ਸਿੱਖਿਆ ਨੂੰ ਵਿਅਕਤੀ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਸਮਝਿਆ ਜਾਂਦਾ ਹੈ ਅਤੇ ਸਾਡੀ ਸਰਕਾਰ ਦੁਆਰਾ ਸਿੱਖਿਆ ਦੇ ਵਿਕਾਸ ਲਈ ਬਹੁਤ ਯਤਨ ਕੀਤੇ ਜਾ ਰਹੇ ਹਨ। ਅੱਜ ਕੇਂਦਰੀ ਸਰਕਾਰ ਵੱਲੋਂ ਵੀ ਰਾਜ ਸਰਕਾਰਾਂ ਨੂੰ ਬਹੁਤ ਸਾਰੀ ਸਹਾਇਤਾ ਦਿੱਤੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਰਹਿ ਜਾਵੇ। ਸਕੂਲਾਂ ਨੂੰ ਸਰਕਾਰ ਵੱਲੋਂ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਚੁੱਕਿਆ ਜਾ ਸਕੇ ਅਤੇ ਕੋਈ ਵੀ ਬੱਚਾ ਸਿੱਖਿਆ ਤੋਂ ਸੱਖਣਾ ਨਾ ਰਹਿ ਜਾਵੇ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਮਿਡ-ਡੇ-ਮੀਲ, ਮੁਫਤ ਕਿਤਾਬਾਂ, ਵਜੀਫੇ ਆਦਿ ਦਿੱਤੇ ਜਾਂਦੇ ਹਨ ਪਰ ਫਿਰ ਵੀ ਸਾਡੀ ਸਾਖਰਤਾ ਦਰ ਨੀਵੀਂ ਹੈ ਅਤੇ ਲੱਖਾਂ ਯਤਨਾਂ ਦੇ ਸਦਕਾ ਵੀ ਗਰੀਬ ਵਰਗ ਦੇ ਸਾਰੇ ਬੱਚੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ।
ਜੇਕਰ ਦੂਸਰੇ ਪਾਸੇ ਅਧਿਆਪਕ ਦੀ ਗੱਲ ਕਰੀਏ ਤਾਂ ਅਧਿਆਪਕ ਵਰਗ ਵੀ ਆਪਣੀਆਂ ਜਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਅ ਰਿਹਾ ਹੈ ਅਤੇ ਮਿਹਨਤੀ ਹੋਣ ਦਾ ਸਬੂਤ ਦਿੰਦਾ ਹੈ। ਪਰ ਕੁੱਝ ਅਧਿਆਪਕ ਅਜਿਹੇ ਵੀ ਹੁੰਦੇ ਹਨ, ਜੋ ਕਿ ਸਿਰਫ਼ ਤਨਖਾਹ ਤੱਕ ਹੀ ਸੀਮਤ ਰਹਿੰਦੇ ਹਨ ਅਤੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਹਨ। ਅਜਿਹਾ ਕਰ ਕੇ ਉਹ ਨਾ ਸਿਰਫ਼ ਬੱਚਿਆਂ ਨਾਲ ਹੀ ਨਹੀਂ ਬਲਕਿ ਆਪਣੇ ਆਪ ਨਾਲ ਅਤੇ ਆਪਣੇ ਕੰਮ ਨਾਲ ਧੋਖਾ ਕਰ ਰਹੇ ਹੁੰਦੇ ਹਨ।
ਸਿੱਖਿਆ ਦੇ ਮਹੱਤਵ ਨੂੰ ਸਮਝਦੇ ਹੋਏ ਅਧਿਆਪਕ ਵੀ ਅਜੋਕੀ ਸਿੱਖਿਆ ਪ੍ਰਣਾਲੀ ਨੂੰ ਸਫਲ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਕਾਫ਼ੀ ਹੱਦ ਤੱਕ ਮਿਥੇ ਟੀਚਿਆਂ ਦੀ ਪ੍ਰਾਪਤੀ ਵੀ ਕਰ ਰਹੇ ਹਨ, ਪਰ ਫਿਰ ਵੀ ਸਿੱਖਿਆ ਪ੍ਰਣਾਲੀ ਵਿੱਚ ਕੁੱਝ ਕੁ ਖਾਮੀਆਂ ਵੀ ਪਾਈਆਂ ਜਾ ਰਹੀਆਂ ਹਨ, ਜਿਸ ਤਰ੍ਹਾਂ ਅਧਿਆਪਕ ਬੱਚੇ ਦਾ ਅਨੁਪਾਤ ਸਹੀ ਨਹੀਂ ਹੈ। ਜਮਾਤਾਂ ਐਨੀਆਂ ਵੱਡੀਆਂ-ਵੱਡੀਆਂ ਹੁੰਦੀਆਂ ਹਨ ਕਿ ਅਧਿਆਪਕ ਵੱਡੀਆਂ ਜਮਾਤਾਂ ਨੂੰ ਕੰਟਰੋਲ ਨਹੀਂ ਕਰ ਸਕਦਾ। ਕੁੱਝ ਅਜਿਹੇ ਸਕੂਲ ਵੀ ਹਨ, ਜਿੱਥੇ ਅਧਿਆਪਕਾਂ ਦੀ ਗਿਣਤੀ ਪੂਰੀ ਨਹੀਂ ਹੈ। ਅਜਿਹੀ ਸਥਿਤੀ ਵਿੱਚ ਅਸੀਂ ਆਪਣੇ ਵਿਦਿਆਰਥੀਆਂ ਨੂੰ ਸਾਇੰਸਦਾਨ ਤੇ ਇੰਜੀਨੀਅਰ ਬਣੇ ਕਿੱਥੋਂ ਦੇਖ ਸਕਾਂਗੇ, ਜਿੱਥੋਂ ਕਿ ਸਾਇੰਸ ਅਤੇ ਹਿਸਾਬ ਵਰਗੇ ਮੁੱਖ ਵਿਸ਼ਿਆਂ ਦੇ ਅਧਿਆਪਕ ਨਹੀਂ ਹੋਣਗੇ। ਜੇਕਰ ਕਿਸੇ ਪਤੰਗ ਦੀ ਡੋਰ ਸੰਭਾਲਣ ਵਾਲਾ ਕੋਈ ਨਹੀਂ ਹੋਵੇਗਾ ਤਾਂ ਪਤੰਗ ਹਵਾ
(more…)
ਪ੍ਰੋ. ਰੋਹਿਤ ਸ਼ਰਮਾ
ਪਿਛਲੇ ਦਿਨੀਂ ਫਤਹਿਗੜ੍ਹ ਸਾਹਿਬ ਵਿਖੇ ਸਰਹਿੰਦ ਫਤਹਿ ਦਿਵਸ ਵੱਡੇ ਪੱਧਰ ’ਤੇ ਧੂਮ-ਧਾਮ ਨਾਲ ਮਨਾਇਆ ਗਿਆ। ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਇਸ ਮਹਾਨ ਸਰਹਿੰਦ ਫਤਹਿ ਦੇ 300 ਸਾਲਾਂ ਸਮਾਰੋਹ ਦਾ ਵੱਡੇ ਪੱਧਰ ’ਤੇ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਬਹੁਤ ਵੱਡੀਆਂ-ਵੱਡੀਆਂ ਸ਼ਖਸੀਅਤਾਂ ਨੇ ਸਿਰੱਕਤ ਕੀਤੀ। ਦੇਸ਼ ਦੇ ਹਰ ਕੋਨੇ ਤੋਂ ਵੱਡੇ-ਵੱਡੇ ਨਗਰ ਕੀਰਤਨ, ਇਸ ਮਹਾਨ 300 ਸਾਲਾਂ ਫਤਹਿ ਦਿਵਸ ਵਿੱਚ ਸ਼ਾਮਿਲ ਹੋਏ। ਇਸ ਮਹਾਨ ਸਮਾਗਮ ਵਿੱਚ ਸਿੱਖ ਸੰਗਤਾਂ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਨਾਲ ਸਬੰਧਿਤ 300 ਸਾਲਾਂ ਸਰਹਿੰਦ ਫਤਹਿ ਦਿਵਸ ਦੇ ਸਬੰਧ ਵਿੱਚ ਵੱਡੇ ਪੱਧਰ ’ਤੇ ਕੀਤੇ ਗਏ ਸਮਾਗਮ ਆਪਣੀਆਂ ਸਿਖਰਾਂ ਛੋਹ ਕੇ ਹਟੇ ਹਨ। ਪਿਛਲੇ ਦਿਨੀਂ 24 ਅਪ੍ਰੈਲ, 2010 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਦੱਤ ਸਿੰਘ ਆਡੋਟੋਰੀਅਮ, ਬਾਬਾ ਬੰਦਾ ਸਿੰਘ ਇੰਜੀਨੀਰਿੰਗ ਕਾਲਜ, ਫਤਹਿਗੜ੍ਹ ਸਾਹਿਬ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਕਈ ਸਿੱਖ ਵਿਦਵਾਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਸਬੰਧੀ ਤੱਥਾਂ ਨੂੰ ਉਜਾਗਰ ਕੀਤਾ, ਜਿਹਨਾਂ ਬਾਰੇ ਸਿੱਖੀ ਸਮਾਜ ਵਿੱਚ ਕਈ ਭੁਲੇਖੇ ਸਨ। ਅਸੀਂ ਆਪਣੇ ਗੁਰੂ, ਵੱਡੇ-ਵਡੇਰਿਆਂ ਅਤੇ ਪੀਰਾਂ-ਪੈਗੰਬਰਾਂ ਦੀਆਂ ਯਾਦਾਂ ਅਤੇ ਦਿਹਾੜੇ ਹਰ ਸਾਲ ਮਨਾਉਂਦੇ ਹਾਂ। ਮੌਜੂਦਾ ਸਮੇਂ ਇਨ੍ਹਾਂ ਯਾਦਾਂ ਅਤੇ ਦਿਹਾੜਿਆਂ ਦੀ ਸਾਰਥਿਕਤਾ ਇਸ ਕਰ ਕੇ ਹੋਰ ਵੀ ਵੱਧ ਜਾਂਦੀ ਹੈ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਆਪਣਾ ਅਮੀਰ ਵਿਰਸਾ ਅਤੇ ਮਹਾਨ ਇਤਿਹਾਸ ਭੁੱਲਦੀ ਜਾ ਰਹੀ ਹੈ।
14 ਮਈ, ਸੰਨ 1710 ਸਿੱਖ ਇਤਿਹਾਸ ਦੀ ਇੱਕ ਮਹੱਤਵਪੂਰਨ ਤਰੀਕ ਹੈ, ਜਿਸ ਨੂੰ ਕਦੇ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ। ਗੁਰੂ ਨਾਨਕ ਪਾਤਸ਼ਾਹ ਦੁਆਰਾ ਆਰੰਭ ਕੀਤੀ ਗਈ ਸਿੱਖ ਲਹਿਰ, ਜਿਸ ਨੂੰ ਖਤਮ ਕਰਨ ਲਈ ਸਮੇਂ ਦੀਆਂ ਹਕੂਮਤਾਂ ਨੇ ਅਨੇਕਾਂ ਯਤਨ ਕੀਤੇ ਸਨ, ਨੇ ਆਪਣਾ ਰਾਜ ਸਥਾਪਿਤ ਕਰਨ ਵਿੱਚ ਸਫਲਤਾ ਪ੍ਰਾਪਤ ਕਰ ਲਈ ਸੀ। ਬਾਬਾ ਬੰਦਾ ਸਿੰਘ ਬਹਾਦਰ, ਸਰਹਿੰਦ ਸੂਬੇ ਦੇ ਨਵਾਬ ਵਜ਼ੀਰ ਖਾਨ ਨੂੰ ਕੀਤੇ ਦੀ ਸਜਾ ਦੇ ਕੇ, ਸਰਹਿੰਦ ਦੇ ਕਾਬਜ਼ ਹੋ ਗਿਆ ਸੀ। ਇਸ ਸਰਹਿੰਦ ਉੱਤੇ ਜਿੱਥੇ ਸਾਢੇ ਪੰਜ ਸਾਲ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਨੂੰ ਕਈ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ। ਗੁਰੂ ਪਾਤਸ਼ਾਹ ਜੀ
(more…)
ਭਾਈ ਅਵਤਾਰ ਸਿੰਘ ਹੁੰਦਲ
ਅੱਜ 26 ਵਰ੍ਹੇ ਬੀਤ ਚੁੱਕੇ ਹਨ ਜੂਨ 1984 ਦੇ ਘੱਲੂਘਾਰੇ ਨੂੰ ਪਰ ਗੱਲ ਕੱਲ੍ਹ ਦੀ ਹੀ ਲੱਗਦੀ ਹੈ। ਇਸ ਲਈ ਕਹਿੰਦੇ ਨੇ ਕਿ ਇਤਿਹਾਸ ਕਦੀ ਪੁਰਾਣਾ ਨਹੀਂ ਹੁੰਦਾ, ਸਗੋਂ ਉਹ ਕੌਮਾਂ ਨੂੰ ਜਿਊੰਦੀਆਂ ਰੱਖਦਾ ਹੈ। ਇਤਿਹਾਸ ਕੌਮਾਂ ਦੀ ਜਿੰਦ-ਜਾਨ ਹੋਇਆ ਕਰਦੇ ਨੇ। ਇਹ ਦੁਖਾਂਤ ਹੈ ਜਿਸ ਨੂੰ ਸਿੱਖ ਕਦੀ ਭੁਲਾ ਨਹੀਂ ਸਕਣਗੇ। ਘੱਲੂਘਾਰੇ ਤਾਂ ਸਿੱਖ ਕੌਮ ’ਤੇ ਇਸ ਤੋਂ ਪਹਿਲਾਂ ਵੀ ਬਹੁਤ ਵੱਡੇ-ਵੱਡੇ ਹੋਏ। ਅਨੇਕਾਂ ਹੀ ਕੁਰਬਾਨੀਆਂ ਹੋਈਆਂ। ਸਿੱਖਾਂ ਨੇ ਹਰ ਘੱਲੂਘਾਰੇ ਦਾ ਜੁਵਾਬ ਸਿਰ ਮੱਥੇ ਦਿੱਤਾ, ਪਰ ਇਹ ਜੂਨ 1984 ਦਾ ਘੱਲੂਘਾਰਾ ਸਿੱਖ ਕੌਮ ਦੇ ਹਿਰਦੇ ਵਲੂੰਧਰ ਗਿਆ ਕਿਉਂਕਿ ਜਿਸ ਦੇਸ਼ ਵਾਸਤੇ ਸਿੱਖਾਂ ਨੇ ਸਭ ਤੋਂ ਵੱਧ ਨੁਕਸਾਨ ਕਰਵਾ, ਉਜੜ ਕੇ ਇਨ੍ਹਾਂ ਬਿਪਰੀਤਾਂ ’ਤੇ ਵਿਸ਼ਵਾਸ ਕਰ ਕੇ ਇਨ੍ਹਾਂ ਨਾਲ ਸਾਂਝ ਪਾਈ ਪਰ ਇਨ੍ਹਾਂ ਨੇ ਐਸਾ ਵਿਸ਼ਵਾਸ ਘਾਤ ਕੀਤਾ ਕਿ ਜਿਸ ਨੂੰ ਅਣਖੀ ਸਿੱਖ ਕਦੀ ਭੁਲਾ ਨਹੀਂ ਸਕਣਗੇ।
ਐਸੀ ਮਿਸਾਲ ਦੁਨੀਆਂ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ ਕਿ ਆਪਣਾ ਹੀ ਦੇਸ਼ ਹੋਵੇ, ਆਪਣੀ ਹੀ ਸਰਕਾਰ , ਆਪਣੀ ਹੀ ਫੌਜ ਅਤੇ ਸਾਰੀ ਮਿਸ਼ਨਰੀ ਆਪਣੀ ਅਖਵਾਉਂਦੀ ਹੋਵੇ, ਉਸ ਦੇਸ਼ ਦੇ ਹੰਕਾਰੀ ਹੁਕਮਰਾਨ ਇੰਦਰਾ ਗਾਂਧੀ ਅਤੇ ਉਸ ਦੀ ਚੰਡਾਲ ਚੌਕੜੀ ਐਸੀ ਘਿਨਾਉਣੀ ਹਰਕਤ ਉੱਤੇ ਉੱਤਰ ਆਵੇ, ਜਿਸ ਨੂੰ ਕਦੀ ਵੀ ਇਨਸਾਨੀਅਤ ਨਹੀਂ ਕਿਹਾ ਜਾ ਸਕਦਾ। ਭਾਰਤ ਅੰਦਰ ਰਹਿਣ ਵਾਲੀ ਸਭ ਤੋਂ ਛੋਟੀ ਸਿੱਖ ਕੌਮ ਜੋ ਸਿਰਫ਼ 2 ਫੀਸਦੀ ਹੋਵੇ ਅਤੇ ਉਸ ਦਾ ਬਰਾਬਰ ਦਾ ਹੱਕ ਹੋਵੇ, ਉਸ ਦੇਸ਼ ਵਿੱਚ ਜਿਸ ਵਾਸਤੇ ਉਸ ਨੇ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਹੋਣ। ਪਰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਹਿੰਦੂਤਵੀ, ਮੰਨੂਵਾਦੀ ਬਿਰਤੀ ਦੇ ਲੋਕਾਂ ਦੇ ਵਿਵਹਾਰ ਇੱਕ ਦਮ ਬਦਲ ਜਾਵੇ, ਇੱਥੇ ਇੱਕ ਸਾਲ ਇਤਿਹਾਸ ਵਿੱਚ ਅਹਿਮ ਥਾਂ ਰੱਖਦੀ ਹੈ। ਜਿਸ ਵੇਲੇ ਅੰਗਰੇਜ਼ ਭਾਰਤ ਨੂੰ ਛੱਡ ਕੇ ਜਾਣ ਲੱਗੇ ਤਾਂ ਉਨ੍ਹਾਂ ਨੇ ਭਾਰਤ ਨੂੰ ਤਿੰਨ ਤਕਸੀਮਾਂ ਮੁਸਲਮਾਨ, ਹਿੰਦੂ ਅਤੇ ਸਿੱਖਾਂ ਵਿੱਚ ਵੰਡਣ ਦਾ ਮਨ ਬਣਾ ਲਿਆ। ਪਰ ਸਿੱਖ ਕੌਮ ਦੇ ਅਖੌਤੀ ਲੀਡਰਾਂ ਨੇ ਨਹਿਰੂ, ਗਾਂਧੀ ਦੀ ਮੰਡਲੀ ’ਤੇ ਵਿਸ਼ਵਾਸ ਕਰ ਕੇ ਆਪਣੀ
(more…)
ਪਾਲ ਗੈਸ ਤਰਾਸਦੀ ਬਾਰੇ ਹੇਠਲੀ ਅਦਾਲਤ ਦਾ ਫੈਸਲਾ ਆ ਗਿਆ ਹੈ। ਲਗਭਗ 26 ਸਾਲਾਂ ਬਾਅਦ ਆਏ ਇਸ ਫੈਸਲੇ ਨੇ ਇਹ ਸਵਾਲ ਮੁੜ ਖੜ੍ਹਾ ਕਰ ਦਿੱਤਾ ਹੈ ਕਿ ਆਖਿਰ ਇਹੋ ਜਿਹੇ ਇਨਸਾਫ਼ ਦਾ ਕੀ ਫਾਇਦਾ ਹੈ? ਇੱਕ ਸਦੀ ਦਾ ਚੌਥਾਈ ਹਿੱਸਾ ਕੋਈ ਥੋੜ੍ਹਾ ਸਮਾਂ ਨਹੀਂ ਹੁੰਦਾ। ਇੰਨੇ ਸਮੇਂ ਬਾਅਦ ਜਦੋਂ ਕੋਈ ਅਦਾਲਤ ਫ਼ੈਸਲਾ ਸੁਣਾਉਂਦੀ ਹੈ ਤਾਂ ਇਨਸਾਫ਼ ਦੀ ਥਾਂ ਉਹ ਪੀੜ੍ਹਤਾਂ ਨਾਲ ਇੱਕ ਹੋਰ ਅਨਿਆ ਕਰਦੀ ਹੈ। ਭੂਪਾਲ ਗੈਸ ਤ੍ਰਾਸਦੀ ਬਾਰੇ ਫ਼ੈਸਲਾ ਵੀ ਹਿੰਦੋਸਤਾਨ ਦੇ ਆਮ ਆਦਮੀ ਨਾਲ ਵਾਪਰੀ ਇੱਕ ਦੂਸਰੀ ਤ੍ਰਾਸਦੀ ਹੈ। ਇਸ ਨਾਲ ਇਨਸਾਫ਼ ਦੀ ਥਾਂ ਲੋਕਾਂ ਦੇ ਜਖ਼ਮ ਉਚੇੜੇ ਗਏ ਹਨ ਇਹ ਪੀੜਤਾਂ ਨਾਲ ਦੂਜੀ ਜ਼ਿਆਦਤੀ ਹੈ। ਅਜਿਹੇ ਇਨਸਾਫ਼ ਨਾਲੋਂ ਚੰਗਾ ਹੈ ਸਰਕਾਰ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਵਾਂਗ ਚੁੱਪੀ ਹੀ ਵੱਟ ਲੈਂਦੀ। ਭੂਪਾਲ ਗੈਸ ਤ੍ਰਾਸਦੀ ਅਤੇ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦਰਮਿਆਨ ਕਾਫ਼ੀ ਕੁਝ ਸਾਂਝਾ ਹੈ। ਦੋਵਾਂ ਵਿੱਚ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਨਿਰਦੋਸ਼ ਨਾਗਰਿਕ ਮਾਰੇ ਗਏ। ਦੋਵੇਂ ਹੀ ਤ੍ਰਾਸਦੀਆਂ ਸਰਕਾਰ ਦੀ ਅਣਗਹਿਲੀ ਅਤੇ ਕਰੂਰਤਾ ਦਾ ਸਬੂਤ ਹਨ। ਦੋਵਾਂ ਹੀ ਮਾਮਲਿਆਂ ਵਿੱਚ ਅਦਾਲਤਾਂ ਇਨਸਾਫ਼ ਨਹੀਂ ਕਰ ਸਕੀਆਂ। ਜੇਕਰ ਦੋਵਾਂ ਮਾਮਲਿਆਂ ਵਿੱਚ ਕੋਈ ਗੱਲ ਸਾਂਝੀ ਨਹੀਂ ਹੈ ਤਾਂ ਇਹ ਉਹ ਹੈ ਕਿ ਭੂਪਾਲ ਗੈਸ ਤ੍ਰਾਸਦੀ ਬਾਰੇ ਸਾਰਾ ਦੇਸ਼ ਇੱਕ ਪਾਸੇ ਹੈ, ਜਦੋਂ ਕਿ ਨਵੰਬਰ 1984 ਦੇ ਕਤਲੇਆਮ ਬਾਰੇ ਦੂਜੇ ਪਾਸੇ। ਭੂਪਾਲ ਵਿੱਚ ਮਾਰੇ ਗਏ ਲੋਕਾਂ ਦਾ ਸਭ ਨੂੰ ਫ਼ਿਕਰ ਹੈ ਪਰ ਨਵੰਬਰ 84 ਵਿੱਚ ਮਾਰੇ ਗਏ ਨਿਰਦੋਸ਼ ਸਿੱਖਾਂ ਦਾ ਹਿੰਦੋਸਤਾਨ ਵਿੱਚ ਸਿੱਖਾਂ ਨੂੰ ਛੱਡ ਕੇ ਹੋਰ ਕਿਸੇ ਨੂੰ ਫ਼ਿਕਰ ਨਹੀਂ। ਦੋਵੇਂ ਹੀ ਘਟਨਾਵਾਂ ਲਗਭਗ ਇੱਕੋ ਸਮੇਂ ਹੀ ਵਾਪਰੀਆਂ ਹਨ। ਜੇਕਰ ਸਰਕਾਰ ਅਤੇ ਭਾਰਤੀ ਅਦਾਲਤਾਂ ਨੇ ਸਿੱਖ ਭਾਈਚਾਰੇ ਨੂੰ ਇਨਸਾਫ਼ ਨਹੀਂ ਦਿੱਤਾ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਸ ਨੂੰ ਭੂਪਾਲ ਦੇ ਨਿਰਦੋਸ਼ ਲੋਕਾਂ ਨਾਲ ਵੀ ਜ਼ਿਆਦਤੀ ਕਰਨ ਦਾ ਹੱਕ ਮਿਲ ਗਿਆ ਹੈ। ਦੋਵਾਂ ਮਾਮਲਿਆਂ ਦਾ ਸਾਂਝਾ ਜ਼ਿਕਰ ਇਸ ਲਈ ਛੇੜਿਆ ਗਿਆ ਹੈ ਤਾਂ ਜੋ ਇਸ ਦੇਸ਼ ਦੇ ਆਮ ਲੋਕ ਇੱਕ ਦੂਸਰੇ ਦੀ ਪੀੜਾ ਨੂੰ ਸਮਝ ਸਕਣ। ਉਨ੍ਹਾਂ ਨੂੰ ਇਹ ਵੀ ਸਮਝ ਆਉਣੀ ਚਾਹੀਦੀ ਹੈ ਕਿ ਜੇਕਰ ਉਹ ਦੂਸਰਿਆਂ ਨਾਲ ਜ਼ਿਆਦਤੀ ਸਮੇਂ ਚੁੱਪ ਰਹਿੰਦੇ ਹਨ ਤਾਂ ਉਨ੍ਹਾਂ ਨਾਲ ਵੀ ਜ਼ਿਆਦਤੀ ਦੇ ਮੌਕੇ ਪੈਦਾ ਹੋ ਜਾਂਦੇ ਹਨ। ਹੁਕਮਰਾਨ ਦਾ ਕੀ ਹੈ, ਉਸ ਦਾ ਨਾ ਕੋਈ ਧਰਮ ਹੈ, ਨਾ ਕੋਈ ਧਿਰ ਅਤੇ ਨਾ ਦੀਨ ਇਮਾਨ। ਭਾਰਤ ਦੀ ਬਹੁਗਿਣਤੀ ਨੂੰ ਭੂਪਾਲ ਗੈਸ ਤ੍ਰਾਸਦੀ ਬਾਰੇ ਸਰਕਾਰ ਦੇ ਰਵੱਈਏ ਤੋਂ ਅਜਿਹੇ ਭਰਮ-ਭੁਲੇਖੇ ਦੂਰ ਕਰ ਲੈਣੇ ਚਾਹੀਦੇ ਹਨ। ਭੂਪਾਲ ਵਿੱਚ ਜੋ ਕੁਝ ਵਾਪਰਿਆ ਉਹ ਕਿਸੇ ਵੱਡੇ ਕਤਲੇਆਮ ਤੋਂ ਘੱਟ ਨਹੀਂ। ਹਜ਼ਾਰਾਂ ਲੋਕਾਂ ਨੂੰ ਰਾਤੋ ਰਾਤ ਮੌਤ ਦੀ ਨੀਂਦ ਸੁਲਾਅ ਦਿੱਤਾ ਗਿਆ। ਲੱਖਾਂ ਦੀ ਗਿਣਤੀ ਵਿੱਚ ਲੋਕ ਅੱਜ ਵੀ ਇਸ ਤ੍ਰਾਸਦੀ ਦਾ ਨਤੀਜਾ ਭੁਗਤ ਰਹੇ ਹਨ। ਭਾਰਤ ਦੀ ਨਿਆਂ ਪ੍ਰਣਾਲੀ ਬੱਸ ਤਮਾਸ਼ਾ ਦੇਖਦੀ ਹੈ। ਜ਼ੋਰਾਵਰਾਂ ਨੂੰ ਇਸ ਦੇਸ਼ ਵਿੱਚ ਸਜ਼ਾ ਦੇਣੀ ਬਹੁਤ ਕਠਿਨ ਹੈ। ਜੇਕਰ ਦੋਸ਼ੀ ਕਿਸੇ ਤਾਕਤਵਰ ਦੇਸ਼ ਨਾਲ ਸਬੰਧਿਤ ਹੋਵੇ ਤਾਂ ਉਸ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣਾ ਹੀ ਮੁਸ਼ਕਿਲ ਹੈ। ਇਸ ਸਬੰਧ ਵਿੱਚ ਬੋਫਰਜ਼ ਅਤੇ ਯੂਨੀਅਨ ਕਾਰਬਾਈਡ ਦਾ ਮਾਮਲਾ ਸਾਡੇ ਸਾਹਮਣੇ ਹੈ। ਭਾਰਤ ਵਿੱਚ ਆਮ ਆਦਮੀ ਦੀ ਜਾਨ ਦੀ ਕੋਈ ਕੀਮਤ ਨਹੀਂ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਨਾਗਰਿਕ ਮਰਦੇ ਹਨ, ਪਰ ਕਿਸੇ ਨੂੰ ਕੋਈ ਸਜ਼ਾ ਨਹੀਂ ਹੁੰਦੀ। 26 ਸਾਲਾਂ ਬਾਅਦ ਜੇਕਰ ਸਜ਼ਾ ਹੁੰਦੀ ਹੈ ਤਾਂ ਦੋਸ਼ੀਆਂ ਨੂੰ ਮੌਕੇ ’ਤੇ ਹੀ ਜ਼ਮਾਨਤ ਮਿਲ ਜਾਂਦੀ ਹੈ। ਭੂਪਾਲ ਗੈਸ ਤਰਾਸਦੀ ਵਿੱਚ 15 ਹਜ਼ਾਰ (ਗੈਰ ਸਰਕਾਰੀ ਸੂਤਰਾਂ ਮੁਤਾਬਿਕ 25 ਹਜ਼ਾਰ) ਤੋਂ ਵੀ ਵੱਧ ਨਿਰਦੋਸ਼ ਨਾਗਰਿਕ ਮਾਰੇ ਗਏ ਸਨ। ਇਸ ਸਬੰਧ ਵਿੱਚ ਸੀ. ਬੀ. ਆਈ. ਨੇ ਬਕਾਇਦਾ ਕੇਸ ਦਰਜ ਕੀਤਾ ਸੀ। ਕੇਸ ਦੀ ਸੁਣਵਾਈ ਕਰਦਿਆਂ ਭੂਪਾਲ ਦੀ ਸਥਾਨਕ ਅਦਾਲਤ ਨੂੰ 26 ਸਾਲ ਦਾ ਸਮਾਂ ਲੱਗ ਗਿਆ। ਹੁਣ ਅਦਾਲਤ ਨੇ ਇਸ ਮਾਮਲੇ ਵਿੱਚ ਯੂਨੀਅਨ ਕਾਰਬਾਈਡ ਦੇ ਸਾਬਕਾ ਚੇਅਰਮੈਨ ਕੇਸ਼ਬ ਮਹਿੰਦਰਾ ਸਮੇਤ ਅੱਠ ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਸਾਰੇ ਦੋਸ਼ੀਆਂ ਨੂੰ 2-2 ਸਾਲ ਕੈਦ ਅਤੇ ਇਕ-ਇਕ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਅਮਰੀਕਾ ਦੀ ਯੂਨੀਅਨ ਕਾਰਬਾਈਡ ਕਾਰਪੋਰੇਸ਼ਨ ਦੇ ਉਸ ਸਮੇਂ ਦੇ ਚੇਅਰਮੈਨ ਵਾਰਨ ਐਡਰਸਨ ਬਾਰੇ ਕੋਈ ਟਿੱਪਣੀ ਤੱਕ ਨਹੀਂ ਕੀਤੀ। ਅਮਰੀਕੀ ਨਾਗਰਿਕ ਐਡਰਸਨ 23 ਸਾਲ ਪਹਿਲਾਂ ਇਹ ਕੇਸ ਸ਼ੁਰੂ ਹੋਣ ਸਮੇਂ ਅਦਾਲਤ ’ਚ ਪੇਸ਼ ਨਾ ਹੋਣ ਕਾਰਨ ਭਗੌੜਾ ਕਰਾਰ ਦਿੱਤਾ ਗਿਆ ਸੀ ਤਦ ਤੋਂ ਹੀ ਉਹ ਲਾਪਤਾ ਹੈ। ਅਦਾਲਤ ਨੇ ਮਾਰੇ ਗਏ ਨਿਰਦੋਸ਼ ਨਾਗਰਿਕਾਂ ਦੇ ਪੀੜ੍ਹਤ ਪਰਿਵਾਰਾਂ ਨੂੰ ਕੋਈ ਰਾਹਤ ਦੇਣ ਦੀ ਵੀ ਗੱਲ ਨਹੀਂ ਕੀਤੀ। ਅਦਾਲਤ ਦੇ ਇਸ ਫ਼ੈਸਲੇ ਨਾਲ ਸੁਭਵਿਕ ਤੌਰ ’ਤੇ ਪੀੜ੍ਹਤ ਪਰਿਵਾਰ ਬੇਹੱਦ ਦੁਖੀ ਹੋਏ ਹਨ। ਉਨ੍ਹਾਂ ਨੂੰ ਜਾਪਦਾ ਹੈ ਕਿ ਭੂਪਾਲ ਵਿੱਚ ਇੱਕ ਵਾਰੀ ਫਿਰ ਦੂਸਰੀ ਤਰਾਸਦੀ ਵਾਪਰੀ ਹੈ। ਦੁਨੀਆਂ ਵਿੱਚ ਸ਼ਾਇਦ ਹੀ ਕੋਈ ਅਜਿਹਾ ਮੁਲਕ ਹੋਵੇ ਜਿੱਥੇ ਹਜ਼ਾਰਾਂ ਕਤਲਾਂ ਦੀ ਸਜ਼ਾ ਮਾਤਰ ਦੋ ਸਾਲ ਹੈ। ਇਹ ਸਜ਼ਾ ਵੀ ਮਿਲਣ ਦੀ ਕੋਈ ਸ਼ੰਭਾਵਨਾ ਨਹੀਂ। ਹਾਲੇ ਇਹ ਕੇਸ ਹਾਈਕੋਰਟ ਅਤੇ ਸੁਪਰੀਮ ਕੋਰਟ ਵਿੱਚ ਜਾਵੇਗਾ। ਇਸ ਕੇਸ ਵਿੱਚ ਦੋਸ਼ੀ ਵੱਡੇ ਘਰਾਣਿਆਂ ਨਾਲ ਸਬੰਧਿਤ ਹਨ। ਸਮਾਂ ਪਾ ਕੇ ਉਹ ਇਸ ਕੇਸ ਵਿੱਚੋਂ ਸਾਫ਼ ਬਰੀ ਹੋ ਜਾਣਗੇ। ਇਸ ਕੇਸ ਦੇ ਫ਼ੈਸਲੇ ਨੇ ਇਹ ਦੱਸ ਦਿੱਤਾ ਹੈ ਕਿ ਭਾਰਤ ਵਿੱਚ ਨਿਆਂ ਪ੍ਰਣਾਲੀ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ। ਅਦਾਲਤਾਂ ਬਸ ਛਲਾਵਾਂ ਬਣ ਕੇ ਹੀ ਰਹਿ ਗਈਆਂ ਹਨ। ਅਦਾਲਤਾਂ ਵਿੱਚ ਗਰੀਬਾਂ ਅਤੇ ਕਮਜ਼ੋਰਾਂ ਨੂੰ ਹੀ ਸਜ਼ਾ ਮਿਲਦੀ ਹੈ। ਜ਼ੋਰਾਵਰਾਂ ਲਈ ਇਸ ਦੇਸ਼ ਵਿੱਚ ਕੋਈ ਸਜ਼ਾ ਨਹੀਂ ਹੈ। ਸਰਕਾਰ ਕੋਲ ਹਾਲੇ ਵੀ ਕਈ ਤਰਕ ਹਨ, ਪਰ ਰਾਣੀ ਨੂੰ ਅੱਗਾ ਢੱਕਣ ਲਈ ਕੌਣ ਆਖੇ? ਇਸ ਕਥਿਤ ਲੋਕਤੰਤਰ ਵਿੱਚ ਲੋਕਾਂ ਦੀ ਬਲੀ ਲੈਣਾ ਬੱਸ ਸ਼ੁਗਲ ਬਣ ਗਿਆ ਹੈ। ਭੂਪਾਲ ਹੋਵੇ ਜਾਂ ਦਿੱਲੀ, ਹਿੰਦੂ ਹੋਣ ਜਾਣ ਸਿੱਖ ਕਿਸੇ ਲਈ ਵੀ ਇਨਸਾਫ਼ ਮੌਜੂਦ ਨਹੀਂ।
ਬਲਜੀਤ ਸਿੰਘ ਬਰਾੜ
ਪ੍ਰਧਾਨ ਮੰਤਰੀ ਦੀ ਬੈਠਕ ’ਚ ਅੱਜ ਮਾਛਿਲ ਮੁੱਦੇ ’ਤੇ ਹੋਈ ਚਰਚਾ ਦੌਰਾਨ ਸਮੂਹ ਸਿਆਸੀ ਪਾਰਟੀਆਂ ਦੀ ਕੇਂਦਰ ਤੋਂ ਜ਼ੋਰਦਾਰ ਮੰਗ
ਸ੍ਰੀਨਗਰ, 8 ਜੂਨ (ਆਵਾਜ਼ ਨਿਊਜ਼ ਸਰਵਿਸ)-ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਇੱਥੇ ਵੱਖ ਵੱਖ ਰਾਜਨੀਤਿਕ ਦਲਾਂ ਦੇ ਨਾਲ ਹੋਈ ਬੈਠਕ ’ਚ ਮਾਛਿਲ ’ਚ ਹੋਈ ਕਥਿਤ ਫਰਜ਼ੀ ਮੁਕਾਬਲੇ ਦਾ ਮੁੱਦਾ ਛਾਇਆ ਰਿਹਾ। ਕੁਝ ਰਾਜਨੀਤਿਕ ਦਲਾਂ ਨੇ ਮਾਛਿਲ ਦੀ ਇਸ ਕਥਿਤ ਫਰਜੀ ਮੁਕਾਬਲੇ ਨੂੰ ਸ਼ਰਮਨਾਕ ਕਿਹਾ। ਜੰਮੂ ਕਸ਼ਮੀਰ ਦੇ ਦੌਰ ’ਤੇ ਆਏ ਪ੍ਰਧਾਨ ਮੰਤਰੀ ਨੇ ਦੇਰ ਰਾਤ ਤੱਕ ਵੱਖ ਵੱਖ ਰਾਜਨੀਤਿਕ ਦਲਾਂ ਦੇ ਨਾਲ ਬੈਠਕ ਕੀਤੀ। ਪਾਰਟੀਆਂ ਦੇ ਨੇਤਾਵਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਨਾਲ ਕੱਲ ਦੇਰ ਰਾਤ ਵੱਖ ਵੱਖ ਰਾਜਨੀਤਿਕ ਦਲਾਂ ਦੇ ਨੇਤਾਵਾਂ ਦੀ ਬੈਠਕ ’ਚ ਉਨ੍ਹਾਂ ਨੇ ਰਾਜ ਵਿੱਚ ਤਾਇਨਾਤ ਫੌਜ ਨੂੰ ਦਿੱਤੇ ਵਿਸ਼ੇਸ਼ ਅਧਿਕਾਰ ਵਾਪਿਸ ਲੈਣ ਦੀ ਜ਼ੋਰਦਾਰ ਮੰਗ ਬਾਰੇ ’ਚ ਵੀ ਦੱਸਿਆ ਗਿਆ ਹੈ। ਸੱਤਾਧਾਰੀ ਨੈਸ਼ਨਲ ਦੇ ਪ੍ਰਤੀ ਮੰਡਲ ਨੇ ਆਪਣੇ ਵਿਸ਼ੇਸ਼ੇ ਨੇਤਾ ਚੌਧਰੀ ਮੁਹੰਮਦ ਰਮਜਾਨ ਦੀ ਅਗਵਾਈ ’ਚ ਹੁਰੀਅਤ ਕਾਨਫਰੰਸ ਦੇ ਨਾਲ ਗੱਲਬਾਤ ਛੇਤੀ ਤੋਂ ਛੇਤੀ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ ਵਾਪਸ ਲਿਆਣ ਦੇ ਇੱਛੁਕ ਨੌਜਵਾਨਾਂ ਦੇ ਲਈ ਆਤਮ ਸਮਪਰਣ ਦੀ ਇੱਕ
(more…)
ਨਵੀਂ ਦਿੱਲੀ 8 ਜੂਨ (ਇੰਟ.)-ਕੇਂਦਰੀ ਕਾਨੂੰਨ ਮੰਤਰੀ ਵਿਰੱਪਾ ਮੋਇਲੀ ਨੇ ਕਿਹਾ ਕਿ ਭੂਪਾਲ ਗੈਸ ਤ੍ਰਸਾਦੀ ਦੇ ਮਾਮਲੇ ’ਚ ਯੂਨੀਅਨ ਕਾਰਬਾਇਡ ਦੇ ਸਾਬਕਾ ਚੇਅਰਮੈਨ ਵਾਰੇਨ ਐਡਰਸਨ ਦੇ ਖਿਲਾਫ਼ ਮਾਮਲਾ ਬੰਦ ਨਹੀਂ ਕੀਤਾ। ਮੋਇਲੀ ਨੇ ਕਿਹਾ ਕਿ ਜਿੱਥੋਂ ਤੱਕ ਐਂਡਰਸਨ ਦੀ ਗੱਲ ਹੈ, ਮਾਮਲਾ ਬੰਦ ਨਹੀਂ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ’ਚ ਸੀ. ਬੀ. ਆਈ. ਵੱਲੋਂ ਦਾਖਿਲ ਚਾਰਜਸ਼ੀਟ ’ਚ ਐਂਡਰਸਨ ਦਾ ਨਾਮ ਹੈ। ਮੋਇਲੀ ਦਾ ਬਿਆਨ ਭੂਪਾਲ ਗੈਸ ਤਰਾਸਦੀ ’ਚ ਸਥਾਨਕ ਕੋਰਟ ਦੇ ਫੈਸਲੇ ਦੇ ਇੱਕ ਦਿਨ ਬਾਅਦ ਆਇਆ ਹੈ। ਇਸ ਫੈਸਲੇ ’ਚ ਐਂਡਰਸਨ ਦੇ ਖਿਲਾਫ਼ ਕੁਝ ਵੀ ਨਹੀਂ ਕਿਹਾ ਗਿਆ ਸੀ। ਦੂਸਰੇ ਪਾਸੇ ਅਮਰੀਕੀ ਯੂਨੀਅਨ ਕਾਰਬਾਇਡ ਨੇ ਕੋਰਟ ਦੇ ਫੈਸਲੇ ਦੇ ਬਾਅਦ ਸੋਮਵਾਰ ਨੂੰ ਕਿਹਾ ਸੀ ਕਿ ਅਸੀਂ ਭੂਪਾਲ ਦੀ ਅਦਾਲਤ ਦੇ ਨਿਆਂਅਧਿਕਾਰ ਦੇ ਦਾਇਰੇ ’ਚ ਨਹੀਂ ਆਉਂਦੇ। ਪਲਾਂਟ ਦਾ ਕੰਮ ਯੂਨੀਅਨ ਕਾਰਬਾਈਡ ਇੰਡੀਆ ਲਿਮਟਿਡ ਅਤੇ ਇਸ ਦੇ ਕਰਮਚਾਰੀਆਂ ਦੇ ਹੱਥਾਂ ’ਚ ਸੀ। ਮੋਇਲੀ ਨੇ ਕਿਹਾ ਕਿ ‘ਸੀ.ਬੀ. ਆਈ. ਨੇ ਚਾਰਜਸ਼ੀਟ ਦਾਖਿਲਾ ਕੀਤੀ ਹੈ। ਇਸ ਤੋਂ ਬਾਅਦ ਅਦਾਲਤਾਂ ਨੇ ਦੋਸ਼ ਤੈਅ ਕੀਤਾ। ਉਸ ਨੇ ਜਾਰੀ ਕੀਤੇ ਗਏ ਸੰਮਨ ਜਾਂ ਦੋਸ਼ਾਂ ’ਤੇ ਕੋਈ ਪ੍ਰਤੀਕ੍ਰਿਆ ਨਹੀਂ ਕੀਤੀ। ਉਹ ਫਰਾਰ ਹੈ ਅਤੇ ਉਸ ਨੂੰ ਭਗੌੜਾ ਅਪਰਾਧੀ ਘੋਸ਼ਿਤ ਕੀਤਾ ਗਿਆ ਹੈ।
(more…)
ਚੰਡੀਗੜ੍ਹ 8 ਜੂਨ (ਹਰੀਸ਼ ਚੰਦਰ ਬਾਗਾਵਾਲਾ)- ਪੰਜਾਬ ਸਰਕਾਰ ਨੇ ਸਾਲ 2010-11 ਦੌਰਾਨ ਸਰਕਾਰੀ/ਅਰਧ ਸਰਕਾਰੀ/ਲੋਕ ਖੇਤਰੀ ਅਦਾਰਿਆਂ ਦੇ ਕਰਮਚਾਰੀਆਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕਰਨ ਸਬੰਧੀ ਅਗਵਾਈ ਲੀਹਾਂ ਜਾਰੀ ਕਰ ਦਿੱਤੀਆਂ ਹਨ। ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵਲੋ ਜਾਰੀ ਕੀਤੇ ਗਏ ਪੱਤਰ ਅਨੁਸਾਰ ਕਰਮਚਾਰੀਆਂ ਦੀਆਂ ਆਮ ਬਦਲੀਆਂ 4 ਜੂਨ ਤੋ 30 ਜੂਨ ਤਕ ਕੀਤੀਆਂ ਜਾਣਗੀਆਂ। ਬਦਲੀਆਂ ਲਈ ਘਟੋ ਘੱਟ ਸਮਾਂ ਤਿੰਨ ਸਾਲ ਅਤੇ ਵੱਧ ਤੋ‘ ਵੱਧ ਪੰਜ ਸਾਲ ਨਿਸਚਿਤ ਕੀਤਾ ਗਿਆ ਹੈ ਜਦੋ‘ ਕਿ ਸੰਵੇਦਨਸੀਲ ਸੀਟਾਂ ਲਈ ਵੱਧ ਤੋ‘ ਵੱਧ ਸਮਾਂ ਦੋ ਸਾਲ ਮਿਥਿਆ ਗਿਆ ਹੈ। ਪ੍ਰਬੰਧਕੀ ਅਧਾਰ ਜਾਂ ਤਰਸਯੋਗ ਹਾਲਤਾਂ ਨੂੰ ਛੱਡ ਕੇ ਬਦਲੀਆਂ ਆਮ ਤੌਰ ਤੇ ਖਾਲੀ ਥਾਵਾਂ ਉਪਰ ਹੀ ਕੀਤੀਆਂ ਜਾਣਗੀਆਂ ਅਤੇ ਆਉਣ ਵਾਲੇ ਦੋ ਸਾਲਾਂ ਵਿੱਚ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੁੰ ਉਨ੍ਹਾਂ ਦੀ ਇੱਛਾ ਤੋ‘ ਬਿਨ੍ਹਾਂ ਬਦਲਿਆਂ ਨਹੀ‘ ਜਾਵੇਗਾ। ਪਤੀ-ਪਤਨੀ ਨੂੰ ਪੰਜ ਸਾਲ ਤੱਕ ਇੱਕ ਸਟੇਸ਼ਨ ਤੇ ਰਹਿਣ ਦਿੱਤਾ ਜਾਵੇਗਾ ਅਤੇ ਇਸ ਉਪਰੰਤ ਹੀ
(more…)
ਚੰਡੀਗੜ੍ਹ/ਰਾਜਸਥਾਨ, 8 ਜੂਨ (ਹਰੀਸ਼ ਚੰਦਰ ਬਾਗਾਵਾਲਾ)-ਕਈ ਦਿਨਾਂ ਤੋਂ ਗਰਮੀ ਦਾ ਪ੍ਰਕੋਪ ਝੱਲ ਰਹੇ ਉਤਰ ਲਭਾਰਤ ’ਚ ਪਾਰਾ ਅਚਾਨਕ ਥੱਲ੍ਹੇ ਆ ਗਿਆ ਹੈ। ਸਮੁੰਦਰੀ ਤੂਫ਼ਾਨ ਫੇਟ ਦੇ ਅਸਰ ਦੇ ਚੱਲਦੇ ਕਈ ਜਗ੍ਹਾ ਬਾਰਿਸ਼ ਹੋਈ ਹੈ ਤਾਂ ਕਈ ਜਗ੍ਹਾ ਬਾਰਿਸ਼ ਹੋਈ ਤਾਂ ਕਿਤੇ ਮਾਨਸੂਨ ਆਪਣਾ ਅਸਰ ਦਿਖਾ ਰਿਹਾ ਹੈ। ਸਮੁੰਦਰੀ ਤੂਫ਼ਾਨ ਦੇ ਕਾਰਨ ਰਾਜਸਥਾਨ ’ਚ ਤਾਂ ਕੁਝ ਜਗ੍ਹਾ ਏਨੀ ਬਾਰਿਸ਼ ਹੋਈ ਹੈ ਕਿ ਦੋ ਪਿੰਡ ਪੂਰੀ ਤਰ੍ਹਾਂ ਨਾਲ ਦੂਸਰੇ ਇਲਾਕਿਆਂ ਤੋਂ ਕੱਟ ਗਏ ਹਨ। ਰਾਹਤ ਕੰਮ ਦੇ ਲਈ ਸੈਨਾ ਦੀ ਮੱਦਦ ਲੈਣੀ ਪਈ ਹੈ। ਹੁਣ ਤੱਕ 100 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ। ਸਭ ਤੋਂ ਜ਼ਿਆਦਾ ਅਸਰ ਲਤੀ ਪਿੰਡ ’ਚ ਹੋਇਆ ਦੱਸਿਆ ਜਾ ਰਿਹਾ ਹੈ ਕਿ 300 ਤੋਂ ਜ਼ਿਆਦਾ ਲੋਕ ਆਪਣੇ ਘਰਾਂ ’ਚ ਫਸੇ ਹੋਏ ਹਨ। ਜੈਸਲਮੇਰ ਨੂੰ ਹਾਈ ਅਲਰਟ ’ਤੇ ਰੱਖਿਆ ਗਿਆ ਹੈ। ਭਾਰੀ ਬਾਰਿਸ਼ ਦੇ ਕਾਰਨ ਜੋਧਪੁਰ ਅਤੇ ਜੈਸਲਮੇਰ ਹਾਈਵੇ ਪ੍ਰਭਾਵਿਤ ਹੈ। ਰੇਲ ਸੇਵਾਵਾਂ ’ਤੇ ਵੀ ਕਾਫ਼ੀ ਅਸਰ ਪਿਆ ਹੈ। ਇਸੇ ਦਰਮਿਆਨ ਮਾਨਸੂਨ ਦੇਸ਼ ਦੇ ਕਈ ਰਾਜਾਂ ਤੱਕ ਪਹੁੰਚ ਗਿਆ ਹੈ। ਕੇਰਲਾ ’ਚ ਸ਼ੁਰੂਆਤ ’ਚ ਮਾਨਸੂਨ ਹੌਲੀ ਸੀ ਪਰ ਮੰਗਲਵਾਰ ਨੂੰ ਉਥੇ ਤੇਜ਼ ਬਾਰਿਸ਼ ਹੋਈ ਮੌਸਮ ਵਿਭਾਗ ਦੇ ਅਨੁਸਾਰ ਬੁੱਧਵਾਰ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹਿਣ ਦੀ ਉਮੀਦ ਹੈ। ਪੰਜਾਬ ਅਤੇ ਹਰਿਆਣਾ ’ਚ ਕਈ ਥਾਵਾਂ ’ਤੇ ਬਾਰਿਸ਼ ਹੋਣ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਦਿੱਲੀ ਨੂੰ ਵੀ ਗਰਮੀ ਤੋਂ ਰਾਹਤ ਮਿਲੀ ਹੈ ਮਾਨਸੂਨ ਤੋਂ ਪਹਿਲਾਂ ਦੀਆਂ ਬੂੰਦਾਂ ਨੇ ਮੌਸਮ ਨੂੰ ਸੁਹਾਨਾ ਕਰ ਦਿੱਤਾ ਹੈ। ਮੀਂਹ ਲਗਾਤਾਰ ਜਾਰੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਪੈਂਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਦੇ
(more…)
ਚੰਡੀਗੜ੍ਹ, 8 ਜੂਨ (ਹਰੀਸ਼ ਚੰਦਰ ਬਾਗਾਂਵਾਲਾ)-ਰਾਜ ਸਭਾ ਟਿਕਟ ਦੇ ਤਿੰਨ ਦਾਅਵੇਦਾਰਾਂ ਵਿੱਚੋਂ ਆਖਰ ਅਸੈਂਬਲੀ ਦੀ ਚੋਣ ਹਾਰੇ ਹੋਏ ਸੀਨੀਅਰ ਅਕਾਲੀ ਨੇਤਾ ਜਥੇਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਹੀ ਕਿਉਂਕਿ ਟਿਕਟ ਦਿੱਤੀ। ਜਦੋਂ ਕਿ ਅਖੀਰਲੇ ਸਮੇਂ ਤੱਕ ਸ੍ਰ. ਬਾਦਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਚਰਨਜੀਤ ਸਿੰਘ ਅਟਵਾਲ ਨੂੰ ਟਿਕਟ ਦੇਣ ਲਈ ਪੂਰੀ ਤਰ੍ਹਾਂ ਸਹਿਮਤ ਸਨ। ਜਦੋਂ ਕਿ ਅਸਲ ਟਿਕਟ ਦੇ ਹੱਕਦਾਰ ਮੁੱਖ ਮੰਤਰੀ ਦੇ ਸਲਾਹਕਾਰ ਡਾ. ਦਲਜੀਤ ਸਿੰਘ ਚੀਮਾ ਸਨ। ਜਿਨ੍ਹਾਂ ਬਾਰੇ ਟਿਕਟ ਦੇਣ ਲਈ ਸਮਾਣਾ ਜ਼ਿਲ੍ਹਾ ਪਟਿਆਲਾ ਵਿਖੇ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਐਲਾਨ ਕਰ ਚੁੱਕੇ ਸਨ ਕਿ ਇਸ ਵਾਰ ਠਾਕੁਰ ਦਲਜੀਤ ਸਿੰਘ ਚੀਮਾ ਨੂੰ ਰਾਜ ਸਭਾ ਵਿੱਚ ਭੇਜਿਆ ਜਾਵੇਗਾ। ਜਥੇਦਾਰ ਭੂੰਦੜ ਨੂੰ ਟਿਕਟ ਦੇਣ ਪਿੱਛੇ ਸੁਖਬੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਦਾ ਹੀ ਅਹਿਮ ਰੋਲ ਹੈ। ਸ਼੍ਰੋਮਣੀ ਅਕਾਲੀ ਦਲ ਹੁਣ ਬਦਲੀ ਹੋਈ ਸਿਆਸੀ ਸਥਿਤੀ ਵਿੱਚ ਆਪਣਾ ਪੁਰਾ ਸਿੱਕਾ ਕਾਇਮ ਤੇ ਦਬਦਬਾ ਰੱਖਣਾ ਚਾਹੁੰਦੀ ਹੈ। ਇਸੇ ਕੜੀ ਵਿੱਚ ਬਾਦਲ ਪਰਿਵਾਰ ਮਾਲਵਾ ਖੇਤਰ ਦੇ ਨੇਤਾਵਾਂ ਤੇ ਵਰਕਰਾਂ ਨੂੰ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਨੇਤਾਵਾਂ ਤੇ ਵਰਕਰਾਂ ਨੂੰ ਚੰਗੀ, ਯੋਗ ਤੇ ਢੁੱਕਵੀਂ ਥਾਂ ਦਿੱਤੀ ਜਾ ਰਹੀ ਹੈ। ਖੇਤਰ ਵਿੱਚ ਮੁੜ ਤੋਂ ਆਪਣਾ ਪਹਿਲਾਂ ਵਾਂਗ ਪੱਕਾ ਕਬਜ਼ਾ ਤੇ ਆਧਾਰ ਮਜ਼ਬੂਤ ਬਣਾਉਣਾ ਚਾਹੁੰਦਾ ਹੈ। ਏਹੀ ਕਾਰਨ ਹੈ ਕਿ ਪਹਿਲਾਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਨੇਤਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਰਾਜ ਸਭਾ ਦੀ ਟਿਕਟ ਮਾਲਵੇ ਖੇਤਰ ਦੇ ਸਿਰ ਕੱਢ ਨੇਤਾਵਾਂ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੂੰ ਟਿਕਟ ਦੇ ਕੇ ਰਾਜ ਸਭਾ ਵਿੱਚ ਪਹਿਲਾ ਹੀ ਭੇਜਿਆ ਹੋਇਆ ਹੈ, ਭਾਵੇਂ ਪਿਛਲੀਆਂ ਪਾਰਲੀਮੈਂਟ ਚੋਣਾਂ ਵਿੱਚ ਢੀਂਡਸਾ ਸੰਗਰੂਰ ਪਾਰਲੀਮੈਂਟ ਸੀਟ ’ਤੇ ਹਾਰ ਗਏ, ਜਦੋਂ ਕਿ ਬਲਵਿੰਦਰ ਸਿੰਘ ਭੂੰਦੜ ਸਰਦੂਲ ਰਾਵ ਅਸੈਂਬਲੀ ਸੀਟ ’ਤੇ ਹਾਰ ਗਏ ਸਨ। ਉਨ੍ਹਾਂ ਦੋਵਾਂ ਨੇਤਾਵਾਂ ਦਾ ਮਾਲਵੇ ਖੇਤਰ ਵਿੱਚ ਕਾਫੀ ਪ੍ਰਭਾਵ ਤੇ ਅਸਰ ਹੈ। ਭਾਵੇਂ ਅਕਾਲੀਆਂ ਦੀ ਅੰਦਰੂਨੀ ਲੜਾਈ ਦੇ ਕਾਰਨ ਦੋਹਾਂ ਨੇਤਾਵਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਪਰ ਦੋਵੇਂ ਨੇਤਾਵਾਂ
(more…)
ਮਹਿਤਾ ਚੌਕ, 8 ਜੂਨ (ਸਤਨਾਮ ਸਿੰਘ ਉਦੋਨੰਗਲ)-ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੀਹਵੀ ਸਦੀ ਦੇ ਮਹਾਨ ਜਰਨੈਲ ਸਨ ਅਤੇ ਉਨ੍ਹਾਂ ਨੇ ਆਪਣੀ ਸ਼ਹੀਦੀ ਦੇ ਕੇ ਸਿੱਖ ਕੌਮ ਦੇ ਸਨਮਾਨ ਦੀ ਬਹਾਲੀ ਕੀਤੀ ਹੈ। ਇਹ ਸ਼ਬਦ ਅੱਜ ਦਮਦਮੀ ਟਕਸਾਲ ਦੇ ਹੈ¤ਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਅਪਰੇਸ਼ਨ ਬਲਿਊ ਸਟਾਰ ਦੀ 26ਵੀਂ ਵਰ੍ਹੇਗੰਢ ਦੇ ਸਮੇਂ ਘੱਲੂਘਾਰਾ ਦਿਵਸ ਮਨਾਉਂਦਿਆਂ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰ9 ਖਾਲਸਾ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਰੇ। ਉਨ੍ਹਾਂ ਨੇ ਕੁਝ ਲੋਕਾਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪੋਸਟਰ ਲਗਾਉਣ, ਸੰਬੰਧੀ ਕੀਤੀ ਜਾ ਰਹੀ ਨੁਕਤਾਚੀਨੀ ਦਾ ਜਵਾਬ ਦਿੰਦਿਆਂ ਸਖਤ ਲਹਿਜ਼ੇ ਵਿੱਚ ਕਿਹਾ ਕਿ ਸੰਤ ਭਿੰਡਰਾਂ ਵਾਲੇ ਲੋਕ ਨਾਇਕ ਸਨ ਅਤੇ ਹਰ ਇੱਕ ਸਿੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਘਰਾਂ ਵਿੱਚ ਸੰਤਾਂ ਦੀਆਂ ਤਸਵੀਰਾਂ ਲਗਾਉਣ। ਉਨ੍ਹਾਂ ਅੱਗੇ ਕਿਹਾ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਮੀਡੀਏ ਦੇ ਇੱਕ ਹਿੱਸੇ ਨੇ ਜਾਣਬੁਝ ਕੇ ਬਦਨਾਮ ਕਰਨ ਦਾ ਯਤਨ ਕੀਤਾ ਹੈ ਤੇ ਘੱਲੂਘਾਰਾ ਦਿਵਸ ਦੇ ਸਮਾਗਮਾਂ ਨੂੰ ਸਮਰਪਿਤ ਬੀਤੀ ਰਾਤ ਵੀ ਇੱਥੇ ਸਾਰੀ ਰਾਤ ਕੀਰਤਨ ਅਤੇ ਢਾਡੀ ਦਰਬਾਰ ਆਯੋਜਿਤ ਕੀਤਾ ਗਿਆ ਸੀ ਅਤੇ ਅੱਜ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦਮਦਮੀ ਟਕਸਾਲ ਦੇ ਕੀਰਤਨੀ ਜਥਿਆਂ ਨੇ ਬੀਰ ਰਸ ਦੇ ਸ਼ਬਦ ਗਾਇਨ ਕਰਕੇ ਜੂਨ 1984 ਦੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਪਰੰਤ
(more…)