ਕਰਨੈਲ ਸਿੰਘ ਐਮ. ਏ.
19ਵਾਂ ਅਜਲਾਨ ਸ਼ਾਹ ਹਾਕੀ ਕੱਪ (ਇਪੋਹ) ਮਲੇਸ਼ੀਆ ਵਿਖੇ 6 ਮਈ ਤੋਂ 16 ਮਈ ਤੱਕ ਆਯੋਜਿਤ ਹੋਇਆ। ਇਸ ਵਿੱਚ ਸੱਤ ਦੇਸ਼ਾਂ ਭਾਰਤ,ਚੀਨ, ਪਾਕਸਤਾਨ, ਦੱਖਣੀ ਕੋਰੀਆ, ਆਸਟਰੇਲੀਆ, ਮਲੇਸ਼ੀਆ, ਮਿਸਰ ਨੇ ਭਾਗ ਲਿਆ। ਭਾਰਤੀ ਹਾਕੀ ਟੀਮ ਦਾ ਪਹਿਲਾਂ ਮੈਚ 6 ਮਈ ਨੂੰ ਚੀਨ ਨਾਲ ਹੋਇਆ। ਇਹ ਮੈਚ ਭਾਰਤ ਹਾਰਦਾ-ਹਾਰਦਾ ਮਸਾਂ ਬਚਿਆ। ਭਾਰਤ ਦੇ ਰਵੀਪਾਲ ਸਿੰਘ ਨੇ ਅਖੀਰਲੇ ਮਿੰਟ ਵਿੱਚ ਗੋਲ ਕਰ ਕੇ ਭਾਰਤ ਨੂੰ ਬਰਾਬਰੀ ’ਤੇ ਲੈ ਆਂਦਾ। ਪਹਿਲੇ ਮੈਚ ਵਿੱਚ ਭਾਰਤ ਦੀ ਜੋ ਸਥਿਤੀ ਦੇਖਣ ਨੂੰ ਮਿਲੀ ਉਸ ਤੋਂ ਹਾਕੀ ਪ੍ਰੇਮੀ ਇਹ ਹੀ ਸੋਚਦੇ ਸਨ ਕਿ ਭਾਰਤੀ ਟੀਮ ਜਿਹੜੀ ਚੀਨ ਵਰਗੀ ਕਮਜ਼ੋਰ ਟੀਮ ਤੋਂ ਮੈਚ ਜਿੱਤ ਨਹੀਂ ਸਕੀ, ਉਹ ਬਾਕੀ ਦੇ ਮੈਚਾਂ ਵਿੱਚ ਕਿਸ ਤਰ੍ਹਾਂ ਜਿੱਤ ਪ੍ਰਾਪਤ ਕਰੇਗੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਖੇਡ ਦੇ ਮੈਦਾਨ ਵਿੱਚ ਕਦੇ ਵੀ, ਕਿਸੇ ਵੀ ਟੀਮ ਨੂੰ ਕਮਜ਼ੋਰ ਨਾ ਸਮਝੋ। ਖੇਡ ਦੇ ਵਿੱਚ ਹਾਰ-ਜਿੱਤ ਵੀ ਕਈ ਵਾਰ ਅਖੀਰਲੇ ਪਲਾਂ ਵਿੱਚ ਵੀ ਹੁੰਦੀ ਰਹੀ ਹੈ। ਇਹ ਸਭ ਕੁੱਝ ਹਾਕੀ ਪ੍ਰੇਮੀ ਦੇਖ ਚੁੱਕੇ ਹਨ-ਦੇਖਦੇ ਆ ਰਹੇ ਹਨ।
(more…)
ਚੰਡੀਗੜ੍ਹ, 26 ਮਈ (ਹਰੀਸ਼ ਚੰਦਰ ਬਾਗਾਂਵਾਲਾ)-ਪੰਜਾਬ ਦੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਤੇ ਹੋਰਨਾਂ ਦਾ ਵੀਜ਼ਾ ਕੈਨੇਡੀਅਨ ਅੰਬੈਸੀ ਵੱਲੋਂ ਰੱਦ ਕਰਨ ਨਾਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ’ਤੇ ਸਖਤ ਇਤਰਾਜ਼ ਉਠਾਇਆ ਹੈ। ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਅਤੇ ਸੀਨੀਅਰ ਆਈ.ਪੀ.ਐੱਸ. ਅਫਸਰ ਸ੍ਰੀ ਰਾਜਨ ਗੁਪਤਾ ਦਾ ਵੀਜ਼ਾ ਵੀ ਕੈਨੇਡਾ ਦੀ ਅੰਬੈਸੀ ਨੇ ਰੱਦ ਕਰ ਦਿੱਤਾ। ਇਸੇ ਤਰ੍ਹਾਂ ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਰਣਬੀਰ ਸਿੰਘ ਖਟੜਾ ਦਾ ਵੀ ਵੀਜ਼ਾ ਕੈਨੇਡਾ ਦੀ ਅੰਬੈਸੀ ਵੱਲੋਂ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਅੰਬੈਂਸੀ ਵੱਲੋਂ ਇੱਕ ਆਈ.ਬੀ. ਦੇ ਸੀਨੀਅਰ ਅਧਿਕਾਰੀ ਦਾ ਵੀ ਵੀਜ਼ਾ ਰੱਦ ਕੀਤਾ ਹੈ। ਇਸੇ ਤਰ੍ਹਾਂ ਪਹਿਲਾਂ ਇੱਕ ਬਾਰਡਰ
(more…)
ਸੁਖਵਿੰਦਰ ਸਿੰਘ ਅਠਵਾਲ
ਪੈੱ੍ਰਸ ਦੀ ਆਜ਼ਾਦੀ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ਹੁੰਦੀ ਆਈ ਹੈ ਤੇ ਭਵਿੱਖ ਵਿੱਚ ਵੀ ਪੈੱ੍ਰਸ ਦੀ ਭੂਮਿਕਾ ਬਾਰੇ ਗੰਭੀਰ ਚਿੰਤਨ ਇਸ ਲਈ ਹੁੰਦਾ ਰਹਿਣਾ ਹੈ ਕਿਉਂਕਿ ਪੈੱ੍ਰਸ ਤੇ ਮੀਡੀਆ ਦੀਆਂ ਚੁਣੌਤੀਆਂ ਵਿੱਚ ਬਹੁਤ ਵਿਸ਼ੇ ਆਉਂਦੇ ਰਹਿਣੇ ਹਨ।
ਪੈੱ੍ਰੱਸ ਨੂੰ ਕਿੰਨੀ ਕੁ ਆਜਾਦੀ ਦਿੱਤੀ ਜਾਵੇ ਤੇ ਉਸ ਦੇ ਅਧਿਕਾਰ ਕਿੰਨੇ ਹੋਣ ਅਤੇ ਉਸ ਦੇ ਫ਼ਰਜ਼ ਕੀ-ਕੀ ਹੋਣ, ਇਸ ਬਾਰੇ ਗਹਿਗੱਚ ਚਰਚਾ ਤੇ ਵਿਚਾਰ-ਵਟਾਂਦਰਾ ਹੁੰਦਾ ਹੀ ਰਹਿੰਦਾ ਹੈ ਅਤੇ ਭਵਿੱਖ ਵਿੱਚ ਵੀ ਲੋਕ ਰਾਇ ਉਭਰਦੀ ਰਹਿਣੀ ਹੈ। ਜਾਗਰੂਕ ਸਮਾਜ ਅੰਦਰ ਪੈੱ੍ਰਸ ਉੱਪਰ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਹੈ ਅਤੇ ਉਸ ਦੇ ਮੋਢਿਆਂ ਉੱਪਰ ਆਮ ਲੋਕਾਂ ਦੀ ਨਿੱਗਰ ਆਵਾਜ਼ ਬਣਨ ਦਾ ਭਾਰ ਵੀ ਹੁੰਦਾ ਹੈ। ਦੱਬੇ-ਕੁਚਲੇ ਲੋਕਾਂ ਦੇ ਜਜ਼ਬਾਤਾਂ ਨੂੰ ਸਹੀ ਸੇਧ ਦੇਣੀ ਤੇ ਉਨ੍ਹਾਂ ਦੀਆਂ ਸੱਧਰਾਂ, ਸੁਪਨਿਆਂ ਨੂੰ ਖੰਭ ਦੇਣ ਵਿੱਚ ਵੀ ਪੈੱ੍ਰਸ ਮੁੱਖ ਧੁਰਾ ਬਣ ਸਕਦੀ ਹੈ।
ਭਾਰਤ ਅੰਦਰ ਹਰੇਕ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੈ ਤੇ ਭਾਰਤੀ ਸੰਵਿਧਾਨ ਇ
(more…)
ਜਲੰਧਰ, 26 ਮਈ (ਪ.ਪ.)-ਉੱਘੇ ਸਮਾਜ ਸੁਧਾਰਕ, ਸਿੱਖੀ ਪ੍ਰਚਾਰ ਨੂੰ ਸਮਰਪਿਤ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਸਾਲਾਨਾ ਬਰਸੀ ਸੰਬੰਧੀ ਵਿਸ਼ੇਸ਼ ਸਮਾਗਮ ਪਹਿਲੀ ਜੂਨ ਤੋਂ ਤਿੰਨ ਜੂਨ ਤੱਕ ਡੇਰਾ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲੇ ਬੇਗੋਵਾਲ ਵਿਖੇ ਇਸ ਅਸਥਾਨ ਦੇ ਮੁੱਖ ਸੇਵਾਦਾਰ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਵਿੱਚ ਵੱਖ-ਵੱਖ ਤਖਤ ਸਾਹਿਬਾਨ ਦੇ ਜਥੇਦਾਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਂਪ ਮੁੰੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਪੰਥਕ ਸ਼ਖਸੀਅਤਾਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਣਗੀਆਂ।
(more…)
ਡਾ. ਦਰਸ਼ਨ ਸਿੰਘ ਹਰਵਿੰਦਰ
ਮੋਬਾਇਲ: 9810073999
ਮਰਕਜ਼ (ਕੇਂਦਰ) ਦੀ ਯੂ ਪੀ ਏ ਹਕੂਮਤ ਨੇ ਹਿੰਦੋਸਤਾਨ ’ਤੇ ਪੂਰੇ ਪੰਜ ਸਾਲ ਰਾਜ ਕਰਨ ਤੋਂ ਬਾਅਦ ਆਪਣੀ ਦੂਜੀ ਪਾਰੀ ਦਾ ਵੀ ਪਹਿਲਾ ਸਾਲ ਮੁਕੰਮਲ ਕਰ ਲਿਆ ਹੈ। ਇਸ ਛੇਵੇਂ ਸਾਲ ਉਸ ਨੇ ਬਹੁਤ ਕੁਝ ਵੇਖ ਲਿਆ ਹੈ ਜਿਸ ਵਿਚ ਲੱਕ ਤੋੜਵੀਂ ਮਹਿੰਗਾਈ, ਸੋਕਾ, ਸ਼ਰਮ-ਅਲ-ਸ਼ੇਖ ਦੀ ਸ਼ਰਮ, ਨਕਸਲੀ ਚੁਣੌਤੀ, ਆਪਣੇ ਕਈ ਬੇਲਗਾਮ ਵਜ਼ੀਰਾਂ ਤੋਂ ਮਿਲੀ ਬੇਵਸੀ ਦਾ ਦਰਦ, ਅੱਤਿਵਾਦ, ਪਾਕਿਸਤਾਨ ਸਮੇਤ ਚੀਨੀਆਂ ਵੱਲੋਂ ਕੀਤੀਆਂ ਜਾ ਰਹੀਆਂ ਸ਼ਰਾਰਤੀ ਹਰਕਤਾਂ ਸ਼ਾਮਲ ਹਨ।ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਜਿਸ ਜੋਸ਼ੋ ਖਰੋਸ਼ ਨਾਲ ਆਪਣੀ ਦੂਜੀ ਪਾਰੀ ਦੀ ਵਜ਼ਾਰਤ ਵੱਲੋਂ ਦੇਸ਼ ਵਿਚ ਕਾਇਆ ਕਲਪ ਕਰ ਦੇਣ ਲਈ ਸੌ ਦਿਨ ਦਾ ਏਜੰਡਾ ਰੱਖਿਆ ਸੀ ਉਸ ਤੋਂ ਇਕ ਵਾਰ ਤਾਂ ਲੱਗਾ ਸੀ ਕਿ ਸ਼ਾਸਨ-ਪ੍ਰਸ਼ਾਸਨ ਦੇ ਮੋਰਚੇ ’ਤੇ ਉਸ ਤਬਦੀਲੀ ਦੀ ਸ਼ੁਰੂਆਤ ਹੋਣ ਵਾਲੀ ਹੈ ਜਿਸਦਾ ਕਈ ਦਹਾਕਿਆਂ ਤੋਂ ਇੰਤਜ਼ਾਰ ਸੀ ਪਰ ਇਹ ਨਿਰਾਰਥਕ ਹੀ ਸਾਬਤ ਹੋਇਆ।
(more…)
ਚੰਡੀਗੜ੍ਹ ਦੇ ਬਹੁ ਚਰਚਿਤ ਰੁਚਿਕਾ ਛੇੜ-ਛਾੜ ਮਾਮਲੇ ਵਿੱਚ ਅਦਾਲਤ ਦਾ ਫ਼ੈਸਲਾ ਆ ਗਿਆ ਹੈ। ਮੰਗਲਵਾਰ ਨੂੰ ਚੰਡੀਗੜ੍ਹ ਦੇ ਐਡੀਸ਼ਨਲ ਸੈਸ਼ਨ ਜੱਜ ਗੁਰਬੀਰ ਸਿੰਘ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਹਰਿਆਣਾ ਦੇ ਸਾਬਕਾ ਡੀ. ਜੀ. ਪੀ. ਸ਼ੰਭੂ ਪ੍ਰਸਾਦ ਸਿੰਘ ਰਾਠੌਰ ਦੀ ਸਜ਼ਾ 6 ਮਹੀਨੇ ਤੋਂ ਵਧਾ ਕੇ ਡੇਢ ਸਾਲ ਕਰ ਦਿੱਤੀ ਹੈ। ਰਾਠੌਰ ਨੂੰ 21 ਦਸੰਬਰ 2009 ਨੂੰ ਹੇਠਲੀ ਅਦਾਲਤ ਨੇ 6 ਮਹੀਨੇ ਦੀ ਕੈਦ ਤੇ 1000 ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਰਾਠੌਰ ਨੇ ਇਸ ਸਜ਼ਾ ਨੂੰ ਰੱਦ ਕਰਵਾਉਣ ਲਈ ਆਪਣੀ ਵਕੀਲ ਪਤਨੀ ਆਭਾ ਰਾਠੌਰ ਰਾਹੀਂ ਇਸ ਅਦਾਲਤ ਵਿਚ ਅਪੀਲ ਪਾਈ ਸੀ। ਸੀ.ਬੀ.ਆਈ. ਵੱਲੋਂ ਅਤੇ ਰੁਚਿਕਾ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਸਜ਼ਾ ਨੂੰ ਵਧਾਉਣ ਲਈ ਅਦਾਲਤ ਨੂੰ ਅਪੀਲ ਕੀਤੀ ਗਈ ਸੀ। ਅਦਾਲਤ ਨੇ ਸਾਰੇ ਪੱਖਾਂ ਨੂੰ ਸੁਣ ਕੇ ਸਾਬਕਾ ਪੁਲਿਸ ਅਧਿਕਾਰੀ ਨੂੰ ਸਜ਼ਾ ਡੇਢ ਸਾਲ ਕਰ ਦਿੱਤੀ ਹੈ। ਇਸ ਦੇ ਨਾਲ ਹੀ ਦੋਸ਼ੀ ਜ਼ਮਾਨਤ ਰੱਦ ਕਰ ਦਿੱਤੀ ਗਈ। ਦੋਸ਼ੀ ਨੇ ਅੰਤਿਮ ਮੌਕੇ ਜੇਲ੍ਹ ਜਾਣ ਤੋਂ ਬਚਣ ਲਈ ਕਾਫ਼ੀ ਯਤਨ ਕੀਤੇ, ਪ੍ਰੰਤੂ ਜੱਜ ਸਾਹਿਬ ਦੀ ਦ੍ਰਿੜ੍ਹਤਾ ਕਾਰਨ ਉਹ ਇਸ ਵਿੱਚ ਸਫ਼ਲ ਨਹੀਂ ਹੋ ਸਕਿਆ। ਦੋਸ਼ੀ ਪੁਲਿਸ ਅਧਿਕਾਰੀ ਇਸ ਸਮੇਂ ਚੰਡੀਗੜ੍ਹ ਨੇੜੇ ਪੈਂਦੇ ਬੜੈਲ ਜੇਲ੍ਹ ਵਿੱਚ ਬੰਦ ਹੈ। ਉਸ ਖਿਲਾਫ਼ ਦੂਸਰੇ ਮਾਮਲਿਆਂ ਦੀ ਸੁਣਵਾਈ ਹਾਲੇ ਸ਼ੁਰੂ ਹੋਣੀ ਹੈ। ਇਸ ਸਾਬਕਾ ਪੁਲਿਸ ਅਧਿਕਾਰੀ ਨੇ ਪਹਿਲਾਂ ਇੱਕ ਨਾਬਾਲਗ ਲੜਕੀ ਨਾਲ ਛੇੜ ਛਾੜ ਕੀਤੀ, ਜਦੋਂ ਲੜਕੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਹ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਖ਼ਤਮ ਕਰਨ ’ਤੇ ਤੁਲ ਗਿਆ। ਦੋਸ਼ੀ ਅਧਿਕਾਰੀ ਉਸ ਸਮੇਂ ਹਰਿਆਣਾ ਪੁਲਿਸ ਦਾ ਮੁਖੀ ਸੀ। ਆਪਣੇ ਅਹੁੱਦੇ ਦਾ ਨਜਾਇਜ਼ ਫਾਇਦਾ ਉਠਾਉਂਦੇ ਹੋਏ ਉਸ ਨੇ ਰੁਚਿਕਾ ਦੇ ਪਰਿਵਾਰ ਨੂੰ ਬਰਬਾਦ ਕਰਨ ਲਈ ਕੋਈ ਕਸਰ ਨਹੀਂ ਛੱਡੀ। ਇਹ ਲੋਕਾਂ ਦਾ ਦਬਾਅ ਅਤੇ ਮੀਡੀਆ ਦੀ ਦਖ਼ਲ ਅੰਦਾਜ਼ੀ ਕਾਰਨ ਹੀ ਸੰਭਵ ਹੋ ਸਕਿਆ ਹੈ ਕਿ ਦੋਸ਼ੀ ਨੂੰ ਜੇਲ੍ਹ ਵਿੱਚ ਜਾਣਾ ਪਿਆ ਹੈ। ਜੇਕਰ ਲੋਕਾਂ ਦਾ ਦਬਾਅ ਨਾ ਬਣਦਾ ਅਤੇ ਮੀਡੀਆ ਇਸ ਸਬੰਧ ਵਿੱਚ ਫ਼ੈਸਲਾਕੁੰਨ ਭੂਮਿਕਾ ਨਾ ਨਿਭਾਉਂਦਾ ਤਾਂ ਇਹ ਦੋਸ਼ੀ ਪੁਲਿਸ ਅਫ਼ਸਰ ਅੱਜ ਵੀ ਜੇਲ੍ਹ ਤੋਂ ਬਾਹਰ ਹੁੰਦਾ। ਇਹ ਇਕਲੌਤਾ ਕੇਸ ਨਹੀਂ ਹੈ। ਅਜਿਹੇ ਹੋਰ ਵੀ ਕਈ ਕੇਸ ਹਨ ਜਿਨ੍ਹਾਂ ਵਿੱਚ ਜ਼ੋਰਾਵਰ ਦੋਸ਼ੀ ਖੁੱਲ੍ਹੇਆਮ ਫ਼ਿਰਦੇ ਹਨ। ਅਜਿਹੇ ਦੋਸ਼ੀਆਂ ਖਿਲਾਫ਼ ਤੇਜ਼ੀ ਨਾਲ ਕਾਰਵਾਈ ਨਹੀਂ ਹੁੰਦੀ। ਰੁਚਿਕਾ ਕੇਸ ਵਿੱਚ ਵੀ ਦੋਸ਼ੀ ਨੂੰ ਸਜ਼ਾ ਮਿਲਣ ਵਿੱਚ ¦ਮਾ ਸਮਾਂ ਲੱਗਾ ਗਿਆ। ਇਹ ਸਜ਼ਾ ਵੀ ਇਸ ਕਾਰਨ ਮਿਲੀ ਹੈ ਕਿ ਮੀਡੀਆ ਦੇ ਦਖ਼ਲ ਕਾਰਨ ਮਾਮਲਾ ਕਾਫ਼ੀ ਸੰਗੀਨ ਹੋ ਗਿਆ। ਸਰਕਾਰ ਦੇ ਵੱਖ-ਵੱਖ ਅੰਗਾਂ ਨੂੰ ਵੀ ਇਸ ਮਾਮਲੇ ਦਾ ਬਕਾਇਦਾ ਨੋਟਿਸ ਲੈਣਾ ਪਿਆ। ਕੇਂਦਰ ਸਰਕਾਰ ਦੇ ਦਖ਼ਲ ਨਾਲ ਦੋਸ਼ੀ ਪੁਲਿਸ ਅਧਿਕਾਰੀ ਖਿਲਾਫ਼ ਘੇਰਾ ਕੱਸਿਆ ਗਿਆ। ਇਨ੍ਹਾਂ ਹਾਲਾਤਾਂ ਵਿੱਚ ਹੀ ਅਦਾਲਤ ਨੇ ਦੋਸ਼ੀ ਦੀ ਸਜ਼ਾ ਵਧਾਉਣ ਦਾ ਫੈਸਲਾ ਲਿਆ ਹੈ। ਇਸ ਦਬਾਅ ਦੇ ਚੱਲਦਿਆਂ ਹੀ ਦੋਸ਼ੀ ਦੀ ਜ਼ਮਾਨਤ ਰੱਦ ਕੀਤੀ ਗਈ। ਰੁਚਿਕਾ ਦੇ ਪਰਿਵਾਰ ਅਤੇ ਉਸ ਦੀ ਸਹੇਲੀ ਅਰਾਧਨਾ ਦਾ ਹੌਂਸਲਾ ਹੀ ਇਸ ਕੇਸ ਨੂੰ ਅੰਜ਼ਾਮ ਤੱਕ ਪਹੁੰਚਾ ਸਕਿਆ ਹੈ। ਜੇਕਰ ਰੁਚਿਕਾ ਦਾ ਪਰਿਵਾਰ ਅਤੇ ਉਸ ਦੇ ਸਹਿਯੋਗੀ ਸਰਕਾਰੀ ਦਹਿਸ਼ਤਗਰਦੀ ਅੱਗੇ ਝੁੱਕ ਜਾਂਦੇ ਤਾਂ ਉਨ੍ਹਾਂ ਦੇ ਪੱਲੇ ਕੁੱਝ ਵੀ ਨਹੀਂ ਪੈਣਾ ਸੀ। ਰੁਚਿਕਾ ਇੱਕ ਹੋਣਹਾਰ ਖਿਡਾਰਨ ਸੀ। ਉਸ ਦੀ ਪੜ੍ਹਾਈ, ਖੇਡ ਭਵਿੱਖ ਅਤੇ ਜ਼ਿੰਦਗੀ ਨੂੰ ਇੱਕ ਜ਼ਾਲਮ ਨੇ ਖ਼ਤਮ ਕਰ ਦਿੱਤਾ। ਛੇੜ ਛਾੜ ਦਾ ਕੇਸ ਵਾਪਸ ਕਰਵਾਉਣ ਲਈ ਦੋਸ਼ੀ ਨੇ ਰੁਚਿਕਾ ਦੇ ਭਰਾ ਉੱਪਰ ਵੀ ਝੂਠੇ ਕੇਸ ਪਾਏ ਅਤੇ ਉਸ ਨੂੰ ਅਨੇਕਾਂ ਤਸੀਹੇ ਦਿੱਤੇ। ਇਨ੍ਹਾਂ ਹਾਲਾਤਾਂ ਵਿੱਚ ਰੁਚਿਕਾ ਨੂੰ ਖੁੱੁਦਕਸ਼ੀ ਕਰਨੀ ਪਈ। ਦੋਸ਼ੀ ਇਨ੍ਹਾਂ ਹਾਲਾਤਾਂ ਵਿੱਚ ਮੌਤ ਦੀ ਸਜ਼ਾ ਦਾ ਹੱਕਦਾਰ ਹੈ। ਉਸ ਨੂੰ ਹਰ ਹਾਲਤ ਵਿੱਚ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਆਪਣੇ ਰੁਤਬਿਆਂ ਦਾ ਨਜਾਇਜ਼ ਫਾਇਦਾ ਉਠਾਉਣ ਵਾਲੇ ਅਧਿਕਾਰੀਆਂ ਅਤੇ ਨੇਤਾਵਾਂ ਨੂੰ ਜਦ ਤੱਕ ਮੌਤ ਦੀ ਸਜ਼ਾ ਦਾ ਪ੍ਰਬੰਧ ਨਹੀਂ ਕੀਤਾ ਜਾਂਦਾ ਤਦ ਤੱਕ ਆਮ ਲੋਕਾਂ ਨਾਲ ਜ਼ੁਲਮ ਅਤੇ ਧੱਕਾ ਨਹੀਂ ਰੁਕੇਗਾ। ਇਸ ਕੇਸ ਵਿੱਚ ਜਾਗ੍ਰਿਤ ਲੋਕਾਂ ਅਤੇ ਮੀਡੀਆ ਦੀ ਭੂਮਿਕਾ ਦੀ ਰੱਜ ਕੇ ਪ੍ਰਸ਼ੰਸ਼ਾ ਹੋਣੀ ਚਾਹੀਦੀ ਹੈ। ਇਸ ਕੇਸ ਵਿੱਚ ਪੀੜ੍ਹਤ ਪਰਿਵਾਰ ਨੂੰ ਇਨਸਾਫ਼ ਲੈ ਕੇ ਦੇਣ ਵਾਲੀਆਂ ਸਾਰੀਆਂ ਹੀ ਧਿਰਾਂ ਵਧਾਈ ਦੀਆਂ ਪਾਤਰ ਹਨ। ਮੀਡੀਆ ਅਤੇ ਜਾਗ੍ਰਿਤ ਨਾਗਰਿਕਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਹੋਰ ਮਾਮਲਿਆਂ ਵਿੱਚ ਆਪਣੀ ਦਿਲਚਸਪੀ ਲੈਣ ਤਾਂ ਜੋ ਹੋਰ ਲੋਕਾਂ ਨੂੰ ਵੀ ਰੁਚਿਕਾ ਦੇ ਪਰਿਵਾਰ ਵਾਂਗ ਇਨਸਾਫ਼ ਮਿਲ ਸਕੇ। ਇਹ ਦੁੱਖ ਦੀ ਗੱਲ ਹੈ ਕਿ ਇੱਕ ਵੱਡੇ ਲੋਕਤੰਤਰੀ ਦੇਸ਼ ਵਿੱਚ ਇਨਸਾਫ਼ ਲੈਣ ਲਈ ਪੀੜ੍ਹਤ ਪਰਿਵਾਰਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਚਾਹੀਦਾ ਤਾਂ ਇਹ ਹੈ ਕਿ ਅਜਿਹੇ ਮਾਮਲਿਆਂ ਵਿੱਚ ਅਦਾਲਤਾਂ ਆਪਣੇ ਆਪ ਇਨਸਾਫ਼ ਕਰਨ ਅਤੇ ਲੋਕਾਂ ਨਾਲ ਜ਼ਿਆਦਤੀ ਕਰਨ ਵਾਲੇ ਗੁੰਡਿਆਂ ਬਦਮਾਸ਼ਾਂ ਨੂੰ ਨਕੇਲ ਪਾਉਣ। ਜੇਕਰ ਅਦਾਲਤਾਂ ਨੇ ਮੀਡੀਆ ਵਿੱਚ ਰੌਲਾ ਪਾਉਣ ਪਿੱਛੋਂ ਹੀ ਇਨਸਾਫ਼ ਦੇਣਾ ਹੈ ਤਾਂ ਫਿਰ ਨਿਆਂ ਪ੍ਰਕਿਰਿਆ ਦਾ ਕੀ ਅਰਥ ਹੈ। ਇਹ ਤਸੱਲੀ ਵਾਲੀ ਗੱਲ ਹੈ ਕਿ ਇਸ ਮਾਮਲੇ ਵਿੱਚ ਜਾਂਚ ਏਜੰਸੀ ਸੀ. ਬੀ. ਆਈ. ਨੇ ਇੱਕ ਜ਼ਿੰਮੇਵਾਰ ਭੂਮਿਕਾ ਨਿਭਾਈ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੀ. ਬੀ. ਆਈ. ਨੂੰ ਹੋਰ ਵਧੇਰੇ ਮਜ਼ਬੂਤ ਕਰੇ ਤਾਂ ਜੋ ਅਜਿਹੇ ਹੋਰ ਮਾਮਲਿਆਂ ਦੀ ਵੀ ਠੀਕ ਢੰਗ ਨਾਲ ਜਾਂਚ ਪੜਤਾਲ ਅਤੇ ਪੈਰਵੀਂ ਹੋ ਸਕੇ। ਅਦਾਲਤੀ ਪ੍ਰਕਿਰਿਆ ਨੂੰ ਵੀ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਦੀ ਜ਼ਰੂਰਤ ਹੈ ਤਾਂ ਜੋ ਇਨਸਾਫ਼ ਆਪਣੇ ਆਪ ਹੁੰਦਾ ਰਹੇ।
ਬਲਜੀਤ ਸਿੰਘ ਬਰਾੜ
ਭਾਮਿਆਂ ਕਲਾਂ (ਲੁਧਿਆਣਾ), 25 ਮਈ (ਅ.ਬ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਸਿੱਖ ਪੰਥ ਦੀ ਚੱੜਦੀ ਕਲਾ ਲਈ ਆਰੰਭ ਕੀਤੀ ਗਈ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ ਜਥੇਦਾਰ ਬਲਦੇਵ ਸਿੰਘ ਮੁੱਖੀ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਮੁੱਖੀ ਧਰਮ ਪ੍ਰਚਾਰ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਦੀ ਅਗਵਾਈ ਹੇਠ 45ਵੇਂ ਗੇੜ ਦੀ ਧਰਮ ਪ੍ਰਚਾਰ ਵਹੀਰ ਦਾ ਮੁੱਖ ਸਮਾਗਮ ਅੱਜ ਪਿੰਡ ਮਾਛੀਆਂ ਕਲਾਂ ਵਿਖੇ ਬੜੇ ਖਾਲਸਾਈ ਜਾਹੋ-ਜਲਾਲ ਨਾਲ ਸੰਪੰਨ ਹੋਇਆ। ਸਮਾਗਮ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਪੁੱਜੇ ਭਾਈ ਗੁਰਦੇਵ ਸਿੰਘ ਅਤੇ ਭਾਈ ਮਖੱਣ ਸਿੰਘ ਦੇ ਹਜ਼ੂਰੀ ਰਾਗੀ ਜਥਿਆ, ਭਾਈ ਜਸਬੀਰ ਸਿੰਘ ਅਤੇ ਭਾਈ ਬਲਦੇਵ ਸਿੰਘ ਲੋਂਗੋਵਾਲ ਦੇ ਢਾਡੀ ਜਥਿਆ ਅਤੇ ਸ਼੍ਰੋਮਣੀ ਪ੍ਰਚਾਰਕਾਂ ਨੇ ਸੰਗਤਾਂ ਨੂੰ ਸਿੱਖ ਇਤਿਹਾਸ ਸਰਵਣ ਕਰਵਾਇਆਂ।
(more…)
ਮਹਿਲ ਕਲਾਂ, 25 ਮਈ (ਬਲਵਿੰਦਰ ਵਜੀਦਕੇ)- ਵਿਧਾਨ ਸਭਾ ਹਲਕਾ ਮਹਿਲ ਕਲਾਂ ਅੰਦਰ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਬਲ ਮਿਲਿਆ ਜਦੋਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੀ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਦੀ ਹਾਜ਼ਰੀ ਵਿੱਚ ਹਲਕੇ ਦੇ ਪਿੰਡ ਦੀਵਾਨਾ ਵਿਖੇ ਬਲਾਕ ਕਾਂਗਰਸ ਕਮੇਟੀ ਮਹਿਲ ਕਲਾਂ ਦੇ ਸੀਨੀਅਰ ਮੀਤ ਪ੍ਰਧਾਨ ਸਾਬਕਾ ਸਰਪੰਚ ਤੇਜਿੰਦਰ ਸਿੰਘ ਨਰੈਣਗੜ੍ਹ ਸੋਰੀਆ ਦੀ ਪ੍ਰੇਰਨਾ ਸਦਕਾ 13 ਪਰਿਵਾਰਾਂ ਨੇ ਆਪਣੀਆਂ ਵੱਖ-ਵੱਖ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਵਿਧਾਇਕ ਬੀਬੀ ਹਰਚੰਦ ਕੌਰ ਘਨੌਰੀ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਵੱਧ ਰਹੀ ਲੋਕ ਪ੍ਰੀਅਤਾ ਨੂੰ ਦੇਖਦਿਆਂ ਅਕਾਲੀ-ਭਾਜਪਾ ਸਰਕਾਰ ਦੀਆਂ ਗ਼ਲਤ ਨੀਤੀਆਂ ਤੋਂ ਤੰਗ ਆ ਕੇ ਰਾਜ ਦੇ ਲੋਕ ਕਾਂਗਰਸ ਪਾਰਟੀ
(more…)
ਐਸ.ਏ.ਐਸ.ਨਗਰ, 25 ਮਈ (ਵੀਨਾ ਰਾਜਪੂਤ )- ਮੋਹਾਲੀ ਵਿੱਚ ਮੈਡੀਕਾ ਲੈਬ ਚਲਾਉਂਦੇ ਸ੍ਰ ਭੁਪਿੰਦਰ ਸਿੰਘ ਨੇ ਲਾਇਨ ਕਲੱਬ ਮੋਹਾਲੀ ਦਾ ਸਾਲ 2010-11 ਲਈ ਪ੍ਰਧਾਨ ਚੁਣਿਆ ਗਿਆ ਹੈ। ਉਹ ਸ੍ਰੀ ਜੀਵਨ ਗੋਇਲ ਦੀ ਥਾਂ ਲੈਣਗੇ। ਜਿਹਨਾਂ ਨੇ ਇੱਕ ਸਾਲ ਦਾ ਕਾਰਜਕਾਲ ਪੂਰਾ ਕਰ ਲਿਆ ਹੈ ਅਤੇ ਹੁਣ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ ਹੈ। ਪ੍ਰਧਾਨ ਚੁਣੇ ਜਾਣ ਉਪਰੰਤ ਸ੍ਰ ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਮੋਹਾਲੀ ਵਿੱਚ ਆਉਣ ਵਾਲੇ ਸਮੇਂ ਵਿੱਚ ਵਾਤਾਵਰਣ ਦੀ ਸੁਵੱਛਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ, ਮੈਡੀਕਲ ਕੈਂਪ, ਖੂਨਦਾਨ ਕੈਂਪ ਲਗਾਉਣ ਤੇ ਜੋਰ ਦੇਣਗੇ। ਇਸ ਤੋਂ ਇਲਾਵਾ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਅਤੇ ਕਿਤਾਬਾਂ ਵੀ ਵੰਡਣਗੇ ਅਤੇ ਹੋਰ ਸਮਾਜ ਸੇਵੀ ਕੰਮਾਂ ਨੂੰ ਤਰਜੀਹ ਦੇਣਗੇ। ਉਹਨਾਂ ਕਿਹਾ ਕਿ ਉਹ ਲਾਇਨ ਕਲੱਬ ਦੇ ਸਮੁਹ ਸੀਨੀਅਰ ਆਗੁਆਂ ਅਤੇ ਸਾਬਕਾ ਪ੍ਰਧਾਨਾਂ ਦੀ ਸਲਾਹ ਨਾਲ ਵੱਧ ਤੋਂ ਵੱਧ ਸਮਾਜ ਸੇਵੀ ਕੰਮ ਕਰਨ ਨੂੰ ਤਰਜੀਹ ਦੇਣਗੇ ਇਸ ਮੌਕੇ ਜਥੇਦਾਰ ਅਮਰੀਕ ਸਿੰਘ ਮੋਹਾਲੀ ਮੁੱਖ ਬੁਲਾਰਾ ਸ੍ਰੋਮਣੀ ਅਕਾਲੀ ਦਲ ਤੋਂ ਇਲਾਵਾ ਕਲੱਬ ਦੇ ਮੈਂਬਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਗੜ੍ਹਸ਼ੰਕਰ, 25 ਮਈ (ਰਮਨਦੀਪ ਸਿੰਘ ਅਰੋੜਾ)- ਸਥਾਨਕ ਅੱਡਾ ਕੋਟ ਫਤੂਹੀ ਵਿਖੇ ਵੱਖ-ਵੱਖ ਰਾਜਨੀਤਕ ਪਾਰਟੀਆਂ ਜਿਨ੍ਹਾਂ ਵਿਚੋਂ ਕੰਢੀ ਸੰਘਰਸ਼ ਕਮੇਟੀ, ਸੀਪੀਐਮ, ਸੀਪੀਆਈ, ਸੋਸ਼ਲ ਡੈਮੋਕਰੇਟਿਕ ਪਾਰਟੀ, ਕਾਂਗਰਸ ਪਾਰਟੀ, ਲੋਕ ਭਲਾਈ ਪਾਰਟੀ, ਬਹੁਜਨ ਸਮਾਜ ਮੋਰਚਾ, ਜਨਵਾਦੀ ਮਹਿਲਾ ਵਿੰਗ, ਮਾਹਿਲਪੁਰ ਟਰੱਕ ਯੂਨੀਅਨ, ਸਥਾਨਕ ਟੈਕਸੀ ਸਟੈਂਡ ਦੇ ਨੁਮਾਇੰਦਿਆਂ ਅਤੇ ਇਲਾਕੇ ਦੇ ਲੋਕਾਂ ਨੇ ਗਲਤ ਢੰਗ ਨਾਲ ਤਹਿ ਥਾਣਿਆਂ ਦੀ ਹੱਦਬੰਦੀ ਨੂੰ ਲੈ ਕੇ ਧਰਨਾ ਦਿੱਤਾ। ਉਨ੍ਹਾਂ ਨੇ ਮਾਹਿਲਪੁਰ-ਫਗਵਾੜਾ ਟ੍ਰੈਫਿਕ ਨੂੰ ਰੋਕ ਕੇ ਲੋਕਾਂ ੱਚ ਚੇਤਨਾ ਜਗਾਈ। ਇਸ ਮੌਕੇ ਦਰਸ਼ਨ ਸਿੰਘ ਮੱਟੂ ਜਨਰਲ ਸਕੱਤਰ ਕੰਢੀ ਸੰਘਰਸ਼ ਕਮੇਟੀ ਨੇ ਹਾਕਮ ਪਾਰਟੀ ਦੀ ਦੂਜੇ ਮੁਹੰਮਦ ਤੁਗਲਕ ਨਾਲ ਤੁਲਨਾ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਕੰਮ ਜਨਤਾ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੁੰਦਾ ਹੈ ਪਰ ਇੱਥੇ ਉਦਾਹਰਣ ਦੇ ਤੌਰ ੱ
(more…)