ਡਾ.ਸਵਰਾਜ ਸਿੰਘ
ਹੁਣੇ-ਹੁਣੇ ਐਰੀਜ਼ੋਨਾ ਦੀ ਗਵਰਨਰ ਜੈਨ ਬਰਿਊਰ ਨੇ ਐਰੀਜ਼ੋਨਾ ਸਟੇਟ ਵਿੱਚ ਇਮੀਗਰੇਸ਼ਨ ਬਿੱਲ ’ਤੇ ਦਸਤਖਤ ਕਰਕੇ ਇਸ ਨੂੰ ਇਮੀਗਰੇਸ਼ਨ ਕਾਨੂੰਨ ਬਣਾ ਦਿੱਤਾ ਹੈ। ਅਮਰੀਕਾ ਦੇ ਇਤਿਹਾਸ ਵਿੱਚ ਇਸ ਨੂੰ ਸਭ ਤੋਂ ਸਖਤ ਇਮੀਗਰੇਸ਼ਨ ਕਾਨੂੰਨ ਕਿਹਾ ਜਾ ਰਿਹਾ ਹੈ। ਇਸ ਕਾਨੂੰਨ ਦਾ ਮੰਤਵ ਅਮਰੀਕਾ ਵਿੱਚ ਗੈਰ-ਕਾਨੂੰਨੀ ਆਵਾਮ ਨੂੰ ਘਟਾਉਣਾ ਹੈ। ਐਰੀਜ਼ੋਨਾ ਸਟੇਟ ਅਮਰੀਕਾ ਵਿੱਚ ਗੈਰ-ਕਾਨੂੰਨੀ ਆਵਾਮ ਦਾ ਸਭ ਤੋਂ ਵੱਡਾ ਰਸਤਾ ਮੰਨੀ ਜਾਂਦੀ ਹੈ। ਇੱਕ ਅੰਦਾਜ਼ੇ ਮੁਤਾਬਕ ਐਰੀਜ਼ੋਨਾ ਸਟੇਟ ਵਿੱਚ ਚਾਰ ਲੱਖ ਸੱਠ ਹਜ਼ਾਰ (460000) ਗੈਰ-ਕਾਨੂੰਨੀ ਪ੍ਰਵਾਸੀ ਰਹਿ ਰਹੇ ਹਨ। ਪ੍ਰਧਾਨ ਓਬਾਮਾ ਨੇ ਗਵਰਨਰ ਨੂੰ ਇਸ ਬਿੱਲ ਤੇ ਦਸਤਖਤ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਗਵਰਨਰ ਨੇ ਇੱਕ ਨਹੀਂ ਸੁਣੀ। ਓਬਾਮਾ ਨੇ ਕਿਹਾ ਕਿ ਇਹ ਕਾਨੂੰਨ ਗੁੰਮਰਾਹ ਕਰਨ ਵਾਲਾ (ਮਿਸਗਾਈਡਿਡ) ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਸਾਡੀਆਂ ਇਨਸਾਫ ਬਾਰੇ ਬੁਨਿਆਦੀ ਧਾਰਨਾਵਾਂ ਦੇ ਵਿਰੁੱਧ ਜਾਂਦਾ ਹੈ ਅਤੇ ਇਹ ਪੁਲਿਸ ਅਤੇ ਵੱਖ-ਵੱਖ ਭਾਈਚਾਰਿਆਂ ਵਿੱਚ ਆਪਸੀ ਵਿਸ਼ਵਾਸ ਘਟਾ ਸਕਦਾ ਹੈ, ਜਿਸ ਦੀ ਸੁਰੱਖਿਆ ਕਾਇਮ ਰੱਖਣ ਲਈ ਬਹੁਤ ਜ਼ਰੂਰਤ ਹੁੰਦੀ ਹੈ। ਇਸ ਕਾਨੂੰਨ ਦੀ ਸਭ ਤੋਂ ਮਾੜੀ ਗੱਲ ਇਹ ਹੈ ਕਿ ਪੁਲਿਸ ਅਤੇ ਸੁਰੱਖਿਆ ਸ਼ਾਖਾ ਨੂੰ ਜਾਇਜ਼ ਸ਼ੱਕ ਪੈਣ ਤੇ (ਰੀਜ਼ਨੇਬਲ ਸਸਪੀਸ਼ਨ)
(more…)
ਅਸ਼ਵਨੀ ਕੁਮਾਰ ਜੈਨ (ਐਡਵੋਕੇਟ)
ਹਰ ਵਿਅਕਤੀ ਦੇ ਜੀਵਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਮਾਂ ਦੀ ਹੀ ਹੁੰਦੀ ਹੈ, ਮਾਂ ਦੀ ਮਮਤਾ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਮਾਂ ਉਹ ਸ਼ਬਦ ਹੈ ਜੋ ਪਾਣੀ ਦੀ ਬੂੰਦ ਵਾਂਗ ਜੇਕਰ ਲਗਾਤਾਰ ਕਿਸੇ ਚੱਟਾਨ ’ਤੇ ਪੈਂਦਾ ਰਹੇ ਤਾਂ ਉਹ ਪੱਥਰ ਦਿਲ ਵੀ ਮੋਮ ਵਾਂਗ ਪਿਘਲਾ ਦੇਵੇ। ਮਾਂ ਦੇ ਚਰਨਾਂ ਵਿੱਚ ਜੰਨਤ ਹੁੰਦੀ ਹੈ। ਮਾਂ ਦਾ ਹਿਰਦਾ ਸਦਾ ਹੀ ਪੁੱਤਰਾਂ ਦੀਆਂ ਸੁੱਖਾਂ ਲੋਚਦਾ ਹੈ। ਮਾਂ ਦੀ ਘਾਟਾਂ ਦੀ ਇਸ ਸੰਸਾਰ ਵਿੱਚ ਕੋਈ ਵੀ ਪੂਰੀ ਨਹੀਂ ਕਰ ਸਕਦਾ। ਮਾਂ ਜੋ ਕਿ ਬੱਚਿਆਂ ਲਈ ਠੰਡੀ ਛਾਂ ਹੁੰਦੀ ਹੈ, ਜਦੋਂ ਕੋਈ ਜ਼ਾਲਮ ਮਨੁੱਖ ਭੋਲੇ-ਭਾਲੇ ਨੰਨੇ-ਮੁੰਨੇ ਬੱਚਿਆਂ ਤੋਂ ਮਾਂ ਰੂਪੀ ਠੰਢੀ ਛਾਂ ਹੀ ਖੋਹ ਕੇ ਲੈ ਜਾਵੇ ਤਾਂ ਇਨ੍ਹਾਂ ਅਨਮੋਲ ਜਿੰਦੜੀਆਂ ਦਾ ਕੀ ਬਣੇਗਾ? ਇਹ ਜਿੰਦੜੀਆਂ ਤਾਂ ਦਰ-ਦਰ ਦੀਆਂ ਠੋਕਰਾਂ ਖਾ ਕੇ ਕੱਖਾਂ ਵਾਂਗ ਰੁਲਣ ਲਈ ਮਜ਼ਬੂਰ ਹੋ ਜਾਣਗੀਆਂ ਕਿਉਂਕਿ ਬੱਚਿਆਂ ਦਾ ਦਰਦ ਤਾਂ ਬੱਚਿਆਂ ਦੀ ਮਾਂ ਹੀ ਜਾਣਦੀ ਹੈ। ਜ਼ੀਰਾ ਸਿੰਘ ਸਭਾ ਗੁਰਦੁਆਰੇ ਦੇ ਪਿਛਲੇ ਪਾਸੇ ਹੱਸਦੇ-ਵੱਸਦ ਪਰਿਵਾਰ ’ਤੇ ਉਸ ਸਮੇਂ ਇੱਕ ਅਜਿਹਾ ਕਹਿਰ ਵਾਪਰਿਆ, ਜਿਸ ਨਾਲ ਜ਼ੀਰਾ ਸ਼ਹਿਰ ਤਾਂ ਕੀ ਸਮੁੱਚੇ ਇਲਾਕੇ ਵਿੱਚ ਵੱਸਦੇ ਲੋਕਾਂ ਦੇ ਦਿਲ ਵਲੰਧਰੇ ਗਏ ਅਤੇ ਇਸ ਕਹਿਰ ਦਾ ਵਰਤਾਰਾ ਇੰਨਾ ਹਿਰਦੇਵੇਦਕ ਸੀ ਕਿ ਕੁੱਝ ਲੋਕਾਂ ਜਿਨ੍ਹਾਂ ਨੇ ਮ੍ਰਿਤਕ ਦੀ ਲਾਸ਼ ਨੂੰ ਅੱਖੀਂ ਦੇਖਿਆ ਅਤੇ ਮ੍ਰਿਤਕ ਲਾਸ਼ ਦੇ ਗਲ
(more…)
ਬਰਤਾਨੀਆ ਇਸ ਸਮੇਂ ਇੱਕ ਨਵੀਂ ਰਾਜਸੀ ਤਬਦੀਲੀ ਦੇ ਦੌਰ ਵਿੱਚੋਂ ਗੁਜਰ ਰਿਹਾ ਹੈ। ਲੱਗਭੱਗ ਡੇਢ ਦਹਾਕੇ ਦੇ ਰਾਜ ਪਿੱਛੋਂ ਲੇਬਰ ਪਾਰਟੀ 6 ਮਈ ਦੀਆਂ ਆਮ ਚੋਣਾਂ ਹਾਰ ਗਈ ਹੈ। ਦੇਸ਼ ਵਿੱਚ ਹੁਣ ਗੱਠਜੋੜ ਸਰਕਾਰਾਂ ਦੀਆਂ ਸ਼ੁਰੂਆਤ ਹੋ ਰਹੀ ਹੈ। ਟੋਰੀ ਪਾਰਟੀ ਨੇ ਲਿਬਰਲ ਡੈਮੋਕ੍ਰੇਟਿਕ ਪਾਰਟੀ ਨਾਲ ਰਲ ਕੇ ਸਰਕਾਰ ਬਣਾ ਲਈ ਹੈ। ਕਨਿਜ਼ਰਵੇਟਿਵ ਆਗੂ ਡੇਵਿਡ ਕੈਮਰੋਨ (43) ਬਰਤਾਨੀਆਂ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ। ਇਸ ਤਰ੍ਹਾਂ ਦੇਸ਼ ਵਿੱਚ 13 ਸਾਲਾਂ ਤੋਂ ਚੱਲਿਆ ਆ ਰਿਹਾ ਲੇਬਰ ਪਾਰਟੀ ਦਾ ਰਾਜ ਸਮਾਪਤ ਹੋ ਗਿਆ। ਦੂਜੇ ਵਿਸ਼ਵ ਯੁੱਧ ਪਿੱਛੋਂ ਇਹ ਪਹਿਲਾ ਮੌਕਾ ਹੈ ਜਦੋਂ ਬਰਤਾਨੀਆ ਵਿੱਚ ਦੋ ਪਾਰਟੀਆਂ ਦੀ ਸਾਂਝੀ ਸਰਕਾਰ ਬਣੀ ਹੈ। ਟੋਰੀ ਪਾਰਟੀ ਦੀ ਸਹਿਯੋਗੀ ਲਿਬਰਲ ਡੈਮੋਕ੍ਰੇਟਿਕਟ ਦੇ ਮੁੱਖੀ ਨਿਕ ਕਲੈੱਗ ਦੇਸ਼ ਦੇ ਡਿਪਟੀ ਪ੍ਰਧਾਨ ਮੰਤਰੀ ਹੋਣਗੇ। ਮਹਾਰਾਣੀ ਐਲਿਜ਼ਾਬੈਥ ਦੂਸਰੀ ਵੱਲੋਂ ਦੇਸ਼ ਵਿੱਚ ਨਵੀਂ ਸਰਕਾਰ ਬਣਾਉਣ ਦਾ ਸੱਦਾ ਦੇਣ ਪਿੱਛੋਂ ਸ੍ਰੀ ਕੈਮਰੋਨ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ ਹੈ। ਸ੍ਰੀ ਕੈਮਰੋਨ ਬੀਤੇ 200 ਸਾਲਾਂ ਵਿੱਚ ਬਰਤਾਨੀਆ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਮੰਤਰੀ ਹਨ। ਇਸ ਤੋਂ ਪਹਿਲਾਂ ਲਾਰਡ ਲਿਵਰਪੂਲ 42 ਸਾਲ ਦੀ ਉਮਰ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਬਣੇ ਸਨ। ਟੋਰੀ ਪਾਰਟੀ ਦੇ ਹੁਕਮਰਾਨ ਬਣਦਿਆਂ ਹੀ ਬਰਤਾਨੀਆ ਵਿੱਚ ਰਾਜਸੀ ਤਬਦੀਲੀ ਦਾ ਇੱਕ ਦੌਰ ਸ਼ੁਰੂ ਹੋ ਗਿਆ ਹੈ। ਸੁਭਾਵਕ ਤੌਰ ’ਤੇ ਟੋਰੀ ਦੀਆਂ ਨੀਤੀਆਂ ਲੇਬਰ ਤੋਂ ਅਲੱਗ ਹਨ। ਟੋਰੀ ਪਾਰਟੀ ਦੀ ਸਰਕਾਰ ਦੇਸ਼ ਦੇ ਨਾਗਰਿਕਾਂ ਦੀ ਇੱਛਾ ਮੁਤਾਬਕ ਹੀ ਕੰਮ ਕਰੇਗੀ। ਲੋਕਾਂ ਨੇ ਲੇਬਰ ਪਾਰਟੀ ਦੀਆਂ ਨੀਤੀਆਂ ਨੂੰ ਰੱਦ ਕਰਕੇ ਹੀ ਨਵੀਂ ਸਰਕਾਰ ਨੂੰ ਚੁਣਿਆ ਹੈ, ਇਸ ਲਈ ਦੇਸ਼ ਦੀਆਂ ਚਲੰਤ ਨੀਤੀਆਂ ਵਿੱਚੋਂ ਤਬਦੀਲੀ ਹੋਣੀ ਸੁਭਾਵਕ ਹੈ। ਬਰਤਾਨੀਆ ਇਸ ਸਮੇਂ ਕਈ ਅੰਦਰੂਨੀ ਅਤੇ ਬਾਹਰੀ ਚੁਣੌਤੀਆਂ ਨਾਲ ਜੂਝ ਰਿਹਾ ਹੈ। ਲੋਕਾਂ ਕੋਲ ਰੁਜ਼ਗਾਰ ਦੀ ਕਮੀ ਹੈ। ਦੇਸ਼ ਦੇ ਆਰਥਿਕ ਹਾਲਾਤ ਵੀ ਕੁੱਝ ਕਮਜ਼ੋਰ ਹਨ। ਨਵੀਂ ਸਰਕਾਰ ਅੱਗੇ ਕਈ ਵੱਡੀਆਂ ਚੁਣੌਤੀਆਂ ਹਨ ਜਿਨ੍ਹਾਂ ਲਈ ਸਰਕਾਰ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਹੋਵੇਗਾ। ਇਹ ਚੰਗੀ ਗੱਲ ਹੈ ਕਿ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਨੇ ਲੋਕਾਂ ਵਿੱਚ ਮੁੜ ਵਿਸ਼ਵਾਸ ਪੈਦਾ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੱਠਜੋੜ ਸਰਕਾਰ ਦੇਸ਼ ਦੇ ਰਾਜਸੀ ਢਾਂਚੇ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਨੂੰ ਪਹਿਲ ਦੇਵੇਗੀ। ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਟੋਰੀ ਅਤੇ ਲਿਬਰਲ ਪਾਰਟੀ ਰਲ ਮਿਲ ਕੇ ਬਰਤਾਨੀਆ ਦੇ ਅਗਲੇਰੇ ਵਿਕਾਸ ਲਈ ਕੰਮ ਕਰਨਗੀਆਂ। ਵਿਰੋਧੀ ਲੇਬਰ ਪਾਰਟੀ ਨੂੰ ਵੀ ਗੱਠਜੋੜ ਸਰਕਾਰ ਦਾ ਬੇਲੋੜਾ ਵਿਰੋਧ ਨਹੀਂ ਕਰਨਾ ਚਾਹੀਦਾ। ਨਵੀਂ ਸਰਕਾਰ ਨੇ ਸਰਕਾਰੀ ਖਰਚੇ ਘਟਾਉਣ ਅਤੇ ਪਾਰਲੀਮਾਨੀ ਪ੍ਰਣਾਲੀ ਦੀ ਕਾਰਗੁਜ਼ਾਰੀ ’ਚ ਸੁਧਾਰ ਲਿਆਉਣ ਦਾ ਕਾਰਜ ਕੀਤਾ ਹੈ। ਇਹ ਚੰਗੀ ਗੱਲ ਹੈ ਕਿ ਨਵੇਂ ਪ੍ਰਧਾਨ ਮੰਤਰੀ ਇਹ ਸੰਦੇਸ਼ ਲੈ ਕੇ ਚੱਲ ਰਹੇ ਹਨ ਕਿ ਰਾਜਸੀ ਆਗੂ ਲੋਕਾਂ ਦੇ ਸੇਵਾਦਾਰ ਹੁੰਦੇ ਹਨ ਨਾ ਕਿ ਉਨ੍ਹਾਂ ਦੇ ਮਾਲਕ। ਬਰਤਾਨੀਆ ਵਿੱਚ ਵਸੇ ਭਾਰਤੀਆਂ ਅਤੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਉਹ ਨਵੀਂ ਸਰਕਾਰ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣ ਤਾਂ ਜੋ ਨਵੇਂ ਪ੍ਰਧਾਨ ਮੰਤਰੀ ਦੇਸ਼ ਨੂੰ ਨਵੀਂ ਦਿਸ਼ਾ ਵੱਲ ਤੋਰ ਸਕਣ। ਹੁਕਮਰਾਨ ਟੋਰੀ ਪਾਰਟੀ ਦੀਆਂ ਪ੍ਰਵਾਸ ਨੀਤੀਆਂ ਬਾਰੇ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਕਰਨਾ ਸਾਡੇ ਹੱਕ ਵਿੱਚ ਨਹੀਂ ਹੈ। ਜੇਕਰ ਨਵੀਂ ਸਰਕਾਰ ਗੈਰ-ਕਾਨੂੰਨੀ ਪ੍ਰਵਾਸ ਖਿਲਾਫ ਕੋਈ ਕਾਰਵਾਈ ਕਰਦੀ ਹੈ ਤਾਂ ਇਸ ਮਾਮਲੇ ਵਿੱਚ ਵੀ ਸਾਨੂੰ ਸਹਿਯੋਗ ਦੇਣਾ ਚਾਹੀਦਾ ਹੈ। ਬਰਤਾਨੀਆ ਵਿੱਚ ਰਹਿ ਰਹੇ ਪੰਜਾਬੀ ਦੇਸ਼ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਟੋਰੀ ਪਾਰਟੀ ਵੀ ਪੰਜਾਬੀਆਂ ਦੇ ਇਸ ਯੋਗਦਾਨ ਤੋਂ ਪੂਰੀ ਤਰ੍ਹਾਂ ਜਾਣੂੰ ਹੈ। ਆਮ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਟੋਰੀ ਪਾਰਟੀ ਨੂੰ ਕਾਫੀ ਸਹਿਯੋਗ ਵੀ ਦਿੱਤਾ ਗਿਆ ਹੈ। ਇਹ ਉਮੀਦ ਕਰਨੀ ਚਾਹੀਦੀ ਹੈ ਕਿ ਟੋਰੀ ਅਤੇ ਲਿਬਰਲ ਸਰਕਾਰ ਪ੍ਰਵਾਸੀ ਪੰਜਾਬੀਆਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸ਼ਿੱਦਤ ਨਾਲ ਕੰਮ ਕਰੇਗੀ।
-ਬਲਜੀਤ ਸਿੰਘ ਬਰਾੜ
ਚੰਡੀਗੜ੍ਹ, 12 ਮਈ (ਵਿਸ਼ਵ ਵਾਰਤਾ)–ਪੰਜਾਬ ਦੇ ਫੂਡ ਤੇ ਸਿਵਲ ਸਪਲਾਈ ਵਿਭਾਗ ਨੇ ਇੰਸਪੈਕਟਰਾਂ ਦੀ ਕੀਤੀ ਸਿੱਧੀ ਭਰਤੀ ਵਿਚ ਇਕ ਰਿਕਾਰਡ ਹੀ ਕਾਇਮ ਕਰ ਦਿੱਤਾ ਹੈ। ਵਿਭਾਗ ਨੇ 1389 ਇੰਸਪੈਕਟਰਾਂ ਦੀ ਭਰਤੀ ਲਈ 18 ਅਪ੍ਰੈਲ ਨੂੰ ਟੈਸਟ ਲਿਆ, ਜਿਸ ਵਿਚ ਭਾਰੀ ਗਿਣਤੀ ਵਿਚ ਉਮੀਦਵਾਰਾਂ ਨੇ ਟੈਸਟ ਦਿੱਤਾ। ਪਰ ਉਨ੍ਹਾਂ ਵਿਚੋਂ 949 ਉਮੀਦਵਾਰ ਹੀ ਟੈਸਟ ਪਾਸ ਕਰ ਸਕੇ। ਟੈਸਟ ਤੋਂ ਦੋ ਹਫ਼ਤਿਆਂ ਅੰਦਰ ਵਿਭਾਗ ਨੇ ਨਤੀਜਾ ਐਲਾਨ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੂੰ ਇਕ ਹਫ਼ਤੇ ਅੰਦਰ ਨਿਯੁਕਤੀ ਪੱਤਰ ਦੇ ਨਾਲ ਹੀ ਵੱਖ-ਵੱਖ ਸਟੇਸ਼ਨਾਂ ’ਤੇ ਹਾਜ਼ਰ ਵੀ ਕਰਾ ਲਿਆ। ਜੋ ਕਿ ਇਕ ਉਦਾਹਰਣ ਬਣ ਗਿਆ ਹੈ। 10 ਮਈ ਤੱਕ 848 ਨੇ ਨੌਕਰੀ ਜੁਆਇਨ ਵੀ ਕਰ ਲਈ। ਫੂਡ ਤੇ ਸਿਵਲ ਸਪਲਾਈ ਵਿਭਾਗ ਦੇ ਡਾਇਰੈਕਟਰ ਜੀ.ਐਸ. ਗਰੇਵਾਲ ਨੇ ‘ਵਿਸ਼ਵ ਵਾਰਤਾ’ ਨੂੰ ਵਿਸ਼ੇਸ਼ ਭੇਂਟ ਵਿਚ ਦੱਸਿਆ ਕਿ ਚੁਣੇ ਗਏ 949 ਉਮੀਦਵਾਰਾਂ ਵਿਚੋਂ 848 ਉਮੀਦਵਾਰਾਂ ਨੇ ਆਪਣੀ ਡਿਊਟੀ ’ਤੇ ਹਾਜ਼ਰੀ ਪਾ ਦਿੱਤੀ ਹੈ।
(more…)
ਪਠਾਨਕੋਟ, 12 ਮਈ (ਜਥੇਦਾਰ, ਜੰਡੀਰ)-ਇੱਥੇ ਵਾਰਡ ਨੰਬਰ 25 ਵਿੱਚ ਵਿਛਾਏ ਜਾ ਰਹੇ ਸੀਵਰੇਜ਼ ਸਿਸਟਮ ਵਿੱਚ ਘਟੀਆ ਪਾਈਪਾਂ ਦਾ ਇਸਤੇਮਾਲ ਕਰਨ ਦਾ ਲੋਕਾਂ ਵੱਲੋਂ ਰੌਲਾ ਪਾਏ ਜਾਣ ਉਪਰੰਤ ਸੀਵਰੇਜ਼ ਬੋਰਡ ਦੇ ਅਧਿਕਾਰੀਆਂ ਨੇ ਤੁਰੰਤ ਮੌਕੇ ਉਪਰੋਂ 2 ਟਰੱਕਾਂ ਵਿੱਚ 25 ਪਾਈਪਾਂ ਨੂੰ ਲੋਡ ਕਰਵਾ ਕੇ ਵਾਪਿਸ ਭੇਜ ਦਿੱਤਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਖੁੱਦ ਹੀ ਇਨ੍ਹਾਂ ਘਟੀਆ ਪਾਈਪਾਂ ਨੂੰ ਵਿਛਾਏ ਜਾਣ ਤੋਂ ਪਹਿਲਾਂ ਹੀ ਹਟਾ ਦਿੱਤਾ ਜਦ ਕਿ ਲੋਕਾਂ ਨੇ ਇਸ ਸਾਰੇ ਮਾਮਲੇ ਉਪਰ ਜਾਂਚ ਦੀ ਮੰਗ ਕੀਤੀ ਹੈ ਕਿ ਸੀਵਰੇਜ਼ ਵਿਛਾਉਣ ਦੀ ਆੜ ਹੇਠ ਅਧਿਕਾਰੀਆਂ ਅਤੇ ਠੇਕੇਦਾਰਾਂ ਵੱਲੋਂ ਮਿਲੀਭੁਗਤ ਕਰਕੇ ਸਬ ਮਿਆਰੀ ਕੰਮ ਕਰਵਾਇਆ ਜਾ ਰਿਹਾ ਹੈ ਤੇ ਕੌਮੀ ਸਰਮਾਏ ਦਾ ਉਜਾੜਾ ਕੀਤਾ ਜਾ ਰਿਹਾ ਹੈ। ਇਸ ਵਾਰਡ ਦੇ ਨਗਰ ਕੌਂਸਲਰ ਰਾਜ ਕੁਮਾਰ ਰਾਜੂ ਤੇ ਵਾਰਡ ਵਾਸੀਆਂ ਰਿੰਕੂ ਸ਼ਰਮਾ, ਰਣਜੀਤ ਸਿੰਘ, ਜੀਤ ਸਿੰਘ, ਸੁਰਿੰਦਰ
(more…)
ਮਹਿਲ ਕਲਾਂ, 12 ਮਈ (ਬਲਵਿੰਦਰ ਵਜੀਦਕੇ)-ਪੰਜਾਬ ਦੀਆਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਸਮੇਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਵੱਲੋਂ ਚੋਣਾਂ ਜਿੱਤਣ ਲਈ ਲੋਕਾਂ ਨਾਲ ਲੰਬੇ ਲੰਬੇ ਵਾਅਦੇ ਕਰਕੇ ਚੋਣਾਂ ਜਿੱਤਣ ਉਪਰੰਤ ਹੀ ਚੰਡੀਗੜ੍ਹ ਜਾਂ ਦਿੱਲੀ ਦੀ ਏ.ਸੀ. ਕੋਠੀਆਂ ਵਿੱਚ ਡੇਰੇ ਜਮਾ ਕੇ ਬੈਠ ਜਾਂਦੇ ਹਨ ਅਤੇ ਵੋਟਾਂ ਲੈ ਕੇ ਮੁੜ ਲੋਕਾਂ ਦੀ ਸਾਰ ਨਾ ਲੈਣ ਵਾਲੀ ਕਹਾਵਤ ਅੱਜ ਉਸ ਸਮੇਂ ਸੱਚ ਸਾਬਿਤ ਹੋ ਗਈ ਜਦ ਕਿ ਦੇਸ਼ ਦੀਆਂ ਲੋਕ ਸਭਾ ਚੋਣਾਂ ਵਿੱਚ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਮੈਂਬਰ ਪਾਰਲੀਮੈਂਟ ਬਣਨ ਉਪਰੰਤ ਅੱਜ ਕੋਈ 11 ਮਹੀਨਿਆਂ ਦੇ ਕਰੀਬ ਸਮਾਂ ਬੀਤ ਜਾਣ ’ਤੇ ਵੀ ਬਲਾਕ ਮਹਿਲ ਕਲਾਂ ਦੇ ਕੁੱਲ 38 ਪਿੰਡਾਂ ਦੇ ਲੋਕਾਂ ਨੂੰ ਵੋਟਾਂ ਲੈ ਕੇ ਜਾਣ ਤੋਂ ਬਾਅਦ ਅੱਜ ਤੱਕ ਮੂੰਹ ਨਹੀਂ ਵਿਖਾਇਆ, ਪਰ ਦੂਜੇ ਪਾਸੇ ਪਾਰਟੀ ਆਗੂਆਂ, ਵਰਕਰਾਂ ਅਤੇ ਆਮ ਲੋਕਾਂ ਦੇ ਟੈਲੀਫੋਨ ਵੀ ਸੁਣਨੇ ਬੰਦ ਕੀਤੇ ਹੋਏ ਸਨ। ਜੇਕਰ ਕਿਸੇ ਆਗੂ ਜਾਂ ਵਰਕਰ ਦਾ ਕੋਈ ਦਫ਼ਤਰ ਅੰਦਰ ਟੈਲੀਫੋਨ ਸੁਣਿਆ ਵੀ ਜਾਵੇ ਤਾਂ ਉਸ ਨੂੰ ਅੱਗੋਂ ਜੁਆਬ ਮਿਲਦਾ ਹੈ
(more…)
ਗੋਨਿਆਣਾ ਮੰਡੀ, 12 ਮਈ (ਸੱਤਪਾਲ ਬਾਂਸਲ)-ਯੂਥ ਵੈਲਫੇਅਰ ਫੈਡਰੇਸ਼ਨ ਇਕਾਈ ਗੋਨਿਆਣਾ ਵੱਲਂ ਪਿੱਛਲੇ ਇੱਕ ਸਾਲ ਤੋਂ ਸ਼ਹਿਰ ਅੰਦਰ ਸ਼ੁਰੂ ਕੀਤੀਆਂ ਖੂਨਦਾਨ ਸੇਵਾਵਾਂ ਸ਼ਹਿਰ ਵਾਸੀਆਂ ਹੀ ਨਹੀਂ ਸਗੋਂ ਦੂਰ-ਦੁਰਾਡੇ ਖੇਤਰ ਦੇ ਲੋੜਵੰਦ ਮਰੀਜ਼ਾਂ ਲਈ ਸੰਜੀਵਨੀ ਸਾਬਤ ਹੋਈਆਂ ਹਨ। ਜਿਸ ਦੇ ਚੱਲਦਿਆਂ ਜ਼ਿਲ੍ਹਾ ਬਠਿੰਡਾ ਪ੍ਰਸ਼ਾਸ਼ਨ ਵੱਲੋਂ ਖੂਨਦਾਨ ਇਕਾਈ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਅੱਜ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਇਕਾਈ ਦੇ ਪ੍ਰਧਾਨ ਰਾਜਿੰਦਰ ਸਿੰਘ, ਸੀਨੀਅਰ ਮੈਂਬਰ ਪ੍ਰਦੀਪ ਸਿੰਘ, ਹਰਦੀਪ ਸਿੰਘ, ਸੁਰਿੰਦਰ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਕਾਫੀ ਮਰੀਜ਼ ਖੂਨ ਦੀ ਲੋੜ ਪੈਣ ’ਤੇ ਇੱਧਰ-ਉੱਧਰ ਭਟਕਦੇ ਕਹਿੰਦੇ ਸਨ। ਕਈ ਮਰੀਜ਼ ਮਜ਼ਬੂਰੀ ਬੱਸ ਹੋ ਕੇ ਨਿੱਜੀ ਬਲੱਡ ਬੈਂਕਾਂ ਤੋਂ ਖੂਨ ਦੁੱਗਣੀ ਕੀਮਤ ’ਤੇ ਖਰੀਦ ਕੇ ਇਲਾਜ ਕਰਵਾਉਂਦੇ ਹਨ। ਕਈ ਮਰੀਜ਼ ਤਾਂ ਖੂਨ ਦਾ ਪ੍ਰਬੰਧ ਨਾ
(more…)
ਤਪਾ ਮੰਡੀ, 12 ਮਈ (ਯਾਦੂ ਭੁੱਲਰ)-ਸਬ ਡਵੀਜਨ ਤਪਾ ਦੇ ਪਿੰਡਾਂ ’ਚ ਕਿਸਾਨਾਂ ਨੇ ਨਹਿਰੀ ਪਾਣੀ ਅਤੇ ਬਿਜਲੀ ਸਪਲਾਈ ਦੇ ਨਿਕਾਸ ਪ੍ਰਬੰਧ ਤੋਂ ਅੱਕ ਕੇ ਡੀਜ਼ਲ ਜਨਰੇਟਰਾਂ ਨਾਲ ਸਿੰਚਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਨਰਮਾਂ-ਕਪਾਹ ਦੀ ਧਿਜਾਂਕ ਹੋ ਸਕੇ। ਕਿਸਾਨ ਬਲਵੀਰ ਸਿੰਘ ਧਾਲੀਵਾਲ ਸਾਬਕਾ ਪ੍ਰਧਾਨ ਨਗਰ ਕੌਂਸਲ, ਕੁਲਵੰਤ ਸਿੰਘ ਧਾਲੀਵਾਲ, ਸੁਖਵਿੰਦਰ ਸਿੰਘ ਮਹਿਤਾ ਆਦਿ ਨੇ ਦੱਸਿਆ ਕਿ ਬਿਜਲੀ ਮਸਾਂ ਤੀਸਰੇ ਦਿਨ ਦੋ ਤੋਂ ਢਾਈ ਘੰਟੇ ਆਉਂਦੀ ਹੈ, ਜਿਸ ਨਾਲ ਇੱਕ ਕਿਆਰੇ ਦੀ ਸਿੰਚਾਈ ਮਸਾਂ ਹੁੰਦੀ ਹੈ। ਕਿਸਾਨਾਂ ਨੂੰ ਉਮੀਦ ਸੀ ਕਿ ਪਿੱਛਲੇ ਵਰ੍ਹੇ ਵਾਂਗ ਇਸ ਸਾਲ ਵੀ ਨਰਮੇ ਕਪਾਹ ਦੀ ਬਿਜਾਈ ਲਈ ਬਿਜਲੀ ਵਿਭਾਗ ਘੱਟੋ-ਘੱਟ ਪੰਜ ਘੰਟੇ ਬਿਜਲੀ ਦੀ ਸਪਲਾਈ ਦੇਵੇਗਾ, ਪਰ ਹੁਣ ਕਿਸਾਨਾਂ ਦੇ ਸਬਰ ਦਾ ਪਿਆਲਾ ਟੁੱਟ ਗਿਆ ਹੈ ਅਤੇ ਉਹ ਬੇਉਮੀਦੇ ਹੋ ਗਏ ਹਨ। ਨਰਮੇ ਦੀ ਪੱਛੜ ਰਹੀ ਬਿਜਾਂਦ ਨੂੰ ਰੋਕਣ ਲਈ ਡੀਜ਼ਲ ਜਨਰੇਟਰਾਂ ਨਾਲ ਰਾਉਣੀ ਕਰਨ ਲੱਗ ਪਏ ਹਨ। ਉਕਤ ਕਿਸਾਨਾਂ ਨੇ ਦੱਸਿਆ ਕਿ ਪ੍ਰਤੀ ਏਕੜ 1500 ਰੁ. ਤੋਂ ਲੈ ਕੇ 17,00 ਰੁ.
(more…)
ਬਠਿੰਡਾ/12 ਮਈ (ਬਸੰਤ ਸਿੰਘ ਅਗਰੋਈਆ)- ਆਪਣੀਆਂ ਹੱਕੀ ਮੰਗਾਂ ਪ੍ਰਵਾਨ ਕਰਵਾਉਣ ਲਈ ਮੁਲਾਜਮਾਂ ਅਤੇ ਪੈਨਸਨਰਾਂ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸਨ ਦੇ ਸੱਦੇ ਤੇ ਸਥਾਨਕ ਮਿੰਨੀ ਸਕੱਤਰੇਤ ਸਾਹਮਣੇ ਜੋਨ ਪੱਧਰੀ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ਼ ਮੁਜਾਹਰਾ ਕੀਤਾ। ਸਰਵ ਸ੍ਰੀ ਸੱਜਣ ਸਿੰਘ ਚੇਅਰਮੈਨ, ਦਰਸਨ ਸਿੰਘ ਲੁਬਾਣਾ ਪ੍ਰਧਾਨ, ਕੁਲਦੀਪ ਸਿੰਘ ਜਨਰਲ ਸਕੱਤਰ, ਅਵਤਾਰ ਸਿੰਘ ਸੁਬਾਈ ਸਲਾਹਕਾਰ ਅਤੇ ਨਿਰਮਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਇਸ ਰੈਲੀ ਦੀਆਂ ਮੁੱਖ ਮੰਗਾਂ ਪੰਜਵੇਂ ਤਨਖਾਹ ਕਮਿਸਨ ਦੀਆਂ ਸਿਫਾਰਸਾਂ ਮੁਤਾਬਿਕ ਵਧੀਆਂ ਹੋਈਆਂ ਤਨਖਾਹਾਂ ਤੇ ਪੈਨਸਨਾਂ ਦੇ 43 ਮਹੀਨਿਆਂ ਦਾ ਬਕਾਇਆ, ਪੇਂਡੂ ਅਤੇ ਹੋਰ ਭੱਤਿਆਂ, ਜਨਵਰੀ 2010 ਤੋਂ ਡੀ ਏ ਦੀ ਬਕਾਇਆ ਕਿਸਤ ਦੀ ਤੁਰੰਤ ਅਦਾਇਗੀ, ਅਧਿਆਪਕਾਂ ਨਰਸਾਂ ਤੇ ਪੁਲਿਸ ਕਰਮਚਾਰੀਆਂ ਨਾਲ ਸਬੰਧਤ ਪੇ-ਕਮਿਸਨ ਦੀਆਂ ਸਿਫਾਰਸਾਂ ਦਾ ਤੁਰੰਤ ਨੋਟੀਫਿਕੇਸਨ, ਠੇਕਾ ਪ੍ਰਣਾਲੀ ਤਹਿਤ ਕੰਮ ਕਰ ਰਹੇ ਕਰਮਚਾਰੀਆਂ ਉਪਰ ਤਨਖਾਹ ਕਮਿਸਨ ਦੀ ਰਿਪੋਰਟ ਲਾਗੂ ਕਰਨ ਤੇ ਉਹਨਾਂ ਦੀਆਂ ਸੇਵਾਵਾਂ ਰੈਗੂਲਰ ਕਰਨ, ਸੱਜਣ ਸਿੰਘ ਦੇ ਮਰਨ ਵਰਤ ਸਮੇਂ 28 ਅਪਰੈਲ 2009 ਨੂੰ ਜਥੇਬੰਦੀ ਨਾਲ ਸਰਕਾਰ ਵੱਲੋਂ ਕੀਤੇ ਸਮਝੌਤੇ ਨੂੰ ਲਾਗੂ ਕਰਨ, ਪੇ ਕਮਿਸਨ ਦੀਆਂ ਤਰੁਟੀਆਂ ਦੂਰ ਕਰਨ
(more…)
ਨੰਗਲ 12 ਮਈ (ਗੁਰਵਿੰਦਰ ਸਿੰਘ ਜੰਡੀਰ, ਧਰਮਪਾਲ) ਰੇਲਵੇ ਵਿਭਾਗ ਅਤੇ ਨਗਰ ਕੋਂਸਲ ਦੇ ਆਪਸੀ ਸਹਿਯੋਗ ਨਾਲ ਇਕ ਨੰਬਰ ਰੇਲਵੇ ਫਾਟਕ ਦੇ ਹਿੱਸੇ ਦਾ ਕੰਮ ਮੁਕੰਮਲ ਹੋਣ ਨਾਲ ਇਕ ਹਫਤੇ ਤੋ ਬੰਦ ਆਵਾਜਾਈ ਮੁੜ ਸ਼ੁਰੂ ਹੋਣ ਨਾਲ ਲੋਕਾਂ ਨੇ ਸੁਖ ਦਾ ਸਾਹ ਲਿਆ। ਕੱਲ ਦੇਰ ਸ਼ਾਮ ਰੇਲਵੇ ਵਿਭਾਗ ਦੇ ਅਧਿਕਾਰੀਆਂ ਅਤੇ ਨਗਰ ਕੋਂਸਲ ਦੇ ਚੇਅਰਮੈਨ ਅਤੇ ਰਾਜਨਿਤਕ ਆਗੂਆਂ ਦੀ ਹਾਜਰੀ ਵਿੱਚ ਬੰਦ ਪਏ ਰੇਲਵੇ ਫਾਟਕ ਨੂੰ ਖੋਲ ਕੇ ਆਵਾਜਾਈ ਨੂੰ ਦੋਬਾਰਾ ਚਾਲੂ ਕਰ ਦਿੱਤਾ ਗਿਆ ਹੈ।