««ਅਗਲਾ ਪੰਨਾ --->>> »

April 30, 2010

ਅੱਠ ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ

ਮਹਿਲ ਕਲਾਂ, 29 ਅਪ੍ਰੈਲ (ਬਲਵਿੰਦਰ ਸਿੰਘ ਵਜੀਦਕੇ)-ਨਰਮੇ ਅਤੇ ਹਰੇ ਚਾਰੇ ਦੀ ਬੀਜਾਈ ਲਈ ਖੇਤੀ ਮੋਟਰਾਂ ਨੂੰ ਨਿਰਵਿਘਨ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ। ਇਹ ਮੰਗ ਭਾਰਤੀ ਕਿਸਾਨ ਯੂਨੀਅਨ (ਲੱਧੋਵਾਲ) ਦੇ ਉਘੇ ਆਗੂ ਅਮਰ ਸਿੰਘ ਛੀਨੀਵਾਲ, ਬਲਾਕ ਪ੍ਰ੍ਰਧਾਨ ਗੁਰਜੰਟ ਸਿੰਘ ਵਜੀਦਕੇ, ਮੀਤ ਪ੍ਰਧਾਨ ਮੇਜਰ ਸਿੰਘ ਚੁਹਾਵਕੇ, ਗੁਰਚਰਨ ਸਿੰਘ ਚੰਨਣਵਾਲ, ਵਿੱਤ ਸਕੱਤਰ ਜੰਗ ਸਿੰਘ ਛੀਨੀਵਾਲ, ਪ੍ਰੈੱਸ ਸਕੱਤਰ ਨਿਰਭੈ ਸਿੰਘ ਗਿਆਨੀ, ਸਕੱਤਰ ਕਾਕਾ ਸਿੰਘ ਫੌਜੀ ਨੇ ਸਾਂਝੇ ਬਿਆਨ ਰਾਹੀਂ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਬਿਜਲੀ ਸਪਲਾਈ ਉੱਪਰ ਲਾਏ ਜਾ ਰਹੇ ਅਣਐਲਾਨੇ ਕੱਟਾਂ ਨਾਲ ਸਾਰਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ, ਉੱਥੇ ਖੇਤੀ ਮੋਟਰਾਂ ਲਈ ਮਿਲਦੀ  ਮਸਾਂ ਦੋ ਕੁ ਘੰਟੇ ਸਪਲਾਈ ਨਾਲ ਬਰਸ਼ੀਮ ਵਾਲਾ ਕਿਆਰਾ ਵੀ ਗਿੱਲਾ ਨਹੀਂ ਹੋ ਸਕਿਆ, ਵੇਲੇ ਸਿਰ ਪਾਣੀ ਨਾਲ ਮਿਲਣ ਕਰਕੇ ਹਰਾ ਚਾਰਾ ਵੀ ਗਰਮੀ ਦਾ ਹੱਦੋ ਵੱਧ ਕਹਿਰ  ਸਹਾਰਦਾ ਹੋਇਆ, ਬੁਰੀ ਤਰ੍ਹਾਂ ਝੁਲਸ ਗਿਆ ਹੈ। ਹੁਣ ਅਗਲੀ ਫਸਲ ਨਰਮੇ ਦੀ ਬੀਜਾਈ ਲਈ ਕਿਸਾਨ ਮੱਥੇ ’ਤੇ ਹੱਥ ਧਰ ਕੇ ਬਿਜਲੀ  ਰਾਣੀ ਨੂੰ ਉਡੀਕ ਰਹੇ ਹਨ, ਜੋ ਦਿਨ ਵਿੱਚ ਮਸਾਂ ਇੱਕ ਜਾਂ ਦੋ ਘੰਟੇ ਹੀ ਦਰਸ਼ਨ ਦਿੰਦੀ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਸੁਰ ਵਿੱਚ ਕਿਹਾ ਹੈ ਕਿ ਜੇਕਰ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਦਿੱਤੀ ਗਈ ਤਾਂ ਜਥੇਬੰਦੀ ਵੱਲੋਂ ਕਿਸਾਨਾਂ ਨੂੰ ਨਾਲ ਲੈ ਕੇ  ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਚੁਬੱਚੇ ਵਿੱਚ ਡੁੱਬਣ ਕਾਰਨ ਬੱਚੇ ਦੀ ਮੌਤ

ਜ਼ੀਰਾ, 29 ਅਪ੍ਰੈਲ (ਤਰਸੇਮ ਲਾਲ ਖੁਰਾਣਾ)-ਜ਼ੀਰਾ ਨਜ਼ਦੀਕ ਪੈਂਦੇ ਪਿੰਡ ਨੂਰਪੁਰ ਵਿਖੇ ਪਾਣੀ ਵਾਲੇ ਚੁਬੱਚੇ ’ਚ ਡੁੱਬਣ ਕਾਰਨ ਦੋ ਸਾਲਾ ਬੱਚੇ ਦੀ ਮੌਤ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਹਰਮਨ ਸਿੰਘ (2) ਪੁੱਤਰ ਬਖਸ਼ੀਸ਼ ਸਿੰਘ ਰੋਜ਼ਾਨਾ ਦੀ ਤਰ੍ਹ੍ਹਾਂ ਘਰ ਵਿੱਚ ਖੇਡ ਰਿਹਾ ਸੀ ਅਤੇ ਘਰ ਦੇ ਮੈਂਬਰ ਕੰਮਕਾਰ ’ਚ ਲੱਗੇ ਸਨ, ਜਿਸ ਦੌਰਾਨ ਖੇਡਦਾ-ਖੇਡਦਾ ਬੱਚਾ ਹਰਮਨ ਸਿੰਘ ਪਾਣੀ ਵਾਲੇ ਚੁਬੱਚੇ ਵਿੱਚ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਬਿਜਲੀ ਦੀ ਮੰਗ ’ਤੇ ਸਪਲਾਈ ਵਿਚਾਲੇ ਸੈਂਕੜੇ ਲੱਖ ਯੂਨਿਟਾਂ ਦਾ ਫਰਕ?

ਤਰਨ ਤਾਰਨ, 29 ਅਪ੍ਰੈਲ (ਦਾਰਾ ਸਿੰਘ ਪਰਵਾਨਾ)-ਪੰਜਾਬ ਵਿੱਚ ਗਰਮੀ ਸ਼ੁਰੂ ਹੋੁੰਦਿਆਂ ਹੀ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਕਈ ਪਿੰਡਾਂ ਨੂੰ ਤਾਂ ਇੱਕ ਘੰਟਾ ਹੀ ਬਿਜਲੀ ਸਪਲਾਈ ਮਿਲ ਰਹੀ ਹੈ। ਬਿਜਲੀ ਬੋਰਡ ਨ ੇਪੈਡੀ ਸੀਜ਼ਨ ਅਜੇ ਸ਼ੁਰੂ ਵੀ ਨਹੀਂ ਹੋਇਆ, ਪਹਿਲਾਂ ਹੀ ਹੱਥ ਖੜ੍ਹੇ ਕਰ ਦਿੱਤੇ ਹਨ। ਬਿਜਲੀ ਦੀ ਮੰਗ ਅਤੇ ਸਪਲਾਈ ਵਿਚਾਲੇ ਸੈਂਕੜੇ ਲੱਖ ਯੂਨਿਟ ਦਾ ਅੰਤਰ ਹੈ। ਗਰਮੀ ਦੇ ਸ਼ੁਰੂਆਤੀ ਦੌਰ ਵਿੱਚ 150 ਤੋਂ 200 ਲੱਖ ਯੂਨਿਟ ਦਾ ਚੱਲ ਰਿਹਾ ਅੰਤਰ ਹੁਣ ਏ.ਸੀ. ਦੇ ਚੱਲਦਿਆਂ ਹੀ 400 ਤੋਂ 500 ਲੱਖ ਯੂਨਿਟ ਤੱਕ ਪਹੁੰਚ ਗਿਆ ਹੈ ਤੇ ਹੁਣ ਪਾਵਰ ਕੱਟ 4 ਤੋਂ 6 ਘੰਟੇ ਤੇ ਕਈ ਵਾਰ 10 ਘੰਟੇ ਲੱਗਣੇ ਸ਼ੁਰੂ ਹੋਣਗੇ। ਭਾਖੜਾ ਡੈਮ ਅੰਦਰ ਪਾਣੀ ਪਿਛਲੇ ਸਾਲ 1573.62 ਫੁੱਟ ਸੀ, ਜੋ ਹੁਣ 1528 ਫੁੱਟ ਹੈ। ਪੌਂਗ ਡੈਮ 1328 ਫੱਟ ਦੀ ਬਜਾਏ 1297 ਫੁੱਟ ਹੈ। ਸੂਰਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਕੇਰੀਆਂ ਹਾਈਡਲ ਪ੍ਰਾਜੈਕਟ ਤੇ ਪਿਛਲੇ ਸੀਜ਼ਨ ਦੌਰਾਨ 4833 ਲੱਖ ਯੂਨਿਟ ਬਿਜਲੀ ਉਤਪਾਦਨ ਹੋਇਆ ਸੀ, ਜਦਕਿ ਇਸ ਵਾਰ 8.05 ਹੀ ਹੈ।

(more…)

ਸਾਲ 1966 ਤੋਂ 2010 ਤੱਕ 15 ਮੁੱਖ ਮੰਤਰੀਆਂ ਨੇ ਸੰਭਾਲਿਆ ਪੰਜਾਬ ਦਾ ਰਾਜ

ਬਾਦਲ ਸਰਕਾਰ ਨੇ ਪੂਰੇ ਕੀਤੇ ਸਾਢੇ ਤਿੰਨ ਸਾਲ
ਨੂਰਪੁਰ ਬੇਦੀ, 29 ਅਪ੍ਰੈਲ (ਜਗਦੀਪ ਸ਼ਰਮਾ)-ਸਾਡਾ ਪੰਜਾਬ ਬਹੁਤ ਸ਼ਾਂਤੀ ਪਸੰਦ, ਸਾਸਕ੍ਰਿਤੀਕ ਭਰਪੂਰ ਹੈ। ਪੰਜਾਬ ਨੂੰ ਭਾਰਤ ਦਾ ਅੰਨਦਾਤਾ ਕਿਹਾ ਜਾਂਦਾ ਹੈ। ਅੱਜ ਲੋਕਤੰਤਰ ਦਾ ਰਾਜ ਹੈ। ਜਿਸ ਵਿੱਚ ਲੋਕਾਂ ਦੀ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਹੁੰਦੀ ਹੈ, ਜੋ ਕਿ ਵੋਟ ਪ੍ਰਣਾਲੀ ਦੁਆਰਾ ਸਰਕਾਰ ਚੁਣੀ ਜਾਂਦੀ ਹੈ, ਜੋ ਕਿ ਲੋਕਾਂ ਦੁਆਰਾ ਸੱਤ ਬਦਲ ਦਿੱਤੀ ਜਾਂਦੀ ਹੈ। ਇਸੀ ਲੋਕਤੰਤਰ ਪ੍ਰਣਾਲੀ ਦੇ ਚਲੇ ਇੱਕ ਨਵੰਬਰ 1966 ਤੋਂ ਫਰਵਰੀ 2007 ਤੱਕ 14 ਰਾਜਨੀਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੁਰਸੀ ਸੰਭਾਲੀ ਅਤੇ ਫਰਵਰੀ 2007 ਵਿੱਚ ਹੋਈਆਂ ਚੋਣਾਂ ਦੇ ਬਾਅਦ ਇਸ ਮੌਕੇ ਦੇ 15ਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦਾ ਰਾਜ ਬਹੁਤ ਹੀ ਤਨਦੇਹੀ ਨਾਲ ਚਲਾ ਰਹੇ ਹਨ। ਇਨ੍ਹਾਂ 44 ਸਾਲਾਂ ਵਿਚ ਪੰਜਾਬ ਨੇ ਬਹੁਤ ਤਰੱਕੀ ਕੀਤੀ। ਇਸ ਮੌਕੇ ਇਸ ਨੇ ਬਹੁਤ ਉਤਾਰ ਚੜ੍ਹਾਅ ਦੇਖੇ ਹਨ। ਇਸ ¦ਮੇ ਸਮੇਂ ਵਿੱਚ 1 ਨਵੰਬਰ 1966 ਨੂੰ ਸ੍ਰ, ਗੁਰਮੁੱਖ ਸਿੰਘ ਮੁਸਾਫਰ ਦੀ ਸਰਕਾਰ ਬਣੀ ਸੀ। ਇਸ ਤੋਂ ਬਾਅਦ 8 ਮਾਰਚ 1967 ਤੱਕ ਰਹੀ। ਫਿਰ 9 ਮਾਰਚ 1967 ਤੋਂ 24 ਨਵੰਬਰ 1967 ਤੱਕ ਜਸਟਿਸ ਗੁਰਨਾਮ ਸਿੰਘ ਜੀ ਦੀ ਸਰਕਾਰ ਬਣੀ, 24 ਨਵੰਬਰ 1967 ਤੋਂ 23 ਅਗਸਤ 1968 ਤੱਕ ਲਛਮਣ ਸਿੰਘ ਗਿੱਲ ਅਤੇ ਦੁਬਾਰਾ ਜਸਟਿਸ ਗੁਰਨਾਮ ਸਿੰਘ ਜੀ ਦੀ ਸਰਕਾਰ ਨੇ ਕੁਰਸੀ ਸੰਭਾਲੀ।

(more…)

ਸੀ.ਟੀ. ਪਬਲਿਕ ਸਕੂਲ ਵਿੱਚ ਸਿੱਖਿਆ ਨੂੰ ਰੁੱਚੀਕਰ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਸੈਮੀਨਾਰ

ਜਲੰਧਰ, 29 ਅਪ੍ਰੈਲ (ਸਿੱਖਿਆ ਪ੍ਰਤੀਨਿਧੀ)-ਸਿੱਖਿਆ ਨੂੰ ਪ੍ਰਭਾਵਸ਼ਾਲੀ ਅਤੇ ਰੁੱਚੀਕਰ ਬਣਾਉਣ ਲਈ ਕਾਨਫਰੰਸ ਹਾਲ ਵਿੱਚ ਸੈਮੀਨਾਰ ਕੀਤਾ ਗਿਆ। ਸੀ.ਟੀ. ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਪ੍ਰਬੰਧਕਾਂ ਵੱਲੋਂ ਸੈਮੀਨਾਰ ਵਿੱਚ ਉੱਘੇ ਤੌਰ ’ਤੇ ਭਾਗ ਲਿਆ ਗਿਆ। ਯੂਕੇ ਤੋਂ ਆਏ ਡਾ. ਗੁਰਨਾਮ ਸਿੰਘ ਨੇ ਇਸ ਸੈਮੀਨਾਰ ਦੀ ਵਾਂਗਡੋਰ ਸ੍ਯਾਂਭੀ ਅਤੇ ਅਧਿਆਪਕਾਂ ਨੂੰ ਸਿੱਖਿਆ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਣ ਦੇ ਗੁਰ ਦੱਸੇ। ਇਸ ਸੈਮੀਨਾਰ ਵਿੱਚ ਸਿੱਖਿਆ ਨੂੰ ਹੋਰ ਵਧੀਆ ਤਰੀਕੇ ਤੇ ਢੰਗਾਂ ਨਾਲ ਕਿਵੇਂ ਪ੍ਰਭਾਵਸ਼ਾਲੀ ਬਣਾਇਆ ਜਾਵੇ। ਇਸ ਸੰਬੰਧੀ ਵਿਚਾਰ ਸਾਂਝੇ ਕੀਤੇ ਗਏ। ਡਾ. ਗੁਰਨਾਮ ਸਿੰਘ ਦੁਆਰਾ ਪੁਰਾਤਨ ਸਿਧਾਂਤਾਂ ਅਤੇ ਨਵੀਨ ਸਿਧਾਂਤਾਂ ਬਾਰੇ ਦੱਸਦੇ ਹੋਏ ਅਧਿਆਪਕ ਦੇ ਰੋਲ ਬਾਰੇ ਚਾਨਣਾ ਪਾਇਆ ਗਿਆ। ਉਨ੍ਹਾਂ ਦੁਆਰਾ ਇਹ ਦੱਸਿਆ ਗਿਆ ਕਿ ਜਮਾਤ ਵਿੱਚ ਪੜ੍ਹਾਉਂਦਿਆਂ ਹੋਇਆਂ ਸਿੱਖਿਆ ਨੂੰ ਕਿਵੇਂ ਆਸਾਨ ਤੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਇਸ ਪ੍ਰਕਿਰਿਆ ਨੂੰ ਉਸਾਰੂ ਰੂਪ ਦੇਣ ਲਈ ਉਨ੍ਹਾਂ ਨੇ 20 ਨੁਕਤੇ ਪੇਸ਼ ਕੀਤੇ।

(more…)

ਡਾ. ਅੰਬੇਡਕਰ ਦਾ ਜਨਮ ਦਿਹਾੜਾ ਮਨਾਇਆ

ਘੁਮਾਣ, 29 ਅਪ੍ਰੈਲ (ਰਣਜੀਤ ਬਾਵਾ)-ਬੀਤੇ ਦਿਨੀਂ  ਇੱਥੇ ਦਾਣਾ ਮੰਡੀ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਉ ਅੰਬੇਡਕਰ ਜੀ ਦਾ 119ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਡਾਕਟਰ ਅੰਬੇਡਕਰ ਸਾਹਿਬ ਨੂੰ ਭੇਟ ਕਰਨ ਲਈ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਪੰਜਾਬ ਦੇ ਪ੍ਰਧਾਨ ਮਹਿੰਦਰ ਸਿੰਘ ਨੇ ਕਿਹਾ ਸਾਨੂੰ ਡਾ. ਭੀਮ ਰਾਉ ਜੀ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਹੋਰ ਸੰਘਰਸ਼ ਕਰਨ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਅੱਜ ਵਿਗਿਆਨ ਯੁੱਗ ਵਿੱਚ ਸਾਨੂੰ ਭਰਮਾਂ ਨੂੰ ਦੂਰ ਕਰਕੇ ਵਧੀਆ ਸੋਚ ਅਪਣਾਉਣ ਦੀ ਲੋੜ ਹੈ, ਸਾਨੂੰ ਸਾਰਿਆਂ ਨੂੰ ਰੂੜੀਵਾਦ ਵਿਚਾਰ ਤੋਂ ਉੱਪਰ ਉਠ ੇਕ ਪੜਿਆ-ਲਿਖਿਆ ਸਮਾਜ ਸਿਰਜਣਾ ਚਾਹੀਦਾ ਹੈ ਅਤੇ ਆਪਣੇ ਲਈ ਬਾਬਾ ਸਾਹਿਬ ਵੱਲੋਂ ਦਿੱਤਾ ਮੂਲਮੰਤਰ ਪੜ੍ਹੋ-ਜੱਗੋ ਤੇ ਸੰਘਰਸ਼ ਕਰਨਾ ਚਾਹੀਦਾ।

(more…)

ਚੌਧਰੀ ਮੋਹਣ ਲਾਲ ਨੇ ਭਲਾਈ ਸਕੀਮਾਂ ਦੇ ਮਨਜ਼ੂਰੀ ਪੱਤਰ ਵੰਡੇ

ਬੰਗਾ, 29 ਅਪ੍ਰੈਲ (ਰਾਜ ਮਜਾਰੀ)-ਅੱਜ ਵਿਧਾਇਕ ਬੰਗਾ ਚੌਧਰੀ ਮੋਹਣ ਲਾਲ ਵਲੋਂ ਬਲਾਕ ਭਰ ਦੇ ਬੁਢਾਪਾ ਅਤੇ ਦੂਜੀਆਂ ਵਿੱਤੀ ਸਹਾਇਤਾ ਸਕੀਮਾਂ ਦੇ ਮਨਜ਼ੂਰੀ ਪੱਤਰ ਵੰਡੇ ਗਏ। ਇਸ ਮੌਕੇ ਸ੍ਰੀ ਜੀਵਨ ਕੁਮਾਰ ਬਾਲ ਵਿਕਾਸ ਪ੍ਰਾਜੈਕਟ ਅਫਸਰ ਬੰਗਾ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪੈਨਸ਼ਨ ਸਕੀਮਾਂ, ਬੱਸ ਪਾਸ ਅਤੇ ਸੀਨੀਅਰ ਸਿਟੀਜਨਸ਼ਿਪ ਅਧੀਨ ਯੋਗ ਲਾਭਪਾਤਰੀਆਂ ਨੂੰ ਲਾਭ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀਮਤੀ ਜਸਵਿੰਦਰ ਕੌਰ, ਕਮਲਾ ਦੇਵੀ, ਅਮਰਜੀਤ ਕੌਰ, ਮਨਜੀਤ ਕੌਰ, ਹਰਬੰਸ ਕੌਰ ਸਾਰੇ ਸੁਪਰਵਾਈਜ਼ਰ, ਸ੍ਰੀ ਸੁਰਜੀਤ ਸਿੰਘ, ਸ਼ਾਮ ਲਾਲ ਆਦਿ ਹਾਜ਼ਰ ਸਨ।

ਮਿਚੂਰਲ ਫੰਡ ਵੱਲੋਂ ਡੀ.ਐੱਸ.ਪੀ. ਬਲੈਕਰਾਕ ਫੋਕਸ 25 ਫੰਡ ਲਾਂਚ

ਲੁਧਿਆਣਾ, 29 ਅਪ੍ਰੈਲ (ਸਚਦੇਵਾ)-ਡੀ.ਐੱਸ.ਪੀ. ਬਲੈਕਰਾਕ ਫੋਕਸ 25 ਫੰਡ ਲਾਂਚ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਯੋਜਨਾ ਦੇ ਅੰਤਰਗਤ ਫੰਡ ਦਾ ਨਿਵੇਸ਼ ਬਜ਼ਾਰ ਪੂੰਜੀਕਰਨ ਦੇ ਆਧਾਰ ’ਤੇ ਛੇਤੀ ਹੀ 200 ਕੰਪਨੀਆਂ ਵਿੱਚ ਕੀਤਾ ਜਾਵੇਗਾ। ਬਜ਼ਾਰ ਪੂੰਜੀਕਰਨ ਦੇ ਅਧਾਰ ’ਤੇ ਛੇਤੀ ਹੀ 200 ਕੰਪਨੀਆਂ ਦੇ ਅੰਤਰੀਕ ਜਿਨ੍ਹਾਂ ਕੰਪਨੀਆਂ ਵਿੱਚ ਨਿਵੇਸ਼ ਕੀਤਾ ਜਾਵੇਗਾ, ਉਸ ਦੀ ਸੰਖਿਆ ਕਾਫੀ ਘੱਟ ਹੋਵੇਗੀ ਅਤੇ ਉਸ ਵਿੱਚ ਨਿਵੇਸ਼ ਦੀ ਜਾਣ ਵਾਲੀ ਰਾਸ਼ੀ ਸ਼ੁੱਧ ਪ੍ਰਸਿਤਥੀ ਮੂਲ ਦੀ 20 ਪ੍ਰਤੀਸ਼ਤ ਹੋਵੇਗੀ। ਆਮ ਤੌਰ ’ਤੇ ਇਸ ਯੋਜਨਾ ਦੇ ਅੰਤਰਗਤ 25 ਕੰਪਨੀਆਂ ਵਿੱਚ ਇਕਟਵੀ ਡੋਰਿਸਵੈਟੀਸ ਸਹਿਤ ਇਕਟਵੀ ਅਧਾਰਿਤ ਪ੍ਰਤੀਭੂਤੀਆਂ ਵਿੱਚ ਨਿਵੇਸ਼ ਕੀਤਾ ਜਾਵੇਗਾ।

ਧਾਰਮਿਕ ਪ੍ਰੀਖਿਆ ’ਚ ਗੁਰੂ ਨਾਨਕ ਮਿਸ਼ਨ ਸਕੂਲ ਢਾਹਾਂ ਕਲੇਰਾਂ ਦੀ ਵਿਦਿਆਰਥਣ ਪਹਿਲੇ ਸਥਾਨ ’ਤੇ ਰਹੀ

ਬੰਗਾ, 29 ਅਪ੍ਰੈਲ (ਰਾਜ ਮਜਾਰੀ)-ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੀ ਧਾਰਮਿਕ ਪ੍ਰੀਖਿਆ ਵਿਚੋਂ ਹੋਣਹਾਰ ਮੈਰਿਟ ਵਿਚ ਆਏ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਕੂਲ ਕੰਪਲੈਕਸ ਵਿੱਚ ਇਕ ਸਮਾਗਮ ਕੀਤਾ ਗਿਆ। ਸਮਾਗਮ ਦੌਰਾਨ ਸ. ਅਮਰਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਅਤੇ ਅਜੀਤ ਸਿੰਘ ਮਾਹਿਲ ਗਹਿਲਾਂ ਇੰਚਾਰਜ ਸਿੱਖ ਮਿਸ਼ਨਰੀ ਕਾਲਜ ਬੰਗਾ ਸਰਕਲ ਨੇ ਮੈਰਿਟ ’ਚ ਆਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸ. ਅਮਰਜੀਤ ਸਿੰਘ ਪ੍ਰਧਾਨ ਟਰੱਸਟ ਨੇ ਦੱਸਿਆ ਕਿ ਇਸ ਸਕੂਲ ਦੀ ਅੱਠਵੀਂ ਕਲਾਸ ਦੀ ਵਿਦਿਆਰਥਣ ਮਨਦੀਪ ਕੌਰ ਪੁੱਤਰੀ ਗੁਰਸ਼ਰਨਜੀਤ ਸਿੰਘ ਪਿੰਡ ਪਠਲਾਵਾ ਨੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਹੋਈ ਧਾਰਮਿਕ ਪ੍ਰੀਖਿਆ ਵਿਚ ਪੂਰੇ ਭਾਰਤ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੇ ਦੂਜੇ ਗਰੁੱਪ ਵਰਗ ਦੀ 300 ਵਿਚੋਂ 291 ਅੰਕ ਪ੍ਰਾਪਤ ਕਰਕੇ ਪਹਿਲੇ

(more…)

ਹਲਕੇ ਵਿੱਚ ਰਲੇ 24 ਪਿੰਡਾਂ ਦੇ ਨੌਜਵਾਨਾਂ ਨੇ ਬਾਜਵਾ ਦੀ ਅਗਵਾਈ ਕਬੂਲੀ

ਘੁਮਾਣ, 29 ਅਪ੍ਰੈਲ (ਰਣਜੀਤ ਬਾਵਾ)-ਵਿਧਾਨ ਸਭਾ ਹਲਕੇ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸ਼ਾਮਿਲ ਹੋਏ 24 ਪਿੰਡ੍ਯਾਂ ਦੇ ਨੌਜਵਾਨਾਂ ਦਾ ਇਕੱਠ ਹਰਦੀਪ ਸਿੰਘ ਲਾਲੀ ਦੀ ਪ੍ਰਧਾਨਗੀ ਹੇਠ ਟੀ.ਐੱਸ. ਪੈਲਸ ਘੁਮਾਣ ਵਿੱਚ ਹੋਇਆ, ਜਿਸ ਵਿੱਚ ਪੰਜਾਬ ਕਾਂਗਰਸ ਦੇ ਬੁਲਾਰੇ ਸ੍ਰ. ਫਤਿਹ ਜੰਗ ਸਿੰਘ ਬਾਜਵਾ ਵੱਲੋਂ ਪੰਜਾਬ ਇੰਕਾ ਦੇ ਜਨਰਲ ਸਕੱਤਰ ਤੇ ਪੰਜਾਬ ਹਾਊਸ ਫੈਡ ਦੇ ਡਾਇਰੈਕਟਰ ਸਾਹਿਬ ਸਿੰਘ ਮੰਡ ਮੁੱਖ ਮਹਿਮਾਨ ਵਜੋਂ ਪੁੱਜੇ। ਜਿਨ੍ਹਾਂ ਨੇ ਇਨ੍ਹਾਂ ਨੌਜਵਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਨੌਜਵਾਨ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ, ਜਿਸ ਨੂੰ ਮਜਬੂਤ  ਕਰਨ ਸਿਆਸੀ ਆਗੂਆਂ ਦਾ ਮੁੱਖ ਮੰਤਵ ਹੁੰਦਾ ਹੈ। ਜੋ ਕਿ ਅੱਗੇ ਸਮਾਂ ਆਉਣ ’ਤੇ ਦੇਸ਼ ਦੇ ਵਾਰਸ ਬਣ ਸਕਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਕਾਂਗਰਸ ਅਜਿਹੀ ਪਾਰਟੀ ਹੈ, ਜਿਸ ਵਿੱਚ ਹਰ ਵਰਗ ਦੇ ਲੋਕਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ ਸਾਸ਼ਨ ਵਿੱਚ ਵਿਕਾਸ ਤਾਂ ਕਿ ਕਰਨਾ ਸੀ।

(more…)


««ਅਗਲਾ ਪੰਨਾ ---->>>> »
Most Read News/Articles
April 2010
M T W T F S S
« Mar   May »
 1234
567891011
12131415161718
19202122232425
2627282930  
 
 
 
 
 
 
 



INTERNATIONAL NEWS | NATIONAL NEWS | MALWA NEWS | DUABA NEWS | MAJHA NEWS | WEEKLY |  EDITORIAL PAGE |

HOME | ABOUT | CONTACT | ADVERTISING | FEED BACK | PRESS REPORTER | LETTER TO EDITOR | PREVIOUS ISSUE | TRUST | MY MAIL

Awaaz Bhawan,179 Ranjit Nagar Jalandhar City,Punjab (IN)-144001
Call: 0091-181-2235707, 4626270, Fax: 0091-181- 2225427, 2235427, Email: info@ajdiawaaz.com
All rights are Reserved © 2006 - 2009
,
AJ DI AWAAZ www.ajdiawaaz.com
AWAAZ-E-QAUM www.awaaeqaum.com
Design and Development :
TEJ INFO