ਜਲੰਧਰ, 26 ਅਪ੍ਰੈਲ (ਅਵਾਜ ਨਿਊਜ਼ ਸਰਵਿਸ)-ਪੰਜਾਬ ਦੇ ਸਾਬਕਾ ਵਿਦਿਆ ਮੰਤਰੀ ਅਤੇ ਕਿਸੇ ਸਮੇਂ ਚੋਟੀ ਦੇ ਅਕਾਲੀ ਆਗੂ ਸ. ਸੁਖਜਿੰਦਰ ਸਿੰਘ ਰਾਮਗੜ੍ਹ ਨੇ ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਧਾਇਕ ਵਜੋਂ ਬਹਾਲੀ ’ਤੇ ਟਿੱਪਣੀ ਕਰਦਿਆਂ ਆਖਿਆ ਹੈ ਕਿ ਇਸ ਸਬੰਧ ਵਿੱਚ ਸੰਵਿਧਾਨਿਕ ਅਵੱਗਿਆ ਕਰਨ ਵਾਲੇ ਦੋਸ਼ੀਆਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਹੈ ਕਿ ਮਾਣਯੋਗ ਸਰਵਉੱਚ ਅਦਾਲਤ ਨੇ ਆਪਣੇ ਹੁਕਮ ਵਿੱਚ ਸਪੱਸ਼ਟ ਤੌਰ ’ਤੇ ਇਹ ਆਖਿਆ ਹੈ ਕਿ ਕੈਪਟਨ ਨੂੰ ਵਿਧਾਇਕ ਵਜੋਂ ਬਰਖਾਸਤ ਕਰਨਾ ਇੱਕ ਵੱਡੀ ਸੰਵਿਧਾਨਿਕ ਭੁੱਲ ਸੀ। ਉਨ੍ਹਾਂ ਕਿਹਾ ਕਿ ਅਦਾਲਤ ਦੇ ਇਸ ਨਿਰਣੇ ਦਾ ਬਹੁਤ ਵੱਡਾ ਅਰਥ ਹੈ, ਇਸ ਲਈ ਜੇਕਰ ਇਸ ਸੰਵਿਧਾਨਿਕ ਅਵੱਗਿਆ ਲਈ ਸਬੰਧਤ ਦੋਸ਼ੀਆਂ ਨੂੰ ਕੋਈ ਸਜ਼ਾ ਨਾ ਦਿੱਤੀ ਗਈ ਤਾਂ ਇਹ ਸੰਵਿਧਾਨ ਅਤੇ ਕਾਨੂੰਨ ਦੀ ਉਲੰਘਣਾ ਹੋਵੇਗੀ। ਉਨ੍ਹਾਂ ਅਦਾਲਤ ਨੂੰ ਬੇਨਤੀ ਕੀਤੀ ਕਿ ਉਹ ਇਸ ਕੇਸ ਦੀ ਆਪਣੇ ਤੌਰ ’ਤੇ ਅਗਲੀ ਸੁਣਵਾਈ ਦੌਰਾਨ ਦੋਸ਼ੀਆਂ ਨੂੰ ਨਾਮਜਦ ਕਰਕੇ ਉਨ੍ਹਾਂ ਨੂੰ ਯੋਗ ਸਜ਼ਾ ਸੁਣਾਈ ਜਾਵੇ।
ਨਵੀਂ ਦਿੱਲੀ, 26 ਅਪ੍ਰੈਲ (ਵਿਸ਼ਵ ਵਾਰਤਾ)–ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਅਫ਼ਗਾਨ ਰਾਸ਼ਟਰਪਤੀ ਹਾਮਿਦ ਕਰਜਈ ਵਿਚਾਲੇ ਗੱਲਬਾਤ ਵਿੱਚ ਅੱਤਵਾਦ ਖ਼ਿਲਾਫ ਲੜਾਈ ਦਾ ਏਜੰਡਾ ਉਚ ’ਤੇ ਰਿਹਾ ਅਤੇ ਦੋਵੇਂ ਨੇਤਾਵਾਂ ਨੇ ਸ਼ਿਖਰ ਸੰਮੇਲਨ ਤੋਂ ਪਹਿਲਾਂ ਵਿਆਪਕ ਦੁਵੱਲੇ ਮੁੱਦਿਆਂ ’ਤੇ ਚਰਚਾ ਕੀਤੀ। ਮਨਮੋਹਨ ਨੇ ਇੱਥੇ ਕਰਜ਼ਈ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਭਾਰਤ ਅਫ਼ਗਾਨਿਸਤਾਨ ਦੇ ਲੋਕਾਂ ਦੀ ਮਦਦ ਕਰਨ ਲਈ ਵਚਨਬੱਧ ਹੈ। ਅਸੀਂ ਅੱਤਵਾਦ ਦੇ ਮੁੱਦੇ ’ਤੇ ਚਰਚਾ ਕੀਤੀ ਜਿਸ ਨਾਲ ਸਾਡੇ ਖੇਤਰ ਨੂੰ ਖ਼ਤਰਾ ਹੈ। ਸੰਮੇਲਨ ਵਿੱਚ ਹਿੱਸਾ ਲੈਣ ਲਈ ਮਨਮੋਹਨ ਨੇ ਭੂਟਾਨ ਜਾਣ ਤੋਂ ਪਹਿਲਾਂ ਦੋ ਦਿਨ
(more…)
ਚੰਡੀਗੜ੍ਹ, 26 ਅਪ੍ਰੈਲ (ਹਰੀਸ਼ ਚੰਦਰ ਬਾਗਾਵਾਲਾ)- ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਨਵੀਂ ਦਿੱਲੀ ਵਿਖੇ ਨੈਸ਼ਨਲ ਡਿਫੈਂਸ ਯੂਨੀਵਰਸਿਟੀ ਬਣਾਉਣ ਦੀ ਪ੍ਰਵਾਨਗੀ ਸਬੰਧੀ ਯੂਨੀਅਨ ਡਿਫੈਂਸ ਮੰਤਰੀ ਸ਼੍ਰੀ ਏ.ਕੇ. ਅਨਟੋਨੀ ਤੋਂ ਨਿੱਜੀ ਦਖਲ ਦੀ ਮੰਗ ਕੀਤੀ। ਸ. ਬਾਦਲ ਕੇਂਦਰੀ ਰੱਖਿਆ ਮੰਤਰੀ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲੇ ਅਤੇ ਜਾਣੂੰ ਕਰਾਇਆ ਕਿ ਰਾਜ ਸਰਕਾਰ ਵਲੋਂ ਪ੍ਰਸਤਾਵਿਤ ਯੂਨੀਵਰਸਿਟੀ ਲਈ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੁਹਾਲੀ ਦੇ ਸੈਕਟਰ 92 ਵਿੱਚ ਤਕਰੀਬਨ 230 ਏਕੜ ਦਾ ਰਕਬਾ ਪਹਿਲਾਂ ਹੀ ਰੱਖਿਆ ਹੋਇਆ ਹੈ।
(more…)
ਨਵੀਂ ਦਿੱਲੀ, 26 ਅਪ੍ਰੈਲ (ਵਿਸ਼ਵ ਵਾਰਤਾ)–ਸਰਕਾਰ ਨੇ ਅੱਜ ਕਿਹਾ ਕਿ ਉਸ ਨੇ ਕਿਸੇ ਰਾਜਨੀਤਿਕ ਨੇਤਾ ਦੇ ਫੋਨ ਟੈਪਿੰਗ ਦਾ ਅਧਿਕਾਰ ਕਿਸੇ ਨੂੰ ਨਹੀਂ ਦਿੱਤਾ ਅਤੇ ਇਸ ਬਾਰੇ ਇੱਕ ਅਖ਼ਬਾਰ ਵਿੱਚ ਪ੍ਰਕਾਸ਼ਿਤ ਰਿਪੋਰਟ ਵਿੱਚ ਲਗਾਏ ਗਏ ਦੋਸ਼ਾਂ ਦੀ ਜਾਂਚ ਵਿੱਚ, ਉਹਨਾਂ ਦੀ ਕੋਈ ਪੁਸ਼ਟੀ ਨਹੀਂ ਹੋਈ। ਵਿਰੋਧੀ ਧਿਰ ਵਿੱਚ ਭਾਰੀ ਹੰਗਾਮੇ ਵਿਚਾਲੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਲੋਕ ਸਭਾ ਵਿੱਚ ਪ੍ਰਸ਼ਨਕਾਲ ਤੋਂ ਬਾਅਦ ਦਿੱਤੇ ਗਏ ਬਿਆਨ ਵਿੱਚ ਕਿਹਾ ਕਿ ਮੈਂ ਸਪੱਸ਼ਟ ਰੂਪ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਯੂ.ਪੀ.ਏ. ਸਰਕਾਰ ਵੱਲੋਂ ਕਿਸੇ ਵੀ ਰਾਜਨੀਤਿਕ ਨੇਤਾ ਦੇ ਟੈਲੀਫੋਨ ਨੂੰ ਨਾ ਤਾਂ ਟੈਪ ਕੀਤਾ ਗਿਆ ਅਤੇ ਨਾ ਹੀ ਉਹਨਾਂ ਦੀ ਗੱਲਬਾਤ ਸੁਣੀ ਗਈ। ਮੌਜੂਦਾ ਯੂ.ਪੀ.ਏ. ਸਰਕਾਰ ਨੇ ਵੀ ਅਜਿਹੀ ਕਿਸੇ ਗਤੀਵਿਧੀ ਨੂੰ ਮਨਜ਼ੂਰ ਨਹੀਂ ਕੀਤਾ।
(more…)
ਧੀਣਾ ’ਚ ਧਾਰਮਿਕ ਦੀਵਾਨ ਅੱਜ
ਜਲੰਧਰ, 26 ਅਪ੍ਰੈਲ (ਅ.ਬ.) ਵਿਸ਼ਵ ਭਰ ਵਿਚ ਸਿੱਖੀ ਦੇ ਪ੍ਰਚਾਰ ਨੂੰ ਸਮਰਪਿਤ ਸੰਤ ਬਾਬਾ ਮਾਨ ਸਿੰਘ ਪਿਹੋਵਾ ਵਾਲੇ ਇੰਗਲੈਂਡ ਵਿੱਚ ਗੁਰਬਾਣੀ ਪ੍ਰਚਾਰ ਕਰਨ ਦੇ ਆਪਣੇ ਵਿਸ਼ੇਸ਼ ਦੌਰੇ ਨੂੰ ਸੰਪੂਰਨ ਕਰਕੇ ਭਾਰਤ ਪਰਤ ਆਏ ਹਨ। ਸੰਤ ਬਾਬਾ ਮਾਨ ਸਿੰਘ ਜੀ ਨਵੀਂ ਦਿੱਲੀ ਏਅਰਪੋਰਟ ਤੋਂ ਸਿੱਧੇ ਜਲੰਧਰ ਲਈ ਰਵਾਨਾ ਹੋ ਗਏ। ਜਿੱਥੇ ਉਨ੍ਹਾਂ ਵੱਲੋਂ ਡੇਰਾ ਸੱਚਖੰਡ ਈਸ਼ਰ ਦਰਬਾਰ ਧੀਣਾ (ਨੇੜੇ ਜਲੰਧਰ) ਵਿਖੇ ਵਿਸ਼ਾਲ ਕਥਾ ਕੀਰਤਨ ਦਰਬਾਰ 27 ਅਪ੍ਰੈਲ ਦਿਨ ਮੰਗਲਵਾਰ ਨੂੰ ਦੁਪਹਿਰ 1.00 ਵਜੇ ਤੋਂ ਦੇਰ ਸ਼ਾਮ ਤੱਕ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਾ: ਪੀ.ਐਸ. ਕੰਗ ਹੋਰਾਂ ਨੇ ਦੱਸਿਆ ਡੇਰਾ ਸੱਚਖੰਡ ਈਸ਼ਰ ਦਰਬਾਰ ਧੀਣਾ ਵਿਖੇ ਹਰ ਮਹੀਨੇ ਪੁੰਨਿਆਂ ਤੋਂ ਇਕ ਦਿਨ ਪਹਿਲਾਂ ਚੌਦਸ ਸਬੰਧੀ ਬਾਬਾ ਮਾਨ ਸਿੰਘ ਜੀ ਵੱਲੋਂ ਕਥਾ ਅਤੇ ਕੀਰਤਨ ਦਰਬਾਰ ਆਯੋਜਿਤ ਕੀਤਾ ਜਾਂਦਾ ਹੈ।
(more…)
ਭਾਖੜਾ ਨਹਿਰ ’ਚੋਂ ਪਾਣੀ ਲੈਣ ’ਤੇ ਮੁਕੰਮਲ ਰੋਕ
ਪੰਜਾਬ ਅਤੇ ਰਾਜਸਥਾਨ ਨੂੰ ਵੱਡੀ ਰਾਹਤ
ਚੰਡੀਗੜ੍ਹ, 26 ਅਪ੍ਰੈਲ (ਹਰੀਸ਼ ਚੰਦਰ ਬਾਗਾਂਵਾਲਾ)-ਹਰਿਆਣਾ ਸਰਕਾਰ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਮਾਣਯੋਗ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੇ ਵਿਰੁੱਧ ਫੈਸਲਾ ਦਿੰਦਿਆਂ ਹਰਿਆਣਾ ਸਰਕਾਰ ਨੇ ਹਾਸੀ-ਬੁਟਾਣਾ ਨਹਿਰ ਰਾਹੀਂ ਭਾਖੜਾ ਨਹਿਰ ਤੋਂ ਪੰਕਚਰ ਲਗਾ ਕੇ ਪਾਣੀ ਦੇਣ ’ਤੇ ਰੋਕ ਲਗਾ ਦਿੱਤੀ ਗਈ ਹੈ। ਸੁਪਰੀਮ ਕੋਰਟ ਦੇ ਮਾਣਯੋਗ ਚੀਫ ਜਸਟਿਸ ਕੇ.ਜੀ. ਬਾਲਾਕ੍ਰਿਸ਼ਨ, ਜਸਟਿਸ ਦੀਪਕ ਵਰਮਾ ਤੇ ਜਸਟਿਸ ਜੀ.ਐੱਸ. ਚੌਹਾਨ ਦੇ ਬੈਂਚ ਨੇ ਇਸ ਕੇਸ ਦੀ ਸੁਣਵਾਈ ਕੀਤੀ। ਹਰਿਆਣਾ ਸਰਕਾਰ ਵੱਲੋਂ ਪੇਸ਼ ਸੀਨੀਅਰ ਵਕੀਲ ਨੇ ਹਰਿਆਣਾ ਦੇ ਪੱਖ ਵਿੱਚ ਕਈ ਦਲੀਲਾਂ ਦਿੱਤੀਆਂ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਸਰਕਾਰਾਂ ਵੱਲੋਂ ਪੇਸ਼ ਵਕੀਲਾਂ ਨੇ ਆਪਣੇ ਵਿਚਾਰ ਰੱਖੇ ਤੇ ਭੱਖਵੀਂ ਬਹਿਸ ਕੀਤੀ। ਆਖਰ ਮਾਣਯੋਗ ਸੁਪਰੀਮ ਕੋਰਟ ਨੇ ਦੋਵਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਤਿੰਨ ਮੈਂਬਰੀ ਬੈਂਚ ਨੇ ਹਰਿਆਣਾ ਸਰਕਾਰ ਨੂੰ ਤੁਰੰਤ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ। ਹਰਿਆਣਾ ਸਰਕਾਰ ਨੂੰ ਭਾਖੜਾ ਨਹਿਰ ਤੋਂ ਪੰਕਚਰ ਲਗਾ ਕੇ ਪਾਣੀ ਲੈਣ ਤੋਂ ਰੋਕ ਲਗਾ ਦਿੱਤੀ।
(more…)
ਪੰਜਾਬ ਪੁਲਿਸ ਨੇ ਸਾਡੇ ਹੱਸਦੇ ਵੱਸਦੇ ਪ੍ਰਵਾਰ ਨੂੰ ਉਜਾੜ ਦਿੱਤਾ- ਨਰਿੰਦਰ ਕੌਰ
ਜਰਮਨੀ 26 ਅਪ੍ਰੈਲ (ਸਰਦੂਲ ਸਿੰਘ ਸੇਖੋਂ)- ਪੰਜਾਬ ਪੁਲਿਸ ਵੱਲੋ 18 ਅਪ੍ਰੈਲ ਨੂੰ ਖਤਰਨਾਕ ਅੱਤਵਾਦੀ ਦੱਸ ਕਿ ਗ੍ਰਿਫਤਾਰ ਕੀਤੇ ਗਏ ਅਵਤਾਰ ਸਿੰਘ ਮਟੇੜੀ ਸ਼ੇਖਾਂ ਕੀ ਸੱਚ ਮੁੱਚ ਵਿੱਚ ਇੱਕ ਖਤਰਨਾਕ ਅੱਤਵਾਦੀ ਸੀ ਜਾ ਪੰਜਾਬ ਪੁਲਿਸ ਦੀ ਘੜੀ ਘੜਾਈ ਝੂਠੀ ਕਹਾਣੀ ਹੈ । ਸ ਅਵਤਾਰ ਸਿੰਘ ਦੀ ਭਰਜਾਈ ਬੀਬੀ ਨਰਿੰਦਰ ਕੌਰ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆ ਦੱਸਿਆ ਕਿ ਪੰਜਾਬ ਪੁਲਿਸ ਨੇ ਜੋ ਅਵਤਾਰ ਸਿੰਘ ਨੂੰ ਇੱਕ ਖਤਰਨਾਕ ਅੱਤਵਾਦੀ ਦੱਸ ਕਿ ਗ੍ਰਿਫਤਾਰ ਕੀਤਾ ਹੈ ਅਸਲ ਵਿੱਚ ਅਵਤਾਰ ਸਿੰਘ ਪਿੰਡ ਮਟੇੜੀ ਸ਼ੇਖਾਂ ਥਾਣਾ ਨੰਗਲ ਜਿਲ੍ਹਾ ਅੰਬਾਲਾ ਸਟੇਟ ਹਰਿਆਣਾ ਦਾ ਸਧਾਰਨ ਨੋਜਵਾਨ ਹੈ ਜਿਸ ਦਾ ਹਜੇ ਦੋ ਮਹੀਨੇ ਪਹਿਲਾ ਹੀ ਵਿਆਹ ਹੋਇਆ ਸੀ । ਉਸ ਦਾ ਕਿਸੇ ਜਥੇਬੰਦੀ ਨਾਲ ਕੋਈ ਸਬੰਧ ਨਹੀ ਸੀ । ਪਰ ਫਿਰ ਵੀ ਪਤਾ ਨਹੀ ਪੰਜਾਬ ਪੁਲਿਸ ਅਵਤਾਰ ਸਿੰਘ ਨੂੰ ਕਿਉ ਚੁੱਕ ਕਿ ਲੈ ਗਈ ਹੈ । ਸਾਡੇ ਪ੍ਰਵਾਰ ਤੇ ਤਾ ਪੰਦਰਾਂ ਸਾਲ ਪਹਿਲਾ ਵੀ ਪੁਲਿਸ ਦੇ ਟੁੱਟੇ ਕਹਿਰ ਨੇ ਸਾਡੇ ਹੱਸਦੇ ਵਸਦੇ ਪ੍ਰਵਾਰ ਨੂੰ ਉਜਾੜ ਦਿੱਤਾ ਸੀ ।
(more…)
ਮੁੰਬਈ, 26 ਅਪ੍ਰੈਲ (ਵਿਸ਼ਵ ਵਾਰਤਾ)–ਬੜੌਦਾ ਕ੍ਰਿਕਟ ਸੰਘ ਦੇ ਪ੍ਰਮੁੱਖ ਚਿਰਾਊ ਅਮੀਨ ਨੂੰ ਅੱਜ ਇੱਥੇ ਲਲਿਤ ਮੋਦੀ ਦੀ ਜਗ੍ਹਾ ਆਈ.ਪੀ.ਐਲ. ਦਾ ਅੰਤਰਿਮ ਕਮਿਸ਼ਨਰ ਬਣਾਇਆ ਗਿਆ ਜਦਕਿ ਬੀ.ਸੀ.ਸੀ.ਆਈ. ਪ੍ਰਮੁੱਖ ਸ਼ਸ਼ਾਂਕ ਮਨੋਹਰ ਨੇ ਮੋਦੀ ਨੂੰ ਲੰਬੇ ਹੱਥੀਂ ਲਿਆ। ਅਮੀਨ ਨੂੰ ਨਿਯਕੁਤ ਕਰਨ ਦਾ ਫੈਸਲਾ ਆਈ.ਪੀ.ਐਲ. ਦੀ ਸੰਚਾਲਨ ਪਰਿਸ਼ਦ ਦੀ ਅਹਿਮ ਬੈਠਕ ਵਿੱਚ ਕੀਤਾ ਗਿਆ ਜੋ ਲਗਭਗ ਡੇਢ ਘੰਟਾ ਚੱਲੀ। ਬੈਠਕ ਤੋਂ ਬਾਅਦ ਪੱਤਰਕਾਰ ਸੰਮੇਲਨ ਵਿੱਚ ਮਨੋਹਰ ਨੇ ਕਿਹਾ ਕਿ ਮੋਦੀ ’ਤੇ ਪੰਜ ਦੋਸ਼ ਲਗਾਏ ਗਏ ਜਿਸ ਵਿੱਚ ਰਾਜਸਥਾਨ ਰਾਇਲਸ ਅਤੇ ਕਿੰਗਸ ਇਲੈਵਨ ਪੰਜਾਬ ਦੀ ਸ਼ੱਕੀ ਸ਼ੁਰੂਆਤੀ ਬੋਲੀ, ਸੋਨੀ ਦੇ ਨਾਲ ਸ਼ੱਕੀ ਪ੍ਰਸਾਰਣ ਕਰਾਰ, ਇਸ ਸਾਲ ਦੋ ਨਵੀਂਆਂ ਫ੍ਰੈਂਚਾਇਜ਼ੀਆਂ ਨਾਲ ਸੰਬੰਧਤ ਬੋਲੀ ਅਤੇ ਉਹਨਾਂ ਦੇ ਵਿਵਹਾਰ ਦਾ ਤਰੀਕਾ ਸ਼ਾਮਲ ਹੈ। ਮਨੋਹਰ ਨੇ ਕਿਹਾ ਕਿ ਦੋਸ਼ ਪੱਤਰ ’ਤੇ ਚਰਚਾ ਕੀਤੀ ਗਈ ਅਤੇ ਕਮੇਟੀ ਨੇ ਚਿਰਾਊ ਅਮੀਨ ਨੂੰ ਅੰਤਰਿਮ ਕਮਿਸ਼ਨਰ ਵੀ ਨਿਯੁਕਤ ਕੀਤਾ। ਬੀ.ਸੀ.ਸੀ.ਆਈ., ਸੀ.ਏ.ਓ. ਅਤੇ ਆਈ.ਪੀ.ਐਲ. ਦਫ਼ਤਰ ਤੋਂ ਕੁਝ ਮਹੱਤਵਪੂਰਨ ਦਸਤਾਵੇਜ਼ ਗਾਇਬ ਹਨ।
(more…)
ਸੇਵਾ ਦਾ ਕੇਂਦਰ
ਸਨਅਤੀ ਸ਼ਹਿਰ ਲੁਧਿਆਣਾ ਵਿਖੇ ਸਮਰਾਲਾ ਚੌਂਕ ਦੇ ਨਜ਼ਦੀਕ ਜੀ.ਟੀ. ਰੋਡ †ਤੇ ਸਥਿਤ ਗੁਰਦੁਆਰਾ ਨਾਨਕਸਰ ਹੈ। ਗੁਰਦੁਆਰਾ ਸਾਹਿਬ ਦੇ ਸਰਪ੍ਰਸਤ ਬਾਬਾ ਜਸਵੰਤ ਸਿੰਘ ਜੀ ਨੇ ਇਸ ਗੁਰਦੁਆਰੇ ਦਾ ਨੀਂਹ-ਪੱਥਰ 1960 ਵਿਚ ਰੱਖਿਆ ਸੀ। ਬਾਬਾ ਜੀ ਨੇ ਸੰਗਤਾਂ ਨੂੰ ਪ੍ਰੇਰ ਕੇ ਤੇ ਆਪ ਹੱਥੀਂ ਸੇਵਾ ਕਰਕੇ ਗੁਰਦੁਆਰੇ ਦਾ ਨਿਰਮਾਣ (ਉਸਾਰੀ) ਕਰਵਾਇਆ। ਅੱਜ ਇਹ ਅਸਥਾਨ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੱਡੀ ਸੰਸਥਾ ਵਜੋਂ ਕੰਮ ਕਰ ਰਿਹਾ ਹੈ। ਬਾਬਾ ਜੀ ਪਿਛਲੇ ਲੰਮੇ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ’ਤੇ ਗੁਰਸਿੱਖੀ ਅਤੇ ਗੁਰਮਤਿ ਪ੍ਰਚਾਰ ਦੇ ਪਵਿੱਤਰ ਕਾਰਜ ਵਿੱਚ ਰੁੱਝੇ ਹੋਏ ਹਨ। ਬਾਬਾ ਜੀ ਗੁਰੂ ਡੰਮ ਦੇ ਵਿਰੁੱਧ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਾਂ ਦਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹੈ। ਉਹ ਗੁਰੂ ਘਰ ਦੇ ਸੇਵਕ ਹਨ।
ਬਾਬਾ ਜਸਵੰਤ ਸਿੰਘ ਜੀ ਜਿੱਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਕੇ ਸਫ਼ਲ ਜੀਵਨ ਜਿਉਣ ਦਾ ਉਪਰਾਲਾ ਕਰ ਰਹੇ ਹਨ, ਉੱਥੇ ਦੇਸ਼ਾਂ-ਵਿਦੇਸ਼ਾਂ ਵਿਚ ਮਾਨਵਤਾ ਦੇ ਭਲੇ ਵਾਸਤੇ ਸਿਹਤ ਸਹੂਲਤਾਂ, ਉਚੇਰੀ ਮੈਡੀਕਲ ਸਿੱਖਿਆ ਉਪਲੱਬਧ ਕਰਵਾਉਣ ਲਈ ਅਤੇ ਸ਼ਬਦ ਗੁਰੂ ਨਾਲ ਜੋੜਨ ਲਈ ਅਤੇ ਵਿਦਿਆ ਦੀ ਰੌਸ਼ਨੀ ਦੀ ਜੋਤ ਨੌਜਵਾਨਾਂ ਦੇ ਮਨਾਂ ਵਿਚ ਜਗਾ ਰਹੇ ਹਨ। ਬਾਬਾ ਜੀ ਦਾ ਵਿਚਾਰ ਹੈ ਕਿ ਸਿੱਖੀ ਦਾ ਵਿਸ਼ਵ ਭਰ ਵਿਚ ਪਸਾਰ ਹੋਵੇ। ਉਨ੍ਹਾਂ ਵਿਦੇਸ਼ਾਂ ਵਿਚ ਸਿੱਖ ਨੌਜਵਾਨਾਂ ਨੂੰ ਸਿੱਖ ਸੱਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਗੁਰਮਤਿ ਪ੍ਰਚਾਰ ਲਹਿਰ ਆਰੰਭੀ ਹੋਈ ਹੈ। ਉਨ੍ਹਾਂ ਵੱਲੋਂ ਸਾਊਥਹਾਲ ਵਿਖੇ ਗੁਰਦੁਆਰਾ ਗੁਰੂ ਅਮਰਦਾਸ ਗੁਰਮਤਿ ਸਭਾ ਨੂੰ ਗੁਰਮਤਿ ਪ੍ਰਚਾਰ ਅਤੇ ਪ੍ਰਸਾਰ ਦਾ ਕੇਂਦਰ ਬਣਾ ਕੇ ਅੰਮ੍ਰਿਤ ਸੰਚਾਰ ਲਹਿਰ ਸ਼ੁਰੂ ਕੀਤੀ ਹੋਈ ਹੈ। ਹੁਣ ਤੱਕ ਬਾਬਾ ਜੀ ਹਜ਼ਾਰਾਂ ਹੀ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਗਾ ਚੁੱਕੇ ਹਨ। ਬਾਬਾ ਜੀ ਅੰਤਰਰਾਸ਼ਟਰੀ ਪੱਧਰ ’ਤੇ ਗੁਰਸਿੱਖੀ ਅਤੇ ਗੁਰਮਤਿ ਦੇ ਪ੍ਰਚਾਰ ਲਈ ਅਨੇਕਾਂ ਵਾਰ ਵਿਦੇਸ਼ ਵੀ ਜਾ ਆਏ ਹਨ। ਉਨ੍ਹਾਂ ਵੱਲੋਂ ਗੁਰੂ ਸਾਹਿਬਾਨ ਦੇ ਅਨੁਸ਼ਾਸਨ ਅਤੇ ਸਿਧਾਂਤਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਵਿਸ਼ੇਸ਼ ਮੁਹਿੰਮ ਚਲਾ ਕੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਰਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
(more…)
ਡਾ: ਸਰੂਪ ਸਿੰਘ ਅਲੱਗ
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
ਜਿਉ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥…
ਬਾਬੇ ਤਾਰੇ ਚਾਰ ਚਕ ਨੌ ਖੰਡ ਪ੍ਰਿਥਮੀ ਸਚਾ ਢੋਆ॥
ਗੁਰਮੁਖਿ ਕਲਿ ਵਿਚ ਪ੍ਰਗਟ ਹੋਆ॥ ਭਾਈ ਗੁਰਦਾਸ ਜੀ
ਗੁਰੂ ਨਾਨਕ ਦੇਵ ਜੀ ਦਾ ਸੰਸਾਰ ਆਗਮਨ ਵਿਸ਼ਵ ਦੇ ਧਾਰਮਿਕ ਇਤਿਹਾਸ ਵਿੱਚ ਇਕ ਬਹੁਤ ਵੱਡੀ ਘਟਨਾ ਗਿਣੀ ਜਾਂਦੀ ਹੈ ਕਿਉਂਕਿ ਇਸ ਮਹਾਨ ਜੋਤ ਨੇ ਸੰਸਾਰ ਨੂੰ ਜਿਨ੍ਹਾਂ ਸਿਧਾਂਤਾਂ, ਅਸੂਲਾਂ, ਰਹੁ-ਰੀਤੀਆਂ ਤੇ ਸਿੱਖਿਆਵਾਂ ਦੀ ਬਖ਼ਸ਼ਿਸ਼ ਕੀਤੀ ਉਹ ਸਮੁੱਚੇ ਇਨਸਾਨੀ ਭਾਈਚਾਰੇ ਦੇ ਸੰਪੂਰਨ ਕਲਿਆਣ ਨਾਲ ਸਬੰਧਤ ਹਨ ਅਤੇ ਕਿਸੇ ਇਕ ਫਿਰਕੇ, ਇਕ ਜ਼ਾਤ, ਇਕ ਬਰਾਦਰੀ ਲਈ ਨਹੀਂ। ਗੁਰੂ ਸਾਹਿਬ ਇਸ ਸੰਸਾਰ ਵਿੱਚ ਇਕ ਗੀਤ ਦੀ ਨਿਆਈਂ ਪਧਾਰੇ, ਆਪਣੇ ਮਿੱਠੇ ਤੇ ਪਿਆਰ ਭਰੇ ਬੋਲਾਂ ਰਾਹੀਂ ਉਨ੍ਹਾਂ ਨੇ ਲੋਕਾਂ ਦੇ ਹਿਰਦਿਆਂ ਨੂੰ ਨਿਰਮਲ ਤੇ ਸਵੱਛ ਕੀਤਾ ਤੇ ਉਨ੍ਹਾਂ ਦੇ ਮਨਾਂ ਦੀ ਮੈਲ ਲਾਹ ਦਿੱਤੀ। ਇਹ ਵੀ ਕਿਹਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਦਾ ਸਰਬ ਮਾਨਵੀ ਮਿਸ਼ਨ ਇਕ ਖ਼ੂਬਸੂਰਤ ਫੁੱਲ ਦੀ ਭਾਂਤੀ ਸੰਸਾਰ ਵਿੱਚ ਖਿੜਿਆ ਜਿਸਨੇ ਵਾਤਾਵਰਣ ਨੂੰ ਆਪਣੀ ਰਸਭਿੰਨੀ ਮਨਮੋਹਕ ਖ਼ੁਸ਼ਬੂ ਨਾਲ ਮੁਅੱਤਰ ਕਰ ਦਿੱਤਾ। ਉਨ੍ਹਾਂ ਨੇ ਆਪਣੇ ਅਲੌਕਿਕ ਬੋਲਾਂ ਅਤੇ ਮਧੁਰ ਦਲੀਲ ਭਰੇ ਬਚਨਾਂ ਦੁਆਰਾ ਆਮ ਲੁਕਾਈ ਨੂੰ ਭਰਮਾਂ ਵਹਿਮਾਂ ਦੀ ਵਿਫਲਤਾ ਤੋਂ ਸੁਚੇਤ ਕਰਦਿਆਂ ਹੋਇਆਂ ਉਸਦਾ ਮੂੰਹ ਦੇਵੀ ਦੇਵਤਿਆਂ ਵਲੋਂ ਭੰਵਾ ਕੇ ਸਿੱਧਾ ਅਕਾਲਪੁਰਖ ਵਲ ਕਰਨ ਦਾ ਲਾਮਿਸਾਲ ਕਾਰਨਾਮਾ ਕਰ ਵਿਖਾਇਆ। ਇਕ ਪਾਸੇ ਮਨੁੱਖ ਦਾ ਨਾਤਾ ਅਕਾਲਪੁਰਖ ਨਾਲ ਜੋੜਿਆ ਅਤੇ ਦੂਜੇ ਪਾਸੇ ਸਮਤੁਲਤਾ ਤੇ ਬਰਾਬਰੀ ਦੇ ਅਧਾਰ ਤੇ ਇਕ ਮਨੁੱਖ ਦੀ ਦੂਜੇ ਮਨੁੱਖ ਨਾਲ ਸਾਂਝ ਪਵਾਈ ਤਾਂ ਜੋ ਮਾਨਵਤਾ ਵਿੱਚ ਬਿਨਾਂ ਕਿਸੇ ਭੇਦ-ਭਾਵ ਅਤੇ ਤਫ਼ਰਕੇ ਵਾਲੇ ਭਾਈਚਾਰੇ ਵਾਲੀਆਂ ਭਰਾਤਰੀ ਭਾਵਨਾਵਾਂ ਉਜਾਗਰ ਹੋ ਸਕਣ ਤੇ ਆਪਸੀ ਸਨੇਹ ਅਤੇ ਪਰਸਪਰ ਪਿਆਰ ਪ੍ਰਫੁੱਲਤ ਹੋ ਸਕੇ। ਉਸ ਸਮੇਂ ਇਸ ਭਾਵਨਾ ਦੀ ਸਭ ਤੋਂ ਵਧ ਲੋੜ ਇਸ ਲਈ ਵੀ ਪਈ ਕਿਉਂਕਿ ਉਸ ਸਮੇਂ ਭਾਰਤੀ ਸਮਾਜ ਵਿਚੋਂ ਧਰਮ ਦਾ ਮੂਲ, ਖੰਭ ਲਾ ਕੇ ਉੱਡ ਚੁੱਕਾ ਸੀ।
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥
(more…)