ਜ਼ੀਰਾ, 26 ਜੂਨ (ਤਰਸੇਮ ਲਾਲ ਖੁਰਾਣਾ)-ਭਾਵੇਂ ਅੱਜ਼ ਦੇ ਜਮਾਨੇ ਵਿੱਚ ਲੋਕ ਧੀਆਂ ਨੂੰ ਕੁੱਖ ਵਿੱਚ ਮਾਰ ਰਹੇ ਹਨ ਪਰ ਲੜਕੇ ਤੇ ਲੜਕੀਆਂ ਵਿੱਚ ਕੋਈ ਅੰਤਰ ਨਹੀ । ਜ਼ਿਆਦਾਤਰ ਖੇਤਰਾਂ ਵਿੱਚ ਲੜਕੀਆਂ ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰ ਰਹੀਆ ਹਨ । ਇਸੇ ਤਰ੍ਹਾਂ ਮੋਗੇ ਦੀ ਇੱਕ ਲੜਕੀ ਸੋਨੀਆ ਮਿੱਢਾ ਨੇ ਬਾਬਾ ਈਸ਼ਰ ਸਿੰਘ ਕਾਲਜ਼ ਗਗੜਾ ਵਿਖੇ ਬੀ.ਐਸ.ਸੀ ਆਈ .ਟੀ ਦੀ ਪ੍ਰੀਖਿਆ ਵਿੱਚੋ ਲਗਾਤਾਰ ਪੰਜਵੀ ਵਾਰ ਪਹਿਲੇ ਸਥਾਨ ਤੇ ਰਹਿ ਕੇ ਨਵੀ ਮਿਸਾਲ ਕਾਇਮ ਕੀਤੀ ਹੈ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਲੜਕੀ ਦੇ ਪਿਤਾ ਰਾਧੇ ਸ਼ਾਮ ਮਿੱਢਾ ਅਤੇ ਮਾਤਾ ਸ਼੍ਰੀਮਤੀ ਅਨੀਤਾ ਮਿੱਢਾਂ ਨੇ ਕਿਹਾ ਕਿ ਸਾਨੂੰ ਆਪਣੀ ਬੇਟੀ ਤੇ ਮਾਨ ਹੈ । ਜਿਸਨੇ ਆਪਣੀ ਮਿਹਨਤ ਤੇ ਲਗਨ ਨਾਲ ਲਗਾਤਾਰ ਪੰਜਵੀ ਵਾਰ ਟਾਪ ਕੀਤਾ ਹੈ। ਸੋਨੀਆ ਮਿੱਢਾ ਨੇ ਦੱਸਿਆ ਕਿ ਉਸਨੇ ਕ੍ਰਮਵਾਰ 500 -400, 600-497, 600 -498, 700-604 ਅਤੇ ਇਸ ਵਾਰ 600-524 ਅੰਕ ਹਾਸਿਲ ਕਰਕੇ ਲਗਾਤਾਰ ਪੰਜਵੀ ਵਾਰ 87ਪ੍ਰਤੀਸ਼ਤ ਅੰਕ ਹਾਸਿਲ ਕਰਕੇ ਟਾਪ ਕੀਤਾ ਹੈ ਜਿਸ ਦਾ ਸਿਹਰਾ ਮੇਰੇ ਮਾਤਾ ਪਿਤਾ ਅਤੇ ਅਧਿਆਪਕਾਂ ਵੱਲੋਂ ਕਰਵਾਈ ਗਈ ਮਿਹਨਤ ਨੂੰ ਜ਼ਾਂਦਾ ਹੈ।
ਤਲਵੰਡੀ ਸਾਬੋ, 26 ਜੂਨ (ਰਣਜੀਤ ਸਿੰਘ ਰਾਜੂ)-ਆਪਣੀ ਕਾਰਗੁਜ਼ਾਰੀ ਕਾਰਨ ਅਕਸਰ ਵਿਵਾਦਾਂ ਵਿੱਚ ਰਹਿਣ ਵਾਲੇ ਸਿੰਚਾਈ ਮਹਿਕਮੇ ਦੀ ਅਣਦੇਖੀ ਅਤੇ ਇਲਾਕੇ ਦੇ ਵੱਲੋਂ ਫੁੱਲੋ ਖਾਰੀ ਕਸਬੇ ਵਿੱਚ ਬਣ ਰਹੇ ਦੇਸ਼ ਦੇ ਸਭ ਤੋਂ ਵੱਡੇ ਤੇਲ ਸੋਧਕ ਕਾਰਖਾਨੇ ਦੇ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਬੀਤੀ ਦੇਰ ਰਾਤ ਸੰਦੋਹਾ ਬਰਾਂਚ ਵਿੱਚੋਂ ਨਿਕਲਦੇ ਰਜਬਾਹੇ ਵਿੱਚ ਪਿੰਡ ਮਲਕਾਣਾ ਕੋਲ ਪਾੜ੍ਹ ਪੈ ਗਿਆ। ਪਾੜ ਪੈਣ ਨਾਲ ਕਰੀਬ 50 ਏਕੜ ਦੇ ਕਰੀਬ ਨਰਮੇ ਦੀ ਫਸਲ, ਕਿੰਨੂਆਂ ਤੇ ਅਨਾਰ ਦੇ ਬਾਗਾਂ ਤੋਂ ਇਲਾਵਾ ਖੇਤਾਂ ਵਿੱਚ ਲੱਗੇ ਬੋਰਾਂ ਵਾਲੇ ਖੋਹ ਪਾਣੀ ਨਾਲ ਭਰ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਦਾ ਅੰਦਾਜ਼ਾ ਹੈ। ਬੀਤੀ ਰਾਤ ਕੁਝ ਦਰੱਖਤਾਂ ਦੇ ਮੋੜੇ ਉਕਤ ਰਜਬਾਹੇ ਦੀ ਸੀਮੈਂਟ ਵਾਲੀ ਪੁਲੀ ਵਿੱਚ ਆ ਫਸੇ, ਜਿਸ ਨਾਲ ਪਾਣੀ ਦਾ ਵਹਾਅ ਰੁਕ ਗਿਆ। ਪਾੜ ਪੈਣ ਨਾਲ ਜਿੱਥੇ ਬਘੇਲ ਸਿੰਘ ਪੁੱਤਰ ਦਰਬਾਰਾ ਸਿੰਘ ਦੀ ਕਈ ਏਕੜ ਨਰਮੇ ਦੀ ਫਸਲ ਡੁੱਬ ਗਈ। ਉਥੇ ਮਿੱਠੂ ਸਿੰਘ ਪੁੱਤਰ ਗੁਰਦੇਵ ਸਿੰਘ ਦੀ 8 ਏਕੜ ਨਰਮੇ ਦੀ ਫਸਲ ਅਤੇ ਖੇਤ ਵਿੱਚ ਲੱਗਿਆ ਬੋਰ ਅਤੇ ਖੂਹ ਪਾਣੀ ਨਾਲ ਭਰ ਗਏ। ਇਸ ਦੇ ਨਾਲ ਮਨਦੀਪ ਸਿੰਘ ਪੁੱਤਰ ਚੰਨਣ ਸਿੰਘ ਦਾ ਕਿੰਨੂਆਂ ਤੇ ਅਨਾਰਾਂ ਦੇ ਬਾਗ ਨੂੰ ਭਾਰੀ ਨੁਕਸਾਨ ਪੁੱਜਾ ਹੈ ਤੇ ਖੇਤਾਂ ਵਿੱਚ ਬਣੇ ਕਈ ਕਮਰਿਆਂ ਦੀਆਂ ਨੀਂਹਾਂ ਵਿੱਚ ਪਾਣੀ ਭਰ ਗਿਆ ਹੈ।
ਗੋਨਿਆਣਾ ਮੰਡੀ, 26 ਜੂਨ (ਸਤਪਾਲ ਬਾਂਸਲ )-ਭਾਰਤੀ ਜਨਤਾ ਪਾਰਟੀ ਜਿਲ੍ਹਾ ਬਠਿੰਡਾ ਦਿਹਾਤੀ ਦੀ ਮੀਟਿੰਗ ਦਿਆਲ ਸੋਢੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਭਾਜਪਾ ਵੱਲੋਂ ਯੂ.ਪੀ.ਏ. ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵਧੀ ਮਹਿੰਗਾਈ ਦੇ ਵਿਰੁੱਧ ਵਿੱਢੀ ਮੁਹਿੰਮ ਨੂੰ ਤੇਜ ਕਰਨ ਬਾਰੇ ਵਿਚਾਰ ਵਿਟਾਂਦਰਾਂ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਢੀ ਨੇ ਦੱਸਿਆ ਕਿ ਭਾਜਪਾ ਵੱਲੋਂ ਮਹਿੰਗਾਈ ਵਿਰੁੱਧ ਪਹਿਲਾ ਚਲਾਈ ਦਸਤਖਤ ਮੁਹਿੰਮ ਅਧੀਨ ਭਾਜਪਾ ਜਿਲ੍ਹਾ ਦਿਹਾਤੀ ਬਠਿੰਡਾ ਵੱਲੋਂ 17 ਹਜ਼ਾਰ ਲੋਕਾਂ ਦੇ ਦਸਤਖਤ ਕਰਵਾਕੇ ਪ੍ਰਦੇਸ਼ ਕੋਲ ਜਮਾਂ ਕਰਵਾ ਦਿੱਤੇ ਹਨ ਜੋ ਕਿ ਅੱਗੇ ਰਾਸ਼ਟਰਪਤੀ ਜੀ ਕੋਲ ਭੇਜੇ ਜਾਣਗੇ। ਇਸੇ ਮੁਹਿੰਮ ਅਧੀਨ 30 ਜੂਨ ਨੂੰ ਭਾਜਪਾ ਦਿਹਾਤੀ ਬਠਿੰਡਾ ਦੀ ਤਹਿਸੀਲ ਰਾਮਪੁਰਾ ਫੂਲ ਵਿਖੇ 11 ਵਜੇ ਤੋਂ 12 ਵਜੇ ਤੱਕ ਥਾਲੀ ਖੜਕਾਉਣਗੇ ਅਤੇ ਮਹਿੰਗਾਈ ਵਿਰੁੱਧ ਪ੍ਰਦਰਸ਼ਨ ਕਰਨਗੇ।
(more…)
ਨੰਗਲ 26 ਜੂਨ (ਗੁਰਵਿੰਦਰ ਸਿੰਘ ਜੰਡੀਰ) ਯੂਥ ਕਾਂਗਰਸ ਵਲੋਂ ਸਮਾਜ ਸੇਵੀ ਸੰਸਥਾ ਅਰਪਨ ਦੇ ਸਹਿਯੋਗ ਨਾਲ ਪਿੰਡ ਜੋਹਲ ਵਿਚ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਤੇ ਜਿਲ੍ਹਾ ਯੂਥ ਕਾਂਗਰਸ ਪ੍ਰਧਾਨ ਹਰਵਿੰਦਰ ਕੌਰ ਸੰਧੂ ਬਤੌਰ ਮੁੱਖ ਮਹਿਮਾਨ ਹਾਜ਼ਰ ਹੋਏ। ਇਸ ਮੌਕੇ ਤੇ ਜਿਲ੍ਹਾ ਯੂਥ ਕਾਂਗਰਸ ਆਗੂ ਅਮਰਜੋਤ ਕੌਰ, ਦਰਸ਼ਨ ਸੰਧੂ, ਦਿਨੇਸ਼ ਚੱਡਾ, ਰਣਵੀਰ ਸਿੰਘ ਸੈਣੀ, ਨੰਗਲ ਦੇ ਐਮ ਸੀ ਵਕੀਲ ਪਰਮਜੀਤ ਸਿੰਘ ਪੰਮਾ ਆਦਿ ਹਾਜਰ ਸਨ। ਇਸ ਮੌਕੇ ਤੇ ਪ੍ਰਧਾਨ ਹਰਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੀ ਯੁਵਾ ਪੀੜ੍ਹੀ ਨਸ਼ਿਆਂ ਵਿੱਚ ਗ੍ਰਸਤ ਹੋ ਰਹੀ ਹੈ ਅਤੇ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਅੱਗੇ ਆਉਣਾਂ ਪਵੇਗਾ । ਇਸ ਮੌਕੇ ਤੇ ਬੱਚਿਆਂ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿਚ ਬੱਚਿਆਂ ਨੇ ਨਸ਼ਿਆਂ ਅਤੇ ਸਾਮਾਜਿਕ ਬਰਾਈਆਂ ਤੇ ਆਪੋ-ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਕਰਵਾਏ ਗਏ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ ਨੂੰ ਅਰਪਨ ਸੰਸਥਾ ਵਲੋਂ ਸਨਮਾਨ ਚਿੱਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਪਿੱਡ ਦੀ ਸਰਪੰਚ ਰਣਜੀਤ ਕੌਰ,ਅਰਪਨ ਸੰਸਥਾ ਦੇ ਸੁਨੀਤਾ ਦੇਵੀ, ਅਨੁਰਾਧਾ ਕੁਮਾਰੀ, ਸੁਨੀਤਾ ਅਨੰਦ, ਪਰਮਿੰਦਰ ਸਿੰਘ, ਸਾਬਕਾ ਸਰਪੰਚ ਸੁਰਿੰਦਰ ਕੁਮਾਰ, ਅਰਜੁਨ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਨੂਰਪੁਰ ਬੇਦੀ, 26 ਜੂਨ (ਬਲਵਿੰਦਰ ਰੈਤ, ਸੁਖਬੀਰ ਸਿੰਘ ਵਾਲੀਆ)-33 ਕੇ.ਵੀ. ਸਬ-ਸਟੇਸ਼ਨ ਸਿੰਘਪੁਰ (ਨੂਰਪੁਰ ਬੇਦੀ) ਦੇ 66 ਕੇ.ਵੀ. ਅਪਗ੍ਰੇਡ ਹੋਣ ’ਤੇ ਵੀ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਦਾ ਸੰਤਾਪ ਹੰਡਾ ਰਹੇ ਇਲਾਕੇ ਦੇ ਲੋਕਾਂ ਦੇ ਹੱਕ ਵਿੱਚ ਨਿਤਰਨ ਲਈ ਬਿਜਲੀ ਸੰਘਰਸ਼ ਕਮੇਟੀ ਨੇ ਮੁੜ ਤੋਂ ਕਮਰ ਕੱਸ ਲਈ ਹੈ। ਜਿਕਰਯੋਗ ਹੈ ਕਿ ਪੰਜਾਬ ਰਾਜ ਬਿਜਲੀ ਪਾਵਰ ਕਾਰਪੋਰੇਸ਼ਨ ਲਿਮ. 33 ਕੇ.ਵੀ. ਸਬ-ਸਟੇਸ਼ਨ ਸਿੰਘਪੁਰ ਨੂੰ ਅਪਗ੍ਰੇਡ ਕਰਵਾਉਣ ਲਈ ਬਿਜਲੀ ਸੰਘਰਸ਼ ਕਮੇਟੀ ਨੇ ਪਿੱਛਲੇ ਸਾਲ ਨਾ ਕੇਵਲ ਮੁੱਖ ਮਾਰਗ ’ਤੇ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਹੀ ਨਹੀਂ ਕੀਤਾ। ਸਗੋਂ ਲਗਾਤਾਰ 24 ਦਿਨਾਂ ਲਈ ਭੁੱਖ ਹੜਤਾਲ ਕਰਕੇ ਸਰਕਾਰ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ। ਇਸ ਸੰਘਰਸ਼ ਦੇ ਅੱਗੇ ਝੁਕਦਿਆਂ ਬਿਜਲੀ ਨਿਗਮ ਵੱਲੋਂ ਕਰੀਬ 4-5 ਮਹੀਨੇ ਪਹਿਲਾਂ ਹੀ ਉਕਤ ਸਬ-ਸਟੇਸ਼ਨ
(more…)
ਸ਼੍ਰੀ ਮੁਕਤਸਰ ਸਾਹਿਬ, 26 ਜੂਨ (ਬਾਂਸਲ)- ਕਿਸ਼ੋਰ ਉਮਰ ਵਿੱਚ ਵਿਦਿਆਰਥੀਆਂ ਦੇ ਗਲਤ ਸੰਗਤ ਕਾਰਨ ਭਟਕਣ ਦੀਆਂ ਸੰਭਾਵਨਾਵਾਂ ਜ਼ਿਆਦਾ ਹੁੰਦੀਆਂ ਹਨ । ਇਸੇ ਉਮਰ ਵਿੱਚ ਸਹੀ ਮਾਰਗ ਦਰਸ਼ਨ ਦੇਣ ਨਾਲ ਵਿਦਿਆਰਥੀ ਪੜ੍ਹਾਈ ਦੇ ਵਿੱਚ ਤਰੱਕੀ ਦੇ ਨਾਲ-ਨਾਲ ਸਮਾਜਿਕ ਕੁਰੀਤੀਆਂ ਅਤੇ ਨਸ਼ਿਆਂ ਦੇ ਪ੍ਰਭਾਵਾਂ ਤੋਂ ਦੂਰ ਰਹਿ ਸਕਦੇ ਹਨ। ਸਕੂਲਾਂ ਵਿੱਚ ਸਵੇਰ ਦੀ ਸਭਾ ਵਿੱਚ ਨਸ਼ੀਲੀਆਂ ਦਵਾਈਆਂ ਦੇ ਸੇਵਨ ਅਤੇ ਵਪਾਰ ਵਿਰੋਧੀ ਅੰਤਰ ਰਾਸ਼ਟਰੀ ਦਿਵਸ ਮਨਾਉਂਦੇ ਹੋਏ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਕਰਵਾ ਕੇ ਵਿਦਿਆਰਥੀ ਵਰਗ ਨੂੰ ਅਧਿਆਪਕਾਂ ਦੀ ਯੋਗ ਅਗਵਾਈ ਨਾਲ ਜਾਗਰੂਕ ਕੀਤਾ ਜਾ ਸਕਦਾ ਹੈ । ਇਹ ਪ੍ਰਗਟਾਵਾ ਸ਼੍ਰੀਮਤੀ ਮਲਕੀਤ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਨੇ ਨਸ਼ੀਲੀਆਂ ਦਵਾਈਆਂ ਦੇ ਸੇਵਨ ਅਤੇ ਵਪਾਰ ਵਿਰੋਧੀ ਅੰਤਰ ਰਾਸ਼ਟਰੀ ਦਿਵਸ ਦੌਰਾਨ ਦਫ਼ਤਰ ਜਿਲ੍ਹਾ ਸਿੱਖਿਆ ਅਫ਼ਸਰ ਮੁਕਤਸਰ ਵਿਖੇ ਹੋਏ ਸੈਮੀਨਾਰ ਦੌਰਾਨ ਕੀਤਾ। ਇਸ ਮੌਕੇ ਤੇ ਉਪ ਜਿਲ੍ਹਾ ਸਿੱਿਖਆ ਅਫ਼ਸਰ ਸ੍ਰੀ ਦਵਿੰਦਰ ਕੁਮਾਰ ਰਜੌਰੀਆ ਅਤੇ ਬਲਵਿੰਦਰ ਸਿੰਘ ਸਿੱਧੂ ਜਿਲ੍ਹਾ ਸਾਇੰਸ ਸੁਪਰਵਾਈਜਰ ਨੇ ਕਿਹਾ
(more…)
ਸ੍ਰੀ ਮੁਕਤਸਰ ਸਾਹਿਬ, 26 ਜੂਨ (ਬਲਜੀਤ ਸੰਧ/ਅਵਤਾਰ ਬਰਾੜ)-ਪਿਛਲੇ ਕਈ ਦਿਨਾਂ ਤੋਂ ਚੱਲ ਰਹੇਂ ਜ਼ਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਮੁਕਤਸਰ ਦੇ ਸਹਿਯੋਗ ਨਾਲ ਆਰ. ਸੀ. ਸੀ. ਅਕੈਡਮੀ ਨੈਸ਼ਨਲ ਪਬਲਿਕ ਸਕੂਲ ਵਿਖੇ ਕ੍ਰਿਕੇਟ ਸਮਰ ਕੈਂਪ ਦੌਰਾਨ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਕੈਂਪ ਕੋਚ ਮਨਜੀਤ ਕੁਮਾਰ ਤੇ ਆਨਰੇਰੀ ਕੋਂਚ ਵਿਨੋਦ ਆਸ਼ੂ ਦੀ ਦੇਖ-ਰੇਖ ਵਿੱਚ ਚੱਲ ਰਿਹਾ ਹੈ ਅਤੇ ਇਸ ਦੇ ਨਾਲ ਖਿਡਾਰੀਆਂ ਨੂੰ ਵੀਡੀਓ ਕੈਮਰੇ ਰਾਹੀ ਕ੍ਰਿਕਟ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸੈਕਟਰੀ ਪ੍ਰੋ: ਆਰ. ਡੀ. ਬਾਂਸਲ ਨੇ ਇੱਕ ਪ੍ਰੈਸ ਬਿਆਨ ਰਾਹੀ ਦਿੱਤੀ ਉਹਨਾਂ ਦੱਸਿਆ ਕਿ ਖਿਡਾਰੀਆਂ ਦੀ ਫਿਟਨੈਸ, ਖੁਰਾਕ ਅਤੇ ਪ੍ਰੈਕਟਸ ਵੱਲ ਸਵੇਰੇ-ਸ਼ਾਮ ਖਾਸ ਧਿਆਨ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਸਾਡੇ ਕੈਂਪ ਦਾ ਮੁੱਖ ਨਿਸ਼ਾਨਾ ਨੌਜਵਾਨ ਪੀੜ੍ਹੀ ਨੂੰ ਨਸ਼ਿਆ ਤੋਂ ਦੂਰ ਰੱਖਣਾ ਅਤੇ ਕ੍ਰਿਕਟ ਪ੍ਰਤੀ ਇੱਕ ਵਿਸੇਸ਼ ਰੂਚੀ ਪੈਦਾ ਕਰਨਾ ਹੈ ਅਤੇ ਜਿਨ੍ਹਾਂ ਵਿਚੋਂ ਉਹ ਅੰਤਰਰਾਸ਼ਟਰੀ ਖਿਡਾਰੀ ਤਿਆਰ ਕਰਨਾ ਚਾਹੁੰਦੇ ਹਨ। ਇਸੇ ਦੌਰਾਨ ਉਹ ਜਲਦ ਹੀ ਪੰਜਾਬ ਪੱਧਰ ਦੇ ਕ੍ਰਿਕਟ ਕੋਚ ਵੱਲੋਂ ਕ੍ਰਿਕਟ ਵਰਕਸ਼ਾਪ ਲਗਾਉਣ ਜਾ ਰਹੇ ਹਨ।
ਮੌੜ ਮੰਡੀ, ਜੂਨ(ਅਵਿਨਾਸ਼ ਮੌੜ)-ਅੱਤ ਦੀ ਮਹਿੰਗਾਈ ਵਿੱਚ ਪਿਸ ਰਹੀ ਜਨਤਾ ਨੂੰ ਪੈਟਰੋਲ ਪੰਪ ਮਾਲਕਾਂ ਦੇ ਲਾਲਚ ਕਾਰਣ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਸਰਕਾਰ ਵਲੋਂ ਤੇਲ ਕੀਮਤਾਂ ਵਿੱਚ ਵਾਧਾ ਭਾਵੇਂ ਰਾਤੀਂ 12 ਵਜੇ ਤੋਂ ਲਾਗੂ ਹੋਣਾ ਸੀ, ਪਰੰਤੂ ਪੈਟਰੋਲ ਪੰਪ ਮਾਲਕਾਂ ਨੇ ਵੱਧ ਮੁਨਾਫਾ ਕਮਾਉਣ ਦੇ ਲਾਲਚ ਵਿੱਚ ਕਈ ਘੰਟੇ ਪਹਿਲਾਂ ਹੀ ਪੈਟਰੋਲ ਪਾਉਣਾ ਬੰਦ ਕਰ ਦਿੱਤਾ।ਜਿਸ ਕਾਰਣ ਰੋਜਾਨਾ ਕੰਮ ਤੇ ਆਉਣ ਜਾਣ ਵਾਲੇ ਲੋਕ ਜੋ ਕਿ ਇਸ ਵਾਧੇ ਤੋਂ ਅਨਜਾਣ ਸਨ, ਸ਼ਾਮ ਸਮੇ ਆਪਣੇ ਘਰਾਂ ਨੂੰ ਜਾਣ ਲਈ ਲੋੜੀਦਾ ਤੇਲ ਪ੍ਰਾਪਤ ਕਰਨ ਲਈ ਏਧਰ ਉ¤ਧਰ ਭੱਜਦੇ ਅਤੇ ਪੰਪਾਂ ਤੇ ਤਰਲੇ ਮਿੰਨਤਾਂ ਕੱਢਦੇ ਦੇਖੇ ਗਏ ਕਿਉਂਕਿ ਉਹ ਆਪਣੇ ਵਹੀਕਲਾਂ ਵਿੱਚ ਰੋਜਾਨਾਂ ਵਰਤੋਂ ਜੋਗਾ ਹੀ ਪੈਟਰੋਲ ਰੱਖਦੇ ਹਨ।ਪ੍ਰੰਤੂ ਜਾਂ ਤਾਂ ਪੈਟਰੋਲ ਪੰਪ ਬੰਦ ਪਏ ਸਨ ਜਾਂ ਫਿਰ ਪੈਟਰੋਲ ਪੰਪਾਂ ਵਾਲੇ ਕਿਸੇ ਨਾ ਕਿਸੇ ਬਹਾਨੇ ਤੇਲ ਪਾਉਣ ਤੋਂ ਇਨਕਾਰ ਕਰ ਰਹੇ ਸਨ।ਜਦੋਂ ਕਾਫੀ ਭੱਜ ਨੱਠ ਤੋਂ ਬਾਅਦ ਵੀ ਲੋਕਾਂ ਨੂੰ ਤੇਲ ਨਾਂ ਮਿਲਿਆ ਤਾਂ ਆਖਿਰ ਲੋਕਾਂ ਨੇ ਸ਼ਹਿਰ ਦੇ ਵਿਵਕਾਰ ਸਥਿੱਤ ਭਾਰਤੀ ਤੇਲ ਕਾਰਪੋਰੇਸ਼ਨ ਦੇ ਪੈਟਰੋਲ ਪੰਪ ਮੌੜ
(more…)
ਗੋਨਿਆਣਾ ਮੰਡੀ, 26 ਜੂਨ (ਸਤਪਾਲ ਬਾਂਸਲ )-ਕਾਂਗਰਸ ਪਾਰਟੀ ਦੇ ਕੌਮੀ ਜਨਰਲ ਸਕੱਤਰ ਦੇਸ਼ ਦੇ ਨੌਜਵਾਨ ਵਰਗ ਦੇ ਭਵਿੱਖ ਰਾਹੁਲ ਗਾਂਧੀ ਵੱਲੋਂ ਨੌਜਵਾਨਾਂ ਨਸ਼ਿਆਂ ਤੋਂ ਦੂਰ ਕਰਨ ਲਈ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਪੰਜਾਬ ਵਿੱਚ ਉਹਨਾ ਦੇ ਜਨਮ ਦਿਨ ਵਾਲੇ ਦਿਨ ਤੋਂ ਸ਼ੁਰੂ ਕਰਕੇ ਪਿੰਡ ਪਿੰਡ ਤੱਕ ਪਹੁੰਚਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਨੂੰ ਨੌਜਵਾਨਾਂ ਵੱਲੋਂ ਪੂਰਾ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਕਾਂਗਰਸ ਪਾਰਟੀ ਦੇ ਨਿਧੜਕ ਆਗੂ ਮਾਰਕਿਟ ਕਮੇਟੀ ਭੁੱਚੋ ਮੰਡੀ ਦੇ ਸਾਬਕਾ ਚੇਅਰਮੈਨ ਤੇਜਾ ਸਿੰਘ ਦੰਦੀਵਾਲ ਨੇ ਦਿੱਤੀ।ਉਹਨਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਦੇ ਹਰ ਪਿੰਡ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਜਾਗਰੂਕ ਕੈਂਪ ਲਾਏ ਜਾ ਰਹੇ ਹਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਪੰਜਾਬ ਵਿੱਚ ਯੂਥ
(more…)
ਲੁਧਿਆਣਾ, 26 ਜੂਨ (ਰਾਜ ਜੋਸ਼ੀ)-ਕਾਂਗਰਸ ਦੇ ਕੌਮੀ ਬੁਲਾਰੇ ਤੇ ਸਥਾਨਕ ਲੋਕ ਸਭਾ ਦੇ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਲੁਧਿਆਣਾ ਇਕ ਉਦਯੋਗਿਕ ਸ਼ਹਿਰ ਹੈ ਜੋ ਉ¤ਤਰੀ ਭਾਰਤ ਵਿਚ ਦਿੱਲੀ ਤੋਂ ਬਾਅਦ ਦੂਸਰੇ ਨੰਬਰ ਤੇ ਆਉਂਦਾ ਹੈ। ਜਿਸ ਵਿਚ ਲਘੂ ਉਦਯੋਗ ਨੂੰ ਮਜਬੂਤ ਕਰਨਾ ਓਥੇ ਦੀ ਸਰਕਾਰ ਦਾ ਮੁੱਖ ਉਦੇਸ਼ ਹੁੰਦਾ ਹੈ। ਪਰ ਅਕਾਲੀ-ਭਾਜਪਾ ਸਰਕਾਰ, ਜੋ ਹਮੇਸ਼ਾ ਹੀ ਕੇਂਦਰ ਸਰਕਾਰ ਤੇ ਇਹ ਦੋਸ਼ ਲਗਾਉਂਦੀ ਆ ਰਹੀ ਹੈ ਕਿ ਉਸ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਜਦਕਿ ਸੂਬੇ ਦਾ ਵਿਕਾਸ ਕੇਂਦਰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਰਾਹੀਂ ਆ ਰਹੀਆਂ ਗਰਾਂਟਾਂ ਨਾਲ ਹੋ ਰਿਹਾ ਹੈ। ਇਹ ਵਿਚਾਰ ਸ੍ਰੀ ਤਿਵਾੜੀ ਨੇ ਹਲਕਾ ਆਤਮ ਨਗਰ ਅਧੀਨ ਆਉਂਦੇ ਇਲਾਕੇ ਪ੍ਰਤਾਪ ਚੌਂਕ ਨੇੜੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੇਸ਼ ਕੀਤੇ। ਇਸ ਮੌਕੇ ਸ੍ਰੀ ਤਿਵਾੜੀ ਦੇ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ,
(more…)