ਨਵੀਂ ਦਿੱਲੀ, 9 ਜੂਨ (ਵਿਸ਼ਵ ਵਾਰਤਾ)-ਸੁਰੱਖਿਆ ਅਤੇ ਬਿਜਲੀ ਸਮੇਤ ਸੱਤ ਪ੍ਰਮੁੱਖ ਖੇਤਰਾਂ ਵਿਚ ਅੱਜ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਸਮਝੌਤਾ ਹੋਇਆ। ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੇ ਨਾਲ ਵੱਖ-ਵੱਖ ਮਸਲਿਆਂ ਉਤੇ ਵਿਆਪਕ ਗੱਲਬਾਤ ਕੀਤੀ। ਅਧਿਕਾਰਿਕ ਸੂਤਰਾਂ ਅਨੁਸਾਰ ਦੋਨਾਂ ਨੇਤਾਵਾਂ ਨੇ ਆਰਥਿਕ ਸਬੰਧਾਂ ਦੇ ਵਿਸਥਾਰ, ਵਿਕਾਸ ਅਤੇ ਅੱਤਵਾਦ ਨਿਰੋਧਕ ਗਤੀਵਿਧੀਆਂ ਵਿਚ ਸਹਿਯੋਗ ਸਮੇਤ ਦੁਵੱਲੇ ਅਤੇ ਕੌਮਾਂਤਰੀ ਮਸਲਿਆਂ ਉਤੇ ਵੀ ਚਰਚਾ ਕੀਤੀ। ਗੱਲਬਾਤ ਤੋਂ ਬਾਅਦ ਦੋਨਾਂ ਪੱਖਾਂ ਵਿਚਾਲੇ ਸੱਤ ਸਮਝੌਤਿਆਂ ਉਤੇ ਦਸਤਖ਼ਤ ਕੀਤੇ ਗਏ। ਦੋਨਾਂ ਪੱਖਾਂ ਨੇ ਊਰਜਾ, ਸੁਰੱਖਿਆ, ਰੇਲਵੇ ਅਤੇ ਸੰਸਕ੍ਰਿਤਕ ਆਦਾਨ-ਪ੍ਰਦਾਨ ਦੇ ਖੇਤਰਾਂ ਵਿਚ ਦੁਵੱਲੇ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਇਨ੍ਹਾਂ ਸਮਝੌਤਿਆਂ ਉਤੇ ਦਸਤਖ਼ਤ ਕੀਤੇ। ਭਾਰਤ ਅਤੇ ਸ੍ਰੀਲੰਕਾ ਵਿਚਾਲੇ ਆਪਸ ਵਿਚ ਜੁੜੇ ਹੋਏ ਬਿਜਲੀ ਦੇ ਗਰਿੱਡ ਦੀ
(more…)
ਨਵੀਂ ਦਿੱਲੀ, 9 ਜੂਨ (ਵਿਸ਼ਵ ਵਾਰਤਾ)-ਭੋਪਾਲ ਗੈਸ ਤ੍ਰਾਸਦੀ ਨੂੰ 25 ਸਾਲ ਬੀਤ ਜਾਣ ਤੇ ਹਜ਼ਾਰਾਂ ਮੌਤਾਂ ਤੋਂ ਬਾਅਦ ਆਖਿਰਕਾਰ ਅੱਜ ਕੇਂਦਰ ਦੀ ਨੀਂਦ ਖੁੱਲ੍ਹੀ ਗਈ। ਕੇਂਦਰ ਸਰਕਾਰ ਨੇ ਭੋਪਾਲ ਗੈਸ ਕਾਂਡ ਉਤੇ ਜੀ.ਓ.ਐਮ. (ਗਰੁੱਪ ਆਫ ਮਿਨਿਸਟਰਸ) ਗਠਿਤ ਕੀਤਾ ਹੈ। ਇਸ ਜੀ.ਓ.ਐਮ. ਵਿਚ 9 ਮੰਤਰੀ ਸ਼ਾਮਿਲ ਹਨ, ਜਿਨ੍ਹਾਂ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਕਰਨਗੇ। ਇਸ ਵਿਚ ਵਾਤਾਵਰਣ ਮੰਤਰੀ ਜੈਰਾਮ ਰਮੇਸ਼, ਟਰਾਂਸਪੋਰਟ ਮੰਤਰੀ ਕਮਲ ਨਾਥ, ਸਿਹਤ ਮੰਤਰੀ ਗੁਲਮਾ ਨਬੀ ਅਜ਼ਾਦ, ਕਾਨੂੰਨ ਮੰਤਰੀ ਵੀਰੱਪਾ ਮੋਈਲੀ, ਰਸਾਇਣ ਅਤੇ ਉਰਵਰਕ ਮੰਤਰੀ ਅਲਾਗਿਰੀ, ਸ਼ਹਿਰੀ ਵਿਕਾਸ ਮੰਤਰੀ ਐਸ. ਜੈਪਾਲ ਰੈਡੀ ਅਤੇ ਵਿਗਿਆਨ ਤੇ ਤਕਨੀਕ ਰਾਜ ਮੰਤਰੀ ਪ੍ਰਿਥਵੀ ਰਾਜ ਚੌਹਾਨ ਸ਼ਾਮਿਲ ਹਨ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ਦੀ ਨਵੇਂ ਸਿਰੇ ਤੋਂ ਸਮੀਖਿਆ ਲਈ ਇਕ ਕਮੇਟੀ ਗਠਿਤ ਕਰਨ ਦਾ ਐਲਾਨ ਕੀਤਾ ਸੀ। ਇਸ ਸਬੰਧ ਵਿਚ ਮੁੱਖ ਮੰਤਰੀ ਸ਼ਿਵਰਾਜ
(more…)
ਇਸਲਾਮਾਬਾਦ, 9 ਜੂਨ (ਇੰਟ.)-ਪਾਕਿਸਤਾਨ ਦੀ ਰਾਜਸਥਾਨੀ ਇਸਲਾਮਾਬਾਦ ਦੇ ਨਜ਼ਦੀਕ ਨੈਟੋ ਦੇ ਇੱਕ ਕਾਫ਼ਲੇ ’ਤੇ ਬੰਦੂਕਧਾਰੀਆਂ ਨੇ ਹਮਲਾ ਕਰ ਦਿੱਤਾ। ਜਿਸ ’ਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਵਾਹਨਾਂ ਨੂੰ ਅੱਗ ਲੱਗ ਗਈ। ਇਹ ਹਮਲਾ ਬੁੱਧਵਾਰ ਦੀ ਸਵੇਰ ਨੂੰ ਇਸਲਾਮਾਬਾਦ ਤੋਂ ਲਗਭਗ 10 ਕਿਲੋਮੀਟਰ ਦੂਰ ਹੋਇਆ। ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਗੱਲ ਗੱਲ ਚਿੰਤਾਜਨਕ ਹੈ ਕਿਉਂਕਿ ਹਮਲਾ ਇਸਲਾਮਾਬਾਦ ਦੇ ਬੇਹੱਦ ਕਰੀਬ ਕੀਤਾ ਗਿਆ। ਨੈਟੋ ਦੇ ਇਹ ਟਰੱਕ ਅਫ਼ਗਾਨਿਸਤਾਨ ’ਚ ਗਠਬੰਧਨ ਸੈਨਾਵਾਂ ਦੇ ਲਈ ਰਾਸ਼ਨ ਲੈ ਜਾ ਰਹੇ ਸਨ। ਇਸਲਾਮਾਬਾਦ ਪੁਲਿਸ ਦੇ ਕਲੀਮ ਇਮਾਮ ਦਾ ਕਹਿਣਾ ਸੀ ਕਿ ਇਸ ’ਚ ਲਗਭਗ 12 ਹਮਲਾਵਰ ਸ਼ਾਮਲ ਸਨ ਅਤੇ ਸੁਰੱਖਿਆ ਬਲ ਉਨ੍ਹਾਂ ਨੂੰ ਫੜ੍ਹਨ ਦਾ ਯਤਨ ਕਰ ਰਹੇ ਸਨ। ਪਰ ਕਈਆਂ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਖੜ੍ਹੇ ਟਰੱਕਾਂ ’ਤੇ ਗੋਲੀਬਾਰੀ ਕੀਤੀ ਜਿਸ ’ਚ 12 ਤੋਂ ਜ਼ਿਆਦਾ ਵਾਹਨ ਨੂੰ ਅੱਗ ਲੱਗ ਗਈ। ਪੁਲਿਸ ਦਾ ਕਹਿਣਾ ਹੈ ਕਿ ਇਸ ਹਮਲੇ ’ਚ 6 ਲੋਕ ਮਾਰੇ ਗਏ ਅਤੇ ਘੱਟ ਤੋਂ ਘੱਟ ਚਾਰ ਲੋਕ ਜਖ਼ਮੀ ਹੋ ਗਏ। ਮਾਰੇ ਗਏ ਲੋਕਾਂ ’ਚ ਟਰੱਕ ਡਰਾਈਵਰ ਅਤੇ ਸਥਾਨ ਲੋਕ ਵੀ ਸ਼ਾਮਲ ਹਨ। ਜਾਣਕਾਰੀ ਹੈ ਕਿ ਅਫਗਾਨਿਸਤਾਨ ’ਚ ਤਾਇਨਾਤ ਗਠਬੰਧਨ ਸੈਨਾ ਦੇ ਇੱਕ ਲੱਖ 30 ਹਜ਼ਾਰ ਸੈਨਿਕਾਂ ਨੂੰ ਪਾਕਿਸਤਾਨ ਦੇ ਕਰਾਚੀ ਬੰਦਰਗਾਹ ਦੇ ਰਾਸਤੇ ਰਾਸ਼ਨ ਅਪੂਰਤੀ ਦਿੱਤੀ ਜਾਂਦੀ ਹੈ।
ਜਲੰਧਰ, 9 ਜੂਨ (ਹਰਪ੍ਰੀਤ ਸਿੰਘ ਲੇਹਿਲ)-ਸ਼੍ਰੋਮਣੀ ਗੁਰਦੁਆਰਾ ਪ੍ਰਬੰ੍ਯਧਕ ਕਮੇਟੀ ਵਿੱਚ ਮੁਲਾਜ਼ਮ ਦੇ ਤੌਰ ’ਤੇ ਲੰਬਾ ਸਮਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗੁਰਧਾਮਾਂ ਵਿੱਚ ਸੇਵਾ ਨਿਭਾਉਣ ਵਾਲੇ ਬੀਬੀ ਬਲਵੰਤ ਕੌਰ ਪ੍ਰਦੇਸੀ ਵੱਲੋਂ ਲਿਖੀ ਤੀਸਰੀ ਸਿੱਖ ਇਤਿਹਾਸ ਨੂੰ ਸਮਰਪਿਤ ਕਿਤਾਬ ‘ਬੇਖੌਫ ਹਠੀਲੇ ਸਿੰਘ, ਸਿੰਘਣੀਆਂ’ ਬੀਤੇ ਦਿਨੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਅਤੇ ਸ੍ਰ. ਬਲਬੀਰ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਹੁਰਾਂ ਨੇ ਸਾਂਝੇ
(more…)
ਚੰਡੀਗੜ੍ਹ, 9 ਜੂਨ (ਹਰੀਸ਼ ਚੰਦਰ ਬਾਗਾਵਾਲਾ)-ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ੍ਰੀ ਮੰਨੋਰੰਜਨ ਕਾਲੀਆਂ ਨੇ ਅੱਜ ਇਥੇ ਨਗਰ ਨਿਗਮਾਂ ਦੇ ਮੇਅਰਾਂ, ਕਮਿਸ਼ਨਰਾਂ, ਡਿਪਟੀ ਡਾਇਰੈਕਟਰਾਂ ਅਤੇ ਕਾਰਜਕਾਰੀ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸਾਰੇ ਅਧਿਕਾਰੀਆਂ ਨੂੰ ਸਟਰੀਟ ਲਾਇਟਾਂ ਉੱਤੇ ਮਿੱਥੇ ਸਮੇ‘ ਵਿੱਚ ਪਾਵਰ ਸੇਵਰ ਲਗਾਉਣ ਨੂੰ ਯਕੀਨੀ ਬਨਾਉਣ ਦੀ ਹਦਾਇਤ ਕੀਤੀ ਤਾਂ ਜੋ ਬਿਜਲੀ ਦੀ ਬੱਚਤ ਕੀਤੀ ਜਾ ਸਕੇ।ਉਨਾਂ ਕਿਹਾ ਕਿ ਮਿਉਸਪਲ ਕੰਟਰੋਲ ਅਧੀਨ ਖੇਤਰਾਂ ਨੂੰ ਬਿਜਲੀ ਸਪਲਾਈ ਉਨਾਂ ਵਲੋ‘ ਕੀਤੀ ਅਸਲ ਖਪਤ ਦੇ ਅਧਾਰਤ ਮੀਟਰਡ ਬਿਲਿੰਗ ਰਾਹੀ‘ ਦਿੱਤੀ ਜਾਵੇਗੀ।ਵਿਭਾਗ ਵਲੋ‘ ਵਿਕਾਸ ਉਪਰਾਲਿਆਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਮੰਤਰੀ ਨੇ ਕਿਹਾ ਕਿ ਵਿਭਾਗ ਦੀ ਚਲ ਰਹੀਆਂ ਸਾਰੀਆਂ ਸਕੀਮਾਂ ਦੇ ਪ੍ਰਗਤੀ ਕੰਮ ਦੀ
(more…)
ਦਾਅਵਿਆਂ ਦੇ ਬਾਵਜੂਦ ਸੂਇਆਂ ਦੀ ਸਫਾਈ ਨਹੀਂ ਹੋਈ-ਸਹੌਲੀ ਲਾਪ੍ਰਵਾਹੀ ਅਤੇ ਇਸ ਮਾਮਲੇ ਵਿੱਚ ਫੰਡਾਂ ਦੀ ਦੁਰਵਰਤੋਂ ਦੀ ਹੋਵੇ ਉੱਚ ਪੱਧਰੀ ਜਾਂਚ
ਜਲੰਧਰ, 9 ਜੂਨ (ਮਲਕੀਤ ਸਿੰਘ ਬਰਾੜ)-ਸਿੰਚਾਈ ਵਿਭਾਗ ਪੰਜਾਬ ਵੱਲੋਂ ਪੰਜਾਬ ਵਿੱਚ ਨਹਿਰੀ ਸੂਇਆਂ ਦੀ ਹੁਣ ਤੱਕ ਸਫਾਈ ਨਹੀਂ ਕੀਤੀ ਗਈ ਜਦੋਂ ਕਿ ਝੋਨੇ ਦੀ ਫਸਲ ਦੀ ਬਿਜਾਈ ਸ਼ੁਰੂ ਹੋਣ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੌਲੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਹਿਰੀ ਪਾਣੀ ਦਾ ਮਾਲੀਆ ਵਸੂਲ ਕਰ ਚੁੱਕੀ ਹੈ ਪੰ੍ਰਤੂ ਕਿਸਾਨਾਂ ਨੂੰ ਪੂਰਾ ਨਹਿਰੀ ਪਾਣੀ ਨਹੀਂ ਮਿਲ ਰਿਹਾ ਹੈ। ਇਸ ਲਈ ਸਿੰਚਾਈ ਵਿਭਾਗ ਪੰਜਾਬ ਵੱਲੋਂ ਸੂਇਆਂ ਦੀ ਸਫਾਈ ਲਈ ਰੱਖਿਆ ਬਜਟ ਕਿੱਥੇ ਖਰਚ ਕੀਤਾ ਗਿਆ ਹੈ। ਸ. ਸਹੌਲੀ ਨੇ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਜ਼ੋਰਦਾਰ ਮੰਗ ਕੀਤੀ ਕਿ ਸਿੰਚਾਈ ਮੰਤਰੀ ਪੰਜਾਬ ਰਾਹੀਂ ਇਕ ਕਮੇਟੀ ਬਣਾ ਕੇ ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਸ. ਸਹੌਲੀ ਨੇ ਵਧੀ ਹੋਈ ਮਹਿੰਗਾਈ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਸਿੱਧੇ ਤੌਰ
(more…)
ਮੁਹਾਲੀ 9 ਜੂਨ (ਵੀਨਾ ਰਾਜਪੂਤ)-ਭਾਵੇ ਸਾਡੇ ਮੁਲਕ ਨੂੰ ਅਜਾਦ ਹੋਇਆ 63 ਸਾਲ ਬੀਤ ਗਏ ਪ੍ਰਰੰਤੂ ਅੱਜ ਵੀ ਦੇਸ਼ ਭੁੱਖਮਰੀ, ਅਨਪੜਤਾ, ਬੇਰੁਜਗਾਰੀ, ਰਿਸਵਤਖੋਰੀ ਅਤੇ ਫਿਰਕਾਪ੍ਰਸਤੀ ਦਾ ਸ਼ਿਕਾਰ ਹੈ। ਅਸੀਂ ਉਨ੍ਹਾਂ ਮਹਾਨ ਸਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਨਹੀਂ ਕਰ ਸਕੇ ਜਿਨ੍ਹਾਂ ਨੇ ਸਾਨੂੰ ਆਪਣੀਆਂ ਕੁਰਬਾਨੀਆਂ ਦੇ ਕੇ ਅਜਾਦੀ ਦਿਵਾਈ ਸੀ ਤਾਂ ਜੋ ਸਾਡੇ ਮੁਲਕ ਦੇ ਹਰ ਨਾਗਰਿਕ ਕੋਲ ਉਸ ਨੂੰ ਆਪਣੀ ਜਿੰਦਗੀ ਬਸਰ ਕਰਨ ਲਈ ਸਹੂਲਤਾਂ ਉਪਲਬੱਧ ਹੋਣ ਅਤੇ ਸਾਡਾ ਮੁਲਕ ਇੱਕ ਖੁਸ਼ਹਾਲ ਮੁਲਕ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰ: ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਨੇ ਪੀ.ਸੀ.ਏ. ਸਟੇਡੀਅਮ ਵਿਖੇ ਪ੍ਰੈੱਸ ਕਲੱਬ ਐਸ.ਏ.ਐਸ.ਨਗਰ (ਰਜਿ) ਦੀ ਨਵੀ ਚੁਣੀ ਗਈ ਟੀਮ (ਗਵਰਨਿੰਗ ਬਾਡੀ) ਨੂੰ ਰਸਮੀ ਤੌਰ ਤੇ ਜਿਮੇਵਾਰੀ ਸੰਭਾਲਨ ਲਈ ਕਰਵਾਏ ਗਏ ਤਾਜਪੋਸੀ ਸਮਾਰੋਹ ਸਮੇਂ ਆਪਣੇ
(more…)
ਫਤਿਹਗੜ੍ਹ ਸਾਹਿਬ, 9 ਜੂਨ (ਵਿਪਨ ਬਾਂਸਲ)- ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬੀਤੇ ਦਿਨੀਂ ਸਿੱਖ ਕੌਮ ਨਾਲ ਖੁੱਲ੍ਹੇ ਰੂਪ ਵਿੱਚ ਅਖਬਾਰਾਂ ਅਤੇ ਮੀਡੀਏ ਰਾਹੀਂ ਕੀਤੇ ਗਏ ਇਸ ਕੌਲ-ਇਕਰਾਰ ਕਿ ‘ਸਾਬਿਤ ਸੂਰਤ ਸਿੱਖ ਗਰੀਬ ਲੜਕੀਆਂ ਦੇ ਵਿਆਹ ਅਤੇ ਆਈ.ਏ.ਐਸ./ਪੀ.ਸੀ.ਐਸ ਕਰਨ ਵਾਲੇ ਵਿਦਿਆਰਥੀਆਂ ਦੀ ਤਿਆਰੀ ਦਾ ਸਮੁੱਚਾ ਖਰਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਠਾਏਗੀ।’ ਨੂੰ ਜੇਕਰ ਭਵਿੱਖ ਵਿੱਚ ਅਮਲੀ ਰੂਪ ਦਿੰਦੇ ਹੋਏ ਸੰਪੂਰਨ ਕਰਵਾ ਸਕਣ ਤਾਂ ਜਥੇਦਾਰ ਸਾਹਿਬ ਅਜਿਹਾ ਕਰਕੇ ਆਪਣੇ ਉੱਚ ਰੁਤਬੇ ਦੇ ਮਾਣ-ਸਨਮਾਨ ਵਿੱਚ ਹੀ ਵਾਧਾ ਨਹੀਂ ਕਰ ਰਹੇ ਹੋਣਗੇ ਬਲਕਿ ਗੁਰੂ ਸਾਹਿਬਾਨ ਦੀ ਵੱਡਮੁੱਲੀ ਸੋਚ ਨੂੰ ਲਾਗੂ ਕਰਨ ਦੀ ਸਮਾਜ ਪੱਖੀ ਜ਼ਿੰਮੇਵਾਰੀ ਵੀ ਨਿਭਾ ਰਹੇ ਹੋਣਗੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਤੇ ਮੀਡੀਆ ਸਲਾਹਕਾਰ ਅਤੇ ਇੰਚਾਰਜ ਗੁਰਦੁਆਰਾ ਚੋਣਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਗਟਾਏ ਵਿਚਾਰਾਂ ਦਾ ਸਵਾਗਤ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕੀਤਾ।
(more…)
ਪ੍ਰਤਾਪਗੜ੍ਹ, 9 ਜੂਨ (ਵਿਸ਼ਵ ਵਾਰਤਾ)-ਉਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ’ਤੇ ਕਥਿਤ ਇਤਰਾਜ਼ਯੋਗ ਟਿਪਣੀ ਕਰਨ ਦੇ ਮਾਮਲੇ ਵਿਚ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੇ ਖਿਲਾਫ਼ ਇਕ ਵਾਰ ਫਿਰ ਤੋਂ ਸੰਮਨ ਜਾਰੀ ਕੀਤਾ ਗਿਆ ਹੈ। ਮੁੱਖ ਨਿਆਇਕ ਮੈਜਿਸਟ੍ਰੇਟ ਮੰਜੁਲਾ ਸਰਕਾਰ ਦੀ ਅਦਾਲਤ ਨੇ
(more…)
ਭੋਪਾਲ, 9 ਜੂਨ (ਵਿਸ਼ਵ ਵਾਰਤਾ)-ਭੋਪਾਲ ਹਵਾਈ ਅੱਡੇ ’ਤੇ ਇਕ ਹਵਾਈ ਹਾਦਸਾ ਹੋਣ ਤੋਂ ਟਲ ਗਿਆ। ਇਸ ਜਹਾਜ਼ ਵਿਚ 60 ਯਾਤਰੀ ਸਵਾਰ ਸਨ। ਜਾਣਕਾਰੀ ਅਨੁਸਾਰ ਜੈਟ ਏਅਰਵੇਜ਼ ਦਾ ਇੰਦੌਰ ਤੋਂ ਭੋਪਾਲ ਜਾ ਰਿਹਾ ਇਕ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਉਸ ਸਮੇਂ ਵਾਲ-ਵਾਲ ਬਚ ਗਿਆ ਜਦੋਂ
(more…)