««ਅਗਲਾ ਪੰਨਾ --->>> »

May 22, 2010

ਭੋਲੀ-ਭਾਲੀ ਜਨਤਾ ਨੂੰ ਲੁਟਣ ਵਾਲੇ ਪੰਡਿਤ ਬਾਜ਼ ਆਉਣ

ਦੋਰਾਹਾ, 21 ਮਈ (ਸੁਖਦਰਸ਼ਨ ਪਰਾਸ਼ਰ)- ਅੱਜ ਦੇ ਯੁੱਗ ਵਿੱਚ ਵਿਗਿਆਨੀ ਭਾਵੇਂ ਚੰਦਰਮਾ ਤੇ ਫਿਰ ਰਹੇ ਹਨ, ਪਰ ਸਾਡੇ ਮਹਾਨ ਭਾਰਤ ਦੀ ਭੋਲੀ-ਭਾਲੀ ਜਨਤਾ ਵਹਿਮਾਂ-ਭਰਮਾਂ ਵਿੱਚ ਅਜੇ ਵੀ ਘਿਰੀ ਹੋਈ ਹੈ। ਕਿਉਕਿ ਅੱਜ ਦੇ ਮਹਿੰਗਾਈ ਦੇ ਯੁੱਗ ਵਿੱਚ ਘਰਾਂ ਦਾ ਖਰਚਾ ਹੱਦਾਂ ਪਾਰ ਕਰ ਚੁੱਕਿਆ ਹੈ ਅਤੇ ਘਰ ਵਿੱਚ ਕੋਈ ਨਾ ਕੋਈ ਵਿਅਕਤੀ ਕੋਈ ਅਜਿਹੀ ਬਿਮਾਰੀ ਨਾਲ ਪੀੜਿਤ ਹੁੰਦਾ ਹੈ ਜਿਸ ਤੋ ਸਾਰਾ ਪਰਿਵਾਰ ਚਿੰਤਾ ਵਿੱਚ ਡੁੱਬਿਆ ਹੁੰਦਾ ਹੈ, ਬਸ ਫਿਰ ਕੀ ਹੁੰਦਾ ਹੈ ਭੋਲੇ ਲੋਕ ਪੰਡਿਤ ਪਾਧਿਆਂ ਦੇ ਚੱਕਰ ਵਿੱਚ ਪੈ ਕੇ ਆਪਣਾ ਸਭ ਕੁਝ ਗਵਾ ਲੈਂਦੇ ਹਨ। ਸ਼ਹਿਰਾਂ ਵਿੱਚ ਬੈਠੇ ਪੰਡਿਤ ਲੋਕਾਂ ਨੂੰ ਆਪਣੇ ਜਾਲ ਵਿੱਚ ਕਿਵੇਂ ਫਸਾਉਂਦੇ ਹਨ, ਊਹ ਇਸ ਤਰ੍ਹਾਂ ਹੈ। ਸਭ ਤੋਂ ਪਹਿਲਾਂ ਕੁਝ ਕੁ ਰੁਪਇਆ ਨਾਲ ਊਨ੍ਹਾਂ ਦੀਆ ਸਮੱਸਿਆਵਾਂ ਦਾ ਹੱਲ ਕਰਨ ਲਈ ਕਹਿੰਦੇ ਹਨ। ਜੇਕਰ ਸੰਬੰਧਿਤ ਪੀੜਿਤ ਵਿਅਕਤੀ ਆਸਾਨੀ ਨਾਲ ਪੈਸੇ ਕੱਢ ਲਵੇ ਤਾਂ ਫਿਰ ਪੰਡਿਤ ਜੀ

(more…)

ਪੰਜਾਬ ਪੁਲਿਸ ਮੁਖੀ ਵੱਲੋਂ ਪੁਲਿਸ ਕਰਮਚਾਰੀਆਂ ਅੰਦਰ ਵੱਖ-ਵੱਖ ਚੁਣੌਤੀਆਂ ਦੇ ਟਾਕਰੇ ਲਈ ਵਿਸ਼ੇਸ਼ ਹੁਨਰ ਵਿਕਸਤ ਕੀਤੇ ਜਾਣ ਦੀ ਲੋੜ ’ਤੇ ਜੋਰ

ਜਲੰਧਰ 21 ਮਈ (ਸਰਬਜੀਤ ਵਾਲੀਆ)- ਪੰਜਾਬ ਪੁਲਿਸ ਵੱਲੋਂ ਪੁਲਿਸ  ਦੇ ਫੀਲਡ ਅੰਦਰ ਕੰਮ ਕਾਜ ਨੂੰ ਹੋਰ  ਵਧੇਰੇ ਅਸਰਦਾਇਕ ਬਣਾਉਣ ਲਈ ਇਸ  ਦੇ ਸਿਖਲਾਈ ਮਾਪ ਦੰਡਾਂ ਨੂੰ ਨਵੇਂ ਸਿਰਿਓਂ ਵਿਊਂਤਬੱਧ ਕਰਨ ਲਈ ਇੱਕ ਉਚ ਤਾਕਤੀ ਅਕਾਦਮਿਕ ਅਤੇ ਸਿਖਲਾਈ ਸਲਾਹਕਾਰ ਕੌਂਸਲ ਦਾ ਗਠਨ ਕੀਤਾ ਗਿਆ ਹੈ ਉਕਤ ਸਲਾਹਕਾਰ ਕੌਂਸਲ ਦੀ ਪਲੇਠੀ ਮੀਟਿੰਗ ਅੱਜ ਪੰਜਾਬ ਪੁਲਿਸ ਅਕਾਦਮੀ ਫਿਲੌਰ ਵਿਖੇ ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਪੀ ਐਸ ਗਿੱਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਪੁਲਿਸ ਵਿਭਾਗ ਦੇ ਵੱਖ-ਵੱਖ ਵਿੰਗਾਂ ਦੇ ਮੁਖੀਆਂ ਤੋਂ ਇਲਾਵਾ ਸਮੂਹ ਜੋਨਲ ਆਈ ਜੀ , ਰੇਂਜ ਡੀ ਆਈ ਜੀ, ਪੁਲਿਸ ਕਮਿਸ਼ਨਰ ਅਤੇ ਨਾਮਜ਼ਦ ਜ਼ਿਲ੍ਹਾ ਪੁਲਿਸ ਮੁਖੀਆਂ ਨੇ ਹਿੱਸਾ ਲਿਆ । ਇਸ ਮੌਕੇ ਆਪਣੇ ਪ੍ਰਧਾਨਗੀ  ਭਾਸ਼ਣ ਵਿੱਚ ਡੀ. ਜੀ. ਪੀ. ਸ਼੍ਰੀ ਪੀ ਐਸ ਗਿੱਲ ਨੇ ਪੁਲਿਸ ਦੀ ਸਿਖਲਾਈ ਦਾ ਪੱਧਰ ਚੁੱਕਣ ਅਤੇ ਹੋਰ ਸਬੰਧਤ ਮਾਮਲਿਆਂ ਵਿੱਚ ਵੱਖ-ਵੱਖ ਪੱਧਰ ’ਤੇ

(more…)

19ਵੀਂਆਂ ਰਾਸ਼ਟਰਮੰਡਲ ਖੇਡਾਂ ਦੀ ਮਸ਼ਾਲ ਦੀ ਆਮਦ ਸਬੰਧੀ ਮੀਟਿੰਗ

ਅੰਮ੍ਰਿਤਸਰ, 21 ਮਈ (ਮੋਤਾ ਸਿੰਘ)-19ਵੀਂਆਂ ਰਾਸ਼ਟਰਮੰਡਲ ਖੇਡਾਂ ਦੀ ਮਸ਼ਾਲ ਦੀ ਅਟਾਰੀ ਰਾਹੀਂ ਭਾਰਤ ਆਮਦ ਸਬੰਧੀ ਅਗੇਤੇ ਪ੍ਰਬੰਧਾਂ ਲਈ ਅੱਜ ਇਕ ਉਚ ਪੱਧਰੀ ਮੀਟਿੰਗ ਰਾਸ਼ਟਰਮੰਡਲ ਖੇਡਾਂ ਦੀ ਪ੍ਰਬੰਧਕੀ ਕਮੇਟੀ ਦੇ  ਸੰਯੁਕਤ ਡਾਇਰੈਕਟਰ ਜਨਰਲ, ਲੈਫਟੀਨੈਂਟ ਜਨਰਲ ਢਿੱਲੋਂ  ਦੀ ਪ੍ਰਧਾਨਗੀ ਹੇਠ ਅਟਾਰੀ – ਵਾਹਗਾ ਸੰਯੁਕਤ ਚੈਕ ਪੋਸਟ ਤੇ ਸਥਿਤ ਬੀ:ਐਸ:ਐਫ ਦੇ ਕਾਨਫਰੰਸ ਹਾਲ ਵਿਖੇ ਹੋਈ।   ਮੀਟਿੰਗ ਵਿੱਚ ਸ੍ਰੀ ਮੁਹੰਮਦ ਆਕਿਲ, ਡੀ:ਆਈ:ਜੀ, ਬੀ:ਐਸ:ਐਫ,  ਸ੍ਰ ਕਾਹਨ ਸਿੰਘ ਪਨੂੰ, ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸ੍ਰੀ ਵਰਿੰਦਰ ਕੁਮਾਰ, ਕਮਿਸ਼ਨਰ ਪੁਲਿਸ, ਸ੍ਰੀ ਰਾਜਾ ਸਿੱਧੂ, ਸਕੱਤਰ ਜਨਰਲ ਪੰਜਾਬ ਓਲੰਪਿਕ ਐਸੋਸੀਏਸ਼ਨ, ਕਰਨਲ ਕੇ:ਐਸ:ਬਾਂਸ਼ਤੂ, ਡਾਇਰੈਕਟਰ ਕੁਇਨਜ਼ ਬੈਟਨ ਰਿਸੈਪਸ਼ਨ, ਸ੍ਰੀ ਸੁਧੀਰ ਸੋਬਤੀ, ਡਾਇਰੈਕਟਰ ਮੀਡੀਆ ਰਿਲੇਸ਼ਨਜ਼, ਕਾਮਨਵੈਲਥ ਗੇਮਜ਼ ਸਮੇਤ ਭਾਰਤ ਦੇ ਗ੍ਰਹਿ ਮੰਤਰਾਲੇ, ਬੀ:ਐਸ:ਐਫ, ਸੈਨਾ, ਪੁਲਿਸ, ਜਿਲ੍ਹਾ ਪ੍ਰਸਾਸ਼ਨ, ਖੇਡ ਵਿਭਾਗ, ਪੰਜਾਬ,  ਪੰਜਾਬ ਓਲੰਪਿਕ ਐਸੋਸੀਏਸ਼ਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਆਯੋਜਨ ਨਾਲ ਸਬੰਧਤ ਵੱਖ ਵੱਖ ਕਮੇਟੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।

(more…)

ਪੀ ਐਚ ਸੀ ਵਡਾਲਾ ਵਿਖੇ ਸਿਹਤਮੰਦ ਬੱਚੀ ਮੁਕਾਬਲਾ ਕਰਵਾਇਆ

ਮਜੀਠਾ 21 ਮਈ (ਸੁਭਾਸ਼ ਮਜੀਠਾ) ਐਸ ਐਮ ੳ ਪੀ ਐਚ ਸੀ ਥਰੀਏਵਾਲ ਡਾ ਜਸਪਾਲ ਕੌਰ ਦੀ ਸੁਚੱਜੀ ਨਿਗਰਾਨੀ ਹੇਠ ਮਿੰਨੀ ਪੀ ਐਚ ਸੀ ਵਡਾਲਾ ਵਿਖੇ ਸਿਹਤਮੰਦ ਬੱਚੀ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਜਿਨ੍ਹਾਂ ਬੱਚੀਆਂ ਦੀ ਉਮਰ ਦਸ ਮਹੀਨੇ ਤੋਂ ਢੇਡ ਸਾਲ ਦੇ ਵਿਚ ਸੀ ਅਤੇ ਇਨ੍ਹਾਂ ਨੂੰ ਪੂਰਨ ਟੀਕਾਕਰਨ ਕੀਤਾ ਹੋਇਆ ਸੀ।
ਇਸ ਸਿਹਤਮੰਦ ਬੱਚੀ ਮੁਕਾਬਲੇ ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਮੈਡੀਕਲ ਅਫਸਰ ਡਾ ਰਾਮ ਸਿੰਘ ਮਿੰਨੀ ਪੀ ਐਚ ਸੀ ਵਡਾਲਾ ਨੇ ਪਹਿਲੇ ਸਥਾਨ ’ਤੇ ਆਈ ਬੱਚੀ ਨੂੰ 1000 ਰੁਪੈ, ਦੂਜੇ ਨੂੰ 600 ਰੁਪੈ ਅਤੇ ਤੀਜੇ ਨੂੰ 400 ਰੁਪੈ ਦੇ ਵਿਕਾਸ ਪੱਤਰ ਦਿੱਤੇ।ਇਸ ਮੌਕੇ ਸ੍ਰੀ ਅਮਰੀਕ ਸਿੰਘ ਬੀ ਈ ਈ ਨੇ ਦੱਸਿਆ ਕਿ ਇਹ ਇਕ ਜਾਂ ਦੋ ਬੱਚਿਆਂ ਤੱਕ ਹੀ ਸੀਮਿਤ ਹੈ ਅਤੇ ਕੇਵਲ ਬੱਚੀਆਂ ਨੂੰ ਹੀ ਦਿੱਤੇ ਜਾਂਦੇ ਹਨ। ਇਸ ਸਮੇਂ ਗੁਰਮੀਤ ਕੌਰ ਫਾਰਮਸਿਸਟ, ਹਰਭਿੰਦਰ ਕੌਰ ਐਲ ਐਚ ਵੀ, ਪਰਮਜੀਤ ਕੌਰ, ਜਸਵੰਤ ਕੌਰ ਏ ਐਨ ਐਮ, ਦਲਜੀਤ ਸਿੰਘ ਮ ਪ ਵ (ਪੁਰਸ਼), ਪ੍ਰੀਤਮ ਸਿੰਘ ਆਦਿ ਵੀ ਹਾਜ਼ਰ ਸਨ।

ਅੱਠਵੀਂ ਦਾ ਨਤੀਜ਼ਾ 100% ਰਿਹਾ

ਜੰਡਿਆਲਾ ਮੰਜਕੀ, 21 ਮਈ (ਤੀਰਥ ਸਪਰਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਡੇ ਸਪਰਾਏ ਦਾ ਅੱਠਵੀਂ ਦਾ ਨਤੀਜਾ 100 ਫੀਸਦੀ ਆਇਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਿੰਸੀ. ਮੈਡਮ ਰੀਟਾ ਬਾਮਣੀ ਨੇ ਦੱਸਿਆ ਕਿ ਇਹ ਵਧੀਆ ਨਤੀਜਾ ਆਉਣ ਦਾ ਕਾਰਨ ਵਿਦਿਆਰਥੀਆਂ ਦੀ ਸਖਤ ਮਿਹਨਤ ਤੇ ਅਧਿਆਪਕਾਂ ਦੀ ਯੋਗ ਅਗਵਾਈ ਕਰਕੇ ਸੰਭਵ ਹੋਇਆ ਹੈ।

23 ਮਈ ਨੂੰ ਬਠਿੰਡਾ ਵਿਖੇ ਪੰਜਾਬ ਭਰ ਦੇ ਕੰਪਿਊਟਰ ਟੀਚਰ ਕਰਨਗੇ ਸਰਕਾਰ ਦਾ ਪਿੱਟ ਸਿਆਪਾ

ਤਪਾ ਮੰਡੀ, 21 ਮਈ (ਯਾਦੂ ਭੁੱਲਰ)-ਪੰਜਾਬ ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਵੱਲੋਂ 23 ਮਈ ਨੂੰ ਬਠਿੰਡਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਕੰਪਿਊਟਰ ਟੀਚਰ ਸ਼ਮੂਲੀਅਤ ਕਰਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਅੱਜ ਸਥਾਨਕ ਰੇਲਵੇ ਪਾਰਕ, ਤਪਾ ਵਿੱਚ ਪੰਜਾਬ ਦੇ ਪ੍ਰੈਸ ਸਕੱਤਰ ਨਿਰਮਲ ਸਿੰਘ ਠੀਕਰੀਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਪਾਲ ਨੇ ਕੰਪਿਊਟਰ ਟੀਚਰਜ਼ ਯੂਨੀਅਨ ਦੀ ਬਰਨਾਨਾ ਇਕਾਈ ਦੀ ਇੱਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਪੰਜਾਬ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਨੂੰ ਸਿੱਖਿਆ ਵਿਭਾਗ ਵਿੱਚ ਲਿਆ ਕੇ ਰੈਗੂਲਰ ਕੀਤਾ ਜਾਵੇਗਾ ਜੋ ਕਿ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਜ਼ਿਲ੍ਹਾ ਪ੍ਰੈਸ ਸਕੱਤਰ ਅੰਕੁਰ ਕੁਮਾਰ

(more…)

ਪੰਜਾਬ ਸੁਬਾਰਡੀਨੇਟ ਸਰਵਸਿਸ ਫੈਡਰੇਸ਼ਨ ਦੀਆਂ ਜੱਥੇਬੰਦਕ ਚੋਣਾਂ 25 ਤੱਕ

ਜਲੰਧਰ, 21 ਮਈ (ਸਰਬਜੀਤ ਵਾਲੀਆ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ (ਪ.ਸ.ਸ.ਫ.) ਦੀਆਂ ਜਥੇਬੰਦਕ ਚੋਣਾਂ ਦੇ ਦੂਸਰੇ ਪੜਾਅ ਅੰਦਰ ਜ਼ਿਲ੍ਹਾ ਪੱਧਰੀ ਚੋਣਾਂ 25 ਮਈ ਤੱਕ ਮੁਕੰਮਲ ਕਰ ਲਈਆਂ ਜਾਣਗੀਆਂ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਪ.ਸ.ਸ.ਫ. ਦੇ ਸੂਬਾ ਪ੍ਰਧਾਨ ਸੁੱਚਾ ਸਿੰਘ ਖੱਟੜਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਪ੍ਰੈ¤ਸ ਨੂੰ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਦੇ ਸੂਬਾ ਪ੍ਰੈ¤ਸ ਸਕੱਤਰ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਮੀਟਿੰਗ ਵਿੱਚ ਹੋ ਰਹੀ ਜ਼ਿਲ੍ਹਾ ਜਥੇਬੰਦਕ ਚੋਣਾਂ ਦਾ ਰੀਵਿਊ ਕਰਦਿਆਂ ਰਹਿੰਦਿਆਂ ਜ਼ਿਲ੍ਹਿਆਂ ਮੁਹਾਲੀ, ਲੁਧਿਆਣਾ, ਨਵਾਂ ਸ਼ਹਿਰ, ਮੋਗਾ, ਫਰੀਦਕੋਟ, ਬਰਨਾਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਜ਼ਿਲ੍ਹਾ ਡੈਲੀਗੇਟ ਅਜਲਾਸ 23 ਮਈ ਤੱਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਨ੍ਹਾਂ ਡੈਲੀਗੇਟ ਅਜਲਾਸਾਂ ਲਈ ਸਟੇਟ ਅਬਜ਼ਰਵਰਾਂ ਵਜੋਂ ਡਿਊਟੀਆਂ ਦੀ ਵੰਡ ਕੀਤੀ ਗਈ।

(more…)

ਗਿਆਨ ਅੰਜਨ ਅਧਿਐਨ ਕੇਂਦਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਿੱਤਾ ਮੁੱਖੀ ਕੋਰਸ ਕਰਵਾਏ ਜਾਣਗੇ-ਪ੍ਰੋ. ਮਨਜੀਤ ਸਿੰਘ

ਨੰਗਲ 21 ਮਈ (ਗੁਰਵਿੰਦਰ ਸਿੰਘ ਜੰਡੀਰ, ਧਰਮਪਾਲ) ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਜੋ ਕਿ ਅਜ਼ਾਦੀ ਤੋਂ ਬਾਅਦ ਵੀ ਸਮੇਂ ਸਮੇਂ ਦੀਆਂ ਸਰਕਾਰਾਂ ਦੀ ਨਜ਼ਰ ਤੋਂ ਨਜ਼ਰ ਅੰਦਾਜ਼ ਰਹਿਣ ਕਾਰਨ ਇਸ ਪਵਿੱਤਰ ਸਥਾਨ ਤੇ ਕਿਸੇ ਪ੍ਰਕਾਰ ਦਾ ਕੋਈ ਵੀ ਕਿੱਤਾ ਮੁੱਖੀ ਡਿਪਲੋਮਾ ਜਾਂ ਡਿਗਰੀ ਕਾਲਜ ਨਾ ਖੋਲੇ ਜਾਣ ਕਾਰਨ ਇਲਾਕੇ ਦੇ ਬੱਚਿਆਂ ਨੂੰ ਇਲਾਕੇ ਤੋਂ ਬਾਹਰ ਦੂਰ ਜਾ ਕੇ ਡਿਗਰੀ ਡਿਪਲੋਮੇ ਕਰਨੇ ਪੈ ਰਹੇ ਸਨ। ਜਿਸ ਕਰਕੇ ਮੱਧ ਵਰਗ ਦੇ ਮਾਪਿਆਂ ਲਈ ਇਹ ਕਿੱਤਾ ਮੁੱਖੀ ਕੋਰਸ ਆਪਣੇ ਬੱਚਿਆਂ ਲਈ ਕਰਵਾਉਂਣੇ ਅਸੰਭਵ ਹੀ ਨਹੀਂ ਨਾ ਮੁਮਕਿਨ ਹੋ ਚੁੱਕੇ ਹਨ। ਪਰ ਹੁਣ ਇਲਾਕੇ ਦੇ ਬੱਚਿਆਂ ਲਈ ਗਿਆਨ ਅੰਜਨ ਅਧਿਐਨ ਕੇਂਦਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇਹ ਕਿੱਤਾ ਮੁੱਖੀ ਕੋਰਸ ਕੀਤੇ ਜਾ ਸਕਣਗੇ।

(more…)

ਠੇਕੇ ’ਤੇ ਰੱਖੇ 33 ਪੀ. ਸੀ. ਐਸ. ਅਧਿਕਾਰੀਆਂ ਦੀ ਨਿਯੁਕਤੀ ’ਤੇ ਪ੍ਰਸ਼ਨ ਚਿੰਨ

ਚੰਡੀਗੜ੍ਹ, 21 ਮਈ (ਹਰੀਸ਼ ਚੰਦਰ ਬਾਗਾਂਵਾਲਾ)-ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਠੇਕੇ ’ਤੇ ਨਿਯੁਕਤ ਕੀਤੇ ਗਏ 33 ਦੇ ਕਰੀਬ ਪੀ.ਸੀ.ਐ¤ਸ. ਅਧਿਕਾਰੀਆਂ ਦੀ ਨਿਯੁਕਤੀ ਅੱਗੇ ਵੀ ਪ੍ਰਸ਼ਨ ਚਿੰਨ੍ਹ ਲੱਗ ਗਿਆ ਹੈ। ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦੀ ਸੁਣਵਾਈ ਕਰਦਿਆਂ ਮੁੱਖ ਜੱਜ ਮੁਕਲ ਮੋਦਗਿਲ ਤੇ ਜੱਜ ਜਸਬੀਰ ਸਿੰਘ ’ਤੇ ਆਧਾਰਤ ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਪਟੀਸ਼ਨਕਰਤਾ ਨੂੰ ਹੋਰ ਦਸਤਾਵੇਜ਼ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਪਟੀਸ਼ਨਕਰਤਾ ਨੇ ਕੋਰਟ ਵਿੱਚ ਕਿਹਾ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਨਿਯੁਕਤ ਕਰਨ ਸਮੇਂ ਕੋਈ ਠੋਸ ਨਿਯਮ ਨਹੀਂ ਬਣਾਏ ਗਏ।

(more…)

ਪਬਲਿਕ ਸਕੂਲ ਮਜੀਠਾ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਮਜੀਠਾ, 21 ਮਈ (ਸੁਭਾਸ਼ ਮਜੀਠਾ) ਸ੍ਰੀ ਸਤਿਗੁਰ ਪਬਲਿਕ ਸਕੂਲ ਮਜੀਠਾ ਵਿਖੇ ਅੱਜ ਹਰ ਸਾਲ ਦੀ ਤਰਾਂ ਸਲਾਨਾ ਸਮਾਗਮ ਕਰਵਾਇਆ ਗਿਆ। ਜਿਸ ਦੀ ਅਰੰਭਤਾ ਸ੍ਰੀ ਸੁਖਮਨੀ ਸਹਿਬ ਜੀ ਦੇ ਭੋਗ ਪੈਣ ਉਪਰੰਤ ਕੀਤੀ ਗਈ। ਇਸ ਸਮਾਗਮ ਵਿੱਚ ਗਗਨਦੀਪ ਸਿੰਘ ਭਕਨਾ ਤੇ ਰਕੇਸ਼ ਪ੍ਰਾਸ਼ਰ ਸਿਆਸੀ ਸਕੱਤਰ ਸ ਬਿਕਰਮ ਸਿੰਘ ਮਜੀਠੀਆ ਹਲਕਾ ਵਿਧਾਇਕ ਮੁੱਖ ਮਹਿਮਾਨ ਵਜ਼ੋ ਵਿਸ਼ੇਸ਼ ਤੌਰ ’ਤੇ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਤੇ ਡਾਇਰੈਕਟਰ ਸੋਇਮ ਅਨੰਦ ਨੇ ਸਕੂਲ ਦੀ ਸਲਾਨਾ ਪ੍ਰਗਤੀ ਰਿਪੋਰਟ ਪੜ੍ਹ ਕੇ ਕੀਤੀ। ਇਸ ਸਮੇਂ ਸਕੂਲ ਦੇ ਹੋਣਹਾਰ ਤੇ ਕੰਪਿਉਟਰ ਕੋਰਸ ਪਾਸ ਕਰ ਚੁਕੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨਾਂ ਵਲੋ ਸਰਟੀਫੀਕੇਟ ਤਕਸੀਮ ਕੀਤੇ ਗਏ

(more…)


««ਅਗਲਾ ਪੰਨਾ ---->>>> »
Most Read News/Articles
May 2010
M T W T F S S
« Apr   Jun »
 12
3456789
10111213141516
17181920212223
24252627282930
31  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO