««ਅਗਲਾ ਪੰਨਾ --->>> »

May 4, 2010

ਸਰਹਿੰਦ ਫਤਿਹ ’ਤੇ ਨਗਰ ਕੀਰਤਨ ਸੰਬੰਧੀ ਮੀਟਿੰਗ

ਬੰਗਾ, 3 ਮਈ (ਰਾਜ ਮਜਾਰੀ)-ਕਲਗੀਧਰ ਮਿਸ਼ਨ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਭਾ ਪੱਲੀਝਿੱਕੀ ਵੱਲੋਂ ਸਰਹਿੰਦ ਫਤਿਹ ਦਿਵਸ ਦੇ 300 ਸਾਲਾ ਸ਼ਤਾਬਦੀ ਸਮਾਗਮ ਦੇ ਸੰਬੰਧ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਉਣ ਸੰਬੰਧੀ ਮੀਟਿੰਗ ਕੀਤੀ, ਜਿਸ ਦੀ ਪ੍ਰਧਾਨਗੀ ਸ੍ਰ  ਹਰਮਿੰਦਰ ਸਿੰਘ ਪਠਲਾਵਾ ਨੇ ਕੀਤੀ। ਸ੍ਰ. ਸਤਵਿੰਦਰ ਸਿੰਘ ਨੌਰਾ ਨੇ ਦੱਸਿਆ ਕਿ ਟਰੱਸਟ ਦੇ ਸਹਿਯੋਗ ਨਾਲ ਗੁਰਦੁਆਰਾ ਪੱਲੀਝਿੱਲੀ ਤੋਂ ਫਤਿਹਗੜ੍ਹ ਸਾਹਿਬ ਤੱਕ 8 ਮਈ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ। ਕਲਗੀਧਰ ਮਿਸ਼ਨ ਚੈਰੀਟੇਬਲ ਟਰੱਸਟ ਵੱਲੋਂ ਫਤਿਹਗੜ੍ਹ ਸਾਹਿਬ ਵਿਖੇ ਗੁਰਦੁਆਰਾ ਮੋਤੀ ਰਾਮ ਮਹਿਰਾ ਵਿਖੇ 12 ਮਈ ਤੋਂ 14 ਮਈ ਤੱਕ ਲੰਗਰ ਲਗਾਇਆ ਜਾਵੇਗਾ।

ਰੇਲਵੇ ਫਾਟਕਾਂ ਦੇ ਹਿੱਸਿਆਂ ਦੀ ਮੁਰੰਮਤ ਕਰਨ ਲਈ ਚਾਰ ਦਿਨ ਲਈ ਨੰਗਲ ਤੋਂ ਅਜੋਲੀ ਮੋੜ ਤੱਕ ਸੜਕ ਬੰਦ ਰਹੇਗੀ

ਨੰਗਲ 3 ਮਈ (ਗੁਰਵਿੰਦਰ ਸਿੰਘ ਜੰਡੀਰ, ਧਰਮਪਾਲ) ਲੰਮੇਂ ਸਮੇਂ ਤੋਂ ਨੰਗਲ ਉਨਾਂ ਮਾਰਗ ਦੇ ਨਾਲ ਨਾਲ ਵਿਛਾਈ ਗਈ ਰੇਲਵੇ ਮਾਰਗ ਤੇ ਸਥਿਤ ਰੇਲਵੇ ਫਾਟਕਾਂ ਜਿਥੇ ਕਿ ਵਾਹਨਾਂ ਦੀ ਕਰੋਸਿੰਗ ਦੇ ਕਾਰਨ ਰੇਲਵੇ ਫਾਟਕ ਦੇ ਟਰੈਕ ਵਾਲਾ ਹਿੱਸਾ ਭਾਰੀ ਵਾਹਨਾਂ ਦੇ ਕਾਰਨ ਕਾਫ਼ੀ ਖ਼ਸਤਾ ਹਾਲਤ ਵਿੱਚ ਹੋਣ ਦੇ ਕਾਰਨ ਵਾਹਨਾਂ ਦੀ ਆਵਾਜਾਈ ਵਿੱਚ ਕਾਫ਼ੀ ਵਿਗਨ ਪੈ ਰਿਹਾ ਸੀ। ਜਿਸ ਕਾਰਨ ਰੇਲਵੇ ਫਾਟਕਾਂ ਤੇ ਦੁਰਘਟਨਾਵਾਂ ਦਾ ਅੰਦੇਸ਼ਾ ਬਣਿਆ ਰਹਿੰਦਾ ਸੀ। ਇਸ ਸਬੰਧੀ ਮੀਡੀਆ ਵਿੱਚ ਵੀ ਰੇਲਵੇ ਫਾਟਕਾਂ ਦੇ ਖ਼ਸਤਾ ਹਾਲਤ ਹਿੱਸੇ ਨੂੰ ਮੁਰੰਮਤ ਕਰਨ ਦੀਆਂ ਖ਼ਬਰਾਂ ਲੱਗਦੀਆਂ ਰਹਿੰਦੀਆਂ ਸਨ। ਆਖ਼ਿਰ ਰੇਲਵੇ ਪ੍ਰਸ਼ਾਸ਼ਨ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਰੇਲਵੇ ਫਾਟਕਾਂ ਦੇ ਖ਼ਸਤਾ ਹਾਲਤ ਹਿੱਸਿਆਂ ਦੀ ਮੁਰੰਮਤ ਕਰਨ ਦਾ ਫੈਸਲਾ ਕੀਤਾ ਹੈ। ਰੇਲਵੇ ਫਾਟਕਾਂ ਦੇ ਹਿੱਸਿਆਂ ਦੀ ਮੁਰੰਮਤ ਕਰਨ ਸਮੇਂ

(more…)

ਮਰਦਮ ਸ਼ੁਮਾਰੀ ਮੁਹਿੰਮ ’ਚ ਅਧਿਆਪਕਾਂ ਦੀ ਡਿਊਟੀ ਲੱਗਣ ਕਾਰਨ ਸਕੂਲਾਂ ’ਚ ਪੜ੍ਹਾਈ ਦੇ ਪ੍ਰਬੰਧ ਲੜਖੜਾਏ

ਤਪਾ ਮੰਡੀ, 3 ਮਈ (ਯਾਦੂ ਭੁੱਲਰ)-ਮਰਦਮ-ਸ਼ੁਮਾਰੀ ਮੁਹਿੰਮ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਕਾਂ ਦੀ ਡਿਊਟੀ ਲਾਉਣ ਕਾਰਨ ਇਨ੍ਹਾਂ ਵਿੱਦਿਅਕ ਸੰਸਥਾਵਾਂ ਵਿੱਚ ਵਿੱਦਿਆ ਦਾ ਪ੍ਰਬੰਧ ਪੂਰੀ ਤਰ੍ਹਾਂ ਲੜਖੜਾ ਗਿਆ ਹੈ। ਇੱਥੋਂ ਤੱਕ ਕਿ ਮਾਰਚ ਮਹੀਨੇ ਵਿੱਚ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਦਾਖਲ ਕਰਵਾਉਣ ਲਈ ਅਧਿਆਪਕਾਂ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਜੋ ਮੁਹਿੰਮ ਵਿੱਢੀ ਗਈ ਸੀ, ਉਸ ਨੂੰ ਵੀ ਭਾਰੀ ਧੱਕਾ ਲੱਗਿਆ ਹੈ। ਉਸ ਮੁਹਿੰਮ ਕਾਰਨ ਖਾਸ ਕਰਕੇ ਦਲਿਤ ਵਰਗ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਪ੍ਰਾਈਵੇਟ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਇਸ ਲਈ ਦਾਖਲ ਕਰਵਾਇਆ ਸੀ ਤਾਂ ਕਿ ਮਹਿੰਗੀ ਪ੍ਰਾਈਵੇਟ ਸਿੱਖਿਆ ਦੀ ਥਾਂ ਸਸਤੀ ਅਤੇ ਬਿਹਤਰ ਵਿਦਿਆ ਉਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਗ੍ਰਹਿਣ ਕਰਨਗੇ। ਪਰ ਮਰਦਮਸ਼ੁਮਾਰੀ ਵਿੱਚ ਅਧਿਆਪਕਾਂ ਦੀਆਂ

(more…)

ਜੱਥੇਬੰਦੀਆਂ ਵੱਲੋਂ ਦਿਲਬਾਗ ਸਿੰਘ ਦੀ ਰਿਹਾਈ ਲਈ ਧਰਨਾ ਲਗਾਇਆ

ਜ਼ੀਰਾ, 3 ਮਈ  (ਤਰਸੇਮ ਲਾਲ ਖੁਰਾਣਾ,ਰਾਜ਼ ਧਮੀਜ਼ਾ)   ਐਸ.ਡੀ.ਐਮ  ਦਫਤਰ ਜ਼ੀਰਾ ਅੱਗੇ ਵੱਖ ਵੱਖ ਜੱਥੇਬੰਦੀਆ ਨੇ ਦਿਲਬਾਗ ਸਿੰਘ ਦੀ ਰਿਹਾਈ ਲਈ ਵਿਸ਼ਾਲ ਧਰਨਾ ਲਗਾਇਆ । ਇਸ ਧਰਨੇ ਵਿੱਚ ਲੋਕ ਸੰਗਰਾਮ ਮੰਚ, ਔਰਤ ਮੁਕਤੀ ਮੰਚ, ਭਾਰਤੀ ਕਿਸਾਨ ਯੂਨੀਅਨ , ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਵੱਖ ਵੱਖ ਆਗੂਆ ਨੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ । ਆਗੂਆ ਨੇ ਸੰਬੌਧਨ ਕਰਦਿਆ ਕਿਹਾ ਕਿ   ਮਿਤੀ 30 ਅਪ੍ਰੈਲ 2010 ਦੀ ਰਾਤ ਨੂੰ ਕਰੀਬ 10.30 ਵਜ਼ੇ ਕ੍ਰਾਂਤਕਾਰੀ ਪੇਡੂ ਮਜ਼ਦੂਰ ਯੂਨੀਅਨ ਇਲਾਕਾ ਜ਼ੀਰਾ ਦੇ ਆਗੂ ਦਿਲਬਾਗ ਸਿੰਘ ਨੂੰ ਤਲਵੰਡੀ ਭਾਈ ਤੋ ਵਾਪਸ ਆਪਣੇ ਘਰ ਆਉਂਦੇ ਸਮੇਂ ਪਿੰਡ ਸ਼ੇਖਵਾਂ ਨੇੜੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ । ਉਹਨਾਂ ਅੱਗੇ ਕਿਹਾ ਕਿ ਦਿਲਬਾਗ ਸਿੰਘ ਨੂੰ ਕਿਸੇ ਸ਼ਾਜ਼ਿਸ਼ ਤਹਿਤ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ । ਕਿਉਕਿ ਉਸ ਨੇੋ ਮਜਦੂਰ ਮਸਲਿਆ ਨੂੰ ਨਜਿੱਠਣ ਲਈ ਅਹਿਮ ਭੂਮਿਕਾ ਨਿਭਾਈ । ਜਿਸ ਕਰਕੇ ਉਹ ਪ੍ਰਸ਼ਾਸ਼ਨ ਦੀਆ ਅੱਖਾਂ ਵਿੱਚ ਰੜਕਦਾ ਸੀ ਇਸ ਕਰਕੇ ਉਸ ਤੇ ਝੂਠੇ ਕੇਸ ਦਰਜ਼ ਕੀਤੇ ਗਏੇ ਹਨ ।

(more…)

ਗਰਮੀ ਦੇ ਚੱਲਦਿਆਂ ਇਨਵਰਟਰ ਵੇਚਣ ਵਾਲੇ ਦੁਕਾਨ ਮਾਲਕਾਂ ਦੇ ਚਿਹਰੇ ਖਿੜੇ

ਤਪਾ ਮੰਡੀ, 3 ਮਈ (ਯਾਦੂ ਭੁੱਲਰ)-ਤਪਦੀ ਗਰਮੀ ਵਿੱਚ ਜਿੱਥੇ ਲੋਕਾਂ ਵਿੱਚ ਤ੍ਰਾਹ-ਤ੍ਰਾਹ ਮੱਚੀ ਹੋਈ ਹੈ, ਉਥੇ ਦੂਸਰੇ ਪਾਸੇ ਇਨਵਰਟਰ  ਵੇਚਣ ਵਾਲੇ ਦੁਕਾਨਦਾਰਾਂ ਦੇ ਚੇਹਰਿਆਂ ’ਤੇ ਰੌਣਕ ਹੈ। ਗਰਮੀ ਵਧਣ ਦੇ ਨਾਲ ਹੀ ਬਿਜਲੀ ਕੱਟ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਇਨਵਰਟਰਾਂ ਦੀ ਮੰਗ ਵਧ ਗਈ ਹੈ। ਇਸ ਵਪਾਰ ਨਾਲ ਜੁੜੇ ਦੁਕਾਨਦਾਰਾਂ ਕੋਲ ਸਮਾਂ ਨਹੀਂ। ਗਰਮੀ ਤੋਂ ਰਾਹਤ ਪਾਉਣ ਦੇ ਲਈ ਤਾਂ ਕਾਫੀ ਲੋਕ ਕੂਲਰ ਖਰੀਦ ਚੁੱਕੇ ਹਨ, ਲੇਕਿਨ ਵਧਰੇ ਬਿਜਲੀ ਕੱਟ ਦੀ ਸਮੱਸਿਆ ਦੇ ਇਨ੍ਹਾਂ ਇਨਵਰਟਰਾਂ ਨੂੰ ਖਰੀਦਣ ਲਈ ਮਜਬੂਰ ਕਰ ਦਿੱਤਾ ਹੈ। ਇਸ ਦੇ ਨਾਲ ਦੁਕਾਨਾਂ ’ਤੇ ਭੀੜ ਵਧ ਗਈ ਹੈ, ਇਨਵਰਟਰਾਂ ਦੀ ਰਿਪੇਰਿੰਗ ਦਾ ਕੰਮ ਵੀ  ਕਾਫੀ ਵਧ ਗਿਆ ਹੈ। ਹਰ ਰੋਜ਼ ਜਿੰਨੇ ਗ੍ਰਾਹਕ ਇਨਵਰਟਰ ਖਰੀਦਣ ਲਈ ਪਹੁੰਚ ਰਹੇ ਹਨ, ਓਨੇ ਹੀ ਰਿਪੇਅਰਿੰਗ ਲਈ ਪਹੁੰਚ ਰਹੇ ਹਨ। ਕਈ ਦੁਕਾਨਦਾਰਾਂ ਨੇ ਕੰਮ ਜ਼ਿਆਦਾ ਹੋਣ ਕਾਰਨ ਸੇਲਜ਼ ਮੈ

(more…)

ਬਾਦਲ ਸਰਕਾਰ ਦੀਆ ਨੀਤੀਆਂ ਖਿਲਾਫ ਅੱਜ ਦੇ ਧਰਨੇ ਸਬੰਧੀ ਕਾਂਗਰਸੀ ਵਰਕਰਾਂ ’ਚ ਭਾਰੀ ਉਤਸ਼ਾਹ

ਕੁਹਾੜਾ 3 ਮਈ (ਗੁਰਨਾਮ) ਪੰਜਬ ਸਰਕਾਰ ਵੱਲੋ ਸੂਬੇ ਦੀ ਜਨਤਾ ਨੂੰ ਵਿਕਾਸ ਦੇ ਨਾਅਰੇ ਦੇ ਕੇ ਜੋ ਗੁੰਮਰਾਹ ਕੀਤਾ ਗਿਆ ਹੈ  ਉਸ ਦੀ ਮਿਸਾਲ ਹੁਣੇ ਹੀ ਬਿਜਲੀ ਦੇ ਰੇਟਾਂ ਵਿੱਚ ਕੀਤੇ ਵਾਧੇ, ਦਲਿਤ ਵਰਗ ਲਈ 200 ਯੂਨੀਟਾਂ ਤੋਂ ਘਟਾ ਕੇ 100 ਯੂਨਿਟ ਕਰਨਾ, ਪਿੰਡਾਂ ’ਚ ਕਾਂਗਰਸ ਵਰਕਰਾਂ ਉਪਰ ਧੱਕੇਸ਼ਾਹੀ ਨਾਲ ਝੂਠੇ ਪਰਚੇ ਦਰਜ ਕਰਨਾ ਤੇ ਪਿੰਡਾਂ ਵਿੱਚ ਧੜੇਬੰਦੀਆਂ ਪੈਦਾ ਕਰਕੇ ਪਿੰਡਾਂ ਦਾ ਮਾਹੋਲ ਖਰਾਬ ਕਰਨਾ ਖਿਲਾਫ ਮੌਜੂਦਾ ਸਰਕਾਰ ਨੂੰ ਚਲਦਾ ਕਰਨ ਲਈ ਸ੍ਰ. ਨਾਹਰ ਸਿੰਘ ਗਿੱਲ ਸਾਬਕਾ ਮੇਅਰ ਲੁਧਿਆਣਾ ਦੀ ਰਹਿਨੁਮਾਈ ਹੇਠ ਸਰਕਲ ਸਾਹਨੇਵਾਲ ਦੇ ਪਿੰਡ ਪਿੰਡ ਜਾ ਕੇ ਲੋਕਾਂ ਨੂੰ 4 ਮਈ ਦੇ ਧਰਨੇ ਸਬੰਧੀ ਲਾਮਬੰਦ ਕੀਤਾ ਜਾ ਰਿਹਾ ਹੈ।

(more…)

ਗੁਰੂ ਅਮਰਦਾਸ ਸਕੂਲ ਵਿੱਚ ਸਹੁੰ ਚੁੱਕ ਸਮਾਗਮ ਆਯੋਜਿਤ

ਜਲੰਧਰ, 3 ਅਪ੍ਰੈਲ (ਮਲਕੀਤ ਸਿੰਘ ਬਰਾੜ) ਅੱਜ ਗੁਰੂ ਅਮਰ ਦਾਸ ਪਬਲਿਕ ਸਕੂਲ ਮਾਡਲ ਟਾਊਨ ਜਲੰਧਰ ਵਿੱਚ ਸੈਸ਼ਨ 2010-2011 ਨਾਲ ਸਬੰਧਿਤ ਸਹੁੰ ਚੁੱਕ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸਕੂਲ ਦੇ ਅਨੁਸਾਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 138 ਵਿਦਿਆਰਥੀਆਂ  ਨੂੰ ਬੈਜ ਲਾ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ. ਤੇਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਜਲੰਧਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲ ਪਹੁੰਚਣ ਤੇ ਮੁੱਖ ਮਹਿਮਾਨ ਦਾ ਨਿੱਘਾ ਸੁਆਗਤ ਸਕੂਲ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾ. ਮਨਦੀਪ ਸਿੰਘ ਸੇਠੀ, ਸਕੱਤਰ ਸ. ਜੰਗਪਾਲ ਸਿੰਘ ਭਸੀਨ, ਸੀਨੀਅਰ ਮੀਤ ਪ੍ਰਧਾਨ ਸ. ਅਮਰਜੀਤ ਸਿੰਘ ਏ. ਈ. ਟੀ. ਸੀ., ਡਾ. ਐਚ. ਐਮ. ਹੁਰੀਆ, ਸ੍ਰੀ ਬਿਪਨ ਮੋਦੀ, ਪ੍ਰਿੰਸੀਪਲ ਸ੍ਰੀਮਤੀ ਹਰਮਿੰਦਰਜੀਤ ਕੌਰ

(more…)

ਟੈਪ ਫਾਰਮ ਟਿਊਟਰਜ਼ ਬਰਮਿੰਘਮ ਇੰਗਲੈਂਗ ਦੇ ਚੇਅਰਮੈਨ ਪਰਿਵਾਰ ਸਮੇਤ ਪਹੁੰਚੇ ਬੁੱਧ ਵਿਹਾਰ

ਜਲੰਧਰ, 3 ਮਈ (ਅ.ਬ.) ਟੌਪ ਫਾਰਮ ਟਿਊਟਰਜ਼ ਬਰਮਿੰਘਮ ਇੰਗਲੈਂਡ ਦੇ ਚੇਅਰਮੈਨ ਮਿਸਟਰ ਸੱਖੀ ਸਾਂਪਲਾ, ਉਨ੍ਹਾਂ ਦੀ ਪਤਨੀ ਸ੍ਰੀਮਤੀ ਕਸ਼ਮੀਰ ਸਾਂਪਲਾ ਅਤੇ ਬੱਚੇ ਬੁੱਧ ਵਿਹਾਰ ਸੋਫੀ ਪਿੰਡ, ਜਲੰਧਰ ਵਿਖੇ ਮੱਥਾ ਟੇਕਣ ਵਾਸਤੇ ਪਹੁੰਚੇ। ਬੁੱਧ ਵਿਹਾਰ ਟਰੱਸਟ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਬੁੱਧ ਵਿਹਾਰ ਵਿੱਚ ਚੱਲ ਰਹੀ ਮੁਫਤ ਡਿਸਪੈਂਸਰੀ, ਡਾ. ਅੰਬੇਡਕਰ ਮੈਮੋਰੀਅਲ ਲਾਇਬ੍ਰੇਰੀ ਦਾ ਕੰਮ ਕਾਜ ਅਤੇ ਹੋਰ ਗਤੀਵਿਧੀਆਂ ਦੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨੇ ਬੁੱਧ ਵਿਹਾਰ ਵਿੱਚ ਚੱਲ ਰਹੀ ਸਮਾਜ ਭਲਾਈ ਅਤੇ ਵਿਕਾਸ ਦੇ ਕੰਮਾਂ ਲਈ 5000 (ਪੰਜ ਹਜਾਰ ਰੁਪਏ) ਦਾਨ ਦਿੱਤਾ। ਉਨ੍ਹਾਂ ਬੁੱਧ ਵਿਹਾਰ ਵਿੱਚ ਹਾਜਰ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਤੋਂ ਇੰਗਲੈਂਡ ਗਏ ਲੜਕੇ ਲੜਕੀਆਂ ਬਹੁਤ ਮਿਨਹਤੀ ਹਨ ਅਤੇ ਦਿਲ ਲਗਾ ਕੇ ਪੜ੍ਹਦੇ ਹਨ।

(more…)

ਸਰਬਜੋਤ ਸਿੰਘ ਲਾਲੀ ਜ਼ਿਲ੍ਹਾ ਜਲੰਧਰ ਦਿਹਾਤੀ ਕਾਂਗਰਸ ਦੇ ਉਪ ਪ੍ਰਧਾਨ ਨਿਯੁਕਤ

ਜਲੰਧਰ, 3 ਮਈ (ਮਲਕੀਤ ਸਿੰਘ ਬਰਾੜ) ਕਾਂਗਰਸ ਕਮੇਟੀ (ਦਿਹਾਤੀ) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਬਾਬਾ ਰਜਿੰਦਰ ਸਿੰਘ ਜੋਹਲ ਨੇ ਜਲੰਧਰ ਦੇ ਸਿਆਸੀ ਤੇ ਸਮਾਜਿਕ ਕੰਮਾਂ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਆਗੂ ਸਰਬਜੋਤ ਸਿੰਘ ਲਾਲੀ ਪੁੱਤਰ ਦਾਤਾਰ ਸਿੰਘ ਲਾਲੀ ਨੂੰ ਜ਼ਿਲ੍ਹਾ ਜਲੰਧਰ ਕਾਂਗਰਸ ਕਮੇਟੀ ਦਿਹਾਤੀ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਉਪ ਪ੍ਰਧਾਨ ਦਾ ਨਿਯੁਕਤੀ ਪੱਤਰ ਦੇਣ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਹਿੰਦਰ ਸਿੰਘ ਕੇ. ਪੀ. ਵੀ ਮੌਜੂਦ ਸਨ। ਸਰਬਜੋਤ ਸਿੰਘ ਲਾਲੀ ਨੇ ਕਾਂਗਰਸ ਹਾਈ ਕਮਾਨ ਨੂੰ ਯਕੀਨ ਦਿਵਾਇਆ ਕਿ ਉਹ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਵਾਹ ਲਾਉਣਗੇ। ਇਸ ਮੌਕੇ ਹਰਪ੍ਰੀਤ ਸਿੰਘ ਮਝੈਲ ਜਨਰਲ ਸਕੱਤਰ ਦਿਹਾਤੀ, ਸਨਵੀਰ ਸਿੰਘ, ਗੁਰਸ਼ਰਾਜ ਸਿੰਘ ਪਵਾਰ, ਇੰਦਰਦੀਪ ਸਿੰਘ, ਬਬੂ ਮੱਲੀ, ਪ੍ਰਭਦੀਪ ਸਿੰਘ ਪਵਾਰ, ਰਣਜੋਤ ਸਿੰਘ ਤੇ ਹਰਮਿੰਦਰ ਸਿੰਗ ਵੀ ਮੌਜੂਦ ਸਨ।

ਕਰਨਲ ਦੇ ਮੰਦਬੁੱਧੀ ਪੁੱਤਰ ਨਾਲ ਸਿਪਾਹੀ ਵੱਲੋਂ ਬਦਫੈਲੀ

ਪਠਾਨਕੋਟ, 3 ਮਈ (ਧਵਨ, ਜਥੇਦਾਰ, ਜੰਡੀਰ)-ਬੀਤੀ ਰਾਤ ਨਾਲ ਲੱਗਦੇ ਮਮੂਨ ਦੀ ਫੌਜੀ ਛਾਉਣੀ ਵਿੱਚ ਇੱਕ ਕਰਨਲ ਦੇ 16 ਸਾਲਾ ਮੰਦਬੁੱਧੀ ਬੱਚੇ ਨਾਲ ਉਸ ਦੇ ਹੀ ਇੱਕ ਬੈਟ ਮੈਨ (ਨੌਕਰ) ਨੇ ਕੁਕਰਮ ਕਰ ਦਿੱਤਾ। ਥਾਣਾ ਮਮੂਨ ਦੀ ਪੁਲਸ ਨੇ ਪੀੜਤ ਬੱਚੇ ਦਾ ਅੱਜ ਇੱਥੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਬਾਅਦ ਕਥਿਤ ਦੋਸ਼ੀ ਨੀਰਜ ਪਟੇਲ ਸਿਪਾਹ ਖਿਲਾਫ ੀ ਆਈ.ਪੀ.ਸੀ. ਦੀ ਦਾਰਾ 377 ਤਹਿਤ ਪਰਚਾ ਦਰਜ ਕਰ ਦਿੱਤਾ। ਕਰਨਲ ਅਰੁਨ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਸ਼ਾਮ ਨੂੰ 7 ਵਜੇ ਦੇ ਕਰੀਬ ਆਪਣੀ ਪਤਨੀ ਤੇ ਬੱਚਿਆਂ ਨਾਲ ਕਿਸੇ ਹੋਰ ਫੌਜੀ ਦੋਸਤ ਦੇ ਘਰ ਪਾਰਟੀ ਅਟੈਂਡ ਕਰਨ ਚਲਾ ਗਿਆ ਅਤੇ ਆਪਣੇ ਬੇਟੇ ਆਜਿਸ਼ ਜੋ ਕਿ ਮੰਦਬੁੱਧੀ ਹੈ, ਨੂੰ ਘਰ ਹੀ ਛੱਡ ਗਿਆ। ਉਸ ਸਮੇਂ ਉਸ ਦਾ ਬੈਟ ਮੈਨ ਨੀਰਜ ਪਟੇਲ (ਸਿਪਾਹੀ) ਘਰ ਵਿਚ ਹੀ ਸੀ ਅਤੇ ਉਸ ਨੇ ਉਨ੍ਹਾਂ ਦੇ ਪਿੱਛੋਂ ਬੱਚੇ ਨਾਲ ਕੁਕਰਮ ਕਰ ਦਿੱਤਾ। ਜਦ ਉਹ ਰਾਤ ਨੂੰ 11 ਵਜੇ ਦੇ ਕਰੀਬ ਘਰ ਵਾਪਸ ਪੁੱੱਿਜਆ, ਤਾਂ ਉਸ ਨੂੰ ਬੈਟ ਮੈਨ ਦੀ ਇਸ ਹਰਕਤ ਦਾ ਪਤਾ ਲੱਗਿਆ। ਥਾਣਾ ਮਮੂਨ ਦੇ ਐੱਸ.ਐੱਚ.ਓ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਪਰਚਾ ਦਰਜ ਕਰਕੇ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।


««ਅਗਲਾ ਪੰਨਾ ---->>>> »
Most Read News/Articles
May 2010
M T W T F S S
« Apr   Jun »
 12
3456789
10111213141516
17181920212223
24252627282930
31  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO