««ਅਗਲਾ ਪੰਨਾ --->>> »

June 12, 2010

ਦੱਖਣੀ ਅਫਰੀਕਾ ’ਚ ਫੁੱਟਬਾਲ ਦਾ ਮਹਾਂਕੁੰਭ

ਦੱਖਣੀ ਅਫਰੀਕਾ-ਮੈਕਸਿਕੋ ਵਿਚਕਾਰ ਪਹਿਲਾ ਮੈਚ  ਕੁੱਲ 64 ਮੈਚ ਖੇਡੇ ਜਾਣਗੇ  32 ਦੇਸ਼ ਲੈ ਰਹੇ ਨੇ ਹਿੱਸਾ  ਫਾਈਨਲ ਮੈਚ 11 ਜੁਲਾਈ ਨੂੰ
kj ਜੋਹਨਸਬਰਗ, 11 ਜੂਨ (ਇੰਟ.)- ਇਹ ਪਹਿਲੀ ਵਾਰ ਹੈ ਕਿ ਫੁੱਟਬਾਲ ਵਿਸ਼ਵ ਕੱਪ ਅਫਰੀਕੀ ਮਹਾਂਦੀਪ ਵਿਚ ਕਰਵਾਇਆ ਜਾ ਰਿਹਾ ਹੈ। ਅੱਜ ਇਥੇ ਚੱਲੇ 40 ਮਿੰਟ ਦੇ ਉਦਘਾਟਨ ਸਮਾਰੋਹ ਵਿਚ 1581 ਕਲਾਕਾਰਾਂ ਨੇ ਆਪਣੇ ਕਲਾ ਦੇ ਜੋਹਰ ਦਿਖਾਏ, ਜਿਨ੍ਹਾਂ ਵਿਚ ਕਈ ਮੰਨੀ-ਪਰਮੰਨੀਆਂ ਹਸਤੀਆਂ ਵੀ ਸ਼ਾਮਿਲ ਹਨ। ਸਟੇਡੀਆਂ ਪੂਰੀ ਤਰ੍ਹਾਂ ਨਹੀਂ ਭਰ ਪਾਇਆ ਕਿਉਂਕਿ ਬਹੁਤ ਸਾਰੇ ਦਰਸ਼ਕ ਟ੍ਰੈਫਿਕ ਜਾਮ ਵਿਚ ਫਸੇ ਰਹੇ ਅਤੇ ਪ੍ਰੋਗਰਾਮ ਵਿਚ ਪਹੁੰਚ ਨਹੀਂ ਪਾਏ। ਸਮਾਰੋਹ ਦਾ ਉਦਘਾਟਨ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਜੇਕਬ ਜੂਮਾ ਨੇ ਕੀਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਇਸ ਵਿਸ਼ਵ ਕੱਪ ਤੋਂ ਬਾਅਦ ਦੇਸ਼ ਬਿਲਕੁਲ ਬਦਲ ਜਾਵੇਗਾ। ਸ੍ਰੀ ਜੁਮਾ ਨੇ  ਕਿਹਾ ਕਿ ਦੱਖਣੀ ਅਫਰੀਕਾ ਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਦਿਵਾਉਣ ਵਿਚ ਨੈਲਸਨ ਮੰਡੇਲਾ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਇਸ ਲਈ ਇਹ ਵਿਸ਼ਵ ਕੱਪ ਉਨ੍ਹਾਂ ਨੂੰ ਸਮਰਪਿਤ ਕੀਤਾ ਜਾਂਦਾ ਹੈ।  ਇਸ ਵਿਸ਼ਵ ਕੱਪ ਵਿਚ 32 ਦੇਸ਼ ਹਿੱਸਾ ਲੈ ਰਹੇ ਹਨ। ਕੁੱਲ 64 ਮੈਚ ਖੇਡੇ ਜਾਣਗੇ। ਪਹਿਲਾ ਮੈਚ ਦੱਖਣੀ ਅਫਰੀਕਾ-ਮੈਕਸਿਕੋ ਵਿਚਕਾਰ ਖੇਡਿਆ ਜਾਵੇਗਾ। ਫਾਈਨਲ ਮੈਚ 11 ਜੁਲਾਈ ਨੂੰ ਖੇਡਿਆ ਜਾਵੇਗਾ।

ਛੇਵੇਂ ਪਾਤਸ਼ਾਹੀ ਦਾ ਗੁਰਗੱਦੀ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ

oiol ਅੰਮ੍ਰਿਤਸਰ: 11 ਜੂਨ (ਮੋਤਾ ਸਿੰਘ)- ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਗੱਦੀ ਦਿਵਸ ਨੂੰ ਸਮਰਪਿਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਢਾਡੀ ਦੀਵਾਨ ਸਜਾਏ ਗਏ ਜਿਥੇ ਨਾਮਵਰ ਢਾਡੀ ਜਥਿਆਂ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਿਆ। ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਬਹੁਤ ਸੁੰਦਰ ਢੰਗ ਨਾਲ ਸਜਾਇਆ ਗਿਆ। ਭਾਰੀ ਗਿਣਤੀ ’ਚ ਸੰਗਤਾਂ ਸ੍ਰੀ ਅਕਾਲ

(more…)

ਦੇਸ਼-ਵਿਰੋਧੀ ਤਾਕਤਾਂ ਨੂੰ ਸ਼ਹਿ ਦੇ ਰਹੀ ਹੈ ਕਾਂਗਰਸ-ਮਜੀਠੀਆ

i ਲੁਧਿਆਣਾ, 11 ਜੂਨ (ਰਾਜ ਜੋਸ਼ੀ)- ਯੂਥ ਅਕਾਲੀ ਦਲ ਦੇ ਸਰਪ੍ਰਸਤ ਸ. ਬਿਕਰਮ ਸਿੰਘ ਮਜੀਠੀਆ ਐਮ.ਐਲ.ਏ ਅਤੇ ਸਾਬਕਾ ਮੰਤਰੀ ਨੇ ਕੇਂਦਰ ਦੀ ਕਾਂਗਰਸ ਸਰਕਾਰ ਤੇ ਦੋਸ਼ ਲਗਾਉਦਿਆਂ ਕਿਹਾ ਕਿ 1984 ਦੇ ਦੰਗਿਆਂ ਦੌਰਾਨ ਸਿੱਖਾਂ ਦਾ ਕਤਲੇਆਮ, ਭੋਪਾਲ ਗੈਸ ਕਾਂਡ ਅਤੇ ਬੋਫ਼ਰਜ਼ ਸਕੈਡਲ ਕਾਂਗਰਸ ਸਰਕਾਰਾਂ ਦੇ ਕਾਰਜ ਕਾਲ ਦੌਰਾਨ ਵਾਪਰੀਆਂ ਘਟਨਾਵਾਂ ਹਨ ਅਤੇ ਇਹਨਾਂ ਘਟਨਾਵਾਂ ਲਈ ਕਾਂਗਰਸ ਸਰਕਾਰਾਂ ਹੀ ਜਿੰਮੇਵਾਰ ਹਨ, ਕਿਉਕਿ ਕਾਂਗਰਸ ਸਰਕਾਰ ਨੇ ਇਹਨਾਂ ਘਟਨਾਵਾਂ ਦੇ ਪੀੜਤਾਂ ਨੂੰ ਇਨਸਾਫ ਨਾ ਦਿਵਾ ਕੇ ਕੋਈ ਜਿਮੇਵਾਰੀ ਵਾਲਾ ਰੋਲ ਅਦਾ ਨਹੀ ਕੀਤਾ। ਇਹ ਵਿਚਾਰ ਸ. ਮਜੀਠੀਆ ਨੇ ਅੱਜ ਸ੍ਰੀ ਗੁਰੂ ਸਿੰਘ ਸਭਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਸ. ਮਜੀਠੀਆ ਨੇ ਕੇਂਦਰ ਸਰਕਾਰ ਤੇ ਦੋਸ਼ ਲਗਾਉਦਿਆਂ ਕਿਹਾ ਕਿ ਜੇਕਰ ਦੇਸ਼ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ

(more…)

ਕੈਨੇਡਾ ਦੀ ਪਾਰਲੀਮੈਂਟ ਦੇ ਅੰਦਰ ਅਤੇ ਬਾਹਰ ਸਿੱਖ ਕੌਮ ਤੇ ਭਾਰਤ ਸਰਕਾਰ ਵਲੋਂ ਕਮਾਏ ਜ਼ੁਲਮਾਂ ਦੀ ਗੂੰਜ਼ ਪਈ

ਹਾਰਪਰ ਸਰਕਾਰ ਨੇ ਪਟੀਸ਼ਨ ਪੇਸ਼ ਹੋਣ ’ਚ ਅੜਿੱਕਾ ਡਾਹਿਆ ਹਜ਼ਾਰਾਂ ਸਿੱਖ, ਸਿੱਖ ਹੋਣ ਕਾਰਣ ਮਾਰ ਦਿੱਤੇ ਗਏ-ਬੌਬ ਰੇਅ
ul ਔਟਵਾ/ਡੇਲੀ ਬਿਊਰੋ/ਜੂਨ 9-2010:- ਕੈਨੇਡਾ ਦੇ ਇਤਿਹਾਸ ਵਿੱਚ ਅੱਜ ਦਾ ਦਿਨ ਇੱਕ ਮੀਲ ਪੱਥਰ ਸਿੱਧ ਹੋਇਆ ਹੈ। ਇਥੇ ਅੱਜ ਕੈਨੇਡਾ ਦੀ ਗਣਤੰਤਰਤਾ ਦਾ ਸੁੰਦਰ ਅਤੇ ਬਦਸੂਰਤ ਚਿਹਰਾ ਵੇਖਣ ਨੂੰ ਮਿਲਿਆ। ਬਰੈਂਪਟਨ ਵੈਸਟ ਦੇ ਐਮ ਪੀ ਐਂਡਰੀੳ ਕੇਨੀਆ ਵਲੋਂ ਪਾਰਲੀਮੈਂਟ ਵਿੱਚ ਪਟੀਸ਼ਨ ਦਾਇਰ ਕਰਨ ਦਾ ਸਮ੍ਹਾਂ ਨਿਰਧਾਰਿਤ ਹੋਇਆ ਸੀ। ਇਸ ਇਤਿਹਾਸਕ ਪਲ੍ਹਾਂ ਵਿੱਚ ਸ਼ਾਮਲ ਹੋਣ ਲਈ 6-7 ਸੌ ਸਿੱਖ ਸੰਗਤ ਟਰਾਂਟੋ ਅਤੇ ਮਾਂਟਰੀਅਲ ਏਰੀਏ ਤੋਂ ਸਵੇਰੇ 11 ਵਜ੍ਹੇ ਔਟਵਾ ਵਿੱਚ ਪੁੱਜ ਗਈ ਸੀ। ਬੱਸਾਂ, ਵੈਨਾਂ ਅਤੇ ਸਪੋਰਟਸ ਯੂਟੈਲਟੀਜ਼ ਰਾਹੀਂ ਪੁੱਜੀਆਂ ਸੰਗਤਾਂ ਵਿੱਚ ਉਨਟਾਰੀਓ ਤੋਂ ਉਨਟਾਰੀਓ ਗੁਰਦੁਆਰਾਜ਼ ਕਮੇਟੀ, ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਅਤੇ ਯੂਨਾਈਟਡ ਫਰੰਟ ਆਫ ਸਿੱਖਸ ਦੇ ਸਮੂਹ ਮੈਂਬਰ ਅਤੇ ਗੁਰਦੁਆਰਿਆਂ ਦੀ ਸੰਗਤ ਸ਼ਾਮਲ ਸੀ। ਨਿਰਧਾਰਿਤ ਸਮ੍ਹੇਂ ਅਨੁਸਾਰ 3:10 ਤੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਣੀ

(more…)

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਕਾਬਲ ਸਿੰਘ ਥੀਂਡਾ ਦੇ ਅਕਾਲ ਚਲਾਣੇ ’ਤੇ ਦੁਖ ਦਾ ਪ੍ਰਗਟਾਵਾ

jyu ਚੰਡੀਗੜ੍ਹ, 11 ਜੂਨ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਸ. ਰਣਜੀਤ ਸਿੰਘ ਬ੍ਰਹਮਪੁਰਾ, ਸ. ਗੁਰਦੇਵ ਸਿੰਘ ਬਾਦਲ, ਸ. ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਤੋਤਾ ਸਿੰਘ, ਸ. ਬਲਵਿੰਦਰ ਸਿੰਘ ਭੂੰਦੜ, ਸ. ਮਹੇਸ਼ਇੰਦਰ ਸਿੰਘ ਗਰੇਵਾਲ, ਸ. ਜਸਜੀਤ ਸਿੰਘ ਥਿਆੜਾ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਮੈਂਬਰ ਸ. ਕਾਬਲ ਸਿੰਘ ਥੀਂਡਾ ਦੇ ਅਕਾਲ ਚਲਾਣਾ ਕਰ ਜਾਣ ’ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੰਦੇਸ਼ ਵਿੱਚ ਇਹਨਾਂ ਆਗੂੁਆਂ ਨੇ ਕਿਹਾ ਕਿ ਸਵ: ਸ. ਕਾਬਲ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਿਛਲੇ ਸਮਿਆਂ ਵਿੱਚ ਲਾਏ ਮੋਰਚਿਆਂ ਵਿੱਚ ਵਧ-ਚੜ ਕੇ ਹਿੱਸਾ ਲਿਆ। ਸਵ: ਕਾਬਲ ਸਿੰਘ ਰਾਜਨੀਤਿਕ ਸਫਰ ਦੇ ਨਾਲ-ਨਾਲ ਧਾਰਮਿਕ ਪੱਖੋਂ ਵੀ ਮੋਹਰੀ ਰੋਲ ਅਦਾ ਕਰ ਰਹੇ ਸਨ। ਉਹ ਪਿਛਲੇ ਸਮੇ ਵਿੱਚ ਸਿੱਖਾਂ ਦੀ ਸਿਰਮੌਰ

(more…)

ਰਾਜ ਸਭਾ ਦਾ ਮੈਂਬਰ ਬਣਨ ਉਪਰੰਤ ਭੂੰਦੜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ

lu ਅੰਮ੍ਰਿਤਸਰ: 11 ਜੂਨ (ਮੋਤਾ ਸਿੰਘ)- ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ. ਬਲਵਿੰਦਰ ਸਿੰਘ ਭੂੰਦੜ ਰਾਜ ਸਭਾ ਦੇ ਮੈਂਬਰ ਬਣਨ ਉਪਰੰਤ ਅੱਜ ਆਪਣੇ ਪ੍ਰੀਵਾਰਕ ਮੈਂਬਰਾਂ ਸਮੇਤ ਅਕਾਲ ਪੁਰਖ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜੇ ਹੋਏ ਜਲੌ ਦੇ ਦਰਸ਼ਨ ਕੀਤੇ ਤੇ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਬਲਵੰਤ ਕੌਰ ਅਤੇ ਹੋਰ ਕਈ ਸੀਨੀਅਰ ਅਕਾਲੀ ਆਗੂ ਵੀ ਸਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਅਦਲੀਵਾਲ ਨੇ ਸ. ਭੂੰਦੜ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਤੇ ਸਿਰੋਪਾਓ ਨਾਲ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਸੂਚਨਾਂ ਕੇਂਦਰ ਵਿਖੇ ਪੁੱਜਣ ’ਤੇ ਅਕਾਲੀ ਨੇਤਾਵਾਂ ਤੇ ਪਤਵੰਤੇ ਸੱਜਣਾਂ ਵਲੋਂ ਉਨ੍ਹਾਂ ਦਾ ਨਿਘਾ ਸਵਾਗਤ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ

(more…)

ਭੋਪਾਲ ਗੈਸ ਤ੍ਰਾਸਦੀ ਬਾਰੇ ਸੱਚਾਈ ਸਾਹਮਣੇ ਲਿਆਵੇ ਅਰਜੁਨ ਸਿੰਘ-ਚੌਹਾਨ

ਨਵੀਂ ਦਿੱਲੀ, 11 ਜੂਨ (ਵਿਸ਼ਵ ਵਾਰਤਾ)-ਭੋਪਾਲ ਗੈਸ ਤ੍ਰਾਸਦੀ ’ਤੇ ਲਗਾਤਾਰ ਚੁੱਪ ਬੈਠੇ ਅਰਜੁਨ ਸਿੰਘ ਤੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਜਵਾਬ ਮੰਗਿਆ ਹੈ। ਸ੍ਰੀ ਚੌਹਾਨ ਨੇ ਸੂਬੇ ਦੇ ਤਤਕਾਲੀਨ ਮੁੱਖ ਮੰਤਰੀ ਅਰਜੁਨ ਸਿੰਘ ਤੋਂ ਉਨ੍ਹਾਂ ਹਾਲਾਤਾਂ ਬਾਰੇ ਸਵਾਲ ਕੀਤਾ ਹੈ, ਜਿਨ੍ਹਾਂ ਦੇ ਤਹਿਤ ਵਾਰੇਨ ਐਂਡਰਸਨ ਫਰਾਰ ਹੋਣ ਵਿਚ ਸਫ਼ਲ ਹੋ ਗਿਆ ਸੀ।  ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਭੋਪਾਲ ਗੈਸ ਪੀੜ੍ਹਤਾਂ ਨੂੰ ਹਰ ਕੀਮਤ ਉਤੇ ਨਿਆਂ ਦਿਵਾਇਆ ਜਾਵੇਗਾ। ਚੌਹਾਨ ਨੇ ਕਿਹਾ ਕਿ ਉਨ੍ਹਾਂ ਨੇ ਅਰਜੁਨ ਸਿੰਘ ਨੂੰ ਚਿੱਠੀ ਲਿਖ ਕੇ ਉਨ੍ਹਾਂ ਹਾਲਾਤਾਂ ਬਾਰੇ ਪੁੱਛਿਆ ਹੈ, ਜਿਨ੍ਹਾਂ ਕਾਰਨ ਯੂਨੀਅਨ ਕਾਰਬਾਈਡ ਦੇ ਤਤਕਾਲੀਨ ਮੁੱਖ ਕਾਰਜ ਅਧਿਕਾਰੀ ਐਂਡਰਸਨ ਨੂੰ ਦੌੜਣ ਵਿਚ ਮਦਦ ਮਿਲੀ ਸੀ।  ਚੌਹਾਨ ਨੇ ਇਸ ਮਾਮਲੇ ਉਤੇ ਵਿਚਾਰ ਲਈ ਰਾਜ ਸਰਕਾਰ ਵੱਲੋਂ ਕਾਨੂੰਨੀ ਮਾਹਿਰਾਂ ਦੀ ਪੰਜ ਮੈਂਬਰੀ ਟੀਮ ਦੇ ਗਠਨ ਦਾ ਐਲਾਨ ਵੀ ਕੀਤਾ ਹੈ। ਇਹ ਟੀਮ ਆਪਣੀ ਰਿਪੋਰਟ 10 ਦਿਨਾਂ ਦੇ ਅੰਦਰ-ਅੰਦਰ ਪੇਸ਼ ਕਰੇਗੀ। ਇਹ ਦਲ ਇਸ ਗੱਲ ਦੀ ਜਾਂਚ ਕਰੇਗਾ ਕਿ ਭੋਪਾਲ ਗੈਸ ਪੀੜਤਾਂ ਨੂੰ ਨਿਆਂ ਦਿਵਾਉਣ ਲਈ ਕੀ ਕੁਝ ਕੀਤਾ ਜਾ ਸਕਦਾ ਹੈ।  ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਵਿਕਲਪਾਂ ਉਤੇ ਵਿਚਾਰ ਕਰਨ ਲਈ ਤਿਆਰ ਹੈ ਅਤੇ ਕਮੇਟੀ ਦੀ ਇਸ ਰਿਪੋਰਟ ਤੋਂ ਬਾਅਦ ਹੀ ਕੋਈ ਫੈਸਲਾ ਕੀਤਾ ਜਾਵੇਗਾ ਕਿ ਕੋਈ ਜਾਂਚ ਕਮਿਸ਼ਨ ਬਣਾਇਆ ਜਾਵੇ ਜਾਂ ਫਿਰ ਇਹ ਮਾਮਲਾ ਅਮਰੀਕੀ ਅਦਾਲਤਾਂ ਵਿਚ ਲਿਜਾਇਆ ਜਾਵੇ।

ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ-ਘੁੰਨਸ

ਬਰਨਾਲਾ, 11 ਜੂਨ (ਵਿਸ਼ਵ ਵਾਰਤਾ)-ਜ਼ਿਲ੍ਹਾ ਬਰਨਾਲਾ ਵਿਚ ਵਿਆਪਕ ਤੌਰ ’ਤੇ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ, ਹਰ ਪ੍ਰਕਾਰ ਨਾਲ ਸਰਕਾਰੀ ਤੇ ਗੈਰ ਸਰਕਾਰੀ ਅਦਾਰਿਆਂ, ਦਫਤਰਾਂ ਤੇ ਹੋਰਨਾਂ ਥਾਵਾਂ ’ਤੇ ਲੋਕਾਂ ਦੇ ਸਹਿਯੋਗ ਨਾਲ ਆਉਂਦੇ ਸਮੇਂ ਵਿਚ ਆਰੰਭੇ ਜਾਣਗੇ ਤੇ ਕੌਮੀ ਤਿਉਹਾਰਾਂ ਨੇ ਪੰਜਾਬੀ ਨੂੰ ਅੱਗੇ ਸਤਿਕਾਰਯੋਗ ਸਥਾਨ ਦੇਵਾਂਗੇ। ਇਹ ਵਿਚਾਰ ਸੰਤ ਬਲਵੀਰ ਸਿੰਘ ਘੁੰਨਸ ਵਿਧਾਇਕ ਅਤੇ ਚੇਅਰਮੈਨ ਜ਼ਿਲ੍ਹਾ ਪੱਧਰੀ ਪੰਜਾਬੀ ਰਾਜ ਭਾਸ਼ਾ ਸੋਧ ਐਕਟ 2008 ਦੇ ਮੁਖੀ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲ੍ਹਾ ਸਾਹਿਤਕਾਰਾਂ ਦੀ ਰਾਜਧਾਨੀ ਹੈ। ਜਿਥੋਂ ਦੇ ਨਾਮਵਰ ਲੇਖਕ ਦੁਨੀਆ ਪੱਧਰ ਤੱਕ ਜਾਣੇ ਜਾਂਦੇ ਹਨ। ਇਸ ਮੌਕੇ ’ਤੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਰਾਮ ਸਰੂਪ ਅਣਖੀ ਜੋ ਕਿ ਪਿਛਲੇ ਸਮੇਂ ਚਲਾਣਾ ਕਰ ਗਏ ਸਨ, ਸਮੂਹ ਮੈਂਬਰਾਨ ਵਜੋਂ ਸ਼ਰਧਾਂਜਲੀ ਭੇਂਟ ਕੀਤੀ ਗਈ ਤੇ ਦੱਸਿਆ ਗਿਆ ਕਿ ਉਨ੍ਹਾਂ ਦੇ ਨਾਮ ਤੇ ਰਾਮ ਸਰੂਪ ਅਣਖੀਂ ਯਾਦਗਾਰੀ ਲਾਇਬ੍ਰੇਰੀ ਮਿਉਂਸਪਲ ਕਮੇਟੀ ਦੇ ਦਫਤਰ ਖੋਲੀ ਜਾ ਰਹੀ ਹੈ। ਬਰਨਾਲਾ ਦੇ ਸਾਹਿਤਕਾਰਾਂ ਦੇ ਸਦਕੇ ਅੱਜ ਮੈਂ ਇਸ ਮੁਕਾਮ ’ਤੇ ਹਾਂ। ਉਨ੍ਹਾਂ ਨੇ ਕਮੇਟੀ ਦੇ ਮੈਂਬਰਾਂ ਦੇ ਸਨਾਖਤੀ ਕਾਰਡ

(more…)

ਭਾਰਤ ਵਿਸ਼ਵ ਦੀ ਅਰਥ-ਵਿਵਸਥਾ ਤੇ ਰਾਜਨੀਤੀ ’ਚ ਨਿਭਾਅ ਰਿਹਾ ਹੈ ਅਹਿਮ ਭੂਮਿਕਾ-ਤਿਵਾੜੀ

ਲੁਧਿਆਣਾ, 11 ਜੂਨ (ਸਚਦੇਵਾ)-ਕਾਂਗਰਸ ਦੇ ਕੌਮੀ ਬੁਲਾਰੇ ਤੇ ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਸ੍ਰੀ ਮਨੀਸ਼ ਤਿਵਾੜੀ ਨੇ ਸਿਡਨੀ ਦੀ ਲੋਈ ਇੰਸਟੀਚਿਊਟ ਰਾਊਂਡਟੇਬਲ ਵਿਖੇ ‘ਵਿਸ਼ਵ ਵਿੱਚ ਭਾਰਤ ਦੀ ਬਦਲਦੀ ਭੂਮਿਕਾ’ ਦੇ ਵਿਸ਼ੇ ਉੱਤੇ ਬੋਲਦੇ ਹੋਏ ਕਿਹਾ ਕਿ ਭਾਰਤ ਇੱਕ ਵਿਲੱਖਣ ਅਤੇ ਪੁਰਾਣੀ ਸੱਭਿਅਤਾ ਵਾਲਾ ਦੇਸ਼ ਹੈ ਅਤੇ ਇਸ ਅਤਿਅੰਤ ਮੁਕਾਬਲੇ ਭਰੀ ਵਿਸ਼ਵ ਦੀ ਅਰਥ-ਵਿਵਸਥਾ ਅਤੇ ਰਾਜਨੀਤੀ ਵਿੱਚ ਇੱਕ ਅਹਿਮ ਤੇ ਮਜ਼ਬੂਤ ਭੂਮਿਕਾ ਨਿਭਾਅ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਜਿੱਥੇ ਇਸ ਗੱਲ ਦੀ ਵੀ ਚੁਣੌਤੀ ਹੈ ਕਿ ਕਿਵੇਂ ਲੋਕਾਂ ਦਾ ਜੀਵਨ ਪੱਧਰ ਉੱਤੇ ਚੁੱਕਿਆ ਜਾਵੇ, ਉਥੇ ਹੀ ਗਲੋਬਲ ਅਤੇ ਵਿਸ਼ਵ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਲੋੜੀਂਦਾ ਯੋਗਦਾਨ ਦੇ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਹਿੰਦੁਸਤਾਨ ਵਿੱਚ ਲੱਗਭੱਗ 7 ਕਰੋੜ ਮੱਤਦਾਤਾ ਹਨ। ਹੁਣ ਤੱਕ ਭਾਰਤ ਵਿੱਚ ਬਹੁਤ ਹੀ ਸਾਫ-ਸੁਥਰੀ ਚੋਣ ਪ੍ਰਕਿਰਿਆ ਸਥਾਪਿਤ ਕਰਨ ਵਿੱਚ ਕਾਮਯਾਬ ਰਿਹਾ ਹੈ, ਜਿਸ ਕਰਕੇ ਉਥੇ ਗੰਭੀਰ ਆਰਥਿਕ ਅਤੇ ਰਾਜਨੀਤਕ ਚੁਣੌਤੀਆਂ ਹੋਣ ਦੇ ਬਾਵਜੂਦ ਵੀ ਅਜ਼ਾਦੀ ਦੀ ਹਵਾ ਅਤੇ ਲੋਕਤੰਤਰ ਵੱਧ ਫੁੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ਨੂੰ ਹਾਲਾਂ ਕਿ ਇਨ੍ਹਾਂ ਰੂੜੀਵਾਦੀ ਵਿਚਾਰਧਾਰਾ ਤੇ ਜਾਤ ਬਰਾਦਰੀ ਦੀਆਂ ਚੁਣੌਤੀਆਂ ਨਾਲ ਨਜਿੱਠਣਾ ਪੈਂਦਾ ਹੈ, ਪਰ ਸੁਚੱਜੀ ਚੋਣ ਪ੍ਰਕਿਰਿਆ ਹੋਣ ਕਰਕੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠ ਹੀ ਲੈਂਦੇ ਹਾਂ।

ਅਸਥਿਰ ਦੇਸ਼ਾਂ ਦੀ ਸੂਚੀ ’ਚ ਪਾਕਿ 5ਵੇਂ ਤੇ ਭਾਰਤ 128ਵੇਂ ਸਥਾਨ ’ਤੇ

ਵਾਸ਼ਿੰਗਟਨ, 11 ਜੂਨ (ਵਿਸ਼ਵ ਵਾਰਤਾ)-ਦੁਨੀਆਂ ਦੇ ਸਭ ਤੋਂ ਅਸਥਿਰ ਦੇਸ਼ਾਂ ਦੀ ਸੂਚੀ ਵਿਚ ਪਾਕਿਸਤਾਨ ਪੰਜਵੇਂ ਸਥਾਨ ’ਤੇ ਹੈ। ਅਮਰੀਕੀ ਰਾਜ ਵਿਭਾਗ ਦੇ ਗਲੋਬਲ ਪੀਸ ਇੰਡੈਕਸ ਦੇ ਅਨੁਸਾਰ ਇਰਾਕ, ਸੋਮਾਲੀਆ, ਅਫਗਾਨਿਸਤਾਨ ਅਤੇ ਸੂਡਾਨ ਪਹਿਲੇ ਪੰਜ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਹਨ।  ਹੋਰ ਦੱਖਣੀ ਏਸ਼ੀਆਈ ਦੇਸ਼ਾਂ

(more…)


««ਅਗਲਾ ਪੰਨਾ ---->>>> »
Most Read News/Articles
June 2010
M T W T F S S
« May   Jul »
 123456
78910111213
14151617181920
21222324252627
282930  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO