ਨੰਗਲ 13 ਜੂਨ (ਗੁਰਵਿੰਦਰ ਸਿੰਘ ਜੰਡੀਰ) ਬੀ.ਬੀ.ਐਮ.ਬੀ. ਵਰਕਰ ਯੂਨੀਅਨ ਨੇ ਚੇਅਰਮੈਨ ਬੀ.ਬੀ.ਐਮ.ਬੀ. ਨੂੰ ਇੱਕ ਮੰਗ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬੀ.ਬੀ.ਐਮ.ਬੀ. ਵਿੱਚ ਸਿੱਧੀ ਭਰਤੀ ਕਰਨ ਦੀ ਬਜਾਏ ¦ਮੇ ਸਮੇਂ ਤੋਂ ਕੰਮ ਕਰਦੇ ਦਿਹਾੜੀਦਾਰ ਕਰਮਚਾਰੀਆਂ ਨੂੰ ਖਾਲੀ ਪਈਆਂ ਦਰਜਾ ਚਾਰ ਕਰਮਚਾਰੀਆਂ ਦੀਆਂ ਪੋਸਟਾਂ ਤੇ ਨਿਯੁਕਤ ਕੀਤਾ ਜਾਵੇ। ਪ੍ਰੈਸ ਨੂੰ ਦਿੱਤੇ ਇੱਕ ਲਿਖਤੀ ਬਿਆਨ ਦੀ ਪੱਤਰ ਕਾਪੀ ਜਾਰੀ ਕਰਦਿਆਂ ਯੂਨੀਅਨ ਦੇ ਪ੍ਰਧਾਨ ਰਾਮ ਕੁਮਾਰ, ਦਿਯਾ ਰਾਮ, ਗੁਰਪ੍ਰਸਾਦਿ ਆਦਿ ਨੇਤਾਵਾਂ ਨੇ ਮੰਗ ਪੱਤਰ ਵਿੱਚ ਬੀ.ਬੀ.ਐਮ.ਬੀ. ਦੇ ਚੇਅਰਮੈਨ ਨੂੰ ਅਪੀਲ ਕੀਤੀ ਕਿ ਦਸਬੰਰ 2009 ਵਿੱਚ ਕੇਂਦਰੀ ਬਿਜਲੀ ਮੰਤਰੀ ਸ਼੍ਰੀ ਸੁਸ਼ੀਲ ਕੁਮਾਰ ਛਿੰਦੇ ਨੰਗਲ ਵਿਖੇ ਨੈਸਨਲ ਹਾਈਡਰੋ ਪਾਵਰ ਟਰੇਨਿੰਗ ਇੰਨਸਟੀਟਿਉਟ ਇਮਾਰਤ ਦਾ ਉਦਘਾਟਨ ਕਰਨ ਆਏ ਸਨ ਤਾਂ ਉਹਨਾਂ ਨੇ ਯੂਨੀਅਨ ਦੀ ਮੰਗ ਨੂੂੰ ਸਵੀਕਾਰ ਕਰਦਿਆਂ ਉਸ ਸਮੇਂ ਦੇ ਕਾਰਜਕਾਰੀ ਚੇਅਰਮੈਨ ਨੂੰ ਭਰਂਵੀ ਸਭਾ ਨੂੰ
(more…)
ਲੁਧਿਆਣਾ, 13 ਜੂਨ (ਰਾਜ ਜੋਸ਼ੀ)- ਸ੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵਲੋ ਰਾਜ ਵਿੱਚ ਮਜਬੂਤ ਬੁਨਿਆਦੀ ਢਾਂਚਾ ਅਤੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਬਹੁਤ ਸਾਰੇ ਵਿਕਾਸ ਪ੍ਰੋਜੈਕਟ ਸੁਰੂ ਕੀਤੇ ਗਏ ਹਨ ਜਿਹਨਾਂ ਦੇ ਮੁਕੰਮਲ ਹੋਣ ਨਾਲ ਪੰਜਾਬ ਦੇਸ਼ ਦਾ ਇੱਕ ਮੋਹਰੀ ਸੂਬਾ ਬਣ ਜਾਵੇਗਾ। ਇਹ ਵਿਚਾਰ ਪੰਜਾਬ ਦੇ ਸਾਬਕਾ ਮੰਤਰੀ ਤੇ ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਸ: ਬਿਕਰਮ ਸਿੰਘ ਮਜੀਠੀਆ ਐਮ.ਐਲ.ਏ. ਨੇ ਜੇਲ੍ਹਾਂ ਅਤੇ ਸੈਰ-ਸਪਾਟਾ ਵਿਭਾਗ ਦੇ ਕੈਬਨਿਟ ਮੰਤਰੀ ਸ: ਹੀਰਾ ਸਿੰਘ ਗਾਬੜੀਆ ਦੇ ਲੁਧਿਆਣਾ ਵਿਖੇ ਲੇਬਰ ਕਲੌਨੀ ਸਥਿਤ ਦਫਤਰ ਵਿਖੇ ਪਹੁੰਚਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਾਂਝੇ ਕੀਤੇ।
(more…)
ਅੰਮ੍ਰਿਤਸਰ, 13 ਮਈ (ਮੋਤਾ ਸਿੰਘ)- ਪ੍ਰੋ: ਲਕਸ਼ਮੀ ਕਾਂਤਾ ਚਾਵਲਾ , ਸਿਹਤ ਮੰਤਰੀ ਪੰਜਾਬ ਨੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਨੇ ਕੇਂਦਰੀ ਵਿਖੇ ਵਿਕਾਸ ਕਾਰਜਾਂ ਨੂੰ ਆਰੰਭਣ ਲਈ 25.50 ਲੱਖ ਰੁਪਏ ਦਿਤੇ ਵਿਕਾਸ ਕਾਰਜਾਂ ਦਾ ਨੀਹ ਪੱਥਰ ਰੱਖਿਆ । ਇਸ ਮੌਕੇ ਇੰਜੀ: ਸਵੇਤ ਮਲਿਕ ਮੇਅਰ, ਨਗਰ ਨਿਗਮ, ਅੰਮ੍ਰਿਤਸਰ ਵੀ ਉਹਨਾਂ ਦੇ ਨਾਲ ਸਨ। ਵੱਖ ਵੱਖ ਥਾਵਾਂ ਤੇ ਵਿਕਾਸ ਕਾਰਜਾਂ ਦਾ ਨੀਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਂਲ ਗੈਰ ਰਸਮੀ ਗੱਲਬਾਤ ਕਰਦਿਆਂ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਅੰਮ੍ਰਿਤਸਰ ਕੇਂਦਰੀ ਹਲਕਾ ਕਾਫੀ ਸਮੇ ’ਤੇ ਵਿਕਾਸ ਪੱਖੋ ਅਣਗੌਲਿਆ ਰਿਹਾ ਹੈ। ਉਹਨਾਂ ਕਿਹਾ ਕਿ ਤੰਗ ਗਲੀਆਂ ਬਜਾਰਾਂ ਵਾਲੇ ਇਸ ਹਲਕੇ ਵਿਚ ਜੰਗੀ ਪੱਧਰ ਤੇ ਵਿਕਾਸ ਕਾਰਜ ਕਰਕੇ ਇਸ ਦੀ ਨੁਹਾਰ ਬਦਲੀ ਜਾਵੇਗੀ ਉਹਨਾਂ ਦੱਸਿਆ ਕਿ ਸਭ ਤੋ ਪਹਿਲਾ ਇਸ ਦੇ ਖੇਤਰ ਦੇ ਲੋਕਾਂ ਨੂੰ ਸਾਫ ਤੇ ਸੁੱਧ ਹਵਾ ਮੁਹੱਈਆਂ ਕਰਵਾਉਣ ਲਈ ਗੋਲ ਬਾਗ ਦੀ ਰੱਖ ਰੱਖਾਵ ਅਤੇ ਸੁੰਦਰੀ ਕਰਨ ਦਾ ਕੰਮ ਕੀਤਾ ਗਿਆ ਅਤੇ ਹੁਣ ਗਲੀਆਂ ਨਾਲੀਆਂ ਪੱਕੀਆਂ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਜਾਵੇਗਾ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਨੇ ਦੱਸਿਆਂ ਕਿ ਗਲੀ ਚੂਹੇ ਬਰਾਸੀਆ, ਗਲੀ ਮਾਲਣ
(more…)
ਲੁਧਿਆਣਾ, 13 ਜੂਨ (ਰਾਜ ਜੋਸ਼ੀ)- ਸ੍ਰੀ ਹਰੀਸ਼ ਰਾਏ ਢਾਂਡਾ ਮੁੱਖ ਪਾਰਲੀਮਾਨੀ ਸਕੱਤਰ ਸਥਾਨਿਕ ਸਰਕਾਰ ਪੰਜਾਬ ਨੇ ਕਿਹਾ ਕਿ ਆਰਥਿਕ ਤੌਰ ਤੇ ਕਮਜੋਰ ਬੱਚਿਆਂ ਨੂੰ ਵਿਦਿਆ ਮੁਹੱਈਆ ਕਰਵਾਉਣੀ ਸਭ ਤੋ ਉਤਮ ਸੇਵਾ ਹੈ, ਇਸ ਲਈ ਸਮਾਜ ਸੇਵੀ ਸੰਸਥਾਵਾਂ, ਵਪਾਰਕ ਤੇ ਉਦਯੋਗਿਕ ਘਰਾਣਿਆਂ ਨੂੰ ਗਰੀਬ ਬੱਚਿਆਂ ਨੂੰ ਵਿਦਿਆ ਮੁਹੱਈਆ ਕਰਵਾਉਣ ਲਈ ਅਗੇ ਆਉਣਾ ਚਾਹੀਦਾ ਹੈ। ਸ੍ਰੀ ਢਾਂਡਾ ਗਰੀਨ ਪਾਰਕ ਸਿਵਲ ਲਾਈਨ ਵਿਖੇ ਸ੍ਰੀਮਤੀ ਉਰਮਿਲਾ ਵਤੀ ਕੇਦਾਰ ਨਾਥ ਐਜੂਕੇਸ਼ਨ ਟਰੱਸਟ ਵਲੋ ਸਥਾਪਿਤ ਕੀਤੇ ਕੰਪਿਊਟਰ ਸੈਟਰ ਦਾ ਉਦਘਾਟਨ ਕਰਨ ਉਪਰੰਤ ਇੱਕ ਛੋਟੇ ਅਤੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਹ ਸੈਟਰ ਸ੍ਰੀ ਹਰੀ ਓਮ ਅਰੋੜਾ ਵਲੋ ਸੁਰੂ ਕੀਤਾ ਗਿਆ ਹੈ ਅਤੇ ਇਸ ਸੈਟਰ ਵਿੱਚ ਗਰੀਬ ਬੱਚਿਆਂ ਨੂੰ ਬਹੁਤ ਹੀ ਘੱਟ ਪੈਸਿਆਂ ਵਿੱਚ ਕੰਪਿਊਟਰ ਟਰੈਨਿੰਗ ਦਿੱਤੀ ਜਾਵੇਗੀ। ਸ੍ਰੀ ਢਾਂਡਾ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਸਾਲ ਲੁਧਿਆਣਾ ਸ਼ਹਿਰ ਦੇ ਲਗਭਗ 1200 ਗਰੀਬ ਬੱਚਿਆਂ ਨੂੰ ਸਰਵ-ਸਿੱਖਿਆ ਅਭਿਆਨ ਅਧੀਨ ਖੋਹਲੇ ਗਏ ਸੈਟਰਾਂ ਵਿੱਚ ਦਾਖਲ ਕਰਵਾਇਆ ਅਤੇ ਮੁਢੱਲੀ ਵਿਦਿਆ ਪ੍ਰਦਾਨ ਕਰਨ ਉਪਰੰਤ ਇਹਨਾਂ ਬੱਚਿਆਂ ਨੂੰ ਵੱਖ-ਵੱਖ
(more…)
ਸ੍ਰੀ ਮੁਕਤਸਰ ਸਾਹਿਬ, 13 ਜੂਨ (ਸੁਰੇਸ਼ ਗਰਗ)-ਪੰਜਾਬ ਰਾਜ ਬਿਜਲੀ ਬੋਰਡ ਨੂੰਂ ਦੁਕਾਨਾਂ ਅਤੇ ਘਰਾਂ ਵਿਚੋ ਮੀਟਰ ਬਾਹਰ ਕੱਢ ਕੇ ਭਾਂਵੇ ਚੋਖਾ ਫਾਇਦਾ ਹੋਇਆ ?ਹੈ।? ਪਰ ਇਸ ਨਾਲ ਦੁਕਾਨਦਾਰਾਂ ਅਤੇ ਘਰਵਾਲਿਆ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ । ਪਹਿਲਾਂ ਬਿਜਲੀ ਬੋਰਡ ਨੇ ਚਾਰ-ਚਾਰ ਮੀਟਰ ਛੋਟੇ ਬਕਸਿਆਂ ਵਿਚ ਲਗਾ ਕੇ ਖੰਭਿਆਂ ਤੇ ਲਟਕਾ ਦਿੱਤੇ ਸਨ ਪਰ ਕੁਝ ਔਕੜਾ ਕਰਕੇ ਬਿਜਲੀ ਬੋਰਡ ਨੂੰ ਇਹ ਮੀਟਰ ਵੱਡੇ ਬਕਸਿਆਂ ਵਿਚ 30- 30 ਮੀਟਰ ਲਗਾਉਣੇ ਪਏ। ਮੀਟਰ ਬਾਹਰ ਲਗਾਉਣ ਦਾ ਜੂਮਾ ਬਿਜਲੀ ਬੋਰਡ ਨੇ ਪ੍ਰਾਈਵੇਟ ਠੇਕੇ ਦਾਰਾਂ ਨੂੰ ਸੋਂਪ ਦਿੱਤਾ ? ਤੇ ਠੇਕੇਦਾਰਾਂ ਨੇ ਅੱਗੇ ਛੋਟੇ ਮਕੈਨਿਕਾਂ ਨੂੰ ਠੇਕੇ ਤੇ ਦੇ ਦਿੱਤਾ। ਠੇਕੇਦਾਰ ਆਪਣੀ ਰਫਤਾਰ ਨਾਲ ਸ਼ਹਿਰ ਦੇ ਮੀਟਰ ਬਾਹਰ ਕੱਢ ਰਹੇ ਹਨ। ਮੀਟਰ ਵਾਲੇ ਬਕਸੇ ਜਾਂ ਤਾਂ ਕਿਸੇ ਦੀ ਦੁਕਾਨ ਅੱਗੇ ਖੜੇ ਕਰ ਦਿੱਤੇ ਜਾਂ ਕਿਸੇ ਦੇ ਘਰ ਦੀ ਕੰਧ ਨਾਲ ਖੜੇ ਕਿੱਤੇ ਜਾ ਰਹੇ ਹਨ। ਜਿਸ ਨਾਲ ਦੁਕਾਨਦਾਰਾਂ ਅਤੇ ਘਰਾਂ ਦੇ ਮਾਲਕਾਂ ਵਿਚ ਰੋਸ ਪਾਇਆ ਜਾ ਰਿਹਾ ?। ਇਸ ਸਬੰਧੀ ਧਨੂੰ ਮੱਲ ਸਟਰੀਟ ਵਿਚ ਸਥਿਤ ਦੁਕਾਨ ਮਾਲਕ ਰਮੇਸ਼ ਕੁਮਾਰ ਅਤੇ ਸੰਜੀਵ ਕੁਮਾਰ ਦਾ ਕਹਿਣਾ ??ਹੈ ਕਿ ਸਾਡੀ ਦੁਕਾਨ ਦੇ ਅੱਗੇ
(more…)
ਅਮਲੋਹ, 13 ਜੂਨ (ਵਿਪਨ ਬਾਂਸਲ)- ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਬਲਦੇਵ ਸਿੰਘ ਮੀਆਂਪੁਰ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਕੇਂਦਰ ਵੱਲੋਂ ਝੌਨੇ ਦੇ ਭਾਅ ਵਿੱਚ ਕੀਤਾ 50 ਰੁਪਏ ਪ੍ਰਤੀ ਕੁਇੰਟਲ ਨਿਗੁਣਾ ਵਾਧਾ ਤਾਂ ਇਸ ਸਾਲ ਪੰਜਾਬ ਵਿੱਚ ਝੌਨੇ ਦੀ ਲੁਆਈ ਵਿੱਚ ਵਧੀ ਹੋਈ ਲੇਬਰ ਦਾ ਖਰਚਾ ਵੀ ਪੁਰਾ ਨਹੀ ਕਰਦਾ, ਕੇਂਦਰ ਵੱਲੋਂ ਲਗਾਤਾਰ ਘੱਟ ਭਾਅ ਮਿੱਥੇ ਜਾਣ ਕਾਰਨ ਹੀ ਕਿਸਾਨ ਕਰਜੇ ਦਾ ਜਾਲ ਵਿੱਚ ਫੱਸ ਰਹੇ ਹਨ ਅਤੇ ਇਹ ਕਰਜਾ ਸਰਾਸਰ ਅਨੈਤਿਕ ਹੈ ਅਤੇ ਇਸ ਤੇ ਲਕੀਰ ਫੇਰੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਗਠਿਤ ਕੀਤੀਆਂ ਗਈਆਂ ਕਮੇਟੀਆਂ ਦੀਆਂ ਰਿਪੋਰਟਾ ਵੀ ਇਹੋ ਕਹਿ ਚੁੱਕੀਆਂ ਹਨ ਅਜਾਦ ਦੇਸ਼ ਵਿੱਚ ਕਿਸਾਨ ਗੁਲਾਮ ਹੈ ਕਿਉਂਕਿ ਦੇਸ਼ ਦੇ ਵਿਧਾਨ ਵਿੱਚ 9ਵਾਂ ਅਧਿਆਏ ਜਿਸ ਵਿੱਚ ਬਹੁਤ ਸਾਰੇ ਕਾਨੂੰਨ ਕਿਸਾਨਾਂ ਨੁੰ ਇਨਸਾਫ਼ ਪ੍ਰਾਪਤ ਕਰਨ ਦੇ ਰਸਤੇ ਵਿੱਚ ਰੋੜਾ ਹਨ। ਸ੍ਰੀ ਮੀਆਂਪੁਰ ਨੇ ਕਿਹਾ ਕਿ ਕਿਸਾਨਾਂ ਨੇ ਸੂਰਜਮੁੱਖੀ ਦੀ ਫਸ਼ਲ ਭਾਰੀ ਖਰਚ ਕਰਕੇ ਪਾਲੀ ਹੈ ਇਸ ਨੂੰ ਸੁੰਡੀ ਲੱਗਣ ਕਾਰਨ ਸਪਰੇਆ ਵੀ ਬਹੁਤ ਕਰਨੀਆਂ ਪਈਆਂ ਹਨ ਅਤੇ ਪਹਿਲਾ ਨਾਲੋ ਝਾੜ ਵੀ ਘਟਿਆ
(more…)
ਗੜ੍ਹਸ਼ੰਕਰ 13 ਜੂਨ (ਰਮਨਦੀਪ ਅਰੋੜਾ)- ਅੱਜ ਇਥੇ ਸਮਾਜ ਪ੍ਰੀਵਰਤਨ ਸੋਸਾਇਟੀ ਰਜਿ ਪੰਜਾਬ ਵਲੋਂ ਆਪਣੀਆਂ ਸਮਾਜੀਕ ਗਤੀਵੀਧੀਆਂ ਨੂੰ ਜਾਰੀ ਰਖਦਿਆਂ ਪਿੰਡ ਸਲੋਹ ਵਿਖੇ ਫਰੀ ਸਿਖਲਾਈ ਕਢਾਈ ਸੈਂਟਰ ਦਾ ਉਦਘਾਟਨ ਬਸਪਾ ਆਗੂ ਵਿਨੋਦ ਕੁਮਾਰ ਗੰਗੜ ਨੇ ਕੀਤਾ। ਇਸ ਮੋਕੇ ਸੰਸਥਾ ਦੇ ਕੈਸ਼ੀਅਰ ਹਰਮਨਜੀਤ ਪ੍ਰਕਾਸ਼ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਸੰਸਥਾ ਵਲੋਂ ਲਗਾਏ ਫਰੀ ਸਿਖਲਾਈ ਕਢਾਈ ਕੈਂਪ ਦਾ ਫਾਇਦਾ ਸਥਾਨਕ ਲੜਕੀਆਂ ਨੂੰ ਲੈਣਾ ਚਾਹੀਦਾ ਹੈ , ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਸਭ ਤੋਂ ਵੱਡੀ ਲੋੜ ਸਿਖਲਾਈ ਕਢਾਈ ਦੀ ਸੀ ਕਿਉਕਿ ਸਥਾਨਕ ਕੁੜੀਆਂ ਨੂੰ ਸਿਕਿਆਂ ਲੈਂਣ ਲਈ ਦੂਰ ਦਰਾਡੇ ਜਾਣਾ ਪੈਂਦਾ ਸੀ ਅਤੇ ਕਈ ਮੁਸ਼ਕਲਾਂ ਦਾ ਸਾਮਣਾ ਕਰਣਾ ਪੈਦਾ ਸੀ ਜਿਸ ਕਰਕੇ ਸੰਸਥਾ ਵਲੌਂ ਇਹ ਕੈਂਪ ਲਗਾਇਆ ਗਿਆ ਤਾਂ ਜੋ ਲੜਕੀਆਂ ਨਂੂੰ ਮੁਸ਼ਕਲਾਂ ਦਾ ਸਾਮਣਾ ਨਾਂ ਕਰਣਾ ਪਵੇ ਅਤੇ ਲੜਕੀਆ ਸਿਖਿਲਾਈ ਉਪਰੰਤ ਰੋਜੀ ਰੋਟੀ ਦਾ ਸਾਧਨ ਬਣ ਸਕੇ। ਇਸ ਮੋਕੇ ਬੁਲਾਰੇ ਨੇ ਸੰਬੋਧਨ ਕਰਦਿਆ ਕਿਹਾ ਕਿ ਕੋਈ ਵੀ ਸ਼ੁਰੂਆਤ ਪੈਸੇ ਨਾਲ ਹੀ ਸ਼ੁਰੂ ਕੀਤੀ ਜਾ ਸਕਦੀ ਹੈ ਇਸ ਸੰਸਥਾ ਨੂੰ ਵੀ ਚਲਾਉਣ ਲਈ ਐਨ ਆਰ ਆਈ ਦਾ ਬਹੁਤ ਵੱਡਾ ਸਹਿਯੋਗ ਰਿਹਾ ਹੈ। ਇਸ ਮੋਕੇ ਕਸ਼ਮੀਰ ਸਿੰਘ, ਕੁਵਿੰਦਰ ਲਗਾਹ, ਪ੍ਰਿਥੀਪਾਲ ਗੁੜਾ, ਵਿਨੋਦ ਕੁਮਾਰ, ਮੱਖਣ ਰਾਮ ਚੋਹਾਨ, ਸਰਪੰਚ ਆਸ਼ਾ ਰਾਣੀ, ਬਿੱਟੂ ਬਜਾਜ, ਕਸ਼ਮੀਰ ਪੰਚ, ਸ੍ਰ ਬਲਵੰਤ ਸਿੰਘ ਐਨ ਆਰ ਆਈ, ਜੀਤ ਸਿੰਘ ਫੋਜੀ, ਚਮਨ ਲਾਲ ਆਦਿ ਨੇ ਵੀ ਸੰਬੋਧਨ ਕੀਤਾ।
ਨੂਰਪੁਰ ਬੇਦੀ, 13 ਜੂਨ (ਜਗਦੀਪ ਸ਼ਰਮਾ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਉਣ ਵਾਲੀਆਂ ਚੋਣਾਂ ਦੇ ਲਈ ਵੋਟਾਂ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਇਸ ਲਈ ਹਰ ਗੁਰ ਸਿੱਖ ਆਪਣੀ ਵੋਟ ਬਣਾਵੇ ਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਲੈ ਕੇ ਆਪਣਾ ਫਰਜ਼ ਨਿਭਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਨੂਰਪੁਰ ਬੇਦੀ ਦੇ ਪਿੰਡ ਬਾਸ ਦੌਲਾਪੁਰ ਵਿਖੇ ਸਾਬਕਾ ਸਰਪੰਚ ਅਤੇ ਕੋਆਪ੍ਰੇਟਿਵ ਸੁਸਾਇਟੀ ਕੈਲਾਪੁਰ ਦੇ ਪ੍ਰਧਾਨ ਸ੍ਰ. ਮਹਿੰਦਰ ਸਿੰਘ ਦੇ ਨਿਵਾਸ ਸਥਾਨ ’ਤੇ ਆਯੋਜਿਤ ਇੱਕ ਪੱਤਰਕਾਰ ਵਾਰਤਾ ਦੌਰਾਨ ਕਾ ਐੱਸ.ਜੀ.ਪੀ.ਸੀ. ਮੈਂਬਰ ਸ੍ਰ. ਜਰਨੈਲ ਸਿੰਘ ਔਲਖ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੋਟਾਂ ਦਾ ਬਣਾਉਣ ਦਾ ਕੰਮ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ। ਇਸ ਸੰਬੰਧੀ ਵੱਖ-ਵੱਖ ਪਿੰਡਾਂ ਵਿੱਚ ਵੋਟਾਂ ਬਣਾਉਣ ਦੇ ਲਈ ਫਾਰਮ ਪਿੰਡਾਂ ਵਿੱਚ ਪਾਰਟੀ ਦੇ ਵਰਕਰਾਂ ਕੋਲ ਪਹੁੰਚਣੇ ਸ਼ੁਰੂ ਹੋ ਗਏ ਹਨ ਤੇ ਉਨ੍ਹਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤੇ ਹਰ ਸਿੱਖ ਆਪਣੇ ਤੌਰ ’ਤੇ ਵੀ ਪਾਰਟੀ ਵਰਕਰਾਂ ਕੋਲੋਂ ਫਾਰਮ ਲੈ ਕੇ ਆਪਣੀ ਵੋਟ ਬਣਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨੂੰ ਐੱਸ.ਜੀ.ਪੀ.ਸੀ. ਚੋਣਾਂ ਸੰਬੰਧੀ ਕੇਂਦਰ ਸਰਕਾਰ ਨੂੰ
(more…)
ਲੁਧਿਆਣਾ, 13 ਜੂਨ (ਰਾਜ ਜੋਸ਼ੀ)- ਕੈਂਟ ਆਰਔ ਸਿਸਮਟਮ ਨੇ ਨਵੀਂ ਤਕਨੀਕ ਅਤੇ ਡਿਜਾਇਨ ਤੇ ਅਧਾਰਿਤ ਨਵੇਂ ਵਾਟਰ ਪਿਓਰੀਫਾਇਰ ਕੈਂਟ ਪਰਲ ਪੇਸ ਕੀਤਾ। ਕੈਂਟ ਪਰਲ ਦਾ ਡਿਜਾਇਨ ਪੁਰਾਣੇ ਮਾਡਲ ਦੇ ਆਰਔ ਪਿਓਰੀਫਾਇਰ ਤੋਂ ਵੱਖਰਾ ਹੈ। ਇਸ ਨਵੇਂ ਪਿਓਰੀਫਾਇਰ ਨੇ ਕੰਧਾਂ ਤੇ ਲੱਗਣ ਵਾਲੇ ਆਰਔ ਪਿਓਰੀਫਾਇਰ ਦੀ ਸੋਚ ਨੂੰ ਬਦਲ ਦਿੱਤਾ ਹੈ। ਕੈਂਟ ਪਰਲ ਨੇ ਫਿਟਰਜ਼ ਬਿਲਕੁਲ ਨਹੀ ਦਿੱਤੇ ਹਨ। ਜਿਸ ਤੋਂ ਪਾਣੀ ਦੀ ਗੁਣਵਤੱਤਾ ਬਰਕਾਰ ਰਹਿੰਦੀ ਨਾਲ ਹੀ ਪਿਓਰੀਫਾਇਰ ਵੇਖਣ ਵਿਚ ਖੁਬਸੁਰਤ ਅਤੇ ਆਕਰਸ਼ਿਤ ਲੱਗਦਾ ਹੈ। ਕੈਂਟ ਆਰਔ ਸਿਸਟਮ ਦੇ ਚੇਅਰਮੈਨ ਮਹੇਸ਼ ਗੁਪਤਾ ਨੇ ਕਿਹਾ ਕਿ ਸਾਡਾ ਮਕਸਦ ਹਰ ਕਿਸੇ ਦੀ ਪਹੁੰਚ ਵਿਚ ਉਚ ਸਤਰੀਯ ਹੈਲਥ ਕੇਅਰ ਪਹੁੰਚਾਉਣਾ ਹੈ।
(more…)
ਚੰਡੀਗੜ੍ਹ, 13 ਜੂਨ (ਹਰੀਸ਼ ਚੰਦਰ ਬਾਗਾਂਵਾਲਾ)-ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਇੰਡਸਟਰੀਅਲ ਟ੍ਰੇਨਿੰਗ ਵਿਭਾਗ ਵੱਲੋਂ ਥਾਪਰ ਯੂਨੀਵਰਸਿਟੀ ਪਟਿਆਲਾ ਵਿੱਚ ਦਾਖਲ ਹੋਣ ਵਾਲੇ ਵਿਦਿਆਰਥੀਆਂ ਲਈ ਜੋ ਰਾਖਵੇਂਕਰਨ ਦੀ ਨੀਤੀ ਬਣਾਈ ਹੈ, ਉਹ ਇਸ ਕਾਰਨ ਵਿਵਾਦ ਗਈ ਹੈ ਕਿ ਪੰਜਾਬ ਸਰਕਾਰ ਦੀ ਜਨਰਲ ਰਾਖਵਾਂਕਰਨ ਨੀਤੀ ਨਾਲ ਮੇਲ ਨਹੀਂ ਖਾਂਦੀ। ਨੀਤੀ ਠੀਕ ਨਾ ਹੋਣ ਕਾਰਨ ਥਾਪਰ ਯੂਨੀਵਰਸਿਟੀ ਵਿੱਚ ਦੰਗਾ ਪੀੜ੍ਹਤਾਂ ਦੀਆਂ ਸੀਟਾਂ ਦਾ ਲਾਭ ਹਿੰਸਾ ਪੀੜ੍ਹਤ ਉਮੀਦਵਾਰਾਂ ਲੈ ਜਾਣਗੇ। ਪ੍ਰਾਪਤ ਜਾਣਕਾਰੀ ਅਨੁਸਾਰ ਤਕਨੀਕੀ ਸਿੱਖਿਆ ਵਿਭਾਗ ਦੇ ਪੱਤਰ ਨੰ. 17.90.94.1 ਈ.ਟੀ.2-2194 ਮਿਤੀ 196 2009 ਮੁਤਾਬਕ ਦਿੱਲੀ ਅਤੇ ਹੋਰਨਾਂ ਸ਼ਹਿਰਾਂ ਦੇ ਦੰਗਾ ਪੀੜ੍ਹਤ ਉਨ੍ਹਾਂ ਪਰਿਵਾਰਾਂ ਦੇ ਬੱਚੇ ਹੀ ਥਾਪਰ ਯੂਨੀਵਰਸਿਟੀ ਵਿੱਚ ਦੋ ਸੀਟਾਂ ਹਾਸਲ ਕਰ ਸਕਦੇ ਹਨ, ਜਿਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਦੀ ਦੰਗਿਆਂ ਦੌਰਾਨ ਮੌਤ ਹੋਈ ਹੋਵੇ। ਨੀਤੀ ਤਹਿਤ ਦੰਗਾ ਪੀੜ੍ਹਤਾਂ ਨੂੰ ਕੈਟਾਗਰੀ-2 ਵਿੱਚ ਰੱੱਿਖਆ ਹੈ, ਜਦੋਂ ਕਿ ਹਿੰਸਾ ਪੀੜ੍ਹਤ ਪਰਿਵਾਰਾਂ ਦੇ ਉਨ੍ਹਾਂ ਵਿਅਕਤੀਆਂ ਨੂੰ 50 ਫੀਸਦੀ ਤੱਕ ਨਕਾਰਾ ਹੋ ਗਏ ਹਨ ਦੇ ਬੱਚਿਆਂ ਨੂੰ 2 ਸੀਟਾਂ ਦੇਣ ਦੀ ਵਿਵਸਥਾ ਹੈ।
(more…)