««ਅਗਲਾ ਪੰਨਾ --->>> »

June 22, 2010

ਧਾਰਮਿਕ ਅਸਥਾਨ ਦਾ ਸਥਾਪਨਾ ਦਿਵਸ 27 ਨੂੰ

ਜਗਰਾਓਂ, 21 ਜੂਨ (ਵਿਯੋਗ ਜਗਰਾਨਵੀ)-ਮਾਸਟਰ ਸ਼ਿੰਗਾਰਾ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਗੀਤਾ ਕਾਲੋਨੀ ਜਗਰਾਓਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ ਦਿਵਸ ਐਂਤਕੀਂ 25, 26 ਅਤੇ 27 ਜੂਨ ਨੂੰ ਅਤਿ ਸ਼ਰਧਾ ਤੇ ਏਕਤਾ ਨਾਲ ਸੰਗਤਾਂ ਦੇ ਪੂਰਨ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ।  27 ਜੂਨ ਨੂੰ ਸਵੇਰ ਸਮੇਂ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਨਾਮਵਰ ਰਾਗੀ ਜਥੇ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਤੇ ਹੋਰ ਵਿਦਵਾਨ ਗੁਰਮਤਿ ਸਿਧਾਂਤ ਉੱਤੇ ਚਾਨਣਾ ਪਾਉਣਗੇ। ਜਦ ਕਿ ਹਰ ਰੋਜ਼ ਮਤਵਾਤਰ ਤਿੰਨ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਮਾਗਮ ਦੀ ਸਫਲਤਾ ਲਈ ਇਸ ਖੇਤਰ ਦੇ ਸ਼ਰਧਾਲੂਆਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਅਸਥਾਨ ਦ ੇਹਜ਼ੂਰੀ ਰਾਗੀ ਭਾਈ ਗੁਰਵਿੰਦਰ ਪ੍ਰੀਤ ਸਿੰਘ ਖਾਲਸਾ ਅੰਮ੍ਰਿਤ ਵੇਲੇ ਰੋਜ਼ਾਨਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਗੇ।

ਕਲਰਸ ’ਤੇ ਕੰਪੀਟੀਸ਼ਨ ਹੋ ਰਿਹਾ ਹੈ ਮਸਾਲੇਦਾਰ ਕਿਉਂਕਿ ਮੰਚ ’ਤੇ ਆ ਗਏ ਹਨ ਕਿਚਨ ਚੈਂਪੀਅਨ

ਲੁਧਿਆਣਾ, 21 ਜੂਨ (ਸਚਦੇਵਾ)-ਏਪ੍ਰਸਨ ਅਤੇ ਸੇਫ ਆਪਣੀ ਆਪਣੀ ਜਗ੍ਹਾ ਸੰਭਾਲ ਰਹੇ ਹਨ। ਕਲਰਸ ਦੀ 12 ਮਹਿਲਾਵਾਂ ਕਿਚਨ ਦੇ ਵਿੱਚ ਪਹਿਲੇ ਆਪਣੀ ਭੂਮਿਕਾ ਵਿੱਚ  ਆ ਗਈ ਹੈ, ਕਿਉਂਕਿ ਉਹ ਭਾਰਤ ਦੇ ਪਹਿਲੇ ਕੁਕਰੀ ਰਿਆਲਿਟੀ ਧਾਰਾਵਾਹਿਕ ਦੇ ਲਈ ਕਢਾਈ ਤੇ ਆਪਣਾ ਅਭਿਆਸ ਕਰੇਗੀ। ਪਹਿਲਾ ਰਾਊਂਡ ਰੈਸਿਪੀ ਰਾਊਂਡ ਦਰਸ਼ਕਾਂ ਦੀ ਭੇਜੀ ਗਈ ਰੈਸੀਪੀਜ਼ ਤੇ ਆਧਾਰਿਤ ਹੋਵੇਗਾ। ਪਹਿਲੇ ਐਪੀਸੋਡ ਦਾ ਵਿਸ਼ਾ ਹੈ, ‘ਪਾਰਟੀ ਥੀਮ’ ਅਤੇ ਦਰਸ਼ਕ ਪੁਨਪੁਨ ਵਾਲੀ ਨੂੰ ਚੀਜੀ ਹਨੀ ਮੂਨ ਹਾਰਟ ਬਣਾਉਂਦੇ ਹੋਏ ਦੇਖਣਗੇ ਅਤੇ ਆਨੰਦੀ ਪਾਕੇਟ ਪਾਰਸਲ ਬਣਾਉਂਦੀ ਨਜ਼ਰ ਆਵੇਗੀ, ਜੋ ਪਾਰਟੀ ਦੇ ਲਈ ਸਨੈਕਸ ਦੇ ਰੂਪ ਵਿੱਚ ਪਰੋਸੀ ਜਾ ਸਕਦੀ ਹੈ। ਦੂਜੇ ਰਾਊਂਡ ਮਸਾਲਾ ਮਹਾਕਾਤ ਵਿੱਚ ਸੱਤ ਕੇਕ ਹਨ, ਜਿਨ੍ਹਾਂ ਦੇ ਵਿੱਚ ਚਿੱਟ ਲੱਗੀ ਹੋਵੇਗੀ ਅਤੇ ਉਨ੍ਹਾਂ ਦੇ ਵਿੱਚ ਕੇਕ ਦੇ ਵਿਚ ਮਿਲਾਈ ਗਈ ਚੀਜ਼ਾਂ ਦੀ ਇੱਕ ਸੂਚੀ ਛਾਪੀ ਹੈ। ਪ੍ਰਤਿਭਾਗੀਆਂ ਨੂੰ ਇਹ ਚਿੱਟ ਹਟਾਉਣ ਦੇ ਲਈ ਆਪਣੇ ਮੂੰਹ ਦਾ ਇਸਤੇਮਾਲ ਕਰਨਾ ਹੋਵੇਗਾ ਅਤੇ ਫਿਰ ਆਪਣੀ ਆਪਣੀ ਡਿਸ਼ ਬਣਾਉਣ ਦੇ ਲਈ ਕਿਚਨ ਦੇ ਵਿੱਚ ਰੇਸਿਪੀ ਤਲਾਸੋਗੇ। ਇਹ ਰਾਊਂਡ ਪੂਰੀ ਤਰ੍ਹਾਂ ਦੇ ਨਾਲ ਮਸਤੀ ਦੇ ਨਾਲ ਭਰਿਆ ਹੋਵੇਗਾ।

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਜਥਾ ਪਾਕਿਸਤਾਨ ਰਵਾਨਾ

ਫਿਰੋਜ਼ਪੁਰ, 21 ਜੂਨ (ਮਨੋਹਰ ਲਾਲ, ਸੀਮਾ ਠਾਕੁਰ)-ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਲਈ ਭਾਈ ਮਰਦਾਨਾ ਸੁਸਾਇਟੀ ਦਾ 50 ਮੈਂਬਰਾਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਜਥੇ ਦੇ ਲੀਡਰ ਬਾਬਾ ਬੋਹੜ ਸਿੰਘ ਤੂਤਾਂ ਵਾਲਿਆਂ ਨੂੰ ਬਣਾਇਆ ਗਿਆ। ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾ6ਟੀ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਛਾਬੜਾ, ਜਤਿੰਦਰ ਸਿੰਘ, ਜਸਵੰਤ ਸਿੰਘ ਸੰਧਾ ਨੇ ਇੱਕ ਸਾਂਝੇ ਬਿਆਨ ਵਿੱਚ ਇਹ ਦੱਸਦਿਆਂ ਆਖਿਆ ਕਿ ਸੁਸਾਇਟੀ ਅਹੁਦੇਦਾਰ ਹਰਪਾਲ ਸਿੰਘ ਭੁੱਲਰ, ਸੰਤੋਖ ਸਿੰਘ ਸੰਧੂ, ਗੁਰਦਿਆਲ ਸਿੰਘ ਵਿਰਕ, ਹਰਜੀਤ ਸਿੰਘ, ਵਜਿੰਦਰ ਸਿੰਘ, ਬਲਵਿੰਦਰ ਸਿੰਘ ਅਤੇ ਸਾਥੀਆਂ ਵੱਲੋਂ ਬਾਬਾ ਬੋਹੜ ਸਿੰਘ ਜੀ ਨੂੰ ਸਿਰੋਪਾਓ ਅਤੇ ਬੈਚ ਲਾ ਕੇ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ।

ਬੱਚੀਵਿੰਡ ਸਕੂਲ ਵਿਖੇ ਪੁਰਾਣੇ ਬੋਹੜ ਨੂੰ ਸਿਉਂਕ ਤੋਂ ਬਚਾਉਣ ਮੌਕੇ ਜਸ਼ਨ

ਅੰਮ੍ਰਿਤਸਰ, 21 ਜੂਨ (ਮੋਤਾ ਸਿੰਘ)-ਸਰਹੱਦ ਨੇੜਲੇ ਸਰਕਾਰੀ ਸੈਕੰਡਰੀ ਸਕੂਲ ਬੱਚੀਵਿੰਡ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵੱਲੋਂ ਇੱਥੇ ਸਿਉਂਕ ਦੀ ਮਾਰ ਹੇਠ ਆਏ ਅਤੇ ਸੁੱਕ ਰਹੇ ਇੱਕ ਪੁਰਾਣੇ ਬੋਹੜ ਨੂੰ ਦੋ ਮਹੀਨੇ ਲਗਾਤਾਰ ਦਵਾਈ ਅਤੇ ਪਾਣੀ ਪਾ ਕੇ ਪੁਨਰ ਜੀਵਤ ਕੀਤੇ ਜਾਣ ਦੀ ਖੁਸ਼ੀ ਵਿੱਚ ਬੋਹੜ ਦੁਆਲੇ ਮਨੁੱਖੀ ਕੜੀ ਬਣਾ ਕੇ ‘‘ਜਿਉਂਦਾ ਰਹਿ ਬਈ ਬੁੱਢੇ ਬੋਹੜਾ ਜਿਉਣ ਤੇਰੀਆਂ ਛਾਵਾਂ’ ਦਾ ਸਮੂਹਿਕ ਗਾਣ ਗਾਇਆ ਅਤੇ ਆਲੇ-ਦੁਆਲੇ ਵਿੱਚ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਵਚਨ ਲਿਆ।  ਇਸ ਮੌਕੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਪ੍ਰਿੰਸੀਪਲ  ਜਸਬੀਰ ਸਿੰਘ ਜੱਸ ਨੇ ਕਿਹਾ ਕਿ ਤਕਰੀਬਨ 30-35 ਸਾਲ ਪਹਿਲਾਂ ਕਿਸੇ ਭਲੇ ਪੁਰਸ਼ ਨੇ ਇੱਕ ਪਿਪਲ ਤੇ ਬੋਹੜ ਸਕੂਲ ਕੰਪਲੈਕਸ  ਵਿੱਚ ਲਗਾਏ ਸਨ, ਜੋ ਖਾਸ ਕਰਕੇ ਗਰਮੀਆਂ ਵਿੱਚ ਅਧਿਆਪਕਾਂ ਵਿਦਿਆਰਥੀਆਂ ਲਈ ਠੰਢੀ ਮਿੱਠੀ ਛਾਂ ਦਾ ਸਹਾਰਾ ਬਣਦੇ ਹਨ।

(more…)

ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿਦਿਆਰਥੀਆਂ ਦੀ ਇੱਕ ਹੋਰ ਪ੍ਰਾਪਤੀ

ਤਲਵੰਡੀ ਸਾਬੋਂ, 21 ਜੂਨ (ਰਣਜੀਤ ਸਿੰਘ ਰਾਜੂ)-ਵਿੱਦਿਅਕ ਪੱਖੋਂ ਨਾਮਣਾ ਖੱਟ ਚੁੱਕੇ ਗੁਰੂ ਗੋਬਿੰਦ ਸਿੰਘ ਇੰਜੀਨੀਅਰਿੰਗ ਕਾਲਜ ਦੇ ਵਿਦਿਆਰਥੀਆਂ ਨੇ ਉਸ ਸਮੇਂ ਇੱਕ ਹੋਰ ਮਾਅਰਕਾ ਮਾਰਿਆ ਜਦੋਂ ਕਾਲਜ ਦੇ ਮਕੈਨੀਕਲ ਇੰਜੀਨੀਅਰਿੰਗ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਵਿੱਚੋਂ 8 ਮੈਂਬਰੀ ਟੀਮ ਨੇ 360 ਡਿੱਗਰੀ ’ਤੇ ਘੁੰਮਣ ਵਾਲੀ ਕਾਰ ਦਾ ਨਿਰਮਾਣ ਕਰ ਵਿਖਾਇਆ।  ਕਾਰ ਬਾਰੇ ਦੱਸਦਿਆਂ ਟੀਮ ਦੇ ਮੈਂਬਰਾਂ ਵਿੱਚੋਂ ਸਿਮਰਨਜੀਤ ਸਿੰਘ ਅਤੇ ਸੌਰਭ ਬੈਨਰਜੀ ਨੇ ਕਿਹਾ ਕਿ ‘‘ਐਕਸੀ-ਰੋ ਦੇ ਨਾਂਅ ਹੇਠ ਬਣਾਈ ਉਕਤ ਕਾਰ ਦੀ ਖਾਸੀਅਤ ਇਹ ਹੈ ਕਿ ਕਾਰ ਦੀ ਟ੍ਰੇਨਿੰਗ  ਰੇਡਿਅੰਸ’ ਜੀਰੋ ਮੀਟਰ ਹੋਣ ਕਾਰਨ ਇਹ ਆਪਣੀ ਧੁਰੀ (ਐਕਸਿਸ) ਨੇ 360 ਡਿੱਗਰੀ ਤੱਕ ਘੁੰਮ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੱਧ ਰਹੀ ਟਰੈਫਿਕ ਦੀ ਸਮੱਸਿਆ ਵਿੱਚ ਇਹ ਕਾਰ ਵਰਦਾਨ ਸਾਬਤ ਹੋ ਸਕਦੀ ਹੈ।

(more…)

ਪਹਿਲਵਾਨ ਭਲਾਈ ਬੋਰਡ ਦੇ ਚੇਅਰਮੈਨ ਬਣੇ-ਬਮਰਾਹ

ਅੰਮ੍ਰਿਤਸਰ, 21 ਜੂਨ (ਮੋਤਾ ਸਿੰਘ)-ਇੰਪਲਾਈਜ਼ ਫੈਡਰੇਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਲਿਮ.) ਬਾਰਡਰ ਜ਼ੋਨ ਦੇ ਜਨਰਲ ਸਕੱਤਰ ਇੰਜੀਨੀਅਰ ਅਵਤਾਰ ਸਿੰਘ ਨੂੰ ਬਮਰਾਹ ਨੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇੰਪਲਾਈਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇੰਪਲਾਈਜ਼ ਫੈਡਰੇਸ਼ਨ ਦੇ ਸੂਬਾ  ਪ੍ਰਧਾਨ ਸ੍ਰ. ਸੁਰਿੰਦਰ ਸਿੰਘ ਪਹਿਲਵਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਮੁਲਾਜ਼ਮ ਭਲਾਈ ਬੋਰਡ ਦਾ ਚੇਅਰਮੈਨ ਬਣਾਉਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਪੰਜਾਬ ਦੇ ਮੁਲਾਜ਼ਮਾਂ ਦੀ ਇੱਕੋ ਇੱਕ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਹੀ ਹੈ, ਜੋ ਕਿ  ਮੁਲਾਜ਼ਮ ਮਸਲਿਆਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕਰਦੀ ਹੈ। ਸੰਘਰਸ਼ਾਂ ਵਿੱਚ ਸਭ ਤੋਂ ਅੱਗੇ ਹੋ ਕੇ ਚੱਲਣ ਵਾਲੀ ਜਥੇਬੰਦੀ ਦੇ ਨਿਧੜਕ ਜਰਨੈਲ, ਮੁਲਾਜ਼ਮ ਆਗੂ ਨੂੰ ਇਸ ਅਹੁਦੇ ਦੇ ਨਾਲ ਨਿਵਾਜਣ ਤੇ

(more…)

ਕਾਵਿ ਨਾਟਕ ‘ਭਵਿੱਖ ਦੀ ਝਲਕ’ ਨੇ ਦਰਸ਼ਕਾਂ ਨੂੰ ਆਲੋਕਿਕ ਤੇ ਝੰਜੋੜਵੀਂ ਦੁਨੀਆਂ ਨਾਲ ਜੋੜਿਆ

ਅੰਮ੍ਰਿਤਸਰ, 21 ਜੂਨ (ਮੋਤਾ ਸਿੰਘ)-ਸਰਕਾਰੀ ਸੈਕੰਡਰੀ ਸਕੂਲ ਕਟੜਾ ਸਫੇਦ ਵਿਖੇ ਕੌਮਾਂਤਰੀ ਵਾਤਾਵਰਣ ਦਿਵਸ ਮੌਕੇ ਪੇਸ਼ ਕਾਵਿ ਨਾਟਿਕ ‘ਭਵਿੱਖ ਦੀ ਝਲਕ’ ਨੇ ਦਰਸ਼ਕਾਂ ਨੂੰ ਪ੍ਰਦੂਸ਼ਣ ਮਾਰੇ, ਬੌਣੇ, ਅੱਖਾਂ ਤੇ ਮੋਟੇ ਸ਼ੀਸ਼ੇ ਦੀਆਂ ਐਨਕਾਂ ਤੇ ਪਿੱਠ ਪਿੱਛੇ ਆਕਸੀਜਨ ਦੇ ਸਿਲੰਡਰ ਚੁੱਕੀ ਫਿਰਦੀ ਦੁਨੀਆਂ ਵਿੱਚ ਪਹੁੰਚਾ ਦਿੱਤਾ। ਸ਼੍ਰੋਮਣੀ ਬਾਲ ਸਾਹਿਤ ਲੇਖਕ ਅਤੇ ਸਟੇਟ ਐਵਾਰਡੀ ਪ੍ਰਿ. ਜੱਸ ਦੁਆਰਾ ਭਵਿੱਖ ਦੀ ਸੱਚੀ ਪਰ ਕੌੜੀ ਹਕੀਕਤ ਪੇਸ਼ ਕਰਕੇ ਇਸ ਨਾਟਕ ਵਿੱਚ ਅਧਿਆਪਕਾ ਸ੍ਰੀਮਤੀ ਨੀਲਮ ਕੁਮਾਰੀ, ਰੰਿਜੰਦਰ ਕੌਰ ਅਤੇ ਬਲਵਿੰਦਰ ਕੌਰ ਦੇ ਪਿੱਠਵਰਤੀ ਵਾਰਤਾਲਾਪਾਂ ਅਤੇ +2 ਦੀਆਂ ਵਿਦਿਆਰਥਣਾਂ ਨਵਨੀਤ, ਰਾਜਵੰਤ ਅਤੇ ਸੰਦੀਪ ਨੇ ਅਦਾਕਾਰੀ ਕਰਕੇ ਦਿਲਚਸਪ ਬਣਾਇਆ।

(more…)

ਵਿਰਸੇ, ਸਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਚੇਤੰਨਤਾ ਪੈਦਾ ਕਰਨ ਹਿੱਤ ਕੈਂਪ ਲਗਾਇਆ

ਮੁਕਤਸਰ, 21 ਮਈ (ਸੁਰੇਸ਼ ਗਰਗ)-ਵਿਦਿਆਰਥੀ  ਵਰਗ ਵਿੱਚ ਆਪਣੇ ਅਮੀਰ ਵਿਰਸੇ, ਸਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਚੇਤੰਨਤਾ  ਪੈਦਾ ਕਰਨ ਹਿੱਤ ਗੁਰੂ ਗੋਬਿੰਦ ਸਿੰਘ ਸਟੱਡੀ  ਸਰਕਲ ਵੱਲੋਂ ਸਥਾਨਕ ਭਾਈ ਮਸਤਾਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਵੱਖ-ਵੱਖ  ਸਕੂਲਾਂ ਦੇ ਬੱਚੇ-ਬੱਚੀਆਂ ਦਾ ਲਗਾਇਆ  ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਰ ਕੈਂਪ ਕਨਵੀਨਰ ਅੰਮ੍ਰਿਤਪਾਲ ਸਿੰਘ ਧੀਰ ਤੇ ਕੈਂਪ ਪ੍ਰਿੰਸੀਪਲ ਰਮਨਦੀਪ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਵੱਖ=ਵੱਖ ਸਕੂਲਾਂ ਦੇ 300 ਬੱਚੇ-ਬੱਚੀਆਂ ਨੇ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ। ਕੈਂਪ ਦੌਰਾਨ ਵੱਖ-ਵੱਖ ਵਿਸ਼ਿਆਂ ਤੇ ਇੰਜ.ਗੁਰਪ੍ਰੀਤ ਸਿੰਘ,ਮਲਕੀਤ ਸਿੰਘ,ਸਾਹਿਬ ਸਿੰਘ,ਜਸਦੀਪ ਸਿੰਘ, ਪਰਮਿੰਦਰ ਸਿੰਘ, ਬੀਬੀ ਹਰਿੰਦਰ ਕੌਰ, ਬੀਬੀ ਅਮਨਦੀਪ ਕੌਰ ਆਦਿ ਵੱਖ=ਵੱਖ ਬੁਲਾਰਿਆਂ ਨੇ ਬੱਚਿਆਂ ਨੂੰ ਦਿਲਚਸਪ ਢੰਗ ਨਾਲ ਲੈਕਚਰ ਕੀਤੇ  ਅਤੇ ਹਰ

(more…)

ਪੀੜਤ ਪਰਿਵਾਰਾਂ ਨੂੰ ਸਰਕਾਰ 5-5 ਲੱਖ ਰੁਪਏ ਮੁਆਵਜ਼ਾ ਦੇਵੇ

ਅੰਮ੍ਰਿਤਸਰ, 21 ਜੂਨ (ਮੋਤਾ ਸਿੰਘ)-ਬਹੁਜਨ ਸਮਾਜ ਪਾਰਟੀ ਹਲਕਾ ਸੈਂਟਰਲ ਡੈਮ ਰਜਿ.) ਦੇ ਮੀਤ ਪ੍ਰਧਾਨ ਬੂਟਾ ਸਿੰਘ ਤੇ ਇਸਤਰੀ ਵਿੰਗ ਮੀਤ ਪ੍ਰਧਾਨ ਸਲਵਿੰਦਰ ਕੌਰ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਜੋ ਢੱਪਈ ਰੋਡ ਤੇ ਇੱਕ ਫੈਕਟਰੀ ਦੀ ਛੱਤ ਦਾ ਲੈਂਟਰ ਡਿੱਗਣ ਨਾਲ ਦੋ ਗਰੀਬ ਮਜ਼ਦੂਰਾਂ ਦੀ ਮੌਤ ਹੋਈ ਹੈ, ਸਰਕਾਰ ਪੀੜਤ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦੇਵੇ ਅਤੇ ਫੈਕਟਰੀ ਮਾਲਕ ਅਤੇ ਠੇਕੇਦਾਰ ਨੂੰ ਛੇਤੀ ਛੇਤੀ ਗ੍ਰਿਫਤਾਰ ਕੀਤਾ ਜਾਵੇ। ਸੁਭਾਸ਼, ਬਸੰਤ ਲਾਲ, ਜੁਗਲ ਕਿਸ਼ੋਰ, ਰਾਜ ਕੁਮਾਰ, ਸਤਿਆ ਦੇਵੀ, ਪਰਮਜੀਤ ਕੌਰ, ਰਛਪਾਲ ਸਿੰਘ ਚਾਵਲਾ, ਬੀਬੀ ਸੁਰਜੀਤ ਕੌਰ ਖਾਲਸਾ ਨੇ ਵੀ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਦੇ ਪਰਿਵਾਰਾਂ ਨੂੰ 5-5 ਲੱਖ ਮੁਆਵਜ਼ਾ ਦਿੱਤਾ ਜਾਵੇ ਅਤੇ ਫੈਕਟਰੀ ਤੇ ਮਾਲਕ ਅਤੇ ਠੇਕੇਦਾਰ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ।

ਵਪਾਰ ਮੰਡਲ ਦੇ ਆਗੂ ਖੇੜਾ ਦਾ ਦੇਹਾਂਤ

ਸ੍ਰੀ ਮੁਕਤਸਰ ਸਾਹਿਬ, 21 ਜੂਨ (ਸੁਰੇਸ਼ ਗਰਗ)  ਵਪਾਰ ਮੰਡਲ ਦੇ ਪ੍ਰਧਾਨ ਅਤੇ ਭਾਰਤੀਆ ਜੰਤਾ ਪਾਰਟੀ ਦੇ ਆਗੂ ਸ਼੍ਰੀ ਮਨੋਹਰ ਲਾਲ ਖੇੜਾ ਅਪਣੀ ਸਵਾਸਾਂ ਰੂਪੀ ਪੂੰਜੀ ਨੂੰ ਭੋਗਦੇ ਹੋਏ ਕੱਲ ਪੰਜ ਤੱਤਾਂ ਵਿਚ ਵਲੀਨ ਹੋ ਗਏ ਹਨ। ਉਨ੍ਹਾਂ ਦੀ ਮੋਤ ਤੇ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਸ਼ਹਿਰ ਦੇ ਰਾਜਨੀਤਿਕ ਅਤੇ ਸਮਾਜਿਕ  ਆਗੂ ਸਾਬਕਾ ਵਿਧਾਇਕ ਭਾਈ ਹਰਨਿਰਪਾਲ ਸਿੰਘ ਕੁਕੂ, ਰੋਜੀ ਬਰਕੰਦੀ, ਸੁਖਦਰਸ਼ਨ ਸਿੰਘ ਮਰਾੜ ਸਾਬਕਾ ਐਮ ਐਲ ਏ, ਜਗਜੀਤ ਸਿੰਘ ਫੱਤਣਵਾਲਾ ਚੇਅਰਮੈਨ ਮਾਰਕਿਟ ਕਮੇਟੀ ਮੁਕਤਸਰ, ਮਿੱਤ ਸਿੰਘ ਬਰਾੜ ਪ੍ਰਧਾਨ ਨਗਰ ਕੋਂਸਲ ਮੁਕਤਸਰ, ਚਿਮਨ ਲਾਲ ਕਮਰਾ ਸੀਨੀਅਰ ਆਗੂ ਬੀ ਜੇਪੀ, ਸੱਤਪਾਲ ਪਠੇਲਾ ਸੀਨੀਅਰ ਮੀਤ ਪ੍ਰਧਾਨ ਨਗਰ ਕੋਂਸਲ ਮੁਕਤਸਰ, ਗੁਰਿੰਦਰ ਸਿੰਘ ਪੋਹਲੀ, ਹਰਪਾਲ ਸਿੰਘ ਬੇਦੀ, ਰਣਦੀਪ ਰਾਣਾ ਆਦਿ ਨਗਰ ਕੋਂਸਲ ਮੈਂਬਰ ਸ਼ਤੀਸ਼ ਭਟੇਜਾ, ਮੰਡਲ ਪ੍ਰਧਾਨ ਭਾਜਪਾ, ਸ਼ਮੀ ਤੇਰੀਆ, ਸਤੀਸ਼ ਕਾਲਾ, ਬਾਲ ਕ੍ਰਿਸ਼ਨ ਕਟਾਰੀਆ, ਸੁਰਿੰਦਰ ਡੰਡੇਵੱਡ, ਸੁਭਾਸ਼ ਭਟੇਜਾ ਸੀਨੀਅਰ ਭਾਜਪਾ ਆਗੂ ਅਤੇ ਹੋਰ ਪਤਵੰਤੇ ਸਜਣ ਸਾਮਿਲ ਸਨ। 


««ਅਗਲਾ ਪੰਨਾ ---->>>> »
Most Read News/Articles
June 2010
M T W T F S S
« May   Jul »
 123456
78910111213
14151617181920
21222324252627
282930  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO