ਮੌੜ ਮੰਡੀ, 19 ਅਪ੍ਰੈਲ (ਸ਼ਾਮ ਲਾਲ ਜੋਧਪੁਰੀਆ)-ਪੰਜਾਬ ਦੀਆਂ ਮੰਡੀਆਂ ਅੰਦਰ ਕਣਕ ਦੀ ਆਮਦ ਅਤੇ ਖਰੀਦ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਪੰਜਾਬ ਦੇ ਪ੍ਰਮੁੱਖ ਸਕੱਤਰ ਸ. ਦਰਬਾਰਾ ਸਿੰਘ ਗੁਰੂ ਵੱਲੋਂ ਸਥਾਨਕ ਮੰਡੀ ਅੰਦਰ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਟੀਮ ਨਾਲ ਅਨਾਜ ਮੰਡੀ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਨੇ ਕਿਸਾਨਾਂ ਅਤੇ ਵਪਾਰੀਆਂ ਨਾਲ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਮਾਲੀ ਵੰਡ ਦੌਰਾਨ 155 ਲੱਖ ਮੀਟਰਕ ਟਨ ਦਾ ਟੀਚਾ ਰੱਖਿਆ ਗਿਆ ਹੈ ਅਤੇ 155 ਲੱਖ ਮੀਟਰਕ ਟਨ ਕਣਕ ਨੂੰ ਸਟੋਰ ਕਰਨ ਲਈ ਪ੍ਰਬੰਧ ਕੀਤੇ ਗਏ ਹਨ। 18 ਅਪ੍ਰੈਲ ਤੱਕ 62 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਅਤੇ ਬਾਕੀ ਰਹਿੰਦਾ ਟੀਚਾ ਜਲਦ ਹੀ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਬੇਸ਼ੱਕ ਕਣਕ ਦੇ ਝਾੜ ਵਿੱਚ ਕੋਈ ਜਿਆਦਾ ਫਰਕ ਨਹੀਂ ਹੈ ਪਰ ਬਠਿੰਡਾ, ਮਾਨਸਾ ਪੱਟੀ ਅੰਦਰ ਗਰਮੀ ਦੇ ਸਮੇਂ ਤੋਂ ਪਹਿਲਾਂ ਅਤੇ ਵਧੇਰੇ ਪੈਣ ਕਾਰਨ ਕਣਕ ਦਾ ਝਾੜ ਇੰਨ੍ਹਾਂ ਜ਼ਿਲ੍ਹਿਆਂ ਅੰਦਰ ਜਰੂਰ ਕੁਝ ਘਟਿਆ ਹੈ।
(more…)
ਜਲੰਧਰ, 19 ਅਪ੍ਰੈਲ (ਸਿੱਖਿਆ ਪ੍ਰਤੀਨਿਧੀ) ਸੀ. ਟੀ. ਪਬਲਿਕ ਸਕੂਲ ਦੇ ਬੱਚਿਆਂ ਨੇ ਪੂਰੇ ਮਜੇ ਅਥੇ ਅਨੰਦ ਭਰਪੂਰ ਦਿਨ ਦਾ ਅਨੰਦ ਲਿਆ। ਜਮਾਤ ਪਹਿਲੀ, ਦੂਜੀ ਅਤੇ ਤੀਜੀ ਸ਼੍ਰੇਣੀ ਦੇ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਅਤੇ ਉਤਸਾਙ ਨਾਲ ਅੱਜ ਦੇ ਦਿਨ ਦੀਆਂ ਕਿਰਿਆਵਾਂ ਵਿੱਚ ਹਿੱਸਾ ਲਿਆ। ਅੱਜ ਦੇ ਦਿਨ ਬੱਚਿਆਂ ਨੂੰ ਪੜ੍ਹਾਈ ਦੇ ਬੋਝ ਤੋਂ ਅਤੇ ਬਸਤਿਆਂ ਦੇ ਭਾਰ ਤੋਂ ਮੁਕਤ ਕਰ ਦਿੱਤਾ ਗਿਆ। ਤਾਂ ਜੋ ਉਹ ਪੂਰੇ ਦਿਨ ਦਾ ਮਜਾ ਪੂਰੇ ਦਿਲ ਨਾਲ ਲੈ ਸਕਣ। ਸਵੇਰ ਦੀ ਸਭਾ ਵਿੱਚ ਬੱਚਿਆ ਨੂੰ ਚੰਗੀਆਂ ਆਦਲਤਾਂ ਬਾਰੇ ਸਮਝਾਇਆ ਗਿਆ ਤਾਂ ਜੋ ਉਹ ਆਪਣੇ ਜੀਵਨ ਵਿੱਚ ਇਨ੍ਹਾਂ ਨੂੰ ਆਪਣਾ ਸਕਣ। ਬੱਚਿਆਂ ਦੁਆਰਾ ਸਾਂਝੇ ਭੋਜਨ ਦਾ ਆਯੋਜਨ ਕੀਤਾ ਗਿਆ। ਹਰ ਬੱਚਾ ਵਧੀਆ ਤੋਂ ਵਧੀਆ ਖਾਣਾ ਲਿਆਇਆ ਤੇ ਇਸਨੂੰ ਆਪਣੇ ਸਾਥੀਆਂ ਨਾਲ ਸਾਂਝਾ ਕੀਤਾ ਤਾਂ ਜੋ ਉਨ੍ਹਾਂ ਵਿੱਚ ਵੰਡ ਕੇ ਖਾਣ ਦੀ ਆਦਤ ਵਿਕਸਿਤ ਹੋ ਸਕੇ।
(more…)
ਚੰਡੀਗੜ੍ਹ, 19 ਅਪ੍ਰੈਲ (ਨਾਗਪਾਲ)- ਹਰਿਆਣਾ ਦੀਆਂ ਮੰਡੀਆਂ ਵਿਚ ਕਲ ਤਕ 48.31 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ, ਜਦ ਕਿ ਪਿਛਲੇ ਸਾਲ ਇਸ ਅਵਧੀ ਦੇ ਦੌਰਾਨ ਲਗਭਗ 45.53 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ । ਖੁਰਾਕ ਅਤੇ ਸਪਲਾਈ ਮੰਤਰੀ ਸ੍ਰੀ ਮਹੇਂਦਰ ਪ੍ਰਤਾਪ ਸਿੰਘ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਕੁਲ ਕਣਕ ਆਮਦ ਵਿਚੋਂ 48.30 ਲੱਖ ਮੀਟ੍ਰਿਕ ਟਨ ਤੋਂ ਵੱਧ ਕਣਕ ਵੱਖ-ਵੱਖ ਖਰੀਦ ਏਜੰਸੀਆਂ ਦੁਆਰਾ ਘੱਟ ਤੋਂ ਘੱਟ ਸਹਾਇਕ ਮੁੱਲ ’ਤੇ ਖਰੀਦ ਕੀਤੀ ਅਤੇ ਬਾਕੀ 1061 ਮੀਟ੍ਰਿਕ ਟਨ ਕਣਕ ਦੀ ਖਰੀਦ ਵਪਾਰੀਆਂ ਦੁਆਰਾ ਕੀਤੀ ਗਈ । ਸਰਕਾਰੀ ਏਜੰਸੀਆਂ ਦੁਆਰਾ ਖਰੀਦ ਗਈ ਕਣਕ ਦੀ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੈਫੇਡ ਦੁਆਰਾ 15.87 ਲੱਖ ਮੀਟ੍ਰਿਕ ਟਨ ਤੋਂ ਵੱਧ, ਜਦ ਕਿ ਖੁਰਾਕ ਅਤੇ ਸਪਲਾਈ ਵਿਭਾਗ ਦੁਆਰਾ 12.38 ਲੱਖ ਮੀਟ੍ਰਿਕ ਟਨ ਤੋਂ ਵੱਧ, ਭਾਰਤੀ ਖੁਰਾਕ ਨਿਗਮ ਦੁਆਰਾ 7.90 ਲੱਖ ਮੀਟ੍ਰਿਕ ਟਨ ਤੋਂ ਵੱਧ, ਹਰਿਆਣਾ ਵੇਅਰ ਹਾਊਸਿੰਗ ਨਿਗਮ ਦੁਆਰਾ 4.53 ਲੱਖ ਮੀਟ੍ਰਿਕ ਟਨ ਤੋਂ ਵੱਧ, ਖੇਤੀਬਾੜੀ
(more…)
ਭਦੌੜ, 19 ਅਪ੍ਰੈਲ (ਰਾਕੇਸ਼ ਗਰਗ ਰੌਕੀ) ਬੀਤੀ 12 ਫਰਵਰੀ 2010 ਨੂੰ ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਸਿਵਲ ਹਸਪਤਾਲ ਦਾ ਅਚਨਚੇਤੀ ਦੌਰਾ ਕੀਤਾ ਸੀ ਉਸ ਸਮੇਂ ਸਥਾਨਕ ਭਾਜਪਾ ਆਗੂਆਂ ਨੇ ਆਪਣੀ ਮੰਤਰੀ ਕੋਲ ਹਸਪਤਾਲ ਵਿੱਚ ਡਾਕਟਰਾਂ ਦੀ ਘਾਟ ਦਾ ਦੁਖੜਾ ਰੋਇਆ ਸੀ ਇਸ ਮੌਕੇ ਲਕਸ਼ਮੀ ਕਾਂਤਾ ਚਾਵਲਾ ਨੇ ਲੋਕਾਂ ਨਾਲ ਵਾਅਦਾ ਕੀਤਾ ਕਿ ਮੈਂ 31 ਮਾਰਚ 2010 ਤੱਕ ਦੋ ਮੈਡੀਕਲ ਅਫਸਰ ਭਦੌੜ ਹਸਪਤਾਲ ਲਈ ਨਿਯੁਕਤ ਕਰਕੇ ਭੇਜਾਂਗੀ। ਜਦੋਂ ਇਸ ਮੌਕੇ ਮੌਜੂਦ ਪੱਤਰਕਾਰਾਂ ਨੇ ਮੰਤਰੀ ਸਾਹਿਬਾਂ ਨੂੰ ਪੁੱਛਿਆ ਕਿ ਤੁਹਾਡਾ ਉਪਰੋਕਤ ਐਲਾਨ ਕਿਤੇ ਕਾਗਜੀ ਤਾਂ ਨਹੀਂ ਸਿੱਧ ਹੋਵੇਗਾ ਤਾਂ ਸ੍ਰੀਮਤੀ ਚਾਵਲਾ ਨੇ ਹਿੱਕ ਥਾਪੜਦਿਆ ਕਿਹਾ ਸੀ ਕਿ ਮੈਂ ਉਨ੍ਹਾਂ ਸਿਆਸਤਦਾਨਾਂ ਵਿੱਚੋਂ ਨਹੀਂ ਜੋ ਕੇਵਲ ਐਲਾਨ ਹੀ ਕਰਦੇ ਹਨ ਮੈਂ ਜੋ ਮੂੰਹੋ ਕਹਿੰਦੀ ਹਾਂ ਉਹ ਕਰਕੇ ਦਿਖਾਉਂਦੀ ਹਾਂ ਪ੍ਰੰਤੂ 31 ਮਾਰਚ ਨੂੰ ਲੰਘਿਆ ਇਕ ਮਹੀਨਾ ਹੋਣ ਵਾਲਾ ਹੈ ਅਤੇ ਮੰਤੀਰ ਸਾਹਿਬਾਂ ਦੇ ਐਲਾਨ ਕੀਤੇ ਢਾਈ ਮਹੀਨੇ ਬੀਤ ਚੁੱਕੇ ਹਨ ਪ੍ਰੰਤੂ ਭਦੌੜ ਹਸਪਤਾਲ ਵਿੱਚ ਕੋਈ ਨਵਾਂ ਡਾਕਟਰ ਨਹੀਂ ਆਇਆ। ਇੱਥੇ ਇਹ ਵੀ ਵਰਨਣਯੋਗ ਹੈ ਕਿ ਕਸਬਾ ਭਦੌੜ ਦੇ ਸਿਵਲ ਹਸਪਤਾਲ ਨੂੰ ਦਰਜਨਾਂ ਪਿੰਡ ਪੈਂਦੇ ਹਨ ਅਤੇ ਇੱਥੇ ਕਾਗਜਾਂ ਵਿੱਚ ਪੰਜ ਮੈਡੀਕਲ ਅਫਸਰ ਨਿਯੁਕਤ ਹਨ ਪ੍ਰੰਤੂ ਇਕ ਦੀ ਬਦਲੀ ਹੋ ਗਈ ਇਕ ਡੈਪੂਟੇਸ਼ਨ ਤੇ ਚੰਡੀਗੜ੍ਹ ਨਿਯੁਕਤ ਹੈ ਇੱਥੇ ਨਿਯੁਕਤ ਐਸ. ਐਸ. ਓ. ਨੂੰ ਤਰੱਕੀ ਦੇ ਕੇ ਲੁਧਿਆਣਾ ਦਾ ਜ਼ਿਲ੍ਹਾ ਅਫਸਰ ਬਣਾ ਦਿੱਤਾ ਗਿਆ ਹੈ।
ਮੋਹਾਲੀ, 19 ਅਪ੍ਰੈਲ (ਵੀਨਾ ਰਾਜਪੂਤ) : ਅੱਜ ਨਾਈਪਰ ਸੰਸਥਾ ਕੋਲ ਇਕ ਸਕੋਡਾ ਗੱਡੀ ਨੂੰ ਚਲਦਿਆਂ-ਚਲਦਿਆਂ ਅੱਗ ਲੱਗ ਗਈ ਤੇ ਥੋੜੇ ਸਮੇਂ ਬਾਅਦ ਸੜ ਕੇ ਸੁਆਹ ਹੋ ਗਈ। ਕਾਰ ਦਾ ਮਾਲਕ ਸਿਮਰਨ ਸਿੰਘ ਗੱਡੀ ਨੰ. ਪੀ.ਬੀ. 23 ਐਫ਼ 6399 ਚੁੰਨੀ ਦਾ ਰਹਿਣ ਵਾਲਾ ਹੈ ਪਰ ਉਹ ਗੱਡੀ ਨੂੰ ਅੱਗ ਲਗਦੀ ਦੇਖ ਤੁਰੰਤ ਗੱਡੀ ਰੋਕ ਕੇ ਬਾਹਰ ਨਿਕਲ ਗਿਆ ਤੇ ਉਸ ਦਾ ਪੂਰੀ ਤਰ੍ਹਾਂ ਬਚਾਅ ਹੋ ਗਿਆ। ਸਿਮਰਨ ਚੰਡੀਗੜ੍ਹ ਨੂੰ ਜਾ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ।
`
ਫਗਵਾੜਾ, 19 ਅਪ੍ਰੈਲ (ਜਸਵਿੰਦਰ ਢੱਡਾ) ਸਰਬ ਨੌਜਵਾਨ ਸਭਾ (ਰਜਿ.) ਫਗਵਾੜਾ ਦੀ ਨਵੀਂ ਕਾਰਜਕਾਰਨੀ ਦੀ ਚੋਣ ਸਰਪ੍ਰਸਤ ਸ੍ਰੀ ਸਤਪਾਲ ਲਾਂਬਾ ਜੀ ਦੀ ਪ੍ਰਧਾਨਗੀ ਵਿੱਚ ਕਰਵਾਈ ਗਈ। ਜਿਸ ਵਿੱਚ ਬਿਕਰਮਜੀਤ ਵਾਲੀਆ ਨੇ ਸੁਖਵਿੰਦਰ ਸਿੰਘ ਦਾ ਨਾਮ ਪ੍ਰਧਾਨ ਦੇ ਅਹੁੱਦੇ ਲਈ ਪ੍ਰਪੋਜ ਕੀਤਾ। ਮੈਂਬਰਾਨ ਸ. ਨਰੰਜਣ ਸਿੰਘ ਬਿਲਖੂ, ਸ੍ਰੀ ਇਦੰਰਜੀਤ ਕਾਲਜ਼ਾ, ਸ. ਰਜਿੰਦਰ ਰੂਪ ਰਾਏ ਉ੍ਵ੍ਹਾਂ ਦੇ ਨਾਮ ਦੀ ਤਾਈਦ ਕੀਤੀ ਬਾਕੀ ਸਾਰੇ ਹਾਜਰ ਮੈਂਬਰਾਂ ਨੇ ਵੀ ਸੁਖਵਿੰਦਰ ਸਿੰਘ ਨੂੰ ਵੀ ਪ੍ਰਧਾਨ ਬਣਾਉਣ ਲਈ ਆਪਣਾ ਸਮਰਥਨ ਦਿੱਤਾ। ਕਿਸੇ ਵੀ ਮੈਂਬਰ ਨੇ ਉਨ੍ਹਾਂ ਪ੍ਰਤੀ ਇਤਰਾਜ ਨਹੀਂ ਕੀਤਾ। ਇਸ ਤਰ੍ਹਾਂ ਸਰਬਸੰਮਤੀ ਨਾਲ ਸੁਖਵਿੰਦਰ ਸਿੰਘ ਨੂੰ 18ਵੀਂ ਵਾਰ ਪ੍ਰਧਾਨ ਚੁਣ ਲਿਆ ਗਿਆ। ਇਸ ਦੇ ਨਾਲ ਨਾਲ ਸਰਬ ਸੰਮਤੀ ਨਾਲ ਉਨ੍ਹਾਂ ਨੂੰ ਇਹ ਅਧਿਕਾਰ ਵੀ ਦਿੱਤਾ ਗਿਆ ਹੈ ਕਿ ਉਹ ਆਪਣੀ ਮਰਜੀ ਅਨੁਸਾਰ ਬਾਕੀ ਅਹੁੱਦੇਦਾਰਾਂ ਅਤੇ ਵਿਦੇਸ਼ੀ ਇਕਾਈਆਂ ਦਾ ਗਠਨ ਕਰਨ। ਇਸ ਮੌਕੇ ਵਿਜੇ ਕੁਮਾਰ, ਸੁਰਿੰਦਰ ਮਿੱਤਲ, ਸੁਰੇਸ਼ ਮਲਹਣ, ਪ੍ਰਮੋਦ ਜਲੋਟਾ, ਇੰਦਰਜੀਤ ਕਾਲੜਾ, ਰਾਜ ਕੁਮਾਰ ਕਨੋਜੀਆ, ਬਿਕਰਮਜੀਤ ਵਾਲੀਆ, ਕਸ਼ਮੀਰੀ ਲਾਲ ਸਰਪੰਚ, ਨਰੰਜਣ ਸਿੰਘ, ਰਾਕੇਸ਼ ਮਰਵਾਹਾ, ਸੰਜੀਵ, ਰਜਿੰਦਰ ਰੂਪਰਾਏ, ਪਾਲ ਚੰਦ, ਪਰਮਜੀਤ ਰਾਏ, ਹਨੀ ਸੁਰਿੰਦਰ ਬੱਧਣ ਆਦਿ ਹਾਜਰ ਸਨ
ਫਗਵਾੜਾ, 19 ਅਪ੍ਰੈਲ (ਕਮਲ ਰਾਏ)-ਆਸਟਰੀਆ ਦੀ ਰਾਜਧਾਨੀ ਵਿਆਨਾ ਵਿਖੇ ਸੰਤ ਨਿਰੰਜਨ ਦਾਸ ਡੇਰਾ ਪ੍ਰਮੁੱਖ ਸੱਚਖੰਡ ਬੱਲਾਂ ਅਤੇ ਉਪ ਪ੍ਰਮੁੱਖ ਸੰਤ ਰਾਮਾਨੰਦ ’ਤੇ ਹੋਏ ਹਮਲੇ ਤੋਂ ਬਾਅਦ ਪੰਜਾਬ ਵਿੱਚ ਹਾਲਾਤ ਕਾਫੀ ਵਿਸਫੋਟਕ ਹੋ ਗਏ ਸਨ ਅਤੇ ਬੇਕਾਬੂ ਭੀੜ ਵੱਲੋਂ ਕਾਫੀ ਨੁਕਸਾਨ ਕੀਤਾ ਗਿਆ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਇਸ ਸਮੇਂ ਹੋਏ ਨੁਕਸਾਨ ਦਾ ਪੂਰਾ-ਪੂਰਾ ਮੁਆਵਜ਼ਾ ਦਿੱਤਾ ਜਾਵੇਗਾ। ਇਸ ਸਬੰਧ ਵਿੱਚ ਅੱਜ ਸਥਾਨਕ ਸਿਟੀ ਕਲੱਬ ਵਿਖੇ ਚੌਧਰੀ ਸਵਰਨਾ ਰਾਮ ਤਕਨੀਕੀ ਸਿੱਖਿਆ, ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ 43 ਲਾਭਪਾਤਰੀਆਂ ਨੂੰ 1 ਕਰੋੜ 9 ਲੱਖ 88 ਹਜ਼ਾਰ 140 ਰੁਪਏ ਦੇ ਚੈਕ ਤਕਸੀਮ ਕੀਤੇ।
ਮੋਹਾਲੀ, 19 ਅਪ੍ਰੈਲ (ਵੀਨਾ ਰਾਜਪੂਤ) : ਅੱਜ ਇਥੇ ਟੈਕਨੀਕਲ ਸਰਵਿਸਿਜ਼ ਯੂਨੀਅਨ (ਰਜਿ.) ਪੰਜਾਬ ਅਤੇ ਪੀ.ਐਸ.ਈ.ਬੀ ਇੰਪਲਾਇਜ਼ ਫ਼ੈਡਰੇਸ਼ਨ (ਏਟਕ) ਪੰਜਾਬ ਵਲੋਂ ਸਾਂਝੇ ਸੰਘਰਸ਼ ਵਜੋਂ ਸੱਦੇ ’ਤੇ ਪੂਰੇ ਪੰਜਾਬ ਅੰਦਰ ਸਬ ਡਵੀਜ਼ਨ/ਡਵੀਜ਼ਨ ਪੱਧਰ ’ਤੇ ਕਾਲੇ ਬਿੱਲੇ ਲਾ ਕੇ ਰੋਸ ਪ੍ਰੋਟੈਸਟ ਕਰਨ ਲਈ ਮੋਹਾਲੀ ਡਵੀਜ਼ਨ ਦੇ ਬਿਜਲੀ ਮੁਲਾਜ਼ਮਾਂ ਨੇ ਡਵੀਜ਼ਨ ਦਫ਼ਤਰ ਅੱਗੇ ਇਕੱਠੇ ਹੋ ਕੇ ਪੰਜਾਬ ਸਰਕਾਰ ਵਲੋਂ ਬਿਜਲੀ ਬੋਰਡ ਨੂੰ ਤੋੜ ਕੇ ਨਿਗਮਾਂ ਵਿਚ ਵੰਡਣ ’ਤੇ ਆਪਣਾ ਰੋਸ ਪ੍ਰਦਰਸ਼ਨ ਕੀਤਾ ਅਤੇ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਰੈਲੀ ਕੀਤੀ। ਅੱਜ ਦੀ ਰੋਸ ਰੈਲੀ ਦੀ ਕਾਰਵਾਈ ਨੂੰ ਚਲਾਉਂਦੇ ਹੋਏ ਦੋਨੋਂ ਜਥੇਬੰਦੀ ਦੇ ਡਵੀਜ਼ਨ ਪ੍ਰਧਾਨ ਸ੍ਰੀ ਜਨਕ ਰਾਜ ਟੀ.ਐਸ.ਯੂ ਅਤੇ ਭਾਗ ਚੰਦ (ਏਟਕ) ਨੇ ਆਪਣੇ ਸਾਂਝੇ ਬਿਆਨ ਵਿਚ ਦੱਸਿਆ ਕਿ ਬਿਜਲੀ ਬੋਰਡ ਨੂੰ ਨਾ ਤੋੜਨ ਵਿਰੁੱਧ ਪੰਜਾਬ ਦੇ ਸਮੁੱਚੇ ਬਿਜਲੀ ਮੁਲਾਜ਼ਮ 15, 16 ਅਪ੍ਰੈਲ ਨੂੰ ਦੋ ਰੋਜ਼ਾ ਹੜਤਾਲ ’ਤੇ ਚਲੇ ਗਏ ਸਨ। ਇਹ ਦੋ ਰੋਜ਼ਾ ਹੜਤਾਲ ਜੋ ਕਿ ਪਹਿਲੀਆਂ ਸਾਰੀਆਂ ਹੜਤਾਲਾਂ ਤੋਂ ਵੱਧ ਪ੍ਰਭਾਵਸ਼ਾਲੀ ਰਹੀ। ਪਰ ਪੰਜਾਬ ਸਰਕਾਰ ਵਲੋਂ ਬਿਜਲੀ
(more…)
ਜਲੰਧਰ, 19 ਅਪ੍ਰੈਲ (ਇਕਬਾਲ ਸਿੰਘ ਉ¤ਭੀ) ਅੱਜ ਬੀ. ਐਮ. ਸੀ. ਚੌਕ ਜਲੰਧਰ ਨੇੜੇ ਐਪਟੇਕ ਇਗਲਿਸ਼ ਐਕਸਪ੍ਰੈ¤ਸ ਅਕੈਡਮੀ ਵੱਲੋਂ ਸਪੋਕਨ ਇੰਗਲਿਸ਼ ਦਾ ਪਹਿਲਾ ਬੈਚ ਸ਼ੁਰੂ ਕੀਤਾ ਗਿਆ। ਜਿਸ ਵਿੱਚ ਵਿਦਿਆਰਥੀਆਂ ਨੂੰ ਅਸਾਨ ਤਰੀਕੇ ਨਾਲ ਅਤੇ ਯੋਗ ਟ੍ਰੇਨਰਾਂ ਦੁਆਰਾ ਅੰਗਰੇਜੀ ਲਿਖਣਾ, ਪੜ੍ਹਨਾ, ਬੋਲਣਾ ਅਤੇ ਸਮਝਣ ਦੇ ਨਾਲ ਪਰਸਨੈਲਟੀ ਨੂੰ ਇੰਮਪਰੂਵ ਕਰਨ ਦੇ ਗੁਰ ਸਿਖਾਏ ਜਾਣਗੇ। ਤਾਂ ਜੋ ਵਿਦੇਸ਼ ਜਾਣ ਦੇ ਚਾਹਵਾਨ ਵਿਦਿਆਥੀਆ ਨੂੰ ਇੰਟਰਵਿਊ ਤੇ ਵਿਦੇਸ਼ ਜਾ ਕੇ ਉ¤ਚ ਵਿਦਿਆ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਿਲ ਨਾ ਆਵੇ। ਅੱਜ ਦੇ ਬੈਚ ਵਿੱਚ ਅਲੱਗ-ਅਲੱਗ ਵਰਗ ਦੇ 15 ਵਿਦਿਆਰਥੀਆਂ ਨੇ ਹਿੱਸਾ ਲਿਆ। ਟ੍ਰੇਨਰ ਜਸਪ੍ਰੀਤ ਚੀਮਾ ਨੇ ਬੈਚ ਦੇ ਪਹਿਲੇ ਦਿਨ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਤੇ ਅੰਗ੍ਰੇਜੀ ਲਿਖਣ, ਬੋਲਣ ਤੇ ਸਮਝਣ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਸ ਬੈਚ ਦੇ ਵਿਦਿਆਰਥੀ 30 ਦਿਨ ਦੀ ਮਿਹਨਤ ਤੋਂ ਬਾਅਦ ਅੰਗ੍ਰੇਜੀ ਬੋਲਣ ਤੇ ਸਮਝਣ ਵਿੱਚ ਮਾਹਿਰ ਹੋ ਜਾਣਗੇ। ਇਸ ਮੌਕੇ ਅਕੈਡਮੀ ਦੇ ਸੈਂਟਰ ਹੈ¤ਡ ਮੈਡਮ ਰੀਚਾ ਅਤਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣਾ ਦੂਸਰਾ ਬੈਚ ਜਲਦੀ ਹੀ ਸ਼ੁਰੂ ਕਰਨਗੇ। ਜਿਸ ਵਿੱਚ ਇੰਗਲਿਸ਼ ਸਪੋਕਨ ਦੇ ਨਾਲ-ਨਾਲ ਆਈਲੈਟਸ, ਟੋਫਲ ਅਤੇ ਹੋਰ ਕੋਰਸਾਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਜਿਸ ਵਿੱਚ ਵਿਦਿਆਰਥੀਆਂ ਦਾ ਵਿਦਿਅਕ ਲੈਵਲ ਚੈਕ ਕਰਕੇ ਯੋਗਤਾ ਅਨੁਸਾਰ ਕੋਰਸ ਵਿੱਚ ਦਾਖਲਾ ਦਿੱਤਾ ਜਾਵੇਗਾ।
ਗੜ੍ਹਸ਼ੰਕਰ, 19 ਅਪ੍ਰੈਲ : (ਰਮਨਦੀਪ ਸਿੰਘ ਅਰੋੜਾ)- ਪੰਜਾਬ ਸਰਕਾਰ ਨੇ ਪੀਣ ਵਾਲੇ ਸਾਫ ਸੁਥਰੇ ਪਾਣੀ ਲਈ 1300 ਕਰੋੜ ਰੁਪਏ ਅਤੇ ਸੜਕਾਂ ਦੀ ਮੁਰੰਮਤ ਲਈ 1100 ਕਰੋੜ ਰੁਪਏ ਰੱਖੇ ਹਨ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸੱਕਤਰ ਖੇਤੀਬਾੜੀ ਸ੍ਰ: ਸੋਹਨ ਸਿੰਘ ਠੰਡਲ ਨੇ ਅੱਜ ਪਿੰਡ ਚੌਹੜਾ ਵਿਖੇ ਆਗੂਮੈਂਨਟੇਸ਼ਨ ਜਲ ਸਪਲਾਈ ਸਕੀਮ (ਨਾਬਾਰਡ 11 ਅਧੀਨ ) ਪਾਣੀ ਦੀ ਟੈਂਕੀ ਅਤੇ ਪਾਈਪ ਲਾਈਨ ਵਿਛਾਉਣ ਤੇ 42 .94 ਲੱਖ ਰੁਪੲਂੇ ਦੀ ਲਾਗਤ ਨਾਲ ਲਗਾਏ ਗਏ ਨਵੇਂ ਟਿਊਬਵੈਲ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇੱਕਠ ਨੁੰ ਸੰਬੋਧਨ ਕਰਦਿਆਂ ਕੀਤਾ॥ ਇਸ ਟਿਊਬਵੈਲ ਤੋਂ ਪਿੰਡ ਚੌਹੜਾ, ਡਗਾਮ, ਦੇਨੋਵਾਲ ਕਲਾਂ, ਫਤਿਹਪੁਰ ਕਲਾਂ ਅਤੇ ਪਿੰਡ ਦੇਹਰੋ ਦੇ ਲਗਭਗ 6000 ਵਸਨੀਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ 70 ਲੀਟਰ ਪ੍ਰਤੀ ਜੀਅ ਪ੍ਰਤੀ ਦਿਨ ਦੇ ਹਿਸਾਬ ਨਾਲ ਮੁਹੱਈਆ ਕੀਤਾ ਜਾਵੇਗਾ। ਇਸ ਮੌਕੇ ਤੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰ: ਠੰਡਲ ਨੇ ਕਿਹਾ ਕਿ ਪੰਜਾਬ ਦਾ ਪਾਣੀ ਧਰਤੀ ਤੋਂ ਬਹੁਤ ਥੱਲੇ ਜਾ ਰਿਹਾ ਹੈ।
(more…)