ਮਾਛੀਵਾੜਾ 29 ਮਈ- (ਕੇਵਲ ਕਦੋ )-ਕੱਲ ਰਾਤ ਇਥੋ ਨੇੜਲੇ ਪਿੰਡ ਊਰਨਾ ਵਿਖੇ ਇੱਕ ਟਰੱਕ ਟਰਾਂਸਫਾਰਮ ਵਾਲੇ ਖੰਭੇ ਵਿੱਚ ਵੱਜਣ ਕਾਰਨ ਤਾਰਾਂ ਸਾਟ ਸਰਕਟ ਹੋ ਗਈਆ ਤੇ ਵੋਲਟੇਜ ਵੱਧ ਜਾਣ ਕਾਰਨ ਪਿੰਡ ਵਾਸੀਆ ਦਾ ਘਰਾਂ ਚ ਪਏ ਬਿਜਲੀ ਨਾਲ ਚੱਲਣ ਵਾਲੇ ਯੰਤਰ ਸੜ ਗਏ ਤੇ ਲੱਖਾ ਦਾ ਨੁਕਸਾਨ ਹੋ ਗਿਆ। ਗੁੱਸੇ ਵਿੱਚ ਆਏ ਲੋਕਾ ਨੇ ਟਰੱਕ ਡਰਾਇਵਰ ਦੀ ਜੰਮ ਕੇ ਛਿੱਤਰਾਂ ਨਾਲ ਸੇਵਾ ਕੀਤੀ। ਇਕੱਤਰ ਕੀਤੀ ਜਾਣਕਾਰੀ ਮੁਤਾਬਕ ਚੰਡੀਗੜ-ਸਾਹਨੇਵਾਲ ਨਵੀ ਬਣ ਰਹੀ ਰੇਲਵੇ ਲਾਈਨ ਤੇ ਮਿੱਟੀ ਪਾਉਣ ਦਾ ਕੰਮ ਕਰਦੇ ਕੁਝ ਟਰੱਕ ਪਿਛਲੇ ਕੁਝ ਸਮੇ ਤੋ ਆਪਣੀ ਦੂਰੀ ਘੱਟ ਕਰਨ ਲਈ ਘੁੰਮ ਕੇ ਆਉਣ ਦੀ ਬਜਾਏ ਪਿੰਡ ਊਰਨੇ ਦੇ ਵਿੱਚੋ ਦੀ ਲੰਘ ਰਹੇ ਹਨ। ਪਿੰਡ ਵਾਸੀਆ ਨੇ ਦੱਸਿਆ ਕਿ ਜਦੋ ਤੋ ਇਹ ਟਰੱਕ ਇੱਧਰ ਦੀ ਆਉਣ ਲੱਗੇ ਹਨ ਉਦੋ ਤੋ ਹੀ ਪਿੰਡ ਨੂੰ ਆਉਦੀਆ ਸੜਕਾਂ ਤੇ ਪਿੰਡ ਵਿੱਚ ਦੀਆ ਗਲੀਆ ਨਾਲੀਆ ਦੀ ਟੁੱਟ ਭੱਜ ਹੋ ਗਈ
(more…)
ਪਟਿਆਲਾ, 29 ਮਈ (ਯੋਗੇਸ਼ ਧੀਰ,ਲਵ ਮੋਦਗਿੱਲ)- ਰੇਨਬੋਅ ਕਲੱਬ ਫਾਰ ਸਪੈਸ਼ਲ ਚਿਲਡਰਨ ਪਟਿਆਲਾ ਵੱਲੋਂ ਸਪੈਸ਼ਲ ਬੱਚਿਆ ਜਿਨ੍ਹਾਂ ਵਿੱਚ ਮੰਦ ਬੁੱਧੀ, ਗੁੰਗੇ ਤੇ ਬਹਿਰੇ ਅਤੇ ਨੇਤਰਹੀਨ ਬੱਚਿਆ ਦਾ ਸਮਰ ਕੋਚਿੰਗ ਕੈਂਪ ਪਟਿਆਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੰਸਥਾਂ ਦੀ ਪ੍ਰਧਾਨ ਨੈਨਸੀ ਘੁੰਮਣ ਨੇ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਨਬੋਅ ਕਲੱਬ ਫਾਰ ਸਪੈਸ਼ਲ ਚਿਲਡਰਨ ਵੱਲੋਂ ਇਹ ਕੈਂਪ ਪਹਿਲੀ ਵਾਰ ਸਿਰਫ ਸਪੈਸ਼ਲ ਬੱਚਿਆ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ਵਿੰਚ ਇਹਨਾਂ ਬੱਚਿਆ ਨੂੰ ਹਰੇਕ ਤਰ੍ਹਾਂ ਦੇ ਡਾਂਸ, ਪੇਟਿੰਗ, ਆਰਟ ਅਤੇ ਕਾਰਫਟ, ਐਰੋਬਿਕਸ, ਜੈਜ਼ ਐਰੋਬਿਕਸ, ਸੰਗੀਤ, ਤਾਇਕਵੈਂਡੋ ਤੇ ਮਾਰਸ਼ਲ ਆਰਟਸ ਅਤੇ ਮਾਡਲਿੰਗ ਦੀ ਕੋਚਿੰਗ ਦਿੱਤੀ ਜਾਵੇਗੀ। ਨੈਨਸੀ ਘੁੰਮਣ ਨੇ ਦੱਸਿਆ ਕਿ ਕਿਸੇ ਵੀ ਸੰਸਥਾਂ ਵੰਲੋਂ ਮੰਦ ਬੁੱਧੀ ਬੱਚਿਆ ਲਈ ਅਜਿਹਾ ਉਪਰਾਲਾ ਨਹੀ ਕੀਤਾ ਗਿਆ।
(more…)
ਭਦੌੜ, 29 ਮਈ (ਸੁਰਿੰਦਰ ਬੱਤਾ) ਕਸਬਾ ਭਦੌੜ ਦੇ ਅਮਰਿੰਦਰ ਸਿੰਘ ਪੁੱਤਰ ਡਾ. ਹਰੀ ਸਿੰਘ ਨੇ ਸੀ. ਬੀ. ਐਸ. ਈ. ਵੱਲੋਂ ਇਸ ਸਾਲ ਆਲ ਇੰਡੀਆ ਸ੍ਰੀ ਮੈਡੀਕਲ ਟੈਸਟ (ਪੀ.ਐਮ. ਟੀ.) ਵਿੱਚ 90ਵਾਂ ਰੈਂਕ ਹਾਸਲ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਜਿਸ ਦੀ ਖ਼ਬਰ ਸੁਣਦਿਆਂ ਹੀ ਡੀ. ਐਸ. ਪੀ. ਸ. ਮੁਖਤਿਆਰ ਸਿੰਘ ਨੌਜਵਾਨ ਅਮਰਿੰਦਰ ਸਿੰਘ ਵਧਾਈ ਦੇਣ ਲਈ ਵਿਸ਼ੇਸ਼ ਤੌਰ ’ਤੇ ਇਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਅਜਿਹੇ ਨੌਜਵਾਨਾਂ ਦੀ ਜ਼ਰੂਰਤ ਜੋ ਪੜ੍ਹਾਈ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਰਹੇ ਹਨ। ਇਨ੍ਹਾਂ ਦੇ ਚੰਗੇ ਨਤੀਜ਼ਿਆਂ ਨਾਲ ਹੀ ਅਸੀਂ ਦੇਸ਼ ਨੂੰ ਤਰੱਕੀ ਦੀ ਲਹਿਰ ਤੇ ਤੋਰ ਸਕਦੇ ਹਾਂ। ਇਸ ਸਮੇਂ ਸ. ਮੁਖਤਿਆਰ ਸਿੰਘ ਨੇ ਅਮਰਿੰਦਰ ਸਿੰਘ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।
ਪਟਿਆਲਾ, 29 ਮਈ (ਯੋਗੇਸ਼ ਧੀਰ,ਲਵ ਮੋਦਗਿੱਲ)- ਰਾਸ਼ੀ ਬਾਂਸਲ ਐੱਮ ਦੀ ਵਿਦਿਆਰਥਣ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪਹਿਲੇ ਸਮੈਸਟਰ ਦੀ ਪ੍ਰੀਖਿਆ ਵਿਚ 419/500 ਅੰਕ ਹਾਸਲ ਕਰ ਕੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਖ਼ਾਲਸਾ ਕਾਲਜ ਦਾ ਨਾਂ ਰੌਸ਼ਨ ਕੀਤਾ। ਮੰਜੂ ਨੇ 397 ਅੰਕ ਹਾਸਲ ਕਰਕੇ ਛੇਵਾਂ ਸਥਾਨ, ਸਮਿੰਦਰ ਕੌਰ ਨੇ 394 ਅੰਕ ਪ੍ਰਾਪਤ ਕਰਕੇ ਸਤਵਾਂ ਸਥਾਨ ਹਾਸਲ ਕੀਤਾ ਅਤੇ ਭਾਰਤ ਨੇ 388 ਅੰਕ ਪ੍ਰਾਪਤ ਕਰਕੇ ਦਸਵਾਂ ਸਥਾਨ ਪ੍ਰਾਪਤ ਕੀਤਾ। ਡਾ ਸਿੰਘ ਉੱਭਾ, ਪ੍ਰਿੰਸੀਪਲ ਖ਼ਾਲਸਾ ਕਾਲਜ ਪਟਿਆਲਾ ਨੇ ਵਿਦਿਆਰਥੀਆਂ ਨੂੰ ਉਹਨਾਂ ਦੀ ਕਾਰਗੁਜ਼ਾਰੀ ਤੇ ਵਧਾਈ ਦਿੱਤੀ ਅਤੇ ਕਿਹਾ ਕਿ ਹੋਰ ਵਿਦਿਆਰਥੀ ਵੀ ਇਹਨਾਂ ਵਿਦਿਆਰਥੀਆਂ ਤੋਂ ਸਿਖਣਗੇ ਅਤੇ ਇਹ ਵੀ ਦੱਸਿਆ ਕਿ ਅਗਲੇ ਸੈਸ਼ਨ ਤੋਂ ਐੱਮ ਸ਼ਾਮ ਦੀ ਸ਼ਿਫਟ ਵਿਚ ਵੀ ਪੜ੍ਹਾਈ ਜਾਵੇਗੀ। ਇਹ ਪ੍ਰਾਪਤੀ ਆਉਣ ਵਾਲੀ ਪੀੜ੍ਹੀਆਂ ਲਈ ਪ੍ਰੇਰਣਾ ਦਾ ਸ਼੍ਰੋਤ ਸਾਬਤ ਹੋਵੇਗੀ।
ਮੁਹਾਲੀ, 29 ਮਈ (ਵੀਨਾ ਰਾਜਪੂਤ)-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਪੈਂਦੇ ਫੇਜ਼ 4 ਵਿੱਚ ਪੈਂਦੇ ਐਚ.ਐਮ. ਕੁਆਰਟਰਾਂ ਵਿਖੇ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਤਹਿਤ ਦੁੱਧ ਪਰਖ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਯੁੱਧਵੀਰ ਸਿੰਘ ਇੰਸਪੈਕਟਰ -ਕਮ- ਮੋਬਾਇਲ ਵੈਨ ਇੰਚਾਰਜ ਪੰਜਾਬ ਡੇਅਰੀ ਵਿਕਾਸ ਬੋਰਡ ਅਤੇ ਇੰਸਪੈਕਟਰ ਕਸ਼ਮੀਰ ਸਿੰਘ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸ੍ਰ ਗੁਲਜਾਰ ਸਿੰਘ ਰਾਣੀਕੇ ਡਾਇਰੀ ਵਿਕਾਸ ਮੰਤਰੀ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਸਮੁੱਚੇ ਪੰਜਾਬ ਵਿੱਚ ਦੁੱਧ ਖਪਤਕਾਰ ਜਾਗਰੂਕਤਾ ਮੁਹਿੰਮ ਆਰੰਭੀ ਗਈ ਹੈ ਅਤੇ ਇਹ ਕੈਂਪ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਸ੍ਰੀ ਇੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ ਲਗਾਏ ਜਾਂਦੇ ਹਨ। ਡੇਅਰੀ ਇੰਸਪੈਕਟਰ ਨੇ ਦੱਸਿਆ ਕਿ ਦੁੱਧ ਪਰਖ ਕੈਂਪਾਂ ਨੂੰ ਲਗਾਉਣ ਦਾ ਮੁੱਖ ਮੰਤਵ ਇਲਾਕੇ ਵਿੱਚ ਰਹਿਣ ਵਾਲੇ
(more…)
ਫ਼ਤਿਹਗੜ੍ਹ ਸਾਹਿਬ, 29 ਮਈ (ਵਿਪਨ ਬਾਂਸਲ)- ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਦੇ ਗਿਆਨੀ ਦਿੱਤ ਸਿੰਘ ਆਡੀਟੋਰੀਅਮ ਦੀ ਸਟੇਜ ਅੱਜ ਉਸ ਵੇਲੇ ਜੀਵੰਤ ਰੂਪ ਧਾਰ ਗਈ ਜਦੋਂ ਕਾਲਜ ਵਲੋਂ ਨਿਰਮਿਤ ਅਤੇ ਗੁਰਚਰਨ ਸਿੰਘ ਵਲੋਂ ਨਿਰਦੇਸ਼ਿਤ ਨਾਟਕ ‘ਦੇਗ਼ ਤੇਗ਼ ਫ਼ਤਿਹ’ ਦਾ ਮੰਚਨ ਕੀਤਾ ਗਿਆ। ਸਿੱਖ ਇਤਿਹਾਸ ਦੇ ਬੜੇ ਹੀ ਮਹੱਤਵਪੂਰਨ ਹਿੱਸੇ ਨਾਲ ਸਬੰਧਿਤ ਇਸ ਨਾਟਕ ਨੂੰ ਖਚਾਖਚ ਭਰੇ ਹਾਲ ਵਿਚ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ। ਨਾਟਕ ਸਿੱਖ ਧਰਮ ਦੇ ਉਸ ਪੰਨੇ ਨਾਲ ਸਰੋਕਾਰ ਰੱਖਦਾ ਹੈ ਜਿਸ ਅਧੀਨ ਦਸਵੇਂ ਪਾਤਸ਼ਾਹ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਆਨੰਦਪੁਰ ਦਾ ਕਿਲ੍ਹਾ ਛੱਡ ਕੇ ਨਾਂਦੇੜ ਤੱਕ ਅੱਪੜਦੇ ਹਨ। ਇਸ ਦੌਰਾਨ ਗੁਰੁ ਜੀ ਦਾ ਮਾਛੀਵਾੜਾ, ਕਟਾਣਾ ਸਾਹਿਬ, ਰਾਮਪੁਰ, ਸੀਲੋਆਣੀ, ਦੀਨਾ (ਜਿੱਥੇ ਗੁਰੁ ਜੀ ਨੇ ਔਰੰਗਜ਼ੇਬ ਦੇ ਅੱਤਿਆਚਾਰਾਂ ਬਾਰੇ ਜ਼ਫ਼ਰਨਾਮਾ ਲਿਖਿਆ), ਖ਼ੁਦਰਾਣਾ ਦੀ ਢਾਬ ’ਤੇ (
(more…)
ਸੂਬੇ ਅੰਦਰ ਅਮਨ, ਸ਼ਾਂਤੀ ਬਹਾਲ ਰੱਖਣਾ ਸਿਰਫ਼ ਕਾਂਗਰਸ ਪਾਰਟੀ ਦੇ ਹੀ ਵੱਸ ਦੀ ਗੱਲ- ਰਵਨੀਤ ਬਿੱਟੂ
ਬਲਾਚੌਰ, 29 ਮਈ (ਵਿਜੇ ਉਧਨੋਵਾਲੀਆ)- ਸੂਬੇ ਅੰਦਰ ਅਮਨ, ਸ਼ਾਂਤੀ ਬਹਾਲ ਰੱਖਣਾ ਸਿਰਫ਼ ਕਾਂਗਰਸ ਪਾਰਟੀ ਦੇ ਹੀ ਵੱਸ ਦੀ ਗੱਲ ਹੈ ਕਿਉਂਕਿ ਇਹ ਪਾਰਟੀ ਜਿੱਥੇ ਸਿਆਸਤ ਨੂੰ ਧਰਮ ਨਾਲੋਂ ਵੱਖ ਰੱਖਦੀ ਹੈ ਉੱਥੇ ਹਰ ਜਾਤ, ਧਰਮ ਅਤੇ ਫਿਰਕੇ ਦੇ ਲੋਕਾਂ ਨੂੰ ਬਰਾਬਰ ਮੰਨ ਕੇ ਹਮੇਸ਼ਾ ਨਾਲ ਲੈ ਕੇ ਚੱਲਦੀ ਹੈ। ਇਹ ਵਿਚਾਰ ਸ: ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ (ਸ੍ਰੀ ਆਨੰਦਪੁਰ ਸਾਹਿਬ) ਨੇ ਇੱਕ ਪ੍ਰਾਈਵੇਟ ਹਸਪਤਾਲ ਦਾ ਨੀਂਹ ਪੱਥਰ ਰੱਖਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ’ਤੇ ਉਨ੍ਹਾਂ ਆਖਿਆ ਕਿ ਸੂਬੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਲੋਕ ਅਕਾਲੀਆਂ ਨੂੰ ਸਾਧ ਦੇ ਵਾਟੇ ਵਾਂਗ ਮਾਂਜ ਕੇ ਰੱਖਣ ਦੇਣਗੇ ਕਿਉਂਕਿ ਇਸ ਸਰਕਾਰ ਨੇ ਹੁਣ ਤੱਕ ਸੂਬੇ ਦੇ ਵਿਕਾਸ ਦਾ ਝੂਠਾ ਰੌਲਾ ਹੀ ਪਾਇਆ ਹੈ, ਜਦੋਂਕਿ ਵਿਕਾਸ ਨਾਂ ਦਾ ਡੱਕਾ ਵੀ ਨਹੀਂ ਤੋੜਿਆ। ਉਨ੍ਹ੍ਹਾਂ ਅੱਗੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ
(more…)
ਮਾਨਸਾ/ ਬਰੇਟਾ, 29 ਮਈ (ਰਾਜੇਸ਼ ਗੁਪਤਾ/ਸੰਜੇ ਮਹਾਜਨ)- ਸਰਕਾਰ ਵੱਲੋਂ ਭ੍ਰਿਸ਼ਟਾਚਾਰ ਤੇ ਨਕੇਲ ਕਸਨ ਤੇ ਕੀਤੇ ਜਾਂਦੇ ਲੱਖ ਦਾਅਵੇ ਸੱਚ ਦੀ ਕਸੋਟੀ ਤੇ ਕਿੰਨੇ ਕੁ ਖੁਰੇ ਉਤਰਦੇ ਹਨ ਇਹ ਤਾਂ ਸਾਡੇ ਸਰਕਾਰੀ ਦਫਤਰਾਂ ਵਿੱਚ ਜੋਬਨ ਤੇ ਚੱਲ ਰਹੀ ਰਿਸ਼ਵਖੋਰੀ ਸ਼ਰੇਆਮ ਬਿਆਨ ਕਰਦੀ ਹੈ। ਕੋਈ ਹੀ ਸਰਕਾਰੀ ਅਦਾਰਾ ਅਜਿਹਾ ਹੋਵੇਗਾ ਜੋ ਇਸ ਨਾਸੂਰ ਰੂਪੀ ਬੀਮਾਰੀ ਤੋਂ ਬੱਚ ਸਕਿਆ ਹੋਵੇ। ਵਿਸ਼ੇਸ਼ ਤੌਰ ਤੇ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲੇ ਪਲਾਨ ਵਿੱਚ 1997 ਵਿੱਚ ਜਦੋਂ ਅਕਾਲੀ ਸਰਕਾਰ ਬਣੀ ਸੀ ਤਾਂ ਸਰਕਾਰ ਦੇ ਅੰਤਿਮ ਦੌਰ ਵਿੱਚ ਭ੍ਰਿਸ਼ਟਾਚਾਰ ਅਪਨੇ ਜੋਬਨ ਤੇ ਪੁੱਜ ਗਿਆ ਸੀ। ਸੁੰਨ 2002 ਵਿੱਚ ਰਾਜ ਅੰਦਰ ਕਾਂਗਰਸ ਸਰਕਾਰ ਬਨਣ ਦਾ ਵੀ ਇੱਕੋਂ ਇੱਕ ਮੁੱਖ ਕਾਰਨ ਇਹ ਸੀ ਕਿ ਲੋਕ ਭ੍ਰਿਸ਼ਟਾਚਾਰ ਤੋਂ ਤੰਗ ਆ ਚੁੱਕੇ ਸਨ ਅਤੇ ਕਾਂਗਰਸ ਨੇ ਮੌਕੇ ਦਾ ਫਾਇਦਾ ਉਠਾਕੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇਣ ਦਾ ਵਾਅਦਾ ਕਰਕੇ ਅਪਨੀ ਸਰਕਾਰ ਬਨਾਈ ਸੀ।
(more…)
ਨੰਗਲ, 29 ਮਈ (ਗੁਰਵਿੰਦਰ ਸਿੰਘ ਜੰਡੀਰ)- ਹਿਮਾਚਲ ਪ੍ਰਦੇਸ਼ ਦੇ ਸਾਬਕਾ ਡਿਪਟੀ ਸਪੀਕਰ ਸ਼੍ਰੀ ਰਾਮ ਨਾਥ ਸ਼ਰਮਾ ਨੇ ਆਖਿਆ ਕਿ ਹਿਮਾਚਲ ਦੇ ਲੋਕਾਂ ਦਾ ਧੂਮਲ ਸਰਕਾਰ ਤੋ ਮੋਹ ਭੰਗ ਹੋ ਚੁੱਕਿਆ ਹੈ ਕਿਉਂਕਿ ਧੂਮਲ ਸਰਕਾਰ ਲੋਕਾਂ ਦੀਆ ਆਸਾਵਾਂ ਤੇ ਖਰੀ ਨਹੀ ਉਤਰੀ ਹੈ। ਸ੍ਰੀ ਸ਼ਰਮਾ ਜੋ ਕਿ ਨੰਗਲ ਨਾਲ ਲਗਦੇ ਪਿੰਡ ਉਲੀਂਡਾ ਵਿਖੇ ਇੱਕ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਆਏ ਹੋਏ ਸਨ, ਨੇ ਬਾਅਦ ਵਿੱਚ ਅੱਜ ਦੀ ਆਵਾਜ ਦੇ ਪੱਤਰਕਾਰ ਨਾਲ ਵਿਸ਼ੇਸ਼ ਤੌਰ ਗੱਲਬਾਤ ਕਰਦਿਆ ਆਖਿਆ ਕਿ ਧੂਮਲ ਸਰਕਾਰ ਉਹਨਾ ਪ੍ਰੋਜੈਕਟਾਂ ਦਾ ਹੀ ਉਦਘਾਟਨ ਕਰ ਰਹੇ ਹਨ ਜਿਨਾਂ ਦੇ ਨੀਂਹ ਪੱਥਰ ਪਿਛਲੀ ਕਾਂਗਰਸ ਸਰਕਾਰ ਵੇਲੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਰੱਖੇ ਸਨ। ਉਹਨਾ ਨੇ ਆਖਿਆ ਕਿ ਅੱਜ ਜਿਹੜੇ ਨੀਹ ਪੱਥਰ ਮੁੱਖ ਮੰਤਰੀ ਪ੍ਰੋਫੈਸਰ ਪ੍ਰੇਮ ਕੁਮਾਰ ਧੂਮਲ ਰੱਖ ਰਹੇ ਹਨ ਇਹਨਾ ਪ੍ਰੋਜੈਕਟਾ ਨੂੰ ਮੁਕੰਮਲ ਕਰਨ ਲਈ ਸਰਕਾਰ ਕੋਲ ਪੈਸਾ ਹੀ ਨਹੀ ਹੈ।
(more…)
ਸਮਾਜਿਕ ਤਬਦੀਲੀ ਲਈ ਮਨੁੱਖ ਨੂੰ ਅਧਿਆਤਮਕ ਅਤੇ ਸਿਆਸੀ ਚੇਤਨਾ ਲਾਜ਼ਮੀ- ਪੁਰਖਾਲਵੀ
ਲਾਲੜੂ 29 ਮਈ (ਪ.ਪ.)-ਨਜ਼ਦੀਕੀ ਪਿੰਡ ਕੁਰਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਮੰਦਰ ਕਮੇਟੀ ਵੱਲੋਂ ਬੀ ਐਸ ਪੀ ਦੇ ਸੀਨੀਅਰ ਆਗੂ ਬਖਸ਼ੀਸ਼ ਰਾਮ ਕੁਰਲੀ ਦੀ ਅਗਵਾਈ ਵਿੱਚ ਸਮੂਹ ਪਿੰਡ ਵਾਸੀਆਂ ਵੱਲੋਂ ਪੰਜਵੇ ਮੂਰਤੀ ਸਥਾਪਨਾ ਦਿਵਸ ਨਾਲ ਸੰਬੰਧਿਤ ਇੱਕ ਵਿਸ਼ਾਲ ਸਤਿਸੰਗ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਇਲਾਕੇ ਭਰ ਦੀਆਂ ਸੰਗਤਾਂ ਨੇ ਸ਼ਾਮਲ ਹੋ ਕੇ ਸਾਰੀ ਰਾਤ ਇਲਾਹੀ ਹਰਿ ਜਸ ਅਤੇ ਇਤਿਹਾਸਕ ਵਾਰਾਂ ਸੁਣ ਕੇ ਅਨੰਦ ਮਾਣਿਆ। ਜੋਤ ਪ੍ਰਚੰਡ ਕਰਨ ਦੀ ਰਸਮ ਸਮਾਜ ਸੇਵੀ ਜਥੇਬੰਦੀ ਦਲਿਤ ਚੇਤਨਾ ਮੰਚ ਪੰਜਾਬ ਦੇ ਸੂਬਾਈ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਨਿਭਾਈ। ਬਾਅਦ ਵਿੱਚ ਪੰਡਾਲ ਵਿੱਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਸ਼੍ਰੀ ਪੁਰਖਾਲਵੀ ਨੇ ਕਿਹਾ ਕਿ ਸਮਾਜਿਕ ਇਨਕਲਾਬ ਲਈ ਮਨੁੱਖ ਨੂੰ ਅਧਿਆਤਮਕ ਅਤੇ ਸਿਆਸੀ ਚੇਤਨਾ ਅਤਿ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭਗਤ ਰਵਿਦਾਸ ਨੇ ਲੋਕਾਈ
(more…)