««ਅਗਲਾ ਪੰਨਾ --->>> »

May 29, 2010

ਸਾਧੂ ਦੇ ਭੇਸ਼ ’ਚ ਨਜਾਇਜ ਤੌਰ ’ਤੇ ਘੁੰਮਦੇ ਜਰਮਨੀ ਨਾਗਰਿਕ ਥੋਮਸ ਨੂੰ ਪੁਲਿਸ ਰਿਮਾਂਡ ਲਈ ਕੋਰਟ ’ਚ ਕੀਤਾ ਪੇਸ਼

29 NGL 01 ਨੰਗਲ, 29 ਮਈ ( ਧਰਮ ਪਾਲ )  ਨੰਗਲ ਪੁਲਿਸ ਵਲੋਂ ਬੀਤੇ ਦਿਨੀ  ਸਾਧੂ ਦੇ ਭੇਸ਼ ਬਿਨ੍ਹਾਂ ਪਾਸਪੋਰਟ ਤੋਂ   ਘੁਮਦੇ ਹੋਏ ਜਰਮਨੀ ਨਾਗਰਿਕ ਥੋਮਸ ਕੋਹਨ ਪੁਤੱਰ ਜੁਲਿਅਸ ਕੋਹਨ ਜਿਸ ਨੂੰ  ਫਾਰਨਰਜ਼ ਐਕਟ-1946 ਦੇ ਸੈਕਸ਼ਨ 14 ਅਤੇ ਪਾਸਪੋਰਟ ਐਕਟ 1920 (ਇੰਟਰੀ ਇੰਟੂ ਇੰਡਿਆ) ਦੇ ਸੈਕਸ਼ਨ 3(ਏ) ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਨੂੰ ਅੱਜ ਪੁਲਿਸ ਰਿਮਾਂਡ ਲੈਣ ਵਾਸਤੇ ਆਨੰਦਪੁਰ ਸਾਹਿਬ ਕੋਰਟ ਵਿਚ ਪੇਸ਼ ਕੀਤਾ ਗਿਆ ਕੋਰਟ ਨੇ  7 ਜੂਨ ਤੱਕ ਦਾ ਰਿਮਾਂਡ ਦਿੱਤਾ।

(more…)

ਮੰਜ਼ਿਲਾਂ ਵੱਲ ਵਧਦੇ ਕਦਮ

ਬਲਦੇਵ ਸਿੰਘ ਸਿੱਧੂ
rebecca-in-the-Garden-Blog-732709 ਭਾਰਤ ਦੇ ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਅਤੇ ਅਦਾਕਾਰ ਆਮਿਰ ਖਾਨ ਦੀ ਫਿਲਮ ‘ਤਾਰੇ ਜਿਮੀਂ ਪਰ’ ਸਿੱਖਿਆ ਦੇ ਖੇਤਰ ਵਿੱਚ ਇਕ ਨਵੀਂ ਸੇਧ ਦੇਣ ਵਾਲੀ ਫਿਲਮ ਹੈ। ਇਸ ਵਿਚ ਇਕ ਬੱਚੇ ਦੇ ਔਗੁਣਾਂ ਦੀ ਨਿਸਬਤ ਉਸ ਦੇ ਇਕ ਚੰਗੇ ਗੁਣ ਦੀ ਪਹਿਚਾਣ ਕਰਨ ਦਾ ਭਰਪੂਰ ਉਪਰਾਲਾ ਕੀਤਾ ਗਿਆ ਹੈ।
ਅਸੀਂ ਆਮ ਤੌਰ ’ਤੇ ਘਰਾਂ ਵਿੱਚ ਵੇਖਦੇ ਹਾਂ ਕਿ ਮਾਂ-ਪਿਉ ਆਪਣੇ ਬੱਚਿਆਂ ਨੂੰ ਉੱਲੂ ਤੇ ਮੂਰਖ ਆਦਿ ਕਹਿ ਦਿੰਦੇ ਹਨ। ਇਸ ਤੋਂ ਬਾਅਦ ਜਦੋਂ ਇਨ੍ਹਾਂ ਬੱਚਿਆਂ ਦਾ ਸਕੂਲ ਦੇ ਅਧਿਆਪਕਾਂ ਨਾਲ ਵਾਹ ਪੈਂਦਾ ਹੈ ਤਾਂ ਉਹ ਵੀ ਕਾਫੀ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਤੋਂ ਜਰਾ ਵੀ ਸੰਕੋਚ ਨਹੀਂ ਕਰਦੇ।

(more…)

ਵਤਨ ਪੇ ਮਰਨੇ ਵਾਲੋਂ ਕਾ ਯਹੀ ਅੰਜ਼ਾਮ ਹੋਗਾ ਕਿਆ?

ਡਾ. ਹਰਸ਼ਿੰਦਰ ਕੌਰ, ਐਮ.ਡੀ.
10 ਮੈਂ ਫੌਜ ਵਿਚ ਬਤੌਰ ਡਾਕਟਰ ਕਾਫੀ ਦੇਰ ਕੰਮ ਕੀਤਾ ਹੈ। ਇਸੇ ਲਈ ਮੈਂ ਫੌਜੀਆਂ ਦੀ ਜ਼ਿੰਦਗੀ ਨੂੰ ਨੇੜਿਓਂ ਤੱਕਿਆ ਵੀ ਹੈ। ਮੈਂ ਵੇਖਿਆ ਹੈ ਕਿ ਕਿਵੇਂ ਉਹ ਆਪਣੇ ਮਾਪਿਆਂ ਅਤੇ ਆਪਣੀ ਵਹੁਟੀ ਅਤੇ ਬੱਚਿਆਂ ਲਈ ਚਿੰਤਿਤ ਰਹਿੰਦੇ ਹਨ। ਆਪਣੇ ਬੱਚੇ ਦੇ ਜਿਸਮ ਉੱਤੇ ਝਰੀਟ ਆਈ ਵੇਖ ਕੇ ਜਾਂ ਵਹੁਟੀ ਦੀ ਹਲਕੀ ਢਿੱਡ ਪੀੜ ਹੋਣ ਉੱਤੇ ਵੀ ਮੈਂ ਫੌਜੀ ਵੀਰਾਂ ਨੂੰ ਭੱਜ ਕੇ ਦਵਾਈ ਲੈਣ ਆਉਂਦੇ ਵੇਖਿਆ ਹੈ। ਜਦੋਂ ਕਿਸੇ ਦੀ ਮਾਂ ਜਾਂ ਪਿਓ ਦੀ ਬੀਮਾਰੀ ਦੀ ਖਬਰ ਪਹੁੰਚਦੀ ਸੀ ਤਾਂ ਛੁੱਟੀ ਲਈ ਤਰਲੋਮੱਛੀ ਹੁੰਦਿਆਂ ਤੇ ਨਾ ਮਿਲਣ ਉੱਤੇ ਉਦਾਸ ਚਿਹਰੇ ਵੀ ਮੈਂ ਬਖੂਬੀ ਮਹਿਸੂਸ ਕਰ ਚੁੱਕੀ ਹੋਈ ਹਾਂ।

(more…)

ਰੈਗਿੰਗ-ਇਕ ਸਮਾਜਿਕ ਸਮੱਸਿਆ

ਸੁਰਿੰਦਰ ਕੌਰ ਛਾਬੜਾ
1 ਰੈਗਿੰਗ ਇਕ ਸਮਾਜਿਕ ਸਮੱਸਿਆ ਹੈ। ਇਹ ਕੁੰਠਿਤ ਮਾਨਸਿਕਤਾ ਦੀ ਉਪਜ ਹੈ। ਰੈਗਰ ਇਸ  ਨੂੰ ਮਨੋਰੰਜਨ ਦਾ ਸਾਧਨ ਮੰਨਦੇ ਹਨ। ਕਿਹਾ ਜਾਂਦਾ ਹੈ ਕਿ ਅੱਠਵੀਂ ਸ਼ਤਾਬਦੀ ਵਿੱਚ ਉ¦ਪਿਕ ਖੇਡਾਂ ਵੇਲੇ ਯੂਨਾਨ ਵਿਚ ਪਹਿਲਾ ਕੇਸ ਦਰਜ ਹੋਇਆ ਸੀ। ਪਰ ਪਹਿਲਾਂ ਮਿਲਟਰੀ ਤੇ ਫਿਰ ਸਿੱਖਿਆ ਸੰਸਥਾਵਾਂ ਵਿਚ ਕੇਸ ਦਰਜ ਹੋਣੇ ਸ਼ੁਰੂ ਹੋਏ। ਸੰਸਾਰ ਯੁੱਧ ਤੋਂ ਪਰਤੇ ਸਿਪਾਹੀਆਂ ਨੇ ਜਦੋਂ ਪੜ੍ਹਾਈ ਵੱਲ ਰੁੱਖ ਕੀਤਾ ਤਾਂ ਉਨ੍ਹਾਂ ਤਸੀਹੇ ਦੇਣ ਦੇ ਨਵੇਂ ਤਰੀਕੇ ਅਖਤਿਆਰ ਕਰਨੇ ਸ਼ੁਰੂ ਕੀਤੇ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਕਈ ਹੋਰ ਦੇਸ਼ਾਂ ਵਿਚ ਵੀ ਰੈਗਿੰਗ ਦਾ ਪ੍ਰਚਲਣ ਤਾਂ ਰਿਹਾ ਪਰ ਨਾਮ ਅਲੱਗ ਅਲੱਗ ਰਹੇ, ਜਿਵੇਂ ਕਿ ਇੰਗਲੈਂਡ ਵਿਚ ਇਸ ਨੂੰ ਫੈਗਿੰਗ, ਅਮਰੀਕਾ ਤੇ ਕੈਨੇਡਾ ਵਿਚ ਹੇਜਿੰਗ, ਫਰਾਂਸ ਵਿਚ ਬੈਪਟੀਮ ਕਹਿੰਦੇ ਹਨ ਜਦਕਿ ਡੱਚ ਇਸ ਨੂੰ ਡੂਪ ਤੇ ਫਿਨੀਸ਼ ਮੋਪਕਾਸਟੋ ਨਾਮ ਤੋਂ ਜਾਣਦੇ ਹਨ।

(more…)

ਪੰਛੀਆਂ ਦੀ ਦੁਨੀਆਂ

ਆਲ੍ਹਣਾ ਬਣਾਉਣ ਦਾ ਮਾਹਰ-ਬਿਜੜਾ
ਸੁਰਜੀਤ ਸਿੰਘ

9 ਪੰਛੀਆਂ ਬਾਬਤ ਬੜਾ ਕੁੱਝ ਸੁਣਿਆ ਹੈ। ਪੜ੍ਹਦੇ ਸਮੇਂ ਸਕੂਲ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਕਿ ਬਿਜੜਾ ਆਲ੍ਹਣਾ ਬਨਾਉਣ ਦੇ ਮਾਮਲੇ ਵਿੱਚ ਦਰਜੀ ਦੇ ਵੀ ਕੰਨ ਕੁਤਰਦਾ ਹੈ। ਪਰ ਕੁੱਝ ਸਮਾਂ ਪਹਿਲਾਂ ਇਸ ਪੰਛੀ ਬਾਬਤ ਕੁੱਝ ਹੋਰ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹਾਂ।
ਇਹ ਪੰਛੀ ਸਾਰੇ ਪੰਛੀਆਂ ਵਾਂਗ ਹੀ ਨਰ ਤੇ ਮਦੀਨ ਹੁੰਦੇ ਹਨ, ਪਰ ਆਲ੍ਹਣਾ ਸਿਰਫ਼ ਨਰ ਪੰਛੀ ਹੀ ਤਿਆਰ ਕਰਦੇ ਹਨ। ਇਨ੍ਹਾਂ ਦੇ ਆਲ੍ਹਣੇ ਵੀ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਪੰਛੀਆਂ ਦੇ ਬੈਠਣ ਲਈ, ਜੋ ਉਲਟੀ ਟੋਪੀ ਦੀ ਤਰ੍ਹਾਂ ਹੁੰਦਾ ਹੈ ਤੇ ਹੋਰ ਪੰਛੀਆਂ ਦੇ ਬੈਠਣ ਲਈ ਇਸ ਵਿੱਚ ਇੱਕ ਪਾਸੇ ਤੋਂ ਦੂਜੇ ਪਾਸੇ ਇੱਕ ਰੱਸੀ ਨੁਮਾ ਤੀਲਿਆਂ ਦਾ ਤਿਆਰ ਕੀਤਾ ਜੋੜ ਹੁੰਦਾ ਹੈ। ਇਹ ਪੰਛੀ ਇਸ ਆਲ੍ਹਣੇ ਨੂੰ ਕਿਸ ਲਈ ਵਰਤਦੇ ਹਨ, ਬਾਬਤ ਸਪੱਸ਼ਟ ਨਹੀਂ ਹੈ।

(more…)

ਜੂਨ 84 ਦੇ ਪਹਿਲੇ ਹਫ਼ਤੇ ਹੰਢਾਏ ਪਲਾਂ ਦੀ ਦਾਸਤਾਂ

ਤਰਲੋਚਨ ਸਿੰਘ ‘ਦੁਪਾਲਪੁਰ’
2 ਪੂਰੇ ਛੱਬੀ ਸਾਲ ਬਾਅਦ ਅੱਜ ਜਦੋਂ ਮੈਂ ਆਪਣੀ ਪੁਰਾਣੀ ਨਿਜੀ ਡਾਇਰੀ ਦੇ ਸਹਾਰਾ ਨਾਲ, ਉਨ੍ਹਾਂ ਚੰਦਰੇ ਦਿਨਾਂ ਅਤੇ ਕੁਲਹਿਣੀਆਂ ਰਾਤਾਂ ਵਿਚਕਾਰ ਗੁਜਾਰੇ ਖੌਫ਼ ਜਦਾ ਪਲਾਂ ਦੀ ਦਾਸਤਾਂ ਲਿਖਣ ਲੱਗਿਆਂ ਹਾਂ, ਤਾਂ ਮੇਰੀਆਂ ਅੱਖਾਂ ਅੱਗੇ ਉਨ੍ਹਾਂ ਭੀਹਾਵਲੇ ਦਿਨਾਂ ਦੇ ਡਰਾਉਣੇ ਦ੍ਰਿਸ਼ ਫਿਲਮ ਵਾਂਗ ਘੁੰਮਣ ਲੱਗੇ ਹਨ। ਮੈਂ ਖੁਦ ਨੂੰ, ਖਤਰਨਾਕ ਘੁੱਟੇ ਵੱਟੇ ਮਾਹੌਲ ਵਿੱਚ, ਲਾ ਪਤਾ ਹੋ ਚੁੱਕੇ ਆਪਣੇ ਛੋਟੇ ਭਰਾ ਦੀ ਉ¤ਘ-ਸੁੱਘ ਲੈਣ ਲਈ ਸਾਈਕਲ ’ਤੇ ਚੜ੍ਹਿਆ ਜਾਂਦਾ ਤੱਕ ਰਿਹਾ ਹਾਂ। ਨਹਿਰ ਦੇ ਕੰਢੇ ਮੱਝਾਂ ਚਾਰਦੇ ਗੁੱਜਰਾਂ ਜਾਂ ਰਸਤੇ ’ਚ ਟੱਕਰਦੇ ਕਿਸੇ ਵਿਰਲੇ ਟਾਵੇਂ ਰਾਹੀਂ ਮੁਸਾਫਿਰ ਤੋਂ ‘ਅੱਗੇ ਕਿਤੇ ਮਿਲਟਰੀ ਜਾਂ ਪੁਲੀਸ ਵਾਲੇ ਤਾਂ ਨਹੀਂ ਖੜ੍ਹੇ?’ ਦਾ ਸਵਾਲ ਪੁੱਛਦਾ, ਬੰਗੇ ਵੱਲ੍ਹ ਵਧਦਾ ਜਾ ਰਿਹਾ ਹਾਂ। ਜਿੱਥੋਂ ਦੇ ਸਿੱਖ ਨੈਸ਼ਨਲ ਕਾਲਜ ਵਿੱਚ ਪੜ੍ਹ ਰਿਹਾ ਮੇਰਾ ਛੋਟਾ ਭਰਾ, ਆਪਣੇ ਕੁੱਝ ਹੋਰ ਸਾਥੀਆਂ ਸਮੇਤ, ਜੂਨ ਦੇ ਪਹਿਲੇ ਹਫਤੇ ਤੋਂ ਹੀ ਗੁੰਮ ਹੋ ਚੁੱਕਾ ਸੀ। ਚਰ੍ਹਾ, ਮੱਕੀ ਜਾਂ ਕਮਾਦ ਕੋਲੋਂਲੰਘਣ

(more…)

ਨਸ਼ੇ

ਗੁਰਪ੍ਰੀਤ ਸਿੰਘ ਤੂਰ
ਪੁਲਿਸ ਕਪਤਾਨ ਜਗਰਾਓਂ
ਮੋਬਾਇਲ :98158-00405
ਭਾਗ ਤੀਜਾ

5 ਪ੍ਰਾਂਤ ਵਿੱਚ ਨਸ਼ਿਆਂ ਦੀ ਸਪਲਾਈ ਅਤੇ ਸੇਵਨ ਬਾਰੇ ਅਸੀਂ ਵਿਚਾਰ ਕਰ ਚੁੱਕੇ ਹਾਂ। ਨਸ਼ਿਆਂ ਦੀ ਅਸਾਨੀ ਨਾਲ ਪ੍ਰਾਪਤੀ, ਵੇਚਣ ਵਾਲਿਆਂ ਦੀ ਸਥਿਤੀ ਤੇ ਨਸ਼ਾ ਕਰਨ ਵਾਲਿਆਂ ਦੀ ਨਿਰੰਤਰ ਵੱਧ ਰਹੀ ਭੀੜ ਬਾਰੇ ਵਿਸਥਾਰ ਪੂਰਵਕ ਵਰਨਣ ਕੀਤਾ ਗਿਆ ਹੈ। ਨਸ਼ੇ ਤੇ ਜ਼ੁਰਮ, ਕਿਉਂ ਅਤੇ ਕਿਵੇ ਲਗਭਗ ਸਪਸ਼ਟ ਹੈ। ਇਨ੍ਹਾਂ ਲੀਹਾਂ ਤੇ ਪ੍ਰਾਂਤ ਦੇ ਹਾਲਾਤ ਦਿਨੋ ਦਿਨ ਗੰਭੀਰ ਹੁੰਦੇ ਜਾ ਰਹੇ ਹਨ। ਨਸ਼ਿਆੰ ਦੀ ਰੋਕਥਾਮ ਲਈ ਬਹੁਤ ਸਾਰੇ ਯਤਨਾਂ ਦੀ ਲੋੜ ਹੈ।ਪਿਛਲੀ ਸਦੀ ਵਿੱਚ ਫਸਲਾਂ ਤੇ ਟਿੱਡੀ ਦੱਲ ਦਾ ਹਮਲਾ ਹੋਣ ਲੱਗਾ। ਇਨ੍ਹਾਂ ਫਸਲੀ ਕੀੜਿਆਂ ਦੇ ਵਿਸ਼ੇਸ਼ ਲੱਛਣ ਸਨ ਕਿ ਇਨ੍ਹਾਂ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਸੀ,

(more…)

ਯੂ. ਏ. ਈ. ਦੇ ਪ੍ਰਮੁੱਖ ਪਰਵਾਸੀ ਪੰਜਾਬੀ

ਅਰਬ ਨੂੰ ਸਿਜਦਾ-9
ਬਲਜੀਤ ਸਿੰਘ ਬਰਾੜ

Untitled-1 J

ਦੂਸਰੇ ਦੇਸ਼ਾਂ ਦੀ ਤਰ੍ਹਾਂ ਯੂ. ਏ. ਈ. ’ਚ ਰਹਿ ਕੇ ਕਾਰੋਬਾਰ ਅਤੇ ਮੁਲਾਜ਼ਮਤ ਕਰ ਰਹੇ ਪੰਜਾਬੀ ਪ੍ਰਵਾਸੀ ਆਪਣੇ ਭਾਈਚਾਰੇ ਦਾ ਮਾਣ ਸਤਿਕਾਰ ਬਣ ਗਏ ਹਨ। ਪੰਜਾਬੀਆਂ ਨੇ ਇੱਥੇ ਮੁਸ਼ਕਤ ਅਤੇ ਸੂਝਬੂਝ ਨਾਲ ਆਪਣੇ ਲਈ ਚੰਗਾ ਥਾਂ ਬਣਾ ਲਿਆ ਹੈ। ਯੂ. ਏ. ਈ. ਵਿੱਚ ਮਾਣ ਸਤਿਕਾਰ ਖੱਟਣ ਵਾਲੇ ਪੰਜਾਬੀਆਂ ਦੀ ਗਿਣਤੀ ਸੈਂਕੜਿਆਂ ਵਿੱਚ ਹੈ।

(more…)

ਪ੍ਰਤਿਭਾਸ਼ਾਲੀ ਮਨੁੱਖ ਸ: ਰਣਵੀਰ ਸਿੰਘ

R ਫਰੀਦਕੋਟ ਦੇ ਧਰਮਪੁਰਸ਼ ਭਾਈ ਕਰਤਾਰ ਸਿੰਘ ਦੇ ਸਪੁੱਤਰ ਅਤੇ ਖੀਵਾ ਗਰੁੱਪ ਦੇ ਪ੍ਰਮੁੱਖ ਸ੍ਰ. ਰਣਵੀਰ ਸਿੰਘ ਅਜ਼ਮਾਨ ਵਿਖੇ ਪ੍ਰਮੁੱਖ ਕਾਰੋਬਾਰੀ ਵੱਜੋਂ ਆਪਣੀ ਪਹਿਚਾਣ ਬਣਾ ਚੁੱਕੇ ਹਨ। ਉਹ 1976 ਵਿੱਚ ਇੱਥੇ ਆਏ ਸਨ। ਫਿਰ ਕੁੱਝ ਸਮਾਂ ਪੰਜਾਬ ਚੱਲੇ ਗਏ ਅਤੇ 1979 ਵਿੱਚ ਇੱਥੇ ਮੁੜ ਆ ਗਏ।

(more…)

ਖੋਜ ਭਰਪੂਰ ਪੁਸਤਕ ‘ਪ੍ਰਵਾਸੀ ਪੰਜਾਬੀ ਮੀਡੀਆ’

ਸੁਖਨੈਬ ਸਿੰਘ ਸਿੱਧੂ
1990 ਤੋਂ ਲਗਾਤਾਰ ਟੀ ਵੀ ਸਮੀਖਿਆ ਲਿਖਦੇ ਰਹੇ ਪ੍ਰੋ: ਕੁਲਬੀਰ ਸਿੰਘ ਦੀ ‘ਹੁਣ ਪ੍ਰਸਾਰਨ ਜਲੰਧਰ ਤੋਂ ’   ਬਾਅਦ ‘ਪਰਵਾਸੀ ਪੰਜਾਬੀ ਮੀਡੀਆ’  ਦੂਜੀ   ਪੁਸਤਕ ਹੈ ।  ਮੀਡੀਆ ਆਲੋਚਕ ਅਤੇ ਕਾਲਮ ਨਵੀਸ  ਪ੍ਰੋ: ਕੁਲਬੀਰ ਸਿੰਘ ਇੱਕੋਂ ਸਮੇਂ ਪੰਜਾਬ ਦੇ ਪ੍ਰਮੁੱਖ ਅਖਬਾਰਾਂ ਵਿੱਚ ਆਪਣਾ ਕਾਲਮ  ਲਿਖ ਕੇ  ਟੀ.ਵੀ.ਚੈਨਲਾਂ ਦੀ ਸਮੀਖਿਆ ਅਤੇ  ਮੀਡੀਆ ਬਾਰੇ ਲਿਖ ਰਹੇ ਹਨ ।
ਹਥਲੀ ਕਿਤਾਬ ‘ ਪਰਵਾਸੀ ਪੰਜਾਬੀ ਮੀਡੀਆ’  ਤਿਆਰ ਕਰਕੇ ਉਨ੍ਹਾਂ ਨੇ ਇਕ ਤਰ੍ਹਾਂ ਦੀ ਖੋਜ ਭਰਪੂਰ ਡਾਇਰੈਕਟਰੀ ਤਿਆਰ ਕਰ ਦਿੱਤੀ ਹੈ ਜਿਸ ਵਿੱਚ  ਦੁਨੀਆ ਭਰ ਦੇ ਪੰਜਾਬੀ ਮੀਡੀਆ ਦਾ ਜਿਕਰ ਤਾਂ ਹੈ ਹੀ ਨਾਲ ਹੀ   ਉਸਦੀ ਸੁਰੂਆਤ ਅਤੇ ਕਾਰਜ ਸੈਲੀ  ਬਾਰੇ  ਸੰਖੇਪ  ਜਾਣਕਾਰੀ ਵੀ ਦਿੱਤੀ ਹੈ ।  ਐਨ. ਆਰ.ਆਈ. ਸਭਾ ਪੰਜਾਬ  ਵੱਲੋਂ ਸੌਪੇ ਇਸ ਪ੍ਰਾਜੈਕਟ ਨੂੰ ਪ੍ਰੋ: ਕੁਲਬੀਰ ਸਿੰਘ ਨੇ ਬਹੁਤ ਤਨਦੇਹੀ ਨਾਲ  ਹੱਥ ਪਾਇਆ (ਕਿਉਂਕਿ ਬਹੁਤ ਕੰਮ ਹੋਣਾ ਬਾਕੀ ਹੈ ) ।

(more…)


««ਅਗਲਾ ਪੰਨਾ ---->>>> »
Most Read News/Articles
May 2010
M T W T F S S
« Apr   Jun »
 12
3456789
10111213141516
17181920212223
24252627282930
31  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO