««ਅਗਲਾ ਪੰਨਾ --->>> »

July 7, 2010

ਬਿਜਲੀ ਦਾ ਕਰੰਟ ਲੱਗਣ ਨਾਲ ਦੋ ਦਿਨਾਂ ਵਿਚ ਤਿੰਨ ਪਸ਼ੂਆਂ ਦੀ ਮੌਤ

ਨਾਭਾ, 6 ਜੁਲਾਈ (ਰਾਜਿੰਦਰ ਸਿੰਘ ਕਪੂਰ)- ਨਾਭਾ ਵਿਖੇ ਬਿਜਲੀ ਬੋਰਡ ਦੀ ਗੈਰ ਜ਼ਿੰਮੇਦਾਰਾਨਾ (ਅਣਗਹਿਲੀ) ਕਾਰਗੁਜ਼ਾਰੀ ਨਾਲ ਸਥਾਨਕ ਮੈਹਸ ਗੇਟ ਰੋਡ ਸਥਿਤ ਨਿਆਸਾ ਵਲੀ ਨਜ਼ਦੀਕ ਦੋ ਦਿਨਾਂ ਵਿਚ ਖੰਭਿਆਂ ਤੋਂ ਬਿਜਲੀ ਦਾ ਕਰੰਟ ਲੱਗਣ ਨਾਲ ਤਿੰਨ ਪਸ਼ਸ਼ਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਲੱਗਭੱਗ ਪੰਜ ਵਜੇ ਮੁਹੱਲਾ ਸੱਕਿਆਂ ਵਾਲਾ ਅਤੇ ਮੁਹੱਲਾ ਭੱਟਾਂ ਵਾਲਾ ਗਲੀ ਦੇ ਮੋੜ ’ਤੇ ਲੱਗੇ ਟੈਲੀਫੋਨ ਦੇ ਖੰਭਿਆਂ ਵਿਚ ਕਰੰਟ ਹੋਣ ਕਾਰਨ ਇਕ ਗਊ ਅਤੇ ਇਕ ਵੱਛੇ ਦੀ ਮੌਤ ਹੋ ਗਈ ਹੈ। ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਕੱਲ੍ਹ ਵੀ ਮੁਹੱਲਾ ਸੱਕਿਆਂ ਵਾਲਾ ਦੇ ਮੋੜ ’ਤੇ ਲੱਗੇ ਖੰਭੇ ਨਾਲ ਲੱਗ ਕੇ ਇਕ ਢੱਠੇ ਦੀ ਮੌਤ ਹੋ ਗਈ ਸੀ। ਬਾਜ਼ਾਰ ਵਾਸੀਆਂ ਬਲੰਿਦਰ ਸਿੰਘ, ਮਾਸਟ ਗੁਰਚਰਨ ਸਿੰਘ, ਅਵਤਾਰ ਸਿੰਘ ਜਲਾਝਾੜ, ਕੁਲਦੀਪ ਸਿੰਘ ਮਿੰਟਾ

(more…)

ਮੁਕਤਸਰ ’ਚ ਫੱਤਣਵਾਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਉੱਪ ਮੁੱਖ ਮੰਤਰੀ

ਮੁਕਤਸਰ, 6 ਜੁਲਾਈ (ਬਲਜੀਤ ਸੰੇਧੂ/ਅਵਤਾਰ ਬਰਾੜ)- ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਪੰਜਾਬ ਅੱਜ ਮੁਕਤਸਰ ਦੇ  ਸਿਆਸੀ ਫੱਤਣਵਾਲਾ ਪਰਿਵਾਰ ਦੀ ਮਾਤਾ ਸੁਰਜੀਤ ਕੌਰ ਦੇ ਅਕਾਲ ਚਲਾਣੇ ਤੇ ਉਨ੍ਹਾ ਦੇ ਪੁੱਤਰਾਂ ਜਗਮੋਹਨ ਸਿੰਘ ਫੱਤਣਵਾਲਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਮੁਕਤਸਰ, ਅਮ੍ਰਿਤਪਾਲ ਸਿੰਘ ਫੱਤਣਵਾਲਾ, ਪੋਤਰੇ ਕੰਵਰਦੀਪ ਸਿੰਘ ਬਰਾੜ, ਅਮਨਦੀਪ ਸਿੰਘ ਬਰਾੜ (ਮਹਾਸ਼ਾ) ਚੇਅਰਮੈਨ ਬਲਾਕ ਸੰਮਤੀ ਮੁਕਤਸਰ ਅਤੇ ਸੰਦੀਪ ਸਿੰਘ ਬਰਾੜ ਨਾਲ ਅਫਸੋਸ ਕਰਨ ਲਈ ਉਨ੍ਹਾ ਦੀ ਰਿਹਾਇਸ਼ ਵਿਖੇ ਪੁੱਜੇ। ਇਸ ਮੌਕੇ ਬੋਲਦਿਆਂ ਸ. ਬਾਦਲ ਨੇ ਕਿਹਾ ਕਿ ਫੱਤਣਵਾਲਾ ਪਰਿਵਾਰ ਇਮਾਨਦਾਰ ਸਾਊ ਸ਼ੁਭਾ ਵਾਲਾ ਪਰਿਵਾਰ ਹੈ ਤੇ ਲੰਬੇ ਸਮੇਂ ਤੋਂ ਲੋਕ ਸੇਵਾ ਕਰਦਾ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਮਾਤਾ ਸੁਰਜੀਤ ਕੌਰ ਸ. ਸੁਖਬੀਰ ਸਿੰਘ ਬਾਦਲ ਦੇ ਚਾਚਾ ਸ. ਗੁਰਦਾਸ ਸਿੰਘ ਬਾਦਲ ਸਾਬਕਾ

(more…)

ਘੰਮਤੁ ਅਤੇ ਅਰਧ ਘੰਮਤੁ ਕਬੀਲਿਆਂ ਦਾ ਵਫ਼ਦ ਅਹਿਮਦ ਪਟੇਲ ਨੂੰ ਮਿਲਿਆ

ਨਵੀਂ ਦਿੱਲੀ, 6 ਜੁਲਾਈ (ਪੱਤਰ ਪ੍ਰੇਰਕ)-ਕਾਂਗਰਸ ਪਾਰਟੀ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਦੇ ਰਾਜਨੀਤਿਕ ਸਲਾਹਕਾਰ ਅਤੇ ਰਾਜ ਸਭਾ ਮੈਂਬਰ ਸ੍ਰੀ ਅਹਿਮਦ ਪਟੇਲ ਜੀ ਨੂੰ ਪਿਛਲੀ ਕੇਂਦਰ ਸਰਕਾਰ ਸਮੇਂ ਬਣੇ ਘੰਮਤੁ ਅਤੇ ਅਰਧ ਘੰਮਤੁ ਕਮਿਸ਼ਨ ਸਰਕਾਰ ਭਾਰਤ ਦੇ ਸਾਬਕਾ ਮੈਂਬਰ ਸ੍ਰੀ ਲਛਮਣ ਭਾਈ ਕਾਲੀ ਦਾਸ ਪਟਨੀ ਦੀ ਅਗਵਾਈ ਹੇਠ ਪੂਰੇ ਭਾਰਤ ਵਿਚੋਂ 25 ਮੈਂਬਰੀ ਵਫ਼ਦ ਉਨ੍ਹਾਂ ਦੇ ਗ੍ਰਹਿ ਵਿਖੇ ਨਵੀਂ ਦਿੱਲੀ ਵਿਖੇ ਮਿਲਿਆ। ਇਸ ਵਫ਼ਦ ਵਿਚ ਪੰਜਾਬ ਦੇ ਐਨ ਟੀ ਡੀ ਐਨ ਟੀ ਕਬਲਿਆਂ ਦੀ ਮੰਗ ਨੂੰ ਲੈ ਕੇ ਵਿਸ਼ੇਸ਼ ਤੌਰ ’ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਐਸ ਟੀ ਸੈਲ ਦੇ ਇੰਚਾਰਜ ਜਸਪਾਲ ਸਿੰਘ ਪੰਜਗਰਾਈਂ ਮਿਲੇ ਜਿਨ੍ਹਾਂ ਨੇ ਇਸ ਪਿਛਲੀ ਸਰਕਾਰ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸ੍ਰੀਮਤੀ ਸੋਨੀਆ ਗਾਂਧੀ ਦੇ ਅਗਵਾਈ ਹੇਠ ਬਣੇ ਇਸ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਕ੍ਰਿਸ਼ਨ ਰੇਨਕੇ ਦੀ ਰਿਪੋਰਟ ਨੂੰ ਲਾਗੂ

(more…)

ਜਰਨੈਲ ਸਿੰਘ ਬਹਿਲੋਲਪੁਰ ਨੂੰ ਮੌਤ ਦੇ ਮੂੰਹ ਵਿੱਚ ਧਕੇਲਣ ਵਾਲਿਆਂ ਵਿਰੁੱਧ ਤੁਰੰਤ ਐਫ.ਆਈ.ਆਰ ਦਰਜ ਕਰੋ – ਇਮਾਨ ਸਿੰਘ

ਫਤਿਹਗੜ੍ਹ ਸਾਹਿਬ, 6 ਜੁਲਾਈ (ਪ.ਪ.)- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਥਾਣਾ ਮੁਲੇਪੁਰ ਵਿੱਚ ਬੀਤੇ ਡੇਢ ਹਫਤੇ ਪਹਿਲੇ ਪੁਲਿਸ ਵੱਲੋਂ ਸ: ਜਰਨੈਲ ਸਿੰਘ ਨਿਵਾਸੀ ਬਹਿਲੋਲਪੁਰ ਨੂੰ ਬਿਨ੍ਹਾ ਵਜ੍ਹਾ ਤੰਗ ਪ੍ਰੇਸ਼ਾਨ ਕਰਨ ਦੀ ਵਜ੍ਹਾ ਨਾਲ ਹੋਈ ਦੁਖਾਂਤਿਕ ਮੌਤ ਵਿਰੁੱਧ ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਹੇਠ ਬੀਤੇ ਦਿਨੀਂ ਜ਼ਿਲ੍ਹਾ ਕਚਹਿਰੀ ਦੇ ਸਾਹਮਣੇ ਸੜਕ ਉੱਤੇ ਜ਼ਬਰਦਸਤ ਰੋਸ ਧਰਨਾ ਮਾਰ ਕੇ ਸੰਬੰਧਿਤ ਅਧਿਕਾਰੀ ਅਰੂੜ ਸਿੰਘ, ਦਵਾਈ ਵਿਕਰੇਤਾ ਸਲੀਮ ਖਾਨ ਅਤੇ ਪੰਜੋਲੀ ਪਿੰਡ ਦੇ ਸਰਪੰਚ ਦਰਬਾਰਾ ਸਿੰਘ ਜੋ ਦੋਵੇਂ ਪੁਲਿਸ ਦੇ ਟਾਉਟ ਹਨ, ਵਿਰੁੱਧ ਕਤਲ ਕੇਸ ਦਰਜ ਕਰਕੇ ਐਫ ਆਈ ਆਰ ਦਰਜ ਕਰਨ ਦੀ ਜ਼ੋਰਦਾਰ ਮੰਗ ਕੀਤੀ ਗਈ ਹੈ।  ਸ: ਇਮਾਨ ਸਿੰਘ ਮਾਨ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਪੁਲਿਸ ਕਿਸ ਤਰ੍ਹਾ ਘਟੀਆ ਹੱਥਕੰਡੇ ਵਰਤ ਕੇ ਸਰੀਫ਼

(more…)

ਰਾਏਪੁਰ ਰਸੂਲਪੁਰ ’ਚ ਨਸ਼ਿਆਂ ਵਿਰੁੱਧ ਜਾਗੂਰਕ ਕਰਨ ਲਈ ਕੈਂਪ ਲਗਾਇਆ

ਕਿਸ਼ਨਗੜ੍ਹ, 6 ਜੁਲਾਈ (ਪ.ਪ.)- ਪ੍ਰਾਇਮਰੀ ਹੈਲਥ ਸੈਂਟਰ ਪਿੰਡ ਰਾਏਪੁਰ-ਰਸੂਲਪੁਰ ਵਿਖੇ ਸਮੂਹ ਗ੍ਰਾਮ ਪੰਚਾਇਤ, ਸ੍ਰੀਮਤੀ ਸੁਨੀਤਾ ਸ਼ਰਮਾ ਸਰਪੰਚ ਰਾਏਪੁਰ, ਸ. ਹਰਜੀਤ ਸਿੰਘ ਸੰਧਰ ਸਰਪੰਚ ਕਾਹਨਪੁਰ, ਸ੍ਰੀ ਜਸਵਿੰਦਰ ਬੱਲ ਮੈਂਬਰ ਬਲਾਕ ਸੰਮਤੀ ਜਲੰਧਰ ਪੱਛਮੀ ਦੇ ਉਪਰਾਲੇ ਸਦਕਾ ਡਾ. ਸੰਦੀਪ ਸਿੰਘ ਰੰਧਾਵਾ ਅਤੇ ਡਾ. ਅਮਿਤ ਸਿੱਧੂ ਆਯੁਰਵੈਦਿਕ ਡਾਕਟਰ ਵੱਲੋਂ ਰਾਏਪੁਰ ਵਿਖੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਇੱਕ ਵਿਸ਼ਾਲ ਜ਼ਿਲ੍ਹਾ ਪੱਧਰੀ ਕੈਂਪ ਲਗਾਇਆ ਗਿਆ।ਇਸ ਕੈਂਪ ’ਚ ਡਾ. ਸ੍ਰੀਮਤੀ ਮਨਿੰਦਰ ਮਿਨਹਾਸ ਡੀ ਐਫ ਪੀ ਓ ਜਲੰਧਰ, ਡਾ. ਟੀ. ਐਸ. ਰੰਧਾਵਾ ਐਸ.ਐਮ.ਓ. ਆਦਮਪੁਰ, ਡਾ. ਆਰ ਐਲ. ਬੱਸਣ ਐਸ.ਐਮ.ਓ. ਨਕੋਦਰ, ਸ੍ਰੀ ਰਾਕੇਸ਼ ਪਾਲ ਸਿੰਘ ਮਾਸ ਮੀਡੀਆ ਅਫਸਰ ਜਲੰਧਰ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਇਸ ਮੌਕੇ ’ਤੇ ਬੋਲਦਿਆਂ ਡਾ. ਮਨਿੰਦਰ ਮਿਨਹਾਸ ਨੇ ਕਿਹਾ ਕਿ ਨਸ਼ਿਆਂ ਦੀ ਰੋਕਥਾਮ

(more…)

ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਸੁਚੇਤ ਕਰਨ ਲਈ ਯਤਨਸ਼ੀਲ ਅਵਤਾਰ ਅਰਨੌਲੀ

ਮੋਰਿੰਡਾ, 6 ਜੁਲਾਈ (ਗਿਆਨ ਸਿੰਘ)- ਸਮਾਜ ਵਿਚ ਫੈਲੀਆਂ ਬੁਰੀਆਂ ਅਲਾਮਤਾਂ ਦੇ ਖਾਤਮੇ ਲਈ ਵੱਖੋ-ਵੱਖਰੇ ਤਰੀਕੇ ਨਾਲ ਅਨੇਕਾਂ ਸਮਾਜ ਸੇਵੀ ਸੰਸਥਾਵਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ਵਿਚ ਸੰਸਥਾਵਾਂ ਵੱਲੋਂ ਰੈਲੀਆਂ, ਨਾਟਕ, ਸੈਮੀਨਾਰ, ਕੈਂਪ ਲਗਾਉਣੇ ਸ਼ਾਮਿਲ ਹਨ, ਪ੍ਰੰਤੂ ਇਨ੍ਹਾਂ ਤੇ ਬਿਲਕੁੱਲ ਵੱਖਰੇ ਢੰਗ ਨਾਲ ਲੋਕਾਂ ਨੂੰ ਸੁਚੇਤ ਕਰਨ ਵਾਲੇ ਨੌਜਵਾਨ ਸਮਾਜ ਸੇਵੀ ਆਗੂ ਹਨ, ਅਵਤਾਰ ਅਰਨੌਲੀ, ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਨਾ ਸੰਬੰਧਿਤ ਅਦਾਰਾ ਨਹਿਰੂ ਯੁਵਾ ਕੇਂਦਰ ਰੂਪਨਗਰ ਵਿਚ ਰਾਸ਼ਟਰੀ ਸੇਵਾ ਕਰਮੀ ਵਜੋਂ ਲੰਮਾ ਸਮਾਂ ਕੰਮ ਕਰਨ ਤੇ ਪਿੰਡ ਅਰਨੌਲੀ ਵਿਚ ਯੂਥ ਕਲੱਬ ਗਠਿਤ ਕਰਕੇ ਲਗਾਤਾਰ 16 ਸਾਲ ਪ੍ਰਧਾਨ ਵਜੋਂ ਕੰਮ ਕਰਦਿਆਂ ਉਨ੍ਹਾਂ ਨੌਜਵਾਨ ਵਰਗ ਦੀ ਭਲਾਈ ਲਈ ਅਨੇਕਾਂ ਕੰਮ ਕੀਤੇ, ਜਿਨ੍ਹਾਂ ਵਿੱਚ ਵੱਖੋ-ਵੱਖਰੇ ਪਿੰਡਾਂ ਵਿੱਚ ਮੁਫ਼ਤ ਸਿਲਾਈ-ਕਢਾਈ ਸੈਂਟਰ, ਟਿਊਸ਼ਨ

(more…)

ਨਾਪਾ ਵੱਲੋਂ ਕਰਵਾਈ ਗਈ ਦੋ ਰੋਜ਼ਾ ਕਾਨਫਰੰਸ ਦਾ ਪਹਿਲਾ ਦਿਨ ਸਫਲ ਹੋ ਨਿਬੜਿਆ

Untitled-1 ਟਰੇਸੀ (ਕੈਲੀਫੋਰਨੀਆ)- 6 ਜੁਲਾਈ (ਅ.ਬ.) ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਦੋ ਰੋਜ਼ਾ ਕਾਨਫਰੰਸ ਦੇ ਪਹਿਲੇ ਦਿਨ ਦੀ ਕਾਨਫਰੰਸ ਸਥਾਨਕ ਸੰਸਾਰ ਰੈਸਟੋਰੈਂਟ ਦੇ ਹਾਲ ਵਿਚ ਕਰਵਾਈ ਗਈ, ਜਿਸ ਵਿਚ ਕੈਨੇਡਾ ਦੀ ਪਾਰਲੀਮੈਂਟ ਮੈਂਬਰ ਡਾ. ਰੂਬੀ ਢੱਲਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਈ। ਇਸ ਕਾਨਫਰੰਸ ਵਿਚ ਹੋਰਨਾਂ ਤੋਂ ਇਲਾਵਾ ਸ: ਦੀਦਾਰ ਸਿੰਘ ਬੈਂਸ,ਅਟਾਰਨੀ ਜੈਕ ਰਾਮ,ਅਟਾਰਨੀ ਅਜੈ ਰਾਮ.ਸੁਖਨੰਦਨ ਸਿੰਘ ਬੱਲ, ਪਲਵਿੰਦਰ ਕੌਰ, ਤਵਿੰਦਰ ਕਾਂਝਲਾ, ਰਕੇਸ਼ ਚੰਦਰ, ਹੰਸ ਰਾਜ ਕਾਂਝਲਾ, ਅਜੀਤ ਰਾਮ ਬੰਗੜ, ਅਜੀਤ ਸਿੰਘ ਸੂਚ,ਕੁਲਦੀਪ ਧਾਲੀਵਾਲ ਜੈਨੀ ਪਲਾਜਾ, ਲਖਬੀਰ ਸਿੰਘ ਸਹੋਤਾ (ਕਾਲਾ), ਜਰਨੈਲ ਸਿੰਘ ਢਿੱਲੋਂ, ਗੁਰਮੀਤ ਸਿੰਘ ਜੌਹਲ, ਜੋਰਾ

(more…)

ਗੁਰਦੁਆਰਾ ਰਕਾਬ ਗੰਜ ਸਾਹਮਣੇ ਪੁਤਲੇ ਸਾੜਨ ਤੇ ਮੁਜ਼ਾਹਰੇ ਕਰਨ ਦੀ ਨਿਖੇਧੀ

ਨਵੀਂ ਦਿੱਲੀ, 6 ਜੁਲਾਈ (ਜਸਵੰਤ ਸਿੰਘ ਅਜੀਤ)-ਸ੍ਰ. ਹਰਮੀਤ ਸਿੰਘ ਕਾਲਕਾਜੀ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਦਿੱਲੀ ਨੇ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਵੱਲੋਂ ਗੁਰਦੁਆਰਾ ਰਕਾਬ ਗੰਜ ਦੇ ਸਾਹਮਣੇ ਮਹਿੰਗਾਈ ਵਿਰੁੱਧ ਮਜ਼ਾਹਰਾ ਕਰਨ ਅਤੇ ਪੁਤਲਾ ਸਾੜੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਬਾਦਲਕਿਆਂ ਨੂੰ ਰਾਜਸੀ ਸੁਆਰਥ ਦੀ ਲਾਲਸਾ ਨੇ ਇੰਨਾ ਗਿਰਾ ਦਿੱਤਾ ਹੋਇਆ ਹੈ ਕਿ ਉਨ੍ਹਾਂ ਨੂੰ ਸਿਖ ਧਰਮ ਦੀਆਂ ਮਾਨਤਾਵਾਂ ਅਤੇ ਪ੍ਰੰਪਰਾਵਾਂ ਦਾ ਖਿਆਲ ਤੱਕ ਰਹਿ ਗਿਆ ਹੋਇਆ।
ਇਸ ਸਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਸ੍ਰ. ਹਰਮੀਤ ਸਿੰਘ ਕਾਲਕਾਜੀ ਨੇ ਕਿਹਾ ਕਿ ਸਿੱਖ ਧਰਮ ਅਸਥਾਨਾਂ, ਵਿਸ਼ੇਸ਼ ਕਰਕੇ ਇਤਿਹਾਸਕ ਗੁਰਦੁਆਰਿਆਂ ਦੇ ਸਾਹਮਣੇ ਮੁਜ਼ਾਹਰੇ ਕਰਨੇ ਅਤੇ ਪੁਤਲੇ ਸਾੜਨੇ ਸਿੱਖੀ ਦੀਆਂ ਮਾਨਤਾਵਾਂ ਤੇ ਪ੍ਰੰਪਰਾਵਾਂ ਦੇ ਵਿਰੁੱਧ ਹੈ। ਸ੍ਰ. ਹਰਮੀਤ ਸਿੰਘ ਕਾਲਕਾਜੀ ਨੇ ਕਿਹਾ ਕਿ ਭਾਜਪਾ ਦੇ ਪਿਛਲੱਗ ਬਾਦਲਕਿਆਂ ਨੂੰ ਮੁਜ਼ਾਹਰੇ ਤੇ ਪੁਤਲੇ ਸਾੜ ਕੇ ਆਪਣੀਆਂ ਫੋਟੋਆਂ ਛਪਵਾਉਣ ਦਾ ਇੰਨਾ ਸ਼ੌਕ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਸੀ ਕਿ ਉਹ ਗੁਰਦੁਆਰਾ ਰਕਾਬ ਗੰਜ ਦੇ ਸਾਹਮਣੇ ਅਜਿਹਾ ਕਰਕੇ ਸਿੱਖੀ ਦੀਆਂ ਮਾਨਵਾਤਾਂ ਤੇ ਪ੍ਰੰਪਰਾਵਾਂ ਦੀ ਉਲੰਘਣਾ ਕਰਨ ਦੀ ਬਜਾਏ, ਭਾਜਪਾ ਦੇ ਦਫਤਰ ਦੇ ਸਾਹਮਣੇ ਜਾ ਕੇ ਮੁਜ਼ਾਹਰਾ ਕਰਦੇ ਤੇ ਪੁਤਲਾ ਸਾੜ ਕੇ ਫੋਟੋਆਂ ਖਿਚਵਾ ਅਤੇ ਛਪਵਾ ਕੇ ਆਪਣਾ ਸ਼ੌਕ ਪੁਰਾ ਕਰ ਲੈਂਦੇ।

ਸ਼ਰਾਬ ਨਾਲ ਲੱਦੀ ਹੋਈ ਕਾਰ ਫੜੀ-ਦੋਸ਼ੀ ਫਰਾਰ

ਜਲੰਧਰ-ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਸੈਂਟਰੋ ਕਾਰ ਵਿੱਚੋਂ ਸ਼ਰਾਬ ਦੀ ਖੇਪ ਬਰਾਮਦ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸੋਮ ਨਾਥ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਨਕੋਦਰ ਤੋਂ ਸ਼ਰਾਬ ਦੀ ਖੇਪ ਜਲੰਧਰ ਲਿਆਂਦੀ ਜਾ ਰਹੀ ਹੈ, ਜਿਸ ਤੋਂ ਬਾਅਦ ਪੁਲਿਸ ਨੇ ਨਾਕੇਬੰਦੀ ਕੀਤੀ ਹੋਈ ਸੀ। ਇਸੇ ਦੌਰਾਨ ਇਹ ਸੈਂਟਰੋ ਕਾਰ ਆ ਰਹੀ ਸੀ, ਜਿਸ ਨੂੰ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਭਜਾ ਲਈ, ਜਿਸ ਤੋਂ ਬਾਅਦ ਪੁਲਿਸ ਨੇ ਉਕਤ ਕਾਰ ਦਾ ਪਿਛਾ ਕੀਤਾ ਤਾਂ ਕਾਰ ਚਾਲਕ ਕਾਰ ਨੂੰ ਬੀ.ਐੱਮ.ਸੀ. ਚੌਕ ਨੇੜੇ ਛੱਡ ਕੇ ਫਰਾਰ ਹੋ ਗਿਆ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ 18 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਹੋਈ। ਫਰਾਰ ਹੋਏ ਦੋਸ਼ੀ ਦੀ ਪਛਾਣ ਹਰਵਿੰਦਰ ਸਿੰਘ ਉਰਫ ਸੋਨੂੰ ਵਾਸੀ ਅਮਨ ਨਗਰ ਦੇ ਤੌਰ ’ਤੇ ਹੋਈ ਹੈ। ਪੁਲਿਸ ਉਸ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।

12 ਹਜ਼ਾਰ ਦੀ ਜਾਲ੍ਹੀ ਕਰੰਸੀ ਸਮੇਤ ਇੱਕ ਗ੍ਰਿਫਤਾਰ

ਜਲੰਧਰ,-ਥਾਣਾ 1 ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਜਾਲ੍ਹੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਹੈ। ਅੱਜ ਪੁਲਿਸ ਨੇ ਇੱਕ ਗੁਪਤ ਸੂਚਨਾ ਮਿਲਣ ’ਤੇ ਸਥਾਨਿਕ ਵਰਕਸ਼ਾਪ ਚੌਕ ਨੇੜੇ ਇੱਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ ਪੰਜ ਪੰਜ ਸੌ ਰੁਪਏ ਦੇ 24 ਜਾਲ੍ਹੀ ਨੋਟ ਮਿਲੇ, ਜਿਸ ਤੋਂ ਬਾਅਦ ਉਕਤ ਵਿਅਕਤੀ, ਜਿਸ ਦੀ ਪਛਾਣ ਸ਼ਾਮ ਸੁੰਦਰ ਵਾਸੀ ਮੁਹੱਲਾ ਹਰਨਾਮਦਾਸ ਪੁਰਾ ਦੇ ਤੌਰ ’ਤੇ ਹੋਈ, ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਅਨੁਸਾਰ ਸ਼ਾਮ ਸੁੰਦਰ ਉਕਤ ਨੋਟ ਖੇਤਰ ਵਿੱਚ ਸਪਲਾਈ ਕਰਨ ਆਇਆ ਸੀ। ਇਸ ਸੰਬੰਧੀ ਥਾਣਾ 1 ’ਚ ਆਈ.ਪੀ.ਸੀ. ਦੀ ਧਾਰਾ 489-ਏ.ਬੀ.ਸੀ. ਡੀ. ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਲ੍ਹੀ ਕਰੰਸੀ ਸਮੇਤ ਫੜਿਆ ਗਿਆ ਸ਼ਾਮ ਸੁੰਦਰ ਅਵਤਾਰ ਸਿੰਘ ਤਾਰੀ ਵਾਸੀ ਪਿੰਡ ਬਿੱਲੀ ਚੱਕ ਦਾ ਕਰਿੰਦਾ ਸੀ। ਜਾਣਕਾਰੀ ਮੁਤਾਬਿਕ ਅਵਤਾਰ ਸਿੰਘ ਤਾਰੀ ਇਸ ਵੇਲੇ ਜੇਲ੍ਹ ਵਿੱਚ ਹੈ। ਉਹ ਜੇਲ੍ਹ ਵਿੱਚੋਂ ਹੀ ਆਪਣਾ ਨੈੱਟਵਰਕ ਚਲਾ ਰਿਹਾ ਹੈ।


««ਅਗਲਾ ਪੰਨਾ ---->>>> »
Most Read News/Articles
July 2010
M T W T F S S
« Jun   Aug »
 1234
567891011
12131415161718
19202122232425
262728293031  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO