ਤਪਾ ਮੰਡੀ, 31 ਮਈ ( ਯਾਦੂ ਭੁੱਲਰ)-ਪਿੰਡ ਆਲੀਕੇ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਜਲੰਧਰ ਵਿਖੇ 1 ਜੂਨ ਨੂੰ ਪੰਜਾਬ ਕਿਸਾਨ ਸਭਾ ਵੱਲੋਂ ਕੀਤੀ ਜਾ ਰਹੀ ਰੈਲੀ ਦੀ ਸਫਲਤਾ ਲਈ ਕਿਸਾਨ ਸਭਾ ਦੀ ਪਿੰਡ ਇਕਾਈ ਦੀ ਮੀਟਿੰਗ ਕੀਤੀ ਗਈ, ਜਿਸ ਵਿੱਚ ਕਿਸਨਾਂ ਨੇ ਹੁੰਮ ਹੁੰਮਾ ਕੇ ਸ਼ਮੂਲੀਅਤ ਕੀਤੀ। ਫੈਸਲਾ ਕੀਤਾ ਗਿਆ ਕਿ ਪਿੰਡ ਆਲੀਕੇ ਜੀਂਦਾ ਭੂਚੋ ਤੋਂ ਕਿਸਾਨਾਂ ਨੂੰ ਲੈ ਜਾਣ ਲਈ ਕੈਂਟਰ ਰਵਾਨਾ ਹੋਣਗੇ ਜਿਹੜੇ ਕਿ ਰੈਲੀ ਵਾਲੀ ਥਾਂ ਤੇ ਸਮੇਂ ਸਿਰ ਪੁੱਜਣਗੇ। ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਕੇਂਦਰ ਸਰਕਾਰ ਵੱਲੋਂ ਸੋਕੇ ਸਬੰਧੀ ਦਿੱਤੀ ਗਈ 800 ਕਰੋੜ ਰੁਪਏ ਦੀ ਧਨ ਰਾਸ਼ੀ ਕਿਸਾਨਾਂ ਨੂੰ ਪੰਜਾਬ ਸਰਕਾਰ ਤੁਰੰਤ ਜਾਰੀ ਕਰੇ।
(more…)
ਚੰਡੀਗੜ੍ਹ, 31 ਮਈ (ਵਿਸ਼ਵ ਵਾਰਤਾ)-ਸਿੱਖਾਂ ਦੇ ਪਵਿੱਤਰ ਤੀਰਥ ਅਸਥਾਨ ਸ੍ਰੀ ਹੇਮਕੁੰਡ ਸਾਹਿਬ ਦੇ ਕਪਾਟ 1 ਜੂਨ ਨੂੰ ਦਰਸ਼ਨਾਂ ਲਈ ਸਵੇਰੇ 11 ਵਜੇ ਅਰਦਾਸ ਤੋਂ ਬਾਅਦ ਖੋਲ੍ਹ ਦਿੱਤੇ ਜਾਣਗੇ। ਇਹ ਜਾਣਕਾਰੀ ਉਤਰਾਖੰਡ ਸਥਿਤ ਗੁਰਦੁਆਰਾ ਸ੍ਰੀ ਜੇ.ਸੀ. ਮੱਠ (ਹੇਮਕੁੰਡ ਸਾਹਿਬ) ਦੇ ਮੈਨੇਜਰ ਦਵਿੰਦਰ ਸਿੰਘ ਨੇ ਅੱਜ ਦਿੰਦਿਆਂ ਦੱਸਿਆ ਕਿ ਇਹ ਕਪਾਟ 5 ਅਕਤੂਬਰ ਤੱਕ ਸ਼ਰਧਾਲੂਆਂ ਲਈ ਦਰਸ਼ਨ ਕਰਨ ਲਈ ਖੁੱਲ੍ਹੇ ਰਹਿਣਗੇ। ਗੁਰਦੁਆਰਾ ਦੇ ਮੈਨੇਜਰ ਦਵਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਬੀਤੇ ਸਾਲ ਸ੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ’ਤੇ 6.50 ਲੱਖ ਤੋਂ ਵੱਧ ਸ਼ਰਧਾਲੂ ਪਹੁੰਚੇ ਸਨ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਵਾਰ ਸ਼ਰਧਾਲੂਆਂ ਦੀ ਗਿਣਤੀ ਵਧੇਗੀ। ਇਹ ਪਵਿੱਤਰ ਤੀਰਥ ਅਸਥਾਨ ਸਮੁੰਦਰ ਦੀ ਸਤ੍ਹਾ ਤੋਂ 15,200 ਫੁੱਟ ਦੀ ਉਚਾਈ ’ਤੇ ਸਥਿਤ ਹੈ, ਜੋ ਵਿਸ਼ਵ ਦੀ ਸਭ ਤੋਂ ਉਚੀ ਪਹਾੜੀ ’ਤੇ ਹੈ।
ਕੁਹਾੜਾ 31 ਮਈ (ਗੁਰਨਾਮ) ਸਿਵਲ ਸਰਜਨ ਲੁਧਿਆਣਾ ਦੇ ਨਿਰਦੇਸਾਂ ਅਨੁਸਾਰ ਸੀਨੀਆਰ ਮੈਡੀਕਲ ਅਫਸਰ ਇੰਨਚਾਰਜ ਪੀ. ਐਚ. ਸੀ ਕੂੰਮ ਕਲਾਂ ਵਿਖੇ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਮੌਕੇ ਇਲਾਕੇ ਪੰਚ, ਸਰਪੰਚ, ਆਂਗਨਵਾੜੀ ਵਰਕਰ, ਆਸ਼ਾ ਵਰਕਰ ਤੇ ਸਮੂਹ ਸਟਾਫ ਸਾਮਿਲ ਸਨ। ਇਸ ਮੌਕੇ ਡਾ. ਨਿਰਮਲਜੀਤ ਕੌਰ ਨੇ ਗਰਭਵਤੀ ਔਰਤਾਂ ਵਿੱਚ ਗਰਭਪਾਤ ਸਮੇਂ ਤੋਂ ਪਹਿਲਾ ਬੱਚੇ ਦਾ ਪੈਦਾ ਹੋਣਾ, ਘੱਟ ਭਾਰ ਵਾਲਾ ਬੱਚਾ ਪੈਦਾ ਹੋਣਾ, ਗਰਭ ਦੌਰਾਨ ਖੂਨ ਪੈਣਾ ਆਦਿ ਬਿਮਾਰੀਆ ਬਾਰੇ ਬੜੇ ਵਿਸਥਾਰ ਨਾਲ ਜਾਣੂ ਕਰਾਇਆ। ਇਨ੍ਹਾਂ ਬਿਮਾਰੀਆ ਤੋਂ ਬਚਾਉ ਲਈ ਉਪਾਅ ਵੀ ਦੱਸੇ। ਡਾ. ਬਲਦੀਪ ਸਿੰਘ ਨੇ ਦੱਸਿਆ ਕਿ ਤੰਬਾਕੂ
(more…)
ਬੁਢਲਾਡਾ, 31 ਮਈ (ਕੁਲਵਿੰਦਰ ਸਿੰਘ ਚਹਿਲ) ਸ੍ਰੀ ਹੇਮਕੁਟੰ ਸਾਹਿਬ ਸੇਵਾ ਸੁਸਾਇਟੀ (ਰਜਿ.) ਬੁਢਲਾਡਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੋਬਿੰਦਘਾਟ ਤੋਂ 7 ਕਿਲੋਮੀਟਰ ਦੂਰ ਮੁਫ਼ਤ ਮੈਡੀਕਲ ਕੈਂਪ ਅਤੇ ਲੰਗਰ ਸਬੰਧੀ ਨਰਾਇਣ ਰੈਸਟੋਰੈਟ ਬੁਢਲਾਡਾ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆ ਸੁਸਾਇਟੀ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਅਤੇ ਪ੍ਰਧਾਨ ਸੁਰਜੀਤ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਚੌਥਾ ਮੁਫ਼ਤ ਮੈਡੀਕਲ ਕੈਂਪ ਅਤੇ ਲੰਗਰ ਹੇਮਕੁੰਟ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ। ਇਸ ਯਾਤਰਾ ਦੇ ਲਈ ਸੁਖਕਾਨੇ ਵਜੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਵੀਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ
(more…)
ਪਟਿਆਲਾ, 31 ਮਈ (ਯੋਗੇਸ਼ ਧੀਰ,ਲਵ ਮੋਦਗਿੱਲ)- ਪੰਜਾਬੀ ਯੁਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਵਲੋਂ ’ਕਾਨੂੰਨ ਅਤੇ ਨਿਆਂਪਾਲਿਕਾ ਦੀ ਭੂਮਿਕਾ ਵਿੱਚ ਮੌਜੂਦਾ ਵਿਕਾਸ’ ਵਿਸ਼ੇ ਤੇ ਕਰਵਾਇਆ ਗਿਆ ਰਿਫਰੈਸ਼ਰ ਕੋਰਸ ਅੱਜ ਸਮਾਪਤ ਹੋ ਗਿਆ।ਰਿਫਰੈਸ਼ਰ ਕੋਰਸ ਦੇ ਸਮਾਪਤੀ ਸਮਾਗਮ ਮੌਕੇ ਮੁਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਜਿੱਥੇ ਇਨਾਂ ਕੋਰਸਾਂ ਰਾਹੀਂ ਅਧਿਆਪਕਾਂ ਦੇ ਗਿਆਨ ਵਿਚ ਵਾਧਾ ਹੁੰਦਾ ਹੈ, ਉਥੇ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਆਏ ਡੈਲੀਗਟਸ ਦੀ ਇਕ ਦੂਜੇ ਨਾਲ ਸਭਿਆਚਾਰਕ ਸਾਂਝ ਵਧਦੀ ਹੈ, ਜੋ ਦੇਸ ਦੀ ਭਾਈਚਾਰਕ ਏਕਤਾ ਨੂੰ ਹੋਰ ਮਜਬੂਤ ਕਰਦੀ ਹੈ।ਉਨਾਂ ਇਸ ਮੌਕੇ ਗੁਰੂ ਗੋਬਿੰਦ ਸਿੰਘ ਜੀ ਦੀ ਤੁਕ ’ਤਪੋਂ ਰਾਜ, ਰਾਜੋਂ ਨਰਕ’ ਦਾ ਉਲੇਖ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਇਸ ਦੀ ਵਿਆਖਿਆ ਕਰਦਿਆਂ ਕਿਹਾ ਸੀ ਕਿ ਤਪ ਨਾਲ ਰਾਜ ਮਿਲਦਾ ਹੈ ਅਤੇ
(more…)
ਲੁਧਿਆਣਾ, 31 ਮਈ (ਰਾਜ ਜੋਸ਼ੀ)-ਸਥਾਨਕ ਲੋਕ ਸਭਾ ਦੇ ਮੈਂਬਰ ਤੇ ਕਾਂਗਰਸ ਦੇ ਕੌਮੀ ਬੁਲਾਰੇ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵਲੋਂ ਪਿਛਲੇ ਛੇ ਸਾਲਾਂ ਵਿਚ ਹਰ ਸੂਬੇ ਨੂੰ ਹਜ਼ਾਰਾਂ ਕਰੋੜ ਰੁਪਿਆ ਵਿਕਾਸ ਕਾਰਜਾਂ ਲਈ ਦਿੱਤਾ ਗਿਆ ਹੈ, ਜਿਸ ਵਿਚ ਪੰਜਾਬ ਨੂੰ ਵੀ 6 ਹਜ਼ਾਰ ਕਰੋੜ ਰੁਪਿਆ ਪੰਜਾਬ ਦੀ ਅਕਾਲੀ-ਭਾਜਪਾ ਗਠਬੰਧਨ ਸਰਕਾਰ ਨੂੰ ਸੂਬੇ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਦਿੱਤਾ ਗਿਆ। ਪਰ ਸੂਬੇ ਦੀ ਬਦਕਿਸਮਤੀ ਰਹੀ ਕਿ ਉਸ ਪੈਸੇ ’ਤੇ ਅਕਾਲੀ-ਭਾਜਪਾ ਗਠਜੋੜ ਸਰਕਾਰ ਸੱਪ ਵਾਂਗ ਕੁੰਡਲ ਮਾਰ ਕੇ ਬੈਠੀ ਹੈ। ਜੋ ਪੈਸਾ ਸੂਬੇ ਦੇ ਵਿਕਾਸ ਲਈ ਲੋਕ ਨਿਰਮਾਣ ਤੇ ਲੋਕ ਭਲਾਈ ’ਚ ਲੱਗਣਾ ਚਾਹੀਦਾ ਸੀ ਉਹ ਸਾਰੇ ਪੈਸੇ ਨਾਲ ਬਾਦਲ ਸਰਕਾਰ ਆਸਟਰੇਲੀਆ ਵਿਚ ਫਾਰਮ ਹਾਊਸ ਤੇ ਗੁੜਗਾਉਂ ਵਿਚ ਹੋਟਲ ਉਸਾਰ ਰਹੀ ਹੈ।
(more…)
ਮੋਹਾਲੀ, 31 ਮਈ (ਵੀਨਾ ਰਾਜਪੂਤ)-ਕੇਂਦਰ ਸਰਕਾਰ ਦੀ ਕਥਿਤ ਗਲਤ ਨੀਤੀਆਂ ਕਾਰਨ ਸਰਕਸ ਉਦਯੋਗ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਚੁੱਕਾ ਹੈ ਅਤੇ ਜੇਕਰ ਕੇਂਦਰ ਸਰਕਾਰ ਨੇ ਸਰਕਸ ਉਦਯੋਗ ਨੂੰ ਬਚਾਉਣ ਲਈ ਕੋਈ ਠੋਸ ਕਦਮ ਨਾ ਚੁੱਕੇ ਤਾਂ ਆਉਣ ਵਾਲੇ ਸਮੇਂ ਵਿੱਚ ਸਰਕਸ ਬਾਰੇ ਸਿਰਫ਼ ਕਿਤਾਬਾਂ ਵਿੱਚ ਹੀ ਪੜ੍ਹਨ ਨੂੰ ਮਿਲਿਆ ਕਰੇਗਾ। ਇਹ ਵਿਚਾਰ ਮੋਹਾਲੀ ਵਿੱਚ ਚਲ ਰਹੇ ਏਸ਼ਿਯਾਡ ਸਰਕਸ ਦੇ ਮਾਲਕ ਰਾਜੂ ਪਹਿਲਵਾਨ ਅਤੇ ਕੈਂਪ ਮੈਨੇਜਰ ਸੁਨੀਲ ਕੁਮਾਰ ਬਿੱਲਾ ਨੇ ਅੱਜ ਦੀ ਆਵਾਜ਼ ਨਾਲ ਇੱਕ ਵਿਸ਼ੇਸ ਭੇਂਟ ਦੌਰਾਨ ਪ੍ਰਗਟ ਕੀਤੇ। ਸ੍ਰੀ ਪਹਿਲਵਾਨ ਅਤੇ ਸ੍ਰੀ ਬਿੱਲਾ ਨੇ ਕਿਹਾ ਕਿ ਟੀਵੀ ਅਤੇ ਮਨੋਰੰਜਨ ਦੇ ਹੋਰ ਨਵੇਂ ਨਵੇਂ ਸਾਧਨ ਆ ਜਾਣ ਕਾਰਨ ਸਰਕਸ ਉਦਯੋਗ ਪ੍ਰਭਾਵਿਤ ਹੋਇਆ ਸੀ ਪਰ ਕੇਂਦਰ ਸਰਕਾਰ ਵੱਲੋਂ ਪਸ਼ੂ ਕਰੂਰਤਾ ਐਕਟ ਲਾਗੂ ਕਰਨ ਕਰਕੇ ਇਹ ਉਦਯੋਗ ਬੰਦ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ।
(more…)
ਮੁਹਾਲੀ 31 ਮਈ (ਵੀਨਾ ਰਾਜਪੂਤ )-ਆਰੀਅਨ ਬਿਜਨੈਸ ਸਕੂਲ ਨੂੰ ਟਾਈਮਸ ਰਿਸਰਚ ਇੰਡੀਆ ਪ੍ਰਾਈਵੇਟ ਲਿਮਿਟੇਡ ਵੱਲੋ ਉੱਤਰੀ ਭਾਰਤ ਦਾ ਸ“ਰਵਸ਼੍ਰੇਸ਼ਠ ਆਗਾਮੀ ਮੇਨੇਜਮੈਟ ਸੰਸਥਾਨ ਘੋਸ਼ਿਤ ਕੀਤਾ ਗਿਆ ਹੈ । ਇਹ ਪੁਰਸਕਾਰ ਡਾ: ਕਿਰਨ ਬੇਦੀ, ਭਾਰਤ ਦੀ ਪਹਿਲੀ ਆਈ ਪੀ ਐਸ ਦੁਆਰਾ ਆਰੀਅਨ ਬਿਜਨੈਸ ਸਕੂਲ ਦੇ ਚੈਅਰਮੈਨ ਡਾ: ਅੰਸ਼ੂ ਕਟਾਰੀਆ ਨੂੰ ਟਾਈਮਸ ਰਿਸਰਚ ਐਕਸੀਲੈਟ ਐਵਾਰਡਸ ਸਮਾਰੋਹ 2010 ਵਿੱਚ ਦਿੱਤਾ ਗਿਆ ਜੋ ਕਿ ਕੱਲ ਗੁੜਗਾਊ ਵਿੱਚ ਆਯੋਜਿਤ ਕੀਤਾ ਗਿਆ । ਪਹਿਲਾਂ ਵੀ ਬਿਜਨੈਸ ਮੇਨੇਜਮੈਟ ਕਰੋਨੀਕਲ ਨਾਮਕ ਪੱਤ੍ਰਿਕਾ ਨੇ ਆਰੀਅਨ ਬਿਜਨੈਸ ਸਕੂਲ ਨੂੰ ਉੱਤਰ ਭਾਰਤ ਦਾ ਸਰ“ਵਸ਼੍ਰੇਸ਼ਠ ਆਗਾਮੀ ਮੇਨੇਜਮੈਟ ਸੰਸਥਾਨ ਘੋਸ਼ਿਤ ਕੀਤਾ ਸੀ। ਇੱਥੇ ਇਹ ਵਰਨਣਯੋਗ ਹੈ ਕਿ ਏਬੀਐਸ ਹੀ ਇੱਕ ਅਜਿਹਾ ਪ੍ਰਾਈਵੇਟ ਏਆਈਸੀਟੀੇਆਈ ਤੋ ਮਾਨਤਾ ਪ੍ਰਾਪਤ ਬਿਜਲੈਸ ਸਕੂਲ ਹੈ ਜਿਸਨੂੰ ਈਟੀਐਸ
(more…)
ਮਹਿਲ ਕਲਾਂ, 31 ਮਈ (ਬਲਵਿੰਦਰ ਸਿੰਘ ਵਜੀਦਕੇ)-ਅੱਜ ਦਿਹਾਤੀ ਮਜ਼ਦੂਰ ਮੋਰਚਾ ਪੰਜਾਬ ਦੀ ਜ਼ਿਲ੍ਹਾ ਬਰਨਾਲਾ ਦੀ ਇਕਾਈ ਦੇ ਜਨਰਲ ਸਕੱਤਰ ਭੋਲਾ ਸਿੰਘ ਕਲਾਲਮਾਜਰਾ ਦੀ ਅਗਵਾਈ ਹੇਠ ਪੁਲਿਸ ਥਾਣਾ ਮਹਿਲ ਕਲਾਂ ਦੇ ਮੁੱਖ ਅਫ਼ਸਰ ਵੱਲੋਂ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਹੱਲ ਨਾ ਕਰਨ ਦੀ ਬਜਾਏ ਉਲਟਾ ਉਨ੍ਹਾਂ ਨੂੰ ਜਲੀਲ ਕਰਨ ਵਿਰੁੱਧ ਸੈਂਕੜੇ ਮਜ਼ਦੂਰਾਂ ਨੇ ਬੱਸ ਸਟੈਂਡ ਤੋਂ ਰੋਸ ਮਾਰਚ ਕਰਕੇ ਥਾਣੇ ਅਗੇ ਧਰਨਾ ਦੇ ਕੇ ਮਜ਼ਦੂਰਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੀ ਜ਼ੋਰਦਾਰ ਮੰਗ ਕੀਤੀ। ਇਸ ਮੌਕੇ ਜਥੇਬੰਦੀ ਦੇ ਸੂਬਾ ਕਨਵੀਨਰ ਸਾਥੀ ਸ਼ੇਰ ਸਿੰਘ ਫਰਵਾਹੀ ਨੇ ਮਜ਼ਦੂਰ ਪਰਿਵਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਦਾ ਵਿਰੋਧ ਕਰਧਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਸਮੇਂ ਹਮੇਸ਼ਾ ਹੀ ਮਜ਼ਦੂਰਾਂ ਉਪਰ ਜਬਰ-ਜ਼ੁਲਮ ਦੀਆਂ ਘਟਨਾਵਾਂ ਵਿੱਚ ਲਗਾਤਾਰ ਭਾਰੀ ਵਾਧਾ ਹੋਇਆ ਹੈ ਜੋ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
(more…)
ਮਜੀਠਾ 31 ਮਈ (ਸੁਭਾਸ਼ ਮਜੀਠਾ) ਸ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਵਲੋਂ ਪੰਜਾਬ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਸਦਕਾ ਚੋਣਵੇਂ ਵਿਕਾਸਸ਼ੀਲ ਸੂਬਿਆਂ ਵਿਚ ਪੰਜਾਬ ਸੂਬਾ ਨੰਬਰ ਇੱਕ ’ਤੇ ਹੋਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ ਬਿਕਰਮ ਸਿੰਘ ਮਜੀਠੀਆ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਸ ਤਲਬੀਰ ਸਿੰਘ ਗਿੱਲ ਨੇ ਮਜੀਠਾ ਵਿਖੇ ਅਕਾਲੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਕੀਤਾ। ਸ ਗਿੱਲ ਨੇ ਕਿਹਾ ਕਿ ਪਿਛਲੀ ਕੈਪਟਨ ਦੀ ਕਾਂਗਰਸ ਸਰਕਾਰ ਆਪਣੇ ਕਾਰਜਕਾਲ ਸਮੇਂ ਸਿਰਫ ਨੀਂਹ ਪੱਥਰ ਰੱਖਣ ਤੱਕ ਹੀ ਸੀਮਿਤ ਰਹੀ ਹੈ ਪਰ ਜਿਸ ਦਿਨ ਤੋਂ ਅਕਾਲੀ-ਭਾਜਪਾ ਸਰਕਾਰ ਪੰਜਾਬ ਦੀ ਸਤਾ ਵਿੱਚ ਆਈ ਹੈ, ਉਸ ਦਿਨ ਤੋਂ ਹੀ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਕੇ ਤੇ ਉਨ੍ਹਾਂ ਨੂੰ ਨਿਰਧਾਰਿਤ ਸਮੇਂ ਵਿਚ ਪੂਰਿਆਂ ਕਰਕੇ ਲੋਕਾਂ ਦੇ ਸਪੂਰਦ ਕੀਤੇ ਹਨ।
(more…)