ਅੰਮ੍ਰਿਤਸਰ, 17 ਮਈ (ਮੋਤਾ ਸਿੰਘ) ਜਨਤਾ ਦਲ (ਯੂਨਾਈਟਿਡ) ਦੇ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਮੈਂਬਰ ਰਾਸ਼ਟਰੀ ਕਾਰਜਕਾਰਨੀ ਸ. ਜਸਪਾਲ ਸਿੰਘ ਕਪੂਰ ਸਾਬਕਾ ਕੌਂਸਲਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚਲਦੇ ਗੁਰੂ ਰਾਮਦਾਸ ਹਸਪਤਾਲ ਦੇ ਪ੍ਰਬੰਧ ਵਿੱਚ ਸੁਧਾਰ ਦੀ ਮੰਗ ਕੀਤੀ ਹੈ। ਸ. ਕਪੂਰ ਨੇ ਦੱਸਿਆ ਕਿ ਹਸਪਤਾਲ ਵਿਚਲੀਆਂ ਉੂਣਤਾਈਆਂ ਜਦ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਧਿਆਨ ਵਿੱਚ ਲਿਆਂਦੀਆਂ ਤਾਂ ਪ੍ਰਧਾਨ ਸਾਹਿਬ ਨੇ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਸ਼੍ਰੋਮਣੀ ਕਮੇਟੀ ਤਾਂ ਪਹਿਲਾਂ ਹੀ ਘਾਟੇ ਵਿੱਚ ਚੱਲ ਰਹੀ ਹੈ। ਅਸੀਂ ਤਾਂ ਸ੍ਰੀ ਦਰਬਾਰ ਸਾਹਿਬ ਦੇ ਫੰਡ ਵਿੱਚ ਜਮ੍ਹਾਂ ਐਫ. ਡੀਆਂ ਤੁੜਵਾ ਕੇ ਖਰਚ ਕਰ ਰਹੇ ਹਾਂ। ਸ. ਕਪੂਰ ਨੇ ਕਿਹਾ ਕਿ ਇਸ ਹਸਪਤਾਲ ਵਿੱਚ ਟੈਸਟਾਂ ਦੇ ਨਾਮ ਤੇ ਮਰੀਜਾਂ ਕੋਲੋ ਭਾਰੀ ਰਕਮ ਵਸੂਲਣ ਦੇ ਬਾਵਜੂਦ ਇਲਾਜ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਸ. ਕਪੂਰ ਨੇ ਕਿਹਾ ਕਿ ਉਨ੍ਹਾਂ ਆਪ ਵੀ ਕਿਸੇ ਬਿਮਾਰੀ ਦੇ ਟੈਸਟ ਕਰਵਾਏ ਇਸ ਹਸਪਤਾਲ ਦੇ ਡਾਕਟਰ ਕਹਿੰਦੇ ਤੁਹਾਡੇ ਸਾਰੇ ਟੈਸਟ ਓ. ਕੇ ਹਨ ਪਰ ਸਾਡੀ ਰਿਪੋਰਟ ਤੇ ਤੁਸੀ ਯਕੀਨ ਨਹੀਂ ਕਰਨਾ ਫਿਰ ਵੀ ਰੀਵਿਉ ਕਰਵਾਉਣ ਵਾਸਤੇ ਆਲ ਇੰਡੀਆ ਮੈਡੀਕਲ ਸਾਇੰਸ ਨਵੀਂ ਦਿੱਲੀ ਦੂੁਬਾਰਾ ਚੈ¤ਕ ਕਰਵਾ ਲਓ।
ਚੰਡੀਗੜ੍ਹ, 17 ਮਈ (ਨਾਗਪਾਲ) ਉ¤ਤਰ ਹਰਿਆਣਾ ਬਿਜਲੀ ਵੰਡ ਨਿਗਮ ਨੇ ਦਿਹਾਤੀ ਬਿਨੈਕਾਰਾਂ ਨੂੰ ਨਵੇਂ ਘਰੇਲੂ ਕੁਨੈਕਸ਼ਨ ਜਾਰੀ ਕਰਨ ਸਬੰਧੀ ਨਿਰਦੇਸ਼ਾਂ ਨੂੰ ਉਦਾਰ ਬਣਾਇਆ ਹੈ । ਉ¤ਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਇਕ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਨਿਗਮ ਨਵੇਂ ਕੁਨੈਕਸ਼ਨ ਜਾਰੀ ਕਰਦੇ ਸਮੇਂ ਬਿਨੈਕਾਰ ਦੇ ਨਾਂਅ ’ਤੇ ਮਕਾਨ ਦੀ ਰਜਿਸਟਰੀ ਪੇਸ਼ ਕਰਨ ’ਤੇ ਜ਼ੋਰ ਨਹੀਂ ਦੇਵੇਗਾ । ਕੁਨੈਕਸ਼ਨ ਉਪਲੱਬਧ ਕਰਵਾਉਣ ਲਈ ਪਿੰਡ ਪੰਚਾਇਤ ਕੋਲੋਂ ਪ੍ਰਾਪਤ ਬਿਨੈਕਾਰ ਦੇ ਮਕਾਨ ਦੀ ਮਲਕੀਅਤ ਦਾ ਪ੍ਰਮਾਣ-ਪੱਤਰ ਵੈਧ ਮੰਨਿਆ ਜਾਵੇਗਾ। ਇਹ ਵੇਖਿਆ ਗਿਆ ਹੈ ਕਿ ਸਾਂਝੇ ਪਰਿਵਾਰ ਰਜਿਸਟਰੇਸ਼ਨ ਕਰਵਾਏ ਬਿਨਾਂ ਆਪਣੀ ਸਾਂਝੀ ਜਾਇਦਾਦ ਨੂੰ ਅਨੇਕ ਵੱਖਰੀ-ਵੱਖਰੀ ਇਕਾਈਆਂ ਵਿਚ ਵੰਡ ਦਿੰਦੇ ਹਨ, ਜਿਸ ਨਾਲ ਕੁਝ ਦਿਹਾਤੀ ਰਜਿਸਟਰੀਆਂ ਪੇਸ਼ ਕਰਨ ਵਿਚ ਅਸਮਰਥ ਰਹਿੰਦੇ ਹਨ । ਬੁਲਾਰੇ ਨੇ ਦਸਿਆ ਕਿ ਨਿਗਮ ਨੇ ਪਿੰਡਾਂ ਵਿਚ ਸਾਰੇ ਘਰਾਂ ਨੂੰ ਸੌ ਫੀਸਦੀ ਕੁਨੈਕਸ਼ਨ ਜਾਰੀ ਕਰਨ ’ਤੇ ਜ਼ੋਰ ਦਿੱਤਾ ਹੈ । ਪਿੰਡ ਪੰਚਾਇਤ ਦੁਆਰਾ ਜਾਰੀ ਪ੍ਰਮਾਣ-ਪੱਤਰ ’ਤੇ ਕੁਨੈਕਸ਼ਨ ਜਾਰੀ ਕਰਨ ਦੇ ਫੈਸਲੇ ਨਾਲ ਬਿਜਲੀ ਦੀ ਚੋਰੀ ਹੋਣ ਕਾਰਣ ਹੋਣ ਵਾਲੇ ਮਾਲੀਆ ਘਾਟੇ ਤੋਂ ਬਚਿਆ ਜਾ ਸਕੇਗਾ ।
ਕੁਹਾੜਾ 17 ਮਈ (ਗੁਰਨਾਮ) ਸਹਿਕਾਰੀ ਖੰਡ ਮਿੱਲ ਬੁੱਢੇਵਾਲ ਵਿਖੇ ਗੰਨੇ ਦੀ ਸਿੰਗਲ ਬੱਡ ਅਤੇ ਅੰਤਰ ਫਸਲਾਂ ਦੀ ਬਿਜਾਈ ਤੋਂ ਉਤਸ਼ਾਹਤ ਕਰਨ ਲਈ ਖੇਤੀ ਬਾੜੀ ਮਹਿਕਮੇ ਵੱਲੋਂ ਉਪਦਾਨ ਵੰਡਿਆ ਗਿਆ। ਇਸ ਮੌਕੇ ਸਹਾਇਕ ਗੰਨਾਂ ਵਿਕਾਸ ਅਫਸਰ ਮਹਿੰਦਰ ਕੁਮਾਰ ਸ਼ਾਰਦਾ, ਖੇਤੀ ਬਾੜੀ ਵਿਕਾਸ ਅਫਸਰ ਡਾ. ਸੁਰਿੰਦਰ ਸਿੰਘ ਬੇਦੀ, ਗੋਵਰਦਨ ਲਾਲ ਅਤੇ ਪ੍ਰਮਜੀਤ ਸਿੰਘ ਨੇ ਮਿੱਲ ਦੇ ਮੁੱਖ ਗੰਨਾਂ ਵਿਕਾਸ ਅਫਸਰ ਮਨੋਹਰ ਸਿੰਘ ਸੰਧੂ ਨਾਲ ਮਿਲ ਕੇ ਇਲਾਕੇ ਦੇ ਕਿਸਾਨਾਂ ਨੂੰ ਉਪਦਾਨ ਵੰਡਦਿਆ ਕਿਸਾਨਾਂ ਨੂੰ ਇਨ੍ਹਾਂ ਵਿਧੀਆ ਰਾਹੀ ਵੱਧ ਤੋਂ ਵੱਧ ਗੰਨੇ ਦੀ ਬਿਜਾਈ ਕਰਨ ਲਈ ਉਤਸ਼ਾਹਤ ਕੀਤਾ। ਮਿੱਲ ਦੇ ਜਨਰਲ ਮੈਨੇਜਰ ਸ ਅਵਤਾਰ ਸਿੰਘ
(more…)
ਅੰਮ੍ਰਿਤਸਰ, 17 ਮਈ (ਮੋਤਾ ਸਿੰਘ) – ਉ¤ਘੇ ਅੱਖਾਂ ਦੇ ਸਰਜਨ, ਡਾ. ਦਲਜੀਤ ਸਿੰਘ ਨੇ ਅੱਜ ਇਥੇ ਖਾਲਸਾ ਕਾਲਜ ਪਬਲਿਕ ਸਕੂਲ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕਾਂ ਰਾਹੀਂ ਪੜ੍ਹਾਉਣ ਲਈ ਬਣਾਏ ਗਏ ਸਮਾਰਟ ਕਲਾਸ ਰੂਮ ਅਤੇ ਹਾਈਟੈਕ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ। ਇਸ ਤੋਂ ਪਹਿਲਾਂ ਸਕੂਲ ਦੀ ਪ੍ਰਿੰਸੀਪਲ, ਡਾ. ਮਿਸਜ਼ ਐਸ. ਬਰਾੜ, ਅਧਿਆਪਕਾਂ ਅਤੇ ਬੱਚਿਆਂ ਨੇ ਡਾ. ਦਲਜੀਤ ਸਿੰਘ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਦੇ ਜੂਨੀਅਰ ਵਿੰਗ ਦੇ ਬੱਚਿਆਂ ਨੇ ਸੁਆਗਤੀ ਗੀਤ ਪੇਸ਼ ਕੀਤਾ। ਪ੍ਰਿੰਸੀਪਲ ਬਰਾੜ ਨੇ ਸਕੂਲ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੱਚਿਆਂ ਦੇ ਸਰਬਪੱਖੀ ਵਿਕਾਸ ਤੇ ਉਨ੍ਹਾਂ ਦੇ ਹਿਤਾਂ ਅਤੇ ਰੁਚੀਆਂ ਨੂੰ ਮੁੱਖ ਰੱਖਦਿਆਂ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਪਬਲਿਕ ਸਕੂਲ
(more…)
ਐਸ.ਏ.ਐਸ.ਨਗਰ : 17 ਮਈ (ਵੀਨਾ ਰਾਜਪੂਤ)-: ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਲੋਕ ਸਭਾ ਅਤੇ ਪ੍ਰਧਾਨ ਇਸਤਰੀ ਅਕਾਲੀ ਦਲ ਪੰਜਾਬ ਨੇ ਵਿਸ਼ੇਸ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਬੀ ਸੁਰਿੰਦਰ ਕੌਰ ਬਾਦਲ ਸੁਪੱਤਨੀ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਸਿਹਤਯਾਬੀ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿਖੇ ਇਸਤਰੀ ਅਕਾਲੀ ਦਲ ਵੱਲੋਂ ਅੱਜ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ। ਸ੍ਰੀ ਆਖੰਡ ਪਾਠ ਸਾਹਿਬ ਦਾ ਭੋਗ 19 ਮਈ ਦਿਨ ਬੁੱਧਵਾਰ ਨੂੰ ਸਵੇਰੇ 10.00 ਵਜੇ ਪੈਣਗੇ ਅਤੇ 11.30 ਵਜੇ ਤੱਕ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਇਲਾਹੀ ਕੀਰਤਨ ਕੀਤਾ ਜਾਵੇਗਾ। ਇੱਥੇ ਇਹ ਵਰਣਨ ਯੋਗ ਹੈ ਕਿ ਬੀਬੀ ਸੁਰਿੰਦਰ ਕੌਰ ਬਾਦਲ ਅਮਰੀਕਾ ਵਿਖੇ ਜੇਰੇ ਇਲਾਜ ਹਨ। ਬੀਬੀ ਪਰਮਜੀਤ ਕੌਰ ਗੁਲਸ਼ਨ ਮੈਂਬਰ ਲੋਕ ਸਭਾ ਅਤੇ ਸ੍ਰੀਮਤੀ ਕੁਲਦੀਪ ਕੌਰ ਕੰਗ
(more…)
ਐਸ.ਏ.ਐਸ.ਨਗਰ: 17 ਮਈ (ਵੀਨਾ ਰਾਜਪੂਤ) ਹਾਊਸ ਓਨਰਜ਼ ਵੈਲਫੇਅਰ ਸੋਸਾਇਟੀ (ਰਜਿ.) ਫੇਜ਼ 5 ਨੇ ਇਕ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਨਗਰ ਦੀ ਮਿਊਂਸਪਲ ਕੌਂਸਲ ਦੀ ਨਵੀਂ ਬਣੀ ਟੀਮ ਸ. ਕੁਲਵੰਤ ਸਿੰਘ ਪ੍ਰਧਾਨ, ਸ. ਅਮਰੀਕ ਸਿੰਘ ਤਹਿਸੀਲਦਾਰ (ਰਿਟਾ.) ਸੀ. ਮੀਤ ਪ੍ਰਧਾਨ ਅਤੇ ਸ. ਹਰਪਾਲ ਸਿੰਘ ਚੰਨਾ ਦਾ ਸਨਮਾਨ ਕੀਤਾ ਗਿਆ। ਸ. ਅਲਬੇਲ ਸਿੰਘ ਸਿਆਣ ਪ੍ਰਧਾਨ ਨੇ ਨਵੀਂ ਟੀਮ ਦਾ ਸੁਆਗਤ ਕਰਦਿਆਂ ਕਿਹਾ ਕਿ ਇਸ ਨਗਰ ਦੀ ਵਾਗਡੋਰ ਹੁਣ ਇਕ ਤਜਰਬੇਕਾਰ ਟੀਮ ਦੇ ਹੱਥ ਆਈ ਹੈ, ਇਸ ਲਈ ਨਗਰ ਦੀ ਵਿਗੜਦੀ ਹਾਲਤ ਨੂੰ ਛੇਤੀ ਲੀਹ ’ਤੇ ਆਉਣ ਦੀ ਆਸ ਬੱਝੀ ਹੈ। ਸੋਸਾਇਟੀ ਵਲੋਂ ਸ. ਕੁਲਵੰਤ ਸਿੰਘ ਜੀ ਸ. ਅਮਰੀਕ ਸਿੰਘ ਜੀ ਅਤੇ ਸ. ਹਰਪਾਲ ਸਿੰਘ ਜੀ ਨੂੰ ਸਿਰੋਪਾਉ ਅਤੇ ਮੋਮੈਂਟੋਆਂ ਰਾਹੀਂ ਸਨਮਾਨਤ ਕੀਤਾ ਗਿਆ। ਇਸ ਤੋਂ ਪਹਿਲਾਂ ਸੋਸਾਇਟੀ ਪ੍ਰਧਾਨ ਸ. ਅਲਬੇਲ ਸਿੰਘ ਸਿਆਣ
(more…)
ਐਸ.ਏ.ਐਸ.ਨਗਰ: 17 ਮਈ (ਵੀਨਾ ਰਾਜਪੂਤ )ਜੇ.ਸੀ.ਟੀ ਬੇਰੁਜ਼ਗਾਰ ਵਰਕਰਜ਼ ਯੂਨੀਅਨ ਦੀ ਬੀਤੇ ਕੱਲ੍ਹ ਬੋਗਨਵਿਲੀਆ ਪਾਰਕ ਫੇਜ਼ 4 ਮੋਹਾਲੀ ’ਚ ਹੋਈ ਜਿਸ ਵਿਚ ਹਰਮਿੰਦਰ ਸਿੰਘ ਮਾਵੀ ਯੂਨੀਅਨ ਪੰਚਾਇਤਾਂ ਪੰਜਾਬ ਜਨਰਲ ਸਕੱਤਰ ਦੀ ਅਗਵਾਈ ਹੇਠ ਸੰਘਰਸ਼ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ 10 ਸਾਲ ਪਹਿਲਾ ਗੈਰ ਕਾਨੂੰਨੀ ਤਰੀਕੇ ਨਾਲ ਪ੍ਰਬੰਧਕਾਂ ਵਲੋਂ ਜੇ.ਸੀ.ਟੀ ਨੂੰ ਬੰਦ ਕਰਕੇ ਵਰਕਰਾਂ ਦੀ ਰੋਜੀ ਰੋਟੀ ਖੋਹ ਕੇ ਉਨ੍ਹਾਂ ਨੂੰ ਬੇਰੁਜ਼ਗਾਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਲਕਾ ਵਿਧਾਇਕ ਸੀ। ਬਲਵੀਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਇਸ ਮੌਕੇ ਸ. ਸਿੱਧੂ ਨੇ ਪੰਜਾਬ ਯੂਥ ਕਾਂਗਰਸ ਤੇ ਹਲਕਾ ਅਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੀ ਤਰਫ਼ੋਂ ਸ਼ਿਰਕਤ ਕੀਤੀ ਅਤੇ ਸਮੂਹ ਕਰਮਚਾਰੀਆਂ ਦੇ ਦੁੱਖ ਵਿਚ ਸ਼ਰੀਕ ਹੁੰਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਸੰਘਰਸ਼ ਵਿਚ ਪੂਰਾ ਸਾਥ ਦੇਣਗੇ। ਉਨ੍ਹਾਂ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਸਬੰਧੀ
(more…)
ਲੁਧਿਆਣਾ, 17 ਮਈ (ਰਾਜ ਜੋਸ਼ੀ) ਸਥਾਨਕ ਮੈਂਬਰ ਪਾਰਲੀਮੈਂਟ ਤੇ ਕਾਂਗਰਸ ਦੇ ਕੌਮੀ ਬੁਲਾਰੇ ਸ੍ਰੀ ਮਨੀਸ਼ ਤਿਵਾੜੀ ਨੇ ਅੱਜ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਸਾਹਨੇਵਾਲ ਏਅਰਪੋਰਟ (ਲੁਧਿਆਣਾ) ਦੀ ਬਹਾਲੀ ਵਿਚ ਅਕਾਲੀ-ਭਾਜਪਾ ਗਠਬੰਧਨ ਸਰਕਾਰ ਦੇ ਝੂਠੇ ਦਾਅਵੇ ਦਾ ਭਾਂਡਾ ਭੰਨ੍ਹਿਆ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਜੁਲਾਈ 2009 ਦੇ ਬਜਟ ਭਾਸ਼ਣ ਅਨੁਸਾਰ 38 ਅਤੇ 39 ਪੈਰ੍ਹੇ ਵਿਚ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜੋਰਦਾਰ ਸ਼ਬਦਾਂ ਵਿਚ ਸਪੱਸ਼ਟ ਕੀਤਾ ਸੀ ਕਿ ਇਹ ਹਵਾਈ ਅੱਡਾ ਭਾਰਤ ਸਰਕਾਰ ਦੀ ਦੇਣ ਹੈ ਨਾ ਕਿ ਸੂਬਾ ਸਰਕਾਰ ਦੀ, ਜਿਸ ਨੂੰ ਬਹੁਤਕਨੀਕੀ ਸੁਵਿਧਾਵਾਂ ਨਾਲ ਲੈਸ ਕੀਤਾ ਜਾਵੇਗਾ। ਮਨਪ੍ਰੀਤ ਬਾਦਲ ਵਿਤ ਮੰਤਰੀ ਪੰਜਾਬ ਸਰਕਾਰ ਨੇ ਜਾਰੀ ਇਕ ਬਿਆਨ ਵਿਚ ਸਪੱਸ਼ਟ ਕਰਦਿਆਂ ਕਿਹਾ ਕਿ ਲੋਕ ਸਭਾ ਦੇ ਮੈਂਬਰ ਤੇ
(more…)
ਕੁਹਾੜਾ 17 ਮਈ (ਗੁਰਨਾਮ) ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਨਿਧੱੜਕ ਨੇਤਾ ਹਨ ਤੇ ਕੈਪਟਨ ਅਮਰਿੰਦਰ ਸਿੰਘ ਵਰਗਾ ਸੂਝਵਾਨ ਨੇਤਾ ਹੀ ਕਾਂਗਰਸ ਦੀ ਬੇੜੀ ਪਾਰ ਲਗਾ ਸਕਦਾ ਹੈ।ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੰਜਾਬ ਦਾ ਪ੍ਰਧਾਨ ਬਣਾਇਆ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਆਰ ਮੀਤ ਪ੍ਰਧਾਨ ਸੋਹਣ ਸਿੰਘ ਢੋਲਣਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੀ ਵਤਨ ਵਾਪਸੀ ਸਮੇਂ ਅੰਮ੍ਰਿਤਸਰ ਤੇ ਪਟਿਆਲਾ ਵਿੱਚ ਹੋਇਆ ਸ਼ਾਹੀ ਸਵਾਗਤ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੰਜਾਬ ਦੀ ਜਨਤਾ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋ ਫਿਰ ਦੇਖਣਾ ਚਾਹੁੰਦੇ ਹਨ।ਉਨ੍ਹਾਂ ਅੱਗੇ ਕਿਹਾ ਕਿ ਕੈਪਟਨ ਸਾਹਿਬ ਇੱਕੋ ਇਕ ਅਜਿਹੇ ਨੇਤਾ ਹਨ ਜੋ ਬਾਦਲ ਪਰਿਵਾਰ ਨਾਲ ਟੱਕਰ ਲੈਣ ਦੇ ਸਮੱਰਥ ਹਨ ਤੇ ਲੋਕਾਂ ਨੂੰ ਆਰਥਿਕ
(more…)
ਅੰਮ੍ਰਿਤਸਰ, 17 ਮਈ (ਮੋਤਾ ਸਿੰਘ) ਜਿਹੜੇ ਲੋੜਵੰਦ ਅੰਮ੍ਰਿਤਧਾਰੀ ਪਰਿਵਾਰ ਜੋ ਆਪਣੀਆਂ ਧੀਆਂ ਨੇ ਵਿਆਹ ਕਰਨ ਤੋਂ ਅਸਮਰਥ ਹਨ, ਉਹ ਧਰਮ ਪ੍ਰਚਾਰ ਲਹਿਰ ਨਾਲ ਸੰਪਰਕ ਕਰਨ, ਉਨ੍ਹਾਂ ਦੀਆਂ ਧੀਆਂ ਦੇ ਆਨੰਦ ਕਾਰਜ ਦਾ ਸਾਰਾ ਖਰਚਾ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਲਹਿਰ ਵਲੋਂ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਅਖੰਡ ਕੀਰਤਨੀ ਜਥਾਂ ਇੰਟਰਨੈਸ਼ਨਲ ਦੇ ਮੁੱਖੀ ਅਤੇ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਮੂਖ ਸੇਵਾਦਾਰ ਜਥੇਦਾਰ ਬਲਦੇਵ ਸਿੰਘ ਨੇ ਭਾਈ ਗੁਰਦਾਸ ਹਾਲ ਵਿਖੇ ਮਾਲਵੇ ਦੇ ਲੁਧਿਆਣਾ ਹਲਕੇ ਲਈ 45 ਗੇੜ ਦੀ ਧਰਮ ਪ੍ਰਚਾਰ ਮੁਹਿੰਮ ਰਵਾਨਾਂ ਹੋਣ ਮੋਕੇ ਕੀਤਾ। ਇਸ ਮੋਕੇ ਪੰਜਾਬ ਸਟੇਟ ਇਲੈਕਟ੍ਰਾਨਿਕਸ ਕਾਰਪੋਰੇਸ਼ਨ ਦੇ ਸਾਬਕਾ ਡਾਇਰੈਕਟਰ ਭਾਈ ਸਵਰਨ ਸਿੰਘ ਖ਼ਾਲਸਾ ਨੇ ਅਰਦਾਸ ਕਰਕੇ ਵਹੀਰ ਨੂੰ ਜੈਕਾਰਿਆ ਨਾਲ ਰਵਾਨਾਂ ਕੀਤਾ। ਜਥੇਦਾਰ ਬਲਦੇਵ ਸਿੰਘ ਨੇ ਅੱਗੇ ਦਸਿਆ ਕਿ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ, ਪਤਿਤਪੁਣੇ ਅਤੇ ਡੇਰਾਵਾਦ ਨੂੰ ਠੱਲ ਪਾਉੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ
(more…)