗਾਉਣਾ ਅਤੇ ਇੱਕ ਲੜੀ ਵਿੱਚ ਪਰੋਣਾ ਬੇਹੱਦ ਜ਼ਰੂਰੀ ਹੈ। ਇਹ ਲੜਾਈ ਕਿਸੇ ਇੱਕ ਸਿਆਸੀ ਧਿਰ ਦੀ ਨਹੀਂ ਹੈ। ਇਹ ਸਮੁੱਚੇ ਪੰਥ ਦੀ ਲੜਾਈ ਹੈ। ਇਸ ਲਈ ਸਾਰੀਆਂ ਧਿਰਾਂ ਨੂੰ ਧੜੇ ਲਾਂਭੇ ਰੱਖ ਕੇ ਅਜਿਹੀਆਂ ਸਾਂਝੀਆਂ ਕਮੇਟੀਆਂ ਕਾਇਮ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਸਿੱਖ ਭਾਈਚਾਰਾ ਮੌਜੂਦਾ ਚੁਣੌਤੀਆਂ  ਚੋਂ ਉੱਭਰ ਸਕੇ। ਸ੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖਤਾਂ ਦਾ ਸਨਮਾਨ ਹਰ ਹਾਲਤ ਵਿੱਚ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਕਿਸੇ ਨੂੰ ਵੀ ਇਹ ਇਜਾਜਤ ਨਹੀਂ ਦਿੱਤੀ ਜਾਣੀ ਚਾਹੀਦੀ ਕਿ ਉਹ ਇਨ੍ਹਾਂ ਮਹਾਨ ਸੰਸਥਾਵਾਂ ਦਾ ਮਜਾਕ ਉਡਾਏ। ਸਿੱਖ ਪੰਥ ਨੇ ਤਖਤਾਂ ਦੀ  ਰਹਿਨੁਮਾਈ ਹੇਠ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੇਂ-ਸਮੇਂ ਹੁਕਮਨਾਮੇ ਅਤੇ ਸੰਦੇਸ਼ ਪੰਥ ਅਤੇ ਭਾਈਚਾਰੇ ਦੀ ਭਲਾਈ ਲਈ ਜਾਰੀ ਕੀਤੇ ਗਏ ਹਨ। ਇਨ੍ਹਾਂ ਹੁਕਮਨਾਮਿਆਂ ਅਤੇ ਸੰਦੇਸ਼ਾਂ ਨੂੰ ਹੁ-ਬ-ਹੂ ਲਾਗੂ ਕਰਨਾ ਸਮੇਂ ਦੀ ਜਰੂਰਤ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੀ  ਸਰਬਉੱਚਤਾ ਬਾਰੇ ਕਿਸੇ ਵੀ ਸਿੱਖ ਨੂੰ ਕੋਈ ਭੁਲੇਖਾ ਨਹੀਂ ਹੈ। ਪੰਥ ਦੀ ਚੜ੍ਹਦੀ ਕਲਾ ਲਈ ਸਾਰੇ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ  ਇਕੱਤਰ  ਹੋਣਾ ਹੋਣਾ ਪਵੇਗਾ। ਪੰਥ ਦੀ ਵਿਗੜੀ ਨੂੰ ਬਣਾਉਣ ਲਈ ਸਾਰੇ ਧਾਰਮਿਕ ਵਿਵਾਦਾਂ ਬਾਰੇ ਕੋਈ ਵੀ ਨਿਰਣਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਤੋਂ ਬਿਨਾਂ ਸੰਭਵ ਨਹੀਂ। ਇਸ ਲਈ ਹਰ ਸਿੱਖ ਦਾ ਫਰਜ ਬਣਦਾ ਹੈ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਿਤ ਹੋਵੇ। ਇਸ ਸਬੰਧ ਵਿੱਚ ਜਰਮਨ ਦੇ ਸਿੱਖ ਭਾਈਚਾਰੇ ਵੱਲੋਂ ਵਿਖਾਇਆ ਗਿਆ ਰਾਹ ਭਾਈਚਾਰੇ ਲਈ ਕਾਫੀ ਅਹਿਮ ਹੈ। ਇਸ ਉੱਦਮ ਲਈ ਜਰਮਨ ਦਾ ਸਮੁੱਚਾ ਸਿੱਖ ਭਾਈਚਾਰਾ, ਸਿੱਖ ਜੱਥੇਬੰਦੀਆਂ, ਗੁਰਦੁਆਰਾ ਕਮੇਟੀਆਂ ਅਤੇ ਮੋਹਤਬਰ ਸਿੱਖ ਵਧਾਈ ਦੇ ਹੱਕਦਾਰ ਹਨ।
-ਬਲਜੀਤ ਸਿੰਘ ਬਰਾੜ

ਲੰਗਾਹ ਦੇ ਪੀ.ਏ. ਦੀ ਲਾਸ਼ ਮਿਲੀ?

ਚੰਡੀਗੜ੍ਹ, 8 ਜੁਲਾਈ (ਹਰੀਸ਼ ਚੰਦਰ ਬਾਗਾਂਵਾਲਾ)-ਪੰਜਾਬ ਦੇ ਖੇਤੀਬਾੜੀ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਪੀ.ਏ. ਦੀ ਲਾਸ਼ ਹਰਿਆਣਾ ਵਿੱਚ ਕੈਂਥਲ ਦੇ ਪਿੰਡ ਨੇੜਲੀ ਨਹਿਰ ਚੋਂ ਬਰਾਮਦ ਕੀਤੀ ਗਈ ਹੈ?

(more…)

ਪਤੀ ਤੋਂ ਦੁਖੀ ਹੋ ਕੇ ਸੜੀ ਵਿਆਹੁਤਾ ਦੀ ਮੌਤ – ਮਾਮਲਾ ਦਰਜ

ਜਲੰਧਰ, 8 ਜੁਲਾਈ (ਨਵਜੋਤ ਸੈਣੀ)-ਬੀਤੇ ਸ਼ੁਕਰਬਾਰ ਨੂੰ ਬੁਰੀ ਤਰ੍ਹਾਂ ਝੁਲਸੀ ਹੋਈ ਹਾਲਤ ’ਚ ਜਲੰਧਰ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਈ ਗਈ ਇਕ ਵਿਆਹੁਤਾ ਦੀ ਇਕ ਨਿੱਜੀ

(more…)

ਕੇਂਦਰ ’ਚ ਹੋਰ ਮੰਤਰੀ ਅਹੁਦੇ ਨਹੀਂ ਮੰਗੇ– ਪਵਾਰ

ਮੁੰਬਈ, 8 ਜੁਲਾਈ (ਵਿਸ਼ਵ ਵਾਰਤਾ)-ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਕੇਂਦਰ ਸਰਕਾਰ ਵਿੱਚ ਆਪਣੀ ਪਾਰਟੀ ਦੇ ਨੇਤਾਵਾਂ ਜਾਂ ਪੁੱਤਰੀ ਸੁਪ੍ਰਿਯਾ ਸੁਲੇ ਲਈ

(more…)

ਗਰੀਬ ਰੱਥ ਪਟੜੀ ਤੋਂ ਉਤਰੀ, ਬੱਚੇ ਦੀ ਮੌਤ

ਗੁਹਾਟੀ, 8 ਜੁਲਾਈ (ਵਿਸ਼ਵ ਵਾਰਤਾ)-ਅੱਤਵਾਦੀਆਂ ਵੱਲੋਂ ਅੱਜ ਆਸਾਮ ਵਿਚ ਇਕ ਰੇਲਵੇ ਲਾਈਨ ’ਤੇ ਕੀਤੇ ਬੰਬ ਧਮਾਕੇ ਕਾਰਨ ਗਰੀਬ ਰੱਥ ਟ੍ਰੇਨ ਦੇ ਛੇ ਡੱਬੇ ਪਟੜੀ ਤੋਂ ਉਤਰ ਗਏ। ਜਾਣਕਾਰੀ

(more…)

ਸ਼੍ਰੋਮਣੀ ਕਮੇਟੀ ਹੜਾਂ ਤੋਂ ਪ੍ਰਭਾਵਤ ਪ੍ਰੀਵਾਰਾਂ ਦੀ ਸੇਵਾ ’ਚ ਲੱਗੀ

ਅੰਮ੍ਰਿਤਸਰ 8 ਜੁਲਾਈ (ਮੋਤਾ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ  ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ  ਤੇ ਹਰਿਆਣਾ ਰਾਜ ਦੇ

(more…)

ਇੱਜ਼ਤ ਖਾਤਿਰ ਹੱਤਿਆਵਾਂ ਰੋਕਣ ਲਈ ਕਾਨੂੰਨ ਬਣੇਗਾ

26 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸ਼ੈਸਨ ’ਚ ਪੇਸ਼ ਹੋਵੇਗਾ ਖਰੜਾ
main_parlia ਨਵੀਂ ਦਿੱਲੀ, 8 ਜੁਲਾਈ (ਇੰਟ.)- ਲਗਾਤਾਰ ਵੱਧ ਰਹੀਆਂ ਇੱਜ਼ਤ ਖਾਤਿਰ ਹੱਤਿਆ ਦੀਆਂ ਘਟਨਾਵਾਂ ਨੁੰ ਗੰਭੀਰਤਾ ਨਾਲ ਲੈਦਿਆਂ ਹੋਇਆ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ 26 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਸ਼ੈਸਨ ’ਚ ਇਸ ਸਬੰਧੀ ਇੱਕ ਬਿੱਲ ਲਿਆਵੇਗੀ ਅਤੇ ਇਸ ਸਬੰਧੀ ਇੱਕ ਮੰਤਰੀ ਗਰੁੱਪ ਦੀ ਕਮੇਟੀ ਗਠਿਤ ਕਰੇਗੀ। ਇਸ ਬਾਰੇ ਕਾਨੂੰਨ ਵਿੱਚ ਸੋਧ ਕਰਨ ਲਈ ਸੂਬਾ ਸਰਕਾਰਾਂ ਤੋਂ ਸਲਾਹ ਲਈ ਜਾਵੇਗੀ ਅਤੇ ਭਾਰਤੀ ਦੰਡ ਸਹਿਨਤਾ, ਅਪਰਾਧਿਕ ਕਾਨੂੰਨ ਵਿੱਚ ਵੀ ਸੋਧ ਲਈ ਕਾਨੂੰਨੀ ਰਾਇ ਮੰਗੀਆਂ ਗਈਆ ਹਨ। ਸਰਕਾਰ ਨੇ ਹੁਣ ਫੈਸਲਾ ਕਰ ਲਿਆ ਹੈ ਕਿ ਇੱਜਤ ਖਾਤਿਰ ਹੋਰੀਆਂ ਹੱਤਿਆਵਾਂ ਨੂੰ ਰੋਕਣ ਲਈ ਪੱਕੇ ਤੌਰ ’ਤੇ ਇੱਕ ਵੱਖਰਾ ਕਾਨੂੰਨ ਹੋਂਦ ਵਿੱਚ ਆਵੇ।


««ਅਗਲਾ ਪੰਨਾ ---->>>> »
Most Read News/Articles
July 2010
M T W T F S S
« Jun   Aug »
 1234
567891011
12131415161718
19202122232425
262728293031  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO