ਲੁਧਿਆਣਾ, 24 ਅਪ੍ਰੈਲ (ਰਾਜ ਜੋਸ਼ੀ)-ਇਨਵਰਟਰਜ਼ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਸੂ-ਕਾਮ ਨੇ ਹੁਣ ਆਮ ਦੇ ਕਾਰੋਬਾਰ ਦਾ ਰੂਪ ਸੋਲਰ ਉਤਪਾਦਾਂ ਜਿਵੇਂ ਸੋਲਰ ਇਨਵਰਟਰ ਵੱਲ ਨੂੰ ਵੀ ਕਰ ਲਿਆ ਹੈ ਅਤੇ ਬਾਜ਼ਾਰ ਵਿੱਚ ਸੋਲਰ ਪਾਵਰ ਨਾਲ ਚੱਲਣ ਵਾਲੇ ਸੋਲਰ ਹੋਮ ਲਾਈਟਿੰਗ ਸਿਸਟਮ ਦੇ ਵਾਜਵ ਕੀਤਮਾਂ ਉਤਪਾਦ ਉਤਾਰੇ ਹਨ। ਇਸ ਸਬੰਧੀ ਅੱਜ ਇੱਥੇ ਪੱਤਰਕਾਰਾਂ ਨੂੰ ਹੋਰ ਜਾਣਕਾਰੀ ਦਿੰਦਿਆਂ ਕੰਪਨੀ ਦੇ ਐਮ.ਡੀ. ਸ੍ਰੀ ਕੁੰਵਰ ਸਚਦੇਵਾ ਨੇ ਦੱਸਿਆ ਕਿ ਦੇਸ਼ ਭਰ ਵਿੱਚ ਬਿਜਲੀ ਦੀ ਮੰਦੀ ਹਾਲਤ ਨੂੰ ਦੇਖਦਿਆਂ ਅਸੀਂ 2 ਐਲ.ਈ.ਡੀ. ਲੈਪਾਂ ਵਾਂਗ ਸੋਲਰ ਇਨਵਰਟਰ ਸਿਰਫ 2500 ਰੁਪਏ ਦੀ ਲਾਗਤ ਵਾਲਾ ਪੇਸ਼ ਕੀਤਾ ਹੈ, ਜਿਸ ਨੂੰ ਬਿਜਲੀ ਨਾਲ ਚਾਰਜ਼ ਕਰਨ ਦੀ ਕੋਈ ਲੋੜ ਨਹੀਂ। ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਜੋ ਸੋਲਰ ਸਿਸਟਮ ਲਾਂਚ ਕੀਤਾ ਗਿਆ ਹੈ ਕੰਪਨੀ ਆਪਮੇ ਗਰਿਡ ਤੱਕ ਲਈ ਪਾਵਰ ਜਰਨੇਸ਼ਨ ਕਰਨ ਦੇ ਕਾਬਲ ਹੈ। ਉਨ੍ਹਾਂ ਦੱਸਿਆ ਕਿ ਕੰਪਨੀ ਦੇ ਨਵੇਂ ਉਤਪਾਦ ਅਫਰੀਕਾ ਅਤੇ ਏਸ਼ੀਅਨ ਦੇਸ਼ਾਂ ਵਿੱਚ ਐਕਸਪੋਰਟ ਕੀਤੇ ਜਾ ਹੇ ਹਨ ਤੇ ਸੇਨੇਗਲ ਤੇ ਯੂ.ਐਸ. ਨੂੰ ਵੀ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਦਾ ਪੰਜਾਬ ਦੀ ਮਾਰਕਿਟ ਵਿੱਚ 50 ਫੀਸਦੀ ਹਿੱਸਾ ਹੈ। ਇਸ ਸਮੇਂ ਕੰਪਨੀ ਦੇ ਪੰਜਾਬ ਦੇ ਹੋਰ ਡਿਸਟਰੀ ਬਿਊਟਰਾਂ ਸਮੇਤ ਲੁਧਿਆਣਾ ਦੇ ਡਿਸਟਰੀ ਬਿਊਟਰਾਂ ਪ੍ਰਭੂ ਇਲੈਕਟ੍ਰਿਕ ਕੰਪਨੀ ਦੇ ਸ. ਇੰਦਪਾਲ ਸਿੰਘ ਚਾਵਲਾ ਤੇ ਕੰਪਨੀ ਦੇ ਹੋਰ ਅਧਿਰਾਰੀ ਵੀ ਹਾਜ਼ਰ ਸਨ।
ਮਹਿਲ ਕਲਾਂ, 24 ਅਪ੍ਰੈਲ (ਬਲਵਿੰਦਰ ਵਜੀਦਕੇ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਅੱਜ ਬਲਾਕ ਮਹਿਲ ਕਲਾਂ ਦੇ ਪ੍ਰਧਾਨ ਗੁਰਜੰਟ ਸਿੰਘ ਵਜੀਦਕੇ, ਬਲਾਕ ਸਹਿਣਾ ਦੇ ਪ੍ਰਧਾਨ ਪ੍ਰੀਤਮ ਸਿੰਘ ਜੋਧਪੁਰ, ਬਲਾਕ ਬਰਨਾਲਾ ਦੇ ਪ੍ਰਧਾਨ ਗੁਰਚਰਨ ਸਿੰਘ ਸੇਖਾ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਮਹਿੰਦਰ ਸਿੰਘ ਸੇਖਾ ਦੀ ਪ੍ਰਧਾਨਗੀ ਹੇਠ ਮਾਰਕੀਟ ਕਮੇਟੀ ਮਹਿਲ ਕਲਾਂ ਵਿਖੇ ਹੋਈ। ਜਿਸ ਵਿੱਚ ਬੀ.ਕੇ. ਯੂ. ਲੱਖੋਵਾਲ ਦੀਆਂ ਪਿੰਡ ਇਕਾਈਆਂ ਦੇ ਪ੍ਰ੍ਰਧਾਨਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਬੀ.ਕੇ.ਯੂ. ਲੱਖੋਵਾਲ ਦੀ ਬਲਾਕ ਮਹਿਲ ਕਲਾਂ ਇਕਾਈ ਦੇ ਪ੍ਰਧਾਨ ਗੁਰਜੰਟ ਸਿੰਘ ਵਜੀਦਕੇ ਨੇ ਕਿਹਾ ਕਿ ਜਥੇਬੰਦੀ ਦੀ ਮਜ਼ਬੂਤੀ ਲਈ ਸਾਨੂੰ ਸਾਰਿਆਂ ਨੂੰ ਇੱਕ ਪਲੇਟ ਫਾਰਮ ’ਤੇ ਇਕੱਠੇ ਹੋ ਕੇ ਆਪਣੇ ਆਪਸੀ ਮਤਭੇਦ ਭੁਲਾ ਕੇ ਕੰਮ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
(more…)
ਪਟਿਆਲਾ, 24 ਅਪ੍ਰੈਲ (ਪ.ਪ.)- ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਵਿੱਚ ਚਲ ਰਹੇ ਪੰਜਾਬ ਲੋਕ ਸੇਵਾ ਕਮਿਸ਼ਨ ਭਰਤੀ ਘੋਟਾਲੇ ਦੇ ਮਾਮਲੇ ਵਿੱਚ ਵਿਜੀਲੈਂਸ ਪੁਲਿਸ ਚੰਡੀਗੜ੍ਹ ਵਲੋਂ 21 ਹੋਰ ਕਥਿਤ ਦੋਸ਼ੀਆਂ ਦੇ ਖਿਲਾਫ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਇਹ ਚਲਾਨ ਮੁਕੱਦਮਾ ਨੰਬਰ 65 ਵਿੱਚ ਵਿਜੀਲੈਂਸ ਨੇ ਪੇਸ਼ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਪਲੀਮੈਂਟਰੀ ਚਲਾਨ ਕਮਲ ਕੁਮਾਰ, ਜੀਵਨ ਕੁਮਾਰ ਸਮੇਤ ਹੋਰ ਦੋਸ਼ੀਆਂ ਦੇ ਖਿਲਾਫ ਵਿਜੀਲੈਂਸ ਨੇ ਪੇਸ਼ ਕੀਤਾ ਹੈ। ਇਥੇ ਜ਼ਿਕਰਯੋਗ ਹੈ ਕਿ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ ਦੇ ਕਾਰਜਕਾਲ ਦੌਰਾਨ ਪੀ.ਪੀ.ਐਸ.ਈ ਵਿੱਚ ਪੀ.ਸੀ.ਐਸ ਦੀਆਂ ਭਰਤੀਆਂ ਵਿੱਚ ਕਥਿਤ ਤੌਰ ’ਤੇ ਘੋਟਾਲਾ ਹੋਇਆਸੀ। ਇਸ ਘੋਟਾਲੇ ਦੇ ਸਬੰਧ ਵਿੱਚ ਵਿਜੀਲੈਂਸ ਪੁਲਿਸ ਨੇ ਸਾਬਕਾ ਚੇਅਰਮੈਨ ਰਵਿੰਦਰਪਾਲ ਸਿੰਘ ਸਿੱਧੂ
(more…)
ਰੂਪਨਗਰ, 24 ਅਪ੍ਰੈਲ (ਅਮਰਜੀਤ ਸਿੰਘ)-ਰੂਪਨਗਰ ਜ਼ਿਲ੍ਹੇ ਦੀਆਂ ਦਾਣਾ ਮੰਡੀਆਂ ਵਿੱਚ ਕਣਕ ਦੀ ਖਰੀਦ ਅਤੇ ਲਿਫਟਿੰਗ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਿਹਤਰ ਪ੍ਰਬੰਧਾਂ ਸਦਕਾ ਜ਼ਿਲ੍ਹੇ ਦੀਆਂ ਮੰਡੀਆਂ ੱਿਵੱਚ ਹੁਣ ਤੱਕ ਕੁੱਲ 90884 ਟਨ ਕਣਕ ਖਰੀਦੀ ਜਾ ਚੁੱਕੀ ਹੈ. ਇਹ ਜਾਣਕਾਰੀ ਸ੍ਰੀ ਅਰੁਣਬੀਰ ਸਿੰਘ ਮਿਗਲਾਨੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਅੱਜ ਇੱਥੇ ਦਿੱਤੀ। ਉਨ੍ਹਾਂ ਦੱਸਿਆ ਕਿ 23 ਅਪ੍ਰੈਲ ਨੂੰ ਖਰੀਦ ਏਜੰਸੀਆਂ ਵੱਲੋਂ ਦਾਣਾ ਮੰਡੀਆਂ ਵਿੱਚੋਂ ਕੁੱਲ 6078 ਟਨ ਕਣਕ ਦੀ ਖਰੀਦ ਕੀਤੀ ਗਈ, ਜਿਸ ਵਿਚ ਪਨਗਰੇਨ ਨੇ 766 ਟਨ, ਮਾਰਕਫੈੱਡ ਵੱਲੋਂ 1283 ਟਨ, ਪਨਸਪ ਨੇ 1647 ਟਨ, ਵੇਅਰ ਹਾਊਸ ਵੱਲੋਂ 611 ਟਨ, ਪੰਜਾਬ ਅਗਰੋ ਨੇ 409 ਐੱਫ.ਸੀ.ਆਈ. ਵੱਲੋਂ 1362 ਟਨ ਕਣਕ ਖਰੀਦੀ ਗਈ। ਉਨ੍ਹਾਂ ਖਰੀਦ ਕੇਂਦਰਾਂ ਵਿੱਚੋਂ ਕਣਕ ਦੀ ਖ੍ਰੀਦ ਪ੍ਰਕਿਰਿਆ ਉਤੇ ਨਜ਼ਰ ਰੱਖਣ ਦੀ ਹਦਾਇਤ ਕਰਕੇ ਹੋਏ ਕਿਹਾ ਕਿ ਉਹ ਕਿਸਾਨਾਂ ਨੂੰ ਕਣਕ ਵੇਚਣ ਵਿੱਚ ਆ ਰਹੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਨਿਪਟਾਰਾ ਮੌਕੇ ’ਤੇ ਹੀ ਕਰਨ। ਉਨ੍ਹਾਂ ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਕਿਹਾ ਕਿ ਉਹ ਲਿਫਟਿੰਗ ਲਈ ਆਪਣੇ ਵਾਹਨਾਂ ਦਾ ਬੰਦੋਬਸਤ ਵੀ ਕਰਨ। ਉਨ੍ਹਾਂ ਨੂੰ ਮਿੱਥੇ ਰੇਟਾਂ ਅਨੁਸਾਰ ਅਦਾਇਗੀ ਕਰ ਦਿੱਤੀ ਜਾਵੇਗੀ। ਸ੍ਰੀ ਮਿਗਲਾਨੀ ਨੇ ਉਨ੍ਹਾਂ ਖਰੀਦ ਏਜੰਸੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਦੀ ਸਹੂਲਤ ਲਈ ਲਿਫਟਿੰਗ ਲਈ ਟਰੈਕਟਰ ਟਰਾਲੀਆਂ ਵੀ ਕਿਰਾਏ ’ਤੇ ਲੈਣ।
ਜਲੰਧਰ, 24 ਅਪ੍ਰੈਲ (ਇਕਬਾਲ ਸਿੰਘ ਉੱਭੀ) ਬਿਜਲੀ ਦੀਆਂ ਦਰਾਂ ਵਿੱਚ ਕੀਤਾ ਬੇਤਹਾਸ਼ਾ ਵਾਧਾ ਆਮ ਜਨਤਾ ਤੇ ਹੋਰ ਬੋਝ ਦਾ ਕਾਰਨ ਬਣ ਗਿਆ। ਜਿੱਥੇ ਪਹਿਲਾ ਹੀ ਲੱਕ ਤੋੜਵੀ ਮਹਿੰਗਾਈ ਨਾਲ ਆਮ ਵਿਅਕਤੀ ਦਾ ਜਿਉਣਾ ਮੁਸ਼ਕਲ ਹੋ ਗਿਆ। ਬਿਜਲੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਦੇ ਸਬੰਧ ਵਿੱਚ ਅੱਜ ਪੰਜਾਬ ਵਿਕਾਸ ਯੂਥ ਕਾਂਗਰਸ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ ਤੇ ਸਰਕਰਾ ਦੀ ਸਖਤ ਨਿੰਦਾ ਕੀਤੀ ਗਈ। ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ ਨੇ ਕਿਹਾ ਕਿ ਸਰਕਾਰ ਵੱਲੋਂ ਬਿਜਲੀ ਦਰਾਂ ਵਿੱਚ ਹਰ ਸਾਲ ਵਾਧਾ ਕੀਤਾ ਜਾਂਦਾ ਹੈ ਪਰ ਬਿਜਲੀ ਦੀ ਸਪਲਾਈ ਲਗਾਤਾਰ ਦੇਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾਂਦਾ ਬਿਜਲੀ ਦੇ ਰੋਜਾਨਾ ਕੱਟ ਲੱਗਦੇ ਹਨ। ਜਿਸ ਤੋਂ ਦੁਕਾਨਦਾਰ, ਇੰਡਸਟਰੀ ’ਤੇ ਆਮ ਜਨਤਾ ਵਾਸਤੇ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੈ। ਉਨ੍ਹਾਂ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਬਿਜਲੀ ਆਉਂਦੀ ਹੈ ਨਹੀਂ ਪਰ ਦਰਾਂ ਵਿੱਚ ਵਾਧਾ ਕਰਕੇ ਆਮ ਜਨਤਾ ਤੇ ਬੋਝ ਪਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਵਿਕਾਸ ਕਾਂਗਰਸ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੋਨੂੰ, ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਬਿੰਦਰ, ਸੁਖਜੀਤ ਸਿੰਘ ਸੁੱਖਾ ਬਲਾਕ ਪ੍ਰਧਾਨ ਯੂਥ, ਸਤਨਾਮ ਸਿੰਘ (ਸਾਬੀ), ਜ਼ਿਲ੍ਹਾ ਯੂਥ ਪ੍ਰਧਾਨ, ਸੰਨੀ ਨਿੰਕੂ ਤੇ ਹੋਰ ਵਰਕਰਾਂ ਨੇ ਹਿੱਸਾ ਲਿਆ।
ਚੰਡੀਗੜ੍ਹ, 24 ਅਪ੍ਰੈਲ (ਹਰੀਸ਼ ਚੰਦਰ ਬਾਗਾਂਵਾਲਾ)-ਪੰਜਾਬ ਦੇ ਲੋਕਾਂ ਉਤੇ ਪੰਜਾਬ ਰਾਜ ਬਿਜਲੀ ਬੋਰਡ ਰੈਗੂਲੇਟਰੀ ਕਮਿਸ਼ਨ ਨੇ ਭਲੇ ਹੀ ਬਿਜਲੀ ਦੀਆਂ ਦਰਾਂ ਵਿੱਚ ਅਥਾਹ ਵਾਧਾ ਕਰਕੇ ਇਸ ਮਹਿੰਗਾਈ ਦੇ ਯੁੱਗ ਵਿੱਚ ਭਾਰੀ ਬੋਝ ਪਾ ਦਿੱਤਾ ਹੈ, ਪਰ ਆਉਣ ਵਾਲੇ ਸਖਤ ਗਰਮੀ ਦੇ ਦਿਨਾਂ ਵਿੱਚ ਉਪਭੋਗਤਾਵਾਂ ਨੂੰ ਲੋੜ ਮੁਤਾਬਿਕ ਬਿਜਲੀ ਦੀ ਸਪਲਾਈ ਨਹੀਂ ਮਿਲ ਸਕੇਗੀ। ਪੰਜਾਬ ਵਿੱਚ ਇਸ ਸਮੇਂ ਦਿੱਤੀ ਜਾ ਰਹੀ ਬਿਜਲੀ ਸਪਲਾਈ ਵਿੱਚ ਕੋਈ 200 ਤੋਂ 225 ਲੱਖ ਯੂਨਿਟ ਦੀ ਬਿਜਲੀ ਦੀ ਕਮੀ ਹੈ। ਅਗਰ ਗਰਮੀ ਇਸੇ ਤਰ੍ਹਾਂ ਲਗਾਤਾਰ ਵਧਦੀ ਗਈ ਤਾਂ ਲੋਕਾਂ ਦੀ ਬਿਜਲੀ ਦੀ ਮੰਗ ਕੁਦਰਤੀ ਵਧਣੀ ਹੈ। ਤਾਂ ਇਹ ਬਿਜਲੀ ਦੀ ਕਮੀ ਦਾ ਅੰਕੜਾ 300 ਲੱਖ ਯੂਨਿਟ ਤੋਂ ਵੀ ਜ਼ਿਆਦਾ ਨੂੰ ਪਾਰ ਕਰ ਜਾਵੇਗਾ। ਪੰਜਾਬ ਨਿਗਮੀਕਰਨ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਪ੍ਰਤੀ ਦਿਨ ਮੰਗ 1200 ਲੱਖ ਯੂਨਿਟ ਤੋਂ ਜ਼ਿਆਦਾ ਪ੍ਰਤੀ ਦਿਨ ਬਿਜਲੀ ਦੀ ਮੰਗ ਹੈ। ਲੇਕਿਨ 1000 ਲੱਖ ਯੂਨਿਟ ਬਿਜਲੀ ਹੀ ਸਪਲਾਈ ਪੰਜਾਬ ਪਾਸ ਮੁਹੱਈਆ ਕਰਵਾਈ ਜਾ ਰਹੀ ਹੈ
(more…)
ਨੂਰਪੁਰ ਬੇਦੀ, 24 ਅਪ੍ਰੈਲ (ਜਗਦੀਪ ਸ਼ਰਮਾ)-ਮਹਾਨ ਜਰਨੈਲ ਸਿੰਘ ਬਾਬਾ ਬੰਦਾ ਸਿੰੇਘ ਬਹਾਦਰ ਤੇ ਸਰਹਿੰਦ ਫਤਿਹ ਦਿਵਸ ਦੀ ਤੀਜੀ ਸ਼ਤਾਬਦੀ ਦੇ ਸੰਦਰਭ ਵਿੱਚ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਪਿੰਡ ਹੀਰਾ ਥੜ੍ਹਾ (ਹਿਮਾਚਲ ਪ੍ਰਦੇਸ਼) ਤੋਂ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਮਹਾਨ ਚੇਤਨਾ ਮਾਰਚ 1ਮਈ ਦਿਨ ਸ਼ਨਿੱਚਰਵਾਰ ਨੂੰ ਸਵੇਰੇ 8 ਵਜੇ ਆਰੰਭ ਹੋਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹਿਮਾਚਲ ਪ੍ਰਦੇਸ਼ ਦੇ ਐਸ.ਜੀ.ਪੀ.ਸੀ. ਮੈਂਬਰ ਮਾ. ਜਗੀਰ ਸਿੰਘ ਨੇ ਦੱਸਿਆ ਕਿ ਉਕਤ ਵਿਸ਼ਾਲ ਮਾਰਚ ਟਾਹਲੀਵਾਲ, ਸੰਤੋਖਗੜ੍ਹ ਭੁੱਲੜੀ, ਨੂਰਪੁਰ ਬੇਦੀ, ਹੁੰਦਾ ਹੋਇਆ ਗੁਰਦੁਆਰਾ ਭੱਠਾ ਸਾਹਿਬ ਵਿਖੇ ਰਾਤ ਦਾ ਪੜਾਅ ਕਰੇਗਾ ਅਤੇ 2 ਮਈ ਐਤਵਾਰ ਨੂੰ ਰੋਪੜ, ਬਸੀ ਪਠਾਣਾ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਵਿਖੇ ਸੰਪੂਰਨ ਹੋਵੇਗਾ। ਨਗਰ ਕੀਰਤਨ ਵਿੱਚ ਐੋਸ.ਜੀ.ਪੀ.ਸੀ. ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਬਾਬਾ ਲਾਭ ਸਿੰਘ, ਬਾਬਾ ਸਰਬਜੋਤ ਸਿੰਘ ਬੇਦੀ, ਸਿੰਘ ਸਾਹਿਬ ਤ੍ਰਿਲਚੋਚਨ ਸਿੰਘ, ਬਾਬਾ ਦਲਜੀਤ ਸਿੰਘ, ਬਾਬਾ ਹਰਪਾਲ ਸਿੰਘ ਅਤੇ ਬਾਬਾ ਪ੍ਰੇਮ ਸਿੰਘ ਭੱਲੜੀ ਆਦਿ ਹਾਜ਼ਰ ਸਨ।
ਮਹਿਲ ਕਲਾਂ, 24 ਅਪ੍ਰੈਲ (ਬਲਵਿੰਦਰ ਵਜੀਦਕੇ)-ਪੰਜਾਬ ਰਾਜ ਬਿਜਲੀ ਬੋਰਡ ਦੇ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦੀਆਂ ਦਰਾਂ ਵਿੱਚ 7.5 ਪ੍ਰਤੀਸ਼ਤ ਦਾ ਅਥਾਹ ਵਾਧਾ ਕਰਕੇ ਖਪਤਕਾਰਾਂ ’ਤੇ 950 ਕਰੋੜ ਰੁਪਏ ਦਾ ਹੋਰ ਨਵਾਂ ਬੋਝ ਪਾ ਕਿ ਸਿੱਧੇ ਰੂਪ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮਾਂ ਅਤੇ ਹੋਰ ਵਰਗਾਂ ਨੂੰ ਮਾਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਸ੍ਰ. ਕੇਵਲ ਸਿੰਘ ਢਿੱਲੋਂ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਤੇ ਹਲਕਾ ਸੰਗਰੂਰ ਤੋਂ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਵੰਤ ਸਿੰਘ ਲੋਹਗੜ੍ਹ ਜ਼ਿਲ੍ਹਾ ਜਨਰਲ ਸਕੱਤਰ ਜਸਵੰਤ ਸਿੰਘ ਜੌਹਲ, ਸੀਨੀਅਰ ਕ੍ਯਾਂਗਰਸੀ ਆਗੂ ਵਜੀਰ ਚੰਦ ਵਜੀਦਕੇ, ਪ੍ਰਮਿੰਦਰ ਸਿੰਘ ਸੰਮੀ ਠੁੱਲੀਵਾਲ, ਸਾਬਕਾ ਵਿਧਾਇਕ ਐਡਵੋਕੇਟ ਚੰਦ ਸਿੰਘ ਚੋਪੜਾ, ਮਹਿਲਾ ਕਾਂਗਰਸ ਸੰਗਰੂਰ ਦੀ ਪ੍ਰਧਾਨ ਕਾਂਤਾ ਕੁਠਾਲਾ, ਨਗਰ ਸੁਧਾਰ ਟਰੱਸਟ ਬਰਨਾਲਾ ਦੇ ਸਾਬਕਾ ਚੇਅਰਮੈਨ ਪਰਮਜੀਤ ਸਿੰਘ ਮਾਨ, ਸਾਬਕਾ ਵਿਧਾਇਕ ਬਚਨ ਸਿੰਘ ਪੱਖੋਂ, ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ
(more…)
ਜ਼ੀਰਾ, 24 ਅਪ੍ਰੈਲ (ਗੁਪਤਾ, ਗਰੋਵਰ)-ਕੁਝ ਬੇਨਾਮੀ ਬਿਨਾਂ ਕਿਸੇ ਕੰਪਨੀ ਟਰੇਡ ਨਾਮ ਤੋਂ ਪੀਲੇ ਰੰਗ ਦੀਆਂ ਏ.ਸੀ. ਬੱਸਾਂ ਸ਼ਰੇਆਮ ਲੋਕਾਂ ਦੀਆਂ ਜੇਬਾਂ ’ਤੇ ਡਾਕੇ ਮਾਰ ਰਹੀਆਂ ਹਨ। ਕੁਝ ਭੋਲੇ-ਭਾਲੇ ਅਤੇ ਅਣਜਾਣ ਲੋਕ ਸੋਹਣੀਆਂ ਬੱਸਾਂ ਵੇਖ ਕੇ ਸੀਟ ਤਾਂ ਸੋਹਣੀ ਲੈ ਲੈਂਦੇ ਹਨ, ਪਰ ਦੰਦ ਉਦੋਂ ਖੱਟੇ ਹੋ ਜਾਂਦੇ ਹਨ, ਜਦੋਂ ਕੰਡਕਟਰ ਮੋਗੇ ਤੋਂ ਲੁਧਿਆਣੇ ਦੇ ਆਮ 38 ਰੁਪਏ ਦੀ ਬਜਾਏ 80 ਰੁਪਏ ਦੀ ਟਿਕਟ ਕੱਟ ਕੇ ਹੱਥ ਫੜਾ ਦਿੰਦਾ ਹੈ। ਕੁਝ ਪੜ੍ਹੇ-ਲਿਖੇ ਲੋਕ ਵੀ ਇਹ ਸੋਚ ਕੇ ਬੱਸ ਵਿੱਚ ਬੈਠ ਜਾਂਦੇ ਹਨ ਕਿ ਚੱਲੋ 10 ਜਾਂ 20 ਪ੍ਰਤੀਸ਼ਤ ਕਿਰਾਇਆ ਵੱਧ ਹੋਵੇਗਾ। ਪਰ ਉਨ੍ਹਾਂ ਦੀ ਸੋਚ ਉਦੋਂ ਧਰੀ ਧਰਾਈ ਰਹਿ ਜਾਂਦੀ ਹੈ, ਜਦੋਂ ਦੁਗਣੇ ਤੋਂ ਵੀ ਵੱਧ ਕਿਰਾਇਆ ਵਸੂਲਿਆ ਜਾਂਦਾ ਹੈ। ਜਿਹੜੇ ਅਣਜਾਣ ਅਤੇ ਗਰੀਬ ਲੋਕ ਆਉਣ ਜਾਣ ਦਾ 100 ਰੁਪਏ ਕਿਰਾਇਆ ਜੇਬ ਵਿੱਚ ਪਾ ਕੇ ਤੁਰਦੇ ਹਨ। ਉਨ੍ਹਾਂ ਦਾ ਤਾਂ ਇੱਕੋ ਪਾਸੇ ਹੀ ਕੰਮ ਹੋ ਜਾਂਦਾ ਹੈ ਅਤੇ ਉਹ ਆਪਣੀ ਜੇਬ ਕੱਟੀ ਹੋਈ ਮਹਿਸੂਸ ਕਰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਬੱਸਾਂ ਦੇ ਕਿਰਾਏ ’ਤੇ ਨਿਯੰਤਰਣ ਕੀਤਾ ਜਾਵੇ ਅਤੇ ਵੱਧ ਕਿਰਾਇਆ ਹੋਣ ਬਾਰੇ ਬੱਸ ਦੇ ਬਾਹਰ ਲਿਖਿਆ ਜਾਵੇ ਤਾਂ ਕਿ ਲੋਕ ਸੋਚ-ਸਮਝ ਕੇ ਬੱਸ ਵਿੱਚ ਬੈਠਣ ਅਤੇ ਆਪਣੇ-ਆਪ ਨੂੰ ਠੱਗਿਆ ਮਹਿਸੂਸ ਨਾ ਕਰਨ।
ਰੂਪਨਗਰ, 24 ਅਪ੍ਰੈਲ (ਅਮਰਜੀਤ ਸਿੰਘ)-ਮੋਰਿੰਡਾ ਅਤੇ ਨੂਰਪੁਰ ਬੇਦੀ ਵਿਖੇ ਮਹਾਤਮਾ ਗਾਂਧੀ ਨਰੇਗਾ ਸਕੀਮ ਦੀਆਂ ਇਮਾਰਤਾਂ ਦੀ ਉਸਾਰੀ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਰੂਪਨਗਰ ਨੇ ਨਰੇਗਾ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਸੰਬੰਧੀ ਕੀਤੀ ਮੀਟਿੰਗ ਦੌਰਾਨ ਦੱਸਿਆ ਕਿ ਇਸ ਜ਼ਿਲ੍ਹੇ ਲਈ ਮਹਾ ਨਰੇਗਾ ਅਧੀਨ 8 ਕਰੋੜ ਰੁਪਏ ਬੱਜਟ ਪ੍ਰਾਪਤ ਹੋਇਆ ਹੈ ਅਤੇ ਨਰੇਗਾ ਅਧੀਨ ਕੰਮ ਕਰਨ ਵਾਲੇ ਜਾਬ ਕਾਰਡ ਹੋਲਡਰਾਂ ਨੂੰ 15 ਦਿਨ ਤੱਕ ਦੀ ਅਦਾਇਗੀ ਯਕੀਨੀ ਬਣਾਈ ਜਾਵੇ। ਉਨ੍ਹਾਂ ਆਪਣੇ ਅਧੀਨ ਚੱਲ ਰਹੇ ਵਿਕਾਸ ਕੰਮਾਂ ਦਾ ਡਾਟਾ ਐੱਮ.ਆਈ.ਐੱਸ. ਵੈੱਬਸਾਈਟ ਤੇ ਜਲਦੀ ਦਰਜ ਕਰਨਾ ਯਕੀਨੀ ਬਣਾਉਣ।